ਉਹ ਦੇ ਲੜ ਇੱਕ ਬਾਰੀ ਲੱਗਕੇ ਤਾਂ ਦੇਖ਼
ਸਤਵਿੰਦਰ ਕੌਰ ਸੱਤੀ (ਕੈਲਗਰੀ) –ਕਨੇਡਾ
ਰੱਬ ਨੂੰ ਸੋਹਣਾਂ ਕੇਰਾ
ਤੂੰ ਕਹਿਕੇ ਤਾ ਦੇਖ਼। ਪ੍ਰਭੂ ਦੇ ਪਿਆਰ ਵਿੱਚ ਕਦੇ ਤੂੰ ਭਿਜਕੇ ਦੇਖ਼।ਉਸ ਊਚੇ ਨਾਲ ਮੈਖਿਆ ਤੂੰ ਲਾਕੇ ਦੇਖ਼। ਉਸ ਅੱਗੇ ਨੀਵਾਂ ਬੱਣਕੇ ਤੂੰ ਝੁੱਕਕੇ ਤਾਂ ਦੇਖ਼।
ਉਹ ਦੇ ਲੜ ਇੱਕ ਬਾਰੀ ਲੱਗਕੇ ਤਾਂ ਦੇਖ਼। ਉਹ ਦੇ ਨਾਲ ਇੱਕ ਬਾਰੀ ਖੜ੍ਹਕੇ ਤਾਂ ਦੇਖ਼।
ਅੱਲਾਂ ਵੱਲ ਇਕ ਕਦਮ ਚੱਲਕੇ, ਹੀ ਤੂੰ ਦੇਖ਼। ਭਗਵਾਨ ਉਤੇ ਭਰੋਸਾ ਕਰਕੇ ਵੀ ਤੂੰ ਦੇਖ਼।
ਵਹਿਗੁਰੂ, ਸਤਿਨਾਂਮ, ਰਾਮ ਬੋਲਕੇ ਤੂੰ ਦੇਖ਼। ਇੱਕ ਉਘੰਕਾਰ ਦੀ ਧੰਨ ਤੂੰ ਛੇੜਕੇ ਦੇਖ਼।
ਸੱਤੀ ਲੋਕਾ ਦਾ ਆਸਰਾ ਨਾਂ ਹੀ ਤੂੰ ਦੇਖ। ਸਤਵਿੰਦਰ ਰੱਬ ਦੇ ਭਾਂਣੇ ਵਿੱਚ ਰਹਿਕੇ ਦੇਖ਼।
ਐਸੇ ਬਦਲ ਦੇਵੇਗਾ ਤੇਰੇ ਮਾੜੇ ਪ੍ਰਭੂ ਲੇਖ। ਆਪਦਾ ਪ੍ਰਭੂ ਦੇਵੇਗਾ ਰੂਪ, ਬਦਲਕੇ ਲੇਖ।
Comments
Post a Comment