ਭਾਗ 34 ਕੀ ਜਾਨਵਰਾਂ, ਪੱਸ਼ੂਆਂ ਦੀਆਂ ਆਦਤਾਂ ਬੰਦਿਆਂ ਮਿਲਦੀਆਂ ਹਨ? ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਕੀ ਜਾਨਵਰਾ, ਪੱਸ਼ੂਆਂ ਦੀਆਂ ਆਦਤਾਂ ਬੰਦਿਆਂ ਨਾਲ ਮਿਲਦੀਆਂ ਹਨ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਬੰਦੇ ਦੇ ਬੱਚੇ ਹੀ ਪੈਂਦਾ ਨਹੀਂ ਹੁੰਦੇ। ਜਾਨਵਰ ਪੱਸ਼ੂ ਵੀ ਬੰਦੇ ਦੇ ਸ਼ਰੀਰ ਵਿੱਚੋਂ ਪੈਂਦਾ ਹੋ ਸਕਦੇ ਹਨ। ਇਹ ਬੰਦੇ ਦੇ ਕਿਸੇ ਵੀ ਸ਼ਰੀਰ ਦੇ ਹਿੱਸੇ ਵਿੱਚੋਂ ਦੀ ਅੰਦਰ ਜਾ ਸਕਦੇ ਹਨ। 25 ਕੋਕਰੇਚ ਖੰਬਾ ਵਾਲੇ ਕੀੜੇ 19 ਸਾਲਾਂ ਮੁੰਡੇ ਦੇ ਕੰਨ ਵਿੱਚ ਸਨ। ਬੰਦੇ ਦੇ ਕੰਨ ਵਿੱਚ ਖ਼ਾਜ਼ ਹੁੰਦੀ ਰਹਿੰਦੀ ਸੀ। ਬੰਦੇ ਦੇ ਸ਼ਰੀਰ ਅੰਦਰਲੇ ਹਿੱਸੇ ਨੂੰ ਐਕਸਰੇ ਤੋਂ ਵੀ ਬਰੀਕੀ ਨਾਲ ਐਮ ਆਰ ਆਈ ਮਸ਼ੀਨ ਦੇਖ਼ਦੀ ਹੈ। ਇਸ ਰਾਹੀ ਡਾਕਟਰਾਂ ਨੂੰ ਪਤਾ ਲੱਗਾ, ਉਸ ਮੁੰਡੇ ਦੇ ਦਿਮਾਗ ਵਿੱਚ ਕੋਕਰੇਚ ਖੰਬਾ ਵਾਲੇ ਟੀਡੇ ਹਨ। ਜੋ ਜ਼ਹਾਜ ਵਰਗੇ ਟੀਡੀ ਦਲ ਫ਼ਸਲਾਂ ਤੇ ਹੁੰਦੇ ਹਨ। ਮਦਰ ਕੀੜੇ ਨੇ ਬੰਦੇ ਦੇ ਕੰਨ ਥਾਂਈ ਵੜ ਕੇ ਅੰਡੇ ਦੇ ਦਿੱਤੇ। ਬੱਚੇ ਦਿਮਾਗ ਵਿੱਚ ਦਾਖ਼ਲ ਹੋ ਗਏ ਸਨ। ਇੰਡੀਆਂ ਵਿੱਚ 12 ਸਾਲਾਂ ਐਲਨ ਬਰੇਲਾ ਨੇ ਹੋਰ ਬੱਚਿਆਂ ਨਾਲ ਰਲ ਕੇ, ਜਿਉਂਦੀਆਂ ਮੱਛੀਆਂ ਖਾਦੀਆਂ ਸਨ। ਉਸ ਦਾ ਸਾਹ ਰੁਕਣ ਲੱਗਾ, ਤਾਂ ਬੱਚੀ ਨੂੰ ਹਸਪਤਾਲ ਲੈ ਗਏ। ਡਾਕਟਰ ਨੇ ਉਸ ਦੇ ਲੰਗ ਵਿੱਚੋ ਫਸੀ 9 ਸੈਂਟੀਮੀਟਰ ਇਕ ਜਿਉਂਦੀ ਮੱਛੀ ਬਾਹਰ ਕੱਢੀ।

ਚੀਨ ਵਿੱਚ ਔਰਤ ਦੇ ਵਿੱਚ ਕੰਨ ਵਿੱਚੋਂ ਅਵਾਜ਼ ਆਉਂਦੀ ਸੀ। ਕੰਨ ਵਿੱਚ ਖ਼ਾਜ਼ ਹੁੰਦੀ ਰਹਿੰਦੀ ਸੀ। ਡਾਕਟਰ ਨੂੰ ਉਸ ਦੇ ਕੰਨ ਵਿੱਚੋਂ ਮੱਕੜੀ ਜਾਲਾ ਬੁਣਨ ਵਾਲੀ ਦਾ ਬੱਚਾ ਲੱਭਿਆ। ਚੀਨ ਵਿੱਚ ਬੰਦੇ ਦੇ ਢਿੱਡ ਵਿੱਚ ਦਰਦ ਹੁੰਦਾ ਰਹਿੰਦਾ ਸੀ। ਡਾਕਟਰ ਨੇ ਅਪ੍ਰੇਸ਼ਨ ਕਰਕੇ ਢਿੱਡ ਅੰਦਰੋ ਛੇ ਮੀਟਰ ਲੰਬਾ ਸੱਪ ਨਿਕਲਿਆ। ਚੀਨ ਵਿੱਚ ਇੱਕ ਹੋਰ 59 ਸਾਲਾਂ ਬੰਦੇ ਦੇ ਢਿੱਡ ਵਿੱਚ ਦਰਦ ਹੁੰਦਾ ਰਹਿੰਦਾ ਸੀ। ਡਾਕਟਰ ਨੂੰ 50 ਸੈਂਟੀਮੀਟਰ ਮੋਟੀ ਮੱਛੀ ਲੱਭੀ। ਅਪ੍ਰੇਸ਼ਨ ਪਿਛੋਂ ਬੰਦਾ ਵੀ ਮਰ ਗਿਆ। ਇੰਡੀਆਂ ਵਿੱਚ 14 ਸਾਲਾਂ ਦੇ ਮੁੰਡੇ ਦੇ ਬਲੈਡਰ ਵਿੱਚੋਂ 2 ਮੱਛੀ ਸੈਂਟੀਮੀਟਰ ਸੀ। ਜਿਸ ਨਾਲ ਦਰਦ ਹੁੰਦਾ ਸੀ। ਡਾਕਟਰ ਨੂੰ ਐਕਸਰੇ ਵਿੱਚ ਦਿਸ ਗਈ। ਉਹ ਮੁੰਡੇ ਦੇ ਅੰਦਰੋਂ ਲੈਟਰੀਨ ਵਿਚੋਂ ਦੀ ਬਾਹਰ ਆ ਗਈ। ਕੱਲਕੱਤੇ ਤੇ ਹੋਰ ਥਾਂਵਾਂ ਤੇ ਇਸੇ ਤਰਾਂ ਹੀ ਇੱਕ ਗਿੱਠ ਲੰਬੇ ਗੂਛਿਆਂ ਦੇ ਰੂਪ ਵਿੱਚ ਚਿੱਟੇ ਰੰਗ ਦੇ ਗਡੋਇਆਂ ਵਰਗੇ ਮੜੱਪ ਵੀ ਨਿੱਕਲਦੇ ਹਨ। ਜਿਨਾਂ ਕਰਕੇ ਪੇਟ ਵਿੱਚ ਦਰਦ ਹੁੰਦਾ ਰਹਿੰਦਾ ਹੈ।

ਸ਼ਹਿਦ ਦੀ ਮੱਖੀ ਨੇ, ਬੰਦੇ ਦੇ ਸਿਰ ਦੇ ਜਖ਼ਮ ਵਿਚ ਆਂਡੇ ਦੇ ਦਿੱਤੇ ਸਨ। ਡਾਕਟਰ ਨੂੰ ਬੰਦੇ ਦੇ ਸਿਰ ਦੇ ਜਖ਼ਮ ਵਿਚੋਂ ਮੱਖੀ ਦੇ ਬੱਚੇ ਲੱਭੇ। ਇੱਕ 24 ਸਾਲਾਂ ਦੀ ਔਰਤ ਦੇ ਨੱਕ ਵਿੱਚੋਂ ਖੂਨ ਵਗਦਾ ਰਹਿੰਦਾ ਸੀ। ਡਾਕਟਰਾਂ ਨੂੰ ਔਰਤ ਦੇ ਨੱਕ ਵਿਚੋਂ ਮੱਛੀਆਂ ਦੇ ਬੱਚੇ ਕੱਢੇ। 75 ਸਾਲਾਂ ਦੇ ਬੰਦੇ ਦੇ ਅੱਖ ਵਿੱਚ ਖ਼ਾਜ਼ ਹੁੰਦੀ ਰਹਿੰਦੀ ਸੀ। ਡਾਕਟਰ ਨੂੰ ਉਸ ਦੀ ਅੱਖ ਵਿਚੋਂ 12 ਫੁੱਟ, ਪੰਜ ਇੰਚ ਲੰਬਾ, ਜਿਉਂਦਾ ਸੱਪ ਵਰਗਾ ਪਤਲਾਵਾਲ ਤੋਂ ਮੋਟਾ ਗਡੋਇਆਂ ਲੱਭਾ। 2012 ਵਿੱਚ ਸਾਊਥ ਕੋਰੀਆਂ ਦੀ ਔਰਤ ਦੇ ਮੂੰਹ ਵਿੱਚੋਂ ਛੋਟੀ ਮੱਛੀ ਸਣੇ ਹੋਰ 12 ਤਰਾ ਦੇ ਕੀੜੇ ਲੱਭੇ। ਜੋ ਅੱਧ ਪੱਕੀ ਮੱਛੀ ਦੇ ਖਾਂਣ ਨਾਲ ਔਰਤ ਖਾਂ ਗਈ ਸੀ। ਉਸ ਨੂੰ ਬਾਰ-ਬਾਰ ਉਲਟੀ ਹੋ ਰਹੀ ਸੀ। ਪਰ ਉਹ ਬਾਹਰ ਨਹੀਂ ਆ ਰਹੇ ਸਨ। ਡਾਕਟਰ ਨੇ ਅਪ੍ਰੇਸ਼ਨ ਨਾਲ ਔਰਤ ਦੇ ਗਲੇਂ ਵਿੱਚੋਂ ਮੂੰਹ ਥਾਂਈ ਬੱਚੇ ਬਾਹਰ ਕੱਢੇ।

ਸਾਡੇ ਪਿੰਡ ਵੀ ਦੋ ਔਰਤਾਂ ਨੇ, ਮੁੰਡਿਆਂ ਨੂੰ ਜਨਮ ਦਿੰਦੇ ਸਮੇਂ ਸੱਪ ਵੀ ਪੈਦਾ ਹੋਏ। ਇੱਕ ਘੱਟਨਾਂ ਤਰਖਾਂਣਾਂ ਦੇ ਘਰ ਹੋਈ। ਜੋੜੇ ਮੁੰਡਾ ਸੱਪ ਖੇਡ ਰਹੇ ਸਨ। ਕੋਈ ਮੰਗਤਾ ਆਇਆ। ਦੋਂਨਾਂ ਨੂੰ ਖੇਡਦੇ ਦੇਖ਼ ਕੇ ਸੱਪ ਮਾਰ ਦਿੱਤਾ। ਮੁੰਡੇ ਵੀ ਮਰ ਗਿਆ। ਉਹ ਹੁਣ ਵੀ ਸੱਪ ਨੂੰ ਨਹੀਂ ਮਾਰਦੇ। ਜੇ ਸੱਪ ਨੁੰ ਦੇਖ਼ ਲੈਂਦੇ ਹਨ। ਚੱਮਟੇ ਨਾਲ ਫੜ ਕੇ ਬਾਹਰ ਛੱਡ ਦਿੰਦੇ ਹਨ। ਦਾਈ ਦੀ ਨੂੰਹੁ ਨੇ ਵੀ ਮੁੰਡੇ ਤੇ ਸੱਪ ਨੂੰ ਜਨਮ ਦਿੱਤਾ। ਜੋ ਜਨਮ ਲੈਂਦੇ ਹੀ ਮਰ ਗਏ।

ਪੱਸ਼ੂਆਂ, ਜਾਨਵਰਾਂ ਨੂੰ ਮੌਸਮ ਤੇ ਹੋਰ ਖ਼ਤਰੇ ਬਾਰੇ ਮਨੁੱਖ ਤੋਂ ਪਹਿਲਾਂ ਪਤਾ ਲੱਗ ਜਾਂਦੇ ਹੈ। ਕੀ ਜਾਨਵਰਾ, ਪੱਸ਼ੂਆਂ ਦੀਆਂ ਆਦਤਾਂ ਬੰਦਿਆਂ ਨਾਲ ਮਿਲਦੀਆਂ ਹਨ? ਪਾਲਤੂ ਪੱਸ਼ੂ, ਜਾਨਵਰ ਸਾਡੀ ਰੱਖਿਆ ਕਰਦੇ ਹਨ। ਇਹ ਮਾਲਕ ਦੇ ਬਹੁਤ ਵਫ਼ਾਦਾਰ ਹਨ। ਜਾਨਵਰ ਮਨੁੱਖ ਨੂੰ ਪਿਆਰ ਕਰਦੇ ਹਨ। ਬੰਦਿਆਂ ਦੀ ਰੱਖਿਆ ਕਰਦੇ ਹਨ। ਮਸੀਬਤਾਂ ਤੋਂ ਬਚਾਉਂਦੇ ਹਨ। ਮਸੀਬਤ ਵਿੱਚ ਮਦੱਦ ਕਰਦੇ ਹਨ। ਇੱਕ ਕੁੱਤਾ ਤੇ ਉਸ ਦਾ ਮਾਲਕ, ਮਾਲਕਣ ਰਸਤੇ ਵਿੱਚ ਬਰਫ਼਼ ਦੇ ਵੱਡੇ ਢੇਰ ਵਿੱਚ ਫਸ ਗਏ ਸਨ। ਕੁੱਤੇ ਨੇ ਬਰਫ਼਼ ਨੂੰ ਪੈਂਰਾਂ ਨਾਲ ਪਰੇ ਕਰ ਦਿੱਤਾ। ਦੋਂਨਾਂ ਨੂੰ ਬਰਫ਼਼ ਵਿੱਚ ਫਸਿਆਂ ਨੂੰ ਬਾਹਰ ਕੱਢਿਆ। 2005 ਵਿੱਚ ਤਿੰਨ ਸ਼ੇਰਾਂ ਨੇ ਇੱਕ ਬੱਚੀ ਨੂੰ ਗੁੰਡੇ ਬੰਦਿਆਂ ਤੋਂ ਬਚਾਇਆ। ਉਹ ਬੱਚੀ ਸ਼ੇਰਾਂ ਦੇ ਨਾਲ ਦਸ ਦਿਨ ਜੰਗਲ ਵਿੱਚ ਰਹੀ। ਦਸਵੇਂ ਦਿਨ ਪੁਲਿਸ ਉਥੇ ਪਹੁੰਚ ਗਈ। ਬੱਚੀ ਨੇ ਪੁਲਿਸ ਨੂੰ ਦੱਸਿਆ। ਇੱਕ ਬੰਦਾ ਸਮੁੰਦਰ ਦੇ ਪਾਣੀ ਵਿੱਚ ਡੁੱਬ ਰਿਹਾ ਸੀ। ਇੱਕ ਵੇਲ ਮੱਛੀ ਨੇ ਡੁੱਬਦੇ ਹੋਏ, ਬੰਦੇ ਨੂੰ ਪਾਣੀ ਦੇ ਤਲ ਦੇ ਥੱਲਿਉ ਮੂੰਹ ਨਾਲ ਉਪਰ ਲੈਂ ਆਦਾਂ। ਬੰਦੇ ਦੀ ਜਾਨ ਬਚਾ ਲਈ। ਨਿੱਕੇ ਜਿਹੇ ਕੁੱਤੇ ਨੇ ਬੱਚੇ ਦੀ ਜਾਨ ਬਚਾ ਲਈ। ਜਦੋਂ ਉਸ ਬੱਚੇ ਤੇ ਵੱਡੇ ਮੋਟੇ ਸੱਪ ਨੇ, ਅਟੈਕ ਕਰ ਦਿੱਤਾ ਸੀ। ਕੁੱਤੇ ਨੇ ਸੱਪ ਨੂੰ ਮਾਰ ਦਿੱਤਾ। ਬੱਚਾ ਬਚ ਗਿਆ। ਇੱਕ ਹੋਰ ਕੁੱਤੇ ਨੇ ਰਾਤ ਨੂੰ ਘਰ ਵਿੱਚ ਧੂੰਆਂ ਦੇਖਿਆ। ਵਾਲ ਸਕਾਂਉਣ ਵਾਲੀ ਮਸ਼ੀਨ ਦਾ ਪਲੱਗ ਨਹੀਂ ਕੱਢਿਆ ਸੀ। ਸਾਰੇ ਪਰਿਵਾਰ ਨੁੰ ਜਗਾ ਕੇ, ਚਾਰ ਬੰਦਿਆਂ ਦੀ ਜਾਨ ਨੂੰ ਬਚਾ ਲਿਆ।

ਕਿਸੇ ਨੇ ਖ਼ਰਗੋਸ਼ ਰੱਖਿਆ ਸੀ। ਘਰ ਦੇ ਮਾਲਕ ਨੂੰ ਟੀਵੀ ਦੇਖ਼ਦੇ ਹੀ ਬਲੱਡ ਸ਼ੂਗਰ ਘੱਟਣ ਨਾਲ ਅਟੈਕ ਆਇਆ ਗਿਆ। ਖ਼ਰਗੋਸ਼ ਨੇ ਦੇਖਿਆ ਮਾਲਕ ਨੂੰ ਕੁੱਝ ਹੋ ਗਿਆ ਹੈ। ਉਹ ਖ਼ਰਗੋਸ਼ ਬੰਦੇ ਆਲੇ-ਦੁਆਲੇ, ਕਦੇ ਉਸ ਦੇ ਸ਼ਰੀਰ ਤੇ ਜੰਪ ਕਰਨ ਲੱਗਾ। ਜਦੋਂ ਪਤਨੀ ਨੇ ਖ਼ਰਗੋਸ਼ ਨੂੰ ਐਸੇ ਕਰਦੇ ਦੇਖਿਆ, ਤਾਂ ਉਸ ਨੂੰ ਪਤਾ ਲੱਗਾ। ਪਤੀ ਨੂੰ ਅਟੈਕ ਆਇਆ ਹੈ। ਤਰੰਤ ਹੌਸਪੀਟਲ ਲਿਜਾਂਣ ਨਾਲ ਬੰਦੇ ਦੀ ਜਾਨ ਬਚ ਗਈ। ਸੁਨਾਂਮੀ ਸਮੇਂ ਇੱਕ ਹਾਥੀ ਨੇ, ਇੱਕ ਬੱਚੀ ਨੂੰ ਸਮੁੰਦਰ ਦੇ ਪਾਣੀ ਵਿਚੋਂ ਡੁੱਬਦੀ ਨੂੰ ਬਚਾਇਆ। ਸਮੁੰਦਰ ਦੇ ਪਾਣੀ ਵਿਚ ਹਾਥੀ ਬੱਚੀ ਕੋਲ ਗਿਆ। ਉਸ ਨੂੰ ਪਿਠ ਤੇ ਬੈਠਾ ਲਿਆ। ਪਾਣੀ ਵਿੱਚੋਂ ਬਾਹਰ ਕੱਢ ਲਿਆ। ਸਮੁੰਦਰ ਦੇ ਪਾਣੀ ਵਿਚ ਇੱਕ ਬੰਦਾ ਡੁੱਬਣ ਲੱਗਾ ਸੀ। ਵੇਲ ਮੱਛੀ ਨੇ ਆਪਦੇ ਸਰੀਰ ਨਾਲ ਉਸ ਨੂੰ ਧੱਕੇ ਮਾਰ ਕੇ ਪਾਣੀ ਦੇ ਉਪਰ ਲੈਇਦਾ। ਕਨੇਡਾ ਵਿੱਚ ਤਿੰਨੇ ਬੀਵਰ ਨੇ, ਪਾਣੀ ਵਿੱਚੋਂ ਡੁੱਬਦੇ ਬੱਚੇ ਨੂੰ ਬਚਾਇਆ। ਤਿੰਨੇ ਬੀਵਰ ਬੱਚੀ ਨੂੰ ਆਪਦੇ ਫਰਾਂ ਦੇ ਨਿਘ ਵਿੱਚ ਲਈ ਬੈਠੇ ਸਨ। ਜਦੋਂ ਕਿਸੇ ਬੰਦੇ ਨੇ, ਉਨਾਂ ਨੂੰ ਦੇਖੀਆ। ੳੁਨਾਂ ਤੋਂ ਬੱਚੀ ਲੈ ਕੇ, ਬੱਚੀ ਨੂੰ ਹੌਸਪੀਟਲ ਲਿਜਾਂ ਕੇ ਉਸ ਨੂੰ ਡਾਕਟਰੀ ਸਹਾਇਤਾ ਦਿੱਤੀ। ਜਿਸ ਦੇ ਮਾਂ-ਬਾਪ ਡੁੱਬ ਗਏ ਸਨ। ਇੱਕ ਨਿੱਕੇ ਬੱਚੇ ਦੇ ਸੰਘ ਵਿੱਚ ਕੁੱਝ ਫਸ ਗਿਆ ਸੀ। ਉਸ ਨੂੰ ਹੱਥੂ ਆ ਰਿਹਾ ਸੀ। ਪਾਲਤੂ ਰੱਖੇ ਤੋਤੇ ਨੇ, ਬੱਚੇ ਨੂੰ ਮਸੀਬਤ ਵਿੱਚ ਦੇਖਿਆ। ਉਹ ਕਦੇ ਬੱਚੇ, ਕਦੇ ਮਾਂ ਕੋਲ ਉਡ ਕੇ ਜਾਂਣ ਲੱਗਾ। ਤਾਂ ਮਾਂ ਨੂੰ ਪਤਾ ਲੱਗਾ ਕਿਉਂ ਤੋਤਾ ਐਸੇ ਕਰਦਾ ਹੈ। ਬੱਚੇ ਨੂੰ ਹੋਸਪੀਟਲ ਲਿਜਾਇਆ ਗਿਆ। ਬੱਚਾ ਬਚ ਗਿਆ।

ਬੰਦ ਲਿਫ਼ਾਫੇ ਵਿੱਚ ਬੱਚਾ ਤੱੜਫ਼ ਰਿਹਾ ਸੀ। ਇੱਕ ਕੁੱਤੇ ਨੇ ਲਿਫ਼ਾਫੇ ਵਿੱਚੋਂ ਬੱਚੇ ਨੂੰ ਬਾਹਰ ਕੱਢਿਆਂ। ਕੋਲ ਬੈਠ ਕੇ ਉਨਾਂ ਚਿਰ ਭੌਕਦਾ ਰਿਹਾ। ਜਿੰਨਾਂ ਚਿਰ ਲੋਕ ਇਕਠੇ ਨਹੀਂ ਹੋ ਗਏ। ਇੱਕ ਬਿੱਲੀ ਨੇ ਆਪਦੀ ਮਾਲਕਣ ਨੂੰ ਸੁੱਤੀ ਪਈ ਜਗਾਇਆ। ਕਿਉਂਕਿ ਘਰ ਦੇ ਅੰਦਰ ਕਾਰਬਨ ਡਾਇਕਸਾਈਡ ਬਹੁਤ ਹੋ ਗਈ ਸੀ। ਇੱਕ ਬੰਦਾ ਬਰਫ਼ ਵਿੱਚ ਵਿੱਚ ਡਿੱਗ ਕੇ ਬੇਹੋਸ਼ ਹੋ ਗਿਆ ਸੀ। ਉਸ ਦਾ ਕੁੱਤਾ ਉਸ ਨੂੰ ਕੱਪੜਿਆਂ ਤੋਂ ਖਿੱਚਦਾ ਹੋਇਆ ਘਰ ਲੈ ਆਇਆ। ਉਸ ਦੀ ਪਤਨੀ ਉਸ ਨੂੰ ਹੌਸਪਟਲ ਲੈ ਕੇ ਗਈ।

ਬੱਕਰੀ ਕੰਮਜ਼ੋਰ ਹੈ। ਇਸੇ ਲਈ ਬਲੀ ਦਿੱਤੀ ਜਾਂਦੀ ਹੈ। ਜਿੰਨਾਂ ਚਿਰ ਕੋਈ ਵੀ ਬੰਦਾ ਕੰਮਜ਼ੋਰ, ਨਿਰਬਲ ਬੱਣਿਆਂ ਰਹੇਗਾ। ਲੋਕ ਉਸ ਨੂੰ ਡਰਾਉਣਗੇ, ਬਲੈਕ ਮੇਲ ਕਰਨਗੇ। ਕੁੱਟਣਗੇ, ਕੱਤਲ ਵੀ ਕਰ ਦੇਣਗੇ। ਕੰਮਜ਼ੋਰ, ਨਿਰਬਲ ਬੱਣਿਆਂ ਬੰਦੇ ਨੇ ਸ਼ੇਰ ਬੱਣਨਾਂ ਹੈ। ਸ਼ੇਰ ਨਿਡਰ ਹੈ। ਕਿਸੇ ਤੋਂ ਨਹੀਂ ਡਰਦਾ। ਉਸ ਨੂੰ ਮੌਤ ਦਾ ਭੈਅ ਨਹੀਂ ਹੈ। ਇਕੱਲਾ ਰਹਿੰਦਾ ਹੈ। ਜੰਗਲ ਵਿੱਚ ਬੇਖ਼ੌਫ ਸ਼ੇਰ ਕਿਤੇ ਵੀ ਸੌਂ ਜਾਂਦਾ ਹੈ। ਸ਼ੇਰ ਤੋਂ ਹਾਥੀ ਤੱਕੜਾ ਹੈ। ਇੰਨੇ ਵੱਡੇ ਸਰੀਰ ਦਾ ਹੋ ਕੇ ਵੀ ਡਰਪੋਕ ਹੈ। ਇਹ ਝੂੰਡ ਵਿੱਚ ਰਹਿੰਦੇ ਹਨ। ਜਦੋਂ ਇਹ ਸੌਂਦੇ ਹਨ। ਇੱਕ ਦੋ ਹਾਥੀ ਪਹਿਰਾ ਦਿੰਦੇ ਹਨ। ਚੁਕੰਨੇ ਰਹਿੰਦੇ ਹਨ। ਥੋੜਾ ਜਿਹਾ ਖੜ੍ਹਕਾ ਹੋਣ ਤੇ ਇੱਕ ਦੂਜੇ ਤੋਂ ਮੂਹਰੇ ਭੱਜ ਲੈਂਦੇ ਹਨ। ਹਾਥੀ ਵਿੱਚ ਕਾਂਮਕ ਸ਼ਕਤੀ ਉਸ ਨੂੰ ਇਹ ਵੀ ਸੋਚਣ ਨਹੀਂ ਦਿੰਦੀ। ਹੱਥਣੀ ਅਸਲੀ ਹੈ ਜਾਂ ਨੱਕਲੀ। ਜਦੋਂ ਇਸ ਨੂੰ ਸ਼ਿਕਾਰੀ ਫੜਦੇ ਹਨ। ਟੋਏ ਉਤੇ ਹੱਥਣੀ ਬੱਣਾਂ ਕੇ ਖੜ੍ਹੀ ਕਰ ਦਿੰਦੇ ਹਨ। ਹਾਥੀ ਉਸ ਵੱਲ ਨੂੰ ਜਾਂਦਾ ਹੈ। ਟੋਏ ਵਿੱਚ ਡਿੱਗ ਜਾਂਦਾ ਹੈ। ਸ਼ਿਕਾਰੀਆਂ ਦੁਆਰਾ ਹਾਥੀ ਨੂੰ ਤਾਂ ਫੜਿਆ ਜਾਂਦਾ ਹੈ।

ਇੱਕ ਬੰਦਾ ਹੈ। ਕਿਤੇ ਫ਼ੈਇਦਾ ਹੁੰਦਾ ਦੇਖੇ, ਤਾਂ ਇਕੱਲਾਂ ਫ਼ੈਇਦਾ ਲੈਣਾਂ ਚਹੁੰਦਾ ਹੈ। ਕੋਈ ਰਸਤੇ ਵਿੱਚ ਆਵੇ। ਬੰਦਾ ਉਸ ਨੂੰ ਪਰੇ ਕਰ ਦਿੰਦਾ ਹੈ। ਬੰਦੇ ਨੂੰ ਮਾਰ ਹੀ ਦਿੰਦਾ ਹੈ। ਦੂਜੇ ਬੰਦੇ ਤੋਂ ਖੋਹਣ ਨੂੰ ਫਿਰਦਾ ਹੈ। ਕੀੜੀਆਂ ਨੂੰ ਪਤਾ ਲੱਗ ਜਾਵੇ। ਕਿਤੇ ਭੋਰਾ ਮਿੱਠਾ ਹੈ। ਉਹ ਬਾਕੀ ਕੀੜੀਆਂ ਨੂੰ ਵੀ ਖ਼ਬਰ ਕਰ ਦਿੰਦੀਆਂ ਹਨ। ਪਤਾ ਨਹੀਂ ਇੰਨਾਂ ਏਕਾ ਕਿਵੇਂ ਕਰਦੀਆਂ ਹਨ? ਲਾਈਨ ਬੰਨ ਕੇ ਮਿੱਠੇ ਵੱਲ ਤੁਰ ਪੈਂਦੀਆਂ ਹਨ। ਕਾਂ ਕਿਤੇ ਰੋਟੀ ਦੀ ਬੁਰਕੀ ਦੇਖ਼ ਲਵੇ। ਕਾਂ-ਕਾ ਕਰਕੇ ਕਈ ਕਾਂਵਾਂ ਨੂੰ ਇਕੱਠੇ ਕਰ ਲੈਂਦੇ ਹਨ। ਕੂੰਜਾਂ ਬੱਚੇ ਪਹਾੜਾ ਵਿੱਚ ਦਿੰਦੀਆਂ। ਇਹ ਇਕੱਠੀਆਂ ਉਡਦੀਆ ਹਨ। ਕਨੇਡਾ ਵਿੱਚ ਠੰਢ ਨੂੰ ਸਾਊਥ ਵੱਲ ਇਕੱਠੀਆਂ ਹੋ ਕੇ ਉਡਦੀਆ ਹਨ। ਗਰਮ ਮੌਸਮ ਹੋਣ ਨਾਲ ਨੌਰਥ ਵੱਲ ਚੋਗਾ ਚੁੰਗਣ ਲਈ ਇਕੱਠੀਆਂ ਹੋ ਕੇ ਉਡਦੀਆ ਹੋਈਆਂ ਵਾਪਸ ਆਉਂਦੀਆਂ ਹਨ। ਗਰਮ ਥਾਂ ਤੇ ਇਕੱਠੀਆਂ ਰਹਿੰਦੀਆਂ ਹਨ। ਚੋਗਾ ਚੁੰਗ ਦੀਆਂ ਹਨ।

ਬੰਦੇ ਨੂੰ ਹਿਰਨ ਵਾਂਗ ਕੰਨ ਰਸ ਹੈ। ਹਾਥੀ ਵਾਂਗ ਕਾਂਮਕ ਸ਼ਕਤੀ ਵੀ ਬਹੁਤ ਹੈ। ਅੱਖਾਂ ਦਾ ਰੱਸ ਵੀ ਪਤੰਗੇ ਵਾਗ ਹੈ। ਸੱਪ ਵਾਂਗ ਬੰਦੇ ਵਿੱਚ ਹੰਕਾਂਰ ਦਾ ਜ਼ਹਿਰ ਹੈ। ਜੋ ਮੂੰਹ ਨਾਲ ਉਗਲਦਾ ਰਹਿੰਦਾ ਹੈ। ਹਿਰਨ ਬਹੁਤ ਚਲਾਕ ਜਾਨਵਰ ਹੈ। ਭੋਲਾ ਵੀ ਬਹੁਤ ਹੈ। ਇਸ ਦੇ ਕੰਨਾਂ ਨੂੰ ਨਾਦ ਚੰਗਾ ਲੱਗਦਾ ਹੈ। ਜਦੋਂ ਸ਼ਿਕਾਰੀ ਨਾਦ ਵਜਾਉਂਦਾ ਹੈ। ਇਹ ਨਾਦ ਵੱਜਦਾ ਸੁਣਦਾ ਹੈ। ਸ਼ਿਕਾਰੀ ਵੱਲ ਭੱਜਦਾ ਹੈ। ਫੜਿਆ ਜਾਂਦਾ ਹੈ। ਭੌਰਾ ਫੁੱਲਾਂ ਤੇ ਬੈਠਦਾ ਹੈ। ਕਵਲ ਤੇ ਇੰਨਾਂ ਮੋਹਤ ਹੋ ਜਾਂਦਾ ਹੈ। ਸੂਰਜ ਛਿੱਪਣ ਨਾਲ ਫੁੱਲ ਵਿੱਚ ਬੰਦ ਹੋ ਕੇ ਮਰ ਜਾਂਦਾ ਹੈ। ਪਤੰਗਾ ਲਾਈਟ ਨੂੰ ਪਿਆਰ ਕਰਦਾ ਹੈ। ਰੋਸ਼ਨੀ ਦੇਖ਼ਦਾ ਹੈ। ਉਸ ਤੇ ਡੰਗ ਮਗਾਉਂਦਾ ਹੈ। ਸੇਕ ਨਾਲ ਮੱਚ ਜਾਂਦਾ ਹੈ। ਸੱਪ ਵਿੰਗ ਪਾ ਕੇ ਮਹਿਲ ਕੇ ਧਰਤੀ ਤੇ ਭੱਜਦਾ ਹੈ। ਲੋਕ ਇਸ ਤੋਂ ਡਰਦੇ ਹਨ। ਖੁਡ ਵਿੱਚ ਜਦੋਂ ਵੜਦਾ ਹੈ। ਸਰੀਰ ਨੂੰ ਸਿਧਾ ਕਰ ਲੈਂਦਾ ਹੈ। ਫਿਰ ਉਲਟ ਕੇ, ਬਾਹਰ ਆਉਣ ਲਈ ਆਪਦਾ ਮੂੰਹ ਪਲਟ ਲੈਂਦਾ ਹੈ। ਕੀ ਇਹ ਸੱਪ ਲਈ ਕਰਨਾਂ ਸੌਖਾ ਹੈ? ਬਿੱਲੀਆਂ ਵਿੱਚ ਧੀਰਜ ਬਹੁਤ ਹੈ। ਜੇ ਇੱਕ ਬਿੱਲੀ ਖਾਂਦੀ ਹੋਵੇ। ਬਾਕੀ ਉਸ ਦੇ ਰੱਜਣ ਦਾ ਇੰਤਜ਼ਾਰ ਕਰਦੀਆਂ ਹਨ। ਕੁੱਤਿਆਂ ਵਾਂਗ ਟੁੱਟ ਕੇ ਨਹੀਂ ਪੈਂਦੀਆਂ। ਦੁੱਧਾਂਰੀ ਪੱਛੂ ਬੰਦੇ ਨੂੰ ਬੱਚੇ ਦੇ ਹਿੱਸੇ ਦਾ ਦੁੱਧ ਵੀ ਦੇ ਦਿੰਦੇ ਹਨ। ਭਾਰ ਢੋਣ ਵਾਲੇ ਕੰਮ ਕਰਨ ਵਾਲੇ ਜਾਨਵਰ ਥੱਕਦੇ ਨਹੀਂ ਹਨ। ਊਠ ਘੋੜਾ, ਹਾਥੀ, ਬੱਲਦ, ਸਾਨ, ਗੱਧਾ ਬੰਦੇ ਦੇ ਸੇਵਾਦਾਰ ਹਨ। ਬਹੁਤ ਸਾਰੇ ਜਾਨਵਰ ਬੰਦੇ ਤੋਂ ਵੱਖਰੇ ਹਨ। ਬੰਦੇ ਨਾਲ ਮਿਲਦੇ ਵੀ ਹਨ। ਬੰਦੇ ਤੋਂ ਚੰਗੇ ਵਫਾਦਾਰ ਵੀ ਹਨ।


 

Comments

Popular Posts