ਕਿਸੇ ਦਾ ਚੰਗ੍ਹਾਂ ਕੰਮ ਦੇਖ ਕੇ ਪ੍ਰਸੰਸਕ ਵੀ ਬਣੀਏ

 -ਸਤਵਿੰਦਰ ਕੌਰ ਸੱਤੀ ( ਕੈਲਗਰੀ)

ਕਿਸੇ ਦਾ ਚੰਗ੍ਹਾਂ ਕੰਮ ਦੇਖ ਕੇ ਪ੍ਰਸੰਸਕ ਬਣੀਏ। ਉਸ ਦੇ ਕੰਮ ਦੀ ਸ਼ਲਾਗਾਂ ਕਰੀਏ। ਪਰ ਇਸ ਤਰ੍ਹਾਂ ਘੱਟ ਹੀ ਹੁੰਦਾ ਹੈ। ਕਈਆਂ ਨੂੰ ਉਣਤਾਈਆਂ ਲੱਭਣ ਦੀ ਆਦਤ ਪੱਕੀ ਹੁੰਦੀ ਹੈ। ਨੁਕਸ ਹੀ ਲੱਭਣੇ ਹੁੰਦੇ ਹਨ। ਲੋਕਾਂ ਨੂੰ ਦੱਸ ਸਕਣ, ਇਸ ਨੇ ਇਹ ਗਲ਼ਤੀ ਕੀਤੀ ਹੈ। ਸਜਾਂ ਦਿਉਂ। ਇਸ ਬੰਦੇ ਨੂੰ ਲੋਕੀ ਨਗੋਚੀ ਕਹਿੰਦੇ ਹਨ। ਸਿਆਣੇ ਬੰਦੇ ਐਸੇ ਲੋਕਾਂ ਕੋਲੋ ਸੰਕੋਚ ਕਰਦੇ ਹਨ। ਪਤਾ ਹੁੰਦਾ ਹੈ। ਖਿਲਰਾ ਹੀ ਪਾਉਣਾ ਹੈ। ਜਿਸ ਨੇ ਸਫ਼ਲਤਾ ਦੀਆਂ ਸਿਖ਼ਰਾਂ ਨੂੰ ਛੂਹਣਾਂ ਹੈ। ਕੋਈ ਅੜੀਕਾ ਨਹੀਂ ਬੱਣ ਸਕਦਾ। ਚੰਦ ਵਿੱਚ ਭਾਂਵੇਂ ਦਾਗ਼ ਵੀ ਹੈ। ਫਿਰ ਵੀ ਹਨੇਰੀਆਂ ਰਾਤਾਂ ਨੂੰ ਚਿੱਟੀ ਚਾਂਦਨੀ ਦਿੰਦਾ ਹੈ। ਕੋਈ ਉਸ ਤੇ ਥੂਕਣ ਦੀ ਕੋਸ਼ਸ਼ ਵੀ ਕਰੇ, ਛਿਟਾਂ ਉਸੇ ਤੇ ਪੈਂਦੀਆਂ ਹਨ। ਅਸੀਂ ਮੰਜ਼ਲ ਵੱਲ ਤੁਰਦੇ ਹਾਂ। ਅਨੇਕਾਂ ਰੋੜੇ, ਖੱਡੇ ਮੁਸ਼ਕਲਾਂ ਆਉਂਦੀਆਂ ਹਨ। ਫਿਰ ਵੀ ਮੰਜ਼ਲ ਤੱਕ ਤਾਂ ਪਹੁੰਚਦੇ ਹੀ ਹਾਂ। ਕਿਸੇ ਵੀ ਕੰਮ ਨੂੰ ਕਰਨ ਸਮੇਂ ਭੁੱਲਾਂ ਤਾਂ ਹੁੰਦੀਆਂ ਹੀ ਹਨ। ਹੋਈਆਂ ਭੁੱਲਾਂ ਤੋਂ ਕੁੱਝ ਸਿੱਖਣਾਂ ਵੀ ਚਾਹੀਦਾ ਹੈ। ਉਹੀ ਸੂਜਵਾਨ ਇਨਸਾਨ ਹੈ। ਭੁੱਲਾਂ ਨੂੰ ਚਿਤਾਰਨ ਦੇ ਨਾਲ ਚੰਗ੍ਹੇ ਕੰਮ ਦੀ ਹੌਸਲਾਂ ਵਧਾਈ ਦੇਵੀਏ। ਜੋਂ ਵਗਦੇ ਪਾਣੀ ਹੁੰਦੇ ਨੇ। ਉਸ ਦੀ ਲਗਨ ਇੱਕੋ ਹੁੰਦੀ ਹੈ। ਅੱਗੇ ਵੱਧਣਾਂ, ਉਸ ਨੂੰ ਕੋਈ ਫ਼ਰਕ ਨਹੀਂ ਪੈਂਦਾ। ਕਿ ਲੋਕ ਉਸ ਨੂੰ ਹੋਰ ਮੈਲਾਂ ਕਰਦੇ ਹਨ। ਜਾਂ ਪੀਣ ਵਾਲਾ ਸੱਮਝਕੇ ਅੰਮ੍ਰਿਤ ਵਰਗਾ ਮਿੱਠਾਂ ਸੱਮਝਦੇ ਹਨ। ਜੀਵਨ ਨੂੰ ਜੀਵਤ ਰੱਖਣ ਲਈ ਵਰਤਦੇ ਹਨ। ਲੋਕਾਂ ਕੋਲ ਅਸਲ ਵਿੱਚ ਸਹੀਂ ਨੂੰ ਸਹੀਂ ਕਹਿੱਣ ਦੀ ਸ਼ਕਤੀ ਨਹੀਂ ਹੈ। ਇਹ ਕਰਨਾ ਵੀ ਦਲੇਰ ਬੰਦੇ ਦਾ ਕੰਮ ਹੈ। ਕੰਮਜ਼ੋਰ ਦਿਲ ਬੰਦੇ ਦੇ ਬਸ ਦੀ ਗਲ ਨਹੀਂ। ਇਹੋਂ ਜਿਹੇ ਤਾਂ ਕਿਸੇ ਕਲਾਕਾਰ ਦਾ ਵਧੀਆਂ ਕੰਮ ਦੇਖ ਕੇ ਖੁੱਸ਼ ਹੋਣ ਦੀ ਜਗ੍ਹਾਂ ਕੁੜਨ ਲੱਗ ਲਾਂਦੇ ਹਨ। ਬੇਹੋਸ਼ ਹੋਣ ਵਾਲੇ ਹੋ ਜਾਂਦੇ ਹਨ। ਜਿੰਨ੍ਹੀ ਦੇਰ ਉਸ ਨੂੰ ਨੀਚਾ ਨਾਂ ਦਿਖਾਂ ਦੇਣ, ਲੋਕਾਂ ਵਿੱਚ ਭੰਡੀ ਪ੍ਰਚਾਰ ਨਾਂ ਕਰ ਦੇਣ, ਰੋਟੀ ਚੰਗ੍ਹੀ ਨਹੀਂ ਲੱਗਦੀ। ਸੁੱਖ ਦੀ ਨੀਂਦ ਤਾਂ ਉਧਣ ਆਉਂਦੀ ਹੈ। ਜਦੋਂ ਅਗਲਾ ਸ਼ੜਕ ਤੇ ਆ ਜਾਵੇ। ਫੇਰ ਸਮਾਜ ਸੇਵਾਦਾਰ ਬੱਣ ਕੇ ਮੋਢਾਂ ਦੇਣ ਚਲੇ ਜਾਂਦੇ ਹਨ। ਸਮਾਜ ਹੈ ਹੀ ਉਲਟੀ ਗੰਗਾਂ ਵਹਾਉਂਦਾ। ਜਿਹੜਾਂ ਬੰਦਾ ਇਸ ਸਮਾਜ ਦੇ ਲੋਕਾਂ ਤੋਂ ਪੁੱਛ ਕੇ ਗੱਲ ਕਰੇ। ਪੈਰਾਂ ਤੇ ਝੁਕੇ ਨੂੰ ਅਸ਼ੀਰ ਬਾਦ ਦਿੰਦੇ ਹਨ। ਮਾੜਾਂ ਜਿਹਾ ਵਿਰੋਧ ਕਰੀਏ ਤਾਂ ਬਦ-ਦੁਆਵਾਂ ਦੇ ਕੇ ਜਿਉਣਾਂ ਦੁਬਰ ਕਰਨ ਦੀ ਪੂਰੀ ਵਾਹ ਲਾਉਂਦੇ ਹਨ।
ਪੂਜਾਂ ਦੇ ਗਾਣੇ ਮੈਂ ਵੀ ਸਾਰੇ ਸੁਣੇ ਹਨ। ਉਸ ਨੇ ਜੋ ਗਾਇਆਂ ਦੁਨੀਆਂ ਉਹ ਸਾਰਾ ਕੁੱਝ ਕਰ ਚੁੱਕੀ ਹੈ। ਅੱਗੇ ਤੇ ਹੁਣ ਵੀ ਇਹੀ ਕੁੱਝ ਮੁੰਡੇ ਗਾਉਂਦੇ ਸੀ। ਉਨ੍ਹਾਂ ਤੇ ਕੋਈ ਉਂਗ਼ਲ਼ੀ ਨਹੀਂ ਉਠਾਉਦਾ। ਕਿੰਨ੍ਹਾਂ ਲਚਰ ਗਾ ਰਹੇ ਹਨ। ਉਹੀ ਗਾਣੇ ਹਿਟ ਹੁੰਦੇ ਹਨ। ਉਸੇ ਨੂੰ ਇਕ ਔਰਤ ਨੇ ਗਾ ਦਿੱਤਾ। ਮੁੰਡਿਆ ਦਾ ਪਰਦਾ ਫਾਸ਼ ਕਰ ਦਿੱਤਾ। ਜਿਹੜੇ ਮੁੰਡੇ ਕੁੜੀਆਂ ਵਿੱਚ ਮਿਸ ਕਾਲ ਮਾਰਨ ਦੀ ਖੇਡ ਚਲਦੀ ਸੀ। ਪਰਾਈਵੇਟ ਫੋਨ ਕਰਦੇ। ਕੋਈ ਹੋਰ ਫੋਨ ਚੱਕੇ ਮਾਂਪੇ, ਭੈਣ-ਭਰਾਂ ਕੱਟ ਦਿੰਦੇ। ਇਹ ਜਿੰਦਗੀ ਦੀ ਸੱਚਾਈ ਹੈ। ਪੂਜਾ ਨੇ ਕੋਈ ਨਵੀ ਕਹਾਣੀ ਨਹੀਂ ਰਚਾਈ। ਜਾਂ ਪੂਜਾਂ ਮੁੰਡਿਆਂ ਨੂੰ ਮਿਸ ਕਾਲ ਕਰਕੇ ਤੰਗ ਕਰਦੀ ਹੋਵੇਗੀ। ਜਿਹੜੇ ਮੁੰਡੇ ਕੁੜੀਆਂ ਇਹ ਲੱਛਣ ਨਹੀਂ ਕਰਦੇ। ਉਸ ਨੂੰ ਕਾਹਦਾ ਡਰ ਹੈ। ਚਾਹੇ ਇਹ ਗਾਣਾਂ ਦਿਨ ਰਾਤ ਵੱਜੇ। ਡਰ ਤਾਂ ਉਸੇ ਨੂੰ ਹੋਵੇਗਾ। ਜੋਂ ਇਹ ਫੋਨ ਕਰਨ ਦੀ ਤੇ ਦੂਜੇ ਕਿਸੇ ਹੋਰ ਦੇ ਚੱਕਣ ਤੇ ਹੈਗਅਪ ਕਰਦੇ ਹਨ। ਇਹ ਗਾਣੇ ਨੇ ਪੂਜਾ ਨੂੰ ਮਾਂਪਿਆਂ ਦਾ ਚੌਕੀਦਾਰ ਬਣਾ ਦਿੱਤਾ ਹੈ। ਫੋਨ ਤੇ ਗੱਲਾਂ ਮਾਰਨ ਨਾਲ ਆਲੇ ਦਆਲੇ ਦੇ ਬੰਦਿਆਂ ਨੂੰ ਪਤਾ ਲੱਗ ਜਾਂਦਾ ਹੈ। ਕੀ ਗੱਲ-ਬਾਤ ਹੋ ਰਹੀ ਹੈ? ਤਾਂਹੀਂ ਹੁਣ ਤਾ ਫਿਰ ਤੋਂ ਫੋਨ, ਫੇਸ ਬੁੱਕ, ਈ-ਮੇਲ ਕੰਮਪਿੳਂੂਟਰ ਤੇ ਚਿੱਠੀਆਂ ਲਿਖਣ ਲੱਗ ਗਏ ਹਨ। ਮੁੰਡੇ, ਕੁੜੀਆਂ ਪਿਛੇ, ਵਗੈਰ ਸਹਮਤੀ ਦੇ ਵੀ ਮੋਰਟਸਾਇਕਲ, ਕਾਰਾਂ ਲਾਈ ਫਿਰਦੇ ਹਨ। ਬੀਹੀ ਵਿੱਚ ਗੇੜੇ ਮਾਰਕੇ ਹੀ ਕੁੜੀਆਂ ਦਾ ਘਰੋਂ ਨਿੱਕਣਾਂ ਬੰਦ ਕਰਾ ਦਿੰਦੇ ਹਨ। ਇਨ੍ਹਾਂ ਬਾਂਜਾਂ ਵਰਗੀ ਮੁਡੀਰ ਤੋਂ ਡਰਦੇ ਧੀਆਂ ਨੂੰ ਅੰਦਰ ਹੀ ਕੱਚੀ ਜੇਲ ਕਰ ਦਿੰਦੇ ਹਨ। ਮਾਂਪੇਗਰੀਬ ਮਾਂਪਿਆਂ ਦੀਆਂ ਧੀਆਂ ਦਾਂ ਇਹ ਕਾਕੇ ਜੀਣਾਂ ਮੁਸ਼ਕਲ ਕਰਦੇ ਹਨ। ਮਾਂਪੇ ਵੀ ਇਹ ਸਭ ਜਾਣਦੇ ਹਨ। ਇੰਨ੍ਹਾਂ ਰਾਹਾਂ ਤੋਂ ਦੀ ਨੰਗ ਕੇ ਮਾਂਪੇ ਬੱਣੇ ਹਨ। ਕਈ ਵਿਗੜੇ ਹੋਏ ਕਾਕੇ ਤਾਂ ਕੁੜੀਆਂ ਦੀ ਜਿੰਦਗੀ ਖ਼ਰਾਬ ਕਰਕੇ ਕੁਰਾਹੇ ਪਾ ਦਿੰਦੇ ਹਨ। ਐਸੇ ਲੋਕਾਂ ਨੂੰ ਪੂਜਾ ਬੁਰੀ ਵੀ ਤੇ ਜ਼ਹਿਰ ਦੀ ਪੁੜੀ ਹੀ ਲੱਗੇਗੀ। ਸ਼ਰੀਫ਼ ਬੰਦੇ ਨੂੰ ਪੂਜਾ ਤੋਂ ਕੋਈ ਖ਼ਤਰਾਂ ਨਹੀਂ ਹੈ। ਜਿਸ ਨੇ ਕਿਸੇ ਦੀ ਧੀ-ਭੈਣ ਨਾਲ ਰੋਮਾਂਸ ਨਹੀਂ ਕਰਨਾ। ਬਾਕੀ ਗਾਉਣ ਵਾਲੀਆਂ ਤਾਂ ਦੇਵਰ ਜੇਠਾਂ ਛੜਿਆਂ ਪਿਛੇ ਹੀ ਲੱਗੀਆਂ ਰਹੀਆਂ। ਤੁਸੀਂ ਹਿੰਮਤ ਕਰਕੇ ਕਾਲਜੀਏਟ ਤੇ ਕੁੜੀਆਂ ਦੇ ਆਸ਼ਕਾ ਦੀ ਦਫ਼ਾਂ ਪੱਟੀ ਹੈ। ਪੂਜਾਂ ਜੀ ਹੋਰ ਵੀ ਪਰਦੇ ਜਾਹਰ ਕਰੋ। ਇਹ ਸਰੀਫ਼ ਜਾਂਦੇ, ਗੁਲਸ਼ਨੇ ਹੋਰ ਨਾਲ ਉਡਾਉਂਦੇ ਹਨ। ਵਿਆਹ ਫੋਰਨ ਵਾਲੀ ਨਾਲ ਕਰਾ ਲੈਂਦੇ ਹਨ। ਜਦੋਂ ਬਾਹਰ ਵਾਲੀ ਛਿਕਲੀ ਤੇ ਟੰਗਦੀ ਹੈ। ਫੇਰ ਚੰਡੀਗੜ ਵਾਲੀ ਯਾਦ ਆਉਂਦੀ ਹੈ। ਇੰਡੀਆਂ ਜਾ ਕੇ ਫਿਰ ਉਸ ਦਾ ਵੀ ਪਿਛਾ ਨਹੀਂ ਛੱਡਦੇ। ਚੋਪੜੀ ਖਾਣ ਬਾਅਦ ਖੁਸ਼ਕ ਵੀ ਅੱਲਗ ਹੀ ਸੁਆਦ ਦਿੰਦੀ ਹੈ।
ਜੋਂ ਲਚਰ ਗਾਉਂਦਾ ਹੈ, ਉਹ ਤਾਂ ਬਦਨਾਂਮ ਨਹੀਂ ਇਕ ਗਾਣੇ ਨਾਲ ਹੀ ਹਿਟ ਹੋ ਜਾਂਦਾ ਹੈ। ਜੋ ਬੰਦਾ ਵਧੀਆਂ ਗਾ ਰਿਹਾ ਹੈ। ਕੋਈ ਅਸ਼ਲੀਲਤਾਂ ਨਹੀਂ। ਲੋਕ ਉਸ ਨੂੰ ਵੀ ਆਪਣਾਂ ਕੰਮ ਨਹੀਂ ਕਰਨ ਦਿੰਦੇ। ਚੰਗ੍ਹਾਂ ਕੰਮ ਕਰਨ ਵਾਲੇ ਵਿਰਲੇ ਹੀ ਹੁੰਦੇ ਹਨ। ਸੀਤਲ ਪਾਣੀ ਦੀ ਤਰ੍ਹਾਂ ਦੁਨੀਆਂ ਵਿਚੋਂ ਗੁਜ਼ਰਦੇ ਹਨ। ਇਹੀ ਤਾ ਦੁਨੀਆਂ ਹੈ। ਦੋਂਨੇ ਪਾਸੇ ਹੋ ਜਾਂਦੇ ਹਨ। ਆਪਣਿਆਂ ਬੇਗਾਨਿਆਂ ਵਿੱਚ ਫ਼ਰਕ ਹੀ ਪਤਾ ਨਹੀਂ ਲੱਗਦਾ। ਤੁਹਾਡੇ ਮੂੰਹ ਤੇ ਤੁਹਾਡੇ, ਦੂਜੇ ਦੇ ਮੂੰਹ ਤੇ ਦੂਜੇ ਦੇ। ਗਿਰਗਟ ਤੋਂ ਵੀ ਛੇਤੀ ਰੰਗ ਬਦਲਦੇ ਹਨ। ਜੇ ਇਹ ਸੋਚ ਕੇ ਚੱਲਿਆ ਜਾਵੇ, ਮੈਂ ਇਸ ਰਸਤੇ ਤੇ ਇਕਲਾ ਹਾਂ। ਕੋਈ ਸੰਗੀ ਸਾਥੀ ਨਹੀਂ ਹੈ। ਹਰ ਮੁਸ਼ਕਲ ਸਹਿਣ ਲਈ ਤਿਆਰ ਹਾਂ। ਸਫ਼ਲਤਾ ਹੱਥ ਲੱਗਣ ਲੱਗ ਜਾਵੇਗੀ। ਪਰ ਜੇ ਸੋਚੀਏ, ਮੇਰੇ ਨਾਲ ਦੋਸਤ ਮਿੱਤਰ ਹਨ। ਮੁਸ਼ਕਲ ਵਿੱਚ ਸਹਾਰਾ ਦੇਣਗੇ। ਆਪੇ ਨਾਲ ਤੁਰਨਗੇ। ਕੋਈ ਔਕੜ ਪੈ ਜਾਵੇ। ਕੋਈ ਦੋਸਤ ਨਾਲ ਨਹੀਂ ਖੜੇਗਾ। ਇਕਲੀ ਜਾਨ ਰਹਿ ਜਾਵੇਗੀ। ਦੁਨੀਆਂ ਤਮਾਸ਼ਾਂ ਦੇਖਣ ਵਾਲੀ ਮੰਡਲੀ ਹੈ। ਕੋਈ ਕਿਸੇ ਦੀ ਲੱਗੀ ਅੱਗ ਵਿੱਚ ਹੱਥ ਨਹੀਂ ਫੂਕਦਾ। ਉਹੀ ਕੰਮ ਕਰਈਏ। ਜਿਸ ਨੂੰ ਅਸੀਂ ਸਫ਼ਲਤਾ ਨਾਲ ਕਰ ਸਕਦੇ ਹਾਂ। ਕੰਮ ਵਿੱਚ ਕੋਈ ਵੀ ਔਕੜ ਆ ਜਾਵੇ। ਦਲੇਰੀ ਨਾਲ ਕਰਦੇ ਜਾਈਏ। ਵਿਹਲੇ ਬੈਠ ਕੇ ਲੋਕਾਂ ਦਿਆਂ ਕੰਮਾਂ ਵਿੱਚ ਨੁਕਤਾਂ ਚੀਨੀ ਕਰਨ ਨਾਲ ਆਪ ਕੋਈ ਕੰਮ ਕਰੀਏ। ਸਮਾਂ ਹੱਥੋਂ ਗਿਆ, ਵਾਪਸ ਨਹੀਂ ਮੁੜਦਾ। ਸਮੇਂ ਦੀ ਕਦਰ ਕਰਨੀ ਸਿਖੀਏ। ਜਿੰਦਗੀ ਬਹੁਤ ਛੋਟੀ ਹੈ। ਆਪਣਾਂ ਵੀ ਕੁੱਝ ਸੁਆਰੀਏ। ਹੋਰਾਂ ਦਾ ਸੁਆਰਨ ਵਿੱਚ ਹੀ ਸਮਾਂ ਨਾਂ ਬਰਬਾਦ ਕਰੀਏ।

Comments

Popular Posts