ਭਾਗ 43 ਭੂਤ ਤੋਂ ਬਚਾਉ  ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਗੁਰਦੁਆਰਾ ਸਾਹਿਬ ਸੋਨੂੰ ਦੀ ਗਤੀ-ਮੁਕਤੀ ਕਰਾਉਣ ਦਾ ਅਖੰਡ-ਪਾਠ ਪ੍ਰਕਾਸ਼ ਕਰਾਇਆ ਹੋਇਆ ਸੀ। ਇੱਕ ਪਾਸੇ ਅਜੇ ਵੀ ਮਾਂ-ਬਾਪ ਨੂੰ ਜ਼ਕੀਨ ਨਹੀਂ ਆ ਰਿਹਾ ਸੀ। ਸੋਨੂੰ ਮਰ ਗਿਆ ਹੈ। ਇਹ ਤਾਂ ਅਜੇ ਹੋਰ ਕਮਾਈ ਕਰਨ ਵਾਲਾ ਸੀ। ਜੇ ਤਾਰੋ ਤੇ ਗਾਮੇ ਦਾ ਪਿਉ ਦਾਦਾ ਮਰਿਆ ਹੁੰਦਾ। ਬੁੜੇ ਦਾ ਹੰਗਾਮਾ ਕਰਨਾ ਸੀ। ਲੋਕਾਂ ਨੂੰ ਖ਼ੁਸ਼ੀ ਵਿੱਚ ਲੱਡੂ, ਜਲੇਬੀਆਂ, ਮਿਠਿਆਈਆਂ ਖਵਾਉਣੀਆਂ ਸਨ। ਘਰ-ਜ਼ਮੀਨ ਜਿਉਂ ਸੰਭਾਲਣੇ ਹੁੰਦੇ ਹਨ। ਬੰਦਾ ਉਸੇ ਚੀਜ਼ ਨੂੰ ਜੱਫੀਆਂ ਪਾਉਂਦਾ ਹੈ। ਜਿਸ ਨੂੰ ਪਿਉ ਦਾਦਾ, ਵੱਡੇ-ਵਡੇਰੇ ਛੱਡ ਕੇ, ਖ਼ਾਲੀ ਹੱਥ ਚਲੇ ਗਏ ਹਨ।

 ਜਿੰਨਾ ਚਿਰ ਬੰਦਾ ਮਰਦਾ ਨਹੀਂ ਹੇ। ਜਿਊਣ-ਮਰਨ ਦਾ ਜੱਬ ਮੁੱਕਦਾ ਨਹੀਂ ਹੈ। ਜਿਊਦਾ ਬੰਦਾ ਦੁਨੀਆ ਨੂੰ ਨਹੀਂ ਛੱਡ ਸਕਦਾ। ਮਨ ਨੂੰ ਕਿਵੇਂ ਲਾਲਚ, ਸੋਹਣੀਆਂ ਚੀਜ਼ਾਂ ਤੋਂ ਮੋੜੇਗਾ? ਝੂਠੀ ਦੁਨੀਆ ਨੂੰ ਆਪਣਾ ਸਮਝੀ ਜਾਂਦਾ ਹੈ। ਫਲਾਣਾ ਮੇਰਾ ਮਾਂ-ਬਾਪ, ਭਰਾ-ਭੈਣ ਦੋਸਤ ਹੈ। ਲੋਕਾਂ ਪਿੱਛੇ ਪੂਛ ਮਾਰਦਾ ਮਰ ਜਾਂਦਾ ਹੈ। ਕੋਈ ਆਖ਼ਰੀ ਸਮੇਂ ਮਰਨ ਤੋਂ ਨਹੀਂ ਬਚਾ ਸਕਦਾ। ਕੋਈ ਸਕਾ ਸਬੰਧੀ ਨਾਲ ਮਰਦਾ ਨਾਹੀ ਹੈ। ਜੋ ਬੰਦਾ ਲੋਕਾਂ ਨੂੰ ਪੈਸੇ ਬਟੋਰਨ ਬਦਲੇ, ਜ਼ਹਿਰ ਵੇਚ ਕੇ ਬਰਬਾਦ ਕਰ ਰਿਹਾ ਸੀ। ਉਸ ਦਾ ਭਲਾ ਕਰਾਉਣ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਬਚਨ-ਅੱਖਰ ਉਚਾਰੇ-ਪੜ੍ਹੇ ਜਾ ਰਹੇ ਸਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਕੋਈ ਜੰਤਰ-ਮੰਤਰ ਜਾਂ ਕਿਸੇ ਦਾ ਗ਼ੁਲਾਮ ਨੌਕਰ ਨਹੀਂ ਹੈ। ਜੋ ਇਸ ਨੂੰ ਪੜ੍ਹ ਕੇ ਹਰ ਸੋਚਿਆ ਕੰਮ ਪੂਰਾ ਹੋ ਜਾਵੇਗਾ। ਇਹ ਜੀਵਨ ਸੁਧਾਰਨ, ਚੰਗੇ ਗੁਣ, ਚੰਗੇ ਕੰਮ ਕਰਨ ਲਈ ਸਿੱਖਿਆ ਦਿੰਦਾ ਹੈ। ਇਸ ਨੂੰ ਪੜ੍ਹ-ਸੁਣ ਕੇ ਬੰਦਾ ਝੂਠ, ਬੇਈਮਾਨੀ, ਲੋਕਾਂ ਦਾ ਡਰ ਛੱਡ ਦਿੰਦਾ ਹੈ। ਰੱਬ ਦਾ ਡਰ ਮੰਨ ਕੇ, ਲੋਕਾਂ ਦੀ ਸ਼ਰਮ ਪਰੇ ਰੱਖ ਕੇ, ਚੰਗੇ ਕੰਮ ਕਰਦਾ ਹੈ। ਹੱਕ ਦੀ ਕਮਾਈ ਖਾਂਦਾ ਹੈ। ਗ਼ਰੀਬਾਂ, ਕਮਜ਼ੋਰਾਂ ਉੱਤੇ ਦਿਆਂ ਕਰਦਾ ਹੈ। ਆਪ ਦੇ ਖਾਣ-ਪੀਣ, ਬੱਚੇ ਜੰਮਣ ਤੋਂ ਬਗੈਰ, ਲੋਕਾਂ ਲਈ ਕੁੱਝ ਵੱਖਰਾ ਕਰਦਾ ਹੈ।

ਜੋ ਬੰਦਾ ਦੁਨੀਆ ਉੱਤੋਂ ਹੀ ਮਰ-ਮੁੱਕ ਗਿਆ ਹੈ। ਇਹ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਬਚਨ-ਬੋਲ, ਕੀ ਉਹ ਮਰਿਆ ਸੁਣ ਰਿਹਾ ਹੈ? ਜੋ ਚੰਗੀਆਂ ਗੱਲਾਂ ਸੁਣੇਗਾ। ਉਹੀ ਆਪਦਾ ਜੀਵਨ ਸੁਧਾਰੇਗਾ। ਅਖੰਡ-ਪਾਠ  500 ਡਾਲਰ ਨੂੰ ਗੁਰਦੁਆਰੇ ਵਾਲੇ ਮੁੱਲ ਵੇਚਦੇ ਹਨ। ਗ੍ਰੰਥੀ ਵੀ ਜੇਬ ਵਿੱਚ 100 ਦੇ ਨੋਟ ਪਾ ਲੈਂਦੇ ਹਨ। ਬਦਲੇ ਵਿੱਚ ਗਿਆਨੀ, ਗ੍ਰੰਥੀ ਵੀ ਸੰਗਤ ਰੂਪ ਲੋਕਾਂ ਨੂੰ ਬੇਵਕੂਫ਼ ਬਣਾਂ ਰਹੇ ਹਨ। ਮਰੇ ਬੰਦੇ ਨੂੰ ਪਾਠ ਸੁਣਾਂ ਰਹੇ ਹਨ। ਜੇ ਜਿਉਂਦੇ ਬੰਦੇ ਨੇ ਚੱਜ ਦੀ ਗੱਲ ਨਹੀਂ ਕੀਤੀ। ਦੁਨੀਆ ਦੇ ਭਲੇ ਲਈ ਕੁੱਝ ਨਹੀਂ ਕੀਤਾ। ਮਰਿਆ ਕੀ ਪਹਾੜ ਉੱਤੇ ਚੜ੍ਹ ਜਾਵੇਗਾ”? ਕੀ ਮਰਿਆ ਬੰਦਾ ਅਸਮਾਨ ਨੂੰ ਟਾਕੀ ਲਾ ਦੇਵੇਗਾ? ਜੋ ਸੜ-ਬਲ ਕੇ, ਸੁਆਹ ਹੋ ਗਿਆ ਹੈ। ਜਾਂ ਪਾਣੀ ਵਿੱਚ ਡੁੱਬ ਕੇ ਮਰ ਗਿਆ ਕੋਹਾਂ ਦੂਰ ਮਿੱਟੀ ਵਿੱਚ ਮਿਲਿਆ ਪਿਆ ਹੁੰਦਾ ਹੈ। ਹੱਡੀਆਂ ਪਾਣੀ ਵਿੱਚ ਪਾ ਦਿੱਤੀਆਂ ਹਨ। ਕਈ ਮਨ ਨੂੰ ਧਰਵਾਸ ਦੇਣ ਲਈ, ਮਰੇ ਬੰਦੇ ਦੇ ਸਰੀਰ, ਹੱਡੀਆਂ ਨੂੰ ਪਾਠ ਸੁਣਾਉਣ, ਪੂਜਾ ਕਰਾਉਣ ਨੂੰ ਗੁਰਦੁਆਰੇ, ਮੰਦਰਾਂ ਵਿੱਚ ਚੱਕੀ ਫਿਰਦੇ ਹਨ। ਜਿਊਦਾ ਭਾਵੇਂ ਸੋਨੂੰ ਵਾਂਗ ਗੁਰਦੁਆਰੇ ਨਾ ਗਿਆ ਹੋਵੇ। ਗੰਗਾ, ਸਰਸਾ ਨਦੀ ਦੇਖੀ ਨਾਂ ਹੋਵੇ। ਮਰੇ ਬੰਦੇ ਦੀਆਂ ਹੱਡੀਆਂ ਦੀ ਉੱਥੇ ਹੀ ਪਾਉਣੀਆਂ ਚਾਹੁੰਦੇ ਹਨ। ਇਹ ਤਾਂ ਫਿਰ ਲੋਕਾਂ ਦੀ ਹੀ ਮਰਜ਼ੀ ਹੋ ਗਈ। ਮਰੇ ਬੰਦੇ ਨੂੰ ਕਿਥੇ ਲਿਜਾ ਕੇ ਸਿੱਟਣਾ ਹੈ? ਜਿਊਦਾ ਬੰਦਾ ਵੀ ਲੋਕਾਂ ਲਈ ਹੀ ਸਬ ਕੁੱਝ ਕਰਦਾ ਹੈ। ਲੋਕਾਂ ਨੂੰ ਹੀ ਲੁੱਟ ਕੇ ਖਾਂਦਾ ਹੈ। ਇੰਨਾ ਕੁ ਤਾਂ ਲੋਕਾਂ ਦਾ ਫ਼ਰਜ਼ ਬਣਦਾ ਹੀ ਹੈ। ਪੂਜਾ ਪਾਠ ਕਰਾ ਕੇ, ਮੁੜ ਕੇ ਇਸ ਦੁਨੀਆ ਤੇ ਆਉਣ ਦਾ, ਮੁਰਦੇ ਦਾ ਰਸਤਾ ਬੰਦ ਕਰ ਦੇਣ। ਦੁਨੀਆ ਜਾਣੀ-ਜਾਣ ਹੈ। ਮਰੇ ਬੰਦੇ ਨੇ, ਦੁਆਰਾ ਦੁਨੀਆ ਉੱਤੇ ਆ ਕੇ, ਉਹੀ ਠੱਗੀਆਂ, ਬੇਈਮਾਨੀਆਂ ਕਰਨੀਆਂ ਹਨ। ਇਸੇ ਲਈ ਮੁਰਦੇ ਤੋਂ ਪਿੱਛਾ ਛੁਡਾਉਣ ਲਈ, ਲੋਕ ਉਸ ਨੂੰ ਭੂਤ ਕਹਿਣ ਲੱਗ ਜਾਂਦੇ ਹਨ। ਜੇ ਮੁਰਦਾ ਉੱਠ ਕੇ ਬੈਠ ਜਾਵੇ, ਆਪਣੇ ਹੀ ਭੂਤ ਤੋਂ ਬਚਾਉ-ਬਚਾਉ ਦਾ ਰੌਲ਼ਾਂ ਪਾ ਦਿੰਦੇ ਹਨ। ਲੋਕ ਇਕੱਠੇ ਕਰ ਲੈਂਦੇ ਹਨ। ਜਿਵੇਂ ਲੋਕ ਇਸ ਮਰੇ ਹੋਏ, ਜਿਉਂਦੇ ਬੰਦੇ ਨੂੰ ਮਾਰ ਹੀ ਦੇਣਗੇ। ਜੇ ਬੰਦਾ ਕਿਤੇ ਕੋਈ ਮਰੇ ਬੰਦੇ ਵਰਗੀ ਆਵਾਜ਼ ਕੱਢ ਕੇ, ਕੋਈ ਡਰਾਮਾਂ ਕਰੇ। ਸਾਧ, ਤਾਂਤਰਿਕ ਸੱਦ ਕੇ, ਰਿਸ਼ਤੇਦਾਰ ਹੀ ਉਸ ਨੂੰ ਛਿੱਤਰਾਂ, ਚਿਮਟਿਆਂ ਨਾਲ ਕਟਾਉਂਦੇ ਹਨ।

ਅਖੰਡ-ਪਾਠ ਦੇ ਭੋਗ ਦੇ ਸਲੋਕ ਪੜ੍ਹੇ ਹੀ ਸਨ। ਭੋਗ ਤੇ ਆਏ ਲੋਕ, ਖਾਣ-ਪੀਣ ਦੁਆਲੇ ਹੋ ਗਏ ਸਨ। 100 ਕੁ ਬੰਦੇ ਦੇ ਆਉਣ ਦੀ ਉਮੀਦ ਸੀ। ਇੰਨਾ ਇਕੱਠ ਸੀ। ਗਿਣਤੀ ਨਹੀਂ ਹੋ ਰਹੀ ਸੀ। ਕਈ 12 ਵਜੇ ਦੇ ਖੜ੍ਹੀ ਲੱਤ ਸਨ। ਗੁੱਡ ਫਰਾਈਡੇ ਦੀ ਛੁੱਟੀ ਸੀ। ਕਈਆਂ ਨੇ ਹੋਰ ਵੀ ਕੰਮ ਕਰਨੇ ਸਨ। ਫਿਰ ਵੀ ਬਹੁਤ ਲੋਕ ਇਕੱਠੇ ਹੋਏ ਸਨ। ਕਈ ਸੂਹਾਂ ਲੈਣ ਵਾਲੇ ਸਨ। ਕਈ ਤਮਾਸ਼ਾ ਦੇਖ ਵਾਲੇ ਸਨ। ਕਈ ਗੋਲੀਆਂ ਚਲਣ ਦੀ ਦਹਿਸ਼ਤ ਤੋਂ ਸਹਿਕੇ ਹੋਏ, ਮੌਕਾ ਦੇਖਣ ਆਏ ਸਨ। ਹੱਲਾ ਗੁੱਲਾ ਨਾ ਹੋ ਜਾਵੇ। ਪੁਲਿਸ ਵਾਲੇ ਵਾਲੀ ਵੀ ਆਏ ਹੋਏ ਸਨ।

 

Comments

Popular Posts