ਤੁਹਾਡੇ ਪ੍ਰਸੰਸਕ ਤੁਹਾਡੇ ਵੱਲ ਪਿੱਠ ਕਰਕੇ, ਮੂੰਹ ਨੂੰ ਛੁਪਾਂ ਕੇ ਤਰੀਫ਼ ਨਹੀਂ ਕਰਦੇ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਤੁਹਾਡੇ ਪ੍ਰਸੰਸਕ ਤੁਹਾਡੇ ਵੱਲ ਪਿੱਠ ਕਰਕੇ, ਮੂੰਹ ਨੂੰ ਛੁਪਾਂ ਕੇ ਤਰੀਫ਼ ਨਹੀਂ ਕਰਦੇ। ਉਹ ਤਾਂ ਸ਼ੀਸ਼ੇ ਦੀ ਤਰ੍ਹਾਂ ਆਪਣੀ ਤੇ ਦੂਜੇ ਦੀ ਸਹੀਂ ਤਸਵੀਰ ਦਿਖਾਂ ਦਿੰਦੇ ਹਨ। ਦੁਸ਼ਮਣ ਦੀ ਵੀ ਇਹੀ ਨੀਤੀ ਹੁੰਦੀ ਹੈ। ਦੋਸਤ, ਦੋਸਤ ਕੋਲੋਂ ਲੁੱਕਦਾ ਨਹੀਂ ਹੈ। ਆਪਣੀ ਖੁੱਲੀ ਕਿਤਾਬ ਮੂਹਰੇ ਖੋਲ ਦਿੰਦਾ ਹੈ। ਪਾਠਕਾਂ ਨਾਲ ਸੰਪਾਦਕ ਤੇ ਲੇਖਕ ਦਾ ਰਿਸ਼ਤਾਂ ਵੀ ਇਹੀ ਹੁੰਦਾ ਹੈ। ਜੋ ਇਸ ਤਰ੍ਹਾਂ ਕਰਦੇ ਹਨ। ਉਹ ਤੁਹਾਨੂੰ ਅਸਲੀ ਰਸਤੇ ਤੋਂ ਭੱਟਕਾ ਵੀ ਸਕਦੇ ਹਨ। ਬਹੁਤੀ ਹੱਦੋ ਵੱਧ ਵੱਡਿਆਈ ਕਰਨ ਵਾਲਿਆਂ ਤੋਂ ਬੱਚਿਆ ਜਾਵੇ। ਆਮ ਜੰਨਤਾਂ ਨੂੰ ਝੁੱਕ ਕੇ ਮਿਲਣਾ, ਨਿਮਰਤਾਂ ਹੀ ਸਿਆਣੇ ਹੋਣ ਦੀ ਨਿਸ਼ਾਨੀ ਹੈ। ਉਹੀ ਊਚੇ ਉਠਦੇ ਹਨ। ਜੋ ਨੀਵੇਂ ਹੋ ਕੇ ਚਲਦੇ ਹਨ। ਜੋਂ ਦੂਜਿਆਂ ਦਾ ਸਤਿਕਾਰ ਕਰਦੇ ਹਨ। ਉਹੀ ਦੂਜਿਆਂ ਤੋਂ ਆਪਣਾਂ ਆਦਰ ਮਾਣ ਕਰਾਵਾਂ ਸਕਦੇ ਹਨ। ਦੂਜਿਆਂ ਨਾਲ ਉਹੀਂ ਕਰੋਂ, ਜੋਂ ਦੂਜਿਆਂ ਦੁਆਰਾਂ, ਆਪਣੇ ਨਾਲ ਕਰਾਉਣਾ ਚਾਹੁੰਦੇ ਹੋ। ਸਹੱਮਣੇ ਵਾਲਾਂ ਇਨਸਾਨ ਸ਼ੀਸ਼ਾਂ ਹੁੰਦਾ ਹੈ। ਜਿਹੋ ਜਿਹਾ ਅਸੀਂ ਸ਼ੀਸ਼ੇ ਵਿੱਚ ਆਪਣੇ ਆਪ ਨੂੰ ਦੇਖਣਾਂ ਚਹੁੰਦੇ ਹਾਂ।  ਮੈਨੂੰ ਬਹੁਤੀ ਜਿਆਦਾਂ ਪ੍ਰਸੰਸਾਂ ਜਾਂ ਬਹੁਤੀ ਨੁਕਤਾਚੀਨੀ ਕਰਨ ਵਾਲੇ ਠੀਕ ਨਹੀਂ ਲੱਗਦੇ। ਨਾਂ ਹੀ ਮੈਂ ਆਪ ਕਿਸੇ ਨੂੰ ਚਾਪਲੂਸੀ ਕਰਕੇ ਸ਼ਰਮਿੰਦਾ ਕਰਦੀ ਹਾਂ। ਵਧਾਂਈ ਦੇਣ ਤੇ ਝੂਠੀ ਤਰੀਫ਼ ਕਰਨ ਵਾਲਿਆਂ ਦੀ ਸਮਝ ਆ ਜਾਂਦੀ ਹੈ। ਉਹੀ ਬਣਾਉਂਦੇ ਹਾਂ। ਇਸ ਲਈ ਮੂਹਰਲੇ ਨਾਲ ਉਵੇਂ ਪੇਸ਼ ਆਈਏ। ਜਿਵੇਂ ਅਸੀਂ ਉਸ ਤੋਂ ਆਪਣੇ ਬਾਰੇ ਸਲੂਕ ਕਰਾਉਣਾਂ ਚਹੁੰਦੇ ਹਾਂ। ਬੱਚੇ ਵੀ ਉਹੀ ਬੱਣਦੇ ਹਨ। ਜੋਂ ਅਸੀਂ ਆਪ ਹਾਂ। ਦੁਨੀਆਂ ਇੱਕ ਸਟੇਜ ਹੈ। ਸਾਰੇ ਡਰਾਮਾਂ ਕਰਦੇ ਹਨ। ਪਿਆਰ ਦਾ ਜੁਆਬ ਪਿਆਰ ਨਾਲ ਕਰਦੇ ਹਾਂ। ਨਫ਼ਰਤ ਦਾ ਨਫ਼ਰਤ ਨਾਲ। ਹੇਰਾ ਫੇਰੀ ਦਾ ਵੀ ਮੂੰਹ ਤੋੜਮਾਂ ਜੁਆਬ ਦਿੰਦੇ ਹਾਂ। ਦੂਜਿਆਂ ਨੂੰ ਜਾਨਣ ਦੀ ਕੋਸ਼ਸ਼ ਕਰੀਏ। ਦੂਜਿਆਂ ਨੂੰ ਜਰੂਰ ਸੁਣੀਏ। ਵਿਚਾਰਾਂ ਨੂੰ ਪੜ੍ਹੀਏ। ਤਾਂ ਹੀ ਪਤਾ ਚੱਲਦਾ ਹੈ। ਹੋਰ ਵੀ ਲੋਕ ਬਹੁਤ ਡੂੰਗੀ ਸੋਚ ਰੱਖਦੇ ਹਨ। ਦੂਜੇ ਬਾਰੇ ਜਾਣਕਾਰੀ ਲੈਣ ਤੋਂ ਪਹਿਲਾਂ ਸਿਆਣਾਂ ਬੰਦਾ ਆਪਣੇ ਬਾਰੇ ਜਾਣਕਾਰੀ ਦਿੰਦਾ ਹੈ। ਬਈ ਜੇ ਚੰਗ੍ਹਾਂ ਪ੍ਰਭਾਂਵ ਪਾ ਸਕਿਆ, ਅੱਗਲੇ ਨੂੰ ਸਹੀ ਜਕੀਨ ਦੁਆ ਸਕਿਆਂ ਤਾਂ ਹੀ ਅੱਗਲੇ ਦੇ ਮਨ ਨੂੰ ਜਿੱਤ ਸਕਦਾ ਹਾਂ। ਹਵਾ ਵਿੱਚ ਫੋਕੇ ਫੈਰ ਮਾਰਨ ਨਾਲ ਸ਼ਿਕਾਰ ਨਹੀਂ ਮਰਦਾ। ਮੈਨੂੰ ਰਾਮ ਸਰੂਪ ਅੱਣਖੀ ਦੀਆਂ ਕਹਾਣੀਆਂ ਬੜੀਆਂ ਪਸੰਦ ਹਨ। ਜਦੋਂ ਇਹ ਕਹਾਣੀਆਂ ਮੇਰੇ ਹੱਥ ਲੱਗੀਆਂ, ਮੈਂ ਵਿਹਲੀ ਸੀ। ਉਦੋਂ 1990 ਵਿੱਚ ਬੇਟੇ ਤੋਂ ਬਆਦ ਬੇਟੀ ਨੇ ਜਨਮ ਲਿਆ ਸੀ। ਮੈਨੂੰ ਇਹ ਕਹਾਣੀਆਂ ਅਸਲੀ ਜੀਵਨ ਦੀਆਂ ਬਹੁਤ ਵਧੀਆਂ ਲੱਗੀਆਂ। ਫਿਰ ਮੈਂ ਪਤਾ ਕਰਕੇ, ਇਸ ਦੀ ਜੀਵਨੀ ਮੱਲੇ ਝਾਂੜੀਆਂ ਲੱਭ ਲਈ । ਮੋਟੀ ਕਿਤਾਬ ਨੂੰ ਮੈਂ ਲੱਗਾਤਾਰ ਪੜ੍ਹਦੀ ਰਹੀ। ਦੋਂ ਦਿਨਾਂ ਵਿੱਚ ਪੂਰੀ ਪੜ੍ਹ ਲਈ। ਅਸਲੀ ਗੱਲ ਤੋਂ ਅਸੀਂ ਜਾਣੂ ਹੋਣਾ ਚਾਹੁੰਦੇ ਹਾਂ। ਝੂਠ ਤੋਂ ਕੰਨੀ ਕੱਤਰਾਉਂਦੇ ਹਾਂ। ਜੇ ਕਿਤੇ ਇਸ ਕਿਤਾਬ ਵਿੱਚ ਹਵਾਈ ਰਸਤੇ ਬੱਣਾਏ ਹੁੰਦੇ। ਮੈਂ ਪੜ੍ਹਨੀ ਹੀ ਨਹੀ ਸੀ। ਲੋਕ ਅਸਲੀਅਤ ਜਾਨਣਾਂ ਚਾਹੁੰਦੇ ਹਨ। ਸੱਚ ਨਾਲ ਜੁੜਨਾ ਚਾਹੁੰਦੇ ਹਨ। ਤਾਂ ਕਿ ਆਮ ਜਿੰਦਗੀ ਨੂੰ ਸੁੱਖਾਲਾਂ ਕਰ ਸੱਕਣ। ਆਪਣੇ ਆਪ ਨੂੰ ਬਹੁਤਾਂ ਹੁਸ਼ਿਆਰ ਨਾਂ ਸਮਝੀਏ। ਉਹ ਤਾਂ ਦਿਨ ਗਏ। ਜਦੋਂ ਪਿੰਡ ਤੇ ਬਾਪੂ ਦਾ ਨਾਂਮ ਲੈ ਕੇ ਕੰਮ ਹੋ ਜਾਂਦਾ ਸੀ। ਸਾਡੇ ਤਾਂ ਇਥੇ ਕਨੇਡਾ ਵਿੱਚ ਬੰਦੇ ਦੀ ਆਪਣੀ ਸਹੀਂ ਜਾਣਕਾਰੀ ਚਾਹੀਦੀ ਹੈ। ਸਹੀਂ ਜਾਣਕਾਰੀ ਤੋਂ ਵਗੈਰ ਕੋਈ ਫੋਨ ਤੇ ਵੀ ਗੱਲ ਨਹੀਂ ਕਰਦਾ। ਫੋਨ ਕੱਟ ਦਿੱਤਾ ਜਾਂਦਾ ਹੈ। ਤਿੰਨ ਵਾਰ ਕੋਈ ਪਰਾਈਵੇਟ ਨੰਬਰ ਲਾ ਕੇ ਫੋਨ ਕਰ ਦੇਵੇ ਪੁਲੀਸ ਤੋਂ ਚਾਰਜ ਕਰਾ ਸਕਦੇ ਹਾਂ। ਪੁਲੀਸ ਆਪੇ ਲੱਭ ਲੈਂਦੀ ਹੈ। ਕੌਣ ਵਾਰ-ਵਾਰ ਫੋਨ ਕਰਕੇ ਤੰਗ ਕਰ ਰਿਹਾ ਹੈ। ਕਈ ਬੱਣਦੇ ਤਾਂ ਦੋਸਤ ਹਨ। ਪਰਾਈਵੇਟ ਨੰਬਰ ਲਾ ਕੇ ਫੋਨ ਕਰ ਰਹੇ ਹਨ। ਅਗਲੇ ਦਾ ਫੋਨ ਤਾਂ ਤੁਹਾਡੇ ਨੰਬਰ ਤੋਂ ਘੁੰਮ ਰਿਹਾ ਹੈ। ਆਪਣਾਂ ਨੰਬਰ ਆਉਣ ਨਹੀਂ ਦਿੰਦੇ। ਕਿਆ ਹੁਸ਼ਆਰੀ ਹੈ? ਕੀ ਇਹੋਂ ਜਿਹੇ ਲੋਕ ਸ਼ਰੀਫ਼ ਜਾਂਦੇ ਹਨ? ਐਸੇ ਲੋਕਾਂ ਨੂੰ ਫੋਨ ਦਾ ਜੁਆਬ ਦੇਣਾ ਹੀ ਨਹੀਂ ਬੱਣਦਾ। ਪੁਲੀਸ ਰਿਪੋਟ ਵੀ ਕਰਨੀ ਚਾਹੀਦੀ ਹੈ। ਤਾਂ ਕਿ ਅੱਗੇ ਨੂੰ ਸੁਰਤ ਆ ਜਾਵੇ। ਕਿਸੇ ਹੋਰ ਨਾਲ ਇਹ ਗੇਮ ਨਾਂ ਖੇਡਣ। ਫੇਸ ਬੁੱਕ ਤੇ ਵੀ ਕਈਆਂ ਨੂੰ ਅਸੀਂ ਆਪਣੀ ਪੂਰੀ ਜਾਣਕਾਰੀ ਦੇ ਦਿੰਦੇ ਹਾਂ। ਉਥੇ ਵੀ ਕਈਆ ਦੀ ਜਾਣਕਾਰੀ ਗੱਲ਼ਤ ਹੈ। ਅੱਲਗ-ਅੱਲਗ ਫੇਸ ਬੁੱਕ ਤੇ ਨਵੇਂ ਅਕਾਊਟ ਚੀੜੀਆਂ ਕਬੂਤਰਾਂ ਮੂਰਤਾਂ ਸੰਸਥਾਂ ਬੱਣਾ ਕੇ ਸ਼ਾਂਮਲ ਹੋਣ ਦੀ ਕੋਸ਼ਸ ਕਰਦੇ ਹਨ। ਉਹ ਆਪ ਵੀ ਚੀੜੀਆਂ ਕਬੂਤਰਾਂ ਮੂਰਤਾਂ ਦੀਆਂ ਫੋਟੋਂਆਂ ਵਾਂਗ ਹੀ ਉਡ ਜਾਂਦੇ ਹਨ। ਇਨ੍ਹਾਂ ਪ੍ਰੇਦਿਆਂ ਵਾਂਗ ਹੀ ਕੋਈ ਸਹੀਂ ਨਾਂਮ ਥਾਂ ਟਿੱਕਾਣਾਂ ਨਹੀਂ ਹੁੰਦਾ। ਇਹ ਸਿਰਫ਼ ਔਰਤਾਂ ਨਾਲ ਰੋਮਾਂਸ ਕਰਨ ਆਉਂਦੇ ਹਨ। ਗੇਮ ਖੇਡਣ ਆਉਂਦੇ ਹਨ। ਖੇਡਣ ਗੇਮ ਜੋ ਖੇਡਾਉਣਾਂ ਚਾਹੁੰਦੀਆਂ ਹਨ। ਇਹੋਂ ਜਿਹੇ ਲੋਕਾਂ ਨੂੰ ਸਮਝਣਾਂ ਚਾਹੀਦਾ ਹੈ। ਬਹੁਤੇ ਖਿੰਡਾਉਣੇ ਜਾਨ ਲੇਵਾ ਵੀ ਬੱਣ ਜਾਂਦੇ ਹਨ। ਬਹੁਤੇ ਔਰਤ ਨੂੰ ਕੰਮਜ਼ੋਰ, ਨਿਰਬਲ, ਕਾਂਮ ਦੀ ਦੇਵੀ ਸੱਮਝਦੇ ਹਨ। ਮਾਤਾਂ ਭਾਂਗੋ, ਝਾਂਸੀ ਦੀ ਰਾਣੀ, ਸੋਨੀਆਂ ਗਾਂਧੀ ਵਾਂਗ ਹੋਰ ਵੀ ਮਹਾਨ ਬਹੁਤ ਸਾਰੀਆਂ ਔਰਤਾਂ ਹੀ ਹਨ। ਜਿੰਨ੍ਹਾਂ ਨੇ ਵਾਂਗ-ਡੋਰ ਆਪਣੇ ਹੱਥਾਂ ਵਿੱਚ ਕਰਕੇ ਵੀ ਦੂਜਿਆਂ ਮਰਦਾਂ ਦੁਆਰਾਂ ਵਿਜੈ ਪ੍ਰਾਪਤ ਕੀਤੀ ਹੈ। ਸਾਰੀਆਂ ਹੀ ਔਰਤਾਂ ਜੋਂ ਆਪਣੇ ਆਪ ਨੂੰ ਸਿਰਫ਼ ਕੰਮਜ਼ੋਰ, ਨਿਰਬਲ, ਕਾਂਮ ਦੀ ਦੇਵੀ ਹੀ ਸਮਝਦੀਆਂ ਹਨ। ਇਸ ਦੀਆਂ ਜ਼ਜੀ਼ਰਾਂ ਤੋੜ ਦੇਈਏ। ਬਹਾਦਰੀ ਹਾਂਸਲ ਕਰਨ ਲਈ ਯਤਨ ਕਰੀਏ। ਇਸ ਚਿੱਕੜ ਵਿਚੋਂ ਨਿੱਕਲਣ ਦੀ ਕੋਸ਼ਸ਼ ਕਰੀਏ। ਸੋਚੀਏ ਕਿ ਇਹ ਕੰਮ ਕਰਨ ਨਾਲ ਆਪ ਨੂੰ ਤੇ ਦੂਜੇ ਨੂੰ ਕੀ ਫੈਇਦਾ ਹੋ ਰਿਹਾ ਹੈ? ਇੰਨ੍ਹਾਂ ਚਲਾਕ ਸੱਜਣਾਂ ਤੋਂ ਬੱਚ ਸਕੀਏ। ਕੁੱਝ ਨਾਂ ਕੁੱਝ ਤਾਂ ਹਾਂਸਲ ਹੋਵੇਗਾ। ਜੋਂ ਲੋਕ ਆਪਣੇ ਆਪ ਨੂੰ ਬਹੁਤੇ ਚੁਸਤ ਚਲਾਕ ਸਮਝਦੇ ਹਨ। ਜਾਣ, ਜਾਣ ਅੱਜ ਸਮੇਂ ਵਿੱਚ ਹਰ ਬੰਦਾਂ ਤੁਹਾਡਾਂ ਜਿੰਨ੍ਹਾਂ ਮੂਰਖ ਤਾਂ ਹੈ, ਹੀ ਨਹੀਂ। ਹਰ ਬੰਦਾ ਸਮੇਂ ਦੀ ਕਦਰ ਕਰਦਾ ਹੈ। ਆਪਣਾਂ ਕੀਮਤੀ ਸਮਾਂ, ਆਸ਼ਕੀ ਤੇ ਬਰਬਾਦ ਨਹੀਂ ਕਰਦਾ। ਆਸ਼ਕੀ ਤੇ ਔਰਤਾਂ ਦੀਆਂ ਫੋਟੋਆਂ ਇੱਕਠੀਆਂ ਕਰਨ ਤੋਂ ਵਗੈਰ ਵੀ ਹੋਰ ਬਹੁਤ ਕੰਮ ਹਨ। ਇਹੋਂ ਜਿਹੇ ਬੰਦੇ ਦਿਮਾਗੀ ਤੌਰ ਤੇ ਬਿਮਾਰ ਹੁੰਦੇ ਹਨ। ਇੰਟਰਨਿੰਟ ਤੇ ਬੈਠੇ ਇਹੀ ਕੁੱਝ ਕਰਦੇ ਹਨ। ਵੱਡੇ ਵੱਡੇ ਕਹਾਉਣ ਵਾਲੇ ਇਸ ਕਰਤੂਤ ਕਰਕੇ ਪੁਲੀਸ ਦੁਆਰਾ ਚਾਰਜ ਵੀ ਹੋਏ ਹਨ।

Comments

Popular Posts