ਭਾਗ 22 ਸਮੇਂ-ਸਮੇ ਤੇ ਹਰ ਚੀਜ਼ ਦੀ ਕੀਮਤ ਬਦਲਦੀ ਰਹਿੰਦੀ ਹੈ। ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਸਮੇਂ-ਸਮੇ ਤੇ ਹਰ ਚੀਜ਼ ਦੀ ਕੀਮਤ ਬਦਲਦੀ ਰਹਿੰਦੀ ਹੈ।
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਵਾਲ ਸਰੀਰ ਦੇ ਜਰੂਰੀ ਹਿੱਸਾ ਹਨ। ਕਈ ਵਾਲਾਂ ਨੂੰ ਅੱਲਗ-ਅਲੱਗ ਢੰਗਾਂ ਨਾਲ ਸਜਾਉਂਦੇ ਹਨ। ਔਰਤਾਂ ਵਾਲਾਂ ਤੇ ਸੋਹਣੇ-ਸੋਹਣੇ ਕਲਿਪ, ਸੂਈਆਂ ਲਗਾਉਂਦੀਆਂ ਹਨ। ਜਿੰਨਾਂ ਦੇ ਵਾਲ ਹਨ। ਉਹ ਕੱਟਾਉਂਦੇ ਹਨ। ਕਈ ਟਿੰਡ ਕੱਢ ਕੇ, ਰੜੇ ਪਟੱਕ ਹੋ ਜਾਂਦੇ ਹਨ। ਜਿੰਨਾਂ ਦੇ ਵਾਲ ਨਹੀਂ ਹਨ। ਉਹ ਵਾਲ ਉਗਾਉਣ ਦੀਆਂ ਟਕੱਰਾਂ ਮਾਰ ਰਹੇ ਹਨ। ਕਈ ਵਾਲ ਉਗਣ ਦਾ ਸ਼ਰਤੀਆਂ ਇਲਾਜ ਵੀ ਕਰਦੇ ਹਨ। ਪਤਾ ਨਹੀਂ ਜੂਰੀਆਂ ਰਿਉ ਹੀ ਪਾ ਦਿੰਦੇ ਹੋਣੇ ਹਨ। ਜੇ ਫ਼ਸਲਾਂ ਉਗ ਸਕਦੀਆਂ ਹਨ। ਤਾਂ ਜੂਰੀਆਂ ਲਾ ਕੇ ਵਾਲ ਉਗਣੇ ਮਮੂਲੀ ਗੱਲ ਹੈ। ਸਿੱਖ ਧਰਮ ਵਾਲੇ ਵਾਲ ਵਾਹੁਣ ਪਿਛੋਂ ਬਾਕੀ ਦੇ ਟੁੱਟੇ ਝੜੇ ਵਾਲਾਂ ਨੂੰ ਇਕੱਠੇ ਕਰਕੇ ਸਾੜ ਦਿੰਦੇ ਹਨ। ਟੁੱਟੇ ਝੜੇ ਵਾਲਾਂ ਤੋਂ ਪਿਛਾ ਛੁੱਡਾਉਣ ਲਈ ਇਹ ਬਹੁਤ ਵਧੀਆਂ ਤਰੀਕਾ ਹੈ। ਟੁੱਟੇ ਝੜੇ ਵਾਲ ਸਾਰੇ ਘਰ ਵਿੱਚ ਉਡਦੇ ਫਿਰਦੇ ਹਨ। ਰੋਟੀ ਸਬਜ਼ੀ ਵਿੱਚ ਆ ਕੇ, ਰੋਟੀ ਦਾ ਸੁਆਦ ਖ਼ਰਾਬ ਹੋ ਜਾਂਦਾ ਹੈ। ਮੂੰਹ ਵਿੱਚ ਆ ਜਾਵੇ। ਜੀਭ, ਬੁੱਲਾਂ ਨੂੰ ਝੱਟ ਪਤਾ ਲੱਗ ਜਾਂਦਾ ਹੈ। ਇਹੀ ਵਾਲਾਂ ਨੂੰ ਸਭਾਲ ਕੇ ਰੱਖਦੇ ਸੀ। ਸਿਰ ਨਾਲੋਂ ਟੁੱਟੇ ਝੜੇ ਤਾਂ ਮਸੀਬਤ ਬੱਣ ਜਾਂਦੇ। ਜੇ ਹੱਥ ਨੂੰ ਲੱਗ ਜਾਂਣ। ਹੱਥ ਨੂੰ ਝਿਣਕੀ ਚਲੋ, ਹੱਥ ਨਾਲੋ ਨਹੀਂ ਉਤਰਦੇ। ਵਾਲ ਗਲਦੇ ਵੀ ਨਹੀਂ ਹਨ। ਜੇ ਕਿਤੇ ਸਿੰਖ਼ ਤੇ ਨਹਾਉਣ ਵਾਲੇ ਟੱਬ ਤੇ ਲੈਟਰੀਨ ਵਿੱਚ ਇੱਕ-ਇੱਕ ਕਰਕੇ ਵਾਲ ਜਮਾਂ ਹੋਣ ਲੱਗ ਜਾਂਣ। ਪਾਣੀ ਬੰਦ ਕਰ ਦਿੰਦੇ ਹਨ। ਸਿੰਖ਼, ਟੱਬ, ਲੈਟਰੀਨ ਵਿਚ ਵਾਲਾਂ ਦੇ ਗੂਛੇ ਫਸਣ ਨਾਲ ਪਾਣੀ ਦਾ ਇੱਕ ਤੁਪਕਾ ਵੀ ਬਾਹਰ ਨਹੀਂ ਜਾਂਦਾ। ਸਿੰਖ਼, ਟੱਬ, ਲੈਟਰੀਨ ਵਿੱਚ ਪੇਪਰ, ਕੱਪੜੇ, ਧਾਗੇ, ਵਾਲ ਤੇ ਪਲਸਟਿਕ ਦੇ ਲਿਫ਼ਾਫੇ ਨਹੀਂ ਸਿੱਟਣੇ ਚਾਹੀਦੇ। ਜਾਂਮ ਲਗਾ ਦਿੰਦੇ ਹਨ।

ਵਾਲਾਂ ਨੂੰ ਕੋਟ ਹੈਂਗਰ ਜਾਂ ਕਿਸੇ ਖ੍ਰਦਰੀ ਸਿਪਰਿੰਗ ਵਾਲੀ ਤਾਰ ਨਾਲ ਫਸਾ ਕੇ ਕੱਢਿਆ ਜਾਂਦਾ ਹੈ। ਪਿਛਲਾ ਪੂਰਾ ਹਫ਼ਤਾ ਸੁੱਖੀ ਦੀ ਕਿਚਨ ਸਿੰਖ਼ ਵਿੱਚੋਂ ਪਾਣੀ ਨਹੀਂ ਨਿੱਕਲਿਆ। ਉਸ ਨੇ ਬਹੁਤ ਟੱਕਰਾਂ ਮਾਰੀਆਂ। ਸੋਢਾ, ਵਿਨੀਗਰ, ਲੂਣ ਮਿਲਾ ਕੇ ਪਾਇਆ। ਉਤੋਂ ਦੀ ਤੱਤਾ ਪਾਣੀ ਪਾਇਆ। ਹੋਰ ਗਟਰ ਸਾਫ਼ ਕਰਨ ਵਾਲੇ ਕਈ ਤਰਾ ਦੇ ਕੈਮੀਕਲ ਪਾਏ। ਫਿਰ ਸਟੋਰ ਵਿਚੋਂ ਪਤਾ ਲੱਗਾ। ਸਿੰਖ਼ ਦੇ ਥੱਲਿਉ ਗਟਰ ਨੂੰ ਜਾਂਣ ਵਾਲੀਆਂ ਪਾਇਪਾਂ ਖੋਲ ਕੇ, ਉਸ ਵਿੱਚ ਸਿਪਰਿੰਗ ਵਾਲੀ ਤਾਰ ਮਾਰਨੀ ਪੈਣੀ ਹੈ। ਇਹ ਸਿਪਰਿੰਗ ਵਾਲੀਆਂ ਤਾਰਾਂ, ਵੱਡੇ ਗਟਰ ਸਾਫ਼ ਕਰਨ ਲਈ ਬਹੁਤ ਲੰਬੀਆਂ ਵੀ ਹੁੰਦੀਆਂ ਹਨ। ਸਿੰਖ਼ ਵਾਲੀ 25 ਕੁ ਫੁੱਟ ਲੰਬੀ ਹੁੰਦੀ ਹੈ। ਜੋ ਵੀ ਪਾਇਪ ਵਿੱਚ ਫਸਿਆ ਹੁੰਦਾ ਹੈ। ਉਸ ਨੂੰ ਤਰੋੜ-ਮਰੋੜ ਦਿੰਦੀ ਹੈ। ਜਦੋਂ ਸੁੱਖੀ ਨੇ ਉਸ ਤਾਰ ਨਾਲ ਪਾਇਪ ਸਾਫ਼ ਕੀਤੀ। ਉਸ ਵਿਚੋਂ ਵਾਲ ਤੇ ਧਾਗੇ ਨਿੱਕਲੇ। ਸਿੰਖ਼ ਵਿੱਚ ਇੱਕ-ਇੱਕ ਵਾਲ ਟੁੱਟ, ਉਡ ਕੇ ਜਾਂਦਾ ਰਿਹਾ। ਤੋਲੀਏ ਦੇ ਧਾਗੇ ਵੀ ਜਮਾਂ ਹੁੰਦੇ ਰਹੇ। ਵੈਸੇ ਜੇ ਸਿੰਖ਼ ਨੂੰ ਠੀਕ ਕਰਨ ਵਾਲੇ ਪਲੰਬਰ ਨੂੰ ਬੁਲਾਉਣਾਂ ਪੈਂਦਾ। ਵਾਲ, ਧਾਗੇ ਪਾਇਪ ਵਿਚੋਂ ਕੱਢਣ ਦੇ 150 ਡਾਲਰ ਲੈ ਜਾਂਦਾ। ਦਿਖਾਵੇ ਲਈ ਉਸ ਨੇ ਕੋਈ ਪਾਈਪ ਨੀ ਨਵੀਂ ਠੋਕ ਦੇਣੀ ਸੀ। ਉਸ ਦੇ ਹੋਰ ਪੈਸੇ ਹੋਣੇ ਸਨ।

ਵਾਲ ਤੇ ਪਲਸਟਿਕ ਦੇ ਲਿਫ਼ਾਫੇ ਕੂੜੇ ਤੋਂ ਅੱਲਗ ਸਿੱਟੇ ਜਾਂਣੇ ਚਾਹੀਦੇ। ਇੰਨਾਂ ਨੂੰ ਸਾੜਿਆ ਹੀ ਜਾਂਣਾਂ ਚਾਹੀਦਾ ਹੈ। ਖੇਤਾਂ ਵਿੱਚ ਜਾ ਕੇ ਵੀ ਮਿੱਟੀ ਵਿੱਚ ਨਹੀਂ ਗਲ਼ਦੇ। ਪਲਸਟਿਕ ਦੇ ਲਿਫ਼ਾਫੇ ਰੀਸਲਕਲ ਹੋ ਜਾਂਦੇ ਹਨ। ਹੋਰ ਵੀ ਚੱਮਚੇ, ਮੇਖ਼ਾ, ਲੋਹੇ ਦੀਆਂ ਪੱਤੀਆਂ ਰੀਸਲਕਲ ਹੁੰਦੇ ਹਨ। ਕੁੱਝ ਵੀ ਇਧਰ-ਉਧਰ ਮਿੱਟੀ ਵਿੱਚ ਨਹੀਂ ਸਿੱਟਣਾਂ ਚਾਹੀਦਾ। ਰੱਦੀ ਵਾਲੇ ਨੂੰ ਦੇਣਾਂ ਚਾਹੀਦਾ ਹੈ। ਕੋਈ ਵੀ ਚੀਜ਼ ਜਦੋਂ ਟੁੱਟਦੀ ਹੈ। ਉਹ ਦੁਵਾਰਾ ਜਰੂਰ ਕੰਮ ਆ ਜਾਂਦੀ ਹੈ। ਘਰ ਦੇ ਬਾਹਰ ਹੀ ਰੱਖ ਦੇਈਏ। ਕੋਈ ਲੋੜ ਬੰਦ ਲੈ ਜਾਂਦਾ ਹੈ। ਕੋਈ ਚੀਜ਼ ਪੁਰਾਣੀ ਹੋ ਗਈ। ਉਸ ਦੀ ਥਾਂ ਨਵੀਂ ਖ੍ਰੀਦ ਲਈ ਹੈ। ਪੁਰਾਣੀ ਵਾਲੀ ਅਜੇ ਚੱਲੀ ਜਾਂਦੀ ਹੈ। ਜਾਂ ਖਰਾਬ ਵੀ ਹੋ ਗਈ ਹੈ। ਉਸ ਨੂੰ ਲੋੜ ਬੰਦ ਨੂੰ ਦੇ ਦਿੱਤਾ ਜਾਵੇ। ਕੋਈ ਥੋੜੇ ਪੈਸੇ ਲਾ ਕੇ ਠੀਕ ਕਰ ਸਕਦਾ ਹੈ। ਜਾਂ ਉਸ ਦੇ ਪਾਰਟਾ ਦੇ ਡਿਮਾਂਡ ਵਾਲੀ ਥਾਂ ਤੇ ਟੀਵੀ, ਫੋਨ, ਬੈਟਰੀਆਂ ਦਿੱਤੀ ਜਾ ਸਕਦੀਆਂ ਹਨ। ਬਹੁਤ ਸਾਰੇ ਪੁਰਜੇ ਵਧੀਆਂ ਹੁੰਦੇ ਹਨ। ਦੁਵਾਰਾ ਵਰਤੇ ਜਾ ਸਕਦੇ ਹਨ। ਕੋਈ ਵੀ ਚੀਜ਼ ਬੇਕਾਰ ਨਹੀਂ ਹੁੰਦੀ। ਪਿਆਜ਼, ਲਸਣ, ਫ਼ਲਾਂ, ਸਬਜ਼ੀਆਂ ਦਾ ਕੂੜਾ ਉਪਜਾਊ ਮਿੱਟੀ ਵਿੱਚ ਸਿੱਟਿਆ ਜਾ ਸਕਦਾ ਹੈ। ਧਰਤੀ ਪੋਲੀ ਬੱਣਦੀ ਹੈ। ਹੁਣ ਤਾਂ ਕਨੇਡਾ ਵਿੱਚ ਵੀ ਪਿਆਜ਼, ਲਸਣ, ਫ਼ਲਾਂ, ਸਬਜ਼ੀਆਂ ਦਾ ਕੂੜਾ ਅਲੱਗ ਢੋਲ ਵਿੱਚ ਸਿਟਿਆ ਜਾਂਦਾ ਹੈ। ਦੂਜੇ ਢੋਲ ਵਿੱਚ ਸਿੱਟੇ ਹੋਏ, ਪੇਪਰ, ਪਲਸਟਿਕ ਦੇ ਲਫ਼ਫੇ, ਡੱਬੇ, ਲੋਹਾ, ਕੋਕ ਦੇ ਕੈਨ, ਬੋਤਲਾ ਰੀਸਰਕਲ ਕਰਕੇ, ਦੁਵਾਰਾ ਵਰਤੇ ਜਾਂਦੇ ਹਨ। ਹੋਰ ਗੰਦਾ ਕੂੜਾ ਤੀਜੇ ਢੋਲ ਵਿੱਚ ਸਿਟਿਆ ਜਾਂਦਾ ਹੈ। ਤਿੰਨੇ ਕਿਸਮ ਦੇ ਢੋਲ ਅਲੱਗ-ਅਲੱਗ ਥਾਵਾਂ ਤੇ ਸਿੱਟੀ ਵਾਲੇ ਰੀਸਰਕਲ ਕਰਦੇ ਹਨ।

ਕੱਪੜਿਆਂ, ਸਰੀਰ ਵਿੱਚੋਂ ਗਰਦ ਨਿੱਕਲ ਕੇ ਮਿੱਟੀ ਬਣਦੀ ਹੈ। ਸਰੀਰ ਦਾ ਸੁੱਕਾ ਮਾਸ ਹਰ ਰੋਜ਼ ਝੜਦਾ ਹੈ। ਕੱਪੜਿਆਂ, ਗਲੀਚਿਆਂ ਦੀ ਵੀ ਡਸਟ ਬੱਣਦੀ ਹੈ। ਧੂੰਆਂ ਇਹ ਸਾਰੇ ਕਣ ਹਵਾ ਵਿੱਚ ਉਡਦੇ ਰਹਿੰਦੇ ਹਨ। ਧੂਲ ਚੀਜ਼ਾਂ ਤੇ ਪੈਂਦੀ ਹੈ। ਕਦੇ ਮਿੱਟੀ ਵਿੱਚ ਮਿਲਦੀ ਹੈ। ਮਿੱਟੀ ਵਿਚੋਂ ਉਠਦੀ ਹੈ। ਇਸੇ ਲਈ ਫਾਲਤੂੰ ਚੀਜ਼ਾਂ, ਘਾਹ ਫੂਸ ਨੂੰ ਛੇਤੀ ਮਿੱਟੀ ਵਿੱਚ ਮਿਲਣ ਲਈ ਸਾੜ ਦਿੱਤਾ ਜਾਂਦਾ ਹੈ। ਕਈ ਬੰਦਿਆਂ ਨੂੰ ਆਪਦੇ ਬਾਰੇ ਜ਼ਕੀਨ ਨਹੀਂ ਆਉਂਦਾ। ਬਈ ਇੱਕ ਦਿਨ ਮਿੱਟੀ ਦੇ ਵਿੱਚ ਮਿਲ ਜਾਂਣਾਂ ਹੈ। ਹਰ ਰੋਜ਼ ਕਿੰਨੈ ਲੋਕਾਂ ਨੂੰ ਮਰਦੇ ਦੇਖ਼ਦੇ ਹਾਂ। ਉਨਾਂ ਨੂੰ ਰੋਂਦੇ ਵੀ ਹਾਂ। ਆਪਦੀ ਮੌਤ ਕਿਸੇ ਨੂੰ ਯਾਦ ਨਹੀਂ ਹੈ। ਕਿਸੇ ਨਾਲ ਪੰਗਾਂ ਲੈਣਾਂ ਹੋਵੇ। ਉਸ ਦੀ ਮੌਤ ਚੇਤੇ ਕਰਾ ਦਿਉ। ਉਹ ਮੌਤ ਦਾ ਜਲਬਾ ਉਦੋਂ ਹੀ ਦਿਖਾ ਦੇਵੇਗਾ। ਕੋਈ ਮਰਨਾਂ ਨਹੀਂ ਚਹੁੰਦਾ। ਜ਼ਹਿਰ ਖਾ ਕੇ, ਅੱਗ ਲਾ ਕੇ, ਪਾਣੀ ਵਿੱਚ ਡਿੱਗ ਕੇ, ਮਰਨਾਂ ਕੋਈ ਸੋਖਾ ਨਹੀਂ ਹੈ। ਇਹ ਕੰਮ ਕਿਸੇ ਨੂੰ ਮਾਰਨ ਦਾ ਦੂਜਾ ਬੰਦਾ ਕਰਦਾ ਹੈ। ਜਾਂ ਆਤਮ ਹੱਤਿਆ ਦੂਜੇ ਬੰਦੇ ਕਰਕੇ ਹੀ ਕੀਤੀ ਜਾਂਦੀ ਹੈ। ਪਿਛੋਂ ਵਿੱਚ ਐਕਸੀਡੈਂਟ ਬਣਾਂ ਦਿੱਤਾ ਜਾਂਦਾ ਹੈ। ਬਹੁਤ ਘੱਟ ਲੋਕ ਆਪ ਨੂੰ ਆਪੇ ਅੱਗ ਲਾ ਕੇ ਮਰਦੇ ਹਨ। ਅੱਗ ਵਿੱਚ ਸੜਨ ਵਾਲੇ ਦਾ ਮਾਸ ਹੱਡੀਆਂ ਨਾਲ ਜੁੜ ਜਾਂਦਾ ਹੈ। ਬਹੁਤ ਜਲਨ ਹੁੰਦੀ ਹੈ। ਸਂਦੇ ਮਾਸ ਨੂੰ ਕੋਈ ਵੀ ਦੁਵਾਈ ਠੰਡ ਨਹੀਂ ਪਾ ਸਕਦੀ। ਪਾਣੀ ਵਿੱਚ ਮਰਨਾਂ ਤਾਂ ਹੋਰ ਵੀ ਔਖਾ ਹੈ। ਪਾਣੀ ਵਿੱਚ ਡਿੱਗਣ ਸਾਰ, ਸਾਹ ਲੈ ਹੀ ਨਹੀਂ ਸਕਦਾ। ਪਾਣੀ ਨੱਕ ਮੂੰਹ ਰਾਹੀਂ ਸਰੀਰ ਵਿੱਚ ਵੜ ਜਾਂਦਾ ਹੈ। ਸੋਚ ਕੇ ਦੇਖ਼ੋ ਪਾਣੀ ਵਿੱਚ ਮਰਨਾਂ ਕਿੰਨਾਂ ਔਖਾ ਹੈ? ਦੂਜਾ ਸਾਹ ਲੈ ਹੀ ਨਹੀਂ ਹੁੰਦਾ। ਜ਼ਹਿਰ ਤਾਂ ਹਿਰਦੇ ਅੰਤੜੀਆਂ ਨੂੰ ਚੀਰ ਦਿੰਦੀ ਹੈ। ਅੰਦਰ ਅੱਗ ਲਾ ਦਿੰਦੀ ਹੈ। ਬੰਦਾ ਜਿਉਂਦਾ ਹੀ ਮੱਚਣ ਲੱਗ ਜਾਂਦਾ ਹੈ। ਕਈਆਂ ਦੀਆਂ ਨਾੜੀਆਂ ਚੰਮੜੀ ਫੱਟ ਜਾਂਦੇ ਹਨ। ਫਿਰ ਵੀ ਕੁੱਝ ਚਿਰ ਬੰਦਾ ਜਿਉਂਦਾ ਹੁੰਦਾ ਹੈ। ਆਪਦੀ ਹਾਲਤ ਦੇਖ਼ਦਾ ਰਹਿੰਦਾ ਹੈ। ਕੁੱਝ ਨਹੀਂ ਕਰ ਸਕਦਾ। ਅੰਤ ਨੂੰ ਇਹ ਸਾਰੇ ਮਰਦੇ ਹੀ ਹਨ। 100 ਵਿੱਚੋਂ ਇਕ ਕੇਸ ਭਾਵੇਂ ਬਚ ਜਾਵੇ। ਚੀਜ਼ ਖ਼ਰਾਬ ਹੋ ਗਈ। ਦੂਜੀ ਖ੍ਰੀਦੀ ਜਾ ਸਕਦੀ ਹੈ। ਸਮੇਂ-ਸਮੇ ਤੇ ਹਰ ਚੀਜ਼ ਦੀ ਕੀਮਤ ਬਦਲਦੀ ਰਹਿੰਦੀ ਹੈ। ਬੰਦੇ ਕੀਮਤ ਉਨਾਂ ਚਿਰ ਹੀ ਹੈ, ਜਿੰਨਾਂ ਚਿਰ ਆਪਦੇ ਪੈਰਾਂ ਉਤੇ ਖੜ੍ਹੇ ਹੋ। ਅਪਹਾਜ ਨੂੰ ਵੀ ਕੋਈ ਨਹੀਂ ਪੁੱਛਦਾ। ਬੰਦਾ ਬਹੁਤ ਗੁੱਸੇ ਵਿੱਚ ਮਰਨ ਬਾਰੇ ਸੋਚਦਾ ਹੈ। ਜਦੋੰ ਮੌਤ ਸਹਮਣੇ ਦਿਸਦੀ ਹੈ। ਫਿਰ ਪੰਗਾਂ ਲੈ ਕੇ ਵੀ ਜਿਉਣਾਂ ਚਹੁੰਦਾ ਹੈ। ਸਮਾਂ ਹੱਥ ਵਿਚੋਂ ਨਿਕੱਲ ਜਾਦਾ ਹੈ। ਜਦੋੰ ਮੌਤ ਹੀ ਮੂਹਰੇ ਆ ਗਈ। ਫਿਰ ਕੋਈ ਬਚਾ ਨਹੀਂ ਸਕਦਾ। ਮਰਨਾਂ ਸਬ ਨੇ ਹੈ। ਇੱਕ ਦਿਨ ਪੂਰੀ ਦੁਨੀਆਂ ਖ਼ਤਮ ਹੋਣੀ ਹੈ। ਅੱਗੇ ਵੀ ਇਹ ਦੁਨੀਆਂ ਕਈ ਬਾਰ ਖ਼ਤਮ ਹੋਈ ਹੈ। ਫਿਰ ਮੁੜ-ਮੁੜ ਕੇ ਬਣੀ ਹੈ। ਇਹੀ ਸਾਡਾ ਜਿਉਣਾਂ ਮਰਨਾਂ ਹੈ। ਇਹ ਚੱਕਰ ਜੁਗਾ ਤੋਂ ਚਲਦਾ ਆ ਰਿਹਾ ਹੈ। ਚੱਲੀ ਜਾਣਾਂ ਹੈ।

Comments

Popular Posts