ਭਾਗ 55 ਏਕ ਬਾਤ ਬਤਾਨੀ ਹੈ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ) ਕੈਨੇਡਾ satwinder_7@hotmail.com

ਪੁਲਿਸ ਵਾਲਿਆਂ ਨੂੰ ਫ਼ੋਨ ਕਰਨ ਵੇਲੇ, ਦੋਨੇਂ ਪਤੀ-ਪਤਨੀ ਦੱਸਣਾ ਭੁੱਲ ਗਏ ਸਨ। ਉਹ ਬੇਸਮਿੰਟ ਵਿੱਚ ਹਨ। ਉਹ ਮੇਨ ਡੋਰ ਵਿੱਚ ਦੀ ਆਏ ਸਨ। ਪੁਲਿਸ ਵਾਲੇ ਨੇ ਤਾਰੋ ਨੂੰ ਪੁੱਛਿਆ, “ ਕੀ ਗੱਲ ਹੋ ਗਈ ਹੈ? ਤੂੰ ਕੀ ਦੇਖਿਆ ਹੈ? “ ਤਾਰੋ ਨੇ ਕਿਹਾ, “ ਮੈਨੂੰ ਕੁੱਝ ਨਹੀਂ ਪਤਾ। ਬੇਸਮਿੰਟ ਵਾਲਿਆਂ ਤੋਂ ਪਤਾ ਕਰੋ। ਉਹ ਥੱਲੇ ਚਲੇ ਗਏ। ਤਾਰੋ ਨੇ ਵਿੰਨਡੋ ਵਿੱਚ ਦੀ ਬਾਹਰ ਦੇਖਿਆ। ਪੁਲਿਸ ਦੀਆਂ ਦੋ ਕਾਰਾਂ, ਇੱਕ ਐਂਬੂਲੈਂਸ ਨਾਲ ਸਾਰੀ ਸੜਕ ਰੋਕੀ ਖੜ੍ਹੇ ਸਨ। ਰਸਤਾ ਦੋਨਾਂ ਪਾਸਿਆਂ ਦਾ ਬੰਦ ਕੀਤਾ ਹੋਇਆ ਸੀ। ਕਾਰਾਂ ਟੇਢੀਆਂ ਕਰਕੇ, ਇਸ ਤਰਾਂ ਲਾਈਆਂ ਸਨ। ਜਿਵੇਂ ਸੜਕ ਤੋਂ ਭੱਜੇ ਜਾਂਦੇ, ਕਿਸੇ ਚੋਰ ਡਾਕੂ ਜਾਂ ਕਾਰ ਐਕਸੀਡੈਂਟ ਕਰਕੇ, ਭੱਜੇ ਬੰਦੇ ਨੂੰ ਫੜਨਾ ਹੋਵੇ। ਉਸ ਦੇ ਪਤੀ ਨੂੰ ਪੁਲਿਸ ਵਾਲਿਆਂ ਨੇ ਪੁਲਿਸ ਕਾਰ ਦੀ ਪਿਛਲੀ ਸੀਟ ਤੇ ਬੈਠਾ ਲਿਆ ਸੀ। ਪੁਲਿਸ ਕਾਰ ਦੀ ਮੂਹਰਲੀ ਤੇ ਪਿਛਲੀ ਸੀਟ ਦੇ ਵਿਚਕਾਰ ਸ਼ੀਸ਼ਾ ਤੇ ਲੋਹੇ ਦੀਆਂ ਸੀਖਾਂ ਲਗੀਆਂ ਹੋਈਆਂ ਸਨ। ਇੱਕ ਪੁਲਿਸ ਵਾਲਾ ਉਸ ਨਾਲ ਗੱਲਾਂ ਕਰ ਰਿਹਾ ਸੀ, “ ਕੀ ਹੋ ਗਿਆ ਹੈ? ਤੂੰ ਨੰਗੇ ਪੈਰੀਂ -15 ਡਿਗਰੀ ਸੈਂਟੀ ਗ੍ਰੇਟ ਵਿੱਚ ਬਰਫ਼ ਵਿੱਚ ਖੜ੍ਹਾ ਹੈ। “ “ ਮੁਸਕਾਨ ਨੇ ਮੇਰੀ ਟਿਕਟ ਤੇ ਪਾਸਪੋਰਟ ਪਾੜ ਕੇ, ਕੁੜੇ ਵਿੱਚ ਸਿੱਟ ਦਿੱਤੇ ਹਨ। ਮੈਂ ਐਮਰਜੈਂਸੀ 911 ਫ਼ੋਨ ਕਰਕੇ, ਬਾਹਰ ਨੂੰ ਭੱਜਾ ਸੀ। ਉਹ ਮੇਰੇ ਮਗਰ ਨੰਗੇ ਪੈਰੀਂ ਭੱਜੀ। ਉਸ ਦੇ ਪੈਰ ਠਰ ਰਹੇ ਸੀ। ਮੈਂ ਆਪਦੀ ਜੁੱਤੀ ਉਸ ਨੂੰ ਦੇ ਦਿੱਤੀ ਸੀ।   ਮੁਸਕਾਨ ਕੌਣ ਹੈ? ਤੂੰ ਐਮਰਜੈਂਸੀ ਕਾਲ ਕੀਤੀ ਹੈ। ਪੁਲਿਸ ਦੀਆਂ ਦੋ ਕਾਰਾਂ, ਇੱਕ ਐਂਬੂਲੈਂਸ ਤੁਹਾਡੀ ਜਾਨ ਬਚਾਉਣ ਨੂੰ ਆਈਆਂ ਹਨ। ਕੀ ਇਸ ਕੇਸ ਵਿੱਚ, ਤੁਹਾਨੂੰ ਕਿਸੇ ਦੇ ਮਰ ਜਾਣ ਦਾ ਖ਼ਤਰਾ ਸੀ? ਕੀ ਤੁਸੀਂ ਦੋਨੇਂ ਇੱਕ ਦੂਜੇ ਨੂੰ ਮਾਰਨ ਵਾਲੇ ਸੀ? “  ਉਹ ਮੇਰੇ ਨਾਲ ਹੋਟਲ ਵਿੱਚ ਕੰਮ ਕਰਦੀ ਹੈ। ਅਸੀਂ ਇਕੱਠੇ ਰਹਿਣ ਦੀ ਕੋਸ਼ਿਸ਼ ਕੀਤੀ ਸੀ। ਉਸ ਨੇ ਆਪਦੇ-ਆਪ ਦੀ ਖੱਬੀ ਬਾਂਹ ਉੱਤੇ, ਮੇਰੇ ਸਾਹਮਣੇ ਚਾਕੂ ਨਾਲ ਚੀਰੇ ਲਾਏ ਹਨ। “ “ ਤੇਰਾ ਮਤਲਬ ਉਹ ਆਪ ਨੂੰ ਮਾਰਨਾ ਚਾਹੁੰਦੀ ਹੈ। “ “ ਆਪ ਮਾਰਨਾ ਨਹੀਂ, ਮੈਨੂੰ ਫਸਾਉਣਾ ਚਾਹੁੰਦੀ ਹੈ। ਮੈਂ ਵੈਨਕੂਵਰ ਮੂਵ ਹੋ ਗਿਆ ਹਾਂ। ਇੱਥੋਂ ਜ਼ਰੂਰੀ ਸਮਾਨ ਲੈਣ ਆਇਆ ਸੀ।

ਪੁਲਿਸ ਵਾਲੀ ਕੁੜੀ ਵੀ ਆਈ ਸੀ। ਉਸ ਨੇ ਕਿਹਾ, “ ਮੁਸਕਾਨ ਬੱਚਿਆਂ ਵਾਂਗ ਰੋਣਾ ਬੰਦ ਕਰ, ਦੱਸ ਕੀ ਹੋਇਆ ਹੈ? “  ਉਹ ਮੈਨੂੰ ਤੇ ਮੇਰੇ ਬੇਟੇ ਨੂੰ ਕੁੱਟ ਕੇ ਭੱਜ ਗਿਆ ਹੈ। ਕੂਣੀ ‘ਤੇ ਪਤਾ ਨਹੀਂ ਕੀ ਮਾਰ ਗਿਆ? ਬਾਂਹ ਤੇ ਚਾਕੂ ਮਾਰ ਗਿਆ ਹੈ। ਮੇਰੇ ਖ਼ੂਨ ਨਿਕਲ ਰਿਹਾ ਹੈ। “ “ ਉਹ ਕੌਣ ਹੈ? ਇੱਥੇ ਕੀ ਕਰਦਾ ਸੀ? “ ਉਹ ਮੇਰਾ 8 ਮਹੀਨੇ ਤੋਂ ਬੋਏ ਫਿੰਡ ਹੈ। ਡੇਢ ਮਹੀਨੇ ਤੋਂ ਅਸੀਂ ਇੱਥੇ ਇੱਕ ਸਾਥ ਰਹਿੰਦੇ ਸੀ। ਮੈਨੂੰ ਪੱਕਾ ਕਰਾਉਣ ਲਈ ਕਹਿੰਦਾ ਸੀ। “ “ ਉਹ ਕੈਲਗਰੀ ਤੋਂ ਮੂਵ ਹੋ ਚੁੱਕਾ ਹੈ। ਸ਼ੈਲਰ ਫ਼ੋਨ ਵਿੱਚ ਕੀ ਦੇਖ ਰਹੀ ਹੈ? ਇਸ ਨੂੰ ਮੈਨੂੰ ਦਿਖਾ। ਪੁਲਿਸ ਵਾਲੀ ਨੇ ਮੈਸੇਜ ਚੈੱਕ ਕੀਤੇ। ਉਸ ਵਿੱਚ ਲਿਖਿਆ ਸੀ। ਤੂੰ ਮੇਰੀ ਜ਼ਿੰਦਗੀ ਵਿੱਚੋਂ ਨਿਕਲ ਜਾ। ਮੁੜ ਕੇ ਸ਼ਕਲ ਨਾਂ ਦਿਖਾਈ। ਕਿਤੇ ਲਿਖਿਆ ਸੀ। ਮੈਂ ਤੈਨੂੰ ਮਿਸ ਕਰਦੀ ਹਾਂ। ਆਈ ਲਵ ਜੂ। ਤੂੰ ਵਾਪਸ ਆ ਜਾ। ਮੇਰੇ ਕੋਲੋਂ ਗ਼ਲਤੀ ਹੋ ਗਈ। ਪੁਲਿਸ ਵਾਲੀ ਨੇ ਕਿਹਾ, “ ਤੂੰ ਡਰਾਮਾਂ ਬਹੁਤ ਕਰਦੀ ਹੈ। ਇਹ ਖੇਡ ਬੰਦ ਕਰਦੇ। ਤਾਰੋ ਉੱਪਰੋਂ ਹੀ ਗੱਲਾਂ ਸੁਣ ਰਹੀ ਸੀ। ਗੱਲਾਂ ਸੁਣ ਕੇ, ਉਹ ਹੈਰਾਨ ਹੋਈ ਖੜ੍ਹੀ ਸੀ। ਐਂਬੂਲੈਂਸ ਦੇ ਕਰਮਚਾਰੀ ਮੁਸਕਾਨ ਦੇ ਦੁਆਲੇ ਹੋ ਗਏ ਸਨ। ਇੱਕ ਨੇ ਜ਼ਖ਼ਮਾਂ ਦੇ ਝਰੀਟਾਂ ਨੂੰ ਸਾਫ਼ ਕਰਕੇ, ਉੱਤੇ ਬੈਡਜ਼ ਲਾ ਦਿੱਤੀ। ਦੂਜੇ ਨੇ ਉਸ ਦਾ ਬਲੱਡ ਪ੍ਰੈਸ਼ਰ ਚੈੱਕ ਕੀਤਾ। ਸਾਰਾ ਕੁੱਝ ਠੀਕ ਸੀ। ਸਾਰੇ ਚਲੇ ਗਏ ਸਨ। ਪੁਲਿਸ ਵਾਲਿਆਂ ਨੇ, ਮੁਸਕਾਨ ਦੀਆਂ ਭੈਣਾਂ ਨੂੰ ਬਾਹਰ ਹੀ ਰੋਕ ਲਿਆ ਸੀ। ਉਨ੍ਹਾਂ ਦੇ ਜਾਣ ਪਿੱਛੋਂ ਤਾਰੋ ਸਾਰਾ ਕੁੱਝ ਸੁਣ ਕੇ ਥੱਲੇ ਆ ਗਈ ਸੀ। ਮੁਸਕਾਨ ਬੜੀ ਬੇਸ਼ਰਮ ਕੁੜੀ ਸੀ। ਉਸ ਨੇ ਕਿਹਾ, “ ਜੇ ਕੁੱਤੇ ਕਾ ਬੱਚਾ ਨਿਕਲਾਂ। ਬਚ ਕਰ ਭਾਗ ਗਿਆ। ਏਕ ਬਾਤ ਬਤਾਨੀ ਹੈ। ਕਹੀਂ ਮੇਰੀ ਬਹਿਨੇ ਨਾਂ ਆ ਜਾਏ। ਔਰ ਮੇਰੀ ਔਰ ਉਸ ਕੀ ਦੂਸਰੀ ਸ਼ਾਦੀ ਹੈ। ਮੇਰਾ ਬੇਟਾ ਪੇਟ ਮੇ ਥਾ, ਮੇਰੇ ਭਾਈ ਨੇ ਫ਼ੋਨ ਪੇ ਬਤਾਇਆ, “ ਮੇਰਾ ਪਹਿਲਾ ਪਤੀ ਦਿਵਾਲ਼ੀ ਕੀ ਰਾਤ ਕੋ ਜੂਆ ਖੇਲ ਰਹਾ ਥਾ। ਉਨ ਕੇ ਪਾਸ ਲੜਕੀ ਭੀ ਥੀ। ਉਸ ਕੋ ਜੂਏ ਮੇ ਹਾਰ ਗਏ। ਦਰੋਪਤੀ ਵਾਲਾ ਡਰਾਮਾਂ ਕਰ ਰਹੇ ਥੇ। ਉਸ ਕੋ ਨੰਗੀ ਕਰ ਦੀਆਂ। ਔਰ ਸਬ ਕੇ ਸਾਮਨੇ, ਏਕ ਏਕ ਮਰਦ, ਉਸ ਕੇ ਸਾਥ ਮਜ਼ੇ ਲੇਨੇ ਲਗੇ। ਉਸ ਕਾ ਜਿਸਮ ਨੋਚਨੇ ਲਗੇ। ਭੋ ਔਰਤ ਕ੍ਰਿਸ਼ਨ ਭਗਵਾਨ ਕੋ ਪੁਕਾਰਤੀ ਰਹੀ। ਭੋ ਭੀ ਸਾਲੀ ਡਰਾਮਾਂ ਕਰ ਰਹੀ ਥੀ। ਉਨ ਕੀ ਗੁਰਪ ਗੇਮ ਥੀ। “ “ ਤੇਰਾ ਭਰਾ ਵੀ ਵਿੱਚੇ ਸ਼ਾਮਲ ਹੋਣਾਂ ਹੈ। ਤਬੀ ਤੋ ਸਾਰਾ ਪਤਾ ਲੱਗਾ। ਕ੍ਰਿਸ਼ਨ ਇਕੱਲਾ ਹੀ ਸੈਕੜੇ ਗੋਪੀਆਂ ਨਾਲ ਰਾਮ ਲੀਲਾ ਕਰਦਾ ਸੀ। ਉਹ ਕਲਜੁਗ ਦੀ ਦਰੋਪਤੀ ਨੂੰ ਕਿਵੇਂ ਬਚਾਉਣ ਆ ਸਕਦਾ ਹੈ? ਉਹ ਵੀ ਮਜ਼ਾ ਲੈਣ ਭਾਵੇ ਆ ਗਿਆ ਹੋਵੇ। ਪਰ ਤੁਸੀਂ ਮੁਸਲਮ ਤਾਂ ਦਿਵਾਲੀ ਨਹੀਂ ਮਨਾਉਂਦੇ। “ “ ਮੇਰਾ ਪਤੀ ਹਿੰਦੂ ਸੀ। ਭਾਈ ਕੇ ਕਹਿਨੇ ਪਰ ਮੈਨੇ ਉਸ ਮਰਦ ਕੋ ਛੋਡ ਦੀਆਂ। ਹਮਾਰੀ ਲਵ ਮੈਰਿਜ਼ ਥੀ। “ “ ਕੀ ਪਤਾ ਤੇਰੀ ਇਹ ਕਹਾਣੀ ਵੀ ਝੂਠੀ ਹੋਵੇ। ਹੋਰ ਕਿੰਨੇ ਖ਼ਸਮ ਹਨ? ਮੇਰੇ ਮਨਾਂ ਕਰਨ ਦੇ ਬਾਵਜੂਦ ਵੀ ਤੂੰ ਪੁਲਿਸ ਸੱਦ ਲਈ।

 ਤਾਰੋ ਉਸ ਵੱਲ ਹੈਰਾਨੀ ਨਾਲ ਦੇਖ਼ ਰਹੀ ਸੀ। ਉਹ ਵਾਪਸ ਉੱਪਰ ਚਲੀ ਗਈ। ਉਸ ਦੀਆਂ ਭੈਣਾਂ ਅੰਦਰ ਆਈਆਂ। ਉਸ ਦੀ ਇੱਕ ਭੈਣ ਸੀਮਾ ਨੇ ਕਿਹਾ, “ ਉਸ ਕੋ ਪੱਕੜ ਕਰ ਪੁਲਿਸ ਕੀ ਗਾਡੀ ਮੇ ਲੇ ਗਏ ਹੈ। ਅਬ ਸਜ਼ਾ ਭੁਗਤੇਗਾ। ਗੀਤਾ ਭੈਣ ਨੇ ਕਿਹਾ, “ ਅੱਛਾ ਹੈ, ਅੱਬ ਜੇਲ ਮੇ ਰੋਟੀ ਤੋੜੇਗਾ। ਕੈਨੇਡਾ ਮੇ ਪੱਕਾ ਹੋਨੇ ਕਾ, ਮਜ਼ਾ ਤੋ ਅਬ ਪਤਾ ਚਲੇਗਾ। ਮੁਸਕਾਨ ਨੇ ਕਿਹਾ, “ ਪੁਲੀਸ ਨੇ ਉਸ ਕੋ ਚਾਰਜ਼ ਨਹੀਂ ਲਗਾਇਆ। ਉਸ ਕੋ ਛੋਡ ਦੀਆਂ ਹੈ। ਸੀਮਾਂ ਵੱਡੀ ਭੈਣ ਸੀ। ਉਸ ਨੇ ਕਿਹਾ, “ ਉਸੇ ਐਸੇ ਕੈਸੇ ਤੂੰ ਨਿੱਕਲਨੇ ਦੀਆਂ। ਤੇਰੀ ਤੋ ਐਸੀ ਕੀ ਤੈਸੀ ਕਰ ਗਿਆ। ਬੋਲਨਾਂ ਥਾ, “ ਮੇਰੇ ਔਰ ਬੇਟੇ ਕੋ ਖੂਬ ਮਾਰਾ। ਚਾਕੂ ਮਾਰ ਗਿਆ। ਤੇਰੇ ਕੋ ਰੋਨਾਂ ਚਾਹੀਏ ਥਾ। ਗੀਤਾ ਨੇ ਕਿਹਾ, “ ਅੱਬ ਪੁਲਿਸ ਕੋ ਫਿਰ ਫ਼ੋਨ ਕਰ। ਬੋਲ, “ ਤੇਰੇ ਕੋ ਅੰਗਰੇਜ਼ੀ ਨਹੀਂ ਆਤੀ।  ਅਬ ਮੈਂ ਬੋਲੂਗੀ। ਮੁਸਕਾਨ ਨੇ ਫਿਰ 911 ਨੂੰ ਫੋਨ ਕਰ ਦਿੱਤਾ। ਉਸ ਨੇ ਕਿਹਾ, “ ਜੋ ਪਹਿਲੇ ਪੁਲਿਸ ਆਫ਼ੀਸਰ ਆਏ ਥੇ। ਉਨ ਨੇ ਮੇਰੀ ਬਾਤ ਨਹੀਂ ਸੁਨੀ। ਔਰ ਪੁਲਿਸ ਚਾਹੀਏ। 6 ਪੁਲੀਸ ਵਾਲੇ 3 ਕਾਰਾਂ ਵਿੱਚ 10 ਮਿੰਟ ਵਿੱਚ ਆ ਗਏ। ਹੁਣ ਤਾਂ ਪੁਲਿਸ ਵਾਲੇ ਵੀ ਜਾਣਦੇ ਸੀ। ਕੀ ਐਮਰਜੈਂਸੀ ਪਈ ਹੋਈ ਹੈ? ਇੰਨੀ ਫੋਰਸ ਤੋਂ ਕੀ ਕਰਾਉਣਾ ਸੀ? ਇਹ ਵੀ ਕੈਨੇਡਾ ਪੁਲਿਸ ਵਾਲੇ ਟਾਇਮ ਪਾਸ ਕਰਦੇ ਹਨ। ਉਨ੍ਹਾਂ ਵਿਚੋਂ ਇੱਕ ਨੇ ਆ ਕੇ ਕਿਹਾ, “ ਦੱਸੋ ਕੀ ਕਹਿਣਾ ਹੈ? “ ਗੀਤਾ ਨੇ ਕਿਹਾ, “ ਇਸ ਕੇ ਸਾਥ ਮਰਦ, ਇਸ ਕਾ ਯਾਰ ਬਨ ਕਰ ਰਹਾ। ਇਸ ਕਾ ਇਸਤੇਮਾਲ ਕੀਆ। ਉਸ ਮਰਦ ਨੇ ਬੇਟੇ ਔਰ ਇਸ ਕੋ ਮਾਰਾ ਹੈ। ਪਰਚਾ ਲਿਖੋ। ਇਸ ਕੀ ਜਾਨ ਕੋ ਖ਼ਤਰਾ ਹੈ। ਮੁਸਕਾਨ ਕੋ ਅੰਗਰੇਜ਼ੀ ਨਹੀਂ ਆਤੀ। ਆਪ ਗੋਰਾ ਲੋਗ ਨਜਾਇਜ਼ ਕਰਤੇ ਹੈ। ਇਸ ਬਾਰ ਪੁਲੀਸ ਵਿੱਚ ਹੋਰ ਔਰਤ ਆਈ ਸੀ। ਉਸ ਨੇ ਕਿਹਾ, “ ਮੁਸਕਾਨ ਅੰਗਰੇਜ਼ੀ ਬੋਲਦੀ ਹੈ। ਇਸ ਦੀ ਆਵਾਜ਼ ਟੇਪ ਵਿੱਚ ਰਿਕੋਡਡ ਹੈ।  ਅਸੀਂ ਉਸ ਮੁੰਡੇ ਨੂੰ ਵੈਨਕੂਵਰ ਦੀ ਬੱਸ ਚੜ੍ਹਾ ਦਿੱਤਾ ਹੈ। ਸਾਡੇ ਕੋਲ ਤੁਹਾਡੀ ਹੋਰ ਬੇਬੀ-ਸੀਟਿੰਗ ਕਰਨ ਦਾ ਸਮਾਂ ਨਹੀਂ ਹੈ। ਅਸੀਂ ਜਾ ਰਹੇ ਹਾਂ। ਇਹ ਵੀ ਆਪਦੀ ਜ਼ਿੰਦਗੀ ਆਪੇ ਜਿਉਣੀ ਸਿੱਖ ਲਵੇ। ਜੇ ਬਹੁਤਾ ਖ਼ਤਰਾ ਹੈ। ਜੇਲ ਵਿੱਚ ਲੈ ਜਾਂਦੇ ਹਾਂ।

ਗਾਮੇ ਨੂੰ ਹੁਣ ਜਾਗ ਆਈ ਸੀ। ਉਸ ਨੂੰ ਪੁਲਿਸ ਵਾਲਿਆਂ ਦੇ ਵਾਕਇੰਗ-ਟਾਕਇੰਡ ਰੇਡੀਉ ਦੀਆਂ ਗੱਲਾਂ ਸੁਣੀਆਂ। ਉਹ ਰੂਮ ਵਿੱਚੋਂ ਉੱਠ ਕੇ ਆਇਆ। ਉਸ ਨੇ ਤਾਰੋਂ ਨੂੰ ਪੁੱਛਿਆ, “ ਇਹ ਕਾਹਦਾ ਰੌਲਾ ਪੈ ਰਿਹਾ ਹੈ? ਤੂੰ ਅਜੇ ਤੱਕ ਸੁੱਤੀ ਨਹੀਂ। “ “ ਮੈਂ ਕੀ ਸੌਣਾ ਹੈ? ਥੱਲੇ ਵਾਲੀ ਕੁੜੀ ਨੇ ਜੋ ਆਪਦੇ ਬਾਰੇ ਦੱਸਿਆ ਸੀ। ਉਹ ਸਾਰਾ ਕੁੱਝ ਝੂਠ ਹੈ। ਉਹ ਪਤੀ=ਪਤਨੀ ਵੀ ਨਹੀਂ ਸਨ। ਅੱਜ ਪੁਲਿਸ ਮੂਹਰੇ ਸਾਰਾ ਪਾਜ ਖੁੱਲ ਗਿਆ ਹੈ।

 

 

 

 
 
 
 

Comments

Popular Posts