ਏਕ ਡਾਲ ਪੇ ਤੋਤਾਂ ਬੋਲੇ ਏ ਡਾਲ ਪੇ ਮੈਨਾ
--ਸਤਵਿੰਦਰ ਕੌਰ ਸੱਤੀ (ਕੈਲਗਰੀ)-
ਏਕ ਡਾਲ ਪੇ ਤੋਤਾਂ ਬੋਲੇ ਏ ਡਾਲ ਪੇ ਮੈਨਾ, ਤੋਤਾਂ ਮੈਨਾ ਦੀਆਂ ਕਹਾਣੀਆਂ ਬਹੁਤ ਪੜ੍ਹੀਆਂ, ਸੁਣੀਆਂ ਹਨ। ਦੋਂਨਾਂ ਵਿਚ ਬਹੁਤ ਪਿਆਰ ਹੈ। ਦੁਨੀਆਂ ਪਿਆਰ ਤੇ ਖੜ੍ਹੀ ਹੈ। ਪਿਆਰ ਦੀਆਂ ਵੀ ਕਈ ਕਿਸਮਾਂ ਹਨ। ਕਈ ਪਿਆਰ ਲਈ ਜਿਉਂਦੇ ਹਨ। ਕਈ ਸਮਾਂ ਗੁਜਾਰਨ ਨੂੰ ਪਿਆਰ ਕਰਦੇ ਹਨ। ਕਈ ਮੱਤਲਬ ਨੂੰ ਪਿਆਰ ਕਰਦੇ ਹਨ। ਆਪਣਾ ਕੰਮ ਕੱਢਿਆ, ਪਿਆਰ ਖ਼ੱਤਮ ਹੋ ਗਿਆ। ਕਈਆਂ ਲਈ ਪਿਆਰ ਖਿੰਡਾਉਣਾ ਹੈ। ਬੱਚੇ ਮਾਂ-ਬਾਪ ਨੂੰ ਪਿਆਰ ਕਰਦੇ ਹਨ। ਕਈ ਇਸ ਨੂੰ ਜੁਵਾਨ ਹੁੰਦਿਆ ਹੀ ਭੁੱਲ ਜਾਂਦੇ ਹਨ। ਸਰੀਰਕ ਪਿਆਰ ਮੁੱਖ ਰਹਿ ਜਾਂਦਾ ਹੈ। ਏਕ ਡਾਲ ਪੇ ਤੋਤਾਂ ਬੋਲੇ ਏ ਡਾਲ ਪੇ ਮੈਨਾ, ਵਾਲਾ ਪਿਆਰ ਸਭ ਨੇ ਕੀਤਾ ਹੈ। ਇਹ ਉਦੋਂ ਹੁੰਦਾ ਹੈ। ਜਦੋਂ ਬਚਪਨ ਵਿਚੋਂ ਜੁਵਾਨੀ ਫੁੱਟਦੀ ਹੈ। ਕੁੜੀਆਂ-ਮੁੰਡੇ ਆਪਣੇ ਆਪ ਨੂੰ ਸਿੰਗਾਨ ਲਗਦੇ ਹਨ। ਸਭ ਤੋਂ ਪਹਿਲਾਂ ਆਪਣਾ ਆਪ ਚੰਗ੍ਹਾਂ-ਚੰਗ੍ਹਾਂ ਲੱਗਦਾ ਹੈ। ਉਹ ਆਪ ਨੂੰ ਪਿਆਰ ਕਰਦਾ ਹੈ। ਆਪਣੇ ਆਪ ਨੂੰ ਸੋਹਣਾ ਬਣਾਉਣ ਦੇ ਚੱਕਰ ਵਿੱਚ ਪੰਗਾਂ ਹੋਰ ਹੀ ਪੈ ਜਾਂਦਾ ਹੈ। ਕੁੜੀਆਂ-ਮੁੰਡਿਆਂ ਵਿਚ ਇਹ ਖਿਚ ਕੁੱਦਰਤੀ ਹੈ। ਰੱਬ ਨੇ ਦੋਂਨੇ ਇਕ ਦੂਜੇ ਦੀ ਪੂਰਤੀ ਲਈ ਬਣਾਏ ਹਨ। ਪਰ ਸਾਡਾ ਸਮਾਜ ਇਸ ਤੇ ਪੋਚਾ ਮਾਰ ਰਿਹਾ ਹੈ। ਇਹ ਇਸ਼ਕ ਤਾਂ ਬੜਾਂ ਮਾੜਾਂ ਹੈ। ਘਰ ਪੱਟ ਦਿੰਦਾ ਹੈ। ਉਜਾੜਾਂ ਕਰ ਦਿੰਦਾ ਹੈ। ਇਸ਼ਕ ਹਰ ਕੋਈ ਕਰਦਾ ਹੈ। ਹਰ ਕੋਈ ਸਬੂਤ ਬਣਾ ਕੇ ਵੀ ਮੁੱਕਰਦਾ ਹੈ। ਛੇ-ਛੇ ਫੁੱਟ ਦੇ ਸਬੂਤ ਹੁੰਦੇ ਹਨ। ਸਾਰੇ ਹੀ ਸਿਆਣੇ ਨੌ-ਜੁਵਾਨਾ ਨੂੰ ਇਹੀ ਮਤਾਂ ਦਿੰਦੇ ਹਨ। ਬਈ ਇਸ਼ਕ ਉਸੇ ਨਾਲ ਕਰਨਾ ਹੈ। ਜਿਸ ਨੂੰ ਅਸੀਂ ਤੁਹਾਡੇ ਵਰਤਨ ਨੂੰ ਘਰ ਲੈ ਕੇ ਆਵਾਂਗੇ। ਜੇ ਕੋਈ ਮਰਜ਼ੀ ਦਾ ਸਾਥੀ ਘਰ ਵਿੱਚ ਲੈ ਆਵੇ। ਮਾਂਪੇ ਤੇ ਸਮਾਜ ਅਸਮਾਨ ਸਿਰ ਤੇ ਚੱਕ ਲੈਂਦੇ ਹਨ। ਇਹ ਇਸ਼ਕ ਕੋਈ ਕਾਗਜੀ ਕਾਰਵਾਈ ਕਰਨ ਨਾਲ ਨਹੀਂ ਹੁੰਦਾ। ਜੋਂ ਵੀ ਨੇੜੇ ਤੇੜੇ ਹੁੰਦਾ ਹੈ। ਉਸ ਵੱਲ ਸਰੀਰਕ ਖਿਚ ਪੈਂਦਾ ਹੋ ਜਾਂਦੀ ਹੈ। ਇਸ ਆਸ਼ਕੀ ਵਿਚ ਕੁੜੀਆਂ-ਮੁੰਡੇ, ਮਰਦ ਔਰਤਾਂ, ਉਮਰ, ਸ਼ਕਲ, ਕੱਦ, ਰੰਗ, ਜਾਤ, ਨਸਲ, ਰੂਪ, ਜਾਨਵਰ ਵੀ ਨਹੀਂ ਦੇਖਦੇ। ਇਸ ਖਿਚ ਨੂੰ ਪਿਆਰ, ਇਸ਼ਕ ਹੀ ਕਿਹਾ ਜਾਂਦਾ ਹੈ। ਜੁਵਾਨੀ ਵਿੱਚ ਹਰ ਕੋਈ ਕਰਦਾ ਹੈ। ਕਈ ਤਾਂ ਐਸਾ ਤੀਰ ਖਾਂਦੇ ਹਨ। ਜੇ ਕੀਤੇ ਇਕ ਦਾ ਹੋਰ ਕਿਤੇ ਵਿਆਹ ਹੋ ਜਾਵੇ। ਆਤਮ ਹੱਤਿਆ ਕਰ ਲੈਂਦੇ ਹਨ। ਸਾਰੀ ਉਮਰ ਵਿਆਹ ਨਹੀਂ ਕਰਾਉਂਦੇ। ਪਰ ਇਸ਼ਕ ਐਧਰ ਉਧਰ ਕਰਦੇ ਰਹਿੰਦੇ ਹਨ। ਜਿਹੜੇ ਕਾਮਯਾਬ ਨਹੀਂ ਹੁੰਦੇ। ਮਾਂਪੇ ਕਿਤੇ ਹੋਰ ਗੰਢ-ਤੋਪਾ ਭਰ ਦਿੰਦੇ ਹਨ। ਬਾਅਦ ਵਿੱਚ ਸਾਰੀ ਉਮਰ, ਉਹ ਮੰਨਦੇ ਹੀ ਨਹੀਂ, ਬਈ ਇਹ ਵੀ ਕਦੇ ਇਸ਼ਕ ਕਰਦੇ ਸਨ। ਇਸ਼ਕ ਦੀ ਮੇਹਰਬਾਨੀ ਨਾਲ ਜੱਗ ਚੱਲ ਰਿਹਾ ਹੈ। ਕੁੜੀਆਂ-ਮੁੰਡਿਆਂ ਦੇ ਮੇਲ ਨਾਲ ਦੁਨੀਆਂ ਵਿੱਚ ਹੋਰ ਜੰਨਤਾਂ ਪੈਂਦਾ ਹੋ ਰਹੀ ਹੈ। ਇਸੇ ਨਾਲ ਦੁਨੀਆਂ ਚੱਲਦੀ ਹੈ। ਇਸੇ ਤੋਂ ਦੁਨੀਆਂ ਪੈਂਦਾ ਹੋਈ ਹੈ। ਸਾਰਾ ਬ੍ਰਹਿਮੰਡ ਹੀ ਜੀਵ, ਜੰਤੂ, ਪੇੜ, ਮਨੁੱਖ ਇਸੇ ਤੇ ਨਿਰਭਰ ਹੈ। ਇਸੇ ਕਰਕੇ ਅਸੀਂ ਤੁਸੀਂ ਜੰਮੇ ਹਾਂ। ਮਰਦ ਔਰਤ ਇਕ ਦੂਜੇ ਦੀ ਪਿਆਰ ਦੇ ਰੂਪ ਵਿਚ ਪੂਜਾ ਕਰਦੇ ਹਨ। ਇਕ ਦੂਜੇ ਨੂੰ ਪੱਚਕਾਰਦੇ ਹਨ। ਔਰਤ ਮਰਦ ਨੂੰ ਵੱਧ ਪੂਜਦੀ ਹੈ। ਦਿਨ ਰਾਤ ਸੇਵਾ ਵਿੱਚ ਲੱਗੀ ਰਹਿੰਦੀ ਹੈ। ਔਰਤ ਤੋ ਮਰਦ ਪੂਜਾ ਕਰਾਉਂਦਾ ਹੈ। ਉਮਰ ਵੱਧਣ ਨਾਲ ਬੰਦੇ ਵਿੱਚੋਂ ਪਿਆਰ ਮੁਕਦਾ ਜਾਂਦਾ ਹੈ। ਆਦਮ ਖਾਣੇ ਜਾਨਵਰ ਵੀ ਪਿਆਰ ਦੀ ਪ੍ਰਭਾਸ਼ਾਂ ਜਾਣਦੇ ਹਨ। ਪਰ ਬਹੁਤੇ ਦੁਨੀਆਂ ਵਾਲੇ, ਪਿਆਰ ਨੂੰ ਬਰਦਾਸਤ ਨਹੀਂ ਕਰ ਸਕਦੇ। ਉਹ ਆਪ ਭਾਵੇ ਹਰ ਰੋਜ਼ ਇਸ਼ਕ ਪਿਆਰ ਮੁੱਹਬਤ ਕਰਨ ਲਈ ਹਰ ਨੀਚ ਹਰਕੱਤ ਕਰੀ ਚੱਲਣ।
ਤੱੜਕੇ ਦੇ ਚਾਰ ਵੱਜੇ ਸਨ। ਦਰਸ਼ਨ ਦੇ ਘਰ ਦੇ ਫੋਨ ਦੀ ਘੰਟੀ ਵੱਜੀ। ਉਸ ਦੀ ਪਤਨੀ ਨਾਲ ਹੀ ਸੁੱਤੀ ਪਈ ਸੀ। ਦਰਸ਼ਨ ਨੇ ਫੋਨ ਦਾ ਸਪੀਕਰ ਲਾ ਲਿਆ। ਇਸ ਨਾਲ ਦੂਰ ਤੱਕ ਫੋਨ ਕਰਨ ਵਾਲੇ ਦੀ ਅਵਾਜ਼ ਸੁਣਦੀ ਸੀ। ਫੋਨ ਦਾ ਸਪੀਕਰ ਲੱਗਦੇ ਹੀ ਇਹ ਗੀਤ ਏਕ ਡਾਲ ਪੇ ਤੋਤਾਂ ਬੋਲੇ ਏ ਡਾਲ ਪੇ ਮੈਨਾ, ਬੱਜਣ ਲੱਗ ਗਿਆ। ਉਸ ਪਿਛੋਂ ਔਰਤ ਦੀ ਅਵਾਜ਼ ਆਈ, "ਦਰਸ਼ਨ ਜੀ ਮੈਂ ਚਾਂਦਨੀ ਬੋਲਦੀ ਹਾਂ। ਤੁਸੀਂ ਐਤਕੀ ਇੰਡੀਆਂ ਆਏ ਤਾਂ ਦਰਸ਼ਨ ਜਰੂਰ ਦੇਣਾ। ਮੇਰੀ ਤਾਂ ਜੀ ਤੁਹਾਡੇ ਬਿੰਨ੍ਹਾਂ ਗਤੀ ਨਹੀਂ ਹੋਣੀ। ਆਪਣਾ ਪਿਆਰ ਅਧੂਰਾ ਰਹਿ ਗਿਆ ਸੀ। ਮੈਂ ਉਡੀਕ ਕਰਾਂਗੀ। " ਫੋਨ ਬੰਦ ਹੁੰਦੇ ਹੀ, ਘਰ ਵਿੱਚ ਤੁਫ਼ਾਨ ਆ ਗਿਆ। ਦਰਸ਼ਨ ਦੀ ਪਤਨੀ ਬਬਲੀ ਦੀ ਜਾਗ ਤਾਂ ਅੱਜ ਖੁੱਲੀ ਸੀ। ਉਸ ਨੇ ਦਰਸ਼ਨ ਦੇ ਸਿਰ ਵਿਚ ਸਰਾਣਾ ਮਾਰਦੇ ਕਿਹਾ, " ਇਹ ਚਾਂਦਨੀ ਤੈਨੂੰ ਕਦੋਂ ਕੁ ਦੀ ਚਾਨਣ ਦਿੰਦੀ ਹੈ। ਤਾਂਹੀ ਹਰ ਸਾਲ ਇੰਡੀਆਂ ਨੂੰ ਜ਼ਮੀਨਾ ਦਾ ਬਹਾਨਾ ਲਾ ਕੇ ਜਾਂਦਾ ਹੈ। ਹੁਣ ਤੇਰੀ ਜਹਾਜ਼ ਦੀ ਟਿਕਟ, ਮੈਂ ਹੁਣੇ ਬੁੱਕ ਕਰਦੀ ਹਾਂ। " ਉਸ ਨੇ ਕੁਰਸੀ ਸਿਰ ਤੋਂ ਉਪਰ ਚੱਕੀ ਹੀ ਸੀ। ਦਰਸ਼ਨ ਭੱਜ ਕੇ ਬਾਥਰੂਮ ਵਿੱਚ ਜਾ ਵੱੜਿਆ। ਉਥੋਂ ਹੀ ਬੋਲਣ ਲੱਗਾ," ਬਬਲੀ ਮੈਂ ਕਿਸੇ ਚਾਂਦਨੀ ਨੂੰ ਨਹੀਂ ਜਾਣਦਾ। ਤੂੰ ਕੁਰਸੀ ਪਰੇ ਰੱਖਦੇ। ਮੈਂ ਤਾਂ ਅੱਜ ਮਸਾ ਬੱਚਿਆ। ਤੁੰ ਤਾਂ ਮੇਰੀ ਜਿੰਦਗੀ ਵਿਚ ਸਦਾ ਲਈ ਹਨੇਰਾ ਕਰ ਦੇਣਾ ਸੀ। " ਬਬਲੀ ਨੇ ਕੁਰਸੀ ਬਾਥਰੂਮ ਦੇ ਦਰਵਾਜੇ ਤੇ ਮਾਰੀ ਤਾਂ ਲੱਕੜ ਦੇ ਹੱਲਕੀ ਚਾਦਰ ਦੇ ਦਰ ਤੇ ਵੱਡਾ ਮਗੋਰਾ ਹੋ ਗਿਆ। ਖੜਕਾ ਦੱੜਕਾ ਸੁਣ ਕੇ ਬੱਚੇ ਤੇ ਦਰਸ਼ਨ ਦੇ ਮੰਮੀ ਡੈਡੀ ਜਾਗ ਗਏ। ਉਹ ਵੀ ਉਥੇ ਪਹੁੰਚ ਗਏ। ਛੋਟੀ ਧੀ ਨੇ ਪੁੱਛਿਆ," ਮੰਮੀ ਡੈਡੀ ਨੇ ਕੀ ਗਲ਼ਤੀ ਕੀਤੀ ਹੈ। ਤੁਸੀਂ ਡੈਡੀ ਨੂੰ ਬਾਥਰੂਮ ਵਿੱਚ ਬੰਦ ਕਰ ਦਿੱਤਾ ਹੈ। ਡੈਡੀ ਨੇ ਬਾਹਰ ਆਉਣ ਲਈ, ਡੋਰ ਤੋੜ ਦਿੱਤੀ ਹੈ। " ਮੁੰਡਾ ਨੇ ਕਿਹਾ," ਡੈਡੀ ਅੱਜ ਤੱੜਕੇ ਹੀ ਪੀ ਫਿਰਦੇ ਹੋ। ਹੋਰ ਮੰਮੀ ਕੀ ਕਰੇ? ਬਾਥਰੂਮ ਵਿੱਚ ਨਹੀਂ, ਮੰਮੀ ਡੈਡੀ ਨੂੰ ਪੁਲੀਸ ਸੱਦ ਕੇ ਪੁਲੀਸ ਸਟੇਸ਼ਨ ਬੰਦ ਕਰਾਉਣਾ ਸੀ। " ਦਰਸ਼ਨ ਦੀ ਮੰਮੀ ਨੇ ਕਿਹਾ," ਦਰਸ਼ਨ ਕੋਈ ਸ਼ਰਮ ਕਰੋਂ। ਤੱੜਕੇ ਧੂਤਕੜਾ ਪਾਇਆ ਹੈ। ਤੁਸੀਂ ਨਿਆਣੇ ਵੀ ਨਹੀਂ ਹੋ। ਬੱਚਿਆਂ ਵਾਂਗ ਲੱੜਦੇ ਹੋ। ਚਲ ਬਾਹਰ ਆ ਜਾਂ। " ਬਬਲੀ ਉਚੀ-ਉਚੀ ਰੋਣ ਲੱਗ ਗਈ," ਹਾਏ ਰੱਬਾ ਮੇਰਾ ਘਰ ਪੱਟਿਆ ਗਿਆ। ਮੇਰੀ ਸੋਤਨ ਦੇ ਫੋਨ ਆਉਣ ਲੱਗ ਗਏ। ਕੱਲ ਨੂੰ ਆਪ ਘਰ ਆ ਜਾਵੇਗੀ। ਮੈਂ ਤਾਂ ਬਰਬਾਦ ਹੋ ਗਈ। ਮੇਰੇ ਬੱਚੇ ਜ਼ਤੀਮ ਹੋ ਗਏ। " ਦਰਸ਼ਨ ਡਰਦਾ ਹੋਇਆ ਬਾਹਰ ਆਇਆ। ਰਸੋਈ ਵਿੱਚ ਜਾ ਕੇ ਪਾਣੀ ਦਾ ਘੁੱਟ ਪੀਤਾ," ਯਾਰ ਕਿਉਂ ਬਦਨਾਮ ਕਰਦੀ ਹੈ। ਮੇਰਾ ਤੇਰੇ ਬਗੈਰ ਹੋਰ ਕੋਈ ਨਹੀਂ ਹੈ। ਮੈਂ ਸੱਚ ਕਹਿਨਾ, ਪਰ ਇਹ ਗਾਣਾਂ ਤਾਂ ਸਾਡੇ ਗੁਆਂਢ ਵਾਲੀ, ਉਸ ਕੁੜੀ ਦਾ ਕੀ ਨਾਂ ਸੀ? ਯਾਦ ਨਹੀਂ ਆ ਰਿਹਾ, ਹਾਂ ਉਹ 25 ਸਾਲ ਪਹਿਲਾ ਲਾਉਂਦੀ ਹੁੰਦੀ ਸੀ। ਮੈਂ ਕਨੇਡਾ ਆ ਗਿਆ। ਉਸ ਬਾਅਦ ਮੈਂ ਉਸ ਬਾਰੇ ਸੋਚਿਆ ਹੀ ਨਹੀਂ ਹੈ।" ਬਬਲੀ ਨੇ ਕਿਹਾ," ਤੁਸੀਂ ਸਾਰਾ ਝੂਠ ਬੋਲਦੇ ਹੋ। ਜੇ ਮੈਂ ਤੇਰੀ ਹਾਂ, ਤਾਂ ਇਹ ਬੱਚੇ ਕਿਸ ਦੇ ਹਨ? ਕੱਲ ਨੂੰ ਕਹੋਗੇ, ਮੈਨੂੰ ਵੀ ਨਹੀਂ ਜਾਣਦੇ। ਉਹ ਤੇਰੀ ਲੱਗਦੀ ਨੂੰ ਘਰ ਦਾ ਨੰਬਰ ਕਿਸ ਨੇ ਦਿੱਤਾ। ਉਸ ਦੀ ਇੰਨੀ ਹਿੰਮਤ ਕੇ ਫੋਨ ਸਿਧਾ ਘਰ ਖੜਕਾ ਦਿੱਤਾ। " ਬਬਲੀ ਨੇ ਰਸੋਈ ਦਾ ਦਰ ਖੋਲਿਆ ਦਰਸ਼ਨ ਨੂੰ ਧੱਕਾ ਮਾਰ ਕੇ, ਘਰੋਂ ਬਾਹਰ ਕਰ ਦਿੱਤਾ। ਬੱਚੇ ਮੰਮੀ-ਡੈਡੀ ਬਹੁਤ ਸਮਝਾ ਹਟੇ। ਬਬਲੀ ਦੀ ਇਕੋਂ ਲੱਲ,' ਮੈਂ ਲੁੱਟੀ ਗਈ, ਮੈਂ ਪੱਟੀ ਗਈ। ' ਦਰਸ਼ਨ ਨੂੰ ਨੰਗੇ ਪੈਰੀ, ਮੂੰਹ ਹਨੇਰੇ ਤਿੰਨ ਕੱਪੜਿਆਂ ਵਿਚ ਸ਼ੜਕ ਤੇ ਕੱਢ ਦਿੱਤਾ। ਉਹ ਦੋ ਕਿਲੋਮੀਟਰ ਤੁਰ ਕੇ ਆਪਣੇ ਚਾਚੇ ਦੇ ਮੁੰਡੇ ਦੇ ਘਰ ਗਿਆ। ਬਬਲੀ ਨੇ ਉਦੋਂ ਹੀ ਸਾਰੇ ਰਿਸ਼ਤੇਦਾਰਾਂ ਨੂੰ ਫੋਨ ਤੇ ਸੂਚਨਾਂ ਦੇ ਦਿੱਤੀ। ਦਰਸ਼ਨ ਤਾਂ ਇੰਡੀਆ ਜਾ ਕੇ ਆਸ਼ਕੀ ਕਰਦਾ ਹੈ। ਰਾਤ ਨੂੰ ਫੋਨ ਆਉਂਦੇ ਹਨ। ਸਭ ਦੀ ਰੋਟੀ ਛੁੱਟ ਗਈ। ਸਾਰਿਆਂ ਨੇ ਦਰਸ਼ਨ ਦੇ ਘਰ ਇਕਠ ਕੀਤਾ। ਤਾਂ ਬਬਲੀ ਨੇ ਫਿਰ ਕਹਿਣਾ ਸ਼ੁਰੂ ਕੀਤਾ," ਇਸ ਵੱਡੇ ਆਸ਼ਕ ਨੂੰ ਬੱਚਿਆਂ ਤੇ ਉਮਰ ਦੀ ਸ਼ਰਮ ਨਹੀਂ ਹੈ। ਬੁੱਢਾਪੇ ਵਿੱਚ ਵੀ ਜੁਵਾਨੀ ਵਾਲੀਆਂ ਚਾਂਦਨੀਆਂ ਭੋਗਣੀਆਂ ਚਹੁੰਦਾ ਹੈ। ਮੇਰੀ ਨੀਂਦ ਹਰਾਮ ਹੋ ਗਈ ਹੈ। " ਸਾਰਿਆਂ ਨੂੰ ਸਪੀਕਰ ਫੋਨ ਦੀ ਰਿਕੋਡ ਕੀਤੀ ਟੇਪ ਸੁਣਾ ਦਿੱਤੀ। ਬਬਲੀ ਦੀ ਨੱਣਦ ਨੇ ਕਿਹਾ," ਮੈਂ ਜਦੋਂ ਐਤਕੀ ਇੰਡੀਆ ਗਈ ਸੀ। ਮੇਰੇ ਕੋਲੋ ਹੀ ਚਾਂਦਨੀ ਨੇ ਤੁਹਾਡਾ ਫੋਨ ਲਿਆ ਸੀ। ਮੈਨੂੰ ਕੀ ਪਤਾ ਸੀ। ਚਾਂਦਨੀ ਫੋਨ ਕਰ ਲਵੇਗੀ। " ਚਾਚੇ ਦੇ ਮੁੰਡੇ ਨੇ ਦੱਸਿਆ," ਭਰਜਾਈ ਇਹ ਤਾਂ 25 ਸਾਲ ਪੁਰਾਣੀ ਗੱਲ ਹੈ। ਵੀਰਾ 22 ਸਾਲਾਂ ਦਾ, ਅਸੀਂ 16 ਕੁ ਸਾਲਾਂ ਦੇ ਛੋਟਾ 15 ਸਾਲਾਂ ਹੁੰਦੇ ਸੀ। ਸਾਨੂੰ ਪਤਾ ਸੀ। ਦਰਸ਼ਨ ਵੀਰਾ ਉਸ ਤੇ ਆਸ਼ਕ ਹੈ। ਉਸ ਕੁੜੀ ਦੇ ਘਰ ਜਦੋਂ ਕੋਈ ਨਹੀਂ ਸੀ ਹੁੰਦਾ। ਉਹ ਇਹ ਗਾਣਾਂ ਏਕ ਡਾਲ ਪੇ ਤੋਤਾਂ ਬੋਲੇ ਏ ਡਾਲ ਪੇ ਮੈਨਾ, ਉਚੀ ਕਰਕੇ ਵਜਾਉਂਦੀ ਸੀ। ਵਿਰਾ ਗਾਣਾ ਸੁਣਦੇ ਸਾਰ, ਇਹ ਉਸ ਦੇ ਘਰ ਵੱਲ ਜਾਂਦਾ ਸੀ। ਪਰ ਇਸ ਤੋਂ ਪਹਿਲਾਂ ਅਸੀਂ ਸਾਰੇ ਤਾਏ ਚਾਚਿਆਂ ਦੇ ਮੁੰਡੇ ਤੇ ਹੋਰ ਮੁੰਡੇ, ਉਸ ਦੇ ਘਰ ਵੱਲ ਨੂੰ ਭੱਜਦੇ ਸੀ। ਵੀਰੇ ਤੋਂ ਮੂਹਰੇ ਉਸ ਦੇ ਘਰ ਮੂਹਰੇ ਖੜ੍ਹ ਜਾਂਦੇ ਸੀ। " ਛੋਟਾ ਵੀ ਬੋਲ ਪਿਆ," ਭਰਜਾਈ ਸਾਡੇ ਘਰ ਲੜਾਈ ਨਾ ਪੈ ਜਾਵੇ। ਅਸੀਂ ਸਾਰੇ ਹੀ ਉਸ ਨੂੰ ਦੇਖਦੇ ਸੀ। ਉਹ ਕੋਠੇ ਤੇ ਖੜ੍ਹੀ ਹੁੰਦੀ ਸੀ। ਅਸੀਂ ਬੀਹੀਂ ਵਿੱਚ ਖੜ੍ਹੇ ਉਸ ਨੂੰ ਅੱਖਾਂ ਮਾਰੀ ਜਾਂਦੇ ਸੀ। ਉਸ ਨੂੰ ਪਤਾ ਨਹੀਂ ਦਿਸਦਾ ਵੀ ਸੀ ਕਿ ਨਹੀਂ। ਪਰ ਅਸੀਂ ਬਾਗੋ-ਬਾਗ ਹੋ ਜਾਂਦੇ ਸੀ। ਬਈ ਅਸੀਂ ਕੁੜੀ ਨੂੰ ਅੱਖਾਂ ਮਾਰੀਆਂ ਹਨ। ਉਸ ਨੇ ਹੱਸ ਕੇ ਸਾਡੇ ਵੱਲ ਦੇਖਿਆ ਹੈ। ਸਾਡੀ ਦਿਹਾੜੀ ਬੜੀ ਵਧੀਆ ਨਿਕਦੀ ਸੀ। " ਦਰਸ਼ਨ ਦਾ ਡੈਡੀ ਵੀ ਬੋਲ ਪਿਆ," ਹਾਂ ਮੈਨੂੰ ਯਾਦ ਹੈ, ਦਰਸ਼ਨ ਤੁਹਾਨੂੰ ਘੂਰਦਾ ਹੁੰਦਾ ਸੀ। ਤੁਸੀਂ ਚਾਨਣੀ ਦੇ ਘਰ ਕੀ ਕਰਨ ਜਾਂਦੇ ਹੋ? ਉਸ ਦੇ ਘਰ ਵੱਲ ਆਪ ਕੋਠੇ ਟੱਪ ਜਾਂਦਾ ਸੀ। ਜੇ ਜੁਵਾਨੀ ਵਿੱਚ ਇਸ਼ਕ ਨਾਂ ਹੋਵੇ। ਇਸ ਦਾ ਮੱਤਲਬ ਸਾਰੇ ਜਾਣਦੇ ਹਨ। " ਬਬਲੀ ਨੇ ਕਿਹਾ," ਉਸ ਨੇ ਤਾਂ ਰਾਤ ਵੀ ਫੋਨ ਕੀਤਾ ਹੈ। ਇਹ ਹੁਣ ਵੀ ਮਿਲਦੇ ਹਨ। " ਦਰਸ਼ਨ ਬੱਚਿਆਂ ਦੀ ਸੌਹੁ ਖਾਂ ਗਿਆ ਸੀ। ਮੰਨ ਗਿਆ ਸੀ। ਮੈਂ ਇੰਡੀਆ ਹੀ ਨਹੀਂ ਜਾਂਦਾ। 25 ਸਾਲ ਪਹਿਲਾਂ ਗਲ਼ਤੀ ਹੋਈ ਹੈ। ਮੈਨੂੰ ਮੇਰਾ ਘਰ ਤੇ ਤੁਸੀਂ ਸਾਰੇ ਪਿਆਰੇ ਹੋ। ਜੋ ਤੂੰ ਕਹੇ, ਮੈਨੂੰ ਸਭ ਮਨਜ਼ੂਰ ਹੈ। ਇਹ ਲੜਾਈ ਮੁੱਕਾ, ਮੈਂ ਜਿੰਦਗੀ ਵਿੱਚ ਇਹ ਕਦੇ ਨਹੀਂ ਸੁਣਾਗਾ। ਏਕ ਡਾਲ ਪੇ ਤੋਤਾਂ ਬੋਲੇ ਏ ਡਾਲ ਪੇ ਮੈਨਾ, ਤੋਤਾ ਮੈਨਾ ਇਸ ਘਰ ਵਿੱਚ ਹੀ ਹਨ। " ਬਬਲੀ ਨੇ ਕਿਹਾ," ਅਮਲਾ ਅੱਕਲਾ ਨਾਲ ਬੰਦੇ ਦੀ ਪਹਿਚਾਨ ਹੁੰਦੀ ਹੈ। ਜੇ ਅਜੇ ਵੀ 25 ਸਾਲ ਪਹਿਲਾਂ ਵਲੇ ਇਸ਼ਕ ਦਾ ਅਮਲ ਹੈ। ਤਾਂ ਦੱਸ ਦਿਉ, ਇਸ ਵਾਰ ਅੱਕਲ ਨਾਲ ਤੁਸੀਂ ਬੱਚ ਗਏ। ਜੇ ਅਕਲ ਆ ਗਈ ਹੈ, ਫਿਰ ਠੀਕ ਹੈ। ਪਿਛਲੀਆਂ ਭੁੱਲਾਂ ਵੀ ਮੁਆਫ਼ ਕੀਤੀਆਂ। "

Comments
Post a Comment