ਸਾਡੀ ਜਿੰਦਗੀ ਧਰਮ ਨਾਲ ਜੁੜੀ ਹੈ
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਧਰਮ ਤੋਂ ਬਗੈਰ ਅਸੀ ਜੀਅ ਨਹੀਂ ਸਕਦੇ। ਸਾਡੀ ਜਿੰਦਗੀ ਧਰਮ ਨਾਲ ਜੁੜੀ ਹੈ। ਭਾਵੇਂ ਲੋਕ ਦਿਖਾਵੇਂ ਲਈ ਹੀ ਕੋਈ ਧਰਮ ਨਾਲ ਜੁੜਿਆ ਹੋਵੇ। ਸਾਡਾ ਜਨਮ, ਵਿਆਹ, ਮਰਨ ਹਰ ਰਸਮ ਧਰਮ ਨਾਲ ਜੁੜੀ ਹੈ। ਬਹੁਤੇ ਬਾਹਰੋਂ ਹੀ ਧਰਮ ਨਾਲ ਜੁੜੇ ਹਨ। ਬੜੀ ਹੈਰਾਨੀ ਹੁੰਦੀ ਹੈ। ਮੰਦਰਾਂ ਵਿੱਚ ਭੀੜ ਬਹੁਤ ਹੁੰਦੀ ਹੈ। ਕਿਸੇ ਦਾ ਧਿਆਨ ਧਰਮ ਦੀ ਸੇਧ ਤੇ ਨਹੀਂ ਹੁੰਦਾ। ਕੀ ਬਿਚਾਰ ਹੋ ਰਹੀ ਹੈ? ਉਥੇ ਪੂਜਾਰੀ, ਪੰਡਤ, ਗਿਆਨੀ ਪਾਦਰੀ ਕਹਿ ਕੀ ਰਹੇ ਹਨ? ਹਰ ਬੰਦੇ ਨੂੰ ਧਰਮ ਵਿੱਚ ਪੱਕਾ ਹੋਣਾਂ ਚਾਹੀਦਾ ਹੈ। ਪੱਕੇ ਤਾਂ ਹੋਵਾਂਗੇ, ਜੇ ਧਰਮ ਬਾਰੇ ਜਾਂਣਕਾਰੀ ਹੋਵੇਗੀ। ਕੋਈ ਝੱਖੜ ਦੁੱਖ ਆ ਜਾਵੇ, ਧਰਮ ਤੋਂ ਡਿੱਗਣਾਂ ਨਹੀਂ ਚਾਹੀਦਾ। ਤਾਂ ਰੱਬ ਬਾਂਹ ਫੜਦਾ ਹੈ। ਧਰਮ ਅੰਦਰ ਹੋਣਾਂ ਚਾਹੀਦਾ ਹੈ। ਇਹ ਵੀ ਮੱਤਲੱਬ ਨਹੀਂ, ਕੰਮ ਛੱਡ ਕੇ ਧਰਮ ਦੁਆਲੇ ਹੋ ਜਾਵੋ। ਬਹੁਤੇ ਕਹਿੰਦੇ ਹਨ, " ਸਾਹ ਅੰਦਰ ਖਿਚਣ ਲੱਗੇ ਵਾਹੇ ਕਹੋ, ਬਾਹਰ ਕੱਢਣ ਲੱਗੇ ਗੁਰੂ ਕਹੋ। ਤੱਪਲਾ ਕੁੱਟਣ ਵਾਂਗ ਸਰੀਰ ਨੂੰ ਵੀ ਝੱਟਕੇ ਜ਼ੋਰ-ਜ਼ੋਰ ਦੀ ਮਾਰੋ। ਰੱਬ ਨੂੰ ਊਚੀ-ਊਚੀ ਅਵਾਜ਼ਾਂ, ਕੂਕਾਂ ਮਾਰੋ। " ਕੀ ਰੱਬ ਗੁਚਿਆ ਹੈ? ਜਾਂ ਕੀ ਬੋਲਾ ਹੈ? ਉਹ ਤਾਂ ਮੱਚਲਾ ਹੋਇਆ ਅੰਦਰ ਮਨ ਹੀ ਹੈ। ਕਬੀਰ ਜੀ ਕਹਿੰਦੇ ਹਨ," ਕੀ ਉਹ ਬਾਂਗਾਂ ਦੇਣ ਨਾਲ ਜਾਗ ਜਾਵੇਗਾ? "
ਕਮਾਲ ਦੇ ਝਮੇਲਿਆਂ ਵਿੱਚ ਇਹ ਪਖੰਡੀ ਪਾਉਂਦੇ ਹਨ। ਜੇ ਸਾਹ ਹੀ ਗਿੱਣਦੇ, ਸੋਚਦੇ ਦੇਖਦੇ ਰਹੇ। ਪਰ ਹੋ ਨਹੀਂ ਸਕਦਾ ਸਾਹਾਂ ਉਤੇ ਕਿਸੇ ਦਾ ਕੰਟਰੌਲ ਨਹੀਂ ਹੈ। ਸਾਹਾਂ ਦੀ ਚਿੰਤਾਂ ਕਿਉਂ ਕਰਨੀ ਹੈ? ਹੋਰ ਵੀ ਕੋਈ ਫ਼ਿਕਰ ਨਹੀਂ ਕਰਨਾਂ। ਫ਼ਿਕਰ ਕਰਨ ਵਾਲਾ ਰੱਬ ਆਪ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਵਿੱਚ ਗੁਰੂ ਜੀ ਤਾਂ ਇਸ ਤਰਾਂ ਲਿਖਦੇ ਹਨ।
ਨਾਨਕ ਚਿੰਤਾ ਮਤਿ ਕਰਹੁ ਚਿੰਤਾ ਤਿਸ ਹੀ ਹੇਇ ॥ ਜਲ ਮਹਿ ਜੰਤ ਉਪਾਇਅਨੁ ਤਿਨਾ ਭਿ ਰੋਜੀ ਦੇਇ ॥ ਓਥੈ ਹਟੁ ਨ ਚਲਈ ਨਾ ਕੋ ਕਿਰਸ ਕਰੇਇ ॥ ਸਉਦਾ ਮੂਲਿ ਨ ਹੋਵਈ ਨਾ ਕੋ ਲਏ ਨ ਦੇਇ ॥ ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ ॥ ਵਿਚਿ ਉਪਾਏ ਸਾਇਰਾ ਤਿਨਾ ਭਿ ਸਾਰ ਕਰੇਇ ॥ ਨਾਨਕ ਚਿੰਤਾ ਮਤ ਕਰਹੁ ਚਿੰਤਾ ਤਿਸ ਹੀ ਹੇਇ ॥੧॥
-ਸਤਵਿੰਦਰ ਕੌਰ ਸੱਤੀ (ਕੈਲਗਰੀ) -ਕਨੇਡਾ
ਧਰਮ ਤੋਂ ਬਗੈਰ ਅਸੀ ਜੀਅ ਨਹੀਂ ਸਕਦੇ। ਸਾਡੀ ਜਿੰਦਗੀ ਧਰਮ ਨਾਲ ਜੁੜੀ ਹੈ। ਭਾਵੇਂ ਲੋਕ ਦਿਖਾਵੇਂ ਲਈ ਹੀ ਕੋਈ ਧਰਮ ਨਾਲ ਜੁੜਿਆ ਹੋਵੇ। ਸਾਡਾ ਜਨਮ, ਵਿਆਹ, ਮਰਨ ਹਰ ਰਸਮ ਧਰਮ ਨਾਲ ਜੁੜੀ ਹੈ। ਬਹੁਤੇ ਬਾਹਰੋਂ ਹੀ ਧਰਮ ਨਾਲ ਜੁੜੇ ਹਨ। ਬੜੀ ਹੈਰਾਨੀ ਹੁੰਦੀ ਹੈ। ਮੰਦਰਾਂ ਵਿੱਚ ਭੀੜ ਬਹੁਤ ਹੁੰਦੀ ਹੈ। ਕਿਸੇ ਦਾ ਧਿਆਨ ਧਰਮ ਦੀ ਸੇਧ ਤੇ ਨਹੀਂ ਹੁੰਦਾ। ਕੀ ਬਿਚਾਰ ਹੋ ਰਹੀ ਹੈ? ਉਥੇ ਪੂਜਾਰੀ, ਪੰਡਤ, ਗਿਆਨੀ ਪਾਦਰੀ ਕਹਿ ਕੀ ਰਹੇ ਹਨ? ਹਰ ਬੰਦੇ ਨੂੰ ਧਰਮ ਵਿੱਚ ਪੱਕਾ ਹੋਣਾਂ ਚਾਹੀਦਾ ਹੈ। ਪੱਕੇ ਤਾਂ ਹੋਵਾਂਗੇ, ਜੇ ਧਰਮ ਬਾਰੇ ਜਾਂਣਕਾਰੀ ਹੋਵੇਗੀ। ਕੋਈ ਝੱਖੜ ਦੁੱਖ ਆ ਜਾਵੇ, ਧਰਮ ਤੋਂ ਡਿੱਗਣਾਂ ਨਹੀਂ ਚਾਹੀਦਾ। ਤਾਂ ਰੱਬ ਬਾਂਹ ਫੜਦਾ ਹੈ। ਧਰਮ ਅੰਦਰ ਹੋਣਾਂ ਚਾਹੀਦਾ ਹੈ। ਇਹ ਵੀ ਮੱਤਲੱਬ ਨਹੀਂ, ਕੰਮ ਛੱਡ ਕੇ ਧਰਮ ਦੁਆਲੇ ਹੋ ਜਾਵੋ। ਬਹੁਤੇ ਕਹਿੰਦੇ ਹਨ, " ਸਾਹ ਅੰਦਰ ਖਿਚਣ ਲੱਗੇ ਵਾਹੇ ਕਹੋ, ਬਾਹਰ ਕੱਢਣ ਲੱਗੇ ਗੁਰੂ ਕਹੋ। ਤੱਪਲਾ ਕੁੱਟਣ ਵਾਂਗ ਸਰੀਰ ਨੂੰ ਵੀ ਝੱਟਕੇ ਜ਼ੋਰ-ਜ਼ੋਰ ਦੀ ਮਾਰੋ। ਰੱਬ ਨੂੰ ਊਚੀ-ਊਚੀ ਅਵਾਜ਼ਾਂ, ਕੂਕਾਂ ਮਾਰੋ। " ਕੀ ਰੱਬ ਗੁਚਿਆ ਹੈ? ਜਾਂ ਕੀ ਬੋਲਾ ਹੈ? ਉਹ ਤਾਂ ਮੱਚਲਾ ਹੋਇਆ ਅੰਦਰ ਮਨ ਹੀ ਹੈ। ਕਬੀਰ ਜੀ ਕਹਿੰਦੇ ਹਨ," ਕੀ ਉਹ ਬਾਂਗਾਂ ਦੇਣ ਨਾਲ ਜਾਗ ਜਾਵੇਗਾ? "
ਕਬੀਰ ਮੁਲਾਂ ਮੁਨਾਰੇ ਕਿਆ ਢਹਿਸਾਂਈ ਨ ਬਹਰਾ ਹੋਇ॥
ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ॥
ਜਾ ਕਾਰਨਿ ਤੂੰ ਬਾਂਗ ਦੇਹਿ, ਦਿਲ ਹੀ ਭੀਤਰਿ ਜੋਇ॥
ਕਮਾਲ ਦੇ ਝਮੇਲਿਆਂ ਵਿੱਚ ਇਹ ਪਖੰਡੀ ਪਾਉਂਦੇ ਹਨ। ਜੇ ਸਾਹ ਹੀ ਗਿੱਣਦੇ, ਸੋਚਦੇ ਦੇਖਦੇ ਰਹੇ। ਪਰ ਹੋ ਨਹੀਂ ਸਕਦਾ ਸਾਹਾਂ ਉਤੇ ਕਿਸੇ ਦਾ ਕੰਟਰੌਲ ਨਹੀਂ ਹੈ। ਸਾਹਾਂ ਦੀ ਚਿੰਤਾਂ ਕਿਉਂ ਕਰਨੀ ਹੈ? ਹੋਰ ਵੀ ਕੋਈ ਫ਼ਿਕਰ ਨਹੀਂ ਕਰਨਾਂ। ਫ਼ਿਕਰ ਕਰਨ ਵਾਲਾ ਰੱਬ ਆਪ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੀ ਬਾਣੀ ਵਿੱਚ ਗੁਰੂ ਜੀ ਤਾਂ ਇਸ ਤਰਾਂ ਲਿਖਦੇ ਹਨ।
ਬਹੁਤੇ ਤਾਂ ਆਮ ਬੰਦੇ ਨੂੰ ਧਰਮ ਵਿੱਚ ਪੈਣ ਹੀ ਨਹੀਂ ਦਿੰਦੇ। ਮੁਸਲਮਾਨ ਜੰਮਦੇ ਦੀ ਸੁੰਨਤ ਕਰ ਦਿੰਦੇ ਹਨ। ਕੋਰੀ ਪਰਨ, ਵਾਧਾਂ ਨਹੀਂ ਲੈਂਦੇ। ਹਿੰਦੂ ਮਾਪਿਆ ਦੀ ਮਰਜ਼ੀ ਨਾਲ ਮੁੰਡਨ ਕਰਦੇ ਹਨ। ਜਿੰਨਊ ਪਾਉਂਦੇ ਹਨ। ਸਾਡੇ ਅੰਮ੍ਰਿਤ ਛੱਕਾਉਣ ਨੂੰ ਪੁੱਛਦੇ ਹਨ, " ਕੀ ਪਤੀ-ਪਤਨੀ ਇੱਕ ਸਾਥ ਅੰਮ੍ਰਿਤ ਛੱਕਣ ਲੱਗੇ ਹੋ? ਕੀ ਪਾਠ ਕਰ ਲੈਂਦਾ ਹੈ? ਕੀ ਪੰਜ ਬਾਣੀਆਂ ਆਉਂਦੀਆਂ ਹਨ? ਕੀ ਰਹਿਤ ਰਹਿ ਜਾਵੇਗੀ? ਕੀ ਜਤ ਸਤ ਕਇਮ ਰਹਿ ਜਾਵੇਗਾ? " ਇੰਨਾਂ ਨੂੰ ਕੋਈ ਪੁੱਛੇ," ਨਾਂਮ ਇਥੇ ਬੈਠ ਕੇ ਹੀ ਜੱਪ ਲੈਨੇ ਹਾਂ। ਜੇ ਅੱਖਾਂ ਮੀਚ ਕੇ ਚੌਕੜੀ ਮਾਰਨ ਨਾਲ ਰੋਂਟੀਆਂ ਮਿਲਦੀਆਂ ਹਨ। ਗੁਰਦੁਆਰੇ ਸਾਹਿਬ ਹੀ ਬੈਠ ਜਾਂਦੇ ਹਾਂ। ਕੀ ਜ਼ਰ ਲਵੋਗੇ? " ਇੰਨਾਂ ਨੂੰ ਭੱਜੜਾ ਪੈ ਜਾਂਣਗੀਆਂ ਜੇ ਜਣਾ-ਖਣਾਂ ਗੁਰਦੁਆਰੇ ਸਾਹਿਬ ਬੈਠਣ ਲੱਗ ਗਿਆ, ਇੰਨਾਂ ਵਿਲੜਾ ਦੇ ਢਿੱਡ ਕਿੰਨੇ ਭਰਨੇ ਹਨ? ਇਹ ਜਿਹੜੇ ਆਪ ਬਹੁਤ ਵੱਡੇ ਧਰਮੀ ਹਨ। ਇੰਨਾਂ ਦਾ ਸਬ ਕੁੱਝ ਕਿੰਨਾਂ ਕੁ ਪੂਰਾ ਹੈ। ਕੀ ਸੱਚ ਬੋਲਦੇ ਹਨ? ਇਹ ਸਬ ਤੁਸੀ ਵੀ ਜਾਂਣਦੇ ਹੋ। ਕੀ ਧਰਮ ਇੰਨਾਂ ਦਾ ਖ੍ਰੀਦਿਆ ਹੋਇਆ ਹੈ? ਜਾਂ ਜੋ ਪੰਜਾਬੀ ਨਾਂ ਪੜ੍ਹਨ ਵਾਲਾ ਨਹੀਂ ਹੈ। ਉਹ ਅੰਮ੍ਰਿਤ ਛੱਕ ਨਹੀਂ ਸਕਦਾ। ਅੰਮ੍ਰਿਤ ਛੱਕਣ ਵਾਲੇ ਨੂੰ ਅੰਮ੍ਰਿਤ ਛੱਕਣ ਨਹੀਂ ਦਿੰਦੇ। 20 ਗੱਲਾਂ ਕਰਦੇ ਹਨ। ਅੰਮ੍ਰਿਤ ਨਾਂ ਛੱਕਣ ਵਾਲਿਆਂ ਦੂਜਿਆਂ ਨੂੰ ਜਿਉਣ ਨਹੀਂ ਦਿੰਦੇ। ਜਿਸ ਅਕਾਲ ਪੁਰਖ ਨੇ ਬੰਦੇ, ਔਰਤ, ਬੱਚੇ ਨੂੰ ਅੰਮ੍ਰਿਤ ਛੱਕਾਉਣ ਨੂੰ ਤਿਆਰ ਕੀਤਾ ਹੈ। ਉਹ ਆਪ ਹੀ ਬਥੇਰੀ ਮੱਤ ਦੇ ਦੇਵੇਗਾ। ਜਰੂਰੀ ਨਹੀਂ ਅੰਮ੍ਰਿਤ ਛੱਕਿਆ ਹੈ। ਬੈਠ ਕੇ ਪਾਠ ਕਰਨਾ ਹੈ। ਅਨਪੜ੍ਹ ਬੰਦਾ ਕੀ ਕਰੇਗਾ? ਕੀ ਅੱਗੇ ਲੋਕ ਅੰਮ੍ਰਿਤ ਨਹੀਂ ਛੱਕਦੇ ਸਨ? ਮੈਨੂੰ ਸੁਰਤ ਹੀ ਨਹੀਂ ਸੀ। ਦਾਦੀ ਮਾਂ ਨੇ ਅੰਮ੍ਰਿਤ ਛੱਕਿਆ ਸੀ। ਆਪਣੇ ਨਾਲ ਹੀ ਚੂਲਾ ਛੱਕਾ ਦਿੱਤਾ ਸੀ। ਕੰਮ ਕਰਦੇ ਹੋਏ ਧਿਆਨ ਭਗਵਾਨ ਵਿੱਚ ਹੋਣਾਂ ਚਾਹੀਦਾ ਹੈ। ਕਿਸੇ ਨਾਲ ਧੋਖਾ ਠੰਗੀਆਂ, ਪਾਪ, ਬਲਾਤਕਾਰ, ਪਰਾਇਆ ਰੂਪ ਤੱਕਣਾਂ, ਜਿਉਂਦੇ ਬੰਦਿਆਂ ਦਾ ਕਤਲ ਕਰਦੇ ਫਿਰੀਏ। ਫਿਰ ਤਾਂ ਪੰਜ ਬਾਣੀਆਂ ਦਾ ਕੋਈ ਅਸਰ ਨਾਂ ਹੋਇਆ। ਖਾਲਸੇ ਦਾ ਇਹ ਵੀ ਕੰਮ ਨਹੀਂ ਹੈ।
ਨਾਮਾ ਮਾਇਆ ਮੋਹਿਆ ਕਹੈ ਤਿਲੋਚਨੁ ਮੀਤ ॥ ਕਾਹੇ ਛੀਪਹੁ ਛਾਇਲੈ ਰਾਮ ਨ ਲਾਵਹੁ ਚੀਤੁ ॥੨੧੨॥ ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ੍ਹ੍ਹਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲਿ ॥੨੧੩॥ {ਪੰਨਾ 1375}
ਨਮਾਂ ਭਗਤ ਜੀ ਕੋਲ ਤਿਲੋਚਨ ਭਗਤ ਜੀ ਕੋਲ ਗਏ। ਉਹ ਕੰਮ ਵਿੱਚ ਲੱਗਾ ਹੋਇਆ ਸੀ। ਤਿਲੋਚਨ ਜੀ ਨੇ ਕਿਹਾ," ਤੂੰ ਕੰਮ ਵਿੱਚ ਲੱਗਾ ਹੈ। ਰੱਬ ਨੂੰ ਯਾਦ ਨਹੀਂ ਕਰਦਾ। ਤਾਂ ਉਸ ਨੇ ਜੁਆਬ ਦਿੱਤਾ, " ਹੱਥਾਂ ਪੈਰਾਂ ਨਾਲ ਕੰਮ ਕਰਦੇ ਹੋਏ ਮਨ ਪ੍ਰਭੂ ਨਾਲ ਜੋੜਦਾ ਹਾਂ। " ਜੇ ਸਮਾਧੀ ਲਾ ਕੇ ਭੈਠ ਗਏ। ਹੋਰ ਰੋਜ਼ੀ-ਰੋਟੀ ਦੀ ਕਮਾਈ ਕਿਵੇ ਕਰਨੀ ਹੈ? ਅੰਮ੍ਰਿਤ ਛੱਕੇ ਵਾਲੇ ਬੰਦੇ ਦਾ ਘਰਦੇ ਤੇ ਰਿਸ਼ਤੇਦਾਰ ਬਹੁਤ ਖਿਆਲ ਰੱਖਦੇ ਹਨ। ਜੇ ਕਿਤੇ ਢਿੱਲੇ ਪੈਂਦੇ ਦਿਸੀਏ। ਕੋਈ ਛੱਕ ਪੈ ਜਾਵੇ। ਕਮਰ ਕੱਸੇ ਕੱਸ ਦਿੰਦੇ ਹਨ। ਪੁੱਛਦੇ ਹਨ, " ਸਮੇਂ ਉਤੇ ਉਠੇ ਨਹੀਂ। ਰਾਤ ਸੁੱਤੇ ਨਹੀਂ। ਪਾਠ ਕਦੋਂ ਕਰ ਲਿਆ? ਕੀ ਗਾਤਰਾ ਪਾਇਆ ਹੈ ਜਾਂ ਕਿੱਲੀ ਟੰਗ ਦਿੱਤਾ? " ਮੈਨੂੰ ਤਾਂ ਪੱਕਾ ਜ਼ਕੀਨ ਹੈ। ਇਹ ਲੋਕ ਅੰਮ੍ਰਿਤ ਛੱਕੇ ਵਾਲੇ ਬੰਦੇ ਨੂੰ ਗੁਰੂ ਜੀ ਦੇ ਪੇਪਰਾਂ ਪਰਚਿਆਂ ਵਿਚੋਂ ਪਾਸ ਕਰਾ ਕੇ ਛੱਡਣਗੇ। ਮੇਰੀ ਤਾਂ ਇਹ ਸਬ ਲੋਕ ਸਣੇ ਗੁਰਦੁਆਰੇ ਸਾਹਿਬ ਵਾਲੇ ਬਹੁਤ ਮਦੱਦ ਕਰਦੇ ਹਨ। ਤਾਂਹੀ ਗੱਡੀ ਰਿੜੀ ਜਾਂਦੀ ਹੈ। ਸੱਚੀ ਜੇ ਲੋਕ ਦਿਖਾਵਾਂ ਨਾਂ ਹੋਵੇ। ਦੁਨੀਆਂ ਉਤੇ ਧਰਮ ਵੀ ਨਾਂ ਹੋਵੇ। ਗੁਰਦੁਆਰੇ ਸਾਹਿਬ ਅੰਮ੍ਰਿਤ ਛੱਕੇ ਵਾਲਾ ਬੰਦਾ ਲੋਕਾਂ ਨੂੰ ਦਿਸ ਪਵੇ। ਇੰਟਰਵਿਊ ਲੈਣ ਲੱਗ ਜਾਂਦੇ ਹਨ, " ਕਿੰਨਾਂ ਕੁ ਨਿੱਤ ਨੇਮ ਕਰ ਲੈਦੇ ਹੋ? " ਅਸਲ ਵਿੱਚ ਆਪਣੇ ਬਾਰੇ ਦੱਸਣਾਂ ਚਹੁੰਦੇ ਹੁੰਦੇ ਹਨ। ਅਸੀਂ ਬਹੁਤ ਵੱਡੇ ਗਿਆਨੀ ਹਾਂ। ਨੰਗੀਆਂ ਲੱਤਾਂ ਰੱਖਣ, ਵੱਡੇ ਗਿੱਟਿਆ ਵਿੱਚ ਵੱਜਦੇ ਚੌਲਿਆ ਦੇ ਪਾਉਣ ਨਾਲ ਰੱਬ ਨਹੀਂ ਮੋਹਤ ਹੋਣ ਲੱਗਾ। ਛੱੜੀਆਂ ਜ਼ਨਾਨੀਆਂ ਜਰੂਰ ਮਗਰ ਲੱਗ ਜਾਂਣਗੀਆਂ।
ਫੇਸ ਬੁੱਕ ਉਤੇ ਮੈਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੀ ਬਾਣੀ ਲਿਖਦੀ ਆ। ਕਈ ਐਨੇ ਹੁਸ਼ਿਆਰ ਹਨ। ਇੱਕ ਅੰਗ, ਇੱਕ ਪੰਨਾਂ ਅੱਖ ਝੱਪਕੇ ਨਾਲ ਗੁਰਬਾਣੀ ਅਰਥਾਂ ਸਮੇਤ ਪੜ੍ਹ ਕੇ ਪਸੰਧ ਉਤੇ ਠੀਕਾ ਮਾਰ ਦਿੰਦੇ ਹਨ। ਫੇਸ ਬੁੱਕ ਉਤੇ ਸਮਾਂ ਆ ਜਾਂਦਾ ਹੈ। ਕਿੰਨੇ ਚਿਰ ਵਿੱਚ ਕੋਈ ਨੋਟਸ ਪੜ੍ਹਕੇ ਗਿਆ ਹੈ। ਚਾਰ ਨੋਟਸ ਲਿਖਤਾਂ 40-40 ਲਈਨਾਂ ਦੀਆਂ ਇੱਕ ਸੈਕਿੰਡ ਵਿੱਚ ਕੋਈ ਦਰਸ਼ਨ ਵੀ ਨਹੀਂ ਕਰ ਸਕਦਾ। ਸ਼ਇਦ ਮੱਥਾ ਹੀ ਟੇਕਦੇ ਹਨ। ਜਿਹੜੇ ਇਹੋ ਜਿਹੇ ਲੋਕ ਹਨ। ਜੋ ਰੱਬ ਨਾਲ ਵੀ ਠੱਗੀ ਮਾਰਦੇ ਹਨ। ਉਹ ਮੇਰੇ ਤੁਹਾਡੇ ਦੋਸਤ ਕਿਵੇ ਹੋ ਸਕਦੇ ਹਨ?

ਹਿੰਦੂ ਕੈ ਘਰਿ ਹਿੰਦੂ ਆਵੈ॥ ਸੂਤੁ ਜਨੇਊ ਪੜਿ ਗਲਿ ਪਾਵੈ ॥ ਸੂਤੁ ਪਾਇ ਕਰੇ ਬੁਰਿਆਈ ॥ ਨਾਤਾ ਧੋਤਾ ਥਾਇ ਨ ਪਾਈ ॥ ਮੁਸਲਮਾਨੁ ਕਰੇ ਵਡਿਆਈ ॥ ਵਿਣੁ ਗੁਰ ਪੀਰੈ ਕੋ ਥਾਇ ਨ ਪਾਈ ॥ ਰਾਹੁ ਦਸਾਇ ਓਥੈ ਕੋ ਜਾਇ ॥ ਕਰਣੀ ਬਾਝਹੁ ਭਿਸਤਿ ਨ ਪਾਇ ॥ ਜੋਗੀ ਕੈ ਘਰਿ ਜੁਗਤਿ ਦਸਾਈ ॥ ਤਿਤੁ ਕਾਰਣਿ ਕਨਿ ਮੁੰਦ੍ਰਾ ਪਾਈ ॥ ਮੁੰਦ੍ਰਾ ਪਾਇ ਫਿਰੈ ਸੰਸਾਰਿ ॥ ਜਿਥੈ ਕਿਥੈ ਸਿਰਜਣਹਾਰੁ ॥ ਜੇਤੇ ਜੀਅ ਤੇਤੇ ਵਾਟਾਊ ॥ ਚੀਰੀ ਆਈ ਢਿਲ ਨ ਕਾਊ ॥ ਏਥੈ ਜਾਣੈ ਸੁ ਜਾਇ ਸਿਞਾਣੈ ॥ ਹੋਰੁ ਫਕੜੁ ਹਿੰਦੂ ਮੁਸਲਮਾਣੈ ॥ ਸਭਨਾ ਕਾ ਦਰਿ ਲੇਖਾ ਹੋਇ ॥ ਕਰਣੀ ਬਾਝਹੁ ਤਰੈ ਨ ਕੋਇ ॥ ਸਚੋ ਸਚੁ ਵਖਾਣੈ ਕੋਇ ॥ ਨਾਨਕ ਅਗੈ ਪੁਛ ਨ ਹੋਇ ॥੨॥ {ਪੰਨਾ 951-952}
Comments
Post a Comment