ਭਾਗ 38 ਦੁਸ਼ਮਣ, ਤਲਵਾਰ ਤੇ ਬੰਦੂਕ, ਆਪਣੇ-ਪਰਾਏ ਦੀ ਨਹੀਂ ਪਛਾਣ ਕਰਦੇ ਆਪਣੇ ਪਰਾਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਇਹ ਸਬ ਕੁੱਝ ਗੋਰੀ ਗੁਆਂਢਣ ਵਿੰਡੋ ਵਿੱਚੋਂ ਦੀ ਦੇਖ ਰਹੀ ਸੀ। ਉਸ ਨੇ ਵਿਕੀ ਨੂੰ ਆਪਦੇ ਘਰ ਬੁਲਾਇਆ। ਉਸ ਨੇ ਕਿਹਾ, “ ਇਹ ਬੰਦਾ ਤੇਰਾ ਪਤੀ ਜ਼ਰੂਰ ਹੈ। ਪਤੀ-ਪਤਨੀ ਚੱਜ ਨਾਲ ਖੁਸ਼ੀਆਂ-ਸੁਖਾਂ ਦੀ ਜ਼ਿੰਦਗੀ ਗੁਜ਼ਾਰਨ ਨੂੰ ਬਣੀਦਾ ਹੈ। ਨਾਂ ਕੇ. ਪਤਨੀ ਦੀ ਚਮੜੀ ਉਦੇੜਨ ਨੂੰ ਪਤੀ ਬਣਦੇ ਹਨ। “ “ ਅੱਗੇ ਕਦੇ ਇਸ ਨੇ ਮੈਨੂੰ ਨਹੀਂ ਮਾਰਿਆ। ਤਿੰਨ ਮਹੀਨੇ ਸਾਡੇ ਵਿਆਹ ਨੂੰ ਹੋ ਗਏ ਹਨ। “ “ ਹੁਣੇ ਇਸ ਨੂੰ ਸਬਕ ਸਿਖਾ ਦੇ। ਜੇ ਅੱਜ ਬਚ ਗਿਆ। ਉਸ ਦਾ ਹੱਥ ਰੋਜ਼ ਉੱਠਣ ਲੱਗ ਜਾਵੇਗਾ। ਤੇਰੇ ਨੱਕ ਵਿੱਚੋਂ ਖ਼ੂਨ ਵੱਗ ਰਿਹਾ ਹੈ। ਰੁੱਗ ਸਾਰੇ, ਪਟੇ ਹੋਏ ਵਾਲ ਲਮਕ ਰਹੇ ਹਨ। ਵਿਕੀ ਹੋਰ ਊਚਾ ਰੋਣ ਲੱਗ ਗਈ। ਚਪੇੜਾਂ ਤੇ ਵਾਲ ਪਟਿਆਂ ਦਾ ਦਰਦ ਘੱਟ ਹੋ ਰਿਹਾ ਸੀ। ਗੋਰੀ ਦੇ ਬੋਲ ਵੱਧ ਚੁਭ ਰਹੇ ਸਨ। ਬੋਲ ਉਸ ਦੀ ਅਣਖ ਨੂੰ ਵਗਾਰ ਰਹੇ ਸੀ। ਗੋਰੀ ਭਾਵੇਂ ਅੰਗਰੇਜ਼ੀ ਬੋਲ ਰਹੀ ਸੀ। ਉਸ ਦੇ ਬਾਡੀ ਐਕਸ਼ਨ, ਸਬ ਕੁੱਝ ਸਮਝਾ ਗਏ ਸਨ। ਵਿਕੀ ਨਵੀਂ ਕੈਨੇਡਾ ਵਿੱਚ ਆਈ ਸੀ। ਅਚਾਨਕ ਉਸ ਦੀਆਂ ਉਂਗਲਾਂ ਨੇ 911 ਫ਼ੋਨ ਦਾ ਨੰਬਰ ਘੁੰਮਾ ਦਿੱਤਾ। ਪੁਲਿਸ ਆਫ਼ੀਸਰ ਨੇ ਫ਼ੋਨ ਉੱਤੇ ਪੁੱਛਿਆ, “ ਕੀ ਤੇਰੀ ਲਾਈਫ਼ ਨੂੰ ਖ਼ਤਰਾ ਹੈ? “ “ ਮੇਰੇ ਪਤੀ ਨੇ ਮੈਨੂੰ ਮਾਰਿਆ ਹੈ। ਮੇਰੇ ਨੱਕ ਵਿਚੋਂ ਬਲੀਡਇੰਗ ਹੋ ਰਹੀ ਹੈ।   ਕੀ ਤੈਨੂੰ ਹੁਣ ਵੀ ਖ਼ਤਰਾ ਹੈ? ਕੀ ਉਸ ਕੋਲ ਗੰਨ ਜਾਂ ਹੋਰ ਹਥਿਆਰ ਹੈ? “ “ ਮੈਨੂੰ ਨਹੀਂ ਪਤਾ।   ਪੁਲਿਸ ਤੇਰੇ ਦਰਾਂ ਵਿੱਚ ਹੈ। ਉਨ੍ਹਾਂ ਨੂੰ ਦਰਵਾਜ਼ਾ ਖ਼ੋਲ ਦੇ। ਜੋ ਤੇਰੇ ਘਰ ਆਫ਼ੀਸਰ ਆਏ ਹਨ। ਕਿਸੇ ਇੱਕ ਪੁਲਿਸ ਆਫ਼ੀਸਰ ਨੂੰ ਫ਼ੋਨ ਫੜਾ ਦੇ। ਪੁਲਿਸ ਆਫ਼ੀਸਰ ਨੇ, ਫ਼ੋਨ ਉੱਤੇ ਗੱਲ ਕਰਦੇ, ਆਫ਼ੀਸਰ ਨੂੰ ਦੱਸਿਆ, “ ਅਸੀਂ ਪਹੁੰਚ ਗਏ ਹਾਂ। ਹੁਣ ਤੂੰ ਫ਼ੋਨ ਬੰਦ ਕਰਦੇ। “ “ ਕੀ ਤੂੰ ਹੀ ਵਿਕੀ ਹੈ? ਤੇਰਾ ਪਤੀ ਕਿਥੇ ਹੈ? “ “ ਹਾਂ ਮੈਂ ਹੀ ਹਾਂ। ਸੋਨੂੰ ਮੈਨੂੰ ਕੁੱਟ ਕੇ, ਕੰਮ ਤੇ ਚਲਾ ਗਿਆ। “ “ ਕੀ ਤੈਨੂੰ ਉਸ ਦੇ ਕੰਮ ਦਾ ਐਡਰੈੱਸ ਪਤਾ ਹੈ? “ “ ਮੈਨੂੰ ਕੁੱਝ ਨਹੀਂ ਪਤਾ। “ “ ਉਸ ਦੀ ਕਾਰ ਦਾ ਨੰਬਰ ਕੀ ਹੈ? ਕਿਹੜੀ ਕਾਰ ਚਲਾਉਂਦਾ ਹੈ? “  ਕਾਰ ਦੀ ਇੰਨਸ਼ੋਰੈਂਸ ਦਾ ਬਿੱਲ ਆਇਆ ਪਿਆ ਸੀ। “ ਵਿਕੀ ਨੇ ਉਹੀ ਪੇਪਰ ਉਨ੍ਹਾਂ ਨੂੰ ਦੇ ਦਿੱਤਾ। ਜਿਸ ਉੱਤੇ ਕਾਰ ਬਾਰੇ ਸਾਰੀ ਜਾਣਕਾਰੀ ਸੀ। ਪੁਲਿਸ ਆਫ਼ੀਸਰ ਨੇ ਵਿਕੀ ਨੂੰ ਕਿਹਾ, “ ਤੂੰ ਆਪਦਾ ਜ਼ਰੂਰੀ ਸਮਾਨ ਲੈ ਲਾ। ਤੈਨੂੰ ਸ਼ੈਲਟਰ ਵਿੱਚ ਛੱਡ ਦਿੰਦੇ ਹਾਂ। ਹੋ ਸਕਦਾ ਹੈ, ਉਹ ਘਰ ਮੁੜ ਆਵੇ। ਤੈਨੂੰ ਜਾਨੋਂ ਵੀ ਮਾਰ ਸਕਦਾ ਹੈ। ਗੁਆਂਢਣ ਗੋਰੀ ਨੇ ਵਿਟਨਸ ਦੇ ਸਾਈਨ ਕਰਕੇ, ਫ਼ੋਨ ਤੇ ਐਡਰੈੱਸ ਦੇ ਦਿੱਤੇ ਸਨ। ਵਿਕੀ ਪੁਲਿਸ ਕਾਰ ਵਿੱਚ ਬੈਠ ਗਈ ਸੀ। ਉਸ ਨੂੰ ਪੁਲਿਸ ਆਫ਼ੀਸਰ ਨੇ ਵੋਮੈਨ ਸ਼ੈਲਰ ਵਿੱਚ ਛੱਡ ਦਿੱਤਾ ਸੀ। ਜਿੱਥੇ ਖਾਣਾ, ਬਿਸਤਰਾ ਤੇ ਸਿਰ ਉੱਤੇ ਛੱਤ ਸੀ। ਔਰਤਾਂ ਤੇ ਬੱਚੇ ਬੇਚੈਨ ਦਿਸ ਰਹੇ ਸਨ। ਕੈਨੇਡਾ ਗੌਰਮਿੰਟ ਮਨੁੱਖਤਾ ਦੀ ਭਲਾਈ ਲਈ ਤਿਆਰ ਰਹਿੰਦੀ ਹੈ। ਇਹ ਘਰ ਬਰਬਾਦ ਵੀ ਕਰ ਦਿੰਦੇ ਹਨ। ਹਰ ਘਰ ਵਿੱਚ ਕੋਈ ਬਹੁਤੀ ਕੁੱਟ-ਮਾਰ ਨਹੀਂ ਹੁੰਦੀ। ਫਿਰ ਵੀ ਕੈਨੇਡਾ ਦੇ ਪੁਲਿਸ ਆਫ਼ੀਸਰ, ਜੱਜ, ਵਕੀਲ ਕਈ ਪਰਾਪਟੀ ਡੀਲਰ, ਸ਼ੌਸ਼ਲ ਸਰਵਸ ਮਿਲ ਕੇ ਅਦਾਲਤਾਂ ਵਿੱਚ ਐਸੀ ਖੇਹ ਉਡਾਉਂਦੇ ਹਨ। ਘਰ ਪਰਿਵਾਰ ਤਬਾਹ ਕਰ ਦਿੰਦੇ ਹਨ। ਪੁਲਿਸ ਆਫ਼ੀਸਰ, ਸ਼ੌਸ਼ਲ ਸਰਵਸ, ਜੱਜ, ਵਕੀਲ ਦੁਆਰਾ ਪੁਲਿਸ ਆਫ਼ੀਸਰ, ਜੱਜ, ਵਕੀਲ, ਪਰਿਵਾਰ, ਪਤੀ-ਪਤਨੀ, ਬੱਚਿਆਂ ਤੇ ਹੋਰਾਂ ਲੋਕਾਂ ਵਿੱਚ ਨੋ ਕੰਨਟੈਕਟ ਆਡਰ ਲਗਾ ਕੇ, ਬੋਲ-ਚਾਲ ਬੰਦ ਕਰਕੇ, ਦੋਨੇਂ ਪਾਸਿਉ ਲੁੱਟ-ਲੁੱਟ ਖਾਂਦੇ ਹਨ। ਇਹ ਆਪਣਿਆਂ ਨਾਲ ਹੀ ਗੱਲ ਨਹੀਂ ਕਰਨ ਦਿੰਦੇ। ਪੁਲਿਸ ਆਫ਼ੀਸਰ, ਜੱਜ, ਵਕੀਲ ਤੇ ਕਈ ਪਰਾਪਟੀ ਡੀਲਰ, ਸ਼ੌਸ਼ਲ ਸਰਵਸ ਮਿਲ ਕੇ ਅਦਾਲਤਾਂ ਵਿੱਚ ਘਰ ਪਰਿਵਾਰ ਤੋੜਨ ਲਈ ਹਰ ਵਾਹ ਲਗਾ ਦਿੰਦੇ ਹਨ। ਘਰ ਤੱਕ ਵੇਚ ਦਿੰਦੇ ਹਨ। ਬਣੇ ਹੋਏ ਘਰ ਪਰਿਵਾਰ ਤੋੜ ਦਿੰਦੇ ਹਨ। ਪਰਿਵਾਰ, ਪਤੀ-ਪਤਨੀ, ਬੱਚਿਆਂ ਨੂੰ ਵੱਖ-ਵੱਖ ਕਰ ਦਿੰਦੇ ਹਨ। ਬਹੁਤੇ ਲੋਕ ਕੈਨੇਡਾ ਆ ਕੇ ਪਛਤਾ ਵੀ ਰਹੇ ਹਨ। ਘਰ ਪਰਿਵਾਰ ਤੋੜਨਾ ਹੋਵੇ, ਕੈਨੇਡਾ ਗੌਰਮਿੰਟ ਪੂਰਾ ਸਾਥ ਦਿੰਦੀ ਹੈ। ਕੈਨੇਡਾ ਦੀ ਪੁਲਿਸ ਸਿਸਟਮ ਇੰਨਾਂ ਗੰਦਾ ਹੈ। ਉਸੇ ਨੂੰ ਸੱਚਾ ਮੰਨਦੇ ਹਨ। ਜਿਸ ਨੇ ਪੁਲਿਸ ਨੂੰ ਸੱਦਿਆ ਹੁੰਦਾ ਹੈ। ਦੂਜਾ ਬੰਦਾ ਸਿਧਾ ਜੇਲ ਵਿੱਚ ਕਰ ਦਿੰਦੇ ਹਨ। ਤਰੀਕਾ ਭਾਰਤ ਪੁਲਿਸ ਸਿਸਟਮ ਵਾਲਾ ਹੀ ਹੈ। ਭਾਰਤ ਵਿੱਚ ਕੁੱਟ-ਕੁੱਟ ਕੇ ਬੰਦੇ ਨੂੰ ਪਿੰਜ ਕੇ ਸੂਤ ਦਿੰਦੇ ਹਨ। ਬੰਦਾ ਉਠਣ ਜੋਗਾ ਨਹੀਂ ਹੁੰਦਾ। ਕੈਨੇਡਾ ਗੌਰਮਿੰਟ ਪੁਲਿਸ ਆਫ਼ੀਸਰ, ਜੱਜ, ਵਕੀਲ, ਸ਼ੌਸ਼ਲ ਸਰਵਸ, ਤੇ ਕਈ ਪਰਾਪਟੀ ਡੀਲਰ ਮਿਲ ਕੇ   ਪਰਿਵਾਰ, ਪਤੀ-ਪਤਨੀ, ਬੱਚਿਆਂ ਤੇ ਹੋਰਾਂ ਲੋਕਾਂ ਦੇ ਮਨਾ, ਤਾਰ-ਤਾਰ ਕਰਕੇ ਦਿਲਾਂ ਨੂੰ ਤੋੜਦੇ ਹਨ। ਤਬਾਹੀ, ਕੁਰਕੀ ਲਿਆ ਦਿੰਦੇ ਹਨ। 100 ਬੰਦਿਆਂ ਵਿੱਚੋਂ ਇਕ ਖ਼ਤਰਨਾਕ ਮੁਜ਼ਰਮ ਹੋ ਸਕਦਾ ਹੈ। ਬੈੱਡ ਐਪਲ ਦੂਜਿਆਂ ਨੂੰ ਵੀ ਦਾਗ਼ੀ ਕਰਕੇ ਗਾਲ ਦਿੰਦਾ ਹੈ।
ਦਿਨ ਢਲ ਗਿਆ ਸੀ। ਹਨੇਰਾ ਛਾ ਰਿਹਾ ਸੀ। ਸੋਨੂੰ ਬੌਸ ਦੇ ਕੋਲ ਪਹੁੰਚ ਗਿਆ ਸੀ। ਉੱਥੇ ਇਸ ਤੋਂ ਵੀ ਛੋਟੀ-ਵੱਡੀ ਉਮਰ ਦੇ ਮੁੰਡੇ ਕੁੜੀਆਂ ਸਨ। ਸਾਰੇ 14 ਸਾਲਾਂ ਤੋਂ ਲੈ ਕੇ ਬੁੱਢੇ ਵੀ ਸਨ। ਇਹ ਸਾਰੇ ਹੀ ਨਸ਼ੇ ਦੀ ਮਸਤੀ ਵਿੱਚ ਝੂਲ ਰਹੇ ਸਨ। ਸਾਹਮਣੇ ਸ਼ਰਾਬ, ਬੀਅਰ, ਸੁੱਖੇ-ਭੰਗ ਦੀਆਂ ਸਿਗਰਟਾਂ ਭਰੀਆਂ ਪਈਆਂ ਸਨ। ਹਨੇਰੇ ਵਿੱਚ ਵੀ ਬੌਸ ਦੇ ਧੁੱਪ ਦੀਆਂ ਐਨਕਾਂ ਲੱਗੀਆਂ ਹੋਈਆਂ ਸਨ। ਸਿਰ ਦੇ ਵਾਲ ਲੰਬੇ ਸਨ। ਵਾਲ ਖੁੱਲ੍ਹੇ ਛੱਡ ਕੇ ਟੋਪੀ ਲਈ ਹੋਈ ਸੀ। ਵੱਡੀਆਂ-ਵੱਡੀਆਂ ਮੁੱਛਾਂ ਤੇ ਦਾੜ੍ਹੀ ਸੀ। ਨੱਕ ਹੀ ਦਿਸ ਰਿਹਾ ਸੀ। ਉਸ ਨੇ ਕਿਹਾ, “ ਜੋ ਮੇਰੇ ਨਾਲ ਕੰਮ ਕਰਨਾ ਸ਼ੁਰੂ ਕਰਦਾ ਹੈ। ਉਸ ਦੇ ਸਾਰੇ ਸੁਪਨੇ ਪੂਰੇ ਹੋ ਜਾਂਦੇ ਹਨ। ਉਹ ਕਦੇ ਕੰਮ ਛੱਡ ਕੇ ਨਹੀਂ ਜਾ ਸਕਦਾ। ਮੈਂ ਆਪਦੇ ਨਾਲ ਕੰਮ ਕਰਨ ਵਾਲਿਆਂ ਨੂੰ ਇੰਨਾ ਪਿਆਰ ਕਰਦਾਂ ਹਾਂ। ਕਿਰਿਆ-ਕਰਮ ਖ਼ੁਦ ਕਰਦਾਂ ਹਾਂ। ਸੋਨੂੰ ਨੇ ਕਿਹਾ, “ ਤੂੰ ਤਾਂ ਮੇਰਾ ਮਾਈ-ਬਾਪ ਹੈ। ਤੇਰੀ ਮਿਹਰਬਾਨੀ ਨਾਲ ਡਰੀਮ ਹਾਊਸ ਤੇ ਨਵੀਂ ਜੈਗਬਾਰ ਕਾਰ ਲਈ ਹੈ। ਹੋਰ ਵੀ ਆਵਾਜ਼ਾਂ ਆਈਆਂ, “ ਬੋਸ ਦੀ ਜੈ ਹੋ। ਬੋਸ ਇਜ ਮਾਈ ਗੌਂਡ ਬੌਸ ਨੇ ਫਿਰ ਕਿਹਾ, “ ਜੇ ਇਸੇ ਤਰਾਂ ਡਾਲਰ ਬਣਾਉਣੇ ਹਨ। ਕਦੇ ਵੀ ਮੌਤ ਤੋਂ ਨਹੀਂ ਡਰਨਾ। ਸਾਡਾ ਪੁਲੀਸ ਨਾਲ ਮਾਪਿਆ ਵਰਗਾ ਰਿਸ਼ਤਾ ਹੈ। ਮਾਪਿਆ ਵਾਂਗ ਉਹ ਸਾਡੇ ਕੰਮ ਨੂੰ ਗ਼ਲਤ ਸਮਝ ਕੇ ਫੜਦੇ ਹਨ। ਜੱਜ ਸਾਹਿਬਾਨ ਦਾਦਾ-ਦਾਦੀ ਵਰਗੇ ਹਨ, ਜੋ ਦਲੀਲਾਂ ਸੁਣ ਕੇ, ਮੁਆਫ਼ ਕਰ ਦਿੰਦੇ ਹਨ। ਕਈ ਬਾਰ ਛੋਟੀ ਜਿਹੀ ਸਜ਼ਾ ਵੀ ਦੇ ਦਿੰਦੇ ਹਨ। ਪੁਲੀਸ ਨੂੰ ਸੱਚੀ ਦੇ ਬਾਪ ਸਮਝ ਕੇ, ਡਰਨਾ ਨਹੀਂ ਹੈ। ਨਾਂ ਹੀ ਮੇਰਾ ਜਾਂ ਕਿਸੇ ਹੋਰ ਸਾਥੀ ਦਾ ਨਾਮ ਦੱਸਣਾ ਹੈ। ਜਿਸ ਨੇ ਐਸਾ ਕੀਤਾ। ਉਸ ਲਈ ਮੇਰੀ ਗੋਲ਼ੀ ਤਿਆਰ ਹੈ। ਜੇ ਕੋਈ ਫਸ ਗਿਆ। ਮੈਂ ਵੇਲ-ਜ਼ਮਾਨਤ ਕਰਾ ਲਵਾਂਗਾ। ਹਨੇਰੇ ਦਾ ਫ਼ਾਇਦਾ ਉਠਾਊ। ਸਾਰੇ ਸ਼ਹਿਰ ਵਿੱਚ ਫੈਲ ਜਾਵੋ। ਸੋਨੂੰ ਨੇ ਆਪਦੀ ਕਾਰ ਸੜਕ ਉੱਤੇ ਪਾ ਲਈ ਹੀ ਸੀ। ਕਈ ਗਾਹਕ ਇਸ ਨੂੰ ਉਡੀਕ ਰਹੇ ਸਨ। ਇਹ ਉਨ੍ਹਾਂ ਕੋਲ ਕਾਰ ਰੋਕ-ਰੋਕ ਕੇ ਚੱਲ ਰਿਹਾ ਸੀ। ਘਰਾਂ-ਕਾਰਾਂ ਵਿੱਚ ਜਾਂਦਾ ਸੀ। ਬਾਹਰ ਵੀ ਛੇਤੀ ਆ ਜਾਂਦਾ ਸੀ।
ਪੁਲਿਸ ਦੀ ਕਾਰ ਸੋਨੂੰ ਦੇ ਪਿੱਛੇ ਸੀ। ਪੁਲਿਸ ਆਫ਼ੀਸਰ ਨੇ ਦੇਖਿਆ। ਡਰਾਈਵਰ ਕਾਰ ਸਿੱਧੀ ਨਹੀਂ ਚਲਾ ਰਿਹਾ। ਉਸ ਨੇ ਨੰਬਰ ਪਲੇਟ ਕੰਪਿਊਟਰ ਵਿੱਚ ਪਾਈ। ਇਹ ਕਾਰ ਨੂੰ ਪਹਿਲਾਂ ਹੀ ਪੁਲਿਸ ਆਫ਼ੀਸਰ ਵਿਕੀ ਦੇ ਕੇਸ ਲਈ ਲੱਭ ਰਹੇ ਸਨ। ਪੁਲਿਸ ਆਫ਼ੀਸਰ ਨੇ ਸੋਨੂੰ ਨੂੰ ਰੋਕਣ ਲਈ ਪੁਲਿਸ ਆਫ਼ੀਸਰ ਨੇ ਪੁਲਿਸ ਕਾਰ ਦੀਆਂ ਨੀਲੀਆਂ, ਲਾਲ ਲਾਈਟਾਂ ਆਨ ਕਰ ਦਿੱਤੀਆਂ। ਸੋਨੂੰ ਨੂੰ ਕਾਰ ਰੋਕਣੀ ਪੈ ਗਈ। ਪੁਲਿਸ ਆਫ਼ੀਸਰ ਨੇ, ਉਸ ਨੂੰ ਪੁੱਛਿਆ, “ ਕੀ ਤੇਰਾ ਕੋਈ ਨਸ਼ਾ ਕੀਤਾ ਹਾਂ? “ ਸੋਨੂੰ ਨੇ ਕਿਹਾ, “ ਮੈਂ ਸ਼ਰਾਬ ਜਾਂ ਕੋਈ ਹੋਰ ਨਸ਼ਾ ਨਹੀਂ ਪੀਂਦਾ। ਪੁਲਿਸ ਆਫ਼ੀਸਰ ਨੂੰ ਕਾਰ ਵਿੱਚ ਖ਼ਾਲੀ ਬੋਤਲ ਦਿਸ ਪਈ। ਉਸ ਨੇ ਸੋਨੂੰ ਨੂੰ ਕਿਹਾ, “ ਕਾਰ ਵਿੱਚੋਂ ਬਾਹਰ ਆ ਕੇ, ਸਿਧਾ ਤੁਰ ਕੇ ਦਿਖਾ। ਸੋਨੂੰ ਨੇ ਸ਼ੀਸ਼ੇ ਵਿੱਚ ਪਿੱਛੇ ਦੇਖਿਆ। ਉੱਥੋਂ ਕਾਰ ਭਜਾ ਲਈ। ਪੁਲਿਸ ਆਫ਼ੀਸਰ ਨੇ ਹੋਰ ਪੁਲੀਸ ਨੂੰ ਖ਼ਬਰ ਕਰ ਦਿੱਤੀ। ਜਿੱਧਰ ਵੀ ਉਹ ਲੈ ਕੇ ਜਾਂਦਾ ਸੀ। ਮੂਹਰੇ ਹੋਰ ਪੁਲਿਸ ਦੀਆ ਕਾਰਾਂ ਆ ਜਾਂਦੀਆਂ ਸਨ। ਪੁਲੀਸ ਨੂੰ 10 ਮਿੰਟ ਵੀ ਨਹੀਂ ਲੱਗੇ। ਸੋਨੂੰ ਨੂੰ ਫੜ ਲਿਆ। ਕਾਰ ਦੀ ਤਲਾਸ਼ੀ ਲਈ ਗਈ। ਪੁਲਿਸ ਆਫ਼ੀਸਰ ਨੇ ਸੋਨੂੰ ਦੀ ਕਾਰ ਵਿਚੋਂ ਸੁੱਖੇ ਤੇ ਚਿੱਟੇ ਪੌਡਰ ਦੇ ਛੋਟੇ-ਛੋਟੇ ਪੈਕਟ ਫੜ ਲਏ ਸਨ। ਸੋਨੂੰ ਨੂੰ ਹੱਥਕੜੀ ਲਾ ਕੇ, ਪੁਲੀਸ ਦੀ ਕਾਰ ਵਿੱਚ ਬੈਠਾ ਲਿਆ ਸੀ। ਪਤਨੀ ਨੂੰ ਮਾਰਨ, ਡਰੰਕ ਚਾਰਜ, ਡਰੱਗ ਰੱਖਣ, ਵੇਚਣ ਤੇ ਪੁਲਿਸ ਦੇ ਅੱਗੇ ਭੱਜਣ ਦੇ ਚਾਰ ਚਾਰਜ ਲੱਗ ਗਏ ਸਨ।
ਅਜੇ ਸੋਨੂੰ ਨੂੰ ਜੇਲ ਵਿੱਚ ਬੰਦ ਹੀ ਕੀਤਾ ਸੀ। ਸੋਨੂੰ ਦੇ ਬੌਸ ਦਾ ਭੇਜਿਆ ਵਕੀਲ, ਉੱਥੇ ਪਹੁੰਚ ਗਿਆ। ਜੱਜ ਦੇ ਅੱਗੇ ਉਦੋਂ ਹੀ ਪੇਸ਼ ਹੋ ਕੇ, ਪੰਜ ਹਜ਼ਾਰ ਦੇ ਕੇ, ਜ਼ਮਾਨਤ ਲੈ ਲਈ ਸੀ। ਉਹ ਜੇਲ ਵਿੱਚੋਂ ਨਿਕਲਦਾ ਹੀ ਬੌਸ ਦੇ ਅੱਡੇ ਉੱਤੇ ਗਿਆ। ਉੱਥੇ ਦਾ ਦਰਵਾਜ਼ਾ ਬੰਦ ਸੀ। ਸਾਹਮਣੇ ਸ਼ਰਾਬ ਦੀ ਬਾਰ ਸੀ। ਬੌਸ ਸੋਨੂੰ ਨੂੰ ਉੱਥੇ ਖੜ੍ਹਾ ਦੇਖ ਰਿਹਾ ਸੀ। ਸੋਨੂੰ ਨੂੰ ਉਸ ਦੀ ਪਛਾਣ ਨਹੀਂ ਆਈ। ਉਸ ਨੇ ਮੂੰਹ ਸਿਰ ਮੰਨਵਾ ਦਿੱਤਾ ਸੀ। ਬੌਸ ਨੇ ਇਸ਼ਾਰਾ ਕਰਕੇ, ਸੋਨੂੰ ਦੇ ਹੀ ਦੋ ਦੋਸਤਾਂ ਨੂੰ ਉਸ ਦੇ ਮਗਰ ਲਾ ਦਿੱਤਾ ਸੀ। ਸੋਨੂੰ ਜੇਲ ਵਿੱਚੋਂ ਬਾਹਰ ਨਿਕਲਣ ਦੀ ਖ਼ੁਸ਼ੀ ਵਿੱਚ, ਊਚੀ ਮਿਊਜ਼ਿਕ ਲਾ ਕੇ ਕਾਰ ਚਲਾ ਰਿਹਾ ਸੀ। ਉਸ ਦੇ ਕੰਨ ਕੋਲੋਂ ਦੀ ਗੋਲ਼ੀ ਨਿਕਲ ਗਈ। ਤਿੰਨ ਗੋਲ਼ੀਆਂ ਉਸ ਦੀ ਬਾਂਹ ਵਿੱਚ ਲੱਗੀਆਂ। ਕਾਰ ਰੁਕ ਗਈ। ਗੋਲ਼ੀਆਂ ਚਲਾਉਣ ਵਾਲੇ ਉਸ ਨੂੰ ਮਰਿਆ ਸਮਝ ਕੇ ਭੱਜ ਗਏ। ਲੋਕ ਇਕੱਠੇ ਹੋ ਗਏ। ਐਂਬੂਲੈਂਸ ਵਿੱਚ ਸੋਨੂੰ ਨੂੰ ਡਾਕਟਰੀ ਇਲਾਜ ਲਈ ਲੈ ਗਏ। ਪੁਲਿਸ ਆਫ਼ੀਸਰ ਸੋਨੂੰ ਕੋਲ ਹੋਸਪੀਟਲ ਗਏ। ਉਸ ਨੂੰ ਪੁੱਛਿਆ, “ ਕੀ ਤੂੰ ਹਮਲਾਵਰਾਂ ਨੂੰ ਪਛਾਣਦਾ ਹੈ? ਕੀ ਤੈਨੂੰ ਕਿਸੇ ਉੱਤੇ ਸ਼ੱਕ ਹੈ? “ ਸੋਨੂੰ ਨੇ ਕਿਹਾ, “ ਮੈਂ ਉਨ੍ਹਾਂ ਦੇ ਚਿਹਰੇ ਨਹੀਂ ਦੇਖ ਸਕਿਆ। ਮੇਰੀ ਕਿਸੇ ਨਾਲ ਦੁਸ਼ਮਣੀ ਨਹੀਂ ਹੈ। ਖ਼ਬਰ ਅਖ਼ਬਾਰਾਂ, ਟੀਵੀ, ਰੇਡੀਉ ਉੱਤੇ ਆ ਗਈ ਸੀ। ਵਿਕੀ ਵੀ ਹਸਪਤਾਲ ਪਹੁੰਚ ਗਈ ਸੀ। ਸੋਨੂੰ ਨੇ ਪੁੱਛਿਆ, “ ਕਿਤੇ ਤੂੰ ਹਮਲਾ ਨਾਂ ਕਰਾਇਆ ਹੋਵੇ? “ ਵਿਕੀ ਨੇ ਕਿਹਾ, “ ਔਰਤ ਐਡੀ ਵੀ ਕਮਜ਼ੋਰ ਨਹੀਂ ਹੈ। ਚਾਰ ਥੱਪੜਾਂ ਖਾ ਕੇ, ਭਾੜੇ ਦੇ ਗੁੰਡੇ ਲੈ ਕੇ, ਪਤੀ ਨੂੰ ਮਰਵਾ ਦੇਵੇ। ਔਰਤ ਵਿੱਚ ਬਹੁਤ ਸਹਿਣ ਸ਼ਕਤੀ ਹੈ। ਉਹ ਸੋਨੂੰ ਨੂੰ ਜੂਸ ਪਿਲਾ ਰਹੀ ਸੀ। ਸੋਨੂੰ ਨੇ ਕਿਹਾ, “ ਕਿਤੇ ਜੂਸ ਵਿੱਚ ਜ਼ਹਿਰ ਤਾਂ ਨਹੀਂ ਪਾ ਦਿੱਤੀ? “ “ ਇਹ ਕੰਮ ਬੁੱਝ ਦਿਲ ਕਰਦੇ ਹਨ। ਐਸੇ ਮੌਕੇ ਤਾਂ ਘਰ ਵਿੱਚ ਬਹੁਤ ਬਾਰ ਲੱਗ ਸਕਦੇ ਹਨ। ਪਰ ਅਜੇ ਮੈਂ ਤੇਰੇ ਕੋਲੋਂ ਹਾਰੀ ਨਹੀਂ ਹਾਂ। ਡਾਕਟਰ ਨੇ ਆ ਕੇ ਕਿਹਾ, “ ਸੋਨੂੰ ਹੁਣ ਤੂੰ ਘਰ ਜਾ ਸਕਦਾ ਹੈ। ਜ਼ਿਆਦਾ ਹਿਲਜੁਲ ਨਹੀਂ ਕਰਨੀ। ਟੰਕਿਆਂ ਦਾ ਖ਼ਿਆਲ ਰੱਖਣਾ ਹੈ। ਸੋਨੂੰ ਦੀਆਂ ਅੱਖਾਂ ਵਿੱਚ ਪਾਣੀ ਸੀ। ਸੋਚ ਰਿਹਾ ਸੀ। ਮੈਂ ਲੋਕਾਂ ਨੂੰ ਡਰੱਗ ਦੇ ਕੇ, ਪੈਸੇ ਲੈ ਕੇ, ਜ਼ਹਿਰ ਵੰਡ ਰਿਹਾ ਹਾਂ। ਡਾਕਟਰ ਨੇ ਮੇਰੇ ਵਰਗਿਆਂ ਦੀ ਜਾਨ ਬਚਾ ਕੇ, ਤਨਖ਼ਾਹ ਗੌਰਮਿੰਟ ਤੋਂ ਲੈਣੀ ਹੈ। ਵਿਕੀ ਨੂੰ ਮੈਂ ਕੁੱਟਿਆ ਹੈ। ਇਹ ਮੇਰੀ ਸੇਵਾ ਕਰ ਰਹੀ ਹੈ। ਬੰਦੇ ਵਿਰਲੇ ਨੇ, ਜੋ ਬੁਰੇ ਦਾ ਭਲਾ ਕਰਦੇ ਨੇ।
ਵਿਕੀ ਨੇ ਉਸ ਨੂੰ ਸਹਾਰਾ ਦੇ ਕੇ ਕਾਰ ਵਿੱਚ ਬੈਠਾ ਲਿਆ। ਉਸ ਨੂੰ ਘਰ ਲੈ ਆਈ। ਅੱਧੀ ਕੁ ਰਾਤ ਨੂੰ, ਸੋਨੂੰ ਦੇ ਘਰ ਦੀ ਮੂਹਰਲੀ ਵਿੰਡੋ ਦਾ ਸ਼ੀਸ਼ਾ ਟੁੱਟਿਆ। ਨਕਾਬ-ਪੋਸ਼ ਬੰਦੇ, ਸੋਨੂੰ ਦੇ ਬੈੱਡ ਰੂਮ ਵਿੱਚ ਪਹੁੰਚ ਗਏ। ਇਹ ਬੰਦੇ ਜਾਣਦੇ ਸਨ। ਸੋਨੂੰ ਦਾ ਕਮਰਾ ਕਿਹੜਾ ਹੈ? ਅੰਨ੍ਹੇਵਾਹ ਗੋਲ਼ੀਆਂ ਚਲਾਈਆਂ। ਗੁਆਂਢੀਆਂ ਨੇ, ਗੋਲ਼ੀਆਂ ਦੀ ਆਵਾਜ਼ ਸੁਣ ਕੇ, 911 ਨੂੰ ਫ਼ੋਨ ਕਰ ਦਿੱਤਾ। ਜਦ ਤੱਕ ਪੁਲੀਸ ਆਈ। ਹਮਲਾਵਰ ਭੱਜ ਗਏ ਸਨ। ਦੋ ਲਾਸ਼ਾਂ ਸੋਨੂੰ ਤੇ ਵਿਕੀ ਦੀਆਂ ਪਈਆਂ ਸਨ। ਦੁਸ਼ਮਣ, ਤਲਵਾਰ ਤੇ ਬੰਦੂਕ, ਆਪਣੇ-ਪਰਾਏ ਦੀ ਨਹੀਂ ਪਛਾਣ ਕਰਦੇ। ਡੁੱਲ੍ਹੇ ਖ਼ੂਨ ਵਾਂਗ, ਖ਼ਬਰ ਸਾਰੇ ਸ਼ਹਿਰ ਵਿੱਚ ਫੈਲ ਗਈ। ਕੁੱਝ ਹੀ ਦਿਨਾਂ ਪਿੱਛੋਂ ਲੋਕ ਤੇ ਪੁਲੀਸ ਵਾਲੇ ਇਹ ਵਾਕਾ ਭੁੱਲ ਗਏ ਸਨ। ਨਿੱਤ ਥਾਂ-ਥਾਂ ਐਸੇ ਵਾਕੇ ਹੁੰਦੇ ਹਨ। ਸਬ ਲੋਕ ਆਪਦੇ ਹੋਰ ਰੁਝੇਵਿਆਂ ਵਿੱਚ ਰੁੱਝ ਗਏ ਸਨ।
 

Comments

Popular Posts