ਮੁੰਡਿਆਂ ਦੇ ਵਿਚੋਂ ਸਿਰ ਕੱਢ ਸਰਦਾਰ

ਸਤਵਿੰਦਰ ਕੌਰ ਸੱਤੀ

satwinder_7@hotmail.com
ਮੁੰਡਿਆਂ ਦੇ ਵਿਚੋਂ ਸਿਰ ਕੱਢ ਸਰਦਾਰ

ਭੱਗੜੇ ਵਿਚ ਕਰੀ ਜਾਵੇ ਉਹ ਕਮਾਲ।
ਮੁੰਡਿਆਂ ਦੇ ਵਿੱਚ ਉਹਦੀ ਵੱਖਰੀ ਚਾਲ।
ਗੁਲਾਨਾਰੀ ਪੱਗ ਰੰਗ ਸੂਹਾ ਲਾਲ ਗੁਲਾਲ।
ਭਗੜੇ ਵਿੱਚ ਨੱਚ ਪਾਈ ਜਾਵੇ ਧਮਾਲ।
ਸੰਭਾਂ ਵਾਲੀ ਡਾਂਗ ਜੁੱਤੀ ਤਿੱਲੇਦਾਰ।
ਮੁੰਡਿਆਂ ਦੇ ਵਿਚੋਂ ਸਿਰ ਕੱਢ ਸਰਦਾਰ।
ਸੋਹਣੇ ਪੰਜਾਬ ਦਾ ਹੈ ਉਹ ਸਿੰਗਾਰ।
ਪੈਂਦਾ ਕਰਦਾ ਅੰਨ ਦਾ ਉਹ ਭੰਡਾਰ।
ਦੁਨੀਆਂ ਨੂੰ ਦੇਵੇ ਅੰਨ ਦੇ ਭੰਡਾਰ।
ਭੁੱਖਾ ਰੱਖੇ ਭਾਂਵੇਂ ਆਪਣਾ ਪਰਵਾਰ।
ਮੇਰਾ ਤਾਂ ਹੈ ਉਹ ਸੋਹਣਾ ਸਰਦਾਰ।
ਵੰਡਦਾ ਸਤਵਿੰਦਰ ਸਭ ਨੂੰ ਪਿਆਰ।
ਸੱਤੀ ਦਿਲਾਂ ਤੇ ਜਾਂਦਾ ਖੁਸ਼ੀਆਂ ਖਿਲਾਰ।
ਦੇਸ਼, ਕੌਮ, ਸਮਾਜ ਨੂੰ ਕਰਦਾ ਪਿਆਰ।

Comments

Popular Posts