ਭਾਗ 36 ਮਰਦ ਕੋ ਜਿਧਰ ਖੂਬਸੂਰਤ ਔਰਤ ਦਿਸ ਜਾਤੀ ਹੈ। ਉਸੀ ਕਾ ਪੱਲੂ ਪੱਕੜ ਲੇਤਾ ਹੈਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੁਆਂਢ ਵਿੱਚ ਵੀ ਤਾਰੋ ਦੇ ਘਰ ਦੀ ਗੱਲ ਪਹੁੰਚ ਗਈ ਸੀ। ਗੱਲ ਭਾਵੇਂ ਸੱਚੀ ਜਾਂ ਮਜ਼ਾਕ ਹੀ ਹੋਵੇ। ਗੁਆਂਢੀਆਂ ਤੇ ਲੋਕਾਂ ਨੂੰ ਪਹਿਲਾਂ ਪਤਾ ਲੱਗ ਜਾਂਦਾ ਹੈ। ਕਈ ਵਿਰਕਾਂ ਲੈਣ ਆਉਣ ਲੱਗ ਗਏ ਸਨ। ਗੁਆਂਢਣ ਮੁਸਲਮਾਨਣੀ ਸੀ। ਉਹ ਵੀ ਆਪਦਾ ਢਿੱਡ ਹੌਲਾ ਕਰਨ ਆ ਗਈ ਸੀ। ਸੋਨੂੰ ਨੂੰ ਬਹਿਸਦੇ ਨੂੰ  ਸੁਣ ਕੇ, ਗੁਆਂਢਣ ਨੂੰ ਆਪਦੀ ਗੱਲ ਯਾਦ ਆ ਗਈ। ਉਸ ਨੇ ਦੱਸਿਆ, “ ਤਾਰੋ ਤੂੰ ਬਹੂ ਨੂੰ ਰੱਖ ਕੇ, ਕਿਆ ਕਰਾਉਣਾ ਹੈ? ਇਸ ਨੂੰ ਮੁੰਡੇ ਕੇ ਸਾਥ ਭੇਜਦੇ। ਮਰਦ ਪੇ ਭਰੋਸਾ ਨਾਂ ਕਰਨਾ। ਏਕ ਕੇ ਬਾਅਦ ਔਰ ਔਰਤ ਪਾਸ ਚਲਾ ਜਾਤਾਂ ਹੈ। ਜਿਸ ਕੋਲ ਬੈਠਤਾ ਹੈ। ਉਸੇ ਕੇ ਸਾਥ ਬਾਤੇ ਕਰਨੇ ਲੱਗ ਜਾਤਾਂ ਹੈ। ਜੀਵਨ ਕਾ ਖਾਤਾ ਖ਼ੋਲ ਲੇਤਾ ਹੈ। ਬਹੂ ਨਾਲ ਜਾਵੇਗੀ, ਇਸ ਦੀ ਰਾਖੀ ਕਰੇਗੀ। ਨਹੀਂ ਤਾਂ ਮੇਰੇ ਜੈਸੀ ਹੋਵੇਗੀ। ਤਾਰੋ ਨੇ ਕਿਹਾ, “ ਜੋ ਤੇਰੇ ਨਾਲ ਹੋਈ ਹੈ। ਉਹ ਕਿਸੇ ਦੁਸ਼ਮਣ ਨਾਲ ਨਾਂ ਹੋਵੇ। ਕਈ ਔਰਤਾਂ-ਮਰਦਾਂ ਦਾ ਬੰਨ੍ਹ ਸੁੱਬ ਟੁੱਟਿਆ ਪਿਆ ਹੈ। ਸੋਨੂੰ ਦਾ ਡੈਡੀ ਅਜੇ ਵੀ, ਕਿਸੇ ਔਰਤ ਨੂੰ ਦੇਖ ਕੇ, ਮੁਰਗ਼ੇ ਵਾਂਗ ਤਾੜ ਲਗਾਉਣ ਤੋਂ ਬਾਜ਼ ਨਹੀਂ ਆਉਂਦਾ। ਪਰ ਸਾਡੇ ਬੰਦੇ ਘਰ ਨਹੀਂ ਛੱਡਦੇ। ਉਝ ਭਾਵੇਂ ਕਿਸੇ ਕੋਲ ਵੀ ਗੇੜਾ-ਛੇੜਾਂ ਲਾ ਲੈਣ। ਭੁੱਲੇ ਭਟਕੇ ਘਰ ਨੂੰ ਹੀ ਮੁੜਦੇ ਹਨ। ਜਿਵੇਂ ਘਾਹ ਚੁਗ ਕੇ, ਸ਼ਾਮ ਨੂੰ ਇਜੜ, ਬਗਾ ਘਰ ਹੀ ਆਉਂਦਾ ਹੈ। ਜੇ ਕੋਈ ਸਵੇਰ ਦਾ ਭੁੱਲਿਆ ਸ਼ਾਮ ਨੂੰ ਘਰ ਆ ਜਾਵੇ। ਉਸ ਨੂੰ ਭੁੱਲਿਆ ਨਾਂ ਜਾਣੀਏ। ਜੋ ਮੁੜ ਕੇ, ਰਸਤੇ ਪੈ ਕੇ, ਘਰ ਆ ਜਾਵੇ। ਇਹੀ ਤਾਂ ਖ਼ਾਨ ਦਾਨੀ ਬੰਦਿਆਂ ਦੀ ਪਛਾਣ ਹੈ।

ਉਹ ਔਰਤ ਆਪਦੀ ਕਹਾਣੀ ਦੱਸਣ ਨੂੰ ਕਾਹਲੀ ਸੀ। ਉਸ ਨੇ ਕਿਹਾ, “ ਮੁੰਨੀ ਦਾ ਅੱਬੂ ਮੇਰੇ ਕੋ, ਔਰ ਬੱਚੋਂ ਕੋ ਬਹੁਤ ਪਿਆਰ ਕਰਤਾ ਥਾਂ। ਹਮਾਰੇ ਪਾਸ ਗਾੜੀ ਥੀ। ਡਰਾਈਵਰ ਰਖਾ ਹੂਆਂ ਥਾ। ਪੈਸਾ ਬਹੁਤ ਕਮਾਤਾ ਥਾ। ਪਾਸਪੋਰਟ ਬਣਾਂ ਕਰ, ਲੋਗੋ ਕੋ ਇੰਡੀਆ ਸੇ ਬਾਹਰ ਭੇਜਤਾ ਥਾ। ਹਮ ਅਫਗਾਨਸਤਾਨ ਕੇ ਹੈ। ਦਿੱਲੀ ਮੇ ਇਹੀ ਕਾਂਮ ਕੇ ਲੀਏ ਗਏ ਥੇ। ਹਰ ਰੋਜ਼ 50,000 ਰੁਪਏ ਘਰ ਲਾਤਾ ਥਾ। ਹਮ ਬੱਚੋਂ ਕੇ ਸਾਥ ਕੱਲਕਤਾ, ਬੰਬਈ, ਕਸ਼ਮੀਰ ਸਬ ਬੜੇ ਸ਼ਹਿਰੋਂ ਮੇ ਘੁੰਮੇ ਹੈ। ਏਕ ਦਿਨ ਮੂਝੇ ਬੋਲਾ, “  ਮੈਂ 15 ਦਿਨੋਂ ਕੇ ਲੀਏ, ਬਿਜ਼ਨਸ ਕੇ ਸਿਲਸਿਲੇ ਸੇ, ਸ਼ਹਿਰ ਸੇ ਵਾਪਸ ਜਾ ਰਹਾਂ ਹੂੰ। ਉਹ ਵਾਪਸ ਹੀ ਨਹੀਂ ਆਇਆ। ਮੇਰੇ ਪਤੀ ਕਾ ਦੋਸਤ ਸ਼ਰਮਾਂ ਮੇਰੇ ਕੋ ਬੋਲਾ, “ ਤੇਰਾ ਪਤੀ ਰਸ਼ੀਆਂ ਮੇ ਚਲਾ ਗਿਆ ਹੈ। ਆਪ ਸਬ ਕੋ ਉਧਰ ਬੁਲਾ ਰਹਾ ਹੈ। 50,000 ਰੁਪਏ ਕਾ ਖ਼ਰਚਾ ਹੋਗਾ। ਉਸ ਨੇ ਮੇਰੇ ਸੇ 50,000 ਰੁਪਏ ਲੇ ਲੀਏ। ਰਸ਼ੀਆਂ ਜਾਨੇ ਕੀ ਖੁਸ਼ੀ ਮੇ, ਮੈਨੇ ਘਰ ਕਾ ਸਾਰਾ ਸਮਾਨ ਵੇਚ ਦੀਆਂ। ਲੋਗੋ ਕੋ ਮੁਫ਼ਤ ਮੈ ਦੇ ਦਿਆਂ। ਜਿਸ ਦਿਨ ਰਸੀਆਂ ਜਾਨਾਂ ਥਾਂ। ਮੈਂ ਜ਼ਰੂਰਤ ਕੀ ਚੀਜ਼ੇ  ਔਰ ਬੱਚੋ ਕੋ ਲੇ ਕਰ ਏਅਰਪੋਰਟ ਗਈ। ਉੱਧਰ ਹਮੇ ਸ਼ਰਮਾ ਨਹੀਂ ਮਿਲਾ। ਬਗੈਰ ਪਾਸਪੋਰਟ ਕੇ ਏਅਰਪੋਰਟ ਮੈ ਨਹੀਂ ਘੁੱਸਨੇ ਦੇਤੇ। ਹਮਾਰੇ ਪਾਸ ਤੋ ਪਾਸਪੋਰਟ ਵੀ ਨਹੀਂ ਥੇ। ਦਿਮਾਗ ਨੇ ਕਾਮ ਨਹੀਂ ਕੀਆ। ਪਾਸਪੋਰਟ ਹੀ ਨਹੀਂ ਬਨਾਏ ਤੋਂ ਰਸੀਆਂ ਕੈਸੇ ਜਾਂਏਗੇ? ਪਤੀ ਕਾ ਪਿਆਰਾ ਦੋਸਤ ਵੀ ਦੋਖਾ ਦੇ ਗਿਆ। ਏਅਰਪੋਰਟ ਸੇ ਵਾਪਸ ਆ ਗਏ। ਬੱਚੇ ਭੁੱਖੇ ਰੋ ਰਹੇ ਥੇ। ਇੱਕ ਔਰਤ ਨੇ ਮੇਰੇ ਛੋਟੇ ਬੇਟੇ ਕਹੋ ਕੇਲੇ ਦੀਆ। ਬੋ ਖਾ ਕਰ ਸੋ ਗਿਆ। ਬੱਚੋ ਕੇ ਪੀ ਨੇ ਕੇ ਲਏ ਪਾਣੀ ਵੀ ਨਹੀਂ ਥਾਂ। ਉਸ ਦਿਨ ਹਮ ਸੜਕ ਪਰ ਸੋਏ ਥੇ। ਮਕਾਨ ਮਾਲਕ ਕੇ ਮਨ ਮੈ ਦਿਆਂ ਆ ਗਈ। ਉਸ ਨੇ ਹਮਾਰੀ ਬਹੁਤ ਮਦਦ ਕੀ। ਮੇਰੇ ਕੋ ਸੋਨੀਆ ਗਾਂਧੀ ਕੀ ਡੋਰ ਕੀਪਰ ਕੀ ਨੌਕਰੀ ਮਿਲ ਗਈ। ਮੈਂ ਮੈਡਮ ਕੇ ਪਾਸ, ਆਨੇ-ਜਾਨੇ ਵਾਲੋਂ ਕੇ ਸਾਈਨ ਲੇਤੀ ਥੀ। ਕਈ ਦਿਨੋਂ ਕੇ ਬਾਅਦ ਸ਼ਰਮਾ ਮੇਰੇ ਕੋ ਰਸਤੇ ਮੈ ਮਿਲਾ। ਬੋ ਬੋਲਾ, “ ਤੂੰ ਨੇ ਪੂਰਾ ਪੈਸਾ ਬਰਬਾਦ ਕਰ ਦੀਆਂ। ਸਮੇਂ ਪੇ ਏਅਰਪੋਰਟ ਨਹੀਂ ਪਹੁੰਚੀ। ਤਾਰੋ ਨੇ ਕਿਹਾ, “ ਮਾੜੇ ਸਮੇਂ ਦੋਸਤ ਵੀ ਮੂੰਹ ਫੇਰ ਲੈਂਦੇ ਹਨ। ਪੈਸੇ ਤੇ ਔਰਤ ਨੂੰ ਦੇਖ ਕੇ, ਕਈ ਬੰਦਿਆਂ ਦਾ ਇਮਾਨ ਡੋਲ ਜਾਂਦਾ ਹੈ। ਕੀ ਤੂੰ  ਸੋਨੀਆ ਗਾਂਧੀ ਨੂੰ ਆਪ ਦਾ ਹਾਲ ਸੁਣਾਇਆ ਸੀ? “ “ ਘਰ ਕੀ ਮਜਬੂਰੀਆਂ ਬੋਸ ਕੋ ਨਹੀਂ ਬੱਤਾਤੇ। ਘਰ ਕੀ ਬਾਤ ਘਰ ਮੇ ਹੀ ਛੋੜ ਦੇਣੀ ਚਾਹੀਏ। ਨਹੀਂ ਤੋਂ ਕਾਮ ਕੀ ਜ਼ਿੰਦਗੀ ਵੀ ਹਰਾਮ ਹੋ ਜਾਤੀ ਹੈ। “ “ ਜਿਹ ਆਪ ਨੇ ਸੱਚ ਕਹਾ ਹੈ। ਮਜਬੂਰ ਲੋਗੋ ਕੋ ਕਾਮ ਪੇ ਵੀ ਲੋਗ ਨਫ਼ਰਤ ਕਰਨੇ ਲਗਤੇ ਹੈ। “ “ ਮੇਰੇ ਬੱਚੋ ਕੇ ਬਾਪ ਨੇ, ਰਸੀਆਂ ਕੀ ਅਮੀਰ ਔਰਤ ਕੇ ਸਾਥ ਕੋਰਟ ਮੈਰਿਜ ਕਰਲੀ ਹੈ। ਅਬ ਉਸ ਕੇ ਸਾਥ ਦੋ ਬੇਟੀਆਂ ਪੈਦਾ ਕਰ ਲਈ ਹੈ। 20 ਸਾਲ ਹੋ ਗਏ ਵਾਪਸ ਨਹੀਂ ਆਇਆ। ਅਬ ਤੋਂ ਉਸ ਕੀ ਸ਼ਕਲ ਵੀ ਭੂਲ ਗਈ ਹੈ। ਆਜ ਕੱਲ ਬੋ ਬੱਚੋਂ ਕੇ ਸਾਥ ਸਕਾਈਪ ਪਰ ਬਾਤ ਕਰਤਾ ਹੈ। ਬੱਚੋ ਕੋ ਬੋਲਤਾ ਹੈ, “ ਮੇਰੇ ਪਾਸ ਆ ਕਰ ਰਹੋ। ਮੇਰੇ ਪਾਸ ਬਹੁਤ ਪੈਸਾ ਹੈ। ਕੋਈ ਬੱਚਾ ਮਨ ਸੇ, ਉਸ ਕੇ ਸਾਥ ਬਾਤ ਨਹੀਂ ਕਰਤਾ। ਮਰਦ ਕੋ ਜਿਧਰ ਖੂਬਸੂਰਤ ਔਰਤ ਦਿਸ ਜਾਤੀ ਹੈ। ਉਸੀ ਕਾ ਪੱਲੂ ਪੱਕੜ ਲੇਤਾ ਹੈ।

ਗਾਮੇ ਨੂੰ ਉਸ ਦੀ ਗੱਲ ਸੁਣ ਕੇ ਹਾਸਾ ਆ ਰਿਹਾ ਸੀ। ਉਹ ਮਨ ਦੀਆਂ ਬੁੱਝ ਰਹੀ ਸੀ। ਗਾਮੇ ਨੇ ਕਿਹਾ, “ ਰਸ਼ੀਆਂ, ਮਨੀਲੇ ਦੀਆਂ ਤੇ ਹੋਰ ਕੁੜੀਆਂ ਚੂੰਨੀ ਨਹੀਂ ਲੈਂਦੀਆਂ। ਪੱਲੂ ਕੀਹਦਾ ਫੜਨਾ ਹੈ? ਕੱਪੜੇ ਵੀ ਪੂਰੇ ਨਹੀਂ ਪਾਉਂਦੀਆਂ। ਲੱਤਾਂ, ਬਾਂਹਾਂ ਨੰਗੀਆਂ ਰੱਖਦੀਆਂ ਹਨ। ਇਹ ਹੁਸਨ ਦੀ ਨਮੈਸ਼ ਕਰਦੀਆਂ ਹਨ। ਬੰਦਾ ਝਾਕਾ ਲੈਂਦਾ ਹੀ ਪਿੱਛੇ ਤੁਰਿਆ ਜਾਂਦਾ ਹੈ। ਅੱਜ ਕਲ ਦੇ ਮੁੰਡੇ, ਉਨ੍ਹਾਂ ਖ਼ਰਚਾ ਖਾਣ ਤੇ ਨਹੀਂ ਕਰਦੇ। ਜਿੰਨਾ ਕੁੜੀਆਂ ਮਗਰ ਫਿਰਨਾ ਲਈ ਪੈਟਰੋਲ ਉੱਤੇ ਕਰਦੇ ਹਨ। ਸਾਡੇ ਵਾਲੇ ਨੂੰ ਪੂਰੇ ਕੈਨੇਡਾ ਵਿੱਚ ਪੰਜਾਬੀ ਕੁੜੀ ਨਹੀਂ ਲੱਭੀ। ਇਸ ਹੂਰਾਂ-ਪਰੀ ਨੂੰ ਮਨੀਲਾ ਵਿਆਹੁਣ ਆਇਆ ਹੈ। ਸੋਨੂੰ ਬਾਹਰੋਂ ਆਇਆ ਸੀ। ਉਸ ਨੇ ਕਿਹਾ, “ ਮੰਮੀ ਸਾਡੀ ਕਲ ਦੀ ਫਲਾਈਟ ਹੈ। ਅਸੀਂ ਦੋਨੇਂ ਜਾ ਰਹੇ ਹਾਂ। “ “ ਪੁੱਤ ਐਡੀ ਛੇਤੀ। ਮੇਰਾ ਤਾਂ ਬਹੂ ਨਾਲ ਚਾਅ ਵੀ ਨਹੀਂ ਲੱਥਾ। ਤਾਰੋ ਨੇ ਸੌਖਾ ਜਿਹਾ ਸਾਹ ਲਿਆ। ਗਾਮੇ ਨੂੰ ਅੱਖ ਮਾਰੀ। ਗਾਮੇ ਨੇ ਕਿਹਾ. ਹਾਂ ਬਈ ਸੋਨੂੰ, ਤੇਰੀ ਮਾਂ ਠੀਕ ਕਹਿੰਦੀ ਹੈ। ਰੋਜ਼-ਰੋਜ਼ ਆਇਆ ਵੀ ਨਹੀਂ ਜਾਂਦਾ। ਮਹੀਨਾ ਹੋਰ ਲਾ ਲੈਂਦਾ। ਅਸੀਂ ਵੀ ਇਕੱਲੇ ਹੋ ਗਏ ਹਾਂ। ਸਾਨੂੰ ਵੀ ਕੈਨੇਡਾ ਸੱਦ ਲੈ।
 

Comments

Popular Posts