ਲਾਗ ਡਾਟ ਹੁੰਦੀ ਏ, ਨਾਂਗ ਦੇ ਲਪੇਟ ਵਰਗੀ, ਸਰੀਫ਼ ਬੰਦਿਆਂ ਦਾ ਜੀਣਾਂ ਹਰਾਮ ਕਰਦੀ

ਸਤਵਿੰਦਰ ਕੌਰ ਸੱਤੀ ਕੈਲਗਰੀ
ਲਾਗ ਡਾਟ ਹੁੰਦੀ ਏ, ਨਾਂਗ ਦੇ ਲਪੇਟ ਵਰਗੀ, ਸਰੀਫ਼ ਬੰਦਿਆਂ ਦਾ ਜੀਣਾਂ ਹਰਾਮ ਕਰਦੀ। ਜਿੰਨ੍ਹਾਂ ਬੱਚੀਏ, ਉਨ੍ਹਾਂ ਹੀ ਜਹਿਰ ਚਾੜ ਦੀ। ਨਾਂਗ ਵਾਂਗ ਭੋਰਾਂ ਨਹੀਂ ਲਿਹਾਜ਼ ਕਰਦੀ। ਲਾਗ ਡਾਟ ਦੁਸ਼ਮਣੀ ਦੋਸਤਾਂ ਨਾਲ ਹੀ ਪੈ ਜਾਂਦੀ ਹੈ। ਬੇਗਾਨੇ ਤਾਂ ਹੁੰਦੇ ਹੀ ਬੇਗਾਨੇ ਹਨ। ਉਨ੍ਹਾਂ ਨਾਲ ਕੀ ਕਿਹੜਾਂ ਕੋਈ ਦੇਣ ਲੈਣ ਹੁੰਦਾ ਹੈ? ਜਦੋਂ ਦੋ ਨਜ਼ਦੀਕੀ ਦੋਸਤਾਂ ਵਿੱਚ ਫਿਕ ਪੈਂਦੀ ਹੈ। ਹਰ ਤੱਬਾਹੀ ਲਿਆ ਸਕਦੇ ਹਨ। ਦੁਸ਼ਮਣ ਹਰ ਨੁਕਸਾਨ ਕਰ ਸਕਦੇ ਹਨ। ਇੱਜ਼ਤ ਨੂੰ ਹੱਥ ਪਾ ਸਕਦੇ ਹਨ। ਬੇਜਤੀ ਕਰਨ ਦਾ ਹਰ ਹੱਥ ਕੰਡਾ ਵਰਤ ਸਕਦੇ ਹਨ। ਦੁਸ਼ਮਣ ਭਾਵੇਂ ਕਿੰਨ੍ਹਾਂ ਵੀ ਦੁਆਰਾਂ ਦੋਸਤ ਬੱਣ ਕੇ ਦਿਖਾਉਣ ਦੀ ਕੋਸ਼ਸ਼ ਕਰੇ, ਜ਼ਕੀਨ ਨਹੀਂ ਆਉਂਦਾ। ਤਲਵਾਰ ਦੇ ਫੱਟ ਮਿਲ ਜਾਂਦੇ ਹਨ। ਮੂੰਹ ਨਾਲ ਕਿਤੇ ਜਬ਼ਾਨ ਦੇ ਫੱਟ ਨਹੀਂ ਭੁੱਲਦੇ। ਬਿੱਲੂ ਤੇ ਭੋਲਾ ਸਕੇ ਤਾਏ ਚਾਚੇ ਦੇ ਪੁੱਤ ਸਨ। ਬਰਾਬਰ ਦੀ ਜਮੀਨ ਸੀ। ਇੱਕਠੇ ਪੜ੍ਹੇ ਸਨ। ਦੋਂਨਾਂ ਨੂੰ ਜੁਆਨ ਹੋਏ ਦੇਖ ਕੇ ਭੂਆਂ ਨੇ ਰਿਸ਼ਤੇ ਦੀ ਦੱਸ ਬਿੱਲੂ ਲਈ ਪਾਈ ਸੀ। ਪਰ ਕੁੜੀ ਵਾਲਿਆਂ ਨੂੰ ਭੋਲਾ ਪਸੰਦ ਆ ਗਿਆ। ਉਹ ਭੋਲੇ ਨੂੰ ਸ਼ਗਨ ਪਾ ਗਏ। ਦੋਨਾਂ ਦੇ ਵਿਆਹ ਪਿਛੋਂ ਦੋਨੇ ਪਰਿਵਾਰ ਅੱਲਗ ਅੱਲਗ ਹੋ ਗਏ। ਖੇਤ ਘਰ ਨਾਲ ਨਾਲ ਹੋਣ ਕਾਰਨ ਇੱਕ ਦੂਜੇ ਨਾਲ ਮਿਲ ਵਰਤਣ ਘੱਟਦਾ ਗਿਆ। ਬੋਲ ਕਬੋਲ ਵੱਧਦਾ ਗਿਆ। ਮੋਟਰ ਇਕੋਂ ਸੀ, ਬਿਜਲੀ ਨਾ ਆਉਣ ਕਾਰਨ ਦੋਨੇ ਹੀ ਪਾਣੀ ਲਾਉਣ ਪਿਛੇ ਰੋਲਾਂ ਪਾ ਲੈਂਦੇ। ਭੋਲੇ ਨੇ ਬਿੱਲੂ ਨੂੰ ਕਿਹਾ," ਪਰਸੋਂ ਪਾਣੀ ਤੂੰ ਲਾਇਆ ਸੀ। ਉਸ ਬਾਦ ਬਿਜਲੀ ਹੁਣ ਆਈ ਹੈ। ਮੇਰਾ ਝੋਨਾਂ ਪਾਣੀ ਵੱਲੋ ਸੁੱਕ ਰਿਹਾ ਹੈ। ਮੈਨੂੰ ਅੱਜ ਪਾਣੀ ਲਾ ਲੈਣ ਦੇ। " ਬਿੱਲੂ ਨੇ ਜੁਆਬ ਵਿੱਚ ਕਿਹਾ," ਜਦੋਂ ਤੈਨੂੰ ਪਾਣੀ ਨਹੀਂ ਚਾਹੀਦਾ ਹੁੰਦਾ। ਤੂੰ ਨਾਲ ਵਾਲਿਆਂ ਨੂੰ ਵਾਰੀ ਦੇ ਦਿੰਦਾ ਹੈ। ਮੰਗੇ ਤੋਂ ਵਾਰੀ ਨਹੀਂ ਦਿੰਦਾ। ਦੋਨਾਂ ਨੇ ਗਲਾਮੇ ਫੜ ਲਏ। ਪੰਚਾਇਤ ਤੱਕ ਗੱਲ ਪਹੁੰਚ ਗਈ। ਮੋਟਰ ਦਾ ਹਿੱਸਾ ਅੱਡ ਅੱਡ ਕਰ ਦਿੱਤਾ। ਭੋਲੇ ਨੇ ਮੋਟਰ ਰੱਖ ਲਈ। ਬਿੱਲੂ ਨੂੰ ਬੱਣਦੇ ਪੈਸੇ ਦੇ ਦਿੱਤੇ। ਨਮੀਂ ਮੋਟਰ ਲੱਗੀ ਵੀ ਮਹਿੰਗੀ। ਸਮੇਂ ਨਾਲ ਬੱਚੇ ਵੱਡੇ ਹੋ ਗਏ। ਨਾਲ ਪਿੰਡ ਦਾ ਮੁੰਡਾ ਭੋਲੇ ਦੀ ਕੁੜੀ ਨਾਲ ਪੜ੍ਹਦਾ ਸੀ। ਕੁੜੀ ਮੁੰਡੇ ਵਿੱਚ ਜਾਣ ਪਛਾਣ ਹੋ ਗਈ। ਕੁੜੀ ਜਿਮੀਦਾਰਾਂ ਦੀ ਤੇ ਮੁੰਡਾ ਵਿਹੜੇ ਵਾਲਿਆ ਦਾ ਸੀ। ਭੋਲੇ ਨੇ ਕੁੜੀ ਨੂੰ ਸੱਮਝਾਉਣ ਦੀ ਕੋਸ਼ਸ ਕੀਤੀ। ਮੁੰਡੇ ਨੂੰ ਵੀ ਘੂਰਿਆ। ਗੱਲ ਸਾਰੇ ਜੰਗਲ ਦੀ ਅੱਗ ਵਾਂਗ ਫੈਲ ਗਈ। ਜਿਉਂ ਹੀ ਬਿੱਲੂ ਨੂੰ ਖ਼ਬਰ ਮਿਲੀ। ਉਸ ਨੇ ਆਪਣੇ ਸੀਰੀਆਂ ਨੂੰ ਬੁਲਾ ਕੇ ਕਿਹਾ," ਇਹ ਮੌਕਾਂ ਹੱਥੋਂ ਨਹੀਂ ਜਾਣਾਂ ਚਾਹੀਦਾ। ਜਿਵੇਂ ਵੀ ਹੋਵੇ ਦੋਂਨੇ ਕੁੜੀ ਮੁੰਡਾ ਨਹੀਂ ਬੱਚਣੇ ਚਾਹੀਦੇ। ਆਪੇ ਭੋਲੇ ਨੂੰ ਪੁਲੀਸ ਖਿੱਚੀ ਫਿਰੇਗੀ। " ਇੱਕ ਸੀਰੀ ਨੇ ਕਿਰਪਾਨ ਫੜ ਲਈ। ਦੂਜੇ ਨੇ ਬਰਸ਼ਾਂ ਤੇ ਆਪਣੇ ਸਿਕਾਰੀ ਕੁੱਤੇ ਨਾਲ ਲੈ ਲਏ। ਸਾਰਾ ਸਮਾਨ ਮੋਟਰ ਤੇ ਰੱਖ ਲਿਆ। ਮੁੰਡਾ ਕੁੜੀ ਕਾਲਜ ਵੱਲੋਂ ਮੋਟਰਸਾਇਕਲ ਤੇ ਆ ਰਹੇ ਸਨ। ਇੱਕ ਡਰਾਇਵਰ ਸੀਰੀ ਕਾਰ ਵਿੱਚ ਬੈਠਾਂ ਸੀ। ਦੂਜੇ ਨੇ ਕਾਰ ਵਿਚੋਂ ਉਤਰ ਕੇ ਬਾਹਰ ਆ ਗਿਆ। ਮੋਟਰਸਾਇਕਲ ਹੱਥ ਦੇ ਕੇ ਰੋਕ ਲਿਆ। ਉਸ ਨੇ ਕੁੜੀ ਨੂੰ ਕਿਹਾ," ਤੇਰੇ ਡੈਡੀ ਖੇਤ ਵਿੱਚ ਹੀ ਸਨ। ਦਿਲ ਦਾ ਦੌਰਾ ਪਿਆ ਹੈ। ਤੇਰਾ ਚਾਚਾ ਬਿੱਲੂ ਹੀ ਉਸ ਨੂੰ ਹਸਪਤਾਲ ਲੈ ਕੇ ਗਿਆ ਸੀ। ਸਾਰੇ ਹਸਪਤਾਲ ਗਏ ਹਨ। ਬੱਚਣ ਦੀ ਉਮੀਦ ਨਹੀਂ। ਤੈਨੂੰ ਅਸੀਂ ਲੈ ਚਲਦੇ ਹਾਂ। ਤੇਰੇ ਚਾਚੇ ਨੇ ਸਾਨੂੰ ਤੇਰੇ ਕੋਲ ਭੇਜਿਆ ਹੈ।" ਕੁੜੀ ਵਗੈਰ ਸੋਚੇ ਸੱਮਝੇ ਕਾਰ ਵਿੱਚ ਬੈਠ ਗਈ। ਸੀਰੀ ਨੇ ਮੁੰਡੇ ਨੂੰ ਵੀ ਕਾਰ ਵਿੱਚ ਬੈਠਣ ਦਾ ਇਸ਼ਾਰਾਂ ਕੀਤੇ। ਉਸ ਮੁੰਡੇ ਨੇ ਆਪਣਾਂ ਮੋਟਰ ਸਾਇਕਲ ਨਾਲ ਆ ਰਹੇ ਦੋਸਤ ਨੂੰ ਦੇ ਦਿੱਤਾ। ਆਪ ਕਾਰ ਵਿੱਚ ਬੈਠ ਗਿਆ। ਸੀਰੀਆਂ ਨੇ ਦੋਂਨਾਂ ਨੂੰ ਬੇਹੋਸ਼ ਕਰ ਲਿਆ। ਖੂਹ ਤੇ ਲਿਜਾਂ ਕੇ ਦੋਂਨਾਂ ਦੇ ਟੁੱਕੜੇ ਟੁੱਕੜੇ ਕਰ ਦਿੱਤੇ ਤੇ ਭੋਲੇ ਦੇ ਖੇਤਾਂ ਵਿੱਚ ਖਿੰਡਾ ਦਿੱਤੇ। ਉਤੇ ਆਪਣੇ ਸ਼ਿਕਾਰੀ ਕੁੱਤੇ ਛੱਡ ਦਿੱਤੇ। ਰਾਤ ਨੂੰ ਦਂੋਨੇ ਆਪੋ ਆਪਣੇ ਘਰ ਨਾਂ ਆਏ। ਤਾਂ ਐਧਰੋਂ ਉਧਰੋਂ ਪੱਤਾ ਕਰਨ ਬਆਦ ਭੋਲਾ ਮੁੰਡੇ ਵਾਲਿਆਂ ਦੇ ਘਰ ਪਹੁੰਚ ਗਿਆ। ਮੁੰਡੇ ਦੀ ਮਾਂ ਨੇ ਕਿਹਾ," ਮੇਰਾ ਮੁੰਡਾ ਹੋਰ ਕਿਥੇ ਜਾ ਸਕਦਾ ਹੈ? ਤੁਸੀਂ ਹੀ ਉਸ ਨੂੰ ਕਿਤੇ ਗੁੰਮ ਕਰ ਦਿੱਤਾ ਹੈ। ਉਹ ਤਾਂ ਕਦੇ ਰਾਤ ਬਾਹਰ ਰਿਹਾ ਨਹੀਂ ਹੈ। " ਭੋਲੇ ਨੇ ਕਿਹਾ," ਸਾਡੀ ਕੁੜੀ ਨੂੰ ਲੈ ਕੇ ਫਰਾਰ ਹੋ ਗਿਆ ਹੈ। ਉਸ ਨੂੰ ਤੁਸੀਂ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਲੱਭੋਂ। ਜੇ ਮੈਨੂੰ ਲੱਭ ਗਿਆ। ਉਸ ਨੂੰ ਮੈਂ ਜਾਨੋਂ ਮਾਰ ਦੇਵਾਗਾ। " ਭੋਲੇ ਦਾ ਸਿਰੀ ਖੇਤ ਗਿਆ ਤਾਂ ਉਸ ਨੇ ਦੇਖਿਆ ਕਮਾਦ ਦੇ ਖੇਤ ਕੋਲ ਕੁੱਤੇ ਫਿਰ ਰਹੇ ਹਨ। ਕੁੱਝ ਜਾਨਵਰ ਵੀ ਮੰਡਰਾ ਰਹੇ ਹਨ। ਉਸ ਨੇ ਕੋਲ ਜਾ ਕੇ ਦੇਖਿਆ। ਤਾਂ ਕੁੜੀ ਦੇ ਪਾਟੇ ਹੋਏ ਕੱਪੜੇ ਉਥੇ ਦੇਖ ਕੇ ਪਿੰਡ ਦੱਸਣ ਆ ਗਿਆ। ਕਈ ਪਿੰਡ ਇੱਕਠੇ ਹੋ ਗਏ। ਪੁਲੀਸ ਆ ਗਈ। ਮੁੰਡੇ ਕੁੜੀ ਵਾਲੇ ਸਭ ਆ ਗਏ। ਪੁਲੀਸ ਨੂੰ ਕਿਸੇ ਨੇ ਵਿੱਚੋਂ ਹੀ ਕਿਹਾ," ਇਹ ਕੁੜੀ ਮੁੰਡੇ ਦਾ ਚੱਕਰ ਚਲਦਾ ਸੀ। ਕੁੜੀ ਦੇ ਪਿਉ ਨੇ ਮੁੰਡਾ ਵੀ ਨਾਲੇ ਮਾਰ ਦਿੱਤਾ। " ਦੋਂਨਾਂ ਦੀਆਂ ਟੁੱਕੜੇ ਟੁੱਕੜੇ ਕੀਤੀਆਂ ਲਾਸ਼ਾਂ ਇੱਕਠੀਆਂ ਕੀਤੀਆਂ। ਪਲੀਸ ਨੇ ਭੋਲੇ ਨੂੰ ਹੱਥ ਕੜੀ ਲਾ ਲਈ। ਲਾਸ਼ਾਂ ਖੇਤ ਵਿਚੋਂ ਲੱਭੀਆਂ ਸਨ। ਮੁੰਡੇ ਦੀ ਮਾਂ ਨੂੰ ਧੱਮਕੀਆਂ ਵੀ ਭੋਲੇ ਨੇ ਦਿੱਤੀਆਂ ਸਨ। ਕੁੱਝ ਦਿਨ ਪਹਿਲਾਂ ਮੁੰਡੇ ਨਾਲ ਵੀ ਝੱਗੜਾਂ ਹੋਇਆ ਸੀ। ਗੁਅਹ ਬਹੁਤ ਸਨ। ਭੋਲੇ ਤੇ ਕੇਸ ਚੱਲਣ ਲੱਗ ਗਿਆ। ਕੇਸ ਤੇ ਪੈਸੇ ਲੱਗਣ ਲੱਗ ਗਏ। ਭੋਲੇ ਦੀ ਘਰ ਵਾਲੀ ਨੂੰ ਪੈਸੇ ਚਾਹੀਦੇ ਸੀ। ਖੇਤੀ ਤਾਂ ਖਸਮਾਂ ਸੇਤੀ ਹੁੰਦੀ ਹੈ। ਖੇਤ ਦਾ ਰੱਖਵਾਲਾਂ ਨਾਂ ਹੋਵੇ ਲੋਕੀ ਉਜਾੜਾਂ ਕਰ ਦਿੰਦੇ ਹਨ। ਸਿਰੀ ਵੀ ਤਾਂ ਮਾਲਕ ਦੇ ਸਿਰ ਤੇ ਖੜੇ ਤੋਂ ਹੀ ਕੰਮ ਕਰਦੇ ਹਨ। ਅਮਦਨ ਆਉਣੋ ਹੱਟ ਗਈ। ਭੋਲੇ ਦੀ ਪਤਨੀ ਜਮੀਨ ਵੇਚਣ ਲੱਗ ਗਈ। ਕੋਈ ਹੋਰ ਬਿੱਲੂ ਤੋਂ ਡਰਦਾ ਜਮੀਨ ਖ੍ਰੀਦਦਾ ਨਹੀਂ ਸੀ। ਉਹ ਆਪ ਪੂਰੇ ਦਾਮ ਦਿੰਦਾ ਨਹੀਂ ਸੀ। ਮਰਜੀ ਦਾ ਮੁੱਲ ਲਾ ਕੇ ਸਾਰੀ ਜਮੀਨ ਅੱੜਪ ਗਿਆ ਸੀ। ਭੋਲੇ ਦੇ ਘਰ ਰੋਟੀ ਪੱਕਣੀ ਔਖੀ ਹੋ ਗਈ। ਇੱਕ ਦਿਨ ਉਹ ਭੋਲੇ ਦੀ ਪਤਨੀ ਨੂੰ ਕਹਿੱਣ ਲੱਗਾ," ਸੀ ਤਾਂ ਤੂੰ ਮੇਰੀ, ਕਿਸਮਤ ਭੋਲੇ ਦਾ ਸਾਥ ਦੇ ਗਈ। ਅੱਜ ਵੀ ਤੂੰ ਮੇਰੇ ਘਰ ਵੱਸ ਸਕਦੀ ਹੈ। ਭੋਲੇ ਨੂੰ ਕਨੂੰਨ ਤੋਂ ਕੋਈ ਨਹੀਂ ਬੱਚਾ ਸਕਦਾ। " ਉਸ ਦਿਨ ਬਿੱਲੂ ਦੇ ਮੂੰਹ ਤੇ ਮਾਵਾਂ ਵਰਗੀ ਭਾਬੀ ਨੇ ਥੁੱਕ ਦਿੱਤਾ ਸੀ। ਜਿਹੜਾਂ ਮੁੰਡਾ ਮੋਟਰਸਾਇਕਲ ਖੜਾ ਕੇ ਗਿਆ ਸੀ। ਉਹ ਕਿਤੇ ਪੜ੍ਹਨ ਲਈ ਬਾਹਰਲੇ ਦੇਸ਼ ਉਦੋਂ ਹੀ ਚਲਾ ਗਿਆ ਸੀ। ਪੂਰੇ ਦੋ ਸਾਲ ਬਾਅਦ ਪਿੰਡ ਆਇਆ ਤਾਂ ਉਸ ਨੂੰ ਪੱਤਾ ਲੱਗਾ। ਉਸ ਦੇ ਦੋਸਤ ਦਾ ਕਤਲ ਹੋ ਗਿਆ। ਉਸ ਨੇ ਮੁੰਡੇ ਦੇ ਮਾਂਪਿਆ ਨੂੰ ਸਾਰੀ ਗੱਲ ਦੱਸੀ। ਨਾਲ ਦੱਸਿਆ ਬਿੱਲੂ ਦੇ ਸਿਰੀ ਦੋਂਨਾਂ ਨੂੰ ਕਾਰ ਵਿੱਚ ਲੈ ਕੇ ਗਏ ਸੀ। ਅਦਾਲਤ ਵਿੱਚ ਉਸ ਮੁੰਡੇ ਨੇ ਕੇਸ ਵਿੱਚ ਨਮਾਂ ਮੋੜ ਲੈ ਆਂਦਾਂ। ਪੁਲੀਸ ਦੋਂਨਾਂ ਸੀਰੀਆਂ ਨੂੰ ਫੜ ਲਿਆਈ। ਜਦੋਂ ਪੁਲੀਸ ਨੇ ਦੂਜੇ ਦਿਨ ਫਿਰ ਘੋਟਨਾਂ ਲਾਇਆ। ਦੋਂਨੇ ਕਤਲ ਕੀਤਾ ਸੀ, ਮੰਨ ਗਏ। ਬਈ ਦੋਂਨੇ ਕਤਲ ਬਿੱਲੂ ਦੇ ਕਹੇ ਤੋਂ ਕਿਤੇ ਹਨ। ਪੁਲੀਸ ਨੇ ਬਿੱਲੂ ਨੂੰ ਫੱੜ ਲਿਆ। ਭੋਲਾਂ ਬਰੀ ਹੋ ਗਿਆ।

Comments

Popular Posts