ਭਾਗ 23 ਕੋਰਟ ਮੈਰੀਜ਼ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ



ਕੋਰਟ ਮੈਰੀਜ਼, ਕਿਸੇ ਵੀ ਕਿਸਮ ਦਾ ਵਿਆਹ ਕੀ ਕਬਜਾ ਹੁੰਦਾ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
ਦੇਵੀ ਨੇ ਸੁੱਖੀ ਨੂੰ ਕਿਹਾ, " ਔਰਤ ਦੀ ਵੀ ਕੋਈ ਜਿੰਦਗੀ ਹੈ। ਉਸ ਨੂੰ ਚਾਹੇ ਕੋਈ ਵੀ ਬਾਂਹ ਫੜ ਕੇ ਲੈ ਜਾਵੇ। ਕੋਈ ਵੀ ਜ਼ੋਰਦਾਰ ਬੰਦਾ ਆ ਕੇ, ਹੱਥ ਮੰਗ ਲਵੇ। " ਸੁੱਖੀ ਨੂੰ ਲੱਗਾ। ਜਿਵੇਂ ਕਿਸੇ ਨੇ ਉਸ ਨੂੰ ਹਲੂਣਾਂ ਦੇ ਕੇ ਨੀਂਦ ਤੋਂ ਜਗਾ ਦਿੱਤਾ ਹੋਵੇ। ਉਸ ਨੇ ਕਿਹਾ, " ਸਹੀ ਗੱਲ ਹੈ। ਜਿਸ ਦਿਨ ਮੈਂ ਸੌਹੁਰੀ ਗਈ ਸੀ। ਮੇਰੇ ਲਈ ਤਾਂ ਸਾਰੇ ਹੀ ਅਣ-ਜਾਂਣ ਸਨ। ਜਿਸ ਮਰਦ ਨੂੰ ਕਦੇ ਜਿੰਦਗੀ ਵਿੱਚ ਦੇਖ਼ਿਆ ਨਹੀਂ ਸੀ। ਨਾਂ ਹੀ ਕਦੇ ਉਸ ਨਾਲ ਗੱਲ-ਬਾਤ ਕੀਤੀ ਸੀ। ਮੇਰੇ ਬਿਡ ਤੇ ਬੈਠ ਗਿਆ ਸੀ। ਉਹ ਮਰਦ ਬਗੈਰ ਪੁੱਛੇ ਮੇਰੇ ਨਜ਼ਦੀਕ ਹੁੰਦਾ ਜਾ ਰਿਹਾ ਸੀ। ਕੋਰਟ ਮੈਰੀਜ਼, ਕਿਸੇ ਵੀ ਕਿਸਮ ਦਾ ਵਿਆਹ ਕੀ ਕਬਜਾ ਹੁੰਦਾ ਹੈ? ਉਸ ਨੇ ਮੇਰੇ ਨਾਲ ਕੋਈ ਗੱਲ ਨਹੀਂ ਕੀਤੀ। ਉਸ ਨੇ ਮੇਰੀ ਚੂੰਨੀ ਦੀ ਬੁੱਕਲ ਮਾਰੀ ਹੋਈ ਖੋਲ ਦਿੱਤੀ। ਚੂੰਨੀ ਖਿੱਚ ਕੇ ਲਾਹ ਦਿੱਤੀ। ਪਰੇ ਵਗਾਅ ਮਾਰੀ। ਇੱਕ ਦਮ ਔਰਤ ਦੀ ਚੂੰਨੀ ਉਤਾਰ ਦੇਣੀ। ਕਿਥੋਂ ਦੀ ਅੱਕਲ ਮੰਦੀ ਹੈ? ਮੈਂ ਕੁੰਗੜ ਕੇ ਬੈਠ ਗਈ। ਉਸ ਦੇ ਹੱਥ ਸ਼ਿਕਾਰ ਲੱਗਾ ਹੋਇਆ ਸੀ। ਮੈਨੂੰ ਬਚਾ ਲਈ ਕੁੱਝ ਸੁਝ ਨਹੀਂ ਰਿਹਾ ਸੀ। ਮੈਂ ਸਾਹ ਰੋਕੀ ਪਈ ਸੀ। ਕਿਤੇ ਦੂਜੇ ਕੰਮਰੇ ਵਿੱਚ ਪਏ ਟੱਬਰ ਦੇ ਜੀਆਂ ਨੂੰ ਮੇਰੀ ਅਵਾਜ਼ ਨਾਂ ਸੁਣ ਜਾਵੇ। ਸਹਿਕ ਤੇ ਡਰ ਨਾਲ ਮੈਂ ਮਰੀ ਜਾ ਰਹੀ ਸੀ। ਦੂਜੇ ਕੰਮਰੇ ਵਿੱਚ ਸਾਰਾ ਟੱਬਰ ਪਿਆ ਸੀ। " " ਦੀਦੀ ਤੂੰ ਕਿਸੇ ਤੋਂ ਵੀ ਡਰਨ ਵਾਲੀ ਨਹੀਂ ਲਗਦੀ। ਇੱਕ ਊਚੀ ਦੇ ਕੇ ਚੀਕ ਮਾਰਦੀ। ਆਪੇ ਜੀਜੇ ਦੇ ਗਾਲ਼ਾਂ ਪੈਦੀਆਂ। ਪਹਿਲੇ ਦਿਨ ਹੀ ਸਾਰੇ ਟੱਬਰ ਨੇ ਤੇਰੇ ਵੱਲ ਹੋ ਜਾਂਣਾ ਸੀ। "

" ਦੇਵੀ ਆਪਦੇ ਮੁੰਡੇ ਨੂੰ ਕੌਣ ਕੁੱਝ ਕਹਿੰਦਾ ਹੈ? ਮੁੰਡਾ ਉਨਾਂ ਦਾ ਆਪਣਾਂ ਸੀ। ਮੈਂ ਬੇਗਾਨੀ ਸੀ। ਸਾਰਿਆਂ ਨੇ ਮੈਨੂੰ ਕਮਲੀ ਕਹਿੱਣਾਂ ਸੀ। ਇਹ ਕੁੱਝ ਤਾਂ ਮੈਨੂੰ ਕਿਸੇ ਨੇ ਦੱਸਿਆ ਨਹੀਂ ਸੀ। ਸੌਹੁਰੀ ਜਾ ਕੇ ਕੀ ਹੋਵੇਗਾ? ਕਿਵੇਂ ਰਹਿੱਣਾਂ ਹੇ? ਕੀ ਕਰਨਾਂ ਹੈ? ਪਤੀ ਵੱਲ ਮੇਰੀਆਂ ਕੀ ਜੁੰਮੇਬਾਰੀਆਂ ਹਨ? ਪਤੀ ਨਾਲ ਕਿਵੇਂ ਰਹਿੱਣਾਂ ਹੈ? ਆਪਣੇ ਘਰ ਤਾਂ ਕਿਸੇ ਮੁੰਡੇ ਦਾ ਵਿਆਹ ਵੀ ਨਹੀਂ ਹੋਇਆ ਸੀ। ਮੈਨੂੰ ਸਾਰਾ ਕੁੱਝ ਅਜੀਬ ਲੱਗਦਾ ਸੀ। " " ਦੀਦੀ ਤੇਰਾ ਮਤਲੱਬ ਹੈ। ਤੈਨੂੰ ਪਤਾ ਹੀ ਨਹੀਂ ਸੀ। ਤੈਨੂੰ ਜੀਜਾ ਜੀ ਕਿਉਂ ਲਿਜਾ ਰਿਹਾ ਹੈ? ਉਹ ਸਤ ਸਮੁੰਦਰ ਪਾਰ ਕਰਕੇ, ਹਵਾਈ ਜਹਾਜ਼ ਵਿੱਚ ਉਡ ਕੇ ਆਇਆ। ਬਿਚਾਰਾ ਚਾਰ ਜਾਂਣੇ ਨਾਲ ਵੀ ਲੈ ਕੇ ਆਇਆ ਸੀ। ਉਹ ਤਾਂ ਤੈਨੂੰ ਵਿਆਹ ਕੇ ਲੈ ਕੇ ਗਿਆ ਸੀ। ਤੂੰ ਕਿਹੜਾ ਚੋਰੀ ਦੀ ਚੀਜ਼ ਸੀ। " " ਦੇਵੀ ਤੂੰ ਵੀ ਠੀਕ ਕਹਿੰਦੀ ਹੈ। ਵਿਆਹ ਦਾ ਮਤਲੱਬ ਇਹ ਵੀ ਨਹੀਂ ਔਰਤ ਨਾਲ ਕੋਈ ਗੱਲ-ਬਾਤ ਵੀ ਨਾਂ ਕਰੋ। ਪਤੀ ਸਿਧਾ ਹੀ ਉਸ ਦੇ ਸਰੀਰ ਤੇ ਹਮਲਾ ਬੋਲ ਦੇਵੇ। ਵਿਆਹ ਦਾ ਨਾਂਮ ਬਹੁਤ ਸੋਹਣਾਂ ਲੱਗਦਾ ਹੈ। ਜਿਵੇਂ ਵਿਆਹ ਕਰਾ ਕੇ, ਕੋਈ ਸੁਵਰਗ ਮਿਲ ਜਾਵੇਗਾ। ਲੱਡੂ, ਮਿੱਠਿਆਈਆਂ, ਭੋਜਨ ਇਸ ਤਰਾਂ ਤਿਆਰ ਕੀਤੇ ਗਏ ਸਨ। ਜਿਵੇਂ ਇਹ ਸਬ ਕੁੱਝ ਸੋਹੁਰਿਆ ਦੇ ਘਰ ਹਮੇਸ਼ਾਂ ਹੀ ਮਿਲਣਗੇ। ਕਨੇਡਾ ਆ ਕੇ ਪਤਾ ਲੱਗਾ। ਜੇ ਨੌਕਰੀ ਤੇ ਜਾਵਾਂਗੇ। ਤਾਂ ਦਾਲ ਰੋਟੀ ਚੱਲਣੀ ਹੈ। ਉਵੇਂ ਹੀ ਮੈਨੂੰ ਉਸ ਦਿਨ ਲੱਗਾ ਸੀ। ਇੱਕ ਪਾਸੇ ਮੰਮੀ ਡੈਡੀ ਤੇ ਆਪਣੇ ਹੋਰ ਰਿਸ਼ਤੇਦਾਰ ਸਨ। ਜਿੰਨਾਂ ਨੇ ਰਲ ਕੇ ਮੈਨੂੰ ਆਪਦੇ ਘਰੋਂ ਤੋਰ ਦਿੱਤਾ ਸੀ। ਉਨਾਂ ਵੱਲ ਕੋਈ ਉਮੀਦ ਨਹੀਂ ਬਚੀ ਸੀ। ਦੂਜੇ ਕੰਮਰੇ ਵਿੱਚ ਸੋਹੁਰਿਆ ਦਾ ਪੂਰਾ ਟੱਬਰ ਪਿਆ ਸੀ। ਜੋ ਇੱਕ ਦਿਨ ਪਹਿਲਾਂ ਵਿਆਹ ਵਾਲੇ ਦਿਨ ਸਾਰੀ ਰਾਤ ਨੱਚਦੇ ਟੱਪਦੇ ਰਹੇ ਸਨ। ਸਾਰੀ ਰਾਤ ਨਹੀਂ ਸੁੱਤੇ ਸਨ। ਸਾਡੀ ਸੁਹਾਗਰਾਤ ਨੂੰ ਜਾਗਦੇ ਹੀ ਸੌਂ ਗਏ ਸਨ। ਮੈਨੂੰ ਤਾਂ ਇੰਝ ਲੱਗਦਾ ਸੀ। ਜਿਵੇਂ ਬਿੱਲਾ ਤਾਕ ਵਿੱਚ ਬੈਠਾ ਹੁੰਦਾ ਹੈ। ਕਬੂਤਰ ਦੀ ਗਰਦਨ ਝੱਪਟ ਮਾਰ ਕੇ ਫੜਨੀ ਹੈ। ਮੈਂ ਉਸ ਦਾ ਹੱਥ ਬਾਰ-ਬਾਰ ਝੱਟਕੀ ਜਾਂਦੀ ਸੀ। ਉਸ ਦਾ ਹੱਥ ਫਿਰ ਮੇਰੇ ਵੱਲ ਵੱਧੀ ਜਾਂਦਾ ਸੀ। ਉਸ ਨੇ ਇੱਕ ਦਮ ਮੈਨੂੰ ਦੋਂਨੇ ਬਾਂਹਾਂ ਵਿੱਚ ਕੱਸ ਲਿਆ। ਜਾਲ ਦੀ ਤੱੜਫ਼ਦੀ ਮੱਛੀ ਤੋਂ ਮਛੇਰੇ ਨੇ ਕੀ ਲੈਣਾਂ ਹੈ? ਮਛੇਰੇ ਨੂੰ ਮੀਟ ਚਾਹੀਦਾ ਹੈ। "

" ਦੀਦੀ ਤੇਰਾ ਕੀ ਇਰਾਦਾ ਸੀ। ਸਾਰਾ ਟੱਬਰ ਤੁਹਾਡੇ ਨਾਲ ਸੁਹਾਗਰਾਤ ਨੂੰ ਜਾਗਦਾ। ਅੱਗਲੇ ਕਿੰਨੇ ਦਿਨਾਂ ਤੋਂ ਵਿਆਹ ਦੇ ਕੰਮਾਂ ਵਿੱਚ ਜਾਗਦੇ ਫਿਰਦੇ ਸਨ। ਇਸੇ ਲਈ ਤਾਂ ਵਿਆਹ ਰੱਚਿਆ ਜਾਂਦਾ ਹੈ। ਜੇ ਇੱਕ ਦੋ ਦਿਨਾਂ ਵਿੱਚ ਘੂੰਗੀ ਚਿੱਤ ਨਾਂ ਹੋਈ। ਬੰਦਾ ਤਾਂ ਉੱਲੂ ਬੱਣ ਜਾਵੇਗਾ। ਲੋਕ ਟਿਚਰਾਂ ਕਰਨਗੇ, " ਬਈ ਮੁੰਡਾ ਬੁੱਧੂ ਹੀ ਨਿੱਕਲਿਆ। ਬਹੂ ਤੋਂ ਡਰਦਾ ਹੈ। " ਇਸੇ ਲਈ ਅੱਗਲਾ ਕਾਹਲੀ ਕਰਦਾ ਹੈ। ਕਿਤੇ ਮਾਮਲਾ ਉਕ ਨਾਂ ਜਾਵੇ। ਆਪਣੇ ਛੱਪੜ ਵਾਲਿਆ ਦੇ ਮੁੰਡੇ ਦੀ ਬਹੂ ਜਦੋਂ ਵਿਆਹੀ ਆਈ ਸੀ। ਇੱਕ ਉਨਾਂ ਦਿਨਾਂ ਵਿੱਚ ਬਿੱਜਲੀ ਦਾ ਰਾਤ ਨੂੰ ਕੱਟ ਲੱਗਦਾ ਸੀ। ਉਹ ਮੁੰਡਾ ਤਾਂ ਸ਼ਰਬੀ ਹੋ ਕੇ ਸੌ ਗਿਆਂ। ਉਸ ਦੇ ਮਾਮੇ ਦਾ ਮੁੰਡਾ ਸ਼ਰਾਰਤੀ ਸੀ। ਉਹ ਬਹੂ ਕੋਲ ਚਲਾ ਗਿਆ। ਬਹੂ ਨੇ ਕਿਹੜਾ ਆਪਦੇ ਘਰ ਵਾਲੇ ਦਾ ਚੱਜ ਨਾਲ ਮੂੰਹ ਦੇਖਿਆ ਸੀ? ਬਹੂ ਨੂੰ ਪਤਾ ਹੀ ਨਹੀਂ ਲੱਗਾ। ਇਹ ਕੋਈ ਹੋਰ ਹੈ। ਤਿੰਨ ਕੁ ਦਿਨ ਇੰਦਾ ਹੀ ਚਲਦਾ ਰਿਹਾ। ਇੱਕ ਦਿਨ ਉਸ ਮੁੰਡੇ ਨੂੰ ਸੁਰਤ ਆ ਗਈ। ਉਹ ਬਹੂ ਲੱਭੇ। ਬਹੂ ਆਪਦੇ ਆਸ਼ਕ ਨਾਲ ਭੱਜ ਗਈ ਸੀ। ਉਹ ਮੁੰਡਾ ਆਪਦੇ ਨਾਨਕੀ ਵੱਹੁਟੀ ਨੂੰ ਲੈਣ ਵੀ ਗਿਆ। ਵੱਹੁਟੀ ਨੇ ਕਹਿ ਦਿੱਤਾ, " ਮੇਰਾ ਮਰਦ ਇਹੀ ਹੈ। ਨਾਂ ਹੀ ਮੈਂ ਸ਼ਰਾਬੀ ਨਾਲ ਰਹਿ ਸਕਦੀ ਹਾਂ। " ਇਸ਼ਕ ਤਾਂ ਕਬਜ਼ਾ ਹੈ। ਜਿਸ ਨੇ ਬਾਜੀ ਮਾਰ ਲਈ ਉਹੀ ਆਸ਼ਕ ਹੈ। ਤੈਨੂੰ ਤਾਂ ਇੱਕ ਦਿਨ ਸੋਚਣ ਦਾ ਸਮਾਂ ਵੀ ਮਿਲ ਗਿਆ ਸੀ। ਮੈਨੂੰ ਜਦੋਂ ਪਟੜੇ ਤੋਂ ਲਾਇਆ ਸੀ। ਉਸ ਪਿਛੋਂ ਮੈਨੂੰ ਪਿਆਲ਼ਾ ਪਿਲਾਇਆ ਗਿਆ। ਔਰਤਾਂ ਸ਼ਗਨ ਦੇਣ ਲੱਗ ਗਈਆਂ। ਉਦੋਂ ਹੀ ਔਰਤਾਂ ਨੇ ਗਿੱਧਾ ਸ਼ੁਰੂ ਕਰ ਦਿੱਤਾ। ਮੇਰੀ ਤਾਂ ਕਿਸੇ ਹੋਰ ਨਾਲ ਜਾਂਣ-ਪਛਾਂਣ ਵੀ ਨਹੀਂ ਸੀ। ਦੀਦੀ ਤੇਰਾ ਦਿਉਰ ਅੰਦਰ ਆਇਆ। ਉਸ ਨੇ ਕੁੰਢਾ ਬੰਦ ਕਰ ਲਿਆ। ਉਸ ਨੇ ਮੈਨੂੰ ਕਿਹਾ, " ਮੇਰਾ ਇਹ ਸੁਪਨਾਂ ਸੀ। ਇਹ ਤੇਰੇ ਹੱਥਾਂ ਦੇ ਕਲੀਰੇ ਮੈਂ ਆਪ ਉਤਾਰਾਂ। " ਉਹ ਹੱਥਾਂ ਦੇ ਕਲੀਰਿਆਂ ਨਾਲ ਖੇਡਣ ਲੱਗ ਗਿਆ। ਕਲੀਰਿਆਂ ਨਾਲ ਖੇਡਦਿਆਂ, ਅਚਾਨਿਕ ਉਸ ਨੇ ਮੇਰੇ ਪੇਟ ਤੇ ਪੋਲੀਆਂ ਜਿਹੀਆਂ ਉਂਗ਼ਲਾਂ ਨਾਲ ਕੁਤ-ਕੁਤੀਆਂ ਕੀਤੀਆਂ। ਮੇਰੇ ਅੰਦਰ ਬਿੱਜਲੀ ਚੱਲ ਗਈ। ਬਾਹਰ ਔਰਤਾਂ ਦਰਵਾਜ਼ਾ ਖੜ੍ਹਕਾ ਰਹੀਆਂ ਸਨ। ਉਹ ਕਹਿ ਰਹੀਆਂ ਸਨ, " ਅਸੀਂ ਬਹੂ ਨੂੰ ਨੱਚਾਉਣਾਂ ਹੈ। " ਉਸ ਨੇ ਕਿਹਾ, " ਅਸੀਂ ਸੌਂ ਗਏ ਹਾਂ। ਦਰਵਾਜ਼ਾ ਨਹੀਂ ਖੁੱਲਣਾ। " ਗਿੱਧਾ ਦੇਖ਼ਣਾਂ ਤੇ ਨੱਚਣਾਂ ਮੇਰਾ ਸ਼ੌਕ ਸੀ। ਮੈਨੂੰ ਉਸ ਦੀਆਂ ਇਹ ਦੋਂਨੇਂ ਗੱਲਾਂ ਚੰਗੀਆਂ ਲੱਗੀਆਂ। ਪਹਿਲੀ ਬਾਰ ਮੈਨੂੰ ਕਿਸੇ ਵਿੱਚ ਆਪਣਾਂ ਪਣ ਲੱਗਾ। ਬਾਹਰੋਂ ਫਿਰ ਕਿਸੇ ਦੀ ਅਵਾਜ਼ ਆਈ। ਉਸ ਨੇ ਕਿਹਾ, " ਅੱਜ ਬਹੂ ਆਈ ਹੈ। ਮੁੰਡਾ ਅੱਜ ਹੀ ਉਸ ਦਾ ਬੱਣ ਗਿਆ। " ਮੈਨੂੰ ਇਹ ਗੱਲ ਵੀ ਬਹੁਤ ਚੰਗੀ ਲੱਗੀ। ਉਹ ਸਾਰੇ ਪਰਿਵਾਰ ਦੇ ਮੈਂਬਰ, ਰਿਸ਼ਤੇਦਾਰ ਛੱਡ ਕੇ, ਮੇਰੇ ਕੋਲ ਬੈਠਾ ਸੀ। ਉੇਸ ਦੀ ਇਸ ਮਰਜ਼ੀ ਨੇ. ਮੈਨੂੰ ਆਪਦੀ ਮਰਜ਼ੀ ਵਿੱਚ ਸ਼ਾਮਲ ਕਰ ਲਿਆ। ਮੈਨੂੰ ਉਹ ਚੰਗਾ ਲੱਗਣ ਲੱਗ ਗਿਆ। ਉਹ ਚਲਾਕੀ ਨਾਲ ਮੇਰੇ ਵੱਲ ਵਧੀ ਜਾ ਰਿਹਾ ਸੀ। ਮੈਂ ਸੋਚ ਰਹੀ ਸੀ। ਇਹੀ ਇਸ ਦਾ ਹੱਕ ਹੋਣਾਂ ਹੈ। ਇਹ ਸਬ ਠੀਕ ਹੀ ਹੋਣਾਂ ਹੈ। ਇੰਨੇ ਸਾਰੇ ਲੋਕ ਬਾਹਰ ਹਨ। ਸਬ ਦੀ ਮਨਜ਼ੂਰੀ ਹੀ ਹੈ। ਜੋ ਕਲੀਰੇ ਤੇ ਵੰਗਾਂ ਮੈਂ ਇੰਨੇ ਪਿਆਰ ਨਾਲ ਖ੍ਰੀਦੇ ਸਨ। ਉਹ ਵੀ ਬਿਡ ਤੇ ਟੁੱਟ ਗਏ ਸਨ। "

" ਦੇਵੀ ਇਸੇ ਵਿੱਚ ਹੀ ਇੱਜ਼ਤ ਹੈ। ਇਸੇ ਤਰਾ ਦੁਨੀਆਂ ਚੱਲਦੀ ਹੈ। ਕਈ ਪਤੀਆਂ-ਪਤਨੀਆਂ ਨੂੰ ਇੱਕ ਦੂਜੇ ਦੀ ਸ਼ਕਲ ਵੀ ਪਸੰਦ ਨਹੀਂ ਹੁੰਦੀ। ਹੋਰ ਵੀ ਬਹੁਤ ਕੁੱਝ ਪਤੀਆਂ-ਪਤਨੀਆਂ ਨੂੰ ਠੀਕ ਨਹੀਂ ਲੱਗਦਾ। ਫਿਰ ਵੀ ਨੱਕ ਰੱਖਣ ਲਈ ਉਹ ਰਿਸ਼ਤਾ ਕਾਇਮ ਕਰਦੇ ਹਨ। ਬੱਚੇ ਜੰਮਦੇ ਹਨ। ਖਾਂਨਦਾਂਨ ਅੱਗੇ ਤੋਰਦੇ ਹਨ। ਸਗੋ ਜੋ ਜੋੜੇ ਸਰੀਰਕ ਸਬੰਧ ਕਰਨ ਵਿੱਚ ਕਾਂਮਜ਼ਾਬ ਨਹੀਂ ਹੁੰਦੇ। ਜੇ ਪਤੀ ਜਾਂ ਪਤਨੀ ਵਿੱਚੋਂ ਇੱਕ ਜਾਂਣੇ ਵਿੱਚ ਕਮੀ ਹੁੰਦੀ ਹੈ। ਕਮੀ ਵਾਲੇ ਪਤੀ ਜਾਂ ਪਤਨੀ ਵਿਚੋਂ ਕਾਂਮਕ ਸ਼ਕਤੀ ਵਾਲਾ ਉਸ ਨਾਲ ਨਹੀਂ ਰਹਿ ਸਕਦਾ। ਲੋਕ ਵੀ ਉਸ ਦੀ ਬਦਨਾਂਮੀ ਕਰਦੇ ਹਨ। ਮੇਰੇ ਨਾਲ ਇੱਕ ਕੁੜੀ ਕੰਮ ਕਰਦੀ ਹੈ। ਉਸ ਦੇ ਪਤੀ ਵਿੱਚ ਕੰਮਜ਼ੋਰੀ ਸੀ। ਉਹ ਔਰਤ ਦੇ ਕਾਬਲ ਨਹੀਂ ਸੀ। ਉਸ ਦੇ ਮਾਂ-ਪਿਉ ਨੇ ਉਸ ਦਾ ਵਿਆਹ ਕਰ ਦਿੱਤਾ। ਜਦੋਂ ਉਸ ਦੀ ਪਤਨੀ ਨੂੰ ਪਤੀ ਦੀ ਕੰਮਜ਼ੋਰੀ ਦਾ ਪਤਾ ਲੱਗਾ। ਪਤੀ ਦੇ ਉਹ ਘਰੋਂ ਜਾਂਣ ਹੀ ਲੱਗੀ ਸੀ। ਉਸ ਦੇ ਪਤੀ ਦਾ ਦੋਸਤ ਆ ਗਿਆ। ਪਤੀ-ਪਤਨੀ ਨੇ ਸੱਚੀ ਗੱਲ ਦੋਸਤ ਨੂੰ ਦੱਸ ਦਿੱਤੀ। ਦੋਸਤ ਨੇ ਕਿਹਾ, " ਮੇਰਾ ਕੋਈ ਪਰਿਵਾਰ ਵੀ ਨਹੀਂ ਹੈ। ਜੇ ਤੁਹਾਨੂੰ ਮਨਜ਼ੂਰ ਹੋਵੇ। ਕੀ ਮੈਂ ਇਥੇ ਰਹਿ ਸਕਦਾਂ ਹਾਂ? ਮੇਰਾ ਤੇ ਤੁਹਾਡਾ ਕੰਮ ਵੀ ਸਰ ਜਾਵੇਗਾ। ਪਰਦਾ ਵੀ ਢੱਕਿਆ ਰਹਿ ਜਾਵੇਗਾ। " ਪਤੀ ਜਾਂ ਪਤਨੀ ਨੂੰ ਉਸ ਦੀ ਗੱਲ ਚੰਗੀ ਲੱਗੀ। ਪਰ ਕੁੱਝ ਹੀ ਸਮੇਂ ਪਿਛੋਂ ਪਤੀ ਗਮ ਨਾਲ ਹੀ ਮਰ ਗਿਆ। " ਦੁਨੀਆਂ ਉਵੇਂ ਹੀ ਚੱਲਦੀ ਹੈ। ਜਿਵੇਂ ਚੱਲਣੀ ਚਾਹੀਦੀ ਹੈ। "

" ਦੀਦੀ ਵਿਆਹ ਤੋਂ ਪਹਿਲਾਂ ਜੇ ਕੋਈ ਮੁੰਡਾ ਕੁੜੀ ਨੂੰ ਛੇੜਦਾ ਹੈ। ਭਾਵੇਂ ਪਿਆਰ ਹੀ ਕਰਦਾ ਹੋਵੇ। ਉਸ ਦੀ ਬਹੁਤ ਭੰਡੀ ਕੀਤੀ ਜਾਂਦੀ ਹੈ। ਕੁੜੀ ਦੇ ਭਰਾ ਉਸ ਨੂੰ ਕੁੱਟ ਵੀ ਦਿੰਦੇ ਹਨ। ਪਰ ਜੋ ਵਿਆਹ ਕਰਕੇ ਲਿਜਾਂਦਾ ਹੈ। ਉਸ ਦੀ ਖੂਬ ਸੇਵਾ ਕਰਦੇ ਹਨ। ਉਹ ਚਾਹੇ ਪਿਆਰ ਹੀ ਨਾਂ ਕਰਦਾ ਹੋਵੇ। ਪਤੀ-ਪਤਨੀ ਲੜਦੇ ਵੀ ਬਹੁਤ ਹਨ। ਭਰਾ ਉਦੋਂ ਕੁੱਝ ਨਹੀਂ ਕਰ ਸਕਦੇ। ਕਈ ਪਤੀ-ਪਤਨੀ ਇੱਕ ਦੂਜੇ ਨੂੰ ਮਾਰਦੇ ਹਨ। ਕੀ ਮਰਦ-ਔਰਤ, ਪਤੀ-ਪਤਨੀ ਦਾ ਰਿਸ਼ਤਾ ਪਿਆਰ ਹੈ? ਜਾਂ ਕੀ ਮਰਦ-ਔਰਤ, ਪਤੀ-ਪਤਨੀ ਦਾ ਰਿਸ਼ਤਾ ਸਰੀਰਕ ਭੁੱਖ ਮਿਟਾਉਣਾਂ ਹੈ? ਕੀ ਮਰਦ-ਔਰਤ, ਪਤੀ-ਪਤਨੀ ਦਾ ਰਿਸ਼ਤਾ ਵੰਸ਼ ਨੂੰ ਚੱਲਾਉਣਾਂ ਹੈ? ਕੀ ਮਰਦ-ਔਰਤ, ਪਤੀ-ਪਤਨੀ ਦਾ ਰਿਸ਼ਤਾ ਟਾਇਮ ਪਾਸ ਹੈ? ਜੇ ਇੱਕ ਮਰ ਗਿਆ, ਛੱਡ ਗਿਆ ਦੂਜਾ ਮਰਦ-ਔਰਤ, ਪਤੀ-ਪਤਨੀ ਲੈ ਆਵੋ। " : ਦੇਵੀ ਹਰ ਕੋਈ ਮਤਲੱਬ ਲਈ ਇੱਕ ਦੂਜੇ ਨੂੰ ਝੱਲਦਾ ਹੈ। ਨਹੀਂ ਤਾਂ ਕਿਸੇ ਨੂੰ ਝੱਲਣਾਂ ਬਹੁਤ ਮੁਸ਼ਕਲ ਕੰਮ ਹੈ। ਇਸੇ ਲਈ ਕਈ ਮਰਦ-ਔਰਤ, ਪਤੀ-ਪਤਨੀ ਇੱਕਠੇ ਨਹੀਂ ਰਹਿ ਰਹੇ। ਜਮਾਨਾਂ ਮੌਡਰਨ ਆ ਗਿਆ ਹੈ। ਮਰਦ-ਔਰਤ, ਪਤੀ-ਪਤਨੀ ਸਿੰਗਲ ਰਹਿੰਦੇ ਹਨ। ਲੋੜ ਲਈ ਇਕੱਠੇ ਹੁੰਦੇ ਹਨ। ਭੁੱਖ ਮਿਟ ਗਈ, ਰਸਤੇ ਅਲਗ-ਅਲਗ ਹੋ ਜਾਂਦੇ ਹਨ। ਤੈਨੂੰ ਤੇ ਤੇਰੇ ਪਤੀ ਨੂੰ ਦੇਖੀਏ। ਤੁਸੀਂ ਦੋਂਨੇਂ ਉਹੀ ਕਰਦੇ ਹੋ। ਜੋ ਤੁਹਾਨੂੰ ਕਰਨਾਂ ਚਾਹੀਦਾ ਹੈ। ਇੱਕ ਦੂਜੇ ਤੋਂ ਦੂਰ ਹੀ ਰਹੋ। ਇੱਕ ਦੂਜੇ ਦਾ ਕੱਤਲ ਕਰਨ ਤੋਂ ਤਾਂ ਚੰਗਾ ਹੈ। ਜੀਵਨ ਮਰਜ਼ੀ ਨਾਲ ਗੁਜ਼ਾਰੋ। ਖੁਸ਼ ਰਹੋ। ਰੋਜ਼ ਮਰ-ਮਰ ਕੇ ਜਿਉਣ ਨਾਲੋਂ ਅਲਗ ਹੋ ਜਾਵੋ। ਲੰਬੀ ਜਿੰਦਗੀ ਜੀਵੋ। "

Comments

Popular Posts