ਭਾਗ 29 ਨੌਜੁਵਾਨ ਆਪ ਨੂੰ ਮਾਂਪਿਆਂ ਦੇ ਵੀ ਬਾਪ ਸਮਝਦੇ ਹਨ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਨੌਜੁਵਾਨ ਆਪ ਨੂੰ ਮਾਂਪਿਆਂ ਦੇ ਵੀ ਬਾਪ ਸਮਝਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਜਾਨਵਰ ਆਪਦੇ ਬੱਚਿਆਂ ਤੋਂ ਕੋਈ ਆਸ ਨਹੀਂ ਰੱਖਦੇ। ਉਹ ਆਪਦੇ ਬੱਚਿਆਂ ਨੂੰ ਫੜ ਕੇ ਨਹੀਂ ਰੱਖਦੇ। ਖੰਭ ਲਗਦੇ ਹੀ ਉਡਣਾਂ ਸਿਖਾ ਦਿੰਦੇ ਹਨ। ਪੱਸ਼ੂ ਬੱਚੇ ਨੂੰ ਜਨਮ ਦੇ ਕੇ, ਦੁੱਧ ਮਾਲਕ ਨੂੰ ਦੇਈ ਜਾਂਦੇ ਹਨ। ਪੱਸ਼ੂ ਆਪਦੇ ਬੱਚੇ ਲਈ ਦੁੱਧ ਦਿੰਦੇ ਹਨ। ਚਾਰ ਘੁੱਟਾ ਬੱਚਾ ਦੁੱਧ ਪੀਂਦਾ ਹੈ। ਬੰਦਾ ਸਾਰੀ ਉਮਰ ਹੇਰਾਂ-ਫੇਰੀਆਂ ਕਰਕੇ ਆਪਦੇ ਬੱਚਿਆਂ ਨੂੰ ਦੇਈ ਜਾਂਦਾ ਹੈ। ਅੰਤ ਸਮੇਂ ਬੁੱਢਾਪੇ ਵਿੱਚ ਸਬ ਬੇਈਮਾਨੀਆਂ ਦਾ ਫ਼ਲ ਮਿਲਦਾ ਹੈ। ਬੱਚੇ, ਲੋਕ ਉਸ ਦੀ ਗੱਲ ਨਹੀਂ ਮੰਨਦੇ। ਅੰਤ ਨੂੰ ਬੰਦਾ ਪੱਛਤਾਵਾਂ ਕਰਦਾ ਹੈ। ਦੁੱਧ ਦੇਣ ਵਾਲੇ ਪੱਸ਼ੂਆਂ ਨੂੰ ਦੁੱਧ ਦੇ ਬਦਲੇ, ਕੰਮ ਕਰਨ ਵਾਲੇ ਪੱਸ਼ੂ ਕੰਮ ਦੇ ਬਦਲੇ ਮਾਲਕ ਤੋਂ ਕੁੱਝ ਨਹੀਂ ਮੰਗਦੇ। ਪੱਸ਼ੂਆਂ ਨੂੰ ਕਦੋਂ ਖਾਂਣ ਨੂੰ ਦੇਣਾਂ ਹੈ? ਪੱਸ਼ੂ ਭੁੱਖ, ਪਿਆਸ ਕੱਟ ਲੈਂਦੇ ਹਨ। ਮਾਲਕ ਦੀ ਮਰਜ਼ੀ ਹੈ। ਬੜੇਵੇ, ਦਲੀਆਂ, ਸੁੱਕਾ ਘਾਹ ਜਾਂ ਹਰਾ ਚਾਰਾਾ ਪਾਉਣਾਂ ਹੈ। ਜਦੋਂ ਲੋੜ ਦੇ ਨਹੀਂ ਰਹਿੰਦੇ। ਬੰਦਾ ਬੁੱਢੇ ਪੱਸ਼ੂਆਂ ਨੂੰ ਵੱਡਣ ਵਾਲਿਆਂ ਨੂੰ ਵੇਚ ਦਿੱਤਾ ਜਾਂਦਾ ਹੈ। ਔਰਤ ਨਾਲ ਵੀ ਕਿਤੇ ਨਾਂ ਕਿਤੇ ਐਸਾ ਹੁੰਦਾ ਹੈ। ਜਦੋਂ ਔਰਤ ਤੋਂ ਬੱਚੇ ਪੈਦਾ ਕਰਾ ਲਏ ਜਾਂਦੇ ਹਨ। ਔਰਤ ਦਾ ਰੂਪ, ਜੁਵਾਨੀ ਢਲ ਜਾਂਦੇ ਹਨ। ਕਈ ਔਰਤਾਂ ਨੂੰ ਪਤੀ ਹੀ ਘਰੋਂ ਕੱਢ ਦਿੰਦਾ ਹੈ। ਕਨੇਡਾ, ਅਮਰੀਕਾ ਦਾ ਇਹ ਹਾਲ ਹੈ। ਭਾਰਤ ਵਰਗੇ ਦੇਸ਼ ਵਿੱਚ ਔਰਤ ਗੋਲ਼ੀਂ ਬਣੀ ਰਹਿੰਦੀ ਹੈ। ਪੁੱਤਰ ਨੂੰ ਇਸ ਆਸ ਨਾਲ ਜਨਮ ਦਿੱਤਾ ਜਾਂਦਾ ਹੈ। ਪਾਲ਼ਿਆ, ਪੋਸ਼ਿਆ, ਪੜ੍ਹਾਇਆ ਜੁਵਾਨ ਕੀਤਾ ਜਾਂਦਾ ਹੈ। ਬੁੱਢਾਪੇ ਵਿੱਚ ਸੇਵਾ ਕਰੇਗਾ। ਹਰ ਪੁੱਤਰ ਮਾਂਪਿਆਂ ਦੀ ਸਭਾਲ ਨਹੀਂ ਕਰਦਾ। ਹਰ ਬੀਜ ਹਰਾ ਹੋ ਕੇ ਵੀ ਦਰਖ਼ੱਤ ਨਹੀਂ ਬੱਣਦਾ। ਪਹਿਲਾਂ ਹੀ ਸੁੱਕ ਜਾਂਦਾ ਹੈ। ਹਰ ਦਰਖ਼ੱਤ ਫ਼ਲ ਨਹੀਂ ਦਿੰਦਾ। ਕਿੱਕਰਾਂ, ਥੋਹਰ ਦੇ ਕੰਢੇ ਖਿਲਾਰਦੇ ਹਨ। ਜਾਨਵਰ, ਪੱਸ਼ੂਆਂ, ਦਰਖ਼ੱਤਾਂ ਤੋਂ ਸਿਖਣਾਂ ਚਾਹੀਦਾ ਹੈ। ਇਹ ਗਰਮੀ, ਠੰਡ, ਮੀਂਹ, ਸੋਕੇ ਵਿੱਚ ਜਿਉਂਦੇ ਰਹਿੰਦੇ ਹਨ।

ਕਈ ਵੱਡੇ ਹੋਏ ਨੌਜੁਵਾਨ ਪੁੱਤ ਵੀ ਮਾਪਿਆਂ ਨੂੰ ਕੋਈ ਸਹਾਰਾ ਨਹੀਂ ਦਿੰਦੇ। ਵਿਆਹ ਕਰਾ ਕੇ ਵੀ ਜੁੰਮੇਬਾਰੀ ਆਪਦੇ ਸਿਰ ਨਹੀਂ ਪਾਉਂਦੇ। ਮਾਂਪੇਂ ਅਜੇ ਇੰਨਾਂ ਨੂੰ ਬੱਚੇ ਸਮਝਦੇ ਹਨ। ਉਹ ਫਿਰ ਬੱਚੇ ਹੀ ਬਣੇ ਰਹਿੰਦੇ ਹਨ। ਬੱਚਿਆਂ ਦੇ ਬੋਲਣ ਦਾ ਕਈ ਲੋਕ ਬਹੁਤ ਗੁੱਸਾ ਕਰਦੇ ਹਨ। ਬੱਚੇ ਮੂਹਰੇ ਬੋਲਦੇ ਹਨ। ਦੇਵੀ ਨੂੰ ਉਸ ਦੇ ਪੁੱਤਰ ਨੇ ਕਿਹਾ, " ਤੂੰ ਵੀ ਕੋਈ ਜ਼ਨਾਨੀ ਹੈ। ਪਹਿਲਾਂ ਟੀਚਰਾਂ ਤੋਂ ਕੁੱਟ ਖਾਂਦੀ ਰਹੀ ਹੈ। ਮੇਰਾ ਕੋਈ ਟੀਚਰ ਜਾਂ ਕੋਈ ਹੋਰ ਮੈਨੂੰ ਹੱਥ ਨਹੀਂ ਲਗਾ ਸਕਦਾ। ਮੈਂ ਉਸ ਨੂੰ ਜੇਲ ਕਰਾਂ ਦੇਵਾਗਾ। ਤੈਨੂੰ ਤਾਂ ਤੇਰੇ ਮਾਂ-ਪਿਉਂ ਵੀ ਕੁੱਟ-ਮਾਰ ਕੇ, ਤੈਨੂੰ ਅਬਿਊਜ਼ ਕਰਦੇ ਰਹੇ ਹਨ। ਹੁਣ ਡੈਡੀ ਤੋਂ ਕੁੱਟ ਖਾਂਦੀ ਹੈ। ਕਿਤੇ ਮੇਰੇ ਤੋਂ ਵੀ " ਦੇਵੀ ਨੇ ਜੁਆਬ ਦਿੱਤਾ, " ਜੇ ਤੂੰ ਮੈਨੂੰ ਹੱਥ ਲਗਾਇਆ। ਬੰਦਾ ਬਣਾਂ ਦੇਵਾਂਗੀ। ਮੈਨੂੰ ਬੋਲੀਆਂ ਮਾਰਨ ਦੀ ਲੋੜ ਨਹੀਂ ਹੈ। ਕਿਤੇ ਦੂਜਿਆਂ ਦਾ ਗੁੱਸਾ ਤੇਰੇ ਤੇ ਨਾਂ ਢੱਲ ਜਾਵੇ। " ਪੁੱਤ ਕਰਾਟੇ, ਜੂਡੋ ਸਿਖਿਆ ਹੋਇਆ ਸੀ। ਮੁੰਡੇ ਨੂੰ ਗੁੱਸਾ ਆਇਆ। ਉਸ ਨੇ ਮਾਂ ਅੱਖ ਤੇ ਘੁਸਨ ਮਾਰਿਆ। ਦੇਵੀ ਨੂੰ ਲੱਗਾ ਉਹ ਅੰਨੀ ਹੋ ਗਈ ਹੈ। ਉਸ ਨੇ ਐਬੂਲੈਂਸ ਨੂੰ ਫੋਨ ਕੀਤਾ। ਪੁਲਿਸ ਵੀ ਨਾਲ ਹੀ ਆ ਗਈ। ਦੇਵੀ ਤਾਂ ਗੱਲ ਗੋਲ-ਮੋਲ ਕਰਦੀ ਸੀ। ਨਿੱਕੇ ਮੁੰਡੇ ਨੇ ਸੱਚ ਦਸ ਦਿੱਤਾ। ਪੁਲਿਸ ਵਾਲੀ ਨੇ ਵੱਡੇ ਮੁੰਡੇ ਨੂੰ ਹੱਥ-ਕੜੀ ਲੱਗਾ ਲਈ। ਪੁਲਿਸ ਵਾਲੀ ਕਾਰ ਵਿੱਚ ਬੈਠਾ ਲਿਆ।

ਨੌਜੁਵਾਨ ਆਪ ਨੂੰ ਮਾਂਪਿਆਂ ਦੇ ਵੀ ਬਾਪ ਸਮਝਦੇ ਹਨ। ਕਈ ਤਾਂ ਮਾਂਪਿਆਂ ਨੂੰ ਕੰਟਰੋਲ ਕਰਨਾਂ ਚਹੁੰਦੇ ਹਨ। ਉਨਾਂ ਦੇ ਜਿਉਂਦੇ ਜੀਅ ਜਾਇਦਾਦ, ਘਰ ਆਪਦੇ ਨਾਂਮ ਕਰਾ ਲੈਂਦੇ ਹਨ। ਕਈ ਮਾਂਪਿਆਂ ਨੂੰ ਤਾਂ ਪਤਾ ਵੀ ਨਹੀਂ ਲੱਗਦਾ। ਪੁੱਤ-ਧੀ ਨੇ ਇਹ ਕਦੋਂ ਆਪਦੇ ਨਾਂਮ ਕਰਾ ਲਏ। ਕਈ ਐਸੇ ਵੀ ਹਨ। ਜੋ ਪੁੱਤਰ-ਧੀਆਂ ਮਾਂਪਿਆਂ ਨੂੰ ਜ਼ਹਿਰ ਦੇ ਕੇ, ਗਲ਼ਾ ਘੁੱਟ ਕੇ, ਧੱਕਾ ਮਾਰ ਕੇ ਜਾਂ ਕਿਸੇ ਹੋਰ ਤਰੀਕੇ ਨਾਲ ਮਾਰ ਦਿੰਦੇ ਹਨ। ਇੱਕ ਬੁਜਰੁਗ 80 ਸਾਲਾਂ ਦਾ ਸੀ। ਉਸ ਦੇ ਪੁੱਤਰ ਨੂੰਹੁ ਨੇ ਕਨੇਡਾ ਆਉਣਾਂ ਸੀ। ਕਨੇਡਾ ਆਉਣ ਤੋਂ ਪੂਰੇ ਅੱਠ ਦਿਨ ਪਹਿਲਾਂ ਬਾਪੂ ਮਰ ਗਿਆ। ਲੋਕ ਕਹਿੰਦੇ ਸਨ, ਬਾਪੂ ਬਰੈਗ ਵਿੱਚ ਮਰ ਗਿਆ। ਬੱਚਿਆਂ ਦੇ ਵਿਯੋਗ ਤੋਂ ਡਰ ਗਿਆ। " ਬੁੱਢੇ ਦੇ ਬੁੱਲ ਜੀਭ ਨੀਲੇ ਹੋਏ ਪਏ ਸਨ। ਅੱਠ ਦਿਨਾਂ ਵਿੱਚ ਬੜੇ ਅਰਾਮ ਨਾਲ ਬੁੱਢੇ ਦਾ ਕਿਰਿਆ ਕਰਮ ਹੋ ਗਿਆ। ਨਾਲ ਹੀ ਬੁੱਢੇ ਦੇ ਹੰਗਾਮੇ ਦੇ ਲੱਡੂ, ਜਲੇਬੀਆਂ ਨਾਲ, ਦੇ ਕਨੇਡਾ ਆਉਣ ਦੀ ਖੁਸ਼ੀ ਵਿੱਚ ਲੋਕਾਂ ਦਾ ਮੂੰਹ ਮਿੱਠਾ ਕਰਾ ਦਿੱਤਾ। ਦੁਨੀਆਂ ਐਸੀ ਹੀ ਹੈ। ਕੋਈ ਕਿਸੇ ਲਈ ਅੱਗਾ ਨਹੀਂ ਖੜ੍ਹਾਉਂਦਾ।

ਇੱਕ ਹੋਰ ਪਰਿਵਾਰ ਦੀ ਗੱਲ ਹੈ। ਇੱਕ ਕੁੜੀ ਇੰਡੀਆਂ ਰਹਿ ਗਈ ਸੀ। ਤਿੰਨ ਭਰਾ ਕਨੇਡਾ ਸਨ। ਉਨਾਂ ਦਾ ਡੈਡੀ ਕੁੜੀ ਨੂੰ ਚੰਡੀਗੜ੍ਹ ਕਨੇਡਾ ਤੋਂ ਮਿਲਣ ਗਿਆ। ਉਸ ਕੁੜੀ ਨੇ ਡੈਡੀ ਨੂੰ ਕਿਸੇ ਢੰਗ ਨਾਲ ਮਾਰ ਦਿੱਤਾ। ਸਾਰੀ ਜਾਇਦਾਦ ਆਪਦੇ ਇਕੱਲੀ ਨਾਂਮ ਕਰ ਲਈ। ਡੈਡੀ ਦੀ ਮੌਤ ਦੀ ਖ਼ਬਰ ਵੀ ਨਹੀਂ ਦਿੱਤੀ। ਕਨੇਡਾਂ ਵਿੱਚ ਬਾਕੀ ਪਰਿਵਾਰ ਨੂੰ ਡੈਡੀ ਦੀ ਮੌਤ ਤੇ ਜਾਇਦਾਦ ਇਕੱਲੀ ਕੁੜੀ ਨਾਂਮ ਹੋ ਗਈ, ਬਾਰੇ ਪਤਾ ਲੱਗਾ। ਕੁੜੀ ਨੂੰ ਪੁੱਛਿਆ ਗਿਆ, " ਤੂੰ ਐਸਾ ਕਿਉਂ ਕੀਤਾ? " ਉਸ ਕੁੜੀ ਨੇ ਕਿਹਾ, " ਇਹ ਡੈਡੀ ਦੀ ਇੱਛਾ ਸੀ। ਉਹ ਮਰਨ ਤੋਂ ਪਹਿਲਾਂ ਮੈਨੂੰ ਜਾਇਦਾਦ ਦੇ ਗਏ ਹਨ। ਡੈਡੀ-ਮੰਮੀ ਦੀ ਕਨੇਡਾ ਦੀ ਜਾਇਦਾਦ ਤੇ ਪੈਨਸ਼ਨ ਤੁਹਾਡੇ ਕੋਲ ਹੈ। ਉਹ ਬਿਮਾਰ ਸੀ। ਤੁਹਾਨੂੰ ਮਿਲਣ ਦੀ ਉਸ ਦੀ ਇੱਛਾ ਨਹੀਂ ਸੀ। ਇਸ ਲਈ ਮੌਤ ਦੀ ਖ਼ਬਰ ਵੀ ਨਹੀਂ ਦਿੱਤੀ। " ਸ਼ੱਕ ਹੋਣ ਤੇ ਵੀ ਕਈ ਆਪਦੇ ਪਰਿਵਾਰ ਦੇ ਉਤੇ ਕੇਸ ਨਹੀਂ ਚਲਾਂਉਦੇ।

ਬੱਚੇ ਜੁਵਾਨ ਹੋ ਕੇ ਵੀ ਮਾਪਿਆਂ ਫਿਰ ਵੀ ਮਾਂਪਿਆਂ ਤੇ ਬੋਝ ਰਹਿੰਦੇ ਹਨ। ਬੰਦਾ ਆਪ ਬੁੱਢਾ ਹੁੰਦਾ ਹੈ। ਸੁਖ ਭਾਲਦਾ ਹੈ। ਆਪਦੀ ਔਲਾਦ ਤੇ ਰਿਸ਼ਤੇਦਾਰਾਂ ਦਾ ਆਸਰਾ ਭਾਲਦਾ ਹੈ। ਬੰਦੇ ਦੇ ਦੋ ਹੱਥ, ਦੋ ਪੈਰ, ਦਿਮਾਗ਼ ਹੈ। ਆਪਦੇ ਬੁੱਢਾਪੇ ਲਈ ਧੰਨ, ਜਾਇਦਾਦ ਜੋੜ ਸਕਦਾ ਹੈ। ਆਪਦੇ ਪੈਰਾਂ ਤੇ ਆਪ ਖੜ੍ਹਾ ਰਹਿ ਸਕਦਾ ਹੈ। ਕਿਸੇ ਦੇ ਆਸਰੇ ਦੀ ਲੋੜ ਨਹੀਂ ਹੈ। ਬੰਦੇ ਨੂੰ ਮੰਗਣ ਦੀ ਆਦਤ ਨਹੀਂ ਜਾਂਦੀ। ਸਾਰੀ ਉਮਰ ਰੱਬ ਤੋਂ ਛੋਟੀਆਂ-ਛੋਟੀਆਂ ਚੀਜ਼ਾ ਮੰਗੀ ਜਾਂਦਾ ਹੈ। ਬੱਚਾ ਮੰਗਦਾ ਹੈ। ਉਸ ਲਈ ਪਾਲਣ, ਪੋਸ਼ਣ, ਪੜ੍ਹਾਉਣ, ਜੁਵਾਨ ਹੋਣ ਤੱਕ ਰੱਬ ਤੋਂ ਮੰਗੀ ਜਾਂਦਾ ਹੈ। ਰੱਜਦਾ ਨਹੀਂ ਹੈ। ਬੁੱਢਾ ਹੋ ਕੇ ਪਰਿਵਾਰ, ਬੱਚਿਆ ਤੋਂ ਮੰਗਣ ਲੱਗ ਜਾਂਦਾ ਹੈ। ਸੁਆਰਥ, ਲੋੜਾ ਬਹੁਤ ਹਨ। ਬੰਦਾ ਸਾਰੀ ਜਿੰਦਗੀ ਮੰਗੀ ਹੀ ਜਾਂਦਾ ਹੈ। ਜੇ ਮੰਗਣ ਦੀ ਬਜਾਏ, ਰੱਬ, ਬੱਚਿਆਂ ਨੂੰ ਪਿਆਰ ਕੀਤਾ ਜਾਵੇ। ਮੰਗਤੇ ਬੱਣਨ ਦੀ ਲੋੜ ਨਹੀਂ ਹੈ। ਰੱਬ ਤੋਂ ਹੋਰ ਕੁੱਝ ਮੰਗਣ ਦੀ ਥਾਂ ਮੰਗਣਾਂ ਚਾਹੀਦਾ ਹੈ, " ਰੱਬਾ ਮੈਨੂੰ ਮੰਗਤਾ ਨਾਂ ਬਣਾਈ। ਮਰਦੇ ਦਮ ਤੱਕ ਦੇਣ ਵਾਲਾ ਬਣਾਈ। ਕਿਸੇ ਦੇ ਹੱਥਾਂ ਵੱਲ ਦੇਖ਼ਣਾਂ ਨਾਂ ਪਵੇ। ਇੰਨੇ ਮੇਰੇ ਹੱਥ ਮਜ਼ਬੂਤ ਕਰਦੇ। ਇਹ ਕਿਸੇ ਅੱਗੇ ਹੱਥ ਨਾਂ ਅੱਡਾਂ। ਤੰਦਰੁਸਤੀ ਦੇਵੀ। ਚਲਦੇ ਫਿਰਦੇ ਨੂੰ ਮੌਤ ਆ ਜਾਵੇ। " ਜੇ ਸਖ਼ਤ ਮਿਹਨਤ ਕੀਤੀ ਹੈ। ਆਖ਼ਰੀ ਦਮ ਤੱਕ ਕਿਸੇ ਦੇ ਸਹਾਰੇ ਦੀ ਲੋੜ ਨਹੀਂ ਹੈ। ਅਕਲ ਵਾਲਾ ਉਹੀ ਹੈ। ਜੋ ਕਿਸੇ ਦਾ ਆਸਰਾ ਨਹੀਂ ਤੱਕਦਾ। ਆਲਸੀ ਬੱਣ ਕੇ, ਜਿਉਣ ਵਿੱਚ ਸੁਆਦ ਨਹੀਂ ਹੈ। ਹਾਰਨਾਂ ਨਹੀਂ ਹੈ। ਕਰੜੀ ਮੇਹਨਤ ਕਰਕੇ ਜੋ ਭੁੱਖ ਲੱਗਦੀ ਹੈ। ਨੀਂਦ ਆਉਂਦੀ ਹੈ। ਉਹ ਅਮੀਰ ਲੋਕਾਂ ਲਈ ਮਸ਼ਕਲ ਹੈ। ਹਰ ਸਮੇਂ ਇੰਨੀ ਕੁ ਤਾਕਤ ਬਣਾਂਈ ਰੱਖਣੀ ਹੈ। ਬੰਦਾ ਦੋ ਰੋਟੀਆਂ ਦਾ ਬੰਦੋ-ਵਸਤ ਕਰ ਸਕੇ। ਬਹੁਤੇ ਚੱਟ-ਪਟਾ ਭੋਜਨ ਨਾਲ ਪੇਟ ਤੇ ਸੇਹਿਤ ਖ਼ਰਾਬ ਹੁੰਦੇ ਹਨ। ਜਬ਼ਾਨ ਤੇ ਕੰਟਰੌਲ ਕਰਨ ਦੀ ਬਹੁਤ ਲੋੜ ਹੈ। ਕਿਸੇ ਨੂੰ ਵੀ ਕੁੱਝ ਕਹਿੱਣ, ਦੱਸਣ ਦੀ ਲੋੜ ਨਹੀਂ ਹੈ। ਪਰਿਵਾਰ ਵਾਲੇ ਤੇ ਲੋਕ ਬਹੁਤ ਸਿਆਣੇ ਹਨ। ਟੀਵੀ ਫਿਲਮਾਂ ਹੀ ਬਹੁਤ ਕੁੱਝ ਦੱਸੀ ਜਾਂਦੇ ਹਨ। ਕਿਸੇ ਤੋਂ ਕਿਸੇ ਚੀਜ਼ ਦੀ ਅਮੀਦ ਨਾਂ ਕਰੇ। ਖੁਸ਼ ਰਹਿੱਣਾਂ ਬਹੁਤ ਜਰੂਰੀ ਹੈ। ਖੁਸ਼ ਰਹਿੱਣ ਵਾਲਾ ਸੁਭਾਅ ਹੈ, ਤਾਂ ਜਿੰਦਗੀ ਸੌਖੀ ਹੋ ਸਕਦੀ ਹੈ।

ਪਰਿਵਾਰ, ਮਾਂਪਿਆਂ, ਬੱਚਿਆ, ਭੈਣ, ਭਰਾਵਾਂ, ਪਤੀ-ਪਤਨੀ ਦਾ ਸਾਥ ਸਦਾ ਨਹੀਂ ਰਹਿੰਦਾ। ਸਾਥ ਕਿਸੇ ਨਾਂ ਕਿਸੇ ਬਹਾਨੇ ਛੁੱਟ ਹੀ ਜਾਂਦਾ ਹੈ। ਇਕੱਲਤਾ-ਸਰਾਪ-ਨਹੀ ਹੈ। ਇਕੱਲਤਾ ਵਿੱਚ ਰਹਿੱਣਾਂ ਵੀ ਬਹੁਤ ਜਰੂਰੀ ਹੈ। ਕਦੇ-ਕਦੇ ਇਕੱਲਤਾ ਰਹਿੱਣ ਨਾਲ ਬੁੱਢਾਪੇ ਦੀ ਇਕੱਲਤਾ ਸੋਖੀ ਕੱਟ ਜਾਵੇਗੀ। ਬੁੱਢਾਪੇ ਵਿੱਚ ਆਪਣਿਆਂ ਦਾ ਸਾਥ ਘੱਟਦਾ ਜਾਂਦਾ ਹੈ। ਬੱਚੇ ਆਪਦੇ ਪਰਿਵਾਰ ਵਿੱਚ ਜੁਟ ਜਾਂਦੇ ਹਨ। ਇਸ ਦਾ ਅਭਿਆਸ ਕਰਦੇ ਰਹਿੱਣਾਂ ਚਾਹੀਦਾ ਹੈ। ਇਕੱਲਤਾ ਵਿੱਚ ਇਕਆਗਰਤਾ ਆਉਂਦੀ ਹੈ। ਮਨ ਦਾ ਟਿਕਾ ਹੁੰਦਾ ਹੈ। ਮਨ ਟਿਕੇਗਾ ਤਾ ਅਸਲੀ ਸਾਥੀ ਪ੍ਰਭੂ ਦਿਸੇਗਾ। ਪਰਿਵਾਰ ਤੇ ਲੋਕਾਂ ਤੋਂ ਛੁੱਟਕਾਰਾ ਕਰਕੇ ਇਕੱਲਤਾ ਦਾ ਆਨੰਦ ਮਾਨਣਾਂ ਹੈ। ਇਕੱਲਤਾ ਵਿੱਚ ਸੋਚਣ ਦੀ ਸ਼ਕਤੀ ਮਿਲਦੀ ਹੈ। ਮਨ ਵਿੱਚ ਦੱਬੀਆਂ ਗੱਲਾਂ ਲੱਭਦੀਆਂ ਹਨ। ਇਕੱਲਤਾ ਤੋਂ ਡਰਨਾਂ ਨਹੀਂ ਹੈ। ਇਕੱਲਤਾ ਵਿੱਚ ਜਿੰਦਗੀ ਦੇ ਖੂਸ਼ੀ ਦੇ ਪਲ਼ ਚੇਤੇ ਕਰੀਏ।

ਕਿਸੇ ਵੀ ਮਸੀਬਤ ਦਾ ਹੱਲ ਲੱਭ ਸਕਦੇ ਹਾਂ। ਮਸੀਬਤ ਨੂੰ ਵਿਚਾਲੇ ਛੱਡ ਕੇ ਘਬਰਾਉਣਾਂ ਭੱਜਣਾਂ ਨਹੀਂ ਹੈ। ਹਰ ਮਸੀਬਤ ਦਾ ਸਹਮਣਾਂ ਕਰਨਾਂ ਹੈ। ਜੀਵਨ ਵਿੱਚ ਪ੍ਰੀਖਿਆ, ਘੱਟਨਾਵਾਂ, ਦੁੱਖ, ਦਰਦ ਆਉਣੇ ਹਨ। ਇੰਨਾਂ ਅੱਗੇ ਡੱਟਣਾਂ, ਲੜਨਾ ਹੈ। ਪਿਛੇ ਨਹੀਂ ਹੱਟਣਾਂ। ਮਨ ਨੂੰ ਤੱਕੜਾ ਰੱਖਣਾਂ ਹੈ। ਮਨ ਤੱਕੜਾ ਹੈ, ਤਾਂ ਤਨ ਤੱਕੜਾ ਹੋ ਜਾਂਦਾ ਹੈ। ਸ਼ਰੀਰ ਤੱਕੜਾ ਹੈ, ਤਾਂ ਕੰਮ ਸੌਖਿਆਂ ਹੋ ਜਾਂਦਾ ਹੈ। ਮਨ ਮਜ਼ਬੂਤ ਹੈ, ਤਾਂ ਘਰ ਵਧੀਆਂ ਚੱਲਦਾ ਹੈ। ਮਨ ਕੰਮਜ਼ੋਰ ਹੈ, ਤਾ ਸਰੀਰ ਮਾੜਾ ਹੋ ਜਾਵੇਗਾ। ਚੱਜ ਨਾਲ ਕੰਮ ਨਹੀਂ ਹੋਵੇਗਾ। ਚੰਗੇ ਬੰਦਿਆਂ ਤੋਂ ਪਰਿਵਾਰ ਤੇ ਦੁਆਲੇ ਦੇ ਲੋਕ ਵੀ ਸਿੱਖਦੇ ਹਨ। ਚੰਗਾ ਸਮਾਜ ਬਣੇਗਾ। ਸਫ਼ਲਤਾ ਇਕੋ ਦਿਨ ਵਿੱਚ ਨਹੀਂ ਮਿਲਦੀਆਂ। ਛੋਟੀਆਂ-ਛੋਟੀਆਂ ਹਾਰਾਂ, ਜਿੱਤਾ ਨਾਲ ਹੀ ਹੌਸਲਾ ਬੱਣਦਾ ਹੈ। ਜਿੰਦਗੀ ਵਿੱਚ ਆਉਣ ਵਾਲੀਆਂ ਮੁਸ਼ਕਲਾਂ, ਜਿੱਤਾਂ ਮਨ ਨੂੰ ਹੋਰ ਤੱਕੜਾ ਕਰਦੀਆਂ ਹਨ। ਹੌਸਲਾ ਬੰਦੇ ਨੂੰ ਬਹਾਦਰ, ਬੀਰ, ਕਾਂਮਜਾਬ ਬੱਣਾਂਉਂਦਾ ਹੈ। ਕੰਮ ਕਰਨ ਦੀ ਮਸਤੀ ਨਸ਼ਾਂ ਹੁੰਦਾ ਹੈ। ਜੋ ਜਿੱਤਣ ਦੀ ਸ਼ਕਤੀ ਪੈਂਦਾ ਕਰਦਾ ਹੈ। ਕੰਮ ਵਿੱਚ ਧਿਆਨ ਲਗਾਈਏ। ਕਿਸੇ ਦੀਆਂ ਛੋਟੀਆਂ, ਕਮੀਨੀਆਂ, ਮਾੜੀਆਂ ਗੱਲਾਂ ਵੱਲ ਧਿਆਨ ਨਾਂ ਦੇਣਾਂ ਬਹੁਤ ਵੱਡੀ ਜਿੱਤ ਬਹਾਦਰੀ ਹੈ। ਲੋਕਾਂ ਨੇ ਤਾਂ ਬੋਲਣਾਂ ਹੀ ਬੋਲਣਾਂ ਹੈ। ਕਈ ਸਹੀ ਕੰਮ ਤੇ ਗੱਲ਼ਤ ਕੰਮ ਦੀ ਵੀ ਸ਼ਾਬਾਸ਼ੇ ਦਿੰਦੇ ਹਨ। ਕਈ ਮਾੜੇ ਕੰਮ ਲਈ ਗਾਲਾਂ ਤਾਂ ਕੱਢਦੇ ਹੀ ਹਨ। ਸ਼ਾਬਾਸ਼ੇ ਵੀ ਦਿੰਦੇ ਹਨ। ਜਿੰਨਾਂ ਨੇ ਗੱਲ਼ਤ ਰਾਸਤੇ ਪਾਉਣਾਂ ਹੈ। ਉਹ ਲੋਕ ਕੁੱਝ ਵੀ ਕਰ ਸਕਦੇ ਹਨ। ਜੇ ਕਿਸੇ ਨੇ ਕੁੱਝ ਗੱਲ਼ਤ ਵੀ ਕਹਿ ਦਿੱਤਾ। ਕੁੱਝ ਨਹੀਂ ਘਸਦਾ। ਕੋਈ ਫ਼ਰਕ ਨਹੀਂ ਪੈਂਦਾ। ਜੇ ਇਰਾਦੇ ਪੱਕੇ ਹਨ। ਜਿੱਤਣਾਂ ਹੈ। ਸਫ਼ਲ ਹੋਣਾਂ ਹੈ। ਤੁਸੀਂ ਆਪਣੇ ਮਨ ਦੀ ਸੁਣਨੀ ਹੈ। ਬੈਠਣਾਂ ਨਹੀਂ ਹੈ। ਚਲਦੇ ਰਹਿੱਣਾਂ ਹੈ। ਦੌੜ ਲਗਾਉਂਦੇ ਰਹਿੱਣਾਂ ਹੈ। ਰੇਸ ਵਿੱਚ ਮੁਕਾਬਲਾ ਕਰਨਾਂ ਹੈ। ਤੁਰਾਂਗੇ ਤਾਂ ਚੱਲਾਂਗੇ, ਤਾਂਹੀ ਮੰਜ਼ਲ ਮਿਲੇਗੀ। ਚੱਲਦੇ ਪਾਣੀ ਤੋਂ ਚੱਲਣਾ ਸਿਖਣਾਂ ਹੈ। ਦੁਨੀਆਂ ਨੂੰ ਜਿੱਤਣਾਂ ਹੈ।

Comments

Popular Posts