ਵਿਪਾਰੀ ਵਣਜਾਰੇ ਫਿਰਦੇ ਦੁਨੀਆਂ ਨੂੰ ਠੱਗਦੇ ਆਪਣੀ ਹੀ ਕੀਮਤ ਦੇ ਕੇ ਮੁੱਲ ਵਸੂਲ ਕਰਦੇ

-ਸਤਵਿੰਦਰ ਕੌਰ ਸੱਤੀ (ਕੈਲਗਰੀ)-
ਵਿਪਾਰੀ ਵਣਜਾਰੇ ਫਿਰਦੇ ਦੁਨੀਆਂ ਨੂੰ ਠੱਗਦੇ, ਆਪਣੀ ਹੀ ਕੀਮਤ ਦੇ ਕੇ ਮੁੱਲ ਵਸੂਲ ਕਰਦੇ। ਸਾਰੇ ਤਾਂ ਨਹੀਂ ਅਮੀਰ ਘਰਾਂ ਦੇ ਕਾਕੇ ਬਾਹਰਲੇ ਦੇਸ਼ਾਂ ਵਿੱਚ ਵੀ ਐਸ਼ ਹੀ ਕਰਨ ਆਉਂਦੇ ਹਨ। ਪੈਸੇ ਦੇ ਕੇ ਡੀਗਰੀਆਂ ਖ੍ਰੀਦ ਕੇ, ਹੋਰ ਪੜ੍ਹਨ ਲਈ ਬਾਹਰ ਦਾ ਵਿਜ਼ਾਂ ਲੈ ਲੈਂਦੇ ਹਨ। ਜਿਹੜੇ ਪਹਿਲਾਂ ਹੀ ਮੁੱਲ ਦੇ ਕੇ ਪਾਸ ਹੋਏ ਹਨ। ਅੱਗੇ ਕੀ ਪੜ੍ਹਨਗੇ? ਬਦੇਸ਼ਾਂ ਵਿੱਚ ਪੜ੍ਹਨ ਗਏ ਹਨ। ਪਰ ਕਾਲਜ਼ ਦੇ ਟੀਚਰ, ਮੁੰਡਿਆਂ ਨੂੰ ਸਾਲ ਦੇ ਅਖੀਰ ਵਿੱਚ ਬਾਹਰ ਕੱਢ ਰਿਹੇ ਹਨ। ਕਿ ਕਲਾਸ ਵਿੱਚ ਹਾਜ਼ਰੀ ਪੂਰੀ ਨਹੀਂ ਹੈ। ਇਹ ਗੋਲ-ਮਟੋਲ ਬੀਬੀ ਦੇ ਪੜ੍ਹੇ ਲਿਖੇ ਮਰਦ ਹਨ। ਇੱਕ ਵਾਰ ਪੰਜਾਬ ਤੋਂ ਭੈਣ ਬਦੇਸ਼ੀ ਦੋਰੇ ਤੇ ਆਈ। ਉਸ ਨੇ ਉਥੇ ਦੇ ਬੰਦਿਆਂ ਦੀਆਂ ਕਰਤੂਤਾਂ ਸਾਰੇ ਜੱਗ ਜਾਹਰ ਕਰ ਦਿੱਤੀਆਂ। ਕਰਨੀਆਂ ਵੀ ਚਾਹੀਦੀਆਂ ਹਨ। ਉਸ ਕੋਲ ਇੱਕ ਕੁੜੀ ਨੇ ਆਪਣੀ ਕਹਾਣੀ ਰੋਂਈ ਕਿ ਮੇਰੇ ਪੇਟ ਵਿੱਚ ਬੱਚਾ ਹੈ। ਇਹ ਗਲਤੀਆਂ ਦਾ ਕਾਰਨ ਹੈ। ਇਸ ਤਰ੍ਹਾਂ ਬਦੇਸ਼ਾਂ ਵਿੱਚ ਕਈ ਕੁੜੀਆਂ ਫਸੀਆਂ ਹੋਈਆਂ ਹਨ। ਮਾਂਪੇ ਧੀਆਂ ਨੂੰ ਚੰਗ੍ਹੀ ਜਿੰਦਗੀ ਜਿਉਣ ਲਈ ਭੇਜਦੇ ਹਨ। ਪਰ ਕਈ ਕੁੜੀਆਂ ਮੁੰਡੇ ਰਸਤੇ ਤੋਂ ਭੱਟ ਜਾਂਦੇ ਹਨ। ਇਹ ਕੱਲੇ ਬਦੇਸ਼ਾਂ ਜਾਂ ਇੱਕ ਦੇਸ਼ ਵਿੱਚ ਨਹੀ ਹੈ। ਹਰੇਕ ਥਾਂ ਤੇ ਇਹ ਧੰਦਾਂ ਜੋਰਾਂ ਤੇ ਹੈ। ਹਰ ਚਾਰ ਦਿਵਾਰੀ ਵਿੱਚ ਤੇ ਖੁੱਲੇਆਮ ਹੁੰਦਾ ਹੈ। ਕਈ ਬੰਧਨ ਵਿੱਚ ਰਹਿਕੇ ਕਰਦੇ ਹਨ। ਕਈ ਟੱਕਿਆਂ ਦੇ ਜ਼ੋਰ ਤੇ ਖ੍ਰੀਦਦੇ ਹਨ। ਮੱਤਲੱਬ ਦੋਂਨਾਂ ਦਾ ਇੱਕੋ ਹੀ ਹੈ। ਪਤਨੀ ਤੇ ਵੇਸਵਾਂ ਦੋਂਨਾਂ ਦਾ ਹੀ ਉਹੀ ਇੱਕੋ ਹਸ਼ਰ ਹੁੰਦਾ ਹੈ। ਦੋਂਨੇ ਮਰਦ ਨੂੰ ਖੁੱਸ਼ ਕਰਦੀਆਂ ਹਨ। ਜਦੋਂ ਵੇਸਵਾਂ ਦੀ ਗੱਲ ਆਉਂਦੀ ਹੈ। ਸਭ ਦੀਆਂ ਅੱਖਾਂ ਪੂਰੀਆਂ ਖੁੱਲ ਜਾਂਦੀਆਂ ਹਨ। ਕੰਨ ਖੜੇ ਹੋ ਜਾਂਦੇ ਹਨ। ਕਈ ਜੋਂ ਆਪ ਨੂੰ ਆਪੇ ਬੜੇ ਸ਼ਰੀਫ਼ ਸੱਮਝਦੇ ਹਨ। ਇਸ ਤੇ ਦੁਹਾਈ ਪੌਣ ਲੱਗ ਜਾਂਦੇ ਹਨ," ਬੜਾਂ ਮਾੜਾਂ ਹੋ ਰਿਹਾ ਹੈ। ਮਾੜਾਂ ਕੰਮ ਹੈ।" ਇਸ ਤੋਂ ਕੋਈ ਵੀ ਨਹੀਂ ਰੁਕਦਾ।
ਇਹ ਔਰਤ ਭਰਵੇ ਜੁਸੇ ਦੀ ਸੀ। ਸਿਰ ਇਸ ਤਰ੍ਹਾਂ ਕੱਜਿਆ, ਜਿਵੇ ਹੁਣੇ ਹੀ ਕੱਪੜਾਂ ਮੂੰਹ ਤੋਂ ਹੱਟਾਇਆ ਹੋਵੇ। ਮੋਟੀਆਂ ਅੱਖਾਂ, ਬਾਕੀ ਨਕਸ਼ ਗੋਲ-ਮਟੋਲ ਸਨ। ਜਿਉਂ ਹੀ ਹਿੰਦੋਸਤਾਨ ਛੱਡ ਕੇ ਬਦੇਸ਼ ਬਾਹਰ ਆਈ। ਇਸ ਦੀ ਦੋਸਤੀ ਮੁੰਡਿਆ ਨਾਲ ਜ਼ਿਆਦਾ ਸੀ। ਇਸ ਦੇਸ਼ ਵਿੱਚ ਹਿੰਦੋਸਤਾਨੀ ਔਰਤਾਂ ਘੱਟ ਹੀ ਸਨ। ਬਹੁਤੀਆਂ ਆਪਣੇ ਪਤੀ ਨਾਲ ਘਰ ਵਸਾ ਕੇ ਰਹਿ ਰਹੀਆਂ ਸਨ। ਜਦੋਂ ਕਿੱਤੇ ਪੈਰ ਜੰਮਾਉਣੇ ਹੁੰਦੇ ਹਨ। ਮੁਸ਼ਕਲਾਂ ਤਾਂ ਆਉਂਦੀਆਂ ਹੀ ਹਨ। ਕਈ ਹਿੱਕ ਦੇ ਜ਼ੋਰ ਤੇ ਕਮਾਈ ਕਰਦੇ ਹਨ। ਕਈ ਹੇਰਾਫੇਰੀ ਕਰਦੇ ਹਨ। ਕਈ ਸਭ ਤੋਂ ਸੋਖਾਂ ਕੰਮ, ਜਿਸਮਾਂ ਦਾ ਸੌਦਾਂ ਕਰਦੇ ਹਨ। ਅਗਲੇ ਨੂੰ ਲੱਗਦਾ ਹੈ। ਮੈਂ ਕੀਮਤ ਦੇ ਕੇ ਮੁੱਲ ਖ੍ਰੀਦ ਰਿਹਾ ਹਾਂ। ਦੋਂਨੇ ਧੀਰਾਂ ਹੀ ਆਪੋਂ ਆਪਣੀ ਜਗ੍ਹਾਂ ਇੱਕ ਦੂਜੇ ਨੂੰ ਮੁੱਲ ਉਤਾਰ ਰਹੀਆਂ ਹੁੰਦੀਆਂ ਹਨ। ਖ੍ਰੀਦਦਾਰ ਦੋਂਨੇ ਹੁੰਦੇ ਹਨ। ਇਕ ਸਿੱਕਿਆਂ ਨਾਲ, ਦੂਜਾਂ ਜਿਸਮ ਦੇ ਕੇ ਖ੍ਰੀਦ ਰਿਹਾ ਹੁੰਦਾ ਹੈ। ਅੱਬਲਾਂ ਨਾਰੀ ਨਾਲੋਂ, ਸਿੱਕਿਆਂ ਵਾਲਾਂ ਦੂਹਰੀ ਕੀਮਤ ਦਿੰਦਾ ਹੈ। ਸਿੱਕੇ ਵੀ ਦਿੰਦਾ ਹੈ, ਆਪਣਾਂ ਜਿਸਮ ਵੀ ਦਿੰਦਾ ਹੈ। ਔਰਤ ਦੀ ਇੱਜ਼ਤ ਉਤਾਰਨ ਗਿਆ। ਆਪ ਧੰਨ ਤੇ ਇੱਜ਼ਤ ਦੋਨੋਂ ਹੀ ਲੁੱਟਾ ਕੇ ਆਉਂਦਾ ਹੈ। ਦੁਨੀਆਂ ਐਸੇ ਭਦਰ ਪੁਰਸ਼ਾਂ ਨੂੰ ਜਾਣਦੀ ਹੁੰਦੀ ਹੈ। ਇਸ ਔਰਤ ਨੂੰ ਪੜ੍ਹਾਈ ਦੇ ਨਾਲ-ਨਾਲ ਜਦੋਂ ਕੰਮ ਕਰਨਾਂ ਪਿਆ ਤਾਂ ਇਹ ਕੰਮਲਾਂ ਗਈ। ਕੁੱਝ ਹੀ ਦਿਨਾਂ ਵਿੱਚ ਦੋ ਮਰਦ ਇਸ ਨੂੰ ਕੰਮ ਤੋਂ ਤਿੰਨ ਹਮਜਮਾਤੀ ਮਿਲ ਗਏ। ਛੇ ਜਾਣੇ ਹੀ ਦੋ ਕੰਮਰਿਆਂ ਦੇ ਮਕਾਨ ਵਿੱਚ ਰਹਿੱਣ ਲੱਗ ਗਏ। ਸਾਰਿਆ ਦਾ ਭਾਰ ਵੰਡਿਆ ਗਿਆ। ਸਾਰੇ ਮਿਲ ਕੇ ਘਰ ਦਾ ਖ਼ੱਰਚਾ ਚਲਾ ਲੈਂਦੇ। ਇੰਨ੍ਹਾਂ ਸਾਰਿਆਂ ਲਈ ਰੋਟੀ ਬਣਾਉਣ, ਕੱਪੜੇ ਧੋਣ ਤੇ ਹੋਰ ਕਈ ਕੰਮ ਗੋਲ-ਮਟੋਲ ਔਰਤ ਕਰ ਦਿੰਦੀ। ਹੋਲੀ-ਹੋਲੀ ਦੋਸਤੀ ਹੀ ਸਰੀਰਕ ਹੱਵਸ ਵਿੱਚ ਬੱਦਲ ਗਈ। ਇਸ ਨੂੰ ਇਹ ਕੰਮ ਰਾਸ ਆ ਗਿਆ। ਹੁਣ ਬਹੁਤੀ ਪੜ੍ਹਾਈ ਵੀ ਕੀ ਕਰਨੀ ਸੀ? ਇਸ ਨੇ ਹੋਰ ਸਰੀਫ਼ ਘਰਾਂ ਦੀਆ ਕੁੜੀਆਂ ਨੂੰ ਵੀ ਬਗਲਾਂ ਲਿਆ। ਆਪਣੇ ਕੋਲ ਰੱਖ ਕੇ ਉਹੀ ਧੰਦਾਂ ਕਰਾਉਣਾਂ ਸ਼ੁਰੂ ਕਰ ਦਿੱਤਾ। ਆਪ ਬੱਣ ਗਈ ਮਹਿਲਾਂ ਮੰਡਲ ਦੇ ਹੱਕਾਂ ਦੀ ਰਾਖੀ ਕਰਨ ਵਾਲੀ, ਬੀਬੀਆਂ ਦੀ ਪ੍ਰਧਾਨ। ਦੁੱਖ ਤਾਂ ਇਸ ਨੂੰ ਦੁੱਖੀ ਔਰਤਾਂ ਦੇ ਸੁੱਣਨੇ ਚਾਹੀਦੇ ਸੀ। ਪਰ ਇਹ ਦਰਦ ਮਰਦਾ ਦਾ ਮਹਿਸੂਸ ਕਰਦੀ ਸੀ। ਉਨ੍ਹਾਂ ਨੂੰ ਨੇੜੇ ਹੋ ਕੇ ਦੇਖਦੀ ਜਿਉਂ ਸੀ। ਅਗਰ ਕੋਈ ਔਰਤ ਹੀ ਔਰਤ ਦੇ ਹੱਕਾ ਲਈ ਲੱੜਦੀ। ਲੋਕਾਂ ਵਿੱਚ ਅਵਾਜ਼ ਉਠਾ ਕੇ ਕਹਿੰਦੀ," ਔਰਤਾਂ ਨੂੰ ਵੇਸਵਾਂ ਬੱਣਿਆ ਜਾਂ ਰਿਹਾ ਹੈ। ਔਰਤ ਨਾਲ ਧੱਕਾ ਹੋ ਰਿਹਾ ਹੈ। ਔਰਤ ਗਲਾਮ ਹੈ।" ਇਹ ਪ੍ਰਧਾਂਨ ਉਦੋਂ ਹੀ ਝੰਡਾਂ ਚੱਕ ਕਿ ਨਾਹਰੇ ਲਾਉਣ ਲੱਗ ਜਾਂਦੀ," ਐਸੀ ਕੋਈ ਗੱਲ ਨਹੀਂ। ਵੇਸਵਾਂ ਦਾ ਧੰਦਾ ਤਾਂ ਬਿਲਕੁਲ ਹੀ ਨਹੀਂ ਹੈ। ਔਰਤ ਬਿਲਕੁਲ ਸੁਰਖਿੱਤ ਹੈ। ਔਰਤ ਨੂੰ ਬਦਨਾਮ ਕੀਤਾ ਜਾ ਰਿਹਾ ਹੈ। ਮਰਦਾ ਵਿਚਾਰਿਆਂ ਸਿਰ, ਇਲਜ਼ਾਮ ਆ ਰਿਹਾ ਹੈ। ਮਰਦਾ ਨਾਲ ਬੜਾਂ ਜੁਰਮ ਹੋ ਰਿਹਾ ਹੈ। " ਆਪਣੀ ਬੱਣਾਈ ਵਿਬ ਸਾਈਟ ਤੇ ਆਪਣੇ ਹੀ ਆਰਟੀਕਲ ਲਿਖ ਕੇ ਵੀ ਲਗਾਉਂਦੀ। ਜੋਂ ਔਰਤਾਂ, ਔਰਤਾਂ ਲਈ ਅਵਾਜ਼ ਉਠਾਉਂਦੀਆਂ ਹਨ। ਉਹ ਇਸ ਨੂੰ ਅਸ਼ਲੀਲ ਲੱਗਦੀਆਂ ਹਨ। ਜਿਹੜੀਆਂ ਕੁੜੀਆਂ ਆਪਣੀ ਕਹਾਣੀ ਦੱਸ ਕੇ ਆਪਣਾਂ ਆਪ ਬੱਚਾਉਣ ਦੀ ਕੋਸ਼ਸ ਕਰਨ ਦਾ ਯਤਨ ਕਰਦੀਆਂ ਹਨ। ਇਹ ਮਰਦਾ ਔਰਤਾਂ ਦੀ ਪ੍ਰਧਾਂਨ ਬੀਬੀ ਦੁੱਖੀ ਔਰਤਾਂ ਨੂੰ ਫੱਟਕਾਰ ਪਾਉਂਦੀ ਕਹਿੰਦੀ ਹੈ," ਬੇਬਸ ਹੋ ਰਹੀਆਂ ਕੁੜੀਆਂ ਦੇ ਨਾਂਮ ਮੇਰਾ ਸਦੇਸ਼ ਹੈ। ਕਿ ਮੈਨੂੰ ਨਹੀਂ ਪਤਾ ਕੁੜੀਆ ਨੇ ਹੱਡ ਬੀਤੀ ਕਿਉਂ ਸੁੱਣਾਈ ਹੈ। " ਇਸ ਠੇਕੇਦਾਰਨੀ ਨੂੰ ਪਤਾ ਹੋਣਾਂ ਚਾਹੀਦਾ ਹੈ। ਕਿਹੜੀ ਕੁੜੀ ਦੀ ਅੱਜ ਪਤ ਲੁੱਟੀ ਗਈ ਹੈ? ਕਿਹੜੀ ਕੁੜੀ ਨੇ ਵੇਸਵਾਂ ਦਾ ਧੰਦਾਂ ਸ਼ੁਰੂ ਕੀਤਾ ਹੈ? ਕਿਹੜੀ ਕੁੜੀ ਨਜ਼ਿਜ ਬੱਚੇ ਦੀ ਮਾਂ ਬੱਣਨ ਵਾਲੀ ਹੈ? ਤਾਂ ਕਿ ਆਪਣੇ ਗਰੋਹੁ ਵਿੱਚ ਸ਼ਾਮਲ ਕਰ ਕੇ ਮਰਦਾ ਨੂੰ ਖੁੱਸ਼ ਕਰਨ ਦੀ ਵਸੂਲੀ ਕਰ ਸਕੇ। ਇਸ ਮੁਤਾਬਕ ਗਰੀਬ ਘਰਾਂ ਦੀਆਂ ਕੁੜੀਆਂ ਜੋਂ ਰਿਸ਼ਵਤ ਦੇ ਕੇ ਪਹਿਲੇ ਨੰਬਰ ਤੇ ਕਲਾਸ ਵਿਚੋਂ ਪਾਸ ਹੋ ਕੇ ਮੈਡੀਕਲ ਕਰਨ ਵਿੱਚ ਦਾਖ਼ਲ ਨਹੀਂ ਹੋਈਆਂ। ਉਹ ਵੇਸਵਾਂ ਹੀ ਬੱਣਨ ਜਾਂ ਫਿਰ ਡਿਸਕੋ ਵਿੱਚ ਨੱਚਣ। ਹੋਰ ਕਿਸੇ ਲੇਖਕਾਂ ਨੂੰ ਸੂਹ ਨਾਂ ਮਿਲ ਜਾਵੇ। ਇਹ ਫਿਰ ਕੁੜੀਆਂ ਨੂੰ ਅਕਲ ਦਿੰਦੀ ਹੈ," ਕਿ ਲੋਕੀ ਤਾਂ ਧੋਖੇ ਠੱਗੀਆਂ ਨਾਲ, ਮੁਸ਼ਕਲਾਂ ਸਹਿ ਕੇ, ਗਲਤ ਤਰੀਕੇ ਨਾਲ ਵਿਆਹ ਕਰਾ ਕੇ, ਹਰ ਕੂਫ਼ਰ ਤੋਲ ਕੇ ਬਾਹਰ ਆਉਂਦੇ ਹਨ। ਤੁਸੀਂ ਆਪਣੀ ਮਰਜ਼ੀ ਨਾਲ ਬਾਹਰਲੇ ਮੁਲਕਾਂ ਵਿੱਚ ਰਹਿੱਣ ਦੀ ਖ਼ਾਹਸ਼ ਲੈ ਕੇ, ਤੀਜੀ ਡਵੀਜ਼ਨ ਵਿੱਚ ਪਾਸ ਹੋ ਕੇ, ਅਨਪੜ੍ਹ ਮਰਦਾ ਨਾਲ ਵਿਆਹ ਕਰਾ ਕੇ, ਆਪੇ ਜਹਾਜ਼ ਵਿੱਚ ਬੈਠ ਕੇ, ਆਪੇ ਜਿਦ ਕਰਕੇ, ਗਰੀਬ ਮਾਂਪਿਆਂ ਦੀਆਂ ਧੀਆਂ ਬਾਹਰ ਆ ਗਈਆਂ ਹੋ। ਤਾਂ ਵਿਸਵਾਂ ਦਾ ਧੰਦਾ ਕੋਈ ਮਾੜਾਂ ਨਹੀਂ। ਤੀਜੇ ਦਰਜੇ ਤੇ ਪਾਸ ਹੋਣ ਵਾਲਿਆਂ ਨੂੰ ਡਿਸਕੋ ਵਿੱਚ ਨੱਚਣ ਦੀ ਹੀ ਜੋਬ ਮਿਲ ਸਕਦੀ ਹੈ। ਹੋਰ ਲੇਖਕਾਂ ਨੂੰ ਦੱਸ ਕੇ ਆਰਟੀਕਲ ਕੱਢਾ ਕੇ ਧੰਦੇ ਤੇ ਕਿਉਂ ਪਾਣੀ ਫੇਰਦੀਆਂ ਹੋ। ਆਪਣੀ ਤੇ ਮਾਂਪਿਆਂ ਦੀ ਪੱਤ ਰੋਲਣਾਂ ਤੇ ਇਹ ਧੰਦਾ ਕੋਈ ਗੁਨਾਅ ਦਾ ਨਹੀਂ ਹੈ। ਪੁਲੀਸ ਨਾਲ ਗੱਲਬਾਤ ਕਰਕੇ ਉਸ ਨਾਲ ਹੀ ਰਾਸਤਾਂ ਬੱਣਾ ਲਵੋਂ। ਔਰਤ ਨੂੰ ਸੋਹੁਰਿਆਂ ਵੱਲੋ ਤੰਗ ਕਰਨ ਤੇ, ਕਿਸੇ ਸਹੁਰੇ ਘਰ ਦੇ ਦੋਸ਼ੀ ਬੰਦੇ ਨੂੰ ਠਾਂਣੇ ਵਿੱਚ ਨਹੀਂ ਘਿੜੀਸਣਾਂ ਚਾਹੀਦਾ। ਕਿਉਂ ਅੱਤਿਆਚਾਰ ਹੁੰਦੇ ਦਾ, ਢੰਢੋਰਾਂ ਅਦਾਲਤ ਵਿੱਚ ਪਿੱਟਦੀਆਂ ਹੋ। ਤੁਹਾਨੂੰ ਤਾ ਮਾਂਪੇ ਜੰਮਦੇ ਹੀ ਨਾਂ, ਮੁੰਡਾ ਹੀ ਜੰਮ ਲੈਂਦੇ। ਕੁੜੀਆਂ ਅੰਨਪੜ੍ਹ ਮੁੰਡਿਆਂ ਨੂੰ ਅੰਨਪੜ੍ਹ ਹੀ ਕਿਉਂ ਕਹਿੰਦੀਆਂ ਹੋ। ਅੰਨਪੜ੍ਹ ਹੀ ਧੰਦਾਂ ਵੱਧ ਵੱਟਾਉਂਦੇ ਹਨ। " ਸਿਆਣੇ ਕਹਿੰਦੇ ਹਨ। ਜੇ ਆਪ ਬੰਦਾ ਗੱਲ਼ਤ ਕੰਮ ਕਰਦਾ ਹੈ। ਉਹ ਗੁਨਾਹ ਨਹੀਂ ਲੱਗਦਾ। ਮਰਦਾ ਨੂੰ ਈ-ਮੇਲ ਭੇਜਦੀ," ਇਸ ਦੇ ਤਾਂ ਦਿਮਾਗ ਵਿੱਚ ਖ਼ਰਾਬੀ ਹੈ। ਇਲਾਜ਼ ਲਈ ਪਾਗਲ ਖਾਨੇ ਭੇਜਣਾਂ ਪੈਣਾਂ ਹੈ। ਦਿਮਾਗ ਦਾ ਅਪਰੇਸ਼ਨ ਹੋਣ ਵਾਲਾਂ ਹੈ। " ਹੁਣ ਆਪੇ ਹੀ ਅਨਦਾਜਾਂ ਲਈਏ ਸੜਾਂਦ ਤੇ ਕੱਪੜਾਂ ਪਾਉਣ ਨਾਲ ਮੁਸ਼ਕ ਬੰਦ ਹੋ ਜਾਵੇਗਾ। ਵਿਸਵਾਂ ਦਾ ਧੰਦਾਂ ਲੁੱਕਾਉਣ ਨਾਲ ਮੁੱਕ ਜਾਵੇਗਾ। ਸਹੀਂ ਕਹਿੰਦੇ ਹਨ। ਔਰਤ, ਔਰਤ ਦੀ ਵੱਡੀ ਦੁਸ਼ਮਣ ਹੈ। ਇੱਕ ਔਰਤ, ਔਰਤ ਦੀਆਂ ਮਜਬੂਰੀਆਂ ਦੱਸ ਰਹੀ ਹੈ। ਦੂਜੀ ਕਹਿ ਰਹੀ ਹੈ। ਇਸ ਦੇ ਦਿਮਾਗ ਦਾ ਇਲਾਜ਼ ਹੋਣਾ ਚਾਹੀਦਾ ਹੈ। ਦੁਨੀਆਂ ਤੇ ਇਹ ਕੋਈ ਮਾਂੜਾਂ ਧੰਦਾ ਨਹੀਂ ਹੈ। ਇਸ ਗੋਲ-ਮਟੋਲ ਬੀਬੀ ਮੁਤਾਬਕ ਜਿੰਦਗੀ ਨੂੰ ਵੀ ਗੋਲ-ਮੋਲ ਹੀ ਚੱਲਣ ਦਿਉਂ। ਵਸੇਬਾ ਜਿਵੇਂ ਮਰਜ਼ੀ ਕਰੋਂ। ਦੁਨੀਆਂ ਨੂੰ ਜਾਹਰ ਨਾਂ ਕਰੋਂ। ਔਰਤ ਹੀ ਐਸੀ ਹਾਮੀ ਭਰੇਗੀ ਤਾਂ ਬੱਚੇ ਕਿਹੋਂ ਜਿਹੇ ਪੈਂਦਾ ਕਰੇਗੀ?

Comments

Popular Posts