ਪਰਾਈ ਔਰਤ ਨੂੰ ਕਿਹੜੀ ਨੀਅਤ ਨਾਲ ਦੇਖਦੇ ਹੋ?

-ਸਤਵਿੰਦਰ ਕੌਰ ਸੱਤੀ ( ਕੈਲਗਰੀ)-

ਜੀਤ ਮੈਨੂੰ ਹਰ ਸ਼ਾਮ ਮਿਲਦੀ ਅੱਜ ਕੱਲ ਉਸ ਦਾ ਗੱਲ ਕਰਨ ਦਾ ਵਿਸ਼ਾਂ ਹੀ ਵੱਖਰਾ ਸੀ। ਮੈਨੂੰ ਪੁੱਛ ਰਹੀ," ਕੀ ਤੁਸੀਂ ਕਿਸੇ ਮੈਥ ਦੀ ਟੂਸ਼ਨ ਦੇਣ ਵਾਲੀ, ਕਿਸੇ ਕੁੜੀ ਨੂੰ ਜਾਣਦੇ ਹੋ। ਬੰਦਾ ਨਹੀਂ ਚਾਹੀਦਾ। ਮਰਦ ਤੇ ਭਰਸਾ ਨਹੀਂ ਹੈ। ਪਤੀ ਜਾਂ ਬੇਟਾ ਉਦਾ ਤਾਂ ਘਰ ਕੋਈ ਹੁੰਦਾ ਹੀ ਹੈ। ਪਰ ਕਦੇ-ਕਦੇ ਕੱਲੀ ਕੁੜੀ ਘਰ ਹੁੰਦੀ ਹੈ। " ਮੈਂ ਹਰ ਵਾਰ ਹਾਂ ਹੂ ਕਰ ਛੱਡਦੀ। ਮੇਰੇ ਮਨ ਵਿੱਚ ਇਹ ਗੱਲ ਖੱਟਕ ਰਹੀ ਸੀ। ਕੁੜੀ ਨੂੰ ਕੁੜੀ ਹੀ ਟੂਸ਼ਨ ਪੜ੍ਹਾਉਣ ਕਿਉਂ ਆ ਸਕਦੀ ਹੈ। ਬੰਦਾ ਕੀ ਹਊਆ ਹੈ? ਦਿਲ ਤਾਂ ਕਰ ਰਿਹਾ ਸੀ ਪੁੱਛਾਂ," ਬਈ ਜਿਹੜੀ ਕੁੜੀ ਤੇਰੇ ਘਰ ਪੜ੍ਹਾਂਉਣ ਆਵੇਗੀ। ਉਸ ਨੂੰ ਤੁਹਾਡੇ ਘਰ ਦੇ ਮਰਦਾ ਤੋਂ ਕੋਈ ਖ਼ਤਰਾ ਨਹੀਂ ਹੈ। ਕੀ ਦੂਜੇ ਦੀ ਧੀ ਆਪਣੀ ਧੀ ਵਰਗੀ ਨਹੀਂ ਹੈ? ਕੀ ਕਦੇ ਅਸੀਂ ਦੂਜੇ ਦੀ ਕੁੜੀ ਨੂੰ ਵੀ ਆਪਣੀ ਕੁੜੀ ਵਰਗੀ ਸੱਮਝਿਆ ਹੈ? " ਮੇਰੇ ਅੰਦਰ ਬਹੁਤ ਸ਼ਬਦ ਉਸਲ-ਵੱਟੇ ਲੈਣ ਲੱਗੇ। ਇੱਕ ਦਿਨ ਜੀਤ ਨੇ ਫਿਰ ਕਹਿੱਣਾ ਸ਼ੁਰੂ ਕਰ ਦਿੱਤਾ," ਕੁੜੀ ਨੂੰ ਕੋਈ ਕੁੜੀ ਘਰ ਹੀ ਆ ਕੇ ਪੜ੍ਹਾਂ ਜਾਵੇ ਤਾਂ ਚੰਗ੍ਹਾਂ ਹੈ। ਬਾਹਰ ਤਾਂ ਕਿਸੇ ਤੇ ਜ਼ਕੀਨ ਹੀ ਨਹੀਂ। ਬੰਦੇ ਤੇ ਤਾਂ ਉਈਂ ਜ਼ਕੀਨ ਨਹੀਂ ਹੈ। ਹੈਂਇਆਂ ਹੀ ਨਹੀਂ ਪੈਂਦਾ। ਮਰਦ ਘਰ ਪੜ੍ਹਾਂਉਣ ਆਵੇ। " ਮੈਂ ਪਹਿਲਾਂ ਸੋਚਦੀ ਸੀ। ਕੁੜੀ ਪੜ੍ਹਾਂਵੇ ਜਾਂ ਬੰਦਾ, ਮੈਂ ਵਿਚੋਂ ਕੀ ਲੈਣਾ ਹੈ? ਮੈਂ ਇਸ ਵਾਰ ਹੌਸਲਾਂ ਕਰਕੇ ਪੁੱਛ ਹੀ ਲਿਆ," ਜੀਤ ਔਰਤ ਬੰਦੇ ਤੋਂ ਇਨ੍ਹਾਂ ਕਿਉਂ ਡਰਦੀ ਹੈ? ਇਹ ਡਰ ਕਦੋਂ ਮੁਕੂਗਾ। ਕੀ ਬੰਦਾ ਔਰਤ ਦਾ ਸ਼ਿਕਾਰ ਕਰਨ ਲਈ ਹੀ ਹੈ? ਕੁੜੀਆਂ ਨੂੰ ਕਿਨ੍ਹਾਂ ਚਿਰ ਲੁਕੋ ਕੇ ਰੱਖਿਆ ਜਾਵੇਗਾ। " ਜੀਤ ਨੇ ਫਿਰ ਕਿਹਾ," ਤੁਹਾਨੂੰ ਪਤਾ ਹੀ ਹੈ। ਐਂਵੇਂ ਬੰਦਾ ਬੱਚੀ ਨਾਲ ਛੇੜ ਛਾੜ ਕਰਨ ਲੱਗ ਜਾਵੇ। ਆਪਣੀ ਹੀ ਕੁੜੀ ਦਾ ਦਿਲ ਅਗਲੇ ਤੇ ਆ ਜਾਵੇ। ਬਦਲਦੇ ਦਾ ਪਤਾ ਨਹੀਂ ਲੱਗਦਾ, ਮਨ ਦਾ ਕੀ ਹੈ? ਨਾਂ ਪੜ੍ਹਨ ਕਰਕੇ ਐਂਵੇਂ ਹੀ ਗੱਲ ਬਣਾਂ ਲਵੇ। ਇਹੋ ਕੁੱਝ ਵਾਪਰਨ ਨਾਲੋਂ ਬਚਾ ਕਰਨਾ ਹੀ ਠੀਕ ਹੈ। ਕਈ ਬੰਦੇ ਝਾਕਦੇ ਹੀ ਇਸ ਤਰ੍ਹਾਂ ਹਨ। ਅੰਦਰ ਕੰਭ ਜਾਂਦਾ ਹੈ।" ਮੈਂ ਕਿਹਾ," ਇੱਕ ਦੂਜੇ ਦਾ ਦਿਲ ਇੱਕ ਦੂਜੇ ਤੇ ਆ ਗਿਆ ਤਾਂ ਵਿਆਹ ਕਰ ਦੇਵੋਂ। ਕੀ ਮਰਦ ਔਰਤ ਤੇ ਟੁੱਟ ਕੇ ਪੈਂਦਾ ਰਹੇਗਾ? ਕੁੜੀਆਂ ਇਸੇ ਤਰਾਂ ਹੀ ਡਰਦੀਆਂ ਰਹਿੱਣਗੀਆ। ਬਈ ਹੁਣ ਵੀ ਕੋਲ ਬੈਠਾ ਬੰਦਾ ਮੇਰੇ ਤੇ ਝੱਪਟਿਆ ਹੀ ਝੱਪਟਿਆ। ਕੁੜੀਆਂ ਨੂੰ ਬਹੁਤ ਮਜ਼ਬੂਤ ਬਣਾ ਦੇਈਏ। ਮਰਦ ਕੁੜੀਆਂ ਤੋਂ ਡਰਨ ਲੱਗ ਜਾਣ। ਸ਼ਿਕਾਰੀ ਦੀਆਂ ਪਤੀੜਾ ਪਾ ਦੇਣ। ਜਿਹੜਾ ਬੰਦਾ ਕਸੂਤਾ ਦੇਖਦਾ ਹੈ। ਉਸ ਤੋਂ ਡਰਨ ਦੀ ਬਜਾਏ। ਅੱਖਾਂ ਝਕਾਉਣ ਦੀ ਬਜਾਏ, ਜਰੂਰ ਉਸ ਨੂੰ ਠਿਠ ਕਰਨ ਲਈ ਉਵੇਂ ਹੀ ਝਾਕਣਾ ਚਾਹੀਦਾ ਹੈ। ਜਦੋਂ ਔਰਤ ਸ਼ਰਮਾ ਕੇ ਅੱਖਾਂ ਝੁਕਾਈ ਰੱਖਦੀ ਹੈ। ਤਾਂ ਮਨਚਲੇ ਹੋਰ ਚਾਮਲ ਕੇ ਦੇਖਦੇ ਹਨ।" ਤੁਸੀਂ ਵੀ ਪਰਾਈ ਔਰਤ ਨੂੰ ਕਿਹੜੀ ਨੀਅਤ ਨਾਲ ਦੇਖਦੇ ਹੋ? ਕੀ ਉਸ ਦੇ ਜਿਸਮ ਤੋਂ ਵਗੈਰ ਹੋਰ ਕੁੱਝ ਦਿਸਦਾ ਹੀ ਨਹੀਂ। ਤੁਹਾਨੂੰ ਵੀ ਪਤਾ ਹੈ। ਕੁੜੀਆਂ ਤੁਹਾਡੇ ਕੋਲੋ ਸ਼ੇਰ ਦੀ ਤਰ੍ਹਾਂ ਡਰਦੀਆਂ ਹਨ। ਸ਼ੇਰ ਤਾਕਤ ਵਾਰ ਜਰੂਰ ਹੈ। ਜੇ ਸ਼ੇਰ ਸ਼ਿਕਾਰੀ ਦੇ ਜਾਲ ਵਿੱਚ ਫਸ ਜਾਵੇਂ ਤਾਂ ਉਸ ਦਾ ਅਜ਼ਾਦ ਹੋਣਾ ਮੁਸ਼ਕਲ ਹੈ। ਅਗਰ ਕੁੜੀਆਂ ਇਹੋਂ ਜਿਹੇ ਸ਼ੇਰਾਂ ਦੀ ਕਰਤੂਤ ਜੱਗ ਤੇ ਕਨੂੰਨ ਨੂੰ ਦੱਸ ਦੇਣ ਤਾਂ ਲਪੇਟਾ ਇਹੋਂ ਜਿਹਾ ਪਵੇਗਾ। ਹੋਰ ਵੀ ਬਹੁਤ ਸਾਰੇ ਸ਼ਕੰਜੇ ਵਿੱਚ ਆ ਜਾਣਗੇ। ਤੁਹਾਨੂੰ ਪਤਾ ਹੈ, ਤੁਹਾਡੀ ਨੀਅਤ ਬਾਰੇ ਕੁੜੀਆਂ ਨੂੰ ਸੁਰਤ ਸਭਾਂਲਣ ਤੋਂ ਹੀ ਦੱਸਿਆ ਜਾਂਦਾ ਹੈ। ਹਰ ਕੁੜੀ ਗੂੰਝੀਆਂ ਕਰਤੂਤਾਂ ਤੋਂ ਜਾਣੂ ਹੈ। ਉਸ ਨੂੰ ਛੋਟੇ ਹੁੰਦੇ ਤੋਂ ਹੀ ਦੱਸਿਆ ਜਾਂਦਾ ਹੈ। ਬੰਦਿਆ ਵੱਲ ਨਹੀਂ ਦੇਖੀਦਾ। ਕਿਸੇ ਉਪਰੇ ਬੰਦੇ ਨਾਲ ਗੱਲ ਨਹੀਂ ਕਰਨੀ। ਕਿਸੇ ਕੋਲ ਖੜ੍ਹਨਾਂ ਨਹੀਂ ਹੈ। ਜੇ ਕੱਲੀਆਂ ਤੁਰ ਕੇ ਜਾ ਰਹੀਆਂ ਹੋ। ਬੰਦੇ ਕੋਲ ਕਾਰ ਸਾਇਕਲ ਕੁਝ ਵੀ ਹੈ। ਨਾਲ ਨਹੀਂ ਬੈਠਣਾ। ਕਿਸੇ ਬੰਦੇ ਨੂੰ ਘਰ ਨਹੀਂ ਵਾੜਨਾ। ਖੈਰ ਨਹੀਂ ਪਾਉਣੀ। ਖੈਰ ਪਾਉਣ ਦਾ ਸੀਤਾ ਮਾਂ ਸੰਨਤਾਪ ਭੋਗ ਚੁੱਕੀ ਹੈ। ਦੇਸ਼ ਬਦੇਸ਼ ਵਿੱਚ ਕਿਤੇ ਵੀ ਦੇਖ ਲਈਏ, ਖਾਸ ਕਰ ਪੰਜਾਬੀ ਯੋਧੇ, ਬਹਾਦਰ, ਧਰਮਕਿ ਹੀ ਹਰ ਵਰਗ ਦੀ ਔਰਤ ਵੱਲ ਭੁੱਖੇ ਬੱਗਆੜ ਦੀ ਤਰ੍ਹਾਂ ਦੇਖਦੇ ਹਨ। ਤਾਂਹੀ ਔਰਤਾਂ ਨੂੰ ਚਾਰ ਦਿਵਾਰੀ ਤੇ ਘੁੰਡ ਬੁਰਕੇ ਵਿੱਚ ਰੱਖਣ ਦਾ ਰਿਵਾਜ਼ ਰਿਹਾ ਹੈ। ਹੋਰ ਜਾਤਾਂ ਦੇ ਮਰਦ ਇੰਨ੍ਹੀ ਬਸ਼ਰਮੀ ਨਾਲ ਔਰਤ ਤੇ ਅੱਖਾਂ ਨਹੀਂ ਟੱਕਾਉਂਦੇ। ਪੰਜਾਬ ਦੇ ਪੰਜਵੀਂ ਕਲਾਸ ਬਾਅਦ ਦੇ ਬਹੁਤੇ ਸਕੂਲਾਂ ਕਾਲਜਾਂ ਵਿੱਚ ਮੁੰਡੇ ਕੁੜੀਆਂ ਨੂੰ ਅੱਲਗ ਅੱਲਗ ਪੜ੍ਹਾਇਆ ਜਾਂਦਾ ਹੈ। ਕੋਈ ਕੁੜੀ ਮੁੰਡੇ ਤੋਂ ਜਾਂ ਮੁੰਡਾ ਕੁੜੀ ਤੋਂ ਕਿਤਾਬ ਵੀ ਨਹੀਂ ਮੰਗ ਸਕਦਾ। ਜੁਵਾਨ ਮੁੰਡਾ ਕੁੜੀ ਇੱਕ ਦੂਜੇ ਦੇ ਘਰ ਨਹੀਂ ਜਾ ਸਕਦੇ। ਕੀ ਮਰਦ ਔਰਤ ਦੀਨ ਅਮਾਨ ਤੋਂ ਇਨ੍ਹਾਂ ਗਿਰ ਗਏ ਹਨ? ਦਾਅ ਲੱਗਦੇ ਹੀ ਔਰਤ-ਮਰਦ ਇੱਕ ਦੂਜੇ ਨੂੰ ਦੇਖਦੇ ਝੱੜਪ ਪੈਣਗੇ। ਇਸ ਤਰ੍ਹਾਂ ਤਾਂ ਪੁੱਛੂ ਵੀ ਨਹੀਂ ਕਰਦੇ। ਉਨ੍ਹਾਂ ਦਾ ਵੀ ਮੋਸਮ ਹੁੰਦਾ ਹੈ। ਕੀ ਬੰਦਾ ਗਿਆ ਗੁਜ਼ਰਿਆ ਹੈ? ਕੁੜੀਆਂ ਦੇ ਮਨ ਵਿੱਚ ਬੰਦੇ ਬਾਰੇ ਇੰਨੀ ਦਹਿਸ਼ਤ ਭਰ ਦਿੱਤੀ ਜਾਂਦੀ ਹੈ। ਕਿ ਛੇਤੀ ਕੀਤੇ ਕਿਸੇ ਤੇ ਜ਼ਕੀਨ ਨਹੀਂ ਆਉਂਦਾ। ਕਿਸੇ ਉਪਰੇ ਮਰਦ ਨਾਲ ਕੁੜੀਆਂ ਗੱਲ ਵੀ ਨਹੀਂ ਕਰ ਸਕਦੀਆਂ। ਕਿਸੇ ਮਰਦ ਨਾਲ ਔਰਤ ਨੂੰ ਗੱਲਾਂ ਕਰਦੀ, ਕੋਲ ਖੜੀ ਨੂੰ ਕੋਈ ਤੀਜਾ ਦੇਖ ਲਵੇ। ਤਾਂ ਵੀ ਸ਼ੱਕ ਪੈਦਾ ਹੋ ਜਾਂਦਾ ਹੈ। ਕੀ ਕਿਸੇ ਨਾਲ ਗੱਲਬਾਤ ਕਰਨ ਤੇ ਹੱਸਣ ਨਾਲ ਵੀ ਚਾਲ ਚੱਲਣ ਖ਼ਰਾਬ ਹੋ ਜਾਂਦਾ ਹੈ। ਕੀ ਇਕੋ ਕੰਮ ਹੀ ਬਾਕੀ ਰਹਿ ਗਿਆ ਹੈ? ਵਿਚੋਂ ਗੱਲ ਕੀ ਹੈ? ਕੀ ਹਰ ਕਿਸੇ ਨਾਲ ਇਹ ਪਵਿੱਤਰ ਰਿਸ਼ਤਾਂ ਬੱਣ ਸਕਦਾ ਹੈ? ਜਾਂ ਕਿਸੇ ਦੀ ਕੋਈ ਪਸੰਦ ਹੀ ਨਹੀਂ ਹੈ। ਸਾਡੇ ਸਮਾਜ ਵਿੱਚ ਬਹੁਤ ਘੁਟਨ ਹੈ। ਬਹੁਤ ਬੰਦਸ਼ਾਂ ਹਨ। ਤਾਂਹੀ ਮਾੜੀਆਂ ਘੱਟਨਾਵਾਂ ਹੁੰਦੀਆ ਹਨ। ਮਨੁੱਖ ਦੀ ਫਿਤਰਤ ਇਹੀ ਰਹੀ ਹੈ। ਜਿਸ ਚੀਜ਼ ਤੋਂ ਵਰਜ਼ਤ ਕੀਤਾ ਜਾਵੇ, ਧਿਆਨ ਉਧਰ ਹੀ ਲੱਗ ਜਾਂਦਾ ਹੈ। ਉਸ ਨੂੰ ਹਾਂਸਲ ਕਰਨ ਦੀ ਖਿੱਚ ਬਣ ਜਾਂਦੀ ਹੈ। ਦੂਰੋਂ ਚੀਜ਼ ਸੋਹਣੀ ਵੀ ਲੱਗਦੀ ਹੈ। ਸੋਹਣੀ ਚੀਜ਼ ਨੂੰ ਹਰ ਕੋਈ ਹਾਂਸਲ ਕਰਨ ਦੀ ਕੋਸ਼ਸ਼ ਕਰਦਾ ਹੈ। ਮਰਦੀ ਨੇ ਅੱਕ ਚੱਬਿਆ, ਤਾਂਹੀਂ ਹੁਣ ਔਰਤਾਂ ਹੀ ਔਰਤਾਂ ਨਾਲ ਮਰਦ, ਮਰਦਾ ਨਾਲ ਸੰਬਧ ਪੈਂਦਾ ਕਰ ਰਹੇ ਹਨ। ਸਮਾਜ ਲਈ ਖ਼ਤਰਾ ਹੋਰ ਵੀ ਬੱਣ ਗਿਆ ਹੈ। ਹੁਣ ਬਚਾ ਕਿਵੇਂ ਹੋਵੇਗਾ? ਇਸ ਵਿੱਚ ਪੇਟ ਤੋਂ ਹੋਣ ਦਾ ਭਾਵੇਂ ਡਰ ਨਹੀਂ ਹੈ। ਪਰ ਸਮਾਜ ਇਸ ਦਾ ਕੀ ਇਲਾਜ਼ ਕਰੇਗਾ? ਹੁਣ ਸਮਾਜ ਕਿਵੇਂ ਪਹਿਚਾਨ ਕਰੇਗਾ? ਕੌਣ ਕਿਸ ਤੇ ਆਸ਼ਕ ਹੈ? ਕੀ ਕਿਸੇ ਖ਼ਤਰੇ ਤੋਂ ਡਰਨ ਨਾਲ ਹੱਲ ਲੱਭੇ ਹਨ? ਖ਼ਤਰੇ ਨਾਲ ਤਾਂ ਖੇਡਣਾ ਪੈਂਦਾ ਹੈ। ਹਰ ਮੁਸ਼ਕਲ ਦਾ ਹੱਲ ਹੁੰਦਾ ਹੈ। ਕਈ ਵਾਰ ਔਰਤ ਮਰਦ ਨੂੰ ਬਹੁਤਾ ਨਜ਼ਦੀਕ ਦੇਖ ਕੇ ਆਪ ਮੁਹਾਰੇ ਹੀ ਭੂਤ ਦਿੱਸਣ ਵਾਂਗ ਚਿੰਗਆੜਾਂ ਨਿੱਕਲ ਜਾਂਦੀਆਂ ਹਨ। ਆਲੇ-ਦਆਲੇ ਫਿਰਦੇ ਲੋਕਾਂ ਨੂੰ ਲੱਖ ਜ਼ਕੀਨ ਦੁਆਈ ਚੱਲੋ। ਬਈ ਮੈਂ ਤਾਂ ਉਸ ਨੂੰ ਦੇਖ ਕੇ ਹੀ ਡਰਿਆ ਹਾਂ। ਉਹ ਲੋਕ ਨਹੀਂ ਮੰਨਣਗੇ। ਕਹਿੱਣਗੇ," ਗੱਲ ਦਿਲ ਨਹੀਂ ਲੱਗਦੀ। ਜਰੂਰ ਹੋਰ ਕੋਈ ਗੱਲ ਹੋਈ ਹੈ। " ਹੁਣ ਜਾਂ ਤਾਂ ਮੰਨ ਜਾਵੋਂ, ਬਈ ਉਸ ਨੇ ਛੇੜ-ਛਾੜ ਕੀਤੀ। ਜੇ ਨਹੀਂ ਵੀ ਮੰਨਦੇ। ਲੋਕ ਜਾਣਦੇ ਹਨ। ਇਹੀ ਹੋਇਆ ਹੈ। ਐਂਵੇਂ ਤਾਂ ਚਿੱਕਾਂ ਨਹੀਂ ਨਿੱਕਲਦੀਆਂ। ਕਈ ਮੁੰਡੇ ਵੀ ਵਿਚਾਰੇ ਕੁੜੀਆਂ ਨੂੰ ਦੇਖ ਕੇ ਬਚੂ ਜਿਹੇ ਬਣ ਜਾਂਦੇ ਹਨ। ਮਾਂਪਿਆਂ ਤੇ ਸਮਾਜ ਦਾ ਭੂਤ ਹੀ ਇਹੋਂ ਜਿਹਾ ਕੇ, ਬੰਦਾ ਸਹੀਂ ਹੋ ਕੇ ਵੀ ਸਹੀਂ ਸਾਬਤ ਨਹੀਂ ਕਰ ਸਕਦਾ। ਲੋਕ ਆਪੇ ਹੀ ਕਿੱਸੇ ਬਣਾ ਲੈਂਦੇ ਹਨ। ਕਈ ਆਪੇ ਹੀ ਆਪਣੀਆਂ ਪ੍ਰੇਮ ਕਹਾਣੀਆਂ ਬਣਾ ਕੇ ਲੋਕਾਂ ਵਿੱਚ ਹੀਰੋ ਬਣ ਜਾਂਦੇ ਹਨ। ਕਈ ਵਾਰ ਤਾਂ ਉਹ ਗੱਲ ਵੀ ਨਹੀਂ ਹੁੰਦੀ। ਪਰ ਲੋਕਾਂ ਨੂੰ ਪਤਾ ਨਹੀਂ ਕਿਥੋਂ ਸੂਹ ਮਿਲ ਜਾਂਦੀ ਹੈ। ਝੂਠ ਦਾ ਸੱਚ ਬਣਾ ਦਿੰਦੇ ਹਨ। ਮੀਨਾਂ ਤੇ ਜੋਤੀ ਆਪਣੇ ਖੇਤ ਵਿਚੋਂ ਸਾਗ ਲੈਣ ਗਈਆਂ। ਖੇਤ ਪਿੰਡ ਦੇ ਨਾਲ ਹੀ ਲੱਗਦੇ ਸਨ। ਜਦੋਂ ਸਾਗ ਤੋੜ ਕੇ ਮੁੜੀਆਂ ਤਾਂ ਗੁਆਂਢ ਖੇਤ ਦਾ ਮੁੰਡਾ ਮੂਲੀਆਂ ਲਈ ਆਉਂਦਾ ਸੀ। ਉਸ ਮੁੰਡੇ ਨੇ ਦੋ ਮੂਲੀਆਂ ਮੀਨਾਂ ਨੂੰ ਫੜਾ ਦਿੱਤੀਆਂ। ਦੂਰ ਕਿਸੇ ਸ਼ੱਕੀ ਨੇ ਦੇਖ ਲਿਆ। ਰੋਲਾ ਪਾ ਦਿੱਤਾ। ਇਸ ਮੁੰਡੇ ਨੇ ਕੁੜੀ ਦੀ ਬਾਂਹ ਫੜ ਲਈ। ਲੋਕ ਇੱਕਠੇ ਹੋ ਗਏ। ਕੁੜੀ ਮੁੰਡੇ ਦੀ ਗੱਲ ਸੁਣੇ ਬਿੰਨਾਂ ਹੀ ਲੋਕਾਂ ਨੇ ਮੁੰਡਾ ਕੁੱਟ ਦਿੱਤਾ। ਕੁੜੀ ਦੇ ਮਾਂਪਿਆਂ ਨੇ ਕੁੜੀ 9 ਵੀਂ ਕਲਾਸ ਵਿਚੋਂ ਪੜ੍ਹਨੋਂ ਹਟਾ ਲਈ। ਪਿੰਡੋਂ ਦੇਸ਼ ਨਿਕਲਾਂ ਦੇ ਕੇ ਬੰਬੇ ਭੇਜ ਦਿੱਤੀ। 16 ਸਾਲ ਦੀ ਕੁੜੀ ਦਾ ਵਿਆਹ ਕਰ ਦਿੱਤਾ। ਹੁਣ ਤੁਸੀਂ ਆਪ ਨਿਰਨਾ ਕਰੋਂ। ਕੀ ਇਹ ਦੋਂਨਾਂ ਨਾਲ ਠੀਕ ਹੋਇਆ? ਕੀ ਸਮਾਜ ਬੱਚਿਆਂ ਨਾਲ ਠੀਕ ਕਰ ਰਿਹਾ ਹੈ? ਕੀ ਬੱਚਿਆਂ ਨੂੰ ਸਹੀਂ ਸਿੱਖਿਆ ਦਿੱਤੀ ਜਾਂਦੀ ਹੈ? ਜਾਂ ਡਰਾਇਆ ਧਮਕਾਇਆ ਜਾਂਦਾ ਹੈ। ਬੱਚਿਆਂ ਕੱਲਿਆਂ ਨਾਲ ਇਹ ਨਹੀਂ ਹੁੰਦਾ ਕਈ ਵਾਰ ਧੋਲੇ ਝਾਂਟੇ ਵਾਲਿਆਂ ਤੇ ਵੀ ਲੋਕ ਤੂਮਤਾਂ ਲਾਉਂਦੇ ਸ਼ਰਮ ਨਹੀਂ ਖਾਂਦੇ। ਜਾਂ ਫਿਰ ਇਹ ਸਮਾਜ ਆਪ ਲੁੱਚਾ ਹੈ। ਤਾਂਹੀ ਸਭ ਨੂੰ ਗੰਦੀ ਨਜ਼ਰ ਨਾਲ ਦੇਖ ਰਿਹਾ ਹੈ। ਸਮਾਜ ਨੂੰ ਬਦਲਣ ਦਾ ਠੇਕਾ ਛੱਡ ਕੇ, ਆਪਣਾ ਆਪ ਇਨਾਂ ਕੁ ਪਵਿੱਤਰ ਕਰ ਲਈਏ, ਦਰਗਾਹ ਵਿੱਚ ਆਪਣੇ ਧਰਮ ਵਿੱਚ ਝੂਠੇ ਨਾਂ ਹੋਣਾ ਪਵੇ।

Comments

Popular Posts