ਸਰਕਾਰੀ ਸਕੂਲਾਂ ਦੀਆਂ ਭੈਣਜੀਆਂ ਰੋਜ਼ ਸਵਾਟਰ ਕਿਹਦੇ ਲਈ ਬੁਣਦੀਆਂ ਹਨ?

-ਸਤਵਿੰਦਰ ਕੌਰ ਸੱਤੀ (ਕੈਲਗਰੀ)

ਸਰਕਾਰੀ ਸਕੂਲਾਂ ਦੀਆਂ ਭੈਣਜੀਆਂ ਰੋਜ਼ ਸਵਾਟਰ ਕਿਹਦੇ ਲਈ ਬੁਣਦੀਆਂ ਹਨ? ਹੱਥ ਵਿੱਚ ਸਲਾਈਆਂ ਤੇ ਉਨ ਦਾ ਗੋਲਾ ਰਹਿੰਦਾ। ਸਾਰੀ ਦਿਹਾੜੀ ਮਾਸਟਰਾਂ ਨਾਲ ਗੱਲਾਂ ਮਾਰੀ ਜਾਂਦੀ ਹਨ। ਕਲਾਸ ਮਨੀਟਰ ਨੂੰ ਸਭਾਂਲ ਦਿੰਦੀਆਂ ਹਨ। ਦੋ ਚਾਰ ਨੂੰ ਘਰਾਂ ਨੂੰ ਭੇਜ ਦਿੰਦੇ ਹਨ। ਸ਼ੀਲਾ ਭੈਣ ਜੀ ਨੇ ਅੱਜ ਫੇਰ ਸੱਤੀ ਨੂੰ ਕਿਹਾ," ਸੱਤੀ ਤੂੰ ਆਪਣਾ ਸਬਕ ਸੁਣਾ ਦਿੱਤਾ ਹੈ। ਜਦੋਂ ਮੈਂ ਤੁਹਾਡੇ ਦਰਾਂ ਮੂਹਰੇ ਦੀ ਨੰਘੀ ਤਾ ਦੇਖਿਆ ਸੀ। ਤੁਹਾਡੇ ਵਿਹੜੇ ਵਿੱਚ ਲਾਲ ਮਿਰਚਾ ਸੁਕਣੇ ਪਾਈਆ ਹਨ। ਭੱਜ ਕੇ ਜਾਂ ਆਪਣੇ ਦਾਦੀ ਤੋਂ ਝੋਲਾ ਭਰਾ ਲਿਆ। " " ਜੀ ਮੇਰੀ ਦਾਦੀ ਮੈਨੂੰ ਮਿਰਚਾ ਨੂੰ ਹੱਥ ਨਹੀਂ ਲਾਉਣ ਦਿੰਦੀ। ਕੌੜੇ ਹੱਥ ਅੱਖਾਂ ਨੂੰ ਲੱਗ ਜਾਂਦੇ ਹਨ। ਚਾਚੇ ਹੁਣਾ ਨੇ ਕੱਲ ਨੇਬੂ ਵੀ ਤੋੜੇ ਹਨ। ਨੇਬੂ ਲਿਆ ਦਿੰਦੀ ਹਾਂ। " " ਸੱਤੀ ਮੈਨੂੰ ਤਾਂ ਪਤਾ ਹੀ ਨਹੀ ਸੀ। ਨੇਬੂ ਵੀ ਤੁਹਾਡੇ ਖੇਤ ਵਿਚ ਲੱਗਦੇ ਹਨ। ਇਉਂ ਕਰੀਂ। ਨੇਬੂ ਵੀ ਲੈ ਕੇ ਆਈਂ। ਮਿਰਚਾ ਵੀ, ਤੇਰੀ ਦਾਦੀ ਚਾਚੀ ਪਾ ਕੇ ਦੇ ਦੇਣਗੀਆ। " " ਭੈਣ ਜੀ ਮੇਰਾ ਚਾਚਾ ਕਹਿੰਦਾ ਸੀ। ਕਿਸੇ ਦਿਨ ਭੈਣ ਜੀ ਨੂੰ ਖੇਤ ਲੈ ਕੇ ਆਈਂ। ਭੈਣ ਜੀ ਕੁੱਛ ਵੀ ਸਬਜੀਆਂ, ਮੂਲੀਆਂ, ਸ਼ਲਗਮ ਹੋਰ ਵੀ ਬਹੁਤ ਕੁੱਛ ਮਰਜੀ ਨਾਲ ਲੈ ਜਾਵੇ। " " ਸੱਤੀ ਤੂੰ ਸ਼ਰਾਰਤੀ ਗੱਲਾ ਬਹੁਤ ਕਰਦੀ ਹੈ। ਕਮਲ ਤੂੰ ਵੀ ਇਸ ਨਾਲ ਚੱਲ, ਲੱਸੀ ਵੀ ਲੈ ਕੇ ਆਇਉ। ਛੇਤੀ ਮੋੜੇ ਪਾ ਲਿਉਂ। ਹੋਰ ਨਾਂ ਕੱਲ ਨੂੰ ਹਾਜ਼ਰੀ ਲੁਉਣ ਸਮੇਂ ਬਹੁੜਿਉ। " ਕਮਲ ਤੇ ਸੱਤੀ ਘਰਾਂ ਨੂੰ ਤੋਰ ਦਿੱਤੀਆਂ। ਭੈਣ ਜੀ ਨੇ ਚਾਰ ਕੋ ਸਲਾਈਆਂ ਪਾਈਆਂ ਸੀ। ਕਰਮਜੀਤ ਮਾਸਟਰ ਕੋਲ ਆ ਕੇ ਬੈਠ ਗਿਆ। ਇਕ ਦਿਨ ਅੱਧੀ ਛੁੱਟੀ ਸੀ। ਇਹ ਦੋਂਨੇ ਵੱਡੇ ਕੰਮਰੇ ਵਿੱਚ ਸਨ। ਮਸਟਰਨੀ ਟੇਬਲ ਤੇ ਪਈ ਸੀ ਤੇ ਮਾਸਟਰ ਉਸ ਦੇ ਵਾਲਾਂ ਵਿੱਚ ਹੱਥ ਫੇਰ ਰਿਹਾ ਸੀ। ਉਦਾ ਭਾਂਵੇ ਹਿੰਦੂ ਸਿੱਖਾਂ ਦੇ ਨਾਹਰੇ ਲਾਉਂਦਾ ਹੋਵੇ। ਬੱਚੇ ਵੀ ਸ਼ਰਰਾਤੀ ਹੁੰਦੇ ਹਨ। ਸਭ ਜਾਣਦੇ ਹੁੰਦੇ ਹਨ। ਬਾਰੀ ਦੀਆਂ ਮੋਰੀਆਂ ਵਿੱਚ ਦੀ ਦੇਖ ਕੇ ਮੂੰਹ ਤੇ ਹੱਥ ਧਰ ਰਹੇ ਸਨ। ਇੱਕ ਦੂਜੇ ਦੇ ਕੰਨਾਂ ਕੋਲ ਕੁੱਝ ਘੁਸਰ-ਮੁਸਰ ਕਰਦੇ ਸਨ। ਇਹ ਤਾਂ ਗੰਦੀਆਂ ਲੁੱਚੀਆਂ ਜਮਾਨਾਂ ਕਰਦੇ ਹਨ। ਉਸ ਦਿਨ ਸਾਰੇ ਬੱਚੇ ਦੋਂਨਾਂ ਵੱਲ ਘੂਰ-ਘੂਰ ਦੇਖ ਰਹੇ ਸਨ। ਕਰਮਜੀਤ ਮਾਸਟਰ ਨੇ ਕਿਹਾ," ਕੁੜੀਉ ਅੱਜ ਚਾਹ ਦੀ ਕਿਸ ਦੀ ਬਾਰੀ ਹੈ।10 ਵੱਜ ਗਏ ਹਨ। ਰਾਮਰਤਨ ਮਾਸਟਰ ਵੀ ਆ ਗਿਆ। ਡੋਲੂ ਚਾਹ ਦਾ ਘਰੋਂ ਭਰਾ ਲਿਆਉਂ। " ਅੰਜਲੀ ਬੋਲ ਪਈ," ਮਾਸਟਰ ਜੀ ਮੇਰੀ ਬਾਰੀ ਹੈ। ਮੈਂ ਬੋਤਲ ਵਿਚ ਦੁੱਧ ਲੈ ਆਈ ਹਾਂ। ਖੰਡ ਤੇ ਚਾਹ ਪੱਤੀ ਹੈ। ਮੇਰੀ ਮਾਂ ਮੁੱਲਾਂਪੁਰ ਗਈ ਹੈ। ਸਕੂਲ ਵਿੱਚ ਹੀ ਇੱਟਾ ਦੇ ਬਣੇ ਚੁੱਲੇ ਤੇ ਚਾਹ ਬਣਾ ਲੈਂਦੀਆਂ ਹਾਂ। ਅੰਮ੍ਰਿਤ ਨੂੰ ਮੇਰੇ ਨਾਲ ਭੇਜ ਦਿਉਂ। " ਕਰਮਜੀਤ ਮਾਸਟਰ ਨੇ ਕਿਹਾ," ਅੰਮ੍ਰਿਤ ਨੂੰ ਅੰਜਲੀ ਨਾਲ ਜਾ, ਚਾਹ ਬੱਣਵਾ ਲਿਆ। ਲੌਗ ਲੈਚੀਆਂ ਪਾ ਲੈਣੀਆਂ। ਚੰਗ੍ਹੀ ਤਰ੍ਹਾਂ ਚਾਹ ਉਬਾਲ ਲਿਉਂ। " ਅਜਲੀ ਤੇ ਅੰਮ੍ਰਿਤ ਚਾਹ ਬੱਣਾਉਣ ਬਾਹਰਲੇ ਵਿਹੜੇ ਵਿਚ ਚਲੀਆਂ ਗਈਆਂ। ਚਾਹ ਬਣਾਉਂਦੀਆਂ ਖੰਡ ਦੇ ਫੱਕੇ ਮਾਰਨ ਲੱਗ ਗਈਆਂ। ਕੰਧ ਤੇ ਗੂਆਂਢ ਦਾ ਬਿੱਲੂ ਬੈਠਾ ਸੀ। ਉਸ ਨੇ ਖੰਡ ਦੇ ਫੱਕੇ ਮਾਰਦੀਆਂ ਨੂੰ ਕਿਹਾ, " ਦੱਸਦਾ ਤੁਹਾਡੇ ਮਸਟਰਾ ਨੂੰ ਖੰਡ ਖਾਈ ਜਾਂਦੀਆਂ ਹੋ। " ਦੋਂਨੇ ਗੱਲਾਂ ਕਰਦੀਆਂ ਹੋਈਆਂ, ਉਸ ਕੋਲ ਆ ਗਈਆਂ। ਅੰਮ੍ਰਿਤ ਨੇ ਕਿਹਾ," ਤੂੰ ਕੁੜੀਆਂ ਨੂੰ ਦੇਖੀ ਤੇ ਛੇੜੀ ਚੱਲ, ਕੀ ਖੰਡ ਤੇਰੇ ਪਿਉ ਮਾਸਟਰ ਦੀ ਹੈ? ਅਸੀਂ ਘਰੋਂ ਲੈ ਕੇ ਆਈਆਂ ਹਾਂ। " ਕੰਧ ਤੇ ਬੈਠੇ ਨੂੰ ਲੱਤੋਂ ਫੜ ਕੇ ਥੱਲੇ ਖਿਚ ਲਿਆ। ਛਿੱਤਰਾਂ ਨਾਲ ਧੌੜੀ ਲਾਹ ਦਿੱਤੀ। ਮਾਸਟਰਾਂ ਨੇ ਆ ਕੇ ਉਸ ਦਾ ਹੋਰ ਛਿਤਰ ਪਤਾਣ ਕੀਤਾ। ਰਾਮ ਰਤਨ ਨੇ ਆਲਾਂ ਦੁਆਲਾ ਦੇਖਦੇ ਕਿਹਾ," ਬੱਗੋ ਭਤੀਜੀ ਸੱਤੀ ਨਹੀਂ ਦਿਸ ਰਹੀ। ਮੱਕੀ ਦੀਆਂ ਰੋਟੀਆਂ ਸਾਗ ਹੀ ਮੰਗਾ ਲੈਂਦੇ। ਇਸ ਦੀ ਭੂਆ ਨੂੰ ਮੈਂ ਪੜ੍ਹਿਆਂ ਹੈ। ਉਹ ਤਾਂ ਮੇਰੇ ਮੂਹਰੇ ਭੱਜ ਲੈਂਦੀ ਸੀ। ਕਿਸੇ ਮਾਸਟਰ ਭੈਣ ਜੀ ਨੂੰ ਟਿਚ ਨਹੀਂ ਸੱਮਝਦੀ ਸੀ। " ਭੈਣ ਜੀ ਨੇ ਬੁਣਤੀ ਨੂੰ ਧਿਆਨ ਨਾਲ ਦੇਖਦੇ ਹੋਏ, ਬੁਣਿਆ ਹੋਇਆ ਪੱਲਾ ਕਰਮਜੀਤ ਮਾਸਟਰ ਦੇ ਢਿੱਡ ਨਾਲ ਲਾ ਦਿੱਤਾ। ਉਹ ਬੁੜਬੜਾਈ," ਅਜੇ ਤਾਂ ਚਾਰ ਉਂਗਲ਼ਾਂ ਹੋਰ ਬੁਣਨਾ ਪਵੇਗਾ। ਤਾ ਮੋਡੇ ਨਿਕਲਣਗੇ। " ਕਰਮਜੀਤ ਮਾਸਟਰ ਨੇ ਕਿਹਾ," ਜੀ ਕੀ ਇਹ ਸਵਾਟਰ ਵੀ ਮੇਰੇ ਲਈ ਹੈ? ਸ਼ੀਲਾ ਜੀ ਹੱਸੀ," ਤੁਹਾਨੂੰ ਦੋ ਬੁਣ ਕੇ ਦੇ ਦਿੱਤੇ ਹਨ। ਇਹ ਆਪਣੇ ਬੰਦੇ ਲਈ ਹੈ। " ਸਰਬਜੀਤ ਭੈਣ ਜੀ ਦਸਤਾਨੇ ਬੁਣ ਰਹੀ ਸੀ। ਉਹ ਵੀ ਮਹਿਫ਼ਲ ਵਿਚ ਆ ਗਈ। ਉਸ ਨੇ ਦੱਸਿਆ," ਉਸ ਦੀ ਕਲਾਸ ਦੀ ਕੁੜੀ ਸ਼ਰਨਜੀਤ ਦੀ ਭੂਆ ਦਾ ਅੱਜ ਵਿਆਹ ਹੈ। ਆਪਣਾ ਖਾਣਾਂ-ਦਾਣਾ ਉਥੋਂ ਆਉਣਾ ਹੈ। ਡੱਬੀਆਂ ਧੋ ਲਵੋ। ਰਾਸ਼ਨ ਬਹੁਤ ਆਵੇਗਾ। ਘਰ ਨੂੰ ਵਿਚੋਂ ਹੀ ਦਾਲ-ਸਬਜੀ ਲੈ ਚੱਲਾਗੇ। ਕਰਮਜੀਤ ਮਾਸਟਰ ਨੇ ਜੱਗੇ ਨੂੰ ਸਾਇਕਲ ਵਿੱਚ ਹਵਾ ਭਰਾਉਣ ਨੂੰ ਭੇਜ ਦਿੱਤਾ ਸੀ। ਬਹਾਦਰ ਦੀ ਮਾਂ ਬਿਮਾਰ ਸੀ। ਉਹ ਘਰ ਚਲਾ ਗਿਆ ਸੀ। ਕਰਮਜੀਤ ਮਾਸਟਰ ਨੇ ਬਹਾਦਰ ਨੂੰ ਕਿਹਾ ਸੀ," ਛੁੱਟੀ ਤਾਂ ਦੇਵਾਗਾ। ਆਪਣੀ ਮਾਂ ਠੀਕ ਹੋਈ ਤੋਂ ਖੋਏ ਦੀਆਂ ਪੀਨੀਆਂ ਬਣਵਾ ਕੇ ਲਿਆਏਗਾ। " ਬਹਾਦਰ ਨੇ ਤਰਲਾ ਕੀਤਾ," ਜੀ ਛੁੱਟੀ ਦੇ ਦਿਉਂ, ਅੱਜ ਤਾਂ ਮਾਂ ਨੂੰ ਦਿਵਾਈ ਦਵਾਉਣੀ ਹੈ ਜੀ। ਜਿਉਂ ਹੀ ਮਾਂ ਠੀਕ ਹੋਈ ਪੀਨੀਆਂ ਬਣਵਾਂ ਲਵਾਗਾਂ। " ਰਾਮਰਤਨ ਨੇ ਕਿਹਾ," ਪਹਿਲੀ ਕਲਾਸ ਨੂੰ ਤਾਂ ਮੈਂ ਅੱਜ ਦੀ ਛੁੱਟੀ ਦੇ ਦਿੱਤੀ ਸੀ। ਬਾਕੀਆਂ ਨੂੰ ਵੀ ਛੁੱਟੀ ਕਰ ਦਿਉ। ਅੱਜ 31 ਤਰੀਕ ਹੈ। ਆਪਾ ਤਨਖਾਹ ਲੈਣ ਜਾਣਾ ਹੈ। ਮੈਂ ਤੇ ਕਰਮਜੀਤ ਤਨਖ਼ਾਹ ਲੈ ਆਉਂਦੇ ਹਾਂ। ਬਾਕੀ ਕਲਾਸਾ ਨੂੰ ਛੁੱਟੀ ਕਰ ਦਿੱਤੀ। ਸਰਬਜੀਤ ਭੈਣ ਦੇ ਘਰ ਹਰ ਰੋਜ਼ ਦੀ ਤਰ੍ਹਾਂ ਸ਼ੀਲਾ ਭੈਣ ਜੀ ਚਲੀ ਗਈ। ਸਰਬਜੀਤ ਭੈਣ ਜੀ ਦਾ ਜੇਠ ਸ਼ੀਲਾ ਭੈਣ ਜੀ ਨੂੰ ਸਕੂਟਰ ਤੇ ਲੁਧਿਆਣੇ ਵਾਲੀ ਬੱਸ ਜੀ ਟੀ ਰੋਡ ਤੋਂ ਚੜ੍ਹਾਂ ਆਉਂਦਾ ਸੀ। ਸਕੂਟਰ ਮੋਟਰਸਾਇਕਲ ਦੀ ਰਾਈਡ ਬਾਰੇ ਸਾਰੇ ਜਾਣਦੇ ਹਨ। ਪਿੰਡਾ ਦੀਆਂ ਸ਼ੜਕਾ ਦਾ ਤਾਂ ਬਹਾਨਾਂ ਹੀ ਹੈ। ਬਗਾਨੇ ਮਰਦ ਦੀ ਤਾਂ ਗੱਲ ਹੀ ਹੋਰ ਹੈ। ਬਹੁਤ ਝੱਟਕੇ ਬੱਜਦੇ ਹਨ। ਬੰਦਾ ਅੰਦਰ ਤੱਕ ਹਿਲ ਜਾਂਦਾ ਹੈ। ਆਪਣਾ ਘਰ ਵਾਲਾ ਵੀ ਹੋਵੇ। ਤਾਂ ਹੀ ਜਾਣ-ਜਾਣ ਕੇ ਬਰੇਕਾ ਮਾਰ-ਮਾਰ ਕੇ ਨਾਲ ਲਾਉਂਦਾ ਰਹਿੰਦਾ ਹੈ। ਨਾਲੇ ਲੱਕ ਦੇ ਉਤੋਂ ਦੀ ਬਾਂਹ ਦਾ ਲਪੇਟਾ ਪਾਉਣਾ ਹੀ ਪੈਂਦਾ ਹੈ। ਨਹੀਂ ਤਾਂ ਡਰਾਵਿਰ ਤੇ ਪਸੀਜਰ ਦੋਂਨੇ ਸੀਟ ਤੋਂ ਬੁੜਕ ਸਕਦੇ ਹਨ। ਧੁੱਪ ਵੀ ਬਹੁਤ ਹੁੰਦੀ ਸੀ। ਉਦਾ ਤਾਂ ਕਰਮਜੀਤ ਮਾਸਟਰ ਵੀ ਉਥੇ ਤੱਕ ਲੈ ਜਾਂਦਾ ਸੀ। ਜਿਸ ਦਿਨ ਸਰਬਜੀਤ ਭੈਣ ਜੀ ਦਾ ਜੇਠ ਕਿਤੇ ਲਾਮ ਗਿਆ ਹੁੰਦਾ ਸੀ। ਸ਼ੀਲਾ ਜੀ ਨੂੰ ਇਕ ਦਿਨ ਪਹਿਲਾਂ ਪਤਾ ਹੁੰਦਾ ਸੀ। ਜੇਠ ਵਿਆਹਇਆ ਹੋਇਆ ਸੀ। ਘਰਵਾਲੀ ਚਾਰ ਮਹੀਨੇ ਦੀ ਬੱਚਾ ਜੱਨਣ ਨੂੰ ਪੇਕੀ ਗਈ ਸੀ। ਬੱਚਾ ਜੇਠ ਦੇ ਥੋੜੀ ਹੋਣਾ ਸੀ। ਜੇਠ ਤਾਂ ਹੁਣ ਆਥਣ ਸਵੇਰ ਛੱੜਿਆ ਵਾਂਗ, ਅੱਡੇ ਤੇ ਖੜ੍ਹ ਕੇ, ਨਵੀਂ ਸਾਮੀ ਲੱਭਦਾ ਫਿਰਦਾ ਸੀ। ਸ਼ੀਲਾ ਭੈਣ ਜੀ ਦੁਪਿਹਰਾ ਕੱਟਣ ਆ ਜਾਂਦੀ ਸੀ। ਨਾਲੇ ਸਵਾਟਰ ਤੇ ਹੋਰ ਝੂਟੀ ਲਾ ਲੈਂਦੀ। ਇਸ ਲਈ ਸਵਾਟਰ ਦਾ ਰੰਗ ਤੇ ਬੁਣਤੀ ਸਰਬਜੀਤ ਜੀ ਨੂੰ ਯਾਦ ਹੋ ਗਏ ਸਨ। ਅੱਜ ਜਦੋਂ ਜੇਠ ਜੀ ਸ਼ੀਲਾ ਭੈਣ ਜੀ ਛੱਡ ਕੇ ਮੁੜਿਆ ਤਾ ਇੰਨੀ ਗਰਮੀ ਵਿੱਚ ਮੁੜਦੇ ਹੋਏ ਦੇ ਉਹੀ ਸਵਾਟਰ ਪਾਇਆ ਹੋਇਆ ਸੀ। ਜਿਸ ਦੇ ਅੱਜ ਹੀ ਸ਼ੀਲਾ ਭੈਣ ਜੀ ਨੇ ਪੂਰਾ ਜੋਰ ਲਾ ਕੇ ਮੋਡੇ ਕੱਢੇ ਸਨ। ਤੇ ਸਰਬਜੀਤ ਭੈਣ ਜੀ ਤੋਂ ਸੂਈ ਮੰਗ ਕੇ ਸਵਾਟਰ ਨੂੰ ਜੋੜਿਆ ਸੀ। ਜੇਠ ਦੇ ਸਵਾਟਰ ਪਾਇਆ ਦੇਖ ਕੇ ਸਰਬਜੀਤ ਭੈਣ ਜੀ ਦੇ ਹੋਸ਼ ਉਡ ਗਏ। ਦੰਦ ਜੁੜ ਗਏ। ਗੁੱਸਾ ਆ ਰਿਹਾ ਸੀ। ਜੇਠ ਨੂੰ ਕਿਵੇਂ ਪੁੱਛੇ, "ਬਈ ਇਹ ਤੈਨੂੰ ਸ਼ੀਲਾ ਭੈਣ ਜੀ ਨੇ ਕਿਉਂ ਦਿੱਤਾ ਹੈ। ਮੇਰੀ ਸਹੇਲੀ ਨਾਲ ਆਸ਼ਕੀ ਕਰਨ ਲੱਗ ਗਿਆ। ਉਸ ਦੀ ਵੀ ਗੱਲ ਕਰ, ਘੂਕਰ ਵਰਗੀ ਨਿੱਕਲੀ। ਯਾਰ ਮਾਰ ਕਰ ਗਈ। ਕਿਸੇ ਉਪਰੇ ਬੰਦੇ, ਤੀਮੀ ਨੂੰ ਘਰ ਲੈ ਕੇ ਆਉਣ ਕੋਈ ਦਾ ਹੱਜ ਹੈ। ਉਹੀ ਹੋਈ 'ਖੜਨ ਨੂੰ ਥਾਂ ਦੇ, ਬੈਠ ਮੈ ਆਪੇ ਜਾਊ। ' ਹੋਰ ਨਾਂ ਦੂਜੀ ਜਠਾਂਣੀ ਘਰ ਰੱਖ ਲਵੇ। " ਪਰ ਜੇਠ ਜੀ ਤਾਂ ਆਪੇ ਹੀ ਕਹਿਣ ਲੱਗੇ," ਆਪਣੇ ਲਾਗੇ ਹੀ ਕੁੜੀਆਂ ਨੇ ਸਵਾਟਰ ਬੁਣਨ ਦੀ ਦੁਕਾਨ ਖੋਲੀ ਹੈ। ਦੇਖ ਤਾਂ ਸਰਬਜੀਤ ਸਵਾਟਰ ਪਾਇਆ, ਕਿਹੋ ਜਿਹਾ ਲੱਗਦਾ ਹੈ। " ਸਰਬਜੀਤ ਭੈਣ ਜੀ ਨੇ ਕਿਹਾ," ਕਿਧਰ ਵਾਲੇ ਪਾਸੇ ਕੁੜੀਆਂ ਨੇ ਸਵਾਟਰ ਬੁਣਨ ਦੀ ਦੁਕਾਨ ਖੋਲੀ ਹੈ। ਮੈਂ ਆਪਣੇ ਪਤੀ ਨੂੰ ਉਧਰ ਨਾ ਜਾਣ ਦੇਵਾ। ਉਹ ਵੀ ਹੋਰ ਨਾਂ ਕਿਤੇ ਸਵਾਟਰ ਦਾ ਮੇਚਾ ਦੇ ਆਵੇ। ਪਹਿਲਾਂ ਹੀ ਗਰਮੀ ਬਹੁਤ ਹੈ। " ਸਵਾਟਰ ਦੀ ਗੱਲ ਸਾਰੇ ਪਿੰਡ ਵਿਚ ਘੁੰਮ ਗਈ ਸੀ। ਸਰਬਜੀਤ ਭੈਣ ਜੀ ਨੂੰ ਲੱਗਿਆ, ਬਹੁਤ ਛੇਤੀ ਇਹ ਹੁਣ ਮੇਰੇ ਪਤੀ ਦੇ ਗਲ਼ ਵਿੱਚ ਵੀ ਸਵਾਟਰ ਪਵੇਗੀ। ਕਦੇ-ਕਦੇ ਉਹ ਵੀ ਸਕੂਟਰ ਤੇ ਸ਼ੀਲਾ ਭੈਣ ਜੀ ਨੂੰ ਛੱਡਣ ਜਾਂਦਾ ਸੀ। ਸਰਬਜੀਤ ਭੈਣ ਜੀ ਹੁਣ ਸ਼ੀਲਾ ਭੈਣ ਜੀ ਤੋਂ ਕੰਨ ਕੱਤਰਾਉਣ ਲੱਗ ਗਈ ਸੀ। ਉਸ ਦੇ ਹੱਥ ਵਿੱਚ ਅਗਲੇ ਦਿਨ ਫਿਰ ਸਲਾਈਆਂ ਸਨ। ਫਿਰ ਸਵਾਟਰ ਜੋਰੋ ਜੋਰ ਬੁਣਨ ਲੱਗ ਗਈ ਸੀ। ਕਲਾਸ ਨੂੰ ਬਿੱਟੂ ਮਨੀਟਰ ਪੜ੍ਹਾਂ ਰਿਹਾ ਸੀ। ਅੱਧੀ ਤੋਂ ਵੱਧ ਕਲਾਸ ਖੇਤਾਂ ਤੇ ਘਰਾਂ ਤੋਂ ਉਗਰਾਹੀ ਕਰਨ ਗਈ ਹੋਈ ਸੀ। ਬੱਚਿਆਂ ਨੂੰ ਘਰਦੇ ਅੱਡ ਗਾਲ਼ਾਂ ਕੱਢਦੇ ਸਨ। ਉਨ੍ਹਾਂ ਖੱਰਚਾ ਬੱਚੇ ਦਾ ਨਹੀਂ ਸੀ। ਜਿੰਨਾਂ ਮਾਸਟਰਾਂ ਦਾ ਖਾਂਜਾ ਸੀ।

Comments

Popular Posts