ਭਾਗ 28 ਸੁਪਨੇ ਦੇਖੋ, ਪੂਰੇ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ



ਸੁਪਨੇ ਦੇਖੋ, ਪੂਰੇ ਹੋਣਗੇ। ਫੁਰਨੇ ਦੀਆਂ ਉਡਨਾਂ ਭਰੋ। ਮੰਜ਼ਲ ਦਿਸੇਗੀ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕੋਸ਼ਸ਼ ਕਰੋ। ਜੋ ਵੀ ਹੋਵੇਗਾ। ਅੱਛਾ ਹੋਵੇਗਾ। ਤੁਸੀਂ ਵੀ ਕੋਸ਼ਸ਼ ਕਰੋ। ਜੀਵਨ ਸੱਚ ਬੱਣ ਜਾਵੇਗਾ। ਬੰਦੇ ਨੇ ਜੋ ਕਰਨਾਂ ਹੁੰਦਾ ਹੈ। ਉਸ ਨੂੰ ਅੱਖਾਂ ਮੂਹਰੇ ਦੇਖ਼ਦਾ ਹੈ। ਮਨ ਵਿੱਚ ਸੋਚਦਾ ਹੈ। ਹੱਥ ਅੱਗੇ ਕਰਦਾ ਹੈ। ਉਸ ਨੂੰ ਫੜ ਲੈਂਦਾ ਹੈ। ਜਿਸ ਚੀਜ਼ ਨੂੰ ਮਨ ਲੋਚਦਾ ਹੈ। ਉਸ ਵੱਲ ਅੱਗੇ ਵਧੋ। ਉਸ ਨੂੰ ਛੂਹੋ। ਖਿੜੇ ਫੁੱਲ ਤੁਹਾਡੇ ਸਹਮਣੇ ਹਨ। ਉਨਾਂ ਨੂੰ ਜੀਅ ਭਰ ਕੇ ਦੇਖੋਂ। ਤੋੜੋ ਨਾਂ। ਫੁੱਲਾਂ ਨੂੰ ਵੀ ਜੀਣ ਦਿਉ। ਖਿੜੇ ਫੁੱਲਾਂ ਤੋਂ ਤੁਹਾਨੁੰ ਖੁਸ਼ੀ ਮਿਲੇਗੀ। ਜੇ ਕੁੱਝ ਤਾਜ਼ਾ ਖਾਂਣ ਨੂੰ ਜੀਅ ਕਰੇ। ਕੜਾਹੀ ਚੜ੍ਹਾਉ। ਚੂਲਾ ਜਗਾ ਕੇ ਪਤੀਲੇ ਵਿੱਚ ਲੋੜੀਦਾ ਸਮਾਨ ਪਾਵੋ। ਸੁਆਦੀ ਪਕਵਾਨ ਘੰਟੇ, ਅੱਧੇ ਘੰਟੇ ਵਿੱਚ ਮੂਹਰੇ ਹੋਵੇਗਾ। ਥੋੜੀ ਜਿਹੀ ਤਾ ਖ਼ੇਚਲ ਕਰਨੀ ਪੈਣੀ ਹੈ। ਸੋਚਣਾਂ ਦੇਖ਼ਣਾਂ ਹੈ। ਸਾਨੂੰ ਚਾਹੀਦਾ ਕੀ ਹੈ? ਸੁਪਨੇ ਦੇਖੋ, ਪੂਰੇ ਹੋਣਗੇ। ਫੁਰਨੇ ਦੀਆਂ ਉਡਨਾਂ ਭਰੋ। ਮੰਜ਼ਲ ਦਿਸੇਗੀ। ਦੇਖ਼ਿਆ ਹੋਣਾਂ ਹੈ। ਜੋ ਸੋਹਣੇ ਕੁੜੀ-ਮੁੰਡੇ ਨੂੰ ਦੇਖ਼ਦੇ ਹਨ। ਵਿਆਹ ਕਰਾਂਉਣ ਦਾ ਸੋਚਦੇ ਹਨ। ਹਿੰਮਤ ਵਾਲੇ ਵਿਆਹ ਕਰਾ ਵੀ ਲੈਂਦੇ ਹਨ। ਜੋ ਸੋਚਦੇ ਰਹਿ ਜਾਂਦੇ ਹਨ। ਉਹ ਮੌਕਾ ਗੁਆ ਵੀ ਲੈਂਦੇ ਹਨ। ਸੋਹਣੇ ਕੁੜੀ-ਮੁੰਡੇ ਨੂੰ ਜੋ ਚਹੁੰਦਾ ਹੈ। ਗਰਲ, ਫ੍ਰਿੰਡ, ਬੋਆਏ ਫ੍ਰਿੰਡ ਬਣਾਂ ਵੀ ਲੈਂਦੇ ਹਨ। ਮਰਦ-ਔਰਤ ਵਿਆਹ ਇਸ ਲਈ ਕਰਦੇ ਹਨ। ਔਲਾਦ ਪੈਦਾ ਕਰਨੀ ਚਹੁੰਦੇ ਹਨ। ਔਲਾਦ ਪੈਦਾ ਹੋ ਜਾਂਦੀ ਹੈ। ਜੋ ਜੈਸਾ ਬੱਚੇ ਨੂੰ ਬਣਾਂਉਣਾਂ ਚਹੁੰਣ ਬਣਾ ਲੈਂਦੇ ਹਨ।
ਸੁੱਖੀ ਕੋਲ ਸ਼ੁਰੂ ਵਿੱਚ ਹਜ਼ਾਰ ਡਾਲਰ ਦੀ ਕਾਰ ਹੁੰਦੀ ਸੀ। ਉਸ ਕਾਰ ਦਾ ਕੁੱਝ ਨਾਂ ਕੁੱਝ ਖ਼ਰਾਬ ਹੋਇਆ ਰਹਿੰਦਾ ਸੀ। ਕਾਰ ਮਹੀਨੇ ਵਿੱਚ ਮਕੈਨਿਕ ਦੇ ਜਾਂਦੀ ਹੀ ਸੀ। ਸੁੱਖੀ ਨੂੰ ਉਨੀ ਦੇਰ ਮਕੈਨਿਕ ਸ਼ਾਪ ਵਿੱਚ ਬੈਠਣਾਂ ਪੈਂਦਾ ਸੀ। ਕਈ ਬਾਰ ਤਾਂ ਕੰਮ ਤੋਂ ਲੇਟ ਹੋ ਜਾਂਦੀ ਸੀ। ਕੰਮ ਤੋਂ ਛੁੱਟੀ ਕਰਨੀ ਪੈਂਦੀ ਸੀ। ਕਾਰ ਜਦੋਂ ਹੀ ਵਾਪਸ ਘਰ ਲੈ ਆਉਂਦੀ ਸੀ। ਪਤਾ ਲੱਗਦਾ ਸੀ। ਕਾਰ ਵਿੱਚ ਹੋਰ ਨੁਕਸ ਪੈ ਗਿਆ। ਮਕੈਨਿਕ ਇਧਰ-ਉਧਰ ਹੱਥ ਮਾਰ ਦਿੰਦਾ ਸੀ। ਇਹ ਗੱਲ ਸੱਚੀ ਵੀ ਹੈ। ਮਕੈਨਿਕ ਆਪਦਾ ਬਿਜਨਸ ਵਧਾਉਣ ਲਈ ਕਸਟਮਰ ਨਾਲ ਐਸੀ ਹਰਾ-ਫੇਰੀ ਕਰਦੇ ਹਨ। ਜਿਵੇਂ ਦੁੱਧ ਵੇਚਣ ਵਾਲੇ ਵਿੱਚ ਪਾਣੀ ਪਾਉਂਦੇ ਹੀ ਹਨ। ਟੈਇਰ ਪੈਂਚਰ ਲਗਾਉਣ ਵਾਲਾ ਆਪਦੀ ਦੁਕਾਨ ਨੇੜੇ ਮੇਖਾਂ ਖਿਲਾਰ ਲੈਂਦਾ ਹੈ। ਤਾਂ ਕਿ ਸਾਇਕਲਾਂ. ਸਕੂਟਰਾਂ ਗੱਡੀਆ ਦੇ ਟੈਇਰ ਪੈਂਚਰ ਹੁੰਦੇ ਰਹਿੱਣ। ਪੈਂਚਰ ਲਗਾਉਣ ਨੂੰ ਕਸਟਮਰ ਆਉਂਦੇ ਰਹਿੱਣ।

ਸੁੱਖੀ ਨੇ ਚਾਰ ਸਾਲ ਪੁਰਾਣੀ ਦਸ ਹਜਾ਼ਾਰ ਦੀ ਲਮੀਨਾਂ ਬੈਨ ਲੈ ਲਈ। ਇਹ ਕਾਰ ਛੇ ਮਹੀਨੇ ਵਿੱਚ ਇੱਕ ਬਾਰ ਮਕੈਨਿਕ ਦੇ ਤੇਲ ਬਦਲਾਉਣ ਲਈ ਜਰੂਰ ਜਾਂਦੀ ਸੀ। ਕਾਰ ਘਰ ਆਉਂਦੀ ਦਾ ਹੀ ਸਟਾਡਡ, ਬਰੇਕ, ਟਰਾਂਸ਼ਮੀਸ਼ਨ, ਬੈਟਰੀ ਖ਼ਰਾਬ ਹੋ ਜਾਂਦੇ ਸੀ। ਇੱਕ ਬਾਰ ਤਾਂ ਤੇਲ ਬਦਲ ਕੇ ਢੱਕਣ ਹੀ ਨਹੀਂ ਲਗਾਇਆ। ਢੱਕਣ ਹੁਡ ਦੇ ਵਿੱਚੇ ਬੰਦ ਕਰ ਦਿੱਤਾ। ਸਾਰਾ ਮੁਗਲੈਲ ਛੱਲਾਂ ਨਾਲ ਬਾਹਰ ਡੁੱਲ ਗਿਆ। ਪਤਾ ਤਾਂ ਲੱਗਾ, ਜਦੋਂ ਕਾਰ ਗਰਮ ਹੋਣ ਨਾਲ ਇੰਜਣ ਦੁਆਲੇ ਧੂੰਆਂ ਬੱਣ ਗਿਆ। ਢੱਕਣ ਨਾਲ ਕਾਰ ਦੀ ਬਿਲਟ ਟੁੱਟ ਗਈ। ਉਹ ਵੀ ਮਕੈਨਿਕ ਦੀ ਸ਼ਤਾਨੀ ਹੁੰਦੀ ਸੀ। ਮਕੈਨਿਕ ਤੇਲ ਬਦਲਣ ਦੇ ਬਹਾਨੇ, ਕੁੱਝ ਹੋਰ ਵੀ ਹਿਲਾ ਦਿੰਦੇ ਹਨ। ਜਦੋਂ ਕਾਰ ਸੁਮਾਰਨ ਲੱਗਦੇ ਹਨ। ਕਾਰ ਮਾਲਕ ਉਥੇ ਹੀ ਹੁੰਦੇ ਹਨ। ਮਾਲਕ ਨੂੰ ਕੋਲ ਖੜ੍ਹਨ ਨਹੀਂ ਦਿੰਦੇ। ਮਕੈਨਿਕ ਕਾਰ ਮਾਲਕ ਨੂੰ ਕਹਿੰਦੇ ਹਨ, " ਤੁਹਾਡੇ ਸੱਟ ਲੱਗ ਜਾਵੇਗੀ। ਤੁਹਾਡੀ ਇੰਨਸ਼ੌਰੈਂਸ ਨਹੀਂ ਹੈ। ਗਰਾਜ਼ ਵਿੱਚ ਰਸ਼ ਨਾਂ ਕਰੋ। ਜਗਾ ਥੋੜੀ ਹੈ। ਸੁੱਖੀ ਉਥੋਂ ਹੀ ਬੈਠੀ ਹੁੰਦੀ ਸੀ। ਫਿਰ ਵੀ ਮਕੈਨਿਕ ਬੇਈਮਾਨੀ ਕਰ ਜਾਂਦੇ ਸਨ। ਲੋਕ ਔਰਤ ਨਾਲ ਵੀ ਧੋਖਾ ਕਰਦੇ ਹਨ। ਔਰਤ ਮਰਦਾਂ ਵਾਲੇ ਕੰਮ ਕਰਦੀ ਹੈ। ਸ਼ਾਬਾਸ਼ੇ ਤਾਂ ਕੀ ਦੇਣੀ ਹੈ? ਜੇ ਔਰਤਾਂ ਨੇ ਮਰਦਾਂ ਵਾਗ ਗੱਡੀਆਂ ਚਲਾਉਣੀਆਂ ਹਨ। ਗੱਡੀ ਵਿੱਚ ਤੇਲ ਪਵਾਉਣ, ਮਕੈਨਿਕ ਕੋਲ ਕਾਰ ਠੀਕ ਕਰਾਉਣ ਜਾਂਣ ਵਿੱਚ ਕੀ ਸ਼ਰਮ ਹੈ? ਜੋ ਸ਼ਰਮਾਇਆ, ਉਹੀ ਭੁੱਖਾ ਮਰਇਆ।

ਇਸ ਗੱਡੀ ਤੋਂ ਵੀ ਸੁੱਖੀ ਦੁੱਖੀ ਹੋ ਗਈ ਸੀ। ਉਸ ਨੇ ਪੈਸੇ ਜੋੜਨੇ ਸ਼ੁਰੂ ਕਰ ਦਿੱਤੇ। ਉਸ ਨੇ ਸਿਰਫ਼ ਕਾਰ ਲੈਣ ਲਈ ਇੱਕ ਹੋਰ ਨੌਕਰੀ ਸ਼ੁਰੂ ਕਰ ਦਿੱਤੀ। ਦੂਜੀ ਡੱਬਲ ਨੌਕਰੀ ਨਾਲ ਦਸ ਮਹੀਨਿਆਂ ਵਿੱਚ ਉਸ ਨੇ, ਘਰ ਦੇ ਖ਼ਰਚੇ ਕਰਕੇ ਵੀ 30 ਹਜ਼ਾਰ ਡਾਲਰ ਲੋੜ ਲਿਆ। ਇੱਕ ਦਿਨ ਆਪਦੇ ਪਤੀ ਨਾਲ ਉਹ ਕਾਰਾਂ ਦੇਖ਼ਣ ਲੱਗ ਗਈ। ਉਹ ਪੈਸੇ ਨਾਲ ਹੀ ਲੈ ਕੇ ਗਈ ਸੀ। ਨਵੀਆਂ ਕਾਰਾਂ ਦੇਖ਼ ਕੇ, ਉਸ ਨੂੰ ਬਹੁਤ ਚੰਗਾ ਲੱਗਾ। ਮਨ ਬਹੁਤ ਖੁਸ਼ ਹੋਇਆ। ਉਸ ਨੂੰ ਲੱਗਾ ਉਸ ਦਾ ਸੁਪਨਾਂ ਪੂਰਾ ਹੋ ਗਿਆ। ਹੋਡਾ ਐਕੋਡ ਜੋ ਹੋਡਾ ਕੰਮਨੀ ਦੀ ਤੀਜੇ ਨੰਬਰ ਦੀ ਕਾਰ ਹੈ। ਸੁੱਖੀ ਨੇ 30 ਜਹ਼ਾਰ ਡਾਲਰ ਵਿੱਚ ਖ੍ਰੀਦ ਲਈ ਸੀ। ਜੇ ਇੰਨੇ ਪੈਸੇ ਵੀ ਨਾਂ ਹੁੰਦੇ। ਵਿਆਜ਼ ਤੇ ਵੀ ਇਹ ਕਾਰ ਲੈ ਸਕਦੀ ਸੀ। ਪੰਜ ਕੁ ਸਾਲਾਂ ਵਿੱਚ ਪੈਸੇ ਉਤਾਰ ਸਕਦੀ ਸੀ। ਅਚਾਨਿਕ ਸਾਲ ਪਿਛੋਂ, ਇਸ ਕਾਰ ਦਾ ਐਕਸੀਡੈਂਟ ਹੋ ਗਿਆ। ਕਾਰ ਦਾ ਕੁੱਝ ਨਹੀਂ ਬਚਿਆ। ਕਾਰ ਦੇ ਪੂਰੇ ਪੈਸੇ ਇਨਸ਼ੋਰੈਸ ਤੋਂ ਸੁੱਖੀ ਨੂੰ ਮਿਲ ਗਏ।

ਉਸ ਨੂੰ ਫਿਰ ਕਾਰ ਚਾਹੀਦੀ ਸੀ। ਉਹ ਇੱਕ ਸ਼ੋ-ਰੂਮ ਵਿੱਚ ਗਈ। ਉਥੇ ਉਸ ਨੂੰ ਲੱਗਾ। ਇਹ ਕਾਰਾਂ ਉਸ ਲਈ ਬਹੁਤ ਮਹਿੰਗੀਆਂ ਹਨ। ਉਹ ਹਫ਼ਤੇ ਪਿਛੋਂ ਦੂਜੇ ਸ਼ੋ-ਰੂਮ ਵਿੱਚ ਗਈ। ਉਸ ਨੂੰ ਹੋਡਾ ਦੀ ਸੀ ਆਰ ਵੀ ਗੱਡੀ ਪਸੰਦ ਆ ਗਈ। ਇਹ ਪੂਰੇ 40 ਹਜ਼ਾਰ ਡਾਲਰ ਦੀ ਸੀ। ਉਸ ਦਾ ਮਨ ਗੱਡੀ ਵਿੱਚ ਸੀ। ਉਹ ਬਹੁਤ ਚਿਰ ਗੱਡੀ ਨੂੰ ਦੇਖ਼ਦੀ ਰਹੀ। ਗੱਡੀ ਨੂੰ ਛੂਹਿਆ, ਉਸ ਵਿੱਚ ਬੈਠੀ, ਕਾਰ ਨੂੰ ਥਾਪੀ ਜਿਹੀ ਦਿੱਤੀ। ਜਿਵੇਂ ਕਾਰ ਨਾਲ ਪਿਆਰ ਹੋ ਗਿਆ ਹੋਵੇ। ਨੀਅਤ ਆ ਗਈ ਸੀ। ਉਹ ਇੰਟਰਨਿੱਟ ਤੇ ਪਰਾਈਵੇ ਡੀਲ ਲੱਭਣ ਲੱਗੀ। ਇੱਕ ਕਾਰ ਉਸ ਨੂੰ ਪਸੰਦ ਆ ਗਈ। ਜਿਸ ਨੇ ਕਾਰ ਸੇਲ ਤੇ ਲਾਈ ਸੀ। ਉਹ ਕੋਈ ਨਵਾ ਛੋਟੀ ਕੰਪਨੀ ਦਾ ਡੀਲਰ ਸੀ। ਵੱਡੇ ਡੀਲਰਾਂ ਤੋਂ ਸਸਤੀਆ ਕਾਰਾਂ ਵੇਚਦਾ ਸੀ। ਦੂਜਿਆਂ ਤੋਂ ਸੱਤ ਹਜ਼ਾਰ ਡਾਲਰ ਸਸਤੀ ਸੀ। ਸੁੱਖੀ ਨੂੰ ਕਾਰ ਵੀ ਬਹੁਤ ਜਰੂਰੀ ਚਾਹੀਦੀ ਸੀ। ਕਾਰ ਦੀ ਸ਼ੇਪ ਪਸੰਦ ਆਈ। ਉਸੇ ਸਾਲ ਦੀ 2015 ਦੀ ਬਣੀ ਗੱਡੀ ਸੀ। ਉਸ ਨੇ ਕਾਰ ਖ੍ਰੀਦ ਲਈ। ਪੇਪਰ ਸਾਈਨ ਕਰ ਦਿੱਤੇ। ਬੰਦਾ ਘਰ ਆ ਕੇ ਗੱਡੀ ਛੱਡ ਗਿਆ। ਪੈਸੇ ਲੈ ਗਿਆ। ਸੁੱਖੀ ਨੂੰ ਹਰੈਨੀ ਇਸ ਗੱਲ ਦੀ ਹੋਈ। ਉਸ ਨੇ ਕਾਰ ਦੀ ਸ਼ੇਪ ਤੇ ਬਣੀ ਦਾ ਸਾਲ ਹੀ ਦੇਖ਼ਿਆ ਸੀ। ਗੱਡੀ ਦਾ ਨਾਂਮ ਤਾਂ ਦੇਖ਼ਿਆ ਹੀ ਨਹੀਂ। ਨਾਂ ਹੀ ਪੇਪਰਾਂ ਵਿੱਚ ਨਾਂਮ ਦੇਖ਼ਿਆ। ਉਸ ਨੂੰ ਦੋ ਦਿਨਾਂ ਪਿਛੋਂ ਪਤਾ ਲੱਗਾ। ਇਹ ਗੱਡੀ ਹੋਡਾ ਦੀ ਸੀ ਆਰ ਵੀ ਹੈ। ਉਹ ਰੱਬ ਦਾ ਸ਼ੁਕਰੀਆਂ ਕਰ ਰਹੀ ਸੀ। ਰੱਬ ਨੇ ਅਚਾਨਿਕ ਉਸ ਦਾ ਡਰੀਮ ਪੂਰਾ ਕਰ ਦਿੱਤਾ ਸੀ। ਕਿਉਂਕਿ ਉਸ ਨੇ ਵਿਸ਼ ਕੀਤੀ ਸੀ। ਉਮੀਦ ਕੀਤੀ ਸੀ। ਫੁਰਨੇ ਤਾਂਹੀਂ ਪੂਰੇ ਹੁੰਦੇ ਹਨ। ਜਦੋਂ ਉਡਾਰੀ ਭਰੀ ਜਾਂਦੀ ਹੈ। ਹਰ ਥਾਂ-ਥਾਂ ਤੋਂ ਜਹਾਜ਼ ਉਡਦੇ ਹਨ। ਤਾਂ ਅਮਰੀਕਾ, ਆਸਟ੍ਰੇਲੀਆਂ ਕਨੇਡਾ ਤੋਂ ਏਸ਼ੀਆਂ ਪਹੁੰਚ ਵੀ ਜਾਂਦੇ ਹਨ। ਏਸ਼ੀਆਂ ਤੋਂ ਵੀ ਉਡ ਕੇ ਪ੍ਰਦੇਸਾ ਵਿੱਚ ਥਾਂ-ਥਾਂ ਪਹੁੰਚਦੇ ਹਨ। ਕਿਸੇ ਥਾਂ ਤੇ ਪਹੁੰਚਣ ਲਈ ਉਡਾਨ ਤਾਂ ਭਰਨੀ ਪੈਣੀ ਹੈ। ਰਿਸਕ ਜਾਂ ਸਫ਼ਲਤਾਂ ਮਿਲਣਾਂ ਹੀ ਮਿਲਣਾਂ ਹੈ। ਸਫ਼ਲਤਾਂ ਲਈ ਰਿਸਕ ਲੈਣਾਂ ਪੈਂਦਾ ਹੈ।

ਕਨੇਡਾ ਵਿੱਚ ਰਹਿੰਦਾ ਹੋਇਆ, ਸੁੱਖੀ ਦਾ ਪਤੀ ਕਿਸੇ ਕੰਮ ਦਾ ਨਹੀਂ ਸੀ। ਪਤੀ ਨੂੰ ਸ਼ਰਾਬ, ਨਸ਼ਿਆਂ, ਸਿਗਰਟ, ਭੰਗ ਤੋਂ ਬਗੈਰ ਕੁੱਝ ਹੋਰ ਸੁੱਝਦਾ ਵੀ ਨਹੀਂ ਸੀ। ਲੰਘੇ ਡੰਗ ਨਸ਼ੇ ਖਾਂਣ ਜੋਗੀ ਜੌਬ ਕਰਦਾ ਸੀ। ਸੁੱਖੀ ਦਾ ਘਰ ਪੰਜ ਕੰਮਰਿਆ ਦਾ ਸੀ। ਤਿੰਨ ਕੰਮਰੇ ਘਰ ਦੇ ਉਪਰ ਸਨ। ਦੋ ਬੇਸਮਿੰਟ ਵਿੱਚ ਸਨ। ਦੋ ਕੰਮਰੇ ਟੀਵੀ ਦੇਖ਼ਣ ਲਈ ਸਨ। ਇੱਕ ਵਿੱਚ ਬੱਚੇ ਖੇਡਦੇ ਸਨ। ਦੂਜੇ ਵਿੱਚ ਸੁੱਖੀ, ਸੱਸ, ਸੌਹੁਰਾ, ਪਤੀ ਨੱਣਦ ਬੈਠਦੇ ਸਨ। ਸੁੱਖੀ ਨੂੰ ਵੱਡੇ ਘਰ ਬਹੁਤ ਪਸੰਦ ਸਨ। ਉਹ ਬੱਚਿਆਂ ਨੂੰ ਨਾਲ ਲੈ ਕੇ, ਹਰ ਵੀਕਇੰਡ ਨੂੰ ਵੱਡੇ ਘਰ ਦੇਖ਼ਣ ਜਾਂਦੀ ਸੀ। ਕਨੇਡਾ ਵਿੱਚ ਵਿਕਣ ਵਾਲਾ ਘਰ, ਵੀਕਇੰਡ ਨੂੰ ਓਪਨ ਹਾਊਸ ਲਗਾਇਆ ਜਾਂਦਾ ਹੈ। ਪਬਲਿਕ ਬਗੈਰ ਝਿਜ਼ਕ, ਬਗੈਰ ਫੋਨ ਕੀਤੇ, ਘਰ ਦੇ ਅੰਦਰ ਜਾ ਸਕਦੀ ਹੈ। ਲੋਕ ਘਰ ਨੂੰ ਅੰਦਰੋਂ ਦੇਖ਼ ਸਕਦੇ ਹਨ। ਸੁਆਲਾਂ ਦੇ ਜੁਆਬ ਦੇਣ ਨੂੰ ਸੇਲਜ਼ ਪਰਸਨ ਜਾਂ ਘਰ ਦਾ ਮੈਂਬਰ ਉਥੇ ਮਜੂਦ ਹੁੰਦਾ ਹੈ। ਹਰ ਵਾਰ, ਐਤਵਾਰ ਸੁੱਖੀ ਇੱਕ ਸਾਲ ਐਸਾ ਹੀ ਕਰਦੀ ਰਹੀ। ਬੱਚੇ ਮਾਂ ਦੇ ਉਤਸ਼ਾਹ ਨੂੰ ਦੇਖ਼ਦੇ ਰਹੇ। ਸੁੱਖੀ ਦੇ ਮੁੰਡੇ ਦਾ ਦੋਸਤ ਵੀ ਕਈ ਬਾਰ ਸੁੱਖੀ ਨਾਲ ਹੀ ਹੁੰਦਾ ਸੀ। ਇਹ ਉਦੋਂ 14 ਸਾਲਾਂ ਦੇ ਸਨ। ਇੰਨਾਂ ਮੁੰਡਿਆਂ ਨੂੰ ਕਿਤੋਂ ਪਤਾ ਲੱਗਾ। ਗੁਰਦੁਆਰੇ ਨੇੜੇ ਨਵੇਂ ਘਰ ਬੱਣ ਰਹੇ ਹਨ। ਕੀਮਤਾ ਵੀ ਬਹੁਤ ਵਧੀਆਂ ਹਨ। ਗੁਰਦੁਆਰੇ ਨੇੜੇ ਹੋਣ ਕਰਕੇ, ਜ਼ਿਆਦਾ-ਤਰ ਇਹ ਘਰ ਪੰਜਾਬੀ ਹੀ ਖ੍ਰੀਦ ਰਹੇ ਸਨ। ਅਸਲ ਗੱਲ ਤਾਂ ਧਿਆਨ ਨਾਲ ਸੁਣਨ ਕੇ, ਹਮਲਾ ਮਾਰਨ ਦੀ ਹੈ।

ਕੀ ਬੱਚਿਆਂ ਦੀ ਗੱਲ ਵੀ ਧਿਆਨ ਨਾਲ ਸੁਣੀ ਜਾਂਦੀ ਹੈ? ਕੀ ਤੁਹਾਨੂੰ ਵੀ ਲੱਗਦਾ ਹੈ, ਬੱਚੇ ਵੀ ਕੁੱਝ ਸਹੀਂ ਸੋਚ ਸਕਦੇ ਹਨ? ਇਹ ਦੋਨਾਂ ਮੁੰਡਿਆਂ ਨੇ ਆਪੋ ਆਪਣੇ ਘਰ ਦਸ ਦਿੱਤਾ। ਸੁੱਖੀ ਤੇ ਉਸ ਦਾ ਪਤੀ ਆਪਦੇ ਮੁੰਡੇ ਦੇ ਦੋਸਤ ਦੇ ਮਾਂਪਿਆਂ ਨਾਲ ਉਹ ਜਗਾ ਦੇਖ਼ਣ ਗਏ। ਉਸੇ ਦਿਨ ਸ਼ੋ-ਰੂਮ ਹਾਊਸ ਦੇਖ਼ਿਆ। ਦੋ ਲਾਟ ਹੀ ਬਚੀਆਂ ਸਨ। ਉਸੇ ਦਿਨ ਡੀਲ ਕਰ ਲਈ। ਛੇ ਮਹੀਨੇ ਵਿੱਚ ਘਰ ਬਿਲਡ ਹੋ ਗਿਆ। ਖ੍ਰੀਦਣ ਦੇ ਸਾਲ ਬਆਦ ਘਰ ਦੀਆਂ ਕੀਮਤਾਂ ਤਿੰਨ ਗੁਣਾਂ ਵੱਧ ਗਈਆਂ। ਘਰ ਬੈਠੇ ਹੀ ਦੋ ਗੁਣਾਂ ਹੋਰ ਅਮਦਨ ਹੋ ਗਈ। ਤਿੰਨ ਲੱਖ ਡਾਲਰ ਦੇ ਘਰ ਨੌ ਲੱਖ ਦੇ ਹੋ ਗਏ। ਜੇ ਜਾਇਦਾਦ ਖ੍ਰੀਦੀ ਜਾਵੇਗੀ। ਕੀਮਤਾਂ ਹਰ ਦਿਨ ਉਪਰ ਜਾਂਦੀਆ ਹਨ। ਗੱਲ ਤਾਂ ਇਹ ਹੈ। ਉਜੜਨਾਂ ਹੈ। ਜਾ ਵਸਣਾਂ ਹੈ। ਬੱਣਾਉਣਾਂ ਹੈ। ਜਾਂ ਗੁਵਾਉਣਾਂ ਹੈ। ਸ਼ਾਨ ਨਾਲ ਜਿਉਣਾਂ ਹੈ ਜਾਂ ਗਰੀਬੀ ਵਿੱਚ ਬਣੇ ਰਹਿੱਣਾਂ ਹੈ। ਦਾਨ ਕਰਨ ਵਾਲੇ ਬਣਨਾਂ ਹੈ। ਜਾ ਭਿੱਖਾਰੀ ਬਣਨਾਂ ਹੈ। ਰਾਜ ਕਰਨਾਂ ਹੈ। ਜਾਂ ਟੈਕਸ ਦੇਣਾਂ ਹੈ। ਕਰਮ ਬਣਾਂਉਣਾਂ। ਕੰਮ ਕਰਨਾਂ। ਸਰੀਰ ਦੀ ਪੂਜਾ ਕਰਨੀ ਹੈ ਜਾਂ ਪੈਸਾ ਕਮਾਂ ਕੇ, ਸਰੀਰ ਲਈ ਸੁਖ ਅਰਾਮ ਖ੍ਰੀਦਣਾਂ ਹੈ। ਹਰ ਬੰਦੇ ਦੇ ਹੱਥ ਵਿੱਚ ਹੈ। ਜੋ ਵੀ ਇਹ ਕਲਮ ਲਿਖਦੀ ਹੈ। ਅੱਖੀ ਦੇਖਿਆ ਸੱਚ ਹੁੰਦਾ ਹੈ। ਸਬ ਇਸ ਦੁਨੀਆਂ ਉਤੇ ਵਪਰਦਾ ਹੈ। ਕੋਈ ਮਨ ਘੜਤ ਕਹਾਣੀਆਂ ਨਹੀਂ ਹਨ।

Comments

Popular Posts