ਭਾਗ
33 ਸਲਾਹਾਂ ਦੇਣ ਵਾਲੇ ਲੋਕ ਖ਼ਬਰ ਨੂੰ ਆਉਣ ਲੱਗ ਗਏ ਸਨ ਆਪਣੇ ਪਰਾਏ
ਸਤਵਿੰਦਰ
ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com
ਤਾਰੋ
ਨੂੰ ਲੋਕ ਵਧਾਈਆਂ ਦੇ ਰਹੇ ਸਨ। ਉਸ ਨੂੰ ਲੱਗ ਰਿਹਾ ਸੀ। ਜਿਵੇਂ ਉਹ ਟਿੱਚਰਾਂ ਕਰ ਰਹੇ ਹੋਣ। ਉਹ
ਸਾਰਿਆਂ ਤੋਂ ਮੂੰਹ ਲੁਕਾਉਂਦੀ ਫਿਰਦੀ ਸੀ। ਜਦੋਂ ਉਸ ਨੇ ਦੇਖਿਆ ਸੋਨੂੰ ਨੂੰ ਉਸ ਦੇ ਦੋਸਤ ਲੈ ਗਏ ਹਨ। ਉਸ ਨੇ
ਸਾਰਿਆਂ ਨੂੰ ਕਹਿ ਦਿੱਤਾ, “ ਪਾਰਟੀ ਦਾ ਸਮਾਂ ਮੁੱਕ ਗਿਆ ਹੈ। ਹਾਲ ਵਿੱਚ
12 ਵਜੇ ਤੋਂ ਬਾਅਦ, ਹੋਰ ਸਮਾਂ ਨਹੀਂ ਠਹਿਰ ਸਕਦੇ। ਤਾਰੋ ਕਾਹਲੀ
ਨਾਲ ਹਾਲ ਵਿੱਚੋਂ ਨਿਕਲਣ ਲੱਗੀ ਸੀ। ਲੋਕਾਂ ਤੋਂ ਪਿੱਛਾ ਛੁਡਾਉਣਾ ਕਿਹੜਾ ਸੌਖਾ ਹੈ? ਜਿੱਥੇ ਮਿੱਠਾ ਦਿਸਦਾ ਹੈ। ਮਖਿਆਲ ਦੀਆਂ ਮੱਖੀਆਂ
ਵਾਂਗ ਭਿਣਕਣ ਲੱਗ ਜਾਂਦੇ ਹਨਲੋਕਾਂ ਤੋਂ ਬਚਦੀ ਹੋਈ, ਇੱਧਰ-ਉੱਧਰ ਦੇਖਦੀ, ਉਹ ਬਾਹਰ ਆ ਗਈ। ਪੈਰ ਉੱਚੇ ਨੀਵੇਂ ਥਾਂ
ਰੱਖਿਆ ਗਿਆ। ਧੋਣ ਭਾਰ ਡਿਗ ਗਈ। ਗਿੱਟਾ, ਗਰਦਨ
ਮੁਚ ਗਏ। ਉਦੋਂ ਤਾਂ ਉਹ ਉੱਠ ਕੇ ਕਾਰ ਵਿੱਚ ਬੈਠ ਗਈ। ਦੂਜੇ ਦਿਨ ਪਿੱਠ, ਲੱਤ, ਗਿੱਟਾ, ਗਰਦਨ ਆਕੜ ਗਏ ਸਨ। ਸੱਸ ਨੂੰਹ ਦੋਨੇਂ ਮੰਜੇ
ਉੱਤੇ ਪਈਆਂ ਸਨ। ਦੋਨੇਂ ਇੱਕ ਦੂਜੇ ਦੀ ਸੇਵਾ ਕਰਨ ਜੋਗੀਆਂ ਨਹੀਂ ਸਨ। ਨੌਕਰਾਣੀ ਕਰਨੀਆਂ ਨੂੰ ਹੋਰ
ਕੰਮ ਵੱਧ ਗਿਆ ਸੀ। ਮੰਜੇ ਉੱਤੇ ਬੈਠੇ ਨੂੰ ਸੰਭਾਲਣਾ ਬਹੁਤ ਔਖਾ ਹੈ। ਦੋਨਾਂ ਦੇ ਕਮਰੇ ਭਾਵੇਂ
ਨਾਲ-ਨਾਲ ਸਨ। ਤਾਰੋ ਫਿਲਪੀਨੋ ਨਾਲ ਗੱਲ ਨਹੀਂ ਕਰ ਰਹੀ ਸੀ। ਉਸ ਨੂੰ ਆਪਦੇ ਜੋੜਾਂ ਦੇ ਦਰਦ ਨਾਲੋਂ, ਬਹੂ ਨੂੰ ਸਹਾਰਨਾ ਔਖਾ ਲੱਗ ਰਿਹਾ ਸੀ। ਜੋੜਾ
ਦੇ ਦਰਦ ਨੂੰ ਤੱਤਾ, ਠੰਢਾ ਰੱਖ ਕੇ, ਪੇਨ ਕੀਲਰ ਨਾਲ ਦਬਾ ਰਹੀ ਸੀ। ਘਟਣ ਦੀ ਬਜਾਏ
ਹੋਰ ਦਰਦਾਂ ਉੱਠ ਰਹੀਆਂ ਸਨ।
ਸਲਾਹਕਾਰ
ਲੋਕ ਖ਼ਬਰ ਨੂੰ ਆਉਣ ਲੱਗ ਗਏ ਸਨ। ਕਈ ਤਾਂ ਤੇਲ ਵੀ ਜੇਬ ਵਿੱਚ ਪਾਈ ਫਿਰਦੇ ਸਨ। ਤਾਰੋਂ ਨੂੰ
ਗੁਆਂਢਣ ਨੇ ਕਿਹਾ, “ ਇਹ ਦੇਸੀ ਜੜੀਆਂ ਬੂਟੀਆਂ ਦਾ ਤੇਲ ਹੈ। ਇਸ
ਨੂੰ ਲਗਾਉਣ ਨਾਲ ਬਿੰਦ ਵਿੱਚ ਆਰਾਮ ਆ ਜਾਂਦਾ ਹੈ। ਮੈਂ ਤੇਰੇ ਦੋਨੇਂ ਵੇਲੇ ਮਾਲਸ਼ ਕਰ ਜਾਇਆ ਕਰਾਂਗੀ।
ਤੇਰਾ ਇਲਾਜ ਕਰਕੇ ਹਟਾਂਗੀ। “
ਗਾਮ ਨੇ ਕਿਹਾ, “ ਇਸ ਨੂੰ ਤੇਲ ਦਾ ਟੱਬ ਭਰ ਕੇ ਬੈਠਾ ਦਿੰਦੇ
ਹਾਂ। ਛੇਤੀ ਠੀਕ ਹੋਵੇ, ਕੰਮ ਉੱਤੇ ਜਾਵੇ। ਵਿਆਹ ਦਾ ਖ਼ਰਚਾ ਵੀ ਕੱਢਣਾ
ਹੈ। ਤਾਰੋ ਨਾਲ ਕੰਮ ਕਰਦੀ ਔਰਤ ਵੀ ਉਸ ਦਾ ਪਤਾ ਲੈਣ ਆ ਗਈ। ਉਸ ਨੇ ਕਿਹਾ, “ ਤਾਰੋ ਤੂੰ ਇਹ ਗੋਲ਼ੀਆਂ ਖਾ ਕੇ ਦੇਖੀ, ਤੇਰੀਆਂ ਦਰਦਾਂ ਝੱਟ ਮੁੱਕ ਜਾਣਗੀਆਂ। “ ਗਾਮੇ ਦਾ ਦੋਸਤ ਤੇ ਉਸ ਦੀ ਪਤਨੀ ਵੀ ਹੌਸਲਾ
ਦੇਣ ਆਏ ਸਨ। ਗਾਮੇ ਦੇ ਦੋਸਤ ਨੇ ਦੱਸਿਆ, “ ਜਦੋਂ
ਮੈਂ ਖੇਡਦਾ ਹੁੰਦਾ ਸੀ। ਬਹੁਤ ਸੱਟਾਂ ਲੱਗਦੀਆਂ ਸਨ। ਮੈਂ ਤਾਂ ਤੱਤੇ ਪਾਣੀ ਦਾ ਸੇਕ ਦਿੰਦਾ ਰਿਹਾ
ਹਾਂ। ਹੱਡ ਸੇਕ ਦੇਣ ਨਾਲ ਠੀਕ ਹੋ ਜਾਂਦੇ ਹਨ। ਬਰਫ਼ ਰੱਖਣ ਨਾਲ ਵੀ ਦਰਦਾਂ ਨੂੰ ਆਰਾਮ ਮਿਲ ਜਾਂਦਾ
ਹੈ। ਗਾਮਿਆਂ ਭਾਬੀ ਨੂੰ ਫਰੀਜ਼ਰ ਵਿੱਚ ਲਾ ਦੇ। ਸਾਰਾ ਕੁੱਝ ਹੀ ਮੁਰਾਂਮੱਤ ਹੋ ਜਾਵੇਗਾ। ਸਿਰ
ਜ਼ੁਕਾਮ ਨੂੰ ਵੀ ਆਰਾਮ ਆ ਜਾਵੇਗਾ। “ “ ਯਾਰ
ਇਸ ਦੇ ਬੁੱਢੇ ਹੱਡ, ਇਸ ਉਮਰ ਵਿੱਚ ਕੀ ਠੀਕ ਹੋਣੇ ਹਨ। ਹੁਣ ਨਹੀਂ
ਮੰਜਾ ਛੱਡਦੀ। “ ਉਸ ਦੀ ਪਤਨੀ ਨੇ ਕਿਹਾ, “ ਤਾਰੋ ਇੰਨਾ ਨੂੰ ਟਿੱਚਰਾਂ ਕਰਨ ਦੇ। ਤੂੰ
ਮੇਰੀ ਕਾਰ ਵਿੱਚ ਔਖੀ ਸੋਖੀ ਬੈਠ ਜਾ। ਮੈਂ ਇੱਕ ਔਰਤ ਨੂੰ ਜਾਣਦੀ ਹਾਂ। ਉਹ ਤੇਰੀਆਂ ਵਿੰਗੀਆਂ
ਟੇਢੀਆਂ ਹੋਈਆਂ ਹੱਡੀਆਂ ਚੜ੍ਹਾ ਦੇਵੇਗੀ। ਤੈਨੂੰ ਤੰਦਰੁਸਤ ਕਰ ਦੇਵੇਗੀ। ਉਸ ਔਰਤ ਨੇ ਘਰ ਨਹੀਂ
ਆਉਣਾ। ਉਸ ਕੋਲ ਹੋਰ ਵੀ ਲੋਕ ਹੱਡੀਆਂ ਚੜ੍ਹਾਉਣ ਆਉਂਦੇ ਰਹਿੰਦੇ ਹਨ। ਖੇਚਲ ਕਰ ਕੇ ਔਖੀ ਸੌਖੀ, ਤੈਨੂੰ ਉਸ ਕੋਲ ਜਾਣਾ ਪੈਣਾ ਹੈ। ਥੋੜ੍ਹੀ
ਜਿਹੀ ਹਿੰਮਤ ਕਰ। “ ਗਾਮੇ ਨੇ ਮੋਢੇ ਦਾ ਸਹਾਰਾ ਦੇ ਕੇ, ਉਸ ਨੂੰ ਕਾਰ ਵਿੱਚ ਬੈਠਾ ਦਿੱਤਾ। ਉਹ ਵੀ
ਦੋਨੇਂ ਨਾਲ ਹੀ ਚਲੇ ਗਏ। ਉੱਥੇ ਜਾ ਕੇ, ਤਾਰੋ
ਕਾਰ ਵਿਚੋਂ ਕੱਢਣੀ ਵੀ ਸੀ। ਤਾਰੋ ਤੋਂ ਜਰਾ ਵੀ ਤੁਰਿਆ ਨਹੀਂ ਜਾ ਰਿਹਾ ਸੀ। ਉਹ ਚੀਕਾ ਮਾਰ ਰਹੀ
ਸੀ। ਕਿਸੇ ਪੇਨ ਕਿੱਲਰ ਨਾਲ ਆਰਾਮ ਨਹੀਂ ਸੀ। ਉਸ ਔਰਤ ਦੇ ਘਰ ਉਸ ਨੂੰ ਲੈ ਗਏ। ਪਹਿਲਾਂ ਉਸ ਔਰਤ
ਨੇ ਗਿੱਟੇ ਨੂੰ ਹੱਥ ਪਾਇਆ। ਤਾਰੋ ਦਾ ਅੜਾਟ ਨਿਕਲ ਗਿਆ। ਉਸ ਨੇ ਕਿਹਾ, “ ਕੀ ਇਸ ਨੂੰ ਹੱਡੀ ਚੜ੍ਹਾਉਣਾ ਕਹਿੰਦੇ ਹਨ? “ ਉਸ ਔਰਤ ਨੇ ਸਾਰਾ ਜ਼ੋਰ ਗਿੱਟਾ ਬਾਹਰ ਨੂੰ
ਖਿੱਚਣ ਉੱਤੇ ਲਾ ਦਿੱਤਾ। ਗਿੱਟਾ ਥਾਂ ਸਿਰ ਬੈਠ ਗਿਆ। ਫਿਰ ਉਸ ਨੇ ਗਰਦਨ ਫੜ ਕੇ ਐਸੇ ਮਟਕਾਈ। ਤਾਰੋ
ਤੜਫ਼ ਗਈ।
ਔਰਤ
ਨੇ ਕਿਹਾ, “ ਹੋਰ ਆਉਣ ਦੀ ਲੋੜ ਨਹੀਂ ਹੈ। ਲੱਤ ਤੇ ਪਿੱਠ
ਇਸੇ ਦੁੱਖ ਨਾਲ ਦਰਦ ਕਰਦੀਆਂ ਸਨ। ਕੁੱਝ ਦਿਨ ਸੋਜ ਰਹੇਗੀ। ਇਸ ਉੱਤੇ ਬਰਫ਼ ਰੱਖੀ ਜਾਣੀ ਹੈ। ਹਫ਼ਤੇ
ਵਿੱਚ ਪਹਿਲਾਂ ਵਰਗੀ ਹੋ ਜਾਵੇਗੀ। ਜੇ ਮਾਸ ਪਾਟਿਆਂ ਹੋਇਆ। ਆਰਾਮ ਆਉਣ ਨੂੰ ਸਮਾਂ ਲੱਗੇਗਾ। “ ਤਾਰੋ ਦੋ ਦਿਨਾਂ ਵਿੱਚ ਠੀਕ ਹੋ ਗਈ। ਗਾਮਾ ਉਸ
ਨੂੰ ਪੁੱਛ ਰਿਹਾ ਸੀ, “ ਕੀ ਤੇਰਾ ਸੱਚੀ ਸਰੀਰ ਦੁਖਦਾ ਸੀ? ਜਾਂ ਮੁੰਡੇ ਦੀ ਬਹੂ ਦੇਖ ਕੇ ਬਿਮਾਰ ਹੋਣ ਦਾ
ਡਰਾਮਾਂ ਕਰਦੀ ਸੀ। ਬਹੂ ਮੂਹਰੇ ਹੁਣ ਤੂੰ ਨਖ਼ਰੇ ਕਰਨੋਂ ਹੱਟ ਜਾ। ਬਹੂ ਮੂਹਰੇ ਹੁਣ ਤੇਰੀਆਂ ਨਹੀਂ
ਚਲਣੀਆਂ। ਘਰ ਵਿੱਚ ਰਾਜ ਇਕੋ ਔਰਤ ਕਰ ਸਕਦੀ ਹੈ। “
Comments
Post a Comment