ਨਾਮ ਵਿੱਚ ਕੀ ਰੱਖਿਆ

-ਸਤਵਿੰਦਰ ਕੌਰ ਸੱਤੀ ( ਕੈਲਗਰੀ)-ਨਾਮ ਵਿੱਚ ਕੀ ਰੱਖਿਆ। ਨਾਮ ਤਾਂ ਕੋਈ ਹੋਵੇ, ਕਦੇ ਕੋਈ ਆਪਣੇ ਨਾਮ ਵਰਗਾ ਨਹੀਂ ਬਣਦਾ। ਬਹੁਤੇ ਨਾਮ ਕਮਾਉਣ ਨੂੰ ਫਿਰਦੇ ਹਨ। ਕਈ ਆਪਣਾ ਨਾਮ ਬਦਨਾਮ ਕਰਕੇ ਇੱਜ਼ਤ ਸੱਮਝਦੇ ਹਨ। ਬਹੁਤੇ ਆਪਣੇ ਵੱਡਰੇਇਆਂ ਦੇ ਨਾਮ ਤੇ ਹੀ ਆਪਣਾ ਤੋਰੀ-ਫੁਲਕਾ ਤੋਰੀ ਜਾਂਦੇ ਹਨ। ਕਈ ਮਾਂਪਿਆ ਦੇ ਨਾਮ ਨੂੰ ਰੋਲ਼ ਦਿੰਦੇ ਹਨ। ਕਈ ਆਪਣੇ ਮਾਂ-ਬਾਪ ਦਾ ਰੱਖਿਆ ਨਾਮ ਬਦਲ ਦਿੰਦੇ ਹਨ। ਔਰਤ ਦਾ ਤਾਂ ਨਾਮ ਹੀ ਗੁਆਚਿਆ ਰਹਿੰਦਾ ਹੈ। ਕੋਈ ਉਸ ਨੂੰ ਸਹੀਂ ਨਾਮ ਨਾਲ ਨਹੀਂ ਬੁਲਾਉਂਦਾ। ਬੱਚੀ ਹੁੰਦੀ ਤੋਂ ਹੀ ਫਲਾਣੇ ਦੀ ਧੀ, ਭੈਣ, ਭਤੀਜੀ, ਭਾਣਜੀ ਕਿਹਾ ਜਾਂਦਾ ਹੈ। ਵਿਆਹ ਹੋਣ ਤੇ ਫਲਾਣੇ ਦੀ ਨੂੰਹੁ, ਪਤਨੀ ਕਿਹਾ ਜਾਂਦਾ ਹੈ। ਮਾਂ ਬਣਦੇ ਹੀ ਮਾਂ ਦੇ ਨਾਂਮ ਵਿੱਚ ਗੁੰਮ ਹੋ ਜਾਂਦੀ ਹੈ। ਸੱਸ ਦਾਦੀ ਬੱਣਨ ਤੱਕ ਸੱਚਮੁੱਚ ਔਰਤ ਦਾ ਨਾਮ ਭੁੱਲ ਹੀ ਜਾਂਦਾ ਹੈ। ਮੈਂ ਆਪ ਬਹੁਤ ਔਰਤਾਂ ਬਾਰੇ ਜਾਣਦੀ ਹਾਂ। ਜਿਵੇ ਮੇਰੇ ਮਾਮੇ, ਭੂਆ ਦੀਆਂ ਸੱਸਾ ਹਨ। ਜਿਨ੍ਹਾਂ ਦਾ ਨਾਮ ਮੈਨੂੰ ਆਪ ਨੂੰ ਨਹੀਂ ਪਤਾ। ਬੱਚੇ ਨੂੰ ਨਾਮ ਵਾਲਾਂ ਬੱਣਾਉਣ ਵਿੱਚ ਔਰਤ ਦਾ ਹੀ ਪੂਰਾ ਹੱਥ ਹੁੰਦਾ ਹੈ। ਔਰਤ ਆਪਣਾ ਸਭ ਕੁੱਝ ਗੁਆ ਕੇ ਵੀ ਆਪਣਾ ਨਾਮ ਨਹੀਂ ਬਣਾ ਸਕੀ। ਕਨੇਡਾ ਤੇ ਹੋਰ ਬਹੁਤ ਦੇਸ਼ਾਂ ਵਿੱਚ ਔਰਤ ਦੇ ਨਾਮ ਦੀ ਕਦਰ ਪਈ ਹੈ। ਔਰਤ ਨੂੰ ਉਸ ਦੇ ਆਪਣੇ ਨਾਂਮ ਨਾਲ ਬੁਲਾਇਆ ਜਾਂਦਾ ਹੈ। ਬੱਚੇ ਦਾ ਨਾਮ ਔਰਤ ਦੇ ਨਾਂਮ ਨਾਲ ਜੋੜਿਆ ਜਾਂਦਾ ਹੈ। ਬੱਚੇ ਦੀ ਜੁੰਮੇਵਾਰੀ 18 ਸਾਲ ਤੱਕ ਔਰਤ ਦੀ ਹੀ ਸੱਮਝੀ ਜਾਂਦੀ ਹੈ। ਸ਼ਰਾਬੀ ਸ਼ਰਾਬ ਪੀ ਕੇ ਜਾਦੋਂ ਖੌਰੂ ਪਾਉਂਦਾ ਹੈ। ਤਾਂ ਉਸ ਦੇ ਨਜ਼ਦੀਕੀ ਬੰਦੇ ਕਹਿੰਦੇ,” ਇਹ ਤਾਂ ਬਹੁਤ ਬੀਬਾ ਬੰਦਾ ਹੈ। ਬਸ ਇਸ ਦੀ ਪੀਣੀ ਹੀ ਖਰਾਬ ਹੈ। ਹੁਣ ਗੱਧੇ ਜਿਵੇਂ ਲਿਟਦਾ ਹੈ। ਸੋਫ਼ੀ ਤਾਂ ਗਊ ਵਰਗਾ ਸਾਧ ਹੈ। ਹੁਣ ਤਾਂ ਐਂਵੇ ਹਾਥੀ ਜਿਵੇ ਝੂਲੀ ਜਾਂਦਾ ਹੈ। “ ਆਮ ਹੀ ਬੰਦੇ ਨੂੰ ਕਹਿ ਦਿੰਦੇ ਹਨ,” ਉਲੂ ਵਾਗੂ ਕਿਉਂ ਝਾਕੀ ਜਾਂਦਾ ਹੈ। ਬੰਦਰ ਦੀ ਤਰ੍ਹਾਂ ਟਪੂਸੀਆਂ ਕਿਉਂ ਮਾਰੀ ਜਾਂਦਾ ਹੈ। ਡੰਗਰ ਨਹੀਂ ਬੰਦਾ ਬੱਣ। ਗੱਲ ਕਰਦਾ, ਸੱਪ ਵਾਂਗ ਡੱਗ ਨਾਂ ਮਾਰ।” ਇਸ ਦਾ ਮੱਤਲਬ ਪੁੱਛੂਆਂ ਵਾਲੇ ਸਾਰੇ ਗੁਣ ਬੰਦੇ ਵਿੱਚ ਹਨ। ਬੰਦਾ ਬੱਣਨ ਲਈ ਉਸ ਨੂੰ ਚੁਕੰਨਾ ਬਤਣਨਾ ਪਵੇਗਾ। ਕਈ ਦੂਜਿਆ ਨੂੰ ਲੱਲਕਾਰਦੇ ਹਨ,” ਜੇ ਮੈਂ ਇਹ ਕੰਮ ਨਾਂ ਕਰ ਸਕਿਆ। ਮੇਰਾ ਨਾਮ ਬੱਦਲ ਦੇਣਾ। ਮੇਰਾ ਨਾਮ ਦੁਨੀਆ ਜਾਣਦੀ ਹੈ। ਮੈਂ ਬੜਾ ਖ਼ਤਰਨਾਕ ਬੰਦਾ ਹਾਂ। ਮੈਂ ਤਾਂ ਬੇਕੂਫ਼ ਵੀ ਹਾਂ। ਵੱਡੇ ਛੋਟੇ ਦੀ ਲਿਹਾਜ਼ ਨਹੀਂ ਕਰਦਾ। ਮੈਂ ਗਲ਼ੀ ਦਾ ਗੁੰਡਾ ਹਾਂ। ਮੇਰਾ ਨਾਮ, ਨਾਮਬਰ ਬੰਦਿਆ ਵਿੱਚ ਗਿਣਿਆ ਜਾਂਦਾ ਹੈ। ” ਬਈ ਜੇ ਦੁਨੀਆਂ ਨਾਮ ਜਾਣਦੀ ਹੈ। ਇਸ ਨਾਲ ਕੀ ਫ਼ਰਕ ਪੈਂਦਾ ਹੈ। ਆਪਣੇ ਆਪ ਨੂੰ ਖ਼ਤਰਨਾਕ, ਗੁੰਡਾ ਬਣਾਉਣ ਨਾਲ ਆਪ ਨੂੰ ਹੀ ਖ਼ਤਰਾ ਬੱਣਇਆ ਰਹਿੰਦਾ ਹੈ। ਸਰੀਫ਼ ਬੰਦਾ ਬੇਫਿਕਰ ਹੋ ਕੇ ਸੌਦਾਂ ਹੈ। ਕਈ ਕਹਿੰਦੇ ਨੇ,” ਗੁੱਸੇ ਗਰਮੀ ਵਿੱਚ ਮੈਨੂੰ ਬੋਲਣ ਦੀ ਅੱਕਲ ਨਹੀਂ ਰਹਿੰਦੀ। ਦਿਲ ਵਿੱਚ ਕੁੱਝ ਨਹੀਂ ਹੈ। ” ਜਿਹੜੇ ਭਲੇਮਾਣਸਾਂ ਦੇ ਮੂੰਹ ਵਿੱਚ ਇੰਨ੍ਹਾਂ ਕੁੱਛ ਹੈ। ਦਿਲ ਵਿੱਚ ਕੀ ਕੁੱਛ ਹੋਵੇਗਾ। ਰੱਬ ਬਚਾਏ, ਦਿਲ ਕੋਲੋ, ਦਿਲ ਵਿਚੋਂ ਤਾਂ ਬਹਾਰ ਜਾਣ ਲਈ ਕੋਈ ਰਸਤਾ ਵੀ ਨਹੀ ਹੈ। ਮੂੰਹ ਦੀਆਂ ਤਾਂ ਸੁਣ ਕੇ ਬੰਦਾ ਇਧਰ ਉਧਰ ਹੋ ਜਾਵੇਗਾ। ਦਿਲ ਨੂੰ ਤਾਂ ਕੋਈ ਅੱਜ ਤੱਕ ਨਹੀਂ ਲੱਭ ਸਕਿਆ। ਕਿਸੇ ਤੋਂ ਦਿਲ ਕਾਬੂ ਨਹੀਂ ਆਇਆ। ਵੱਡੇ-ਵੱਡੇ ਦਿਲ ਕੋਲੋ ਹਾਰ ਗਏ। ਕੋਈ ਦਿਲ ਨੂੰ ਕਾਬੂ ਨਹੀਂ ਕਰ ਸਕਿਆ। ਦਿਲ ਤਾਂ ਹੈ ਹੀ, ਸਮੁੰਦਰੋਂ ਡੂੰਘੇ। ਇਸ ਵਿੱਚ ਡੁੱਬ ਕੇ ਕਿਸੇ ਨੇ ਜਾਨ ਗੁਆਉਣੀ ਹੈ। ਫਿਰ ਤਾਂ ਨਾਮ ਤਾਂ ਕੀ ਬੰਦਾ ਹੀ ਨਹੀਂ ਲੱਭਣਾ। ਬੰਦਾ ਹੀ ਮਿੱਟ ਜਾਵੇਗਾ। ਕਈ ਕਹਿੰਦੇ ਹਨ,” ਫਲਾਣੇ ਨੇ ਮੇਰਾ ਨਾਮ ਮਿੱਟੀ ਵਿੱਚ ਮਿਲਾ ਦਿੱਤਾ। ” ਕੀ ਫ਼ਰਕ ਪੈਂਦਾ ਹੈ। ਜਦੋਂ ਅਖੀਰ ਮਿੱਟੀ ਵਿੱਚ ਹੀ ਮਿਲਣਾ ਹੈ। ਸਰੀਰ ਮਿੱਟੀ ਵਿੱਚ ਮਿਲਦਾ ਹੈ। ਮਿਲ ਜਾਵੇ ਪਰ ਨਾਮ ਦੁਨੀਆਂ ਦੇ ਵਿੱਚ ਸੂਰਜ ਵਾਂਗ ਚਮਣਾ ਚਾਹੀਦਾ ਹੈ। ਅਗਰ ਬੰਦੇ ਦੇ ਕੰਮ ਚੰਗ੍ਹੇ ਹੋਣਗੇ ਤਾਂ ਆਪੇ ਲੋਕੀਂ ਯਾਦ ਕਰਨਗੇ। ਬੰਦਾ ਨਾਮ ਨਾਲ ਨਹੀਂ ਕੰਮ ਨਾਲ ਪਹਿਚਾਣਿਆ ਜਾਂਦਾ ਹੈ। ਲੋਕੀਂ ਆਪ ਹੀ ਬਥੇਰੇ ਨਾਮ ਤਾਂ ਸ਼ਕਲ ਤੇ ਕੰਮ ਨੂੰ ਦੇ਼ ਕੇ ਰੱਖ ਲੈਂਦੇ ਹਨ। ਪਰਮੇਸਰ ਨਾਮ ਰੱਖ ਲੈਣ ਨਾਲ ਬੰਦਾ ਰੱਬ ਥੋੜੀ ਬਣ ਜਾਂਦਾ ਹੈ। ਪਰਮੇਸਰ ਦਾ ਸਾਰੀ ਦੁਨੀਆਂ ਪਾਲਦਾ ਹੈ। ਫਿਰ ਵੀ ਕੋਈ ਉਸ ਦਾ ਨਾਮ ਯਾਦ ਨਹੀਂ ਰੱਖਦਾ। ਔਖੇ ਸਮੇਂ ਉਸੇ ਦਾ ਨਾਮ ਹੀ ਯਾਦ ਆਉਂਦਾ ਹੈ।ਚਾਹੇ ਅਸੀ ਭਾਰਤ ਜਾਂ ਕਿਸੇ ਹੋਰ ਦੇਸ਼ ਵਿੱਚ ਰਹੀ ਜਈਏ। ਜਿਉਣ ਦਾ ਢੰਗ ਤਾਂ ਉਹੀ ਹੁੰਦਾ ਹੈ। ਅਸੀਂ ਦੋ ਰੋਟੀਆਂ ਖਾਦੇ ਹਾਂ। ਭਾਰਤ ਵਿੱਚ ਬਹੁਤੇ ਨੌ-ਜਵਾਨ ਕੰਮ ਕਰਕੇ ਨਹੀਂ ਰਾਜੀ। ਆਪਣੇ ਹੀ ਖੇਤਾਂ, ਦੁਕਾਨਾਂ, ਕਰੋਬਾਰਾਂ ਵਿੱਚ ਕੰਮ ਨੂੰ ਹੱਥ ਨਹੀਂ ਲਾਉਂਦੇ। ਬਾਹਰਲੇ ਨਾਮਬਰ ਮੁਲਕਾਂ ਵਿੱਚ ਜਾਂਦੇ ਹੀ ਝਾਂੜੂ ਮਾਰਨ, ਭਾਂਡੇ ਮਾਂਜਣ, ਖੇਤੀਬਾੜੀ ਕਰਨ ਲੱਗ ਜਾਂਦੇ ਹਨ। ਬਾਪ ਦੀ ਕਮਾਈ ਨਹੀਂ ਮਿਲਣੀ, ਪਤਾ ਹੁੰਦਾ ਹੈ। ਪਿੰਡ ਇਹੀ ਕੰਮ ਆਪਣੇ ਘਰ ਵਿੱਚ ਕਰਨ ਨੂੰ ਸ਼ਰਮ ਆਉਂਦੀ ਹੈ। ਆਪਣਾ ਨਾਮ ਘਰ ਦਾ ਕੰਮ ਕਰਕੇ ਬਦਨਾਮ ਹੁੰਦਾ ਹੈ। ਫੋਰਨ ਵਿੱਚ ਦੂਜਿਆ ਦਾ ਕੰਮ ਕਰਕੇ ਦੁਨੀਆਂ ਵਿੱਚ ਸੋਭਾ ਹੁੰਦੀ ਹੈ। ਦੂਜੇ ਦਾ ਕੰਮ ਕਰਨ ਨਾਲ ਫ਼ੱਕਰ ਕਰਦੇ ਹਾਂ। ਕਈ ਧਰਮਾਂ ਵਿੱਚ ਵੰਡੀਆਂ ਪਾ ਕੇ ਨਾਮ ਖੱਟਦੇ ਹਨ। ਇਨਸਾਨਾਂ ਦੇ ਨਾਮ ਨੂੰ ਮਿੱਟਾ ਜੇ ਨਾਮ ਚੱਮਕਾਉਂਦੇ ਹਨ। ਕੋਈ ਵੀ ਨਾਮ ਰੱਖਣ ਨਾਲ ਬੰਦੇ ਦੀਆਂ ਕਰਤੂਤਾਂ ਨਹੀਂ ਬੱਦਲਦੀਆਂ। ਨਾਮ ਵਿੱਚ ਕੀ ਰੱਖਿਆ। ਚੰਗੇ ਇਨਸਾਨ ਬੱਣੀਏ। ਆਪਣੀ ਸਾਫ਼ ਸੁਥਰੀ ਪਹਿਚਾਣ ਬੱਣਾਈਏ।

Comments

Popular Posts