ਕੀ ਅਸੀਂ ਆਪਣੇ ਪਿਆਰੇ ਇਸ਼ਕ ਨੂੰ ਜਾਨ ਤੋਂ ਵੱਧ ਚਹੁੰਦੇ ਹਾਂ?

-ਸਤਵਿੰਦਰ ਕੌਰ ਸੱਤੀ ( ਕੈਲਗਰੀ)
ਕੀ ਅਸੀਂ ਆਪਣੇ ਪਿਆਰੇ ਇਸ਼ਕ ਨੂੰ ਜਾਨ ਤੋਂ ਵੱਧ ਚਹੁੰਦੇ ਹਾਂ? ਸਾਡਾ ਪਿਆਰਾ ਇਸ਼ਕ ਕੌਣ ਹੈ? ਜੋਂ ਸਾਡੀਆਂ ਅੱਖਾਂ ਨੂੰ ਸੋਹਣਾ ਲੱਗੇ। ਸਾਨੂੰ ਪ੍ਰਭਾਂਵਤ ਕਰੇ। ਸਾਡੀ ਸੋਚਣੀ, ਮਨ, ਦਿਲ ਨੂੰ ਆਪਣੇ ਵੱਲ ਖਿਚੇ। ਸਾਨੂੰ ਆਪਣਾ ਬਣਾ ਲਏ। ਸਾਡਾ ਖਿਆਲ ਰੱਖੇ। ਇੱਕ ਪਿਆਰਾ ਇਸ਼ਕ ਦੁਨਆਵੀ ਹੈ। ਘਰ ਪਰਵਾਰ ਦਾ ਪਿਆਰਾ ਇਸ਼ਕ ਹੈ। ਅਸੀਂ ਆਪਣੇ ਮਹਿਬੂਬ, ਧੀ-ਪੁੱਤਰ, ਭੈਣ-ਭਰਾ, ਤੇ ਕਿਸੇ ਹੋਰ ਰਿਸ਼ਤੇ ਤੇ ਆਂਚ ਨਹੀਂ ਆਉਣ ਦਿੰਦੇ। ਇਨ੍ਹਾਂ ਬਾਰੇ ਦੂਜੇ ਬੰਦੇ ਤੋਂ ਵੀ ਕੁੱਝ ਬੁਰਾ ਨਹੀਂ ਸੁਣਦੇ। ਅਗਰ ਆਪਣੇ ਮਨਾ ਵਿੱਚ ਕੋਈ ਨਫ਼ਰਤ ਪੈਂਦਾ ਹੋ ਜਾਵੇ। ਫਿਰ ਅਸੀਂ ਆਪਣਿਆ ਦੇ ਵੀ ਜਾਨੀ ਦੁੱਸ਼ਮਣ ਬਣ ਜਾਂਦੇ ਹਾਂ। ਅੱਜ ਰੱਬੀ ਪਿਆਰੇ ਗੁਰੂ ਇਸ਼ਕ ਦੀ ਗੱਲ ਕਰਨੀ ਹੈ। ਸਾਰੇ ਹੀ ਆਪਾ ਇਸ ਵੱਲ ਜ਼ੋਰ ਦੇ ਕੇ ਸੋਚੀਏ। 1984 ਜੂਨ ਵਿੱਚ ਸਾਡੇ ਗੁਰੂ ਪਿਆਰੇ ਇਸ਼ਕ ਦੀਆਂ ਧੱਜੀਆਂ ਉਡ ਗਈਆਂ। ਇਸ ਵਿਚੋਂ ਕੀ ਖੱਟਿਆ, ਕੀ ਲੱਭਿਆ, ਕੀ ਗੁਆਇਆ ਹੈ? ਸਾਡਾ ਆਪਣਾ ਪੁੱਤਰ ਹੀ ਘਰ ਦੇ ਅੰਦਰ ਲੁੱਕ ਕੇ ਬੈਠ ਜਾਵੇ। ਬਾਹਰ ਸਾਡੇ ਦਰ ਤੇ ਪੁਲੀਸ ਖੜੀ ਹੋਵੇ, ਪੁਲੀਸ ਵਾਲੇ ਕਹਿੱਣ,” ਕੇ ਇਸ ਬੰਦੇ ਤੇ ਕੋਈ ਸ਼ੱਕ ਹੈ। ਕਨੂੰਨ ਤੋੜ ਰਿਹਾ ਹੈ। ਜੰਨਤਾ ਦੇ ਬੰਦੇ ਮਾਰਦਾ ਹੈ। ਬਾਹਰ ਆ ਜਾਵੇ। ” ਜੰਨਤਾ ਦੀ ਦੇਖ ਭਾਲ ਤੇ ਸੁਰੱਖਿਤ ਦਾ ਇੰਤਜਾਮ ਕਰਨਾ ਕਨੂੰਨ ਦਾ ਕੰਮ ਹੈ। ਪੁੱਤਰ ਅੰਦਰੋਂ ਹੀ ਕਹਿ ਦੇਵੇ,” ਮੈਂ ਨਹੀਂ ਬਾਹਰ ਆਉਂਦਾ। ਤੁਸੀਂ ਚਾਹੋਂ ਤਾਂ ਘਰ ਢਹਿ ਢੇਰੀ ਕਰ ਦਿਉਂ। ” ਆਪੇ ਸੋਚੋਂ ਇਹ ਪੁੱਤਰ ਕਨੂੰਨ ਜਾਂ ਘਰ ਦੀ ਰਾਖੀ, ਕਿਸ ਦਾ ਵਫ਼ਦਾਰ ਹੈ? ਇੱਕ ਦਿਨ ਮੈਂ ਪਕੌੜੇ ਬਨਉਣ ਲੱਗੀ। ਤੇਲ ਨੂੰ ਪੂਰੀ ਤੇਜ ਤੇ ਸੇਕ ਤੇ ਰੱਖਣ ਨਾਲ, ਅੱਗ ਲੱਗ ਜਾਂਦੀ ਹੈ। ਤੇਲ ਹੋਰ ਕੜਾਹੀ ਵਿੱਚ ਪਾਉਣਾ ਸੀ। ਚੂਲਾ ਪਹਿਲਾਂ ਚਲਾ ਦਿੱਤਾ। ਕੜਾਹੀ ਨੂੰ ਅੱਗ ਲੱਗ ਗਈ। ਮੈਂ ਅੱਗ ਦੀਆਂ ਲਾਟਾਂ ਨਿੱਕਲਦੀ, ਕੜਾਹੀ ਘਰ ਤੋਂ ਬਾਹਰ ਨੂੰ ਲੈ ਕੇ ਭੱਜੀ। ਬਈ ਮੇਰਾ ਘਰ ਬੱਚ ਜਾਵੇ। ਕਿਤੇ ਘਰ ਨਾ ਮੱਚ ਜਾਵੇ। ਆਪਣੀ ਵੀ ਪਰਵਾਹ ਨਹੀਂ ਕੀਤੀ। ਇੱਕ ਔਰਤ ਨੇ ਆਪਣਾਂ ਘਰ ਤੇ ਬੱਚੇ ਬਚਾਉਣ ਲਈ, ਤੇਲ ਦੇ ਪਤੀਲੇ ਨੂੰ ਅੱਗ ਲੱਗਣ ਕਰਕੇ, ਜਦੋਂ ਘਰੋਂ ਬਾਹਰ ਸੁੱਟਿਆ, ਤਾਂ ਹੱਥ ਮੂੰਹ ਸਿਰ ਫੂਕ ਲਿਆ। ਪਰ ਘਰ ਤੇ ਕਿਸੇ ਆਪਣੇ ਪਿਆਰੇ ਨੂੰ ਆਂਚ ਨਹੀਂ ਆਉਣ ਦਿੱਤੀ।
ਮੈਂ 1984 ਤੋਂ ਪਹਿਲਾਂ ਸੰਤ ਭਿੰਡਰਾਂ ਵਾਲਿਆਂ ਜਰਨੈਲ ਸਿੰਘ ਜੀ ਨੂੰ ਦੇਖਿਆ ਜਾਣਿਆ ਹੈ। ਪਹਿਲਾਂ ਤਾਂ ਇਹੀ ਸੀ। ਸੰਤ ਬਾਣੀ ਦਾ ਪ੍ਰਚਾਰ ਕਥਾਂ, ਸਾਂਥਿਆਂ ਬਾਣੀ ਦੇ ਅਰਥ ਕਰਦੇ ਕਰਵਾਉਂਦੇ ਸਨ। ਨੌ-ਜੁਵਾਨ ਵਰਗ ਦੇ ਹਰਮਨ ਪਿਆਰੇ ਸਨ। ਆਪਣੇ ਜੱਥੇ ਦੇ ਸਿੰਘਾਂ ਨਾਲ ਗਰੀਬ ਘਰਾਂ ਦੀਆਂ ਧੀਆਂ ਨਾਲ ਅੰਨਦ ਕਾਰਜ ਕਰਾਏ ਸਨ। ਮੈਂ ਆਪ ਅੱਖਾਂ ਨਾਲ ਦੇਖੇ ਹਨ। ਮੈਂ ਵੀ ਪੂਰਾ ਸਤਿਕਾਰ ਕਰਦੀ ਹਾਂ। ਪਰ ਜੋਂ ਘੱਟਨਾਵਾਂ ਬਾਅਦ ਵਿੱਚ ਘੱਟੀਆ, ਉਸ ਦੇ ਅਧਾਰ ਤੇ ਲਿਖ ਰਹੀ ਹਾਂ। ਮਾਹਾਰਾਜ ਮੁਤਾਬਕ ਤਾਂ ਜੋਂ ਜਿੰਦਗੀ ਵਿੱਚ ਹੋਣਾ ਹੈ। ਅਸੀ ਮੇਟ ਨਹੀਂ ਸਕਦੇ। ਅੱਟਲ ਹੋ ਕੇ ਰਹਿੱਣਾ ਹੈ। ਹਰ ਜੀਵ ਤੇ ਬੰਦੇ ਦੀ ਮੌਤ ਨਿਸਚਤ ਥਾਂ ਕਿਸੇ ਘੱਟਨਾ ਦੁਆਰਾ ਹੋਣੀ ਹੀ ਹੈ।
1984 ਵਿੱਚ ਗਰਮ ਦਲੀਆਂ ਸਿੱਖਾਂ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਹੀ ਨਿਸ਼ਾਨਾਂ ਕਿਉਂ ਬੱਣਾਇਆ? ਉਥੇ ਜਾ ਕੇ ਧਰਨਾ ਲਾਉਣ ਦੀ ਕੀ ਜਰੂਰਤ ਸੀ? ਕਿਥੋਂ ਦੀ ਸਿਆਣਪ ਹੈ? ਪਿਆਰੇ ਦੇ ਘਰ ਨੂੰ ਲੜਾਈ ਦਾ ਖਾੜਾ ਬੱਣਾਇਆ ਜਾਵੇ। ਗੁਰਦੁਆਰੇ ਸਾਹਿਬ ਵਿੱਚ ਲੜਨ ਦੀ ਜਗ੍ਹਾਂ, ਇਹ ਭੜਾਸ ਕਿਸੇ ਖੁੱਲੇ ਥਾਂ ਤੇ ਕੱਢੀ ਜਾ ਸਕਦੀ ਸੀ। ਕੀ ਕੋਈ ਆਪਣੇ ਪਿਆਰੇ ਦੇ ਘਰ ਵਿੱਚ ਬੰਬ ਰੱਖਦਾ ਹੈ? ਜਰੂਰੀ ਨਹੀਂ ਬੰਬ ਦੁਸ਼ਮਣ ਨੂੰ ਹੀ ਮਾਰ ਕਰੇ। ਗਲ਼ਤੀ ਹੋ ਜਾਣ ਤੇ ਆਪਣਾਂ ਵੀ ਨੁਕਸਾਨ ਹੋ ਸਕਦਾ ਹੈ। ਕੀ ਕੋਈ ਪਿਆਰੇ ਗੁਰੂ ਦੇ ਚਰਨਾਂ ਵਿੱਚ ਹੱਥਿਆਰ ਇੱਕਠੇ ਕਰਦਾ ਹੈ? ਗੁਰੂ ਤਾਂ ਪਿਆਰ ਵੰਡਦਾ ਹੈ। ਪਿਆਰ ਮੰਗਦਾ ਹੈ। ਕੌਮ ਦਾ ਇਤਹਾਸ ਵੀ ਗੁਆ ਲਿਆ। ਗੁਰੂ ਦੀ ਪਵਿੱਤਰ ਬਾਣੀ ਵੀ ਅੱਗ ਬੰਬਾਂ ਦੀ ਭੇਟ ਚੜ ਗਈ। ਹਰ ਇਨਸਾਨ ਦਾ ਹਿਰਦਾ ਵਲੂਦਰਿਆ ਗਿਆ।
ਸਾਡੇ ਦਸਵੇਂ ਗੁਰੂ ਗੋਬਿੰਦ ਸਿੰਘ ਜੀ ਤੇ ਹੋਰ ਵੀ ਸਾਰੇ ਗੁਰੂਆਂ ਨੇ ਕਿਸੇ ਇਮਾਰਤ ਦਾ ਆਸਰਾ ਲੈ ਕੇ ਜੰਗਾਂ ਨਹੀਂ ਜਿੱਤੀਆਂ। ਚਮਕੌਰ ਦੀ ਲੜਾਈ ਮੈਦਾਨ ਵਿੱਚ ਆਮੋ ਸਹੱਮਣੇ ਹੋਈ ਸੀ। ਨੋਵੇ ਪਾਤਸ਼ਾਹ ਤੇਗ ਬਹਾਦਰ ਜੀ ਨੇ ਵੀ ਆਪਣਾ ਆਪ ਜਾਲਮ ਨੂੰ ਹਾਜ਼ਰ ਕਰ ਦਿੱਤਾ ਸੀ। ਕੌਮ ਜੰਨਤਾ ਧਰਮ ਨੂੰ ਬਚਾ ਲਿਆ ਸੀ।
ਅੰਮ੍ਰਿਤਸਰ ਹਰਿਮੰਦਰ ਸਾਹਿਬ ਵਿੱਚ ਲੁੱਕ ਕੇ ਬੈਠਣ ਦੀ ਗੱਲ ਸੱਮਝ ਨਹੀਂ ਆਈ। ਬਹਾਦਰ ਤਾਂ ਲੱਲਕਾਰ ਕੇ ਸ਼ੇਰ ਦੀ ਤਰ੍ਹਾਂ ਦਗਾੜਦੇ ਹਨ। ਬੱਚੇ, ਬੁੱਢੇ, ਜੁਆਨ, ਧੀਆਂ, ਭੈਣਾਂ, ਮਾਂਵਾਂ ਮਰਵਾ ਲਈਆਂ। ਸੰਤ ਜਰਨੈਲ ਸਿੰਘ ਜੀ ਦੀ ਲਾਸ਼ ਦੀਆਂ ਫੋਟੋਆਂ ਸਭ ਨੇ ਦੇਖੀਆਂ। ਸਕੇ ਭਰਾਂ ਨੇ ਸ਼ਰਨਾਖ਼ਤ ਕੀਤੀ ਸੀ। ਪਰ ਕੌਮ ਦੇ ਆਗੂ ਕਹਿੱਣ ਲੱਗ ਗਏ,” ਭਿੰਡਰਾਂ ਵਾਲਾ ਜਰਨੈਲ ਸਿੰਘ ਬੱਚ ਕੇ ਨਿੱਕਲ ਗਿਆ। ਪਾਕਸਤਾਨ ਚੱਲਾ ਗਿਆ। ” ਅਟੈਕ ਤੋਂ ਪਹਿਲਾਂ ਸੰਤ ਜਰਨੈਲ ਸਿੰਘ ਜੀ ਹਰਿਮੰਦਰ ਸਾਹਿਬ ਵਿਚੋਂ, ਗੌਰਮਿੰਟ ਦੀਆਂ ਚਨੌਤੀਆਂ ਦੇਣ ਤੇ ਵੀ ਬਾਹਰ ਨਹੀਂ ਆਏ। ਬੰਬਾਰੀ ਵਿਚੋਂ ਫਿਰ ਜਾਨ ਬੱਚਾ ਕੇ ਨਿੱਕਲ ਗਏ। ਉਹ ਕਾਹਦਾ ਲੀਡਰ ਜੋ ਜਾਨ ਬੱਚਾ ਕੇ ਭੱਜ ਜਾਵੇ, ਕੌਮ ਨੂੰ ਚੁਰਾਹੇ ਵਿੱਚ ਖੜ੍ਹਾਂ ਕਰ ਦੇਵੇ। ਇਹ ਗੱਲ ਸੱਚ ਹੈ ਹੀ ਨਹੀਂ ਸੀ। ਸੰਤ ਤਾਂ ਸ਼ਹੀਦ ਹੋ ਗਏ ਸਨ। ਉਹ ਜੂਝ ਕੇ ਲੜਨ ਵਾਲੇ ਯੋਧੇ ਸਨ। ਨਾਂ ਕਿ ਮੂੰਹ ਛੁਪਾ ਕੇ ਮੈਦਾਨ ਛੱਡ ਕੇ ਭੱਜਣ ਵਾਲੇ ਸਨ। ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਤੇ ਉਨ੍ਹਾਂ ਦੇ ਨਾਲ ਵਾਲੇ ਸਿੰਘਾਂ ਵਰਗੀ ਹਾਰ ਭਾਰਤੀ ਫੌਜ ਨੂੰ ਕਿਤੇ ਹੋਰ ਨਹੀਂ ਮਿਲੀ। ਭਾਰਤੀ ਫੌਜ ਬੌਦਲ ਗਈ ਸੀ। ਸਾਰੀ ਦੁਨੀਆਂ ਨੂੰ ਅੱਣਖ ਲਈ ਮਰਨ ਦੀ ਮਿਸਾਲ ਦੇ ਗਏ ਹਨ। ਹੁਣ ਕੌਮ ਦੇ ਲੀਡਰ ਦਮਦਮੀ ਟੱਕਸਾਲ ਵਾਲਿਆ ਨੇ ਐਲਾਨ ਕੀਤਾ ਹੈ, ‘ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਸ਼ਹੀਦ ਹੋ ਗਏ। ‘ ਸ਼ਹੀਦ ਜੂਝ ਕੇ ਮਰਨ ਵਾਲੇ ਹੁੰਦੇ ਹਨ। ਕੀ ਕੌਮ ਦੇ ਲੀਡਰ ਦਮਦਮੀ ਟੱਕਸਾਲ ਵਾਲੇ ਦੱਸਣਗੇ? ਜੋ ਆਪ ਮਹਿਤੇ ਚੌਕ ਵਿੱਚ ਦੋ ਮੁੱਖੀ ਬਣੇ ਬੈਠੇ ਹਨ। ਇਹ ਕੌਮ ਦੇ ਯੋਧੇ ਹੁਣ 22 ਸਾਲ ਬਾਅਦ ਕਿਥੇ ਸ਼ਹੀਦ ਹੋਏ ਹਨ? ਜਿਹੜੇ ਬੰਦੇ ਦੀ 25 ਸਾਲ ਤੋਂ ਕੋਈ ਉਗ ਸੁਗ ਨਹੀਂ । ਉਹ ਕੌਮ ਦੇ ਮਹਾਨ ਸਿੱਖ ਕਿਵੇਂ ਬਣ ਗਏ? ਕੌਮ ਦੇ ਲੀਡਰ ਦਮਦਮੀ ਟੱਕਸਾਲ ਨੇ ਜੰਨਤਾਂ ਨੂੰ ਪਹਿਲਾਂ ਬਹੁਤ ਦੁੱਖੀ ਕੀਤਾ ਹੈ। ਜੰਨਤਾ ਦੇ ਹਰਮਨ ਪਿਆਰੇ ਨੇਤਾ ਨੂੰ ਜੰਗ ਵਿੱਚੋ ਭੱਗੌੜਾਂ ਕਰਾਰ ਦੇ ਕੇ ਬਦਨਾਮ ਕਰ ਦਿੱਤਾ। ਜੰਨਤਾਂ ਆਪਣੇ ਹੀਰੋ ਨੂੰ ਉਡੀਕ ਰਹੀ ਸੀ। ਕਿ ਸਾਡਾ ਨੇਤਾ ਜਰੂਰ ਆਵੇਗਾ। ਸਾਡਾ ਦੁੱਖ ਸੁਣੇਗਾ। ਕੋਈ ਅਚੰਬਾਂ ਹੋਵੇਗਾ। ਕੌਮ ਨੂੰ ਅੱਜ ਤੱਕ ਗੌਰਮਿੰਟ ਤੇ ਹੋਰ ਆਪਣੇ ਹੀ ਕੌਮ ਦੇ ਧੱੜਿਆਂ ਤੋਂ ਇਨਸਾਫ ਨਹੀਂ ਮਿਲਿਆ। ਇਨ੍ਹਾਂ ਨੇ ਕੌਮ ਨੂੰ ਗੁੰਮਰਾਹ ਕੀਤਾ ਹੈ। ਜਿਸ ਬੰਦੇ ਦਾ ਇਸ ਸਾਰੇ ਘੁਲੂਘਾਰੇ ਵਿੱਚ 1978 ਤੋਂ ਅੱਜ ਤੱਕ ਕੋਈ ਮਰਿਆ ਹੀ ਨਹੀਂ। ਉਸ ਦਾ ਵਿਗੜਿਆ ਕੁੱਝ ਨਹੀਂ। ਜਿਸ ਘਰ ਵਿੱਚ ਪਤੀ, ਭਰਾਂ, ਪਿਉ, ਪੁੱਤ ਹੋਰ ਮਰ ਗਏ। ਉਨ੍ਹਾਂ ਨੂੰ ਪੁੱਛੋਂ ਕੀ ਬੀਤਦੀ ਹੈ। ਕਿਵੇਂ ਦੋ ਸਮੇਂ ਦੀ ਰੋਟੀ ਤੋਰਦੇ ਹਨ। ਮੇਰੇ ਆਪਣੇ ਵੀ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਨਾਲ ਜੁੜੇ ਹੋਣ ਕਰਕੇ ਪੁਲੀਸ ਨੇ ਤਸੀਹੇ ਦੇ ਕੇ ਕੋਹ- ਕੋਹ ਕੇ ਮਾਰ ਦਿੱਤੇ। ਬਾਕੀ ਦੇ ਰਿਸ਼ਤੇਦਾਰ ਇਕ ਰਾਤ ਵਿੱਚ ਦਿਲੀ ਵਿੱਚੋਂ ਆਪਣੇ ਮਰਵਾਂ ਕੇ ਕਰੋਬਾਰ ਉਜਾੜ ਕੇ ਪੰਜਾਬ ਜਾ ਕੇ ਵੱਸ ਗਏ।
ਪਰ ਕੌਮ ਦੇ ਲੀਡਰਾਂ ਤੇ ਦਮਦਮੀ ਟੱਕਸਾਲ ਨੇ ਸ਼ਹੀਦ ਦੀ ਸ਼ਹਾਦੱਤ ਨੂੰ ਤੱਮਸ਼ਾਂ ਬੱਣਾ ਕੇ ਰੱਖ ਦਿੱਤਾ। ਪਹਿਲਾਂ ਸ਼ਹੀਦੀ ਤੇ ਪਰਦਾ ਪਾ ਦਿੱਤਾ। ਹੁਣ ਪਤਾਂ ਨਹੀ ਕਿਹੜੀ ਜੰਗ ਵਿੱਚ ਭਿੰਡਰਾਂ ਵਾਲੇ ਸੰਤ ਜਰਨੈਲ ਸਿੰਘ ਜੀ ਨੂੰ ਸ਼ਹੀਦ ਕਰਵਾਂ ਲਿਆ?
ਸਰਕਾਰ ਨੇ ਬਹੁਤ ਜੋਰ ਲਾਇਆ। ਧਰਮਕਿ ਸਥਾਂਨ ਵਿਚੋਂ ਬਾਹਰ ਆ ਜਾਵੋਂ। ਤੁਸੀਂ ਕਨੂੰਨ ਤੋੜ ਰਹੇ ਹੋ। ਆਪੇ ਹੀ ਸੰਤ ਜਰਨੈਲ ਸਿੰਘ ਭਾਸ਼ਨਾਂ ਵਿੱਚ ਕਹਿ ਰਹੇ ਸਨ,” ਅਸੀਂ ਬੰਦੇ ਗੱਡੀ ਚੜਾਂਉਂਦੇ ਹਾਂ। ਲੁੱਟਣ ਵਾਲਿਆ ਨੂੰ ਲੁੱਟਦੇ ਹਾਂ। ” ਕਿਸੇ ਨੂੰ ਕੋਈ ਬੰਦਾ ਨਜਇਜ਼ ਤੰਗ ਕਰਦਾ ਹੈ, ਮਾਰ ਦੇਵੇਗਾ। ਕੀ ਅੱਗਲਾ ਹੱਥ ਤੇ ਹੱਥ ਧਰ ਕੇ ਬੈਠਾ ਰਹੇਗਾ। ਪੰਜਾਬ ਵਿੱਚ ਤਿੰਨ ਤਰ੍ਹਾਂ ਦੇ ਲੁੱਟੇਰੇ ਹਨ। ਪੁਲੀਸ ਵਾਲੇ, ਚੋਰ ਤੇ ਹੋਰ ਧੱੜਿਆਂ ਥੱਲੇ ਬਣੇ ਕੰਮ ਚੋਰ ਲੁੱਟੇਰੇ। ਆਮ ਬੰਦਾ ਵੀ ਇਨ੍ਹਾਂ ਤੋਂ ਡਰਦਾ ਰਾਤ ਨੂੰ ਬਾਰ ਨਹੀਂ ਖੋਲਦਾ ਸੀ। ਜੋਂ ਧੱਕੇ ਨਾਲ ਅੰਦਰ ਵੱੜ ਜਾਂਦੇ ਸੀ। ਪਹਿਲਾਂ ਘਰ ਦੀਆਂ ਔਰਤਾਂ ਤੋਂ ਰੋਟੀਆਂ ਪੱਕਵਾਂ ਕੇ ਖਾਂਦੇ ਸੀ। ਕਈ ਮਨਚਲੇ ਜਿਨ੍ਹਾਂ ਦੇ ਜੁਆਨੀ ਲੜਦੀ ਸੀ। ਔਰਤਾਂ ਦੀ ਇੱਜ਼ਤ ਲੁੱਟਦੇ ਸਨ। ਸ਼ਰਮ ਦੇ ਮਾਰੇ ਸ਼ਰੀਫ਼ ਲੋਕ ਅੰਦਰੇ ਹੀ ਦੜ ਵੱਟ ਜਾਂਦੇ ਸਨ। ਜੇ ਕਨੂੰਨ ਨੂੰ ਵਿੜਕ ਲੱਗਦੀ ਸੀ। ਤਾਂ ਪੁਲੀਸ ਵਾਲੇ ਘਰ ਦੇ ਬੰਦੇ ਬੁੜੀਆਂ ਚੱਕ ਕੇ ਲੈ ਜਾਂਦੇ ਸਨ। ਘੋਟਨਾਂ ਲਾਉਂਦੇ, ਪੈਸੇ ਬਟੋਰਦੇ, ਬੁੜੀਆਂ ਨਾਲ ਉਹੀ ਕੰਜਾਖਾਂਨਾ ਕਰਦੇ ਸਨ। ਆਮ ਬੰਦੇ ਦੇ ਨੱਕ ਵਿੱਚ ਦੱਮ ਆ ਗਿਆ ਸੀ। ਗੁੰਡਾ ਰਾਜ ਬੱਣ ਗਿਆ ਸੀ। ਆਮ ਬੰਦੇ ਜਾਣਦਾ ਹੈ। ਕੋਈ ਵੀ ਬੰਦਾ ਕਿੰਨ੍ਹਾ ਕੁ ਚਿਰ ਉਜਾੜਾਂ ਵਾਗ ਫਿਰ ਸਕਦਾ ਹੈ। ਜਿਵੇ ਰੋਟੀ ਲਈ ਦਰ-ਦਰ ਤੁਰੇ ਫਿਰਦੇ ਸੀ। ਕਾਂਮ ਦੀ ਅੱਗ ਵੀ ਰੋਟੀ ਦੀ ਭੁੱਖ ਵਰਗੀ ਹੈ। ਜੇ ਇਸ ਦੀ ਪੁਰਤੀ ਨਾਂ ਹੋਵੇ। ਬੰਦਾ ਭੇੜੀਆ ਬੱਣ ਜਾਂਦਾ ਹੈ।
ਕਨੂੰਨ ਹੱਥ ਤੇ ਹੱਥ ਧਰ ਕੇ ਲੋਕਾਂ ਨਾਲ ਹੋ ਰਿਹਾ ਖਿਲਵਾੜ ਕਿਵੇਂ ਦੇਖੀ ਜਾਂਦਾ? ਜਦੋਂ ਕਿ ਪਤਾ ਸੀ। ਸਾਰੇ ਹਰਿਮੰਦਰ ਵਿੱਚ ਇੱਕਠੇ ਹੋ ਰਹੇ ਹਨ। ਅਖ਼ਬਾਰਾਂ ਵਿੱਚ ਬਿਆਨ ਵਾਜੀਆਂ ਚੱਲ ਰਹੀਆਂ ਸਨ। ਬਹੁਤ ਵਾਰ ਭਿੰਡਰਾਂ ਵਾਲੇ ਜਰਨੈਲ ਸਿੰਘ ਨੂੰ ਤੇ ਸਾਥੀਆਂ ਨੂੰ ਹਰਿਮੰਦਰ ਸਾਹਿਬ ਵਿੱਚੋਂ ਬਾਹਰ ਆਉਣ ਲਈ ਕਿਹਾ ਗਿਆ। ਭਾਂਵੇ ਪ੍ਰਧਾਂਨ ਮੰਤਰੀ ਤੇ ਰਾਸ਼ਟਰ ਪਤੀ ਦੇ ਹੁਕਮ ਅਨੁਸਾਰ ਬਲੂ ਸਟਾਰ ਅਟੈਕ ਹਰਿਮੰਦਰ ਸਾਹਿਬ ਅੰਮ੍ਰਿਤਸਰ ਤੇ ਹੋਇਆ ਸੀ। ਜੁੰਮੇਵਾਰ ਗੁਰਦੁਆਰਾਂ ਸਾਹਿਬ ਦੇ ਪ੍ਰਬੰਧਕ ਵੀ ਸਨ। ਇਨ੍ਹਾਂ ਦੀ ਸਹਿਮਤੀ ਨਾਲ ਹੀ ਅਸਲਾ ਧਰਮਿਕ ਸਥਾਂਨ ਵਿੱਚ ਇੱਕਠਾਂ ਕੀਤਾ ਗਿਆ। ਸੁਰਗਾਂ ਪੱਟੀਆਂ ਗਈਆ। ਇਹ ਜਗ੍ਹਾਂ ਧਰਮਿਕ ਸਥਾਂਨ ਪ੍ਰੇਮ ਨਾਲ ਕੀਰਤਨ ਬਾਣੀ ਪੜ੍ਹਨ ਸੁਣਨ ਲਈ ਹੈ। ਜਾਂ ਬੰਬ, ਹੱਥਿਆਰ ਇੱਕਠੇ ਕਰਕੇ, ਸੁਰਗਾਂ ਬੱਣਾ ਕੇ ਮੋਰਚੇ ਲਾਉਣ ਲਈ ਹੈ। ਇਹੋਂ ਜਿਹਾ ਮੋਰਚਾ 21 ਵੀਂ ਸਦੀ ਦੇ ਮਹਾਨ ਸਿੱਖ ਵਰਗਾ, ਕਿਸੇ ਹੋਰ ਨੇ ਗੁਰੂਆਂ ਵਿਚੋਂ ਵੀ ਕਿਸੇ ਨੇ, ਹੋਰ ਕਿਸੇ ਧਰਮ ਵਿੱਚ ਵੀ ਕਿਸੇ ਮਾਹਾਪੁਰਸ਼ ਨੇ ਨਹੀਂ ਲਾਇਆ। ਧਰਮਕਿ ਸਥਾਂਨ, ਧਰਮ ਤੇ ਕੌਮ ਦਾ ਨੁਕਸਾਨ ਨਹੀਂ ਕਰਾਇਆ। ਇਹ ਮਨ ਮੱਤੇ ਸਨ। ਆਪਣੀ ਬਾਤ ਤੇ ਅੜ ਜਾਣ ਵਾਲੇ ਸਨ। ਕਿਸੇ ਦੀ ਧਰਮਿਕ ਸਥਾਂਨ ਦੀ ਸ਼ਾਨ-ਆਣ ਦੀ ਪ੍ਰਵਾਹ ਨਾਂ ਕਰਦੇ ਹੋਏ। ਆਪਣੇ ਆਪ ਨੂੰ ਬੱਚਾਉਣ ਲਈ ਇਥੇ ਸ਼ਰਨ ਲਈ ਬੈਠੇ ਸਨ। ਇਨ੍ਹਾਂ ਨੂੰ ਪੂਰਾਂ ਭਰੋਸਾ ਸੀ। ਗੌਰਮਿੰਟ ਇਸ ਧਰਮਿਕ ਸਥਾਂਨ ਵੱਲ ਉਗ਼ਲ ਨਹੀਂ ਕਰ ਸਕਦੀ। ਜੇ ਕੋਈ ਗੜਬੜ ਹੋਈ। ਸਾਰੇ ਸਿੱਖ ਸਾਡੇ ਨਾਲ ਹਨ। ਸਭ ਤੋਂ ਘੱਟ ਸਿੱਖ ਕੌਮ ਹੀ ਹੈ। ਅਸੀਂ ਆਪ ਨੂੰ ਬਹਾਦਰ ਕਹਿ-ਕਹਿ ਕੇ ਬਹੁਤ ਗਬਰੂ ਮਰਵਾ ਲਏ ਹਨ। ਬਹੁਤ ਕੁੱਝ ਗੁਆ ਲਿਆ ਹੈ। ਹਰ ਬੰਦਾ ਭਾਂਵੇ ਕਿਸੇ ਵੀ ਕੌਮ ਦਾ ਹੋਵੇ, ਬਹਾਦਰ ਹੀ ਹੁੰਦਾ ਹੈ। ਜਿਨਾਂ ਚਿਰ ਜਾਨ ਹੈ। ਡੱਟ ਕੇ ਹਰ ਬੰਦਾ, ਮੁਸ਼ਕਲਾਂ, ਮਸੀਬਤਾ ਤੇ ਦੁਸ਼ਮਣ ਨਾਲ ਲੱੜਦਾ ਹੈ। ਕੋਈ ਵੀ ਦੁਸ਼ਮਣ ਮੂਹਰੇ ਲੰਮਾ ਨਹੀ ਪੈ ਜਾਂਦਾ। ਹੱਥ ਪੈਰ ਮਾਰਦਾ ਹੀ ਹੈ।
ਗੁਰੂ ਗ੍ਰੰਥਿ ਸਾਹਿਬ ਵਿੱਚ ਦੋ ਗੱਲਾਂ ਵੀ ਵਾਰ- ਵਾਰ ਆ ਰਹੀਆਂ ਹਨ। ਪ੍ਰੇਮ ਕਰਨ ਦੀ ਗੱਲ ਹੈ। ਗਰਮ ਦਲੀਆਂ ਵਿੱਚ ਪ੍ਰੇਮ ਸੀ। ਦੂਜੀ ਗੱਲ ਸ਼ਬਦ ਦੇ ਪੜ੍ਹਨ ਦੀ ਹੈ। ਫਿਰ ਸ਼ਬਦ ਨੂੰ ਲਿਖਣ ਦੀ ਵੀ ਹੈ। ਕਿਉਂਕਿ ਵਿਦਿਆ ਹੀ ਚਾਨਣ ਮੁਨਾਰਾਂ ਹੈ। ਇਸ ਸਰਕਾਰ ਦੀ ਮਾੜੀ ਨੀਤੀ ਬਾਰੇ, ਜੋਰ ਜੁਲਮ ਬਾਰੇ, ਧੀਆਂ ਤੇ ਹੋ ਰਹੇ ਜੁਲਮ ਬਾਰੇ ਕੋਈ ਕਿਤਾਬ ਨਹੀਂ ਮਿਲਦੀਆਂ। ਲਿਖਾਰੀਆਂ ਨੇ ਇਸ ਬਾਰੇ ਲਿਖਣ ਦੀ ਕੋਈ ਕਸਰ ਨਹੀਂ ਛੱਡੀ। ਹੋਰਾਂ ਨੇ ਇਸ 1984 ਤੇ ਬਹੁਤ ਲਿਖਿਆ। ਅੱਜ ਤੱਕ ਹੋਰ ਕਾਸੇ ਤੇ ਨਹੀਂ ਲਿਖਿਆ ਗਿਆ। ਕਿਸੇ ਨੇ ਸਰਕਾਰ ਨੂੰ ਮਾੜਾਂ ਕਿਹਾ। ਬਹੁਤਾ ਕਸੂਰ ਕੌਮ ਦੇ ਆਗੂਆਂ ਦਾ ਸੀ। ਜਿਨ੍ਹਾਂ ਨੇ ਇਹੋਂ ਜਿਹੇ ਹਲਾਤ ਪੈਂਦਾ ਕੀਤੇ। ਸਰਕਾਰ ਨੇ ਕਦਮ ਬਾਅਦ ਵਿੱਚ ਚੁੱਕਿਆ ਹੈ। ਅਜੇ ਵੀ ਕੌਮ ਦੇ ਲੀਡਰਾਂ ਦੀ ਦੂਹਰੀ ਨੀਤੀ ਤੋਂ ਬੱਚ ਜਈਏ। ਇਹ ਝੋਲੀ ਚੁੱਕ ਹਰ ਵਾਰ ਧੱੜਾਂ ਬੱਦਲ ਲੈਂਦੇ ਹਨ। ਐਂਵੇ ਨਾਂ ਭੀੜ ਦੇ ਇੱਕਠ ਨੂੰ ਦੇਖ ਕੇ ਅੱਖਾਂ ਮੀਚ ਕੇ ਪਿਛੇ ਤੁਰੇ ਜਾਈਏ। ਆਪਣੇ ਜੀਵਨ ਦੀ ਜੀਵਨ ਜਾਂਚ ਆਪ ਚੁਣੀਏ।

Comments

Popular Posts