ਮਨੁੱਖ ਬਨਸਪਤੀ ਜੀਵ ਬ੍ਰਹਿਮੰਡ ਇੱਕ ਦੂਜੇ ਤੇ ਨਿਰਭਰ ਕਰਦੇ ਹਨ

-ਸਤਵਿੰਦਰ ਕੌਰ ਸੱਤੀ (ਕੈਲਗਰੀ)-

ਮਨੁੱਖ ਬਨਸਪਤੀ ਜੀਵ ਬ੍ਰਹਿਮੰਡ ਇੱਕ ਦੂਜੇ ਤੇ ਨਿਰਭਰ ਕਰਦੇ ਹਨ। ਇੱਕ ਦੂਜੇ ਨੂੰ ਸਹਾਰਾ ਦੇ ਕੇ ਥੱਮ ਕੇ, ਜਿੰਦਾ ਰੱਖਦੇ ਹਨ। ਰੱਬ ਸਾਰੀ ਦੁਨੀਆਂ ਨੂੰ ਚਲਾਂ ਰਿਹਾ ਹੈ। ਉਸ ਦੀ ਦਿਆਂ ਸ਼ਕਤੀ ਨਾਲ ਇਹ ਪਰਕ੍ਰਿਤੀ ਰਚੀ ਗਈ ਹੈ। ਇੰਨ੍ਹਾਂ ਤਾਂ ਸਾਨੂੰ ਪਤਾ ਹੀ ਕਿ ਹਰੀ ਬਨਸਤਪਤੀ ਹੀ ਆਕਸੀਜਨ ਦੇਣ ਕਰਕੇ, ਸਾਡੇ ਸਾਹ ਲੈਣ ਵਿੱਚ ਸਹਾਈ ਹੈ। ਸਾਡੀ ਦੁਆਰਾਂ ਬਾਹਰ ਕੱਢੀ ਹਵਾ ਨਾਲ ਇਹ ਪੌਦੇ ਜੀਵਤ ਰਹਿੰਦੇ ਹਨ। ਤਾਂਹੀਂ ਸਾਰਾ ਬ੍ਰਹਿਮੰਡ ਸ਼ੁੱਧ ਸਾਫ਼ ਰਹਿੰਦਾ ਹੈ। ਜੀਵ-ਜੰਤੂ ਮਨੁੱਖ ਦੀ ਦਿਆਂ ਨਾਲ ਜਿਉਂ ਰਹੇ ਹਨ। ਇਸ ਸਾਰਿਆਂ ਵਿਚੋਂ ਮਨੁੱਖ ਨੂੰ ਸਾਰੀ ਸੋਝੀ ਹੈ। ਇਹ ਬ੍ਰਹਿਮੰਡ ਨੂੰ ਕਿਵੇ ਰੱਖਣਾਂ ਹੈ। ਮਨੁੱਖ ਨੂੰ ਹੀ ਸੰਭਾਂਲਣਾਂ ਆਉਂਦਾ ਹੈ। ਸਾਰਾ ਇਸ ਹੱਥ ਹੈ। ਮਨੁੱਖ ਹੀ ਹੋਰ ਜੀਵਾਂ ਨਾਲੋਂ ਵੱਧ ਸਫ਼ਲ ਹੈ। ਕਿਉਂਕਿ ਇਹ ਸੋਚ ਸੱਮਝ ਕੇ ਚਲਦਾ ਹੈ। ਵਾਧੇ ਲਈ ਯਤਨ ਕਰ ਸਕਦਾ ਹੈ। ਮਨੁੱਖ ਹੀ ਸਾਰੇ ਕਾਸੇ ਦੀ ਤਬਾਹੀ ਕਰ ਸਕਦਾ ਹੈ। ਮਾੜਾਂ ਕੰਮ ਕਰਨਾ ਹੁੰਦਾ ਤਾਂ ਸੌਖਾਂ ਹੈ। ਇਸ ਦੇ ਕਰਨ ਨਾਲ ਆਪ ਨੂੰ ਹੀ ਨੁਕਸਾਨ ਹੁੰਦਾ ਹੈ। ਚੰਗ੍ਹਾਂ ਕੰਮ ਕਰਨ ਲਈ ਬਹੁਤ ਸਾਰਾ ਸਮਾਂ, ਉਮਰਾਂ, ਪੀੜੀਆਂ ਲੱਗ ਜਾਂਦੀਆਂ ਹਨ। ਅਸੀਂ ਅੱਜ ਕੋਈ ਪੇੜ ਲਾਵਾਗੇ, ਤਾਂ 7-10 ਸਾਲ ਪਿਛੋਂ ਦੱਰਖਤ ਬੱਣ ਕੇ ਛਾਂ ਦੇਵੇਗਾ। ਫ਼ੱਲਦਾਰ 4-5-6 ਸਾਲ ਪਿਛੋਂ ਫ਼ਲ ਦਿੰਦਾ ਹੈ। ਖੇਤੀ ਬਾੜੀ ਵਿੱਚ ਸਾਨੂੰ ਮਹੀਨੇ, ਤਮਾਹੀ, ਛੇ ਮਹੀਨੀ ਪਿਛੋਂ ਝਾੜ ਮਿਲਦਾ ਹੈ। ਮੇਰੇ ਦਾਦਾ ਜੀ ਨੇ ਖੇਤ ਵਿੱਚ ਪਿਪਲ, ਨੇਬੂ, ਬੇਰੀਆਂ, ਤੂਤ ਲਾਏ ਸਨ। ਮਹਿੰਦੀ ਦਾ ਬੂਟਾ ਵੀ ਸੀ। ਕਿਉਂਕਿ ਦਾਦੇ ਤੇ ਦਾਦੇ ਦੇ ਭਰਾਂ ਦੋਂਨਾਂ ਪਰਿਵਾਰਾਂ ਵਿੱਚ ਹੀ ਭੈਣਾਂ ਧੀਆਂ ਦੋਤੀਆਂ ਪੋਤੀਆਂ ਮੇਰੀ ਗਿੱਣਤੀ ਮੁਤਾਬਕ 50 ਕੁ ਸਨ। ਮਹਿੰਦੀ ਘਰੇ ਹੀ ਬਹੁਤ ਸੀ। ਅਸੀਂ ਪੱਲੇ ਭਰ ਭਰ ਪੀਸ ਪੀਸ ਕੇ ਪੈਰਾਂ ਹੱਥਾਂ ਨੂੰ ਲੱਗਾਉਂਦੀਆਂ ਸੀ। ਨੇਬੂ, ਬੇਰ, ਲੰਮੀਆਂ ਮਿੱਠੀਆਂ ਤੂਤੀਆਂ ਅਸੀਂ ਤੇ ਲੋਕਾਂ ਨੇ ਖਾਂਦੀਆਂ। ਘਰ ਵਿੱਚ ਵੱਡੀ ਕਿੱਕਰ ਤੇ ਚਾਰ ਨਿੰਮਾਂ ਲੱਗੀਆਂ ਸਨ। ਮੇਰੇ ਚਾਚੇ ਨੇ ਸਾਰੇ ਦੱਰਖੱਤ ਖੇਤ ਘਰ ਦੇ ਪੱਟਾ ਦਿੱਤੇ। ਖੇਤ ਵਿੱਚ ਕੋਈ ਵੀ ਦੱਰਖੱਤ ਨਹੀਂ ਹੈ। ਖੇਤੀ ਵੀ ਆਪ ਨਹੀਂ ਕਰਦੇ।
ਲੋਕ ਦਿਖਾਵੇ ਤੇ ਸ਼ਕੀਨੀ ਤੇ ਜ਼ੋਰ ਪੂਰਾ ਲੱਗਾ ਹੈ। ਉਸ ਪਿਛੋਂ ਪਾਪਾ ਨੇ ਫਿਰ ਘਰ ਵਿੱਚ ਹੀ ਨੇਬੂ ਅਨਾਰ ਤੂਤ ਲੁਆਏ। ਜਿਉਂ ਹੀ ਛਾਂ ਤੇ ਫ਼ੱਲ ਦੇਣ ਲੱਗੇ। ਪਾਪਾ ਕਨੇਡਾ ਆ ਗਏ। ਉਹ ਵੀ ਪਟਾ ਦਿੱਤੇ। ਫਿਰ ਮੈਂ ਪਿੰਡ ਗਈ। ਸਾਡਾ ਖੇਤ ਵਿੱਚ ਹੀ ਘਰ ਹੈ। ਘਰ ਦੇ ਵਿਹੜੇ ਵਿੱਚ ਹੀ 15 ਅਨਾਰਾਂ ਅਮਰੂਦਾਂ ਦੇ ਪੇੜ ਲੁਆ ਆਈ। 5 ਕੁ ਬਚੇ ਹਨ, ਉਨ੍ਹਾਂ ਦੇ ਫ਼ੱਲ ਨੂੰ ਲੋਕ ਖਾਂਦੇ ਹਨ। ਮੈਂ ਆਪਣੀ ਜਿੰਦਗੀ ਵਿੱਚ ਦੇਖਿਆ ਹੈ। ਸਾਡੇ ਹੀ ਘਰ ਵਿੱਚ ਤਿੰਨ ਜਾਣਿਆਂ ਨੇ ਦਾਦਾ ਜੀ, ਪਾਪਾ ਤੇ ਮੈਂ ਪੇੜ ਲਾਏ। ਇੱਕ ਹੀ ਬੰਦੇ ਨੇ ਸਾਰਿਆਂ ਦੇ ਪੇੜ ਲਾਏ ਖੁਦਵਾ ਦਿੱਤੇ। ਇਸ ਲਈ ਕਿਸੇ ਚੀਜ਼ ਨੂੰ ਬੱਣਾਉਣ, ਪਾਲਣ ਨੂੰ ਵਰੇ ਲੱਗਦੇ ਹਨ। ਸਾੜਨ, ਉਜਾਂੜਨ, ਪੱਟਨ ਨੂੰ ਅੱਖ ਦੇ ਝੱਮਣ ਜਿੰਨ੍ਹਾਂ ਸਮਾਂ ਲੱਗਦਾ ਹੈ। ਗੱਲ ਸ਼ੋਕ ਤੇ ਧਿਆਨ ਦੀ ਹੈ। ਅੱਗੇ ਲੋਕ ਦੱਰਖੱਤ ਥੱਲੇ ਛਾਵੇਂ ਮੰਜਾ ਡਾਹੁਦੇ ਸੀ। ਜਿਧਰ ਛਾਂ ਜਾਂਦੀ ਸੀ। ਮੰਜਾਂ ਵੀ ਉਧਰ ਨੂੰ ਕਰੀ ਜਾਂਦੇ ਸੀ। ਹੁਣ ਤਾਂ ਘਰਾਂ ਵਿੱਚ ਬਟਨ ਦੱਬੋਂ ਠੰਡੀ ਹਵਾ ਆਉਣ ਲੱਗ ਜਾਂਦੀ ਹੈ। ਬਿਜਲੀ ਭਾਂਵੇ ਨਾਂ ਆਵੇ। ਦਰਖੱਤ ਭਾਂਵੇ ਦੇਰ ਬਆਦ ਛਾਂ ਤੇ ਫ਼ੱਲ ਦਿੰਦਾ ਹੈ। ਅਸੀਂ ਸਾਰੇ ਹਮੇਸ਼ਾਂ ਬੱਚਿਆਂ ਦਾ ਭਲਾਂ ਸੋਚਦੇ ਹਾਂ। ਇੰਨ੍ਹਾਂ ਦਾ ਹੀ ਸੋਚ ਕੇ ਦਰਖੱਤ ਵੀ ਲਗਾਈਏ। ਜੇ ਤਾਜ਼ੀ ਹਵਾ ਵਿੱਚ ਆਕਸੀਜਨ ਹੀ ਨਾਂ ਹੋਈ, ਬੱਚਿਆਂ ਨੂੰ ਹੋਰ ਸਹੂਲਤਾਂ ਦੇ ਕੇ ਕੀ ਕਰਾਗੇ? ਅਸੀਂ ਆਪ ਵੀ ਤਾਂਹੀਂ ਬੱਚ ਸਕਾਗੇ, ਜੇ ਸਾਹ ਲੈ ਸਕਾਗੇ। ਸਾਹ ਲੈ ਕੇ, ਅਸੀਂ ਬਨਸਪਤੀ ਕਰਕੇ ਹੀ ਜਿੰਦਾ ਹਾਂ। ਖੇਤੀ ਵੀ ਬਹੁਤੇ ਆਪ ਨਹੀਂ ਕਰਦੇ। ਖੇਤੀ ਕਰਨ ਵਾਲੇ ਫ਼ਸਲ ਨੂੰ ਵੱਧ ਫ਼ੱਲਦਾਰ ਬੱਣਾਉਣ ਲਈ ਦੁਆਈਆਂ ਖਾਂਦਾ ਪਾਉਂਦੇ ਹਨ। ਜੋਂ ਨੁਕਸਾਨ ਕਰਦੀਆਂ ਹਨ। ਜੋਂ ਆਪ ਹਿੰਮਤ ਕਰ ਸਕਦੇ ਹਨ। ਹੋਰਾਂ ਵਿੱਚ ਨੁਕਤਾਂ ਚੀਨੀ ਕਰਨ ਨਾਲੋਂ, ਬਈ ਖਾਦਾਂ ਦੁਆਈਆਂ ਪਾ ਕੇ ਸਬਜੀਆਂ ਉਗਾਉਂਦੇ ਹਨ। ਉਹੀ ਥੋੜਾਂ ਬਹੁਤ ਆਪ ਯਤਨ ਕਰਨ। ਸਾਰਿਆਂ ਦੀ ਗੱਲ ਨਹੀਂ ਕਰਦੇ। ਜਿਮੀਦਾਰ, ਜੱਟ, ਮਜਦੂਰ ਜਾਂ ਭਈਏ ਮੇਹਨਤ ਕਰਕੇ ਸਬਜੀਆਂ ਆਪ ਉਗਾ ਸਕਦੇ ਹਨ। ਭਈਏ ਮੈਂ ਤਾ ਲਿਖਿਆ ਹੈ। 1995 ਤੇ 2003 ਵਿੱਚ ਮੈਂ ਪਟਨੇ ਜਾ ਕੇ ਵੀ ਰਹੀ ਸੀ। ਉਥੇ ਹੀ ਮੇਰਾ ਸਹੁਰਾ ਪਰਿਵਾਰ ਟੱਰਕਾ ਦਾ ਕਰੋਬਾਰ ਕਰਦਾ ਸੀ। ਜੋਂ ਸਬਜੀਆਂ ਪੰਜਾਬ ਵਿੱਚ ਗਰਮੀਆਂ ਨੂੰ ਹੀ ਹੁੰਦੀਆਂ ਨੇ, ਬਿਹਾਰੀ ਭਈਏ ਉਥੇ ਗੰਗਾਂ ਦੇ ਦੁਆਲੇ ਸਿਆਲਾਂ ਨੂੰ ਵੀ ਸਾਰੀਆਂ ਗਰਮੀਆਂ ਵਾਲੀਆਂ ਸਬਜੀਆਂ ਉਗਾਉਂਦੇ ਹਨ। ਪੰਜਾਬ ਵਿੱਚ ਤਾਂ ਸਿਆਲਾਂ ਨੂੰ ਗਾਜਰ, ਮਟਰ, ਹਰੇ ਚਣੇ, ਸਾਗ ਹੀ ਹੁੰਦਾ ਹੈ। ਕਈ ਘਰਾਂ ਵਿੱਚ ਵੀ ਜਗ੍ਹਾਂ ਖਾਲੀ ਹੁੰਦੀ ਹੈ। ਹੁਣ ਤਾਂ ਹਰ ਜਗ੍ਹਾਂ ਮਿੱਟੀ ਵੀ ਮੁੱਲ ਮਿਲਦੀ ਹੈ। ਬਿਜਲੀ ਤੇ ਮਸ਼ੀਨਾਂ ਮਿੱਟੀ ਪੱਟ ਦਿੰਦੀਆਂ ਹਨ। ਨੀਤਾ ਨੂੰ ਮੁਰਦਾ ਹਨ। ਮੈਂ ਦਰਖ਼ਤ ਵੀ ਲਾਇਆ ਹੈ। ਤੇ ਸਬਜੀਆਂ ਲਈ, ਮੇਰੇ ਕੋਲ 20 ਫੁਟ ਚੌੜਾਂ ਤੇ 30 ਫੁੱਟ ਲੰਬਾ ਥਾਂ ਹੈ। ਮੋਸਮ ਮੁਤਾਬਕ ਉਥੇ ਕੁੱਝ ਕੁ ਰੋਜ਼ ਦੇ ਵਰਤਣ ਵਾਲੀਆਂ, ਜਰੂਰੀ ਜਿਵੇ ਪਦੀਨਾ, ਪਾਲਕ, ਧਨੀਆਂ, ਮੇਥੇ, ਸਰੋਂ ਤੇ ਛੋਲਿਆਂ ਦਾ ਸਾਗ, ਹਰੇ ਗੰਢੇ, ਲਸਣ, ਕੱਦੂ, ਤੋਰੀਆਂ, ਟਮਾਟਰ ਹੋਰ ਵੀ ਬਹੁਤ ਕੁੱਝ ਲੱਗਾ ਸਕਦੇ ਹਾਂ। ਬਹੁਤੀ ਮੇਹਨਤ ਦੀ ਜਰੂਰਤ ਨਹੀਂ ਬੀਜ ਹੀ ਸਿੱਟਣ ਦੀ ਜਰੂਰਤ ਹੈ। ਐਤਕੀਂ ਤਾਂ ਮੀਹ ਹੀ ਬਹੁਤ ਪਏ। ਪਾਣੀ ਰੱਬ ਲਾਈ ਗਿਆ ਹੈ। ਅਸੀਂ ਸੁੱਧ ਹਰੀਆਂ, ਪੱਤੇਦਾਰ ਸਬਜੀਆਂ ਆਪ ਉਗਾ ਸਕਦੇ ਹਾਂ। ਇਹ ਵੀ ਸੁੱਧ ਹਵਾ ਨੂੰ ਬੱਣਾਉਣ ਵਿੱਚ ਸਹਾਈ ਹਨ। ਸਾਡੇ ਕਨੇਡਾ ਸਿਆਲਾ ਵਿੱਚ ਬਰਫ਼ ਪੈਂਦੀ ਹੈ। ਗਰਮੀਆਂ ਨੂੰ 5 ਕੁ ਮਹੀਨੇ ਵਧੀਆਂ ਦਿਨ ਲੱਗਦੇ ਹਨ। ਲੋਕੀ ਗਰਮੀਆਂ ਦਾ ਇਤਜ਼ਾਰ ਕਰਦੇ ਹਨ। ਹਰ ਘਰ ਵਿੱਚ ਇਹ ਸਾਰਾ ਕੁੱਝ ਬੀਜਿਆ ਹੁੰਦਾ ਹੈ। ਨਾਲੇ ਬਾਹਰ ਜੋਬ ਵੀ ਕਰਨ ਜਾਂਦੇ ਹਾਂ। ਜੇ ਮੇਹਨਤ ਕਰਨ ਦੀ ਆਦਤ ਪੈ ਜਾਵੇ, ਫਿਰ ਵਿਹਲੇ ਨਹੀਂ ਬੈਠਿਆ ਜਾਂਦਾ। ਹਰ ਸ਼ਾਮ ਗੁਆਂਢੀਆਂ ਨੂੰ ਵੀ ਮਿਲ ਹੋ ਜਾਂਦਾਂ ਹੈ। ਨਾਲ ਹੀ ਆਪੋ ਆਣੀ ਗਾਰਡਨ ਵਿੱਚ ਫੁੱਲਾਂ ਤੇ ਸਬਜੀਆਂ ਦਾ ਖਿਆਲ ਵੀ ਰੱਖਿਆ ਜਾਂਦਾ ਹੈ। ਹਰ ਕੋਈ ਆਪਣੀ ਬਗੀਚੀ ਨੂੰ ਸੁੰਦਰ ਤੇ ਭਾਂਤ-ਭਾਂਤ ਦੇ ਵੇਲ ਬੂਟਿਆਂ ਨਾਲ ਸੰਗਾਰਨ ਦੀ ਕੋਸ਼ਸ਼ ਕਰਦਾ ਹੈ। ਬੱਚੇ ਵੀ ਜਦੋਂ ਵੱਡੇ ਹੋ ਜਾਂਦੇ ਹਨ। ਬਗੀਚੀ ਵਿੱਚ ਸਮਾਂ ਵਧੀਆ ਲੰਘਦਾ ਹੈ। ਸਾਡੇ ਜਿਉਂਦੇ ਰਹਿੱਣ ਲਈ ਫ਼ੱਲ ਸਬਜੀਆਂ ਤੇ ਮਾਸ ਖਾਂਣਾਂ ਜਰੂਰੀ ਹੈ। ਜੋਂ ਮੀਟ ਖਾਂਦੇ ਹਨ। ਉਨ੍ਹਾਂ ਨੂੰ ਵੀ ਜੀਵ ਜੰਤੂਆਂ ਦੇ ਹੋਰ ਵਾਧੇ ਦਾ ਖਿਆਲ ਰੱਖਣਾਂ ਚਾਹੀਦਾ ਹੈ। ਤਾਂ ਕਿ ਤਾਲ-ਮੇਲ ਬਾਰਬਰ ਰਹੇ। ਜੋਂ ਮੱਛੀਆਂ ਤੇ ਬਾਕੀ ਜਾਨਵਰ ਖਾਂਦੇ ਹਨ। ਇੰਨ੍ਹਾਂ ਦੇ ਪਾਲਣ ਲਈ ਹੋਰ ਫਾਰਮ ਖੋਲ ਕੇ, ਬੇਜਵਾਨਾਂ ਦੀ ਨਸਲ ਨੂੰ ਕਇਮ ਰੱਖਿਆ ਜਾਵੇ। ਮਨੁੱਖ ਨੂੰ ਹੀ ਸਾਰੇ ਪਾਸੇ ਧਿਆਨ ਦੇਣਾ ਪੈਣਾ ਹੈ। ਹਰ ਪਾਸੇ ਥੋੜਾਂ ਸਮਾਂ ਦੇਣ ਦੀ ਹੀ ਲੋੜ ਹੁੰਦੀ ਹੈ। ਧੱਕਾ ਲਾਇਆਂ ਹੀ, ਬਾਕੀ ਤਾਂ ਗੱਡੀ ਆਪੇ ਠਿਲ ਪੈਂਦੀ ਹੈ।

Comments

Popular Posts