ਵਿਆਹ ਦਾ ਬੋਝ

- ਸਤਵਿੰਦਰ ਕੌਰ ਸੱਤੀ (ਕੈਲਗਰੀ)

ਵਿਆਹ ਦਾ ਬੋਝ ਬੰਦੇ ਤੇ ਪਿਆ ਰਹਿੰਦਾ ਹੈ। ਜਿਹੜੇ ਅੱਡੀਆਂ ਚੱਕ ਕੇ ਫਾਹਾ ਲੈਂਦੇ ਹਨ। ਉਹ ਫਿਰ ਕਰਜੇ ਥੱਲੇ ਦਮ ਤੋੜ ਦਿੰਦੇ ਹਨ। ਜਿਉਂ ਬੱਚਾ ਵੱਡਾ ਹੁੰਦਾ। ਮਾਂਪਿਆਂ ਤੋਂ ਵੱਧ ਲੋਕਾਂ ਨੂੰ ਬਹੁਤਾਂ ਫਿਕਰ ਹੁੰਦਾ ਹੈ। ਸਾਕ ਕਰਾਉਣ ਲਈ ਕਾਹਲੇ ਰਹਿੰਦੇ ਹਨ। ਇਕ ਰਿਸ਼ਤਾਂ ਮੋੜੋ, ਵਿਚੋਲਾ ਬੱਣਨ ਵਾਲਾ ਦੂਜਾ ਰਿਸ਼ਤਾਂ ਲੈ ਕੇ ਆ ਜਾਂਦਾ ਹੈ। ਹੁਣ ਮੁੰਡਾ ਕੁੜੀ ਆਪੇ ਇਕ ਦੂਜੇ ਨੂੰ ਲੱਭ ਲੈਂਦੇ ਹਨ। ਅਖ਼ਬਾਰਾਂ, ਇੰਟਰਨਿਟ ਤੋਂ ਰਿਸ਼ਤੇ ਲੱਭ ਜਾਂਦੇ ਹਨ। ਮਾਂਪਿਆਂ ਨੂੰ ਵੀ ਫਿ਼ਕਰ ਹੁੰਦਾ ਹੈ। ਜੁਵਾਨ ਧੀ-ਪੁੱਤ ਦਾ ਸਮੇਂ ਸਿਰ ਵਿਆਹ ਕਰ ਦਿੱਤਾ ਜਾਵੇ। ਧੀ-ਪੁੱਤ ਦੇ ਵਿਆਹ ਦਾ ਚਾਅ ਵੀ ਹੁੰਦਾ ਹੈ। ਮਾਂਪੇ ਹਰ ਪੱਖੋ ਚਾਅ ਪੂਰੇ ਕਰਦੇ ਹਨ। ਵਿਆਹ ਤੇ ਕੁੜੀ ਮੁੰਡੇ ਵਾਲੇ ਇੱਕ ਦੂਜੇ ਤੋਂ ਵੱਧ ਕੇ ਖ਼ਰਚਾ ਕਰਦੇ ਹਨ। ਵਿਆਹ ਪਿਛੋਂ ਮਾਂਪੇ ਸੋਚਦੇ ਹਨ। ਮਣਾਂ ਮੂੰਹੀ ਬੋਝ ਲਹਿ ਗਿਆ ਹੈ। ਨਵਾਂ ਵਿਆਹਿਆ ਜੋੜਾ ਇਸ ਬੋਝ ਥੱਲੇ ਆਉਣ ਲੱਗ ਜਾਂਦਾ ਹੈ। ਰਾਜ ਦਾ ਵਿਆਹ ਉਸ ਨਾਲ ਪੜ੍ਹਦੀ ਦੀਪਕ ਨਾਲ ਤਹਿ ਹੋ ਗਿਆ। ਦੋਂਨੇ ਪਰਵਾਰ ਹੀ ਕਨੇਡਾ ਵਿੱਚ ਚਾਰ ਦਹਾਕਿਆ ਤੋਂ ਰਹਿ ਰਹੇ ਸਨ। ਬਹੁਤ ਲੋਕਾਂ ਨਾਲ ਜਾਣ ਪਛਾਣ ਸੀ। ਵਿਆਹ ਤੇ ਸਾਰੇ ਹੀ ਬਲਾਉਣੇ ਪਏ। ਬਲਦੇਵ ਸਿੰਘ ਦੀ ਆਈ ਚਲਾਈ ਹੀ ਚੱਲਦੀ ਸੀ। ਜਿਨੀ ਆਮਦਨ ਸੀ। ਉਨ੍ਹੇ ਹੀ ਖ਼ਰਚੇ। ਵਿਆਹ ਵਿੱਚ ਵੀ ਅੱਡੀ ਚੋਟੀ ਦਾ ਜ਼ੋਰ ਲਾਉਣਾ ਸੀ। ਉਸ ਨੇ ਆਪਣੇ ਪਤਨੀ ਮਨਦੀਪ ਤੇ ਪੁੱਤ ਰਾਜ ਨੂੰ ਕਿਹਾ," ਵਿਆਹ ਦਾ ਖ਼ਰਚਾ ਲੱਖ ਡਾਲਰ ਤੱਕ ਹੋਣਾ ਹੈ। ਕੋਲੇ ਤਾਂ ਕੁੱਝ ਵੀ ਨਹੀਂ ਹੈ। ਕੋਈ ਮੰਗਿਆ ਪੈਸਾ ਵੀ ਨਹੀਂ ਦਿੰਦਾ। ਹੁਣ ਕਿਵੇ ਕਰੀਏ।" ਮਨਦੀਪ ਨੇ ਕਿਹਾ," ਮੈਂ ਤਾਂ ਆਪਣੀ ਕਮਾਈ ਦੀ ਚੈਕ ਤੁਹਾਨੂੰ ਫੜਾ ਦਿੰਦੀ ਸੀ। ਸਾਰੇ ਪੈਸੇ ਤੁਹਾਡੇ ਕੋਲ ਹਨ। ਮੈਨੂੰ ਤਾਂ ਰਸੋਈ ਦੇ ਕੰਮ ਬਾਰੇ ਹੀ ਪਤਾ ਹੈ। ਉਸ ਦੀ ਜੁੰਮੇਵਾਰੀ ਮੇਰੀ ਹੈ। ਘਰ ਦਾ ਖ਼ਰਚਾ ਤੁਸੀ ਚਲਾਉਣਾ ਹੈ। " ਬਲਦੇਵ ਸਿੰਘ ਨੇ ਕਿਹਾ," ਮੇਰਾ ਪੁੱਤ 30 ਸਾਲ ਦਾ ਹੋ ਗਿਆ। ਹੁਣ ਇਹੀ ਘਰ ਦੀ ਜੁੰਮੇਵਾਰੀ ਚੱਕੇਗਾ। ਆਪਾ ਦੋਂਨੇ ਬੁੱਢੇ ਹੋ ਗਏ ਹਾਂ। " ਰਾਜ ਨੇ ਕਿਹਾ," ਡੈਡੀ ਜਿਨੀ ਦੇਰ ਤੁਸੀਂ ਬੈਠੇ ਹੋ। ਮੈਨੂੰ ਕੋਈ ਫਿ਼ਕਰ ਨਹੀਂ। ਮਾਂਪਿਆਂ ਦੇ ਹੁੰਦੇ, ਬੱਚੇ, ਬੱਚੇ ਹੀ ਰਹਿੰਦੇ ਹਨ। ਕਾਡ ਵੰਡੇ ਗਏ ਸਨ। ਹਾਲ ਗੁਰਦੁਆਰਾ ਸਾਹਿਬ ਬੁੱਕ ਸੀ। ਪੈਸੇ ਦਾ ਕੋਈ ਇਤਜ਼ਾਮ ਨਹੀ ਹੋ ਰਿਹਾ ਸੀ। ਮਨਦੀਪ ਨੇ ਬਲਦੇਵ ਨੂੰ ਚਿੰਤਾਂ ਵਿੱਚ ਦੇਖ ਕੇ ਕਿਹਾ," ਆਪਣੇ ਘਰ ਵਿੱਚ ਲੱਖ ਡਾਲਰ ਪਾਏ ਹੋਏ ਹਨ। 40 ਸਾਲਾ ਵਿੱਚ ਇਹੀ ਬੱਚਾਇਆ ਸੀ। ਲੋੜ ਵੇਲੇ ਕੱਢਾਉਣ ਵਿਚ ਕੀ ਹਰਜ ਹੈ। ਆਪੇ ਮੁੰਡਾ ਬਹੂ ਕਮਾਂ ਲੈਣਗੇ। ਜੇ ਵਿਆਹ ਚੱਜਦਾ ਨਾ ਕੀਤਾ ਲੋਕੀ ਕੀ ਕਹਿਣਗੇ। ਸੱਦਣੇ ਤਾਂ ਸਾਰੇ ਪੈਣੇ ਹਨ। ਜਦੋਂ ਆਪ ਲੋਕਾਂ ਦੇ ਜਾਂਦੇ ਹਾਂ। " ਬਲਦੇਵ ਨੇ ਕਿਹਾ," ਮੁੰਡਾ ਕਿਹੜਾ ਰੋਜ਼ ਵਿਆਹਣਾ ਹੈ। ਘਰ ਦੇ ਖਾਤੇ ਵਿਚੋਂ ਹੀ ਬੈਂਕ ਤੋਂ ਪੈਸਾ ਲੈਣਾ ਪੈਣਾ ਹੈ। " ਸਾਰਾ ਪੈਸਾ ਬੈਂਕ ਵਿਚੋਂ ਕੱਢਾ ਕੇ ਵਿਆਹ ਦੇ ਖ਼ਰਚਿਆ ਵਿੱਚ ਝੋਕ ਦਿੱਤਾ। ਲੱਖ ਡਾਲਰ ਲੋਕਾਂ ਦੇ ਖਾਣ-ਪੀਣ ਤੇ, ਹਾਰ ਸਿੰਗਾਰ, ਕੱਪੜਿਆ ਨੂੰ ਖ੍ਰੀਦਣ ਵਿੱਚ ਲਾ ਦਿੱਤਾ। ਸਾਰੇ ਸ਼ਹਿਰ ਵਿੱਚ ਬੱਲੇ-ਬੱਲੇ ਹੋ ਗਈ। ਦੂਰ-ਦੂਰ ਤੱਕ ਕਈ ਦਿਨ ਗੱਲ਼ਾਂ ਚੱਲਦੀਆਂ ਰਹੀਆਂ। ਕੁੱਝ ਹੀ ਦਿਨਾਂ ਵਿੱਚ ਜਿੰਦਗੀ ਆਮ ਵਾਲੀ ਹੋ ਗਈ। ਬਹੂ ਦੀਪਕ ਵੀ ਰਸੋਈ ਦੇ ਕੰਮ ਵਿੱਚ ਹੱਥ ਵਟਾਉਣ ਲੱਗੀ। ਉਹ ਬਾਹਰ ਵੀ ਕੰਮ ਤੇ ਜਾਂਦੀ ਸੀ। ਸਾਲ ਕੁ ਤਾਂ ਬਹੁਤ ਵਧੀਆ ਨਿਭਦੀ ਰਹੀ। ਮਨਦੀਪ ਨੇ ਦੀਪਕ ਨੂੰ ਉਸ ਦੀ ਤਨਖ਼ਾਹ ਬਾਰੇ ਪੁੱਛ ਲਿਆ," ਦੀਪਕ ਤੂੰ ਕਦੇ ਦੱਸਿਆ ਹੀ ਨਹੀਂ, ਤੇਰੀ ਤਨਖ਼ਾਹ ਕਿਨੀ ਹੈ? ਮੈਨੂੰ ਵੀ ਪਤਾ ਲੱਗੇ। ਮੇਰੀ ਬਹੂ ਦੀ ਕਮਾਂਈ ਕੀ ਹੈ? " " ਮੰਮੀ ਮੇਰੀ ਕਮਾਂਈ ਬਾਰੇ ਦੀਪਕ ਨੂੰ ਪਤਾ ਹੈ। ਤੁਸੀਂ ਮੇਰੀ ਤਨਖ਼ਾਹ ਤੋਂ ਕੀ ਲੈਣਾ ਹੈ। ਇਹ ਮੇਰਾ ਨੀਜੀ ਮਮਲਾ ਹੈ। " ਧੀਏ ਮੈਂ ਤਾਂ ਵੈਸੇ ਹੀ ਪੁੱਛ ਲਿਆ। ਗੁੱਸਾ ਨਹੀਂ ਕਰੀਦੀ। ਤੇਰਾ ਮੇਰਾ ਕਿਹੜਾ ਕੁੱਛ ਵੰਡਿਆ ਹੈ। ਮੇਰਾ ਵੀ ਸਾਰਾ ਕੁੱਝ ਤੇਰਾ ਹੀ ਹੈ। ਇਕ ਤਾਂ ਨੂੰਹੁ ਪੁੱਤ ਹਨ। ਮੈਂ ਤਾਂ ਤੁਹਾਨੂੰ ਦੇਖ-ਦੇਖ ਕੇ ਜਿਉਂਦੀ ਹਾਂ। " ਦੀਪਕ ਤਾਂ ਪਹਿਲਾਂ ਹੀ ਤਿਆਰ ਬੈਠੀ ਸੀ, " ਗੱਲ਼ਾ ਕਰਨ ਵਿੱਚ ਬੜੇ ਮਿੱਠੇ ਹੋ। ਮੈਂ ਆਪਣੀ ਤਨਖ਼ਾਹ ਦਾ ਹਿਸਾਬ ਦੇਵਾ। ਕੀ ਤੁਸੀਂ ਮੈਨੂੰ ਕਦੇ ਘਰ ਦਾ ਭੇਤ ਦਿੱਤਾ ਹੈ। " " ਦੀਪਕ ਮੈਂ ਤਾਂ ਕਦੇ ਤੇਰੇ ਤੋਂ ਕੋਈ ਉਹਲਾ ਨਹੀਂ ਰੱਖਿਆ। ਸਾਰਾ ਕੁੱਝ ਤੇਰੇ ਮੂਹਰੇ ਹੈ। ਤੂੰ ਦੱਸ ਕਿਹੜਾ ਭੇਤ ਲੈਣਾ ਹੈ? " ਘਰ ਤਾਂ ਤੁਹਾਡੇ ਆਪਣੇ ਨਾਮ ਹੈ। ਘਰ ਦੇ ਮਾਲਕ ਤਾਂ ਤੁਸੀਂ ਕੱਲੇ ਹੀ ਹੋ। " " ਘਰ ਮੇਰੇ ਦੀਪਕ ਤੇ ਤੁਹਾਡੇ ਡੈਡੀ ਦੇ ਨਾਮ ਹੈ। ਤੂੰ ਕਹੇ ਤੇਰੇ ਤੇ ਦੀਪਕ ਦੇ ਨਾਮ ਕਰ ਦਿੰਦੇ ਹਾਂ। ਅਸੀਂ ਤਾਂ ਦੋ ਰੋਟੀਆਂ ਖਾਂਣੀਆ ਹਨ। ਘਰ ਤਾਂ ਤੇਰਾ ਬੱਣਦਾ ਹੈ। " ਬਲਦੇਵ ਸਾਰੀਆਂ ਗੱਲ਼ਾ ਸੁਣ ਰਿਹਾ ਸੀ। ਉਸ ਨੇ ਕਿਹਾ," ਘਰ ਕਿਸੇ ਦੇ ਨਾਮ ਹੋਵੇ ਕੀ ਫ਼ਰਕ ਪੈਂਦਾ ਹੈ। ਆਪਾ ਇਕ ਹੀ ਪਰਵਾਰ ਹਾਂ। ਇਥੇ ਹੀ ਇਕਠੇ ਰਹਿਣਾ ਹੈ। " " ਡੈਡੀ ਤੁਹਾਨੂੰ ਕੀ ਫ਼ਰਕ ਹੈ। ਕੋਈ ਗੱਲਬਾਤ ਹੋ ਜਾਵੇ। ਤੁਸੀਂ ਮੈਨੂੰ ਫੜ ਕੇ ਘਰੋ ਬਾਹਰ ਕਰ ਦੇਣਾ ਹੈ। " ਬਲਦੇਵ ਨੇ ਕਿਹਾ," ਦੀਪਕ ਇਉਂ ਨਹੀਂ ਕਹੀਦਾ। ਘਰ ਤੇਰੇ ਨਾਮ ਕਰ ਦਿੰਦੇ ਹਾਂ। ਪੇਪਰਾਂ ਵਿੱਚ ਨਾਮ ਹੀ ਦਰਜ ਕਰਨਾ ਹੈ। ਚਲੋ ਅੱਜ ਹੀ ਬੈਂਕ ਚੱਲਦੇ ਹਾਂ। ਮਨ ਵਿੱਚ ਕੋਈ ਖੁੰਦਸ਼ ਨਹੀਂ ਪਲਣ ਦੇਣੀ ਚਾਹੀਦੀ। ਬੈਂਕ ਵਿੱਚ ਜਾਕੇ ਰਾਜ ਨੇ ਮਨੇਜਰ ਨੂੰ ਘਰ ਦੇ ਪੇਪਰਾਂ ਵਿਚ ਦੀਪਕ ਦਾ ਨਾਮ ਦਰਜ ਕਰਨ ਲਈ ਕਿਹਾ। ਉਹ ਜਦੋਂ ਦੀਪਕ ਤੇ ਪੇਪਰਾਂ ਤੇ ਸਈਨ ਕਰਾਉਣ ਲੱਗਾ ਤਾਂ ਦੀਪਕ ਨੇ ਪੇਪਰ ਦੇਖ ਲਏ। ਪੰਜ ਲੱਖ ਡਾਲਰ ਤੇ ਘਰ ਤੇ ਕਰਜਾ ਸੀ। ਇਹੀ ਘਰ ਦੀ ਕੀਮਤ ਸੀ। ਦੀਪਕ ਨੇ ਪੁੱਛਿਆ," ਰਾਜ ਤੂੰ ਤਾਂ ਵਿਆਹ ਤੋਂ ਪਹਿਲਾਂ ਮੈਨੂੰ ਕਿਹਾ ਸੀ। ਤੇਰੇ ਕੋਲ ਘਰ ਤੇ ਕੋਈ ਕਰਜਾ ਨਹੀਂ ਹੈ। ਘਰ ਦਾ ਤਾਂ ਇੱਕ ਪੈਸਾ ਵੀ ਨਹੀਂ ਦਿੱਤਾ। " ਰਾਜ ਨੇ ਪੇਪਰ ਦੇਖੇ, " ਮੈਨੂੰ ਤਾਂ ਇਹੀ ਉਮੀਦ ਸੀ। ਬਈ ਮੰਮ-ਡੈਡ ਨੇ ਘਰ ਦਾ ਕਰਜਾ ਤਾਂ ਉਤਾਰ ਦਿੱਤਾ ਹੋਣਾ ਹੈ। ਮੈਨੂੰ ਕੀ ਪਤਾ ਸੀ। ਇਨ੍ਹਾਂ ਨੇ ਸਾਰੀ ਉਮਰ ਐਸ਼ ਕਰਦਿਆ ਕੱਢ ਦਿੱਤੀ ਹੈ। ਘਰ ਦੀ ਦੁਆਨੀ ਨਹੀਂ ਉਤਾਰੀ। " ਮਨਦੀਪ ਨੇ ਕਿਹਾ," ਪੁੱਤ ਇਥੇ ਰੌਲਾ ਨਾ ਪਾਵੋਂ। ਸਾਰੇ ਕੰਮ ਕਰਨ ਵਾਲੇ ਪੰਜਾਬੀ ਹਨ। ਘਰ ਜਾ ਕੇ ਗੱਲ ਕਰਦੇ ਹਾਂ। ਲੱਖ ਡਾਲਰ ਕਰਜਾ ਉਤਾਰਿਆ ਸੀ। ਉਹ ਕੱਢਾਕੇ ਤੁਹਾਡੇ ਵਿਆਹ ਤੇ ਲਾ ਦਿੱਤਾ। " ਦੀਪਕ ਬੋਲ ਪਈ," ਸਾਡੇ ਵਿਆਹ ਤੇ ਤੁਸੀਂ ਐਸਾ ਕੀ ਕੀਤਾ ਹੈ? ਜੋਂ ਬਾਕੀ ਲੋਕ ਨਹੀਂ ਕਰਦੇ। ਤੁਹਾਡਾ ਫ਼ਰਜ ਬਣਦਾ ਸੀ। ਸਾਡੇ ਵਿਆਹ ਵਿੱਚ ਸਾਨੂੰ ਜਾਨਣ ਵਾਲੇ 20 ਦੋਸਤ ਵੀ ਨਹੀਂ ਸੀ। ਸਾਰੇ ਤੁਹਾਡੇ ਸੱਦੇ ਤੇ ਮੇਲਾ ਦੇਖਣ ਆਏ ਸੀ। ਸਾਡੇ ਵਿਆਹ ਤੇ ਮੇਲਾ ਲਾਉਣ ਨੂੰ ਕੀ ਅਸੀਂ ਪਤੀ-ਪਤਨੀ ਨੇ ਕਿਹਾ ਸੀ? " ਦੀਪਕ ਨੇ ਕਿਹਾ, " ਡੈਡੀ ਘਰ ਵਿੱਚ ਮੇਰਾ ਨਾਮ ਵੀ ਸੀ। ਤੁਸੀਂ ਕਿਵੇ ਮੈਨੂੰ ਬਿੰਨ ਦੱਸੇ ਪੈਸੇ ਕੱਢਾ ਲਏ। ਮੈਨੂੰ ਮੇਰਾ ਹਿਸਾ ਚਾਹੀਦਾ ਹੈ। " ਬਲਦੇਵ ਨੇ ਕਿਹਾ," ਮੈਂ ਤਾਂ ਸੋਚਿਆ, ਪੈਸੇ ਪੁੱਤ ਦੇ ਵਿਆਹ ਤੇ ਲਾਉਣੇ ਹਨ। ਸਾਂਝਾਂ ਖਾਤਾ ਹੈ। ਤੈਨੂੰ ਕੀ ਪੁੱਛਣਾ ਹੈ। ਪੈਸੇ ਤਾਂ ਸਾਡੇ ਹੀ ਕਮਾਏ ਹੋਏ ਸਨ। ਲੋੜ ਸੀ ਕੱਢਾ ਲਏ। " ਰਾਜ ਨੇ ਕਿਹਾ," ਕੀ ਸਬੂਤ ਹੈ। ਤੁਸੀਂ ਪੈਸੇ ਵਿਆਹ ਤੇ ਲਾ ਦਿੱਤੇ ਜਾਂ ਕਿਤੇ ਹੋਰ ਐਧਰ ਉਧਰ ਕਰ ਲਏ। ਤੁਹਾਨੂੰ ਪਤਾ ਸੀ। ਦੀਪਕ ਦਾ ਨਾਮ ਵਿੱਚ ਲਾਉਣਾ ਪੈਣਾ ਹੈ। " ਬਲਦੇਵ ਨੇ ਕਿਹਾ," ਰਾਜ ਮੈਨੂੰ ਝੂਠ ਬੋਲਣ ਦੀ ਕੀ ਲੋੜ ਹੈ? ਤਰੀਕ ਦੇਖ ਲੈ, ਤੇਰੇ ਵਿਆਹ ਤੋਂ ਦਸ ਦਿਨ ਪਹਿਲਾਂ ਪੈਸੇ ਚੱਕੇ ਸੀ। ਮੇਰੀ ਕਮਾਈ ਸੀ। ਮੈਨੂੰ ਲੋੜ ਪਈ, ਵਰਤ ਲਈ। ਹੁਣ ਮੇਰਾ ਜੰਮਿਆ ਮੇਰੀ ਕਮਾਈ ਦਾ ਹਿਸਾਬ ਮੰਗੇਗਾ। ਨਾਲੇ ਆਪਣਾ ਪੇਪਰਾਂ ਵਿਚ ਲਿਖਾਇਆ ਸੀ। ਬਈ ਆਪਣੇ ਵਿਚੋਂ ਕੋਈ ਵੀ ਕਿਸ਼ਤ ਦੇ ਸਕਦਾ ਹੈ। ਲੋੜ ਪੈਣ ਤੇ ਪੈਸੇ ਕੱਢਾ ਸਕਦਾ ਹੈ।" ਦੀਪਕ ਨੇ ਕਿਹਾ," ਤੁਸੀਂ ਧੋਖਾ ਕੀਤਾ ਹੈ। ਮੇਰੇ ਪਤੀ ਦੇ ਸਾਂਝੇ ਘਰ ਵਿਚੋਂ ਆਪੇ ਕੱਲੇ-ਕੱਲੇ ਪੈਸੇ ਕੱਢਾ ਕੇ ਖਾ ਗਏ। " ਦੀਪਕ ਨੇ ਪੁਲੀਸ ਨੂੰ ਫੋਨ ਕਰ ਦਿੱਤਾ। ਪੁਲੀਸ ਨੇ ਆ ਕੇ ਸਾਰੀ ਪੁੱਛ ਪੜਤਾਲ ਕੀਤੀ। ਮਨਦੀਪ ਤੇ ਬਲਦੇਵ ਤੇ ਫਰੌਡ ਧੋਖੇ ਠੱਗੀ ਦਾ ਚਾਰਜ ਲਾ ਦਿੱਤਾ। ਘਰ ਦੀਆਂ ਕਿਸ਼ਤਾਂ ਨਾਂ ਬਲਦੇਵ ਤੇ ਨਾਂ ਰਾਜ ਨੇ ਦਿੱਤੀਆਂ। ਘਰ ਬੈਂਕ ਨੇ ਆਪਣੇ ਕਬਜੇ ਵਿੱਚ ਕਰ ਲਿਆ। ਸਾਰੇ ਪਰਵਾਰ ਨੂੰ ਘਰੋਂ ਬਾਹਰ ਕਰ ਦਿੱਤਾ। ਦੀਪਕ ਤਾਂ ਆਪਣੇ ਮਾਂਪਿਆਂ ਕੋਲ ਚਲੀ ਗਈ। ਮਨਦੀਪ, ਬਲਦੇਵ, ਰਾਜ ਸ਼ੜਕ ਤੇ ਆ ਗਏ।

Comments

Popular Posts