ਭਾਗ 37 ਪੰਜਾਬੀ ਭਾਂਸਾਂ ਦੇ ਅੱਖਰ ਵੀ ਗੁਰਬਾਣੀ ਵਾਲੇ ਹੀ ਹਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ



ਇਹ ਅੱਖਰ ਵੀ ਗੁਰਬਾਣੀ ਵਾਲੇ ਹੀ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਪੰਜਾਬੀ ਦੇ ਸਾਰੇ ਅੱਖਰ ਜਿਹੜੇ ਵੀ ਅਸੀਂ ਲਿਖਤਾਂ ਵਿੱਚ ਲਿਖਦੇ ਹਾਂ। ਬੋਲਦੇ ਹਾਂ। ਪੰਜਾਬੀ ਭਾਂਸਾਂ ਦੇ ਅੱਖਰ ਵੀ ਗੁਰਬਾਣੀ ਵਾਲੇ ਹੀ ਹਨ ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਵੀ ਹੂ-ਬਹੂ ਇਹੀ ਅੱਖਰ ਹਨ। ਕਈਆਂ ਨੂੰ ਪੰਜਾਬੀ ਵਿੱਚ ਲਿਖੀ ਬਾਣੀ ਦੀ ਸਮਝ ਨਹੀਂ ਲੱਗਦੀ। ਕਈ ਤਾਂ ਮੂੰਹ ਪਰੇ ਨੂੰ ਕਰ ਕੇ ਕਹਿੰਦੇ ਹਨ। ਕੁੱਝ ਪੱਲੇ ਨਹੀਂ ਪੈਦਾ। ਭਾਵ ਕਈ ਲੋਕ ਸੱਚ ਸੁਣਨਾਂ ਨਹੀਂ ਚਹੁੰਦੇ। ਉਹ ਕੰਨ ਬੰਦ ਕਰ ਲੈਂਦੇ ਹਨ। ਗੁਰਬਾਣੀ ਦੀ ਸਮਝ ਨਾਂ ਲੱਗਣ ਵਾਲੀ ਕਿਹੜੀ ਗੱਲ ਹੈ? ਭਾਈ ਰੇ ਜਗੁ ਦੁਖੀਆ ਦੂਜੈ ਭਾਇ ਗੁਰ ਸਰਣਾਈ ਸੁਖੁ ਲਹਹਿ ਅਨਦਿਨੁ ਨਾਮੁ ਧਿਆਇ ੧॥ ਰਹਾਉ ਬੰਦਾ ਹੋਰ ਦੂਜੇ ਦੁਨੀਆਂ ਦੇ ਕੰਮਾਂ ਵਿੱਚ ਲੱਗ ਕੇ ਦੁਖੀ ਹੁੰਦਾ ਹੈ। ਪਰ ਗੁਰੂ ਦੇ ਕੋਲ ਅੰਨਦ ਮਿਲਦਾ ਹੈ। ਹਰ ਰੋਜ ਨਾਂਮ ਜੱਪ ਕੇ ਭਗਤੀ ਕਰ। ਸਾਰੀ ਬਾਂਣੀ ਕੋਈ ਔਖੀ ਨਹੀਂ ਹੈ। ਪੰਜ ਅੱਖਰਾਂ ਵਿੱਚੋਂ ਇੱਕ ਦੋ ਨਹੀਂ ਵੀ ਸਮਝ ਲੱਗੇ। ਦੂਜਿਆਂ ਵਿੱਚੋਂ ਕੁੱਝ ਸੌਖੇ ਅੱਖਰ ਤਾਂ ਸਮਝ ਲੱਗਦੇ ਹਨ। ਜਿੰਨਾਂ ਕੰਮ ਸਾਨੂੰ ਆਉਂਦਾ ਹੋਵੇ। ਉਸ ਦਾ ਫ਼ਲ ਜਰੂਰ ਮਿਲਦਾ ਹੈ। ਗੁਰਬਾਣੀ ਦਾ ਬਹੁਤ ਮਿੱਠਾ ਫ਼ਲ ਮਿਲਦਾ ਹੈ। ਗੁਰਬਾਣੀ ਦਾ ਮਿੱਠਾ ਫ਼ਲ ਉਸ ਨੂੰ ਮਿਲਦਾ ਹੈ। ਜੋ ਗੁਰਬਾਣੀ ਨੂੰ ਸਮਝਦਾ ਹੈ। ਪਿਆਰ ਕਰਦਾ ਹੈ। ਬਹੁਤ ਸੁਖ ਮਿਲਦੇ ਹਨ। ਬੰਦਾ ਜਿੰਦਗੀ ਦੇ ਰੁਝੇਵਿਆਂ, ਝੰਜਟਾ ਤੋਂ ਬਚ ਜਾਂਦਾ ਹੈ। ਜੀਵਨ ਸੌਖਾ ਹੋ ਜਾਂਦਾ ਹੈ।
ਕਲਮ ਦੀ ਮੇਹਰਬਾਨੀ, ਰੱਬ ਦੀ ਦਿਆ ਕਰਕੇ, ਅੱਖਰਾਂ ਦੁਆਰਾ ਹੀ ਸੰਪਾਦਕ, ਲਿਖਰੀ ਤੇ ਪਾਠਕ, ਰੇਡੀਓ ਮੀਡੀਆ, ਇੱਕ ਦੁਜੇ ਨਾਲ ਜੁੜੇ ਹਾਂ। ਬਹੁਤਿਆਂ ਨੂੰ ਇੱਕ ਦੂਜੇ ਨੂੰ ਰੂਹ-ਬਰੂਹ ਮਿਲੇ ਵੀ ਨਹੀਂ। ਨਾਂਮ ਤੋਂ ਇੱਕ ਦੂਜੇ ਦੇ ਇੰਨਾਂ ਨੇੜੇ ਹਾਂ। ਹਰ ਦਿਨ ਦੇ ਚੜਨ, ਛਿਪਣ ਨਾਲ ਇੱਕ ਦੂਜੇ ਨੂੰ ਯਾਦ ਕਰਦੇ ਹਾਂ। ਇਸ ਨੂੰ ਪੜ੍ਹ ਕੇ ਦੇਖੋ, ਕਿੰਨੇ ਨਾਂਮ ਗੁਰਦੇਵ, ਕਲੰਵਤ, ਭਗਵੰਤ, ਸਰਜੀਤ, ਰਾਮ, ਸ਼ਾਮ, ਸੀਤਾ ਹੋਰ ਵੀ ਬਹੁਤ ਆਉਂਦੇ ਹਨ। ਇਹ ਆਂਮ ਬੰਦਿਆਂ ਦੇ ਨਾਂਮ ਵੀ ਹਨ। ਅਸੀਂ ਪੰਜਾਬੀ ਭਾਸ਼ਾ ਦੇ ਅੱਖਰਾਂ ਨੂੰ ਸ੍ਰੀ ਗੁਰੂ ਗ੍ਰੰਥਿ ਸਾਹਿਬ ਤੋਂ ਵੱਖ ਕਰਕੇ ਨਹੀਂ ਦੇਖ ਸਕਦੇ। ਇੰਨਾਂ ਪੰਜਾਬੀ ਭਾਸ਼ਾ ਦੇ ਅੱਖਰਾਂ ਦਾ ਪੂਰਾ ਸਤਿਕਾਰ ਹੋਣਾਂ ਚਾਹੀਦਾ ਹੈ। ਜੇ ਕਿਸੇ ਦਾ ਨਾਂਮ ਲਿਖਦੇ ਹਾਂ। ਇਹ ਅੱਖਰ ਵੀ ਗੁਰਬਾਣੀ ਵਾਲੇ ਹੀ ਹਨ।

ਸ੍ਰੀ ਗੁਰੂ ਗ੍ਰੰਥਿ ਸਾਹਿਬ ਵਿੱਚ ਵੀ ਪੰਜਾਬੀ ਭਾਸ਼ਾ ਦੇ ਅੱਖਰਾਂ ਦਾ ਤੋਂ ਲੈ ਕੇ ਸਾਰੀ ਵਰਣਮਾਲਾਂ ਦਾ ਵਰਨਣ ਆਉਂਦਾ ਹੈ। ਤੋਂ ਲੈ ਕੇ ਸਾਰੇ ਪੰਜਾਬੀ ਭਾਸ਼ਾਂ ਦੇ ਅੱਖਰਾਂ ਦੇ ਅਰਥ ਤੇ ਵਰਨਣ {ਪੰਨਾ 432} ਤੇ ਕੀਤਾ ਗਿਆ ਹੈ। ਰਾਗੁ ਆਸਾ ਮਹਲਾ ਪਟੀ ਲਿਖੀ ਸਤਿਗੁਰ ਪ੍ਰਸਾਦਿ ਸਸੈ ਸੋਇ ਸ੍ਰਿਸਟਿ ਜਿਨਿ ਸਾਜੀ ਸਭਨਾ ਸਾਹਿਬੁ ਏਕੁ ਭਇਆ ਸੇਵਤ ਰਹੇ ਚਿਤੁ ਜਿਨ੍ਹ੍ਹ ਕਾ ਲਾਗਾ ਆਇਆ ਤਿਨ੍ਹ੍ਹ ਕਾ ਸਫਲੁ ਭਇਆ ੧॥
ਸਸੈ ਸਭੁ ਜਗੁ ਸਹਜਿ ਉਪਾਇਆ ਤੀਨਿ ਭਵਨ ਇਕ ਜੋਤੀ ਗੁਰਮੁਖਿ ਵਸਤੁ ਪਰਾਪਤਿ ਹੋਵੈ ਚੁਣਿ ਲੈ ਮਾਣਕ ਮੋਤੀ ਸਮਝੈ ਸੂਝੈ ਪੜਿ ਪੜਿ ਬੂਝੈ ਅੰਤਿ ਨਿਰੰਤਰਿ ਸਾਚਾ ਗੁਰਮੁਖਿ ਦੇਖੈ ਸਾਚੁ ਸਮਾਲੇ ਬਿਨੁ ਸਾਚੇ ਜਗੁ ਕਾਚਾ ੨॥ {ਪੰਨਾ 930}
ਅੱਖਰ ਉਹੀ ਹਨ। ਅਸੀਂ ਰੂਪ ਕੁੱਝ ਵੀ ਦੇ ਸਕਦੇ ਹਾਂ। ਕਾਵਿਤਾ, ਕਹਾਣੀ ਦੇ ਪੰਜਾਬੀ ਭਾਸ਼ਾ ਦੇ ਅੱਖਰ ਸ਼ਬਦ ਗੁਰਬਾਣੀ ਵਾਲੇ ਹੀ ਹਨ। ਜਦੋਂ ਤੁਸੀਂ ਕੋਈ ਵੀ ਕਾਲਮ ਪੜ੍ਹ ਕੇ ਜੁਆਬ ਵਿੱਚ ਲਿਖਦੇ ਹੋ। ਬੜਾ ਚੰਗਾ ਲੱਗਦਾ ਹੈ। ਹੈਰਾਨੀ ਵੀ ਹੁੰਦੀ ਹੈ। ਸਮਾਂ ਕੱਢ ਕੇ ਲਿਖਤਾਂ ਪੜ੍ਹਦੇ ਹੋ। ਫਿਰ -ਮੇਲ ਕਰਦੇ ਹੋ। ਫੋਨ ਕਰਦੇ ਹੋ। ਜਰੂਰੀ ਨਹੀਂ ਤੁਸੀਂ ਕਿਸੇ ਲਿਖਤ ਦੀ ਸਿਰਫ਼ ਪ੍ਰਸੰਸਾ ਹੀ ਕਰੋਂ। ਜਦੋਂ ਕੋਈ ਉਣਤਾਈ ਹੁੰਦੀ ਹੈ। ਉਦੋਂ ਵੀ ਸਹੀਂ ਦੋਸਤ ਵਾਂਗ ਦੱਸਣਾਂ ਜਰੂਰੀ ਸਮਝਦੇ ਹਨ। ਆਪਣੇ ਹੀ ਤਾਂ ਸਹੀਂ ਰਸਤਾ ਦਿਖਾਉਂਦੇ ਹਨ। ਜਦੋਂ ਮੈਂ ਲਿਖਣਾਂ ਸ਼ੁਰੂ ਕੀਤਾ। ਛੱਪਾਉਣ ਵੱਲ ਧਿਆਨ ਹੀ ਨਹੀਂ ਸੀ ਦਿੱਤਾ। ਲੋਕਲ ਰੇਡੀਓ ਉਤੇ ਆਪਣੀਆਂ ਕਾਵਿਤਾਂਵਾਂ ਬੋਲ ਜਰੂਰ ਦਿੰਦੀ ਸੀ। ਵੈਨਕੁਵਰ ਰੇਡੀਓ ਉਤੇ ਮੈਂ ਇਕ ਆਪਣੀ ਲਿਖੀ ਕਾਵਿਤਾਂ ਬੋਲੀ ਤਾਂ ਉਸ ਦੇ ਬੋਲਣ ਨਾਲ ਜੋ ਵੀ ਫ਼ਲ ਮਿਲਿਆ। ਉਸ ਦੀ ਬਦੋਲਤ ਮੇਰਾ ਧਿਆਨ ਲਿਖਤਾਂ ਨੂੰ ਛਪਾਉਣ ਵੱਲ ਗਿਆ। ਮੇਰੀ ਸੰਗ ਖੁੱਲ ਗਈ। ਸਾਡੀ ਧਰਮਿਕ ਆਗੂਆਂ ਦਾ ਵੀ ਬਹੁਤ ਸ਼ੁਕਰ ਹੈ। ਜਿਨਾਂ ਨੇ ਮੈਨੂੰ ਕਲਮ ਨੂੰ ਪਿਆਰ ਕਰਨ ਵਾਲਿਆਂ ਲੋਕਾਂ ਨਾਲ ਮਿਲਾ ਦਿਤਾ। ਅੱਜ ਦੇਸ਼ਾਂ-ਬਦੇਸ਼ਾਂ ਵਿੱਚ ਮੇਰੀਆਂ ਲਿਖਤਾਂ ਛੱਪਦੀਆਂ ਹਨ। ਭਾਰਤ, ਕਨੇਡਾ, ਅਮਰੀਕਾ, ਇੰਗਲੈਡ, ਜਰਮਨ, ਆਸਟ੍ਰਲੀਆ, ਇੱਟਲੀ ਹੋਰ ਵੀ ਜਿਥੇ ਕਿਥੇ ਲਿਖਤਾਂ ਪ੍ਰਕਾਸ਼ਤ ਹੋ ਰਹੀਆਂ ਹਨ।

ਰੱਬ ਵਰਗੇ ਪਾਠਕ, ਸੰਪਾਦਕ ਆਪ ਹੀ ਜਾਂਣਦੇ ਹਨ। ਤੁਸੀਂ ਮੈਨੂੰ ਰੱਬ ਹੀ ਲੱਗਦੇ ਹੋ। ਰੱਬ ਜੀਵਨ ਜਾਚ ਸਿੱਖਾਉਂਦਾ ਹੈ। ਤੁਸੀਂ ਵੀ ਉਣਤਾਈਆਂ ਵੱਲ ਧਿਆਨ ਦੁਆ ਕੇ, ਲਿਖਤਾਂ ਵਿੱਚ ਤੱਰਕੀ ਕਰਨ ਦਾ ਵੱਲ ਦਿੰਦੇ ਹੋ। ਵਧੀਆਂ ਲਿਖਤਾਂ ਦੀ ਹੱਲਾਸ਼ੇਰੀ ਵੀ ਦਿੰਦੇ ਰਹਿੰਦੇ ਹੋ। ਹਰ ਇੱਕ ਬੰਦਾ ਕਾਮਜਾਬ ਉਦੋਂ ਹੁੰਦਾ ਹੈ। ਜਦੋਂ ਪਿਆਰੇ ਅਤੇ ਅਲੋਚਕ ਆਮੋਂ-ਸਹਮਣੇ ਜਾਂਣ। ਮੈਨੂੰ ਦੋਨਾਂ ਨੇ ਹੀ ਪੂਰਾ ਸਾਥ ਦਿੱਤਾ ਹੈ। ਇਕੱਲਾਂ ਬੰਦਾ ਕੁੱਝ ਨਹੀਂ ਕਰ ਸਕਦਾ। ਕਲਮ ਨੂੰ ਪਿਆਰ ਕਰਨ ਵਾਲਿਆਂ ਦੇ ਨਾਂਮ ਲਿਖਣ ਨੂੰ ਜੀਅ ਕੀਤਾ ਹੈ। ਬਹੁਤੀ ਵਾਰ ਮੈਂ ਜੁਆਬ ਲਿਖਤਾਂ ਵਿੱਚ ਹੀ ਮੋੜਦੀ ਹਾਂ। ਕੋਸ਼ਸ਼ ਹੁੰਦੀ ਹੈ। ਜੁਆਬ ਦਿੱਤਾ ਜਾਵੇ। ਜੋ ਇੰਟਰਨਿੰਟ, ਅਖ਼ਬਾਰਾਂ, ਰੇਡੀਓ ਮੀਡੀਆ ਖੁਲਾਸੇ ਕਰਦਾ ਹੈ। ਉਸ ਸੱਚ ਨੂੰ ਦੁਨੀਆਂ ਅੱਗੇ ਦੁਹਰਾਉਣਾਂ ਹੀ ਪੈਣਾਂ ਹੈ। ਬਈ ਅੱਗੇ ਨੂੰ ਕਿਸੇ ਨਾਲ ਐਸਾ ਕਰਨ ਤੋਂ ਪਹਿਲਾਂ ਬੰਦਾ ਸੋਚੇ ਕਿ ਜੇ ਇਹ ਭੇਤ ਦੁਨੀਆਂ ਵਿੱਚ ਖੁੱਲ ਗਿਆ। ਵੈਸੇ ਦੁਨੀਆਂ ਵਾਲੇ ਸਭ ਨੂੰ ਆਪ ਵੀ ਜਾਂਣਦੇ ਹੁੰਦੇ ਹਨ। ਇੰਟਰਨਿੰਟ, ਅਖ਼ਬਾਰਾਂ, ਰੇਡੀਓ ਮੀਡੀਆ ਕਰਕੇ ਦੁਨੀਆਂ ਹੋਰ ਵੀ ਛੋਟੀ ਹੋ ਗਈ ਹੈ। ਸਾਰੀ ਦੁਨੀਆਂ ਨੂੰ ਪਲਾਂ ਵਿੱਚ ਕਿਸੇ ਖ਼ਬਰ ਬਾਰੇ ਵੀ ਗਿਆਨ ਹੋ ਜਾਂਦਾ ਹੈ।
ਇਕ ਬਿਜ਼ਨਸ ਮੈਨ ਨੂੰ ਤਾੜਨਾ ਕੀਤੀ ਗਈ, " ਬਈ ਗੁਰਬਾਣੀ ਦੇ ਅੱਖਰਾਂ ਦੇ ਉਪਰ ਆਪਣਾਂ ਨਾਂਮ ਲਿਖ ਕੇ ਲੋਕਾਂ ਵਿੱਚ ਇਸ਼ਤਿਹਾਰ ਨਹੀਂ ਵੰਡ ਸਕਦਾ। ਜੇ ਨਾਂ ਹੱਟਿਆ, ਸਾਡੇ ਵੱਲੋ ਚੈਲਜ਼ ਹੈ। ਕੁੱਝ ਸੋਚਣਾਂ ਪਵੇਗਾ। " ਹੁਣ ਪਾਠਕ ਆਪ ਸੋਚਣ ਗੁਰਬਾਣੀ ਨੂੰ ਆਪਣੇ ਕੰਮ-ਕਾਰ ਤੇ ਆਪਣੇ ਨਾਂਮ ਦੇ ਨਾਲ ਜੋੜਨ ਵਾਲਾ ਬੰਦਾ ਕੀ ਗਲ਼ਤ ਹੈ? ਜਾਂ ਇਹੋ ਜਿਹੇ ਜੋ ਬਾਣੀ ਨੂੰ ਆਪਣੀ ਮਲਕੀਅਤ ਸਮਝਦੇ ਹਨ। ਬਾਂਣੀ ਨੂੰ ਵੇਚਦੇ ਹਨ। ਬਾਣੀ ਨੂੰ ਧਰਤੀ ਦੇ ਚੱਪਾ-ਚੱਪਾ ਉਤੇ ਲਿਖ ਦਿਉ। ਤਾਂ ਕੇ ਹਰ ਜੀਵ ਦਾ ਅਧਾਰ ਹੋ ਸਕੇ। ਕਿਸੇ ਇਨਸਾਨ ਦੇ ਵਾਲ ਕੱਟੇ ਵੀ ਹੋਣ, ਉਸ ਨੂੰ ਵੀ ਬਾਣੀ ਨਾਲ ਜਰੂਰ ਜੁੜਨ ਦੀ ਲੋੜ ਹੈ। ਆਪਣੇ ਨਾਂਮ ਨੂੰ ਆਪਣੇ ਜੋੜਨਾਂ, ਬਾਣੀ ਪੰਜਾਬੀ ਨਾਲ ਜੋੜਨਾਂ ਬੜੇ ਮਾਂਣ ਦੀ ਗੱਲ ਹੈ।
 


 

 

Comments

Popular Posts