ਭਾਗ 39 ਹਰ ਦੇਸ਼ ਦੇ ਪੁਲਿਸ ਵਾਲੇ ਸੱਚੇ, ਝੂਠੇ ਸਬ ਨੂੰ ਰਗੜ ਦਿੰਦੇ ਹਨ ਆਪਣੇ ਪਰਾਏ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕੈਨੇਡਾ satwinder_7@hotmail.com

ਪੁਲਿਸ ਕਿਤੋਂ ਦੀ ਵੀ ਹੋਵੇ। ਜਦੋਂ ਕੋਈ ਵਾਕਾ ਹੁੰਦਾ ਹੈ। ਪੁਲਿਸ ਦੀ ਮੌਜ ਬਣ ਜਾਂਦੀ ਹੈ। ਉੱਥੇ ਪਹਿਲਾਂ ਪਾਉਂਦੇ ਫਿਰਦੇ ਹਨ। ਜਿਸ ਥਾਂ ਉੱਤੇ 2 ਪੁਲਿਸ ਵਾਲਿਆਂ ਨਾਲ ਸਰ ਸਕਦਾ ਹੈ। 4, 6 ਤੋਂ ਵੀ ਵੱਧ ਆ ਜਾਂਦੇ ਹਨ। 15 ਮਿੰਟ ਦੇ ਕੰਮ ਨੂੰ ਤਿੰਨ ਘੰਟੇ ਲਗਾਉਂਦੇ ਹਨ। ਵਿਕੀ ਕੋਲ ਉਸ ਦਿਨ ਚਾਰ ਘੰਟੇ ਇੱਧਰ-ਉੱਧਰ ਦੀਆਂ ਮਾਰਦੇ ਰਹੇ। ਇਸ ਤਰਾਂ ਪੁੱਛ-ਦੱਸ ਕਰ ਰਹੇ ਸਨ। ਜਿਵੇਂ ਬਹੁਤ ਵੱਡਾ ਡਾਕਾ ਪਿਆ ਹੋਵੇ। ਜਿਸ ਦਿਨ ਸੋਨੂੰ ਤੇ ਵਿਕੀ ਦਾ ਮੌਡਰ ਹੋ ਗਿਆ ਸੀ। ਲਾਸ਼ਾਂ ਚੁਕਵਾ ਦਿੱਤੀਆਂ ਸਨ। ਆਪ ਉੱਥੇ ਹੀ ਗਸ਼ਤ ਕਰ ਰਹੇ ਸਨ। ਲੰਘਦੇ ਕਰਦੇ ਨੂੰ ਇਹੀ ਪੁੱਛਦੇ ਹਨ, “ ਕੀ ਤੁਸੀਂ ਕੁੱਝ ਦੇਖਿਆ ਹੈ? “ ਇੰਨਾ ਨੂੰ ਦੱਸ ਕੇ ਕਿਸੇ ਨੇ ਆਪਦੀ ਗਰਦਨ ਫਸਾਉਣੀ ਹੈ। ਗਵਾਹੀ ਭਰ ਕੇ, ਅਦਾਲਤ ਵਿੱਚ ਵੀ ਜਾਣਾ ਪੈਂਦਾ ਹੈ। ਪੀਲੇ ਰੰਗ ਦੀ ਪਲਾਸਟਿਕ ਦੀ ਟੇਪ ਨਾਲ ਪੂਰਾ ਦਿਨ ਸੋਨੂੰ ਦਾ ਬਾਹਰੋਂ ਘਰ ਹੀ ਵਗਲ਼ਦੇ ਰਹੇ। ਆਪ ਕਦੇ ਸਿਗਰਟ, ਕੋਕ, ਕੌਫ਼ੀ ਪੀਣ ਲੱਗ ਜਾਂਦੇ ਸਨ। ਕਦੇ ਕਾਰਾਂ ਵਿੱਚ ਜਾ ਕੇ ਬੈਠ ਜਾਂਦੇ ਸਨ। ਜਿਵੇਂ ਕਾਤਲਾਂ ਦੀ ਉਡੀਕ ਕਰਦੇ ਹੋਣ। ਇੰਨਾ ਨੂੰ ਕੋਈ ਪੁੱਛੇ, “ ਇਹ ਪੀਲੀ ਪਲਾਸਟਿਕ ਦੀ ਟੇਪ ਕਿਸ ਨੂੰ ਡਿੱਕ ਸਕਦੀ ਹੈ? ਇਹ ਕੋਈ ਲੋਹੇ ਦਾ ਸੰਗਲ਼ ਥੋੜ੍ਹੀ ਹੈ? ਲੋਕ ਵੈਸੇ ਹੀ ਸਮਝਦਾਰ ਹਨ। ਪੀਲੀ ਟੇਪ ਦੇਖ ਕੇ ਹੀ ਸਮਝ ਜਾਂਦੇ ਹਨ। ਇਸ ਪਾਸੇ ਖ਼ਤਰਾ ਹੈ। ਮੁਰਦੇ ਕੋਲ ਕਤਲ ਵਾਲੂ ਥਾਂ ਤਾਂ ਕੋਈ ਉਝ ਹੀ ਡਰਦਾ ਨਹੀਂ ਆਉਂਦਾ। ਸਬ ਨੂੰ ਆਪਦੀ ਜਾਨ ਪਿਆਰੀ ਹੈ। ਮੁਰਦੇ ਦਾ ਮੂੰਹ ਘਰ ਦੇ ਵੀ ਲੋਕਾਂ ਦਾ ਇਕੱਠ ਕਰਕੇ ਹੀ ਦੇਖਦੇ ਹਨ। ਉਹ ਵੀ ਲੋਕਾਂ ਦਾ ਮੂੰਹ ਰੱਖਣਾ ਹੁੰਦਾ ਹੈ। ਬਈ ਲੋਕ ਕਹਿਣ, “ ਪਰਿਵਾਰ ਤਾਂ ਮਰੇ ਨੂੰ ਵੀ ਦੇਖ-ਦੇਖ ਕੇ ਜਿਊਦਾ ਹੈ। ਮਨ ਭਾਵੇਂ ਡਰਦਾ ਹੀ ਹੁੰਦਾ ਹੈ। ਕਿਤੇ ਉੱਠ ਕੇ ਚੁੰਬੜ ਹੀ ਨਾਂ ਜਾਵੇ। ਮਰੇ ਹੋਏ ਦੇ ਇਕੱਲਾ ਬੰਦਾ ਨੇੜੇ ਨਹੀਂ ਲੱਗਦਾ। ਜਿਸ ਵਿੱਚ ਜਾਨ ਨਹੀਂ ਹੈ। ਉਸ ਲਾਸ਼ ਨੂੰ ਦੇਖ ਕੇ ਕਈਆਂ ਦਾ ਤਰਾਹ ਨਿਕਲ ਜਾਂਦਾ ਹੈ। ਵੈਸੇ ਬੰਦਾ ਆਪ ਨੂੰ ਸ਼ੇਰ ਕਹਾਉਂਦਾ ਹੈ। ਤਾਂਹੀ ਤਾਂ ਜਿਉਂਦੇ ਬੰਦਿਆਂ ਦਾ ਹੀ ਲਹੂ ਚੂਸਦਾ ਹੈ।  

ਸੋਨੂੰ ਦੇ ਕਈ ਦੋਸਤ ਪਹੁੰਚ ਗਏ ਸਨ। ਪੁਲੀਸ ਵਾਲਿਆਂ ਨੇ, ਉਹ ਘਰ ਦੇ ਅੱਗੇ ਹੀ ਰੋਕ ਲਏ ਸਨ। ਇਹ ਕਾਲਜ ਵਿੱਚ ਪੜ੍ਹਨ ਵਾਲੇ ਮੁੰਡੇ ਸਨ। ਇੰਨਾ ਉੱਤੇ ਕੋਈ ਪੁਲਿਸ ਵੱਲੋਂ ਮਾੜੇ ਚਾਲ-ਚੱਲਣ ਦਾ ਠੱਪਾ ਨਹੀਂ ਲੱਗਾ ਸੀ। ਵੈਸੇ ਪੁਲਿਸ ਵਾਲਿਆਂ ਤੋਂ ਕੋਈ ਹੀ ਬਚਦਾ ਹੈ। ਇੰਡੀਆ ਵਾਲਾ ਕੰਮ ਹੀ ਕੈਨੇਡਾ ਵਰਗੇ ਦੇਸ਼ਾਂ ਵਿੱਚ ਹੈ। ਜਿਹੜਾ ਇੰਨਾ ਦੇ ਉਡੀਕੇ-ਮੂਹਰੇ ਆ ਜਾਵੇ। ਥੋੜ੍ਹੀ ਜਿਹੀ ਵੀ ਬਹਿਸ ਕਰੇ, ਝੱਟ ਚਲਾਨ ਕੱਟ ਕੇ, ਚਾਰਜ ਲਾ ਦਿੰਦੇ ਹਨ। ਕਈ ਪੁਲਿਸ ਦੀ ਪਾਈ ਜੂਨੀ ਫਾਰਮ ਦੀ ਨਜਾਇਜ਼ ਵਰਤੋਂ ਕਰਦੇ ਹਨ। ਇਹ ਆਮ ਤੇਰੇ, ਮੇਰੇ ਵਰਗੇ ਬੰਦੇ ਹੀ ਹੁੰਦੇ ਹਨ। ਹੈਕੜ ਇਦਾ ਦਿਖਾਉਂਦੇ ਹਨ। ਜਿਵੇ ਦੁਨੀਆਂ ਦੇ ਕਿੰਗ ਹੋਣ। ਤਾਂਹੀਂ ਪੁਲਿਸ ਵਾਲਿਆਂ ਤੋਂ ਲੋਕ ਡਾਕੂਆਂ ਤੋਂ ਲੁਕਣ ਵਾਂਗ ਬਚਦੇ ਫਿਰਦੇ ਹਨ। ਲੋਕ ਇੰਨਾ ਦੇ ਮੱਥੇ ਨਹੀਂ ਲੱਗਣਾ ਚਾਹੁੰਦੇ। ਹਰ ਦੇਸ਼ ਦੇ ਪੁਲਿਸ ਵਾਲੇ ਸੱਚੇ, ਝੂਠੇ ਸਬ ਨੂੰ ਰਗੜ ਦਿੰਦੇ ਹਨ। ਇਨਸਾਫ਼ ਕਾਨੂੰਨ ਵਾਲੇ ਵੀ ਨਹੀਂ ਕਰਦੇ। ਕਈ ਜ਼ਾਬਤਾ ਪੂਰਾ ਕਰਦੇ ਹਨ। ਜਿਸ ਹੱਥ ਪਾਵਰ ਹੁੰਦੀ ਹੈ। ਉਹ ਮਾੜੇ ਉੱਤੇ ਹੀ ਜ਼ੋਰ ਦਿਖਾਉਂਦਾ ਹੈ। ਤੁਸੀਂ ਗੁਨਾਹ ਮਨੋਂ ਨਾਂ ਮੰਨੋਂ, ਕੈਨੇਡਾ ਦੀ ਪੁਲੀਸ ਵੀ ਧੱਕੇ ਨਾਲ ਕੇਸ ਪਾ ਦਿੰਦੀ ਹੈ। ਉਹੀ ਕੇਸ ਵਿੱਚ ਅਦਾਲਤ ਬਰੀ ਕਰ ਦਿੰਦੀ ਹੈ। ਬਹੁਤੇ ਲੋਕ ਆਪ ਅਦਾਲਤਾਂ ਵਿੱਚ ਧੱਕੇ ਨਹੀਂ ਖਾਣੇ ਚਾਹੁੰਦੇ। ਵਕੀਲ ਦੀ 1000, 2000 ਫ਼ੀਸ ਬਚਾਉਣ ਦੇ ਮਾਰੇ, ਆਪੇ ਜਾ ਕੇ, ਅਦਾਲਤਾਂ ਵਿੱਚ ਪਹਿਲੀ ਤਰੀਕ ਉੱਤੇ ਹੀ ਗ਼ਲਤੀ ਮੰਨ ਲੈਂਦੇ ਹਨ। ਜੋ ਬਹੁਤ ਵੱਡੀ ਗ਼ਲਤੀ ਹੈ। ਜਿਆਦਾ ਤਰ ਲੋਕ ਵਕੀਲ ਨੂੰ ਪੈਸੇ ਨਹੀਂ ਦਿੰਦੇ ਜੁਰਮਾਨਾ ਭਰਦੇ ਹਨ ਜਾਂ ਸਜਾ ਕੱਟ ਲੈਂਦੇ ਹਨ।

 ਇਸੇ ਲਈ ਪੁਲਿਸ ਵਾਲਿਆਂ ਦੇ ਹੌਸਲੇ ਹੋਰ ਵਧੀ ਜਾਂਦੇ ਹਨ। ਪੁਲਿਸ ਨੂੰ ਦੇਖ ਕੇ, ਮਾੜੇ ਜਿਗਰੇ ਵਾਲੇ ਬੰਦੇ ਦੀਆਂ ਲੱਤਾਂ ਕੰਬਣ ਲੱਗ ਜਾਂਦੀਆਂ ਹਨ। ਕਦੇ ਅਦਾਲਤ ਵਿੱਚ ਪੁਲਿਸ ਵਾਲਿਆਂ ਦੇ ਖ਼ਿਲਾਫ਼ ਖੜ੍ਹ ਕੇ, ਗਵਾਹੀ ਦੇ ਕੇ ਵਿੲਧ ਕਰਕੇ ਦੇਖਣਾ। ਕਈ ਪੁਲਿਸ ਵਾਲੇ ਤਾਂ ਤਰੀਕ ਉੱਤੇ ਹਾਜ਼ਰ ਨਹੀਂ ਹੁੰਦੇ। ਕਈ ਪੁਲਿਸ ਵਾਲੇ ਸਹੀ ਬਿਆਨ, ਕੇਸ ਦੀ ਸਫ਼ਾਈ ਲਈ ਪਰੂਫ਼ ਸਹੀਂ ਨਹੀਂ ਦੇ ਸਕਦੇ। ਆਪਦੇ ਘਰ ਜਾਂ ਸੜਕ ਤੇ ਭਾਵੇਂ ਨਾਂ ਹੀ ਸਹੀ। ਪਰ ਪੁਲਿਸ ਵਾਲਿਆਂ ਨੂੰ ਵੀ ਆਮ ਬੰਦਾ ਅਦਾਲਤਾਂ ਵਿੱਚ ਹਰਾ ਸਕਦਾ ਹੈ। ਸੋਨੂੰ ਦੇ ਕਾਲਜ ਦੇ ਦੋਸਤ ਆਏ ਹੋਏ ਸਨ। ਇੱਕ ਦੋਸਤ ਨੇ ਕਿਹਾ, “ ਇਹ ਬਹੁਤ ਧੱਕਾ ਹੈ। ਕਿਸੇ ਦੇ ਘਰ ਦੇ ਅੰਦਰ ਆ ਕੇ, ਕਿਸੇ ਨੂੰ ਜਾਨੋਂ ਮਾਰ ਦੇਣਾ। ਦੂਜੇ ਦੋਸਤ ਨੇ ਪੁੱਛਿਆ, “ ਕੀ ਕੱਤਲ ਕਰਨ ਵਾਲੇ ਫੜੇ ਗਏ ਹਨ? “  ਪੁਲਿਸ ਆਫ਼ੀਸਰ ਦਾ ਢਿੱਡ ਜਮਾਂ ਇੰਡੀਆ ਵਾਲੇ ਠਾਣੇਦਾਰ ਜਿੱਡਾ ਹੀ ਸੀ। ਉਹ ਜਦੋਂ ਸਾਹ ਲੈਂਦਾ ਸੀ। ਨਾਲ ਹੀ ਢਿੱਡ ਹੇਠਾਂ-ਉੱਤੇ ਹੁੰਦਾ ਹੈ। ਉਸ ਨੇ ਕਿਹਾ, “ ਤੈਨੂੰ ਕਿਵੇਂ ਪਤਾ ਕੱਤਲ ਹੋਇਆ ਹੈ? ਪਤੀ-ਪਤਨੀ ਦਾ ਮਾਮਲਾ ਵੀ ਹੋ ਸਕਦਾ ਹੈ? “  ਹੋਰ ਦੋਸਤ ਬੋਲ ਪਿਆ, “ ਕੀ ਤੁਹਾਨੂੰ ਪਤੀ-ਪਤਨੀ ਕੋਲੋਂ ਗੰਨ ਮਿਲੀ ਹੈ? ਦੋਨਾਂ ਵਿੱਚੋਂ ਕੀਹਦੇ ਹੱਥ ਵਿੱਚ ਸੀ? ਕੀਹਦੇ ਨਾਮ ਰਜਿਸਟਰ ਸੀ? “ ਗੋਰਾ ਪੁਲਿਸ ਆਫ਼ੀਸਰ ਬੋਲਿਆ, “ ਇਹ ਸਾਰੇ ਹੀ ਓਵਰ ਸਮਾਟ ਹਨ। ਪਹਿਲਾਂ ਇੰਨਾ ਦੀ ਹਿਸਟਰੀ ਦੇਖ ਲੈਂਦੇ ਹਾਂ। ਆਪੋ-ਆਪਣਾ ਨਾਮ ਦੱਸੋ। ਗੱਡੀ ਦੇ ਪੇਪਰ ਦਿਖਾਵੇ।    ਇੱਕ ਹੋਰ ਮੁੰਡੇ ਨੇ ਕਿਹਾ, “ ਇਸ ਸਮੇਂ ਸਾਡੇ ਵਿੱਚੋਂ ਕੋਈ ਗੱਡੀ ਨਹੀਂ ਚਲਾ ਰਿਹਾ। ਅਸੀਂ ਸੜਕ ਤੇ ਕੰਢੈ ਤੋਂ ਲਹੇ ਖੜ੍ਹੇ ਹਾਂ। ਅਸੀਂ ਸਾਰੇ ਇੰਮੀਗ੍ਰੇਟ ਹਾਂ। ਅਸੀਂ ਵੀ ਕੇਸ ਦੀ ਛਾਣਬੀਣ ਕਰਨੀ ਚਾਹੁੰਦੇ ਹਾਂ। ਇੰਮੀਗ੍ਰੇਟ ਹੀ ਗੈਂਗਸਟਰ ਦਾ ਸ਼ਿਕਾਰ ਕਿਉਂ ਹੁੰਦੇ ਹਨ? ਲੋਕਾਂ ਦੇ ਸਾਈਨ ਕਰਾਕੇ, ਹਿਊਮਨ ਰਾਈਟ ਕੋਲ ਜਾਵਾਂਗੇ। ਅਸੀਂ ਮੁੱਦਾ ਉਠਾਵਾਂਗੇ। ਬਾਕੀ ਤਾਂ ਸਬ ਅੰਗਰੇਜ਼ੀ ਵਿੱਚ ਗੱਲਾਂ ਕਰਦੇ ਹਨ। ਪੰਜਾਬੀ ਪੁਲਿਸ ਆਫ਼ੀਸਰ ਹਰਪ੍ਰੀਤ ਪੰਜਾਬੀ ਵਿੱਚ ਬੋਲਿਆ, “ ਭਲਾ ਚਾਹੁੰਦੇ ਹੋ। ਇੱਥੋਂ ਖਿਸਕ ਜਾਵੋ। ਪੁਲਿਸ ਆਫ਼ੀਸਰਾਂ ਦੇ ਕੇਸ ਦੀ ਪੈਰਾ ਵਾਹੀ ਕਰਨ ਵਿੱਚ ਰੋਕ ਪਾਉਣ, ਪੁਲਿਸ ਆਫ਼ੀਸਰਾਂ ਨਾਲ ਜ਼ੁਬਾਨ ਲੜਾਉਣ, ਬੇਇੱਜ਼ਤੀ  ਕਰਨ ਦਾ ਕੇਸ ਠੋਕ ਦੇਵਾਂਗਾ। ਇੱਕ ਕੁੜੀ ਵੀ ਸੋਨੂੰ ਦੇ ਦੋਸਤਾਂ ਵਿੱਚੋਂ ਸੀ। ਉਸ ਨੇ ਕਿਹਾ, “ ਪੁਲਿਸ ਆਫ਼ੀਸਰ ਧਾਲੀਵਾਲ ਸਾਹਿਬ ਤੈਨੂੰ ਪੰਜਾਬੀ ਚੰਗੀ ਤਰਾਂ ਜਾਣਦੇ ਹਨ। ਤੇਰਾ ਹਰ ਕੇਸ ਵਿੱਚ ਇਹੀ ਕੰਮ ਹੁੰਦਾ ਹੈ। ਤਕੜੇ ਦਾ ਪੱਖ ਕਰਦਾਂ ਹੈ। ਜਿਸ ਦਿਨ ਤੇਰੀ ਸਤਾਈ ਹੋਈ ਪਬਲਿਕ, ਤੇਰੇ ਖ਼ਿਲਾਫ਼ ਪੁਲਿਸ ਸਟੈਂਡਿੰਗ ਵਾਲਿਆਂ ਕੋਲ ਪਹੁੰਚ ਗਈ। ਵਰਦੀ ਦੇ ਨਾਲ ਤੇਰੀ ਗਰਮੀ, ਘੁਮੰਡ ਸਬ ਉੱਤਰ ਜਾਵੇਗਾ। ਹਰਪ੍ਰੀਤ ਨੇ ਥੱਲੇ ਨੂੰ ਜਾਂਦੀ ਪਿੱਟ, ਉੱਪਰ ਨੂੰ ਕੀਤੀ। ਉਸ ਨੇ ਕਿਹਾ, “ ਮੇਰਾ ਮਤਲਬ ਸੀ। ਪਬਲਿਕ ਇਸ਼ੂ ਬਣਾਂ ਕੇ, ਪੰਜਾਬੀਆਂ ਦੀ ਬਦਨਾਮੀ ਨਾਂ ਕਰੋ। ਕੁੜੀ ਨੇ ਪੁੱਛਿਆ, “ ਬਦਨਾਮੀ ਹੋਣ ਨਾਲ ਕੀ ਹੋ ਜਾਵੇਗਾ? ਸਗੋਂ ਲੋਕਾਂ ਦੀਆਂ ਵੀ ਅੱਖਾਂ ਖੁੱਲ੍ਹਣਗੀਆਂ। ਇਹ ਜੋ ਵੀ ਹੋਇਆ ਹੈ। ਪਤੀ-ਪਤਨੀ ਮਰੇ ਹਨ। ਇਸ ਤੋਂ ਲੋਕ ਜਾਗਰਿਤ ਹੋਣਗੇ। ਚੰਗੇ-ਮਾੜੇ ਦੀ ਪਛਾਣ ਆਵੇਗੀ। ਸਾਰਾ ਸੱਚ ਅੱਗੇ ਰੱਖਿਆ ਜਾਵੇ। “ “ ਇਹ ਤੁਹਾਨੂੰ ਵੀ ਪਤਾ ਹੈ। ਇਹ ਗੈਂਗ ਦਾ ਬੰਦਾ ਸੀ। ਪੁਲਿਸ ਨੇ ਡਰੱਗ ਵੇਚਦਾ ਮੌਕੇ ਤੇ ਫੜ ਲਿਆ। ਇਸ ਨੂੰ ਪਾਰਟੀ ਵਾਲੇ ਮਾਰ ਗਏ। ਸਾਡੇ ਕੋਲ ਕੋਈ ਸਬੂਤ ਨਹੀਂ ਹੈ।  ਸਾਰੇ ਦੋਸਤ ਆਪਸ ਵਿੱਚ ਗੱਲਾਂ ਕਰਨ ਲੱਗ ਗਏ, “ ਫਿਰ ਤਾਂ ਇਸ ਦੇ ਬੌਸ ਨੂੰ ਵੀ ਲੱਭਣਾ ਚਾਹੀਦਾ ਹੈ। ਅਸਲੀ ਜੜ ਤਾਂ ਉਹ ਹੈ। ਕੀ ਸੋਨੂੰ ਦੇ ਮਾਪਿਆਂ ਨੂੰ ਪਤਾ ਹੈ? “

12 ਘੰਟਿਆਂ ਪਿੱਛੋਂ ਪੁਲਿਸ ਆਫ਼ੀਸਰਾਂ ਨੂੰ ਯਾਦ ਆਇਆ। ਸੋਨੂੰ ਤੇ ਵਿਕੀ ਇੰਮੀਗ੍ਰੇਟ ਹਨ। ਪੁਲਿਸ ਆਫ਼ੀਸਰਾਂ ਨੂੰ ਇੰਨਾ ਦੇ ਵਾਲੀ ਵਾਰਸਾਂ ਨੂੰ ਖ਼ਬਰ ਕਰਨੀ ਪੈਣੀ ਹੈ। ਪੁਲਿਸ ਆਫ਼ੀਸਰਾਂ ਨੇ ਸੋਨੂੰ ਦੇ ਘਰ ਦੀ ਤਲਾਸ਼ੀ ਲੈ ਕੇ, ਦੋਨਾਂ ਦੇ ਘਰ ਵਾਲਿਆਂ ਦਾ ਫ਼ੋਨ ਨੰਬਰ ਲੱਭ ਗਿਆ ਸੀ। ਸੋਨੂੰ ਦਾ ਮਾਮਾ ਬੰਤਾ ਵੀ ਨੌਕਰੀ ਤੇ ਪੜ੍ਹਾਈ ਕਰਕੇ, 15 ਘੰਟਿਆਂ ਪਿੱਛੋਂ ਘਰ ਵਾਪਸ ਆਇਆ ਸੀ। ਇਹ ਇੱਕੋ ਘਰ ਵਿੱਚ ਰਹਿੰਦੇ ਸਨ। ਬੰਤੇ ਨੂੰ ਪੂਰਾ ਛੱਕ ਰਹਿੰਦਾ ਸੀ। ਸੋਨੂੰ ਕੁੱਝ ਗ਼ਲਤ ਕਰ ਰਿਹਾ ਹੈ। ਪਰ ਸੋਨੂੰ ਉਸ ਦਾ ਵੀ ਰੋਕਿਆ, ਰੁਕਦਾ ਨਹੀਂ ਸੀ। ਨੋਟਾਂ ਦਾ ਨਸ਼ਾ ਜਦੋਂ ਹੁੰਦਾ ਹੈ। ਬੰਦਾ ਮੌਤ ਭੁੱਲ ਜਾਂਦਾ ਹੈ।
 
 

Comments

Popular Posts