ਭਾਗ 20 ਕੀ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ?ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ


ਕੀ ਚੰਗਾ, ਮਾੜਾ, ਗੰਦਾ, ਮੈਲ਼ਾ ਸਾਫ਼ ਹੈ?
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਦੁਨੀਆਂ ਦਾ ਹਰ ਬੰਦਾ ਆਪ ਨੂੰ ਸਾਫ਼ ਸੁਥਰਾ ਸਮਝਦਾ ਹੈ। ਹਰ ਕੋਈ ਆਪਦੇ ਨੱਕ, ਮੂੰਹ, ਮੱਥੇ, ਹੱਥਾਂ, ਪੈਰਾਂ. ਚੰਮੜੀ ਵਾਲਾਂ ਨੂੰ ਸੁੰਦਰ ਬਣਾਂਉਣ ਤੇ ਲੱਗਾ ਹੈ। ਸਰੀਰ ਨੂੰ ਚੱਮਕਾਉਣ ਲਈ ਸਾਬਣ, ਕਰੀਮ, ਪੌਡਰ, ਤੇਲ, ਅਤਰ ਬਹੁਤ ਕੁੱਝ ਵਰਤਿਆ ਜਾ ਰਿਹਾ ਹੈ। ਤਾਜ਼ਾ ਭੋਜਨ ਖਾਂਦਾ ਜਾਂਦਾ ਹੈ। ਸਰੀਰ ਨੂੰ ਸਜਾਉਣ ਨੂੰ ਸੋਹਣੇ ਕੱਪੜੇ ਪਾਏ ਜਾਂਦੇ ਹਨ। ਕਦੇ ਇਹ ਨਹੀਂ ਸੋਚਿਆ, ਇਹ ਪਦਾਰਥ ਕਾਹਦੇ ਬਣੇ ਹੋਏ ਹਨ? ਇੰਨਾਂ ਨੂੰ ਬਣਾਂਉਣ ਲਈ ਕੀ ਕੈਮੀਕਲ, ਮਿਸ਼ਰਣ ਪਾਇਆ ਜਾਂਦਾ ਹੈ? ਲੋਕਾਂ ਨੇ ਦੇਸੀ ਘਿਉਂ ਖਾਂਣਾਂ ਛੱਡ ਦਿੱਤਾ ਹੈ। ਉਹ ਵੀ ਪੱਸ਼ੂਆਂ ਦੀ ਚਰਬੀ ਦਾ ਹੀ ਬੱਣਦਾ ਹੈ। ਦੁੱਧ ਪੱਸ਼ੂਆਂ ਦੀ ਫੈਟ ਹੈ। ਉਸ ਦੇ ਘਿਉ, ਮਿਲਾਈ ਬੱਣਦੇ ਹਨ। ਹੁਣ ਬਹੁਤੇ ਲੋਕਾਂ ਨੇ, ਡਾਲਡਾਂ ਘਿਉ, ਫੈਂਟਾ ਤੇਲ ਖਾਂਣਾਂ ਸ਼ੁਰੂ ਕੀਤਾ ਹੋਇਆ ਹੈ। ਜਿਸ ਵਿੱਚ ਮਰੇ ਪੱਸ਼ੂਆਂ ਦੀ ਚਰਬੀ ਪਾਈ ਹੁੰਦੀ ਹੈ। ਜਿਥੇ ਇਹ ਤੇਲ ਬਣਾਂਉਣ ਦੀ ਫੈਕਟਰੀ ਹੈ। ਉਥੇ ਮਰੇ ਹੋਏ ਪੱਸ਼ੂਆਂ ਦਾ ਮੁਸ਼ਕ ਇੰਨਾਂ ਮਾਰਦਾ ਹੈ। ਦਮ ਘੁੱਟ ਹੁੰਦਾ ਹੈ। ਇਸ ਤੋਂ ਚੰਗਾ ਹੈ। ਆਪ ਹੱਥੀ ਬਣਾਂ ਕੇ. ਦੇਸੀ ਘਿਉ ਖਾਵੋ। ਉਹ ਤਾਜ਼ਾ ਤੇ ਸਾਫ਼ ਹੋਵੇਗਾ। ਪੰਜਾਬ ਦੇ ਲੋਕ ਸੁਧ ਦੁੱਧ ਡੈਅਰੀ ਵਿੱਚ ਪਾਉਂਦੇ ਹਨ। ਆਪ ਮਿਲਾਵਟ ਦਾ ਤੇਲ ਖਾਂਦੇ ਹਨ। ਤੇਲ ਤੇ ਘਿਉ ਵਿੱਚ ਇਕੋ ਜਿੰਨੀ ਚਿਕਨਾਂਹਟ ਹੁੰਦੀ ਹੈ। 80% ਚਰਬੀ ਸਾਡੇ ਅੰਦਰ ਹੀ ਹੁੰਦੀ ਹੈ। ਇਹ ਸਰੀਰ ਤੇ ਨਿਰਭਰ ਕਰਦਾ ਹੈ। ਬੰਦਾ ਕੈਸਾ ਕੰਮ ਕਰਦਾ ਹੈ? ਕਿੰਨੀ ਚਰਬੀ ਬਰਨ ਕਰਕੇ ਵਰਤਦਾ ਹੈ? 20% ਬੰਦਾ ਬਾਹਰੋਂ ਚਰਬੀ ਖਾਦੀ ਹੈ।

ਕਈ ਲੋਕ ਥਾਂ-ਥਾਂ, ਥੂ-ਥੂ ਕਰਦੇ ਫਿਰਦੇ ਹਨ। ਜੋ ਵੀ ਕਰਨਾਂ ਕਰੀ ਜਾਂਣ। ਇਸ ਦੁਨੀਆਂ ਤੇ ਸਫਾਈ ਕਿਤੇ ਨਹੀਂ ਹੈ। ਬੰਦੇ ਦਾ ਸਰੀਰ ਹੀ ਦੇਖ਼ ਲਵੋ। ਚੰਮੜੀ ਨਾਂ ਹੋਵੇ। ਸਬ ਕੁੱਝ ਨੰਗੀਆਂ ਅੱਖਾਂ ਨਾਲ ਦੇਖ਼ ਸਕਦੇ ਹਾਂ। ਲਹੂ, ਚਰਬੀ, ਹੱਡੀਆਂ ਜੇ ਕਿਤੇ ਮੂਹਰੇ ਪਏ ਹੋਣ, ਬੰਦਾ ਉਲਟੀ ਕਰ ਦਿੰਦਾ ਹੈ। ਪਰੇ ਚੱਕ ਕੇ ਮਾਰਦਾ ਹੈ। ਆਪਦਾ ਬੰਦੇ ਦਾ ਅੰਦਰ ਇਹੀ ਸਬ ਕੁੱਝ ਲਹੂ, ਚਰਬੀ, ਹੱਡੀਆਂ ਦਾ ਬੱਣਿਆ ਹੋਇਆ ਹੈ। ਜੋ ਕੁੱਝ ਬੰਦਾ ਸਬਜ਼ੀਆਂ, ਫ਼ਲ, ਅੰਨਾਜ਼ ਖਾਂਦਾ, ਪੀਂਦਾ ਹੈ। ਬੰਦਾ ਉਸ ਦਾ ਕੀ ਹਾਲ ਕਰਦਾ ਹੈ? ਉਸ ਨੂੰ ਸਾੜ ਦਿੰਦਾ ਹੈ। ਉਸੇ ਵਿਚੋਂ ਮੁਸ਼ਕ ਮਾਰਦਾ ਹੈ। ਬੰਦਾ ਉਸ ਤੇ ਮਿੱਟੀ ਪਾਉਂਦਾ ਹੈ। ਬੰਦਾ ਆਪਦੇ ਹੀ ਗੰਦ ਤੇ ਥੁਕ ਦਿੰਦਾ ਹੈ। ਉਹੀ ਬੰਦਾ ਪੱਸ਼ੂਆਂ ਦੇ ਗੋਹੇ ਵਿੱਚ ਹੱਥ ਪਾ ਕੇ, ਚੱਕਦਾ, ਪੱਥਦਾ ਹੈ। ਸੁੱਕਾ ਕੇ, ਬਾਲਣ ਦੇ ਕੰਮ ਵਿੱਚ ਵਰਤਿਆ ਜਾਂਦਾ ਹੈ। ਬੰਦਾ ਆਪ ਨਹੀਂ ਜਾਂਣਦਾ, ਕੀ ਚੰਗਾ, ਮਾੜਾ, ਗੰਦਾ, ਮੈਲ਼ਾ ਸਾਫ਼ ਹੈ? ਬੰਦਾ ਮੱਤਲਬੀ ਹੈ। ਜੋ ਚੀਜ਼ ਆਪਦੀ ਲੋੜ ਹੈ। ਉਹ ਚੰਗੀ ਹੈ। ਬਾਕੀ ਬਰਬਾਦ ਗੰਦ ਹੈ।

ਸਰੀਰ ਦੀ ਅੰਦਰ ਦੀ ਸਫ਼ਾਈ ਲਈ ਪਾਣੀ ਪੀਤਾ ਜਾਂਦਾ ਹੈ। ਡਾਕਟਰਾਂ ਦਾ ਕਹਿੱਣਾਂ ਹੈ, " ਅੱਠ ਗਲਾਸ ਪਾਣੀ ਦੇ ਪੀਵੋ। ਚੰਗੀ ਤਰਾਂ ਸਰੀਰ ਫਲੱਸ਼ ਹੋ ਜਾਵੇਗਾ। ਜੇ ਪਾਣੀ ਨਾਂ ਪੀਤਾ ਗੰਦ ਅੰਦਰ ਹੀ ਹੱਡੀਆਂ, ਪਾਚਨ ਪ੍ਰਨਾਲ਼ੀ ਵਿੱਚ ਸੁੜਦਾ ਰਹੇਗਾ। ਬਿਮਾਰੀਆਂ ਫੈਲਣਗੀਆਂ। " ਬਹੁਤੇ ਲੋਕ ਥੋੜ ਹੀ ਪਾਣੀ ਪੀਂਦੇ ਹਨ। ਕੀ ਕਦੇ ਸੋਚਿਆ ਹੈ? ਪਾਣੀ ਆ ਕਿਥੋਂ ਰਿਹਾ ਹੈ? ਬਹੁਤੀਆਂ ਥਾਂਵਾਂ ਤੇ ਪਾਣੀ ਧਰਤੀ ਵਿਚੋਂ ਕੱਢਿਆ ਜਾਂਦਾ ਹੈ। ਤਲਾਬ, ਰੀਵਰ, ਸਮੁੰਦਰ ਦਾ ਪਾਣੀ ਸਾਫ਼ ਕਰਕੇ, ਪੀਣ ਤੇ ਵਰਤਣ ਦੇ ਯੋਗ ਬੱਣਾਂਇਆ ਜਾਂਦਾ ਹੈ। ਇਹ ਸਾਰਾ ਧਰਤੀ, ਦਰਿਆਵਾਂ, ਤਲਾਬ, ਸਮੁੰਦਰ ਦਾ ਪਾਣੀ ਮੀਂਹਾਂ, ਡਰੇਨਾਂ, ਸ਼ੜਕਾਂ ਦਾ ਪਾਣੀ ਹੁੰਦਾ ਹੈ। ਮੀਹਾਂ ਦਾ ਪਾਣੀ ਨਾਲੀਆਂ ਰਾਹੀਂ ਤਲਾਬ, ਰੀਵਰ, ਸਮੁੰਦਰ ਤੇ ਧਰਤੀ ਵਿੱਚ ਖੱਪਦਾ ਜਾਂਦਾ ਹੈ। ਬਾਥਰੂਮਾਂ, ਲੈਟਰੀਨਾਂ, ਗਟਰਾਂ, ਮੀਂਹਾਂ ਦਾ ਪਾਣੀ ਕਨੇਡਾ ਵਿਚ ਵੀ ਪੀਣ ਲਈ ਇਕੱਠਾ ਕੀਤਾ ਜਾਂਦਾ ਹੈ। ਉਸ ਨੂੰ ਸਾਫ਼ ਕਰਕੇ, ਵਰਤਣ, ਪੀਣ ਲਈ ਲੋਕਾਂ ਵੱਲ ਘਰਾਂ ਤੇ ਲੋੜ ਵਾਲੀਆਂ ਥਾਵਾਂ ਤੇ ਭੇਜਿਆ ਜਾਂਦਾ ਹੈ। ਕਈਆਂ ਨੂੰ ਇਸ ਗੱਲ ਤੇ ਜ਼ਕੀਨ ਨਹੀਂ ਆਉਣਾਂ। ਜੋ ਸੱਚ ਹੈ। ਉਸ ਨੂੰ ਠੁਕਰਾਉਣ ਨਾਲ ਬਦਲ ਨਹੀਂ ਸਕਦੇ।

ਲੋਕ ਤਾਂ ਸੋਚਦੇ ਹਨ। ਟੋਬਿਆਂ ਦੇ ਪਾਣੀ, ਲੈਟਰੀਨ ਨੂੰ ਧਰਤੀ ਵਿਚ ਦੱਬ ਕੇ, ਗੰਦ ਤੋਂ ਬਚ ਗਏ। ਇਹ ਟੌਨਿਕ ਪਾਣੀ ਵਿੱਚ ਘੁੱਲ ਕੇ ਵਾਪਸ ਆ ਰਿਹਾ ਹੈ। ਇਸ ਨਾਲੋ ਤਾਂ ਚੰਗਾ ਸੀ। ਇਹ ਮਲ-ਮੂਤਰ ਧਰਤੀ ਉਤੇ ਹੀ ਰਹਿੰਦਾ। ਫਸਲਾਂ ਦੀ ਮਿੱਟੀ ਪੋਲੀ ਤੇ ਉਪਜਾਊ ਰਹਿੰਦੀ। ਇੱਕ ਬਾਰ ਪਿੰਡ ਸਾਡੇ ਖੇਤ ਵਿੱਚ ਆਪਣੇ-ਆਪ ਬਹੁਤ ਟਮਾਟਰ ਹੋ ਗਏ ਸਨ। ਇੰਨੇ ਸਾਰੇ ਵੱਡੇ-ਵੱਡੇ ਗੁਛਿਆਂ ਵਿੱਚ ਲਾਲ-ਲਾਲ ਬਹੁਤ ਟਮਾਟਰ ਲੱਗੇ ਹੋਏ ਸਨ। ਗਿੱਣ ਨਹੀਂ ਹੋ ਰਹੇ ਸਨ। ਕੁੱਝ ਬੂਟੇ ਅਜੇ ਛੋਟੇ ਵੀ ਸਨ। ਮੇਰਾ ਚਾਚਾ ਹੈਰਾਨ ਸੀ। ਬਈ ਟਮਾਟਰ ਬੀਜੇ ਹੀ ਨਹੀਂ ਸਨ। ਜੰਮ ਕਿਵੇਂ ਪਏ? ਫਿਰ ਉਸ ਜਗਾ ਨੂੰ ਚੰਗੀ ਤਰਾਂ ਦੇਖ਼ਿਆ। ਉਥੇ ਕੋਈ ਬਾਹਰ ਜੰਗਲ ਪਾਣੀ ਕਰਦਾ ਸੀ। ਚਾਚੇ ਨੇ ਬੂਟੇ ਪੱਟ ਕੇ ਵਗਾਹ ਮਾਰੇ। ਅੱਖੀ ਦੇਖ਼ ਕੇ ਮੱਖੀ ਨਹੀਂ ਖਾਦੀ ਜਾਂਦੀ। ਪੈਰ ਨੂੰ ਗੂੰਹ ਲੱਗ ਜਾਵੇ। ਬੰਦਾ ਪੈਰ ਧਰਤੀ ਤੇ ਮਲੀ ਜਾਂਦਾ ਹੈ। ਚੰਗੀ ਤਰਾਂ ਧੌਂਦਾ ਹੈ। ਉਹ ਹੁੰਦਾ ਤਾਂ ਫ਼ਲ, ਸਬਜ਼ੀਆਂ, ਅਨਾਜ਼ ਹੀ ਹੈ। ਕਈ ਜਾਨਵਰ ਉਸੇ ਨਾਲ ਢਿੱਡ ਭਰਦੇ ਹਨ। ਜਿੰਨੇ ਦੁਨੀਆਂ ਤੇ ਬੰਦੇ ਮਰਦੇ ਹਨ। ਸਬ ਧਰਤੀ ਵਿੱਚ ਹੀ ਦੱਬੇ ਜਾਂਦੇ ਹਨ। ਜਲੇ ਬੰਦੇ ਦੀ ਸੁਆਹ ਵੀ ਉਡ ਕੇ ਧਰਤੀ ਵਿੱਚ ਰਲ ਜਾਂਦੀ ਹੈ। ਪਾਣੀ ਵਿੱਚ ਮਰੇ ਬੰਦੇ ਧਰਤੀ ਦੇ ਕੰਢੇ ਨਾਲ ਲੱਗ ਜਾਂਦੇ ਹਨ। ਜਾਂ ਜੀਵ ਖਾ ਜਾਂਦੇ ਹਨ। ਜੇ ਕਿਸੇ ਬੰਦੇ ਦਾ ਖੂਨ ਨਿੱਕਲ ਕੇ ਕੱਤਲ ਹੁੰਦਾ ਹੈ। ਜਾਂ ਉਝ ਹੀ ਖੂਨ ਨਿੱਕਲਦਾ ਹੈ। ਮਾਸਿਕ ਧਰਮ, ਜਣੇਪੇ ਜਾ ਗਰਭਪਾਤ ਸਮੇਂ ਨਿੱਕਲਿਆਂ ਖੂਨ ਵੀ ਕਿਵੇਂ ਨਾਂ ਕਿਵੇਂ ਧਰਤੀ ਵਿੱਚ ਮਿਲ ਜਾਂਦਾ ਹੈ। ਉਸੇ ਧਰਤੀ ਵਿੱਚ ਸਬਜ਼ੀਆਂ, ਫ਼ਲ, ਅੰਨਾਜ਼ ਪੈਦਾ ਹੁੰਦੇ ਹਨ। ਜੋ ਧਰਤੀ ਦੁੱਧ ਨਾਲ ਧੋਤੀ ਨਹੀਂ ਹੁੰਦੀ। ਉਸ ਵਿੱਚ ਸਬਜ਼ੀਆਂ, ਫ਼ਲਾਂ ਦਾ ਸੜਿਆ ਹੋਇਆ ਕੂੜਾ ਤੇ ਪੱਸ਼ੂਆਂ, ਕੰਮਇਆਂ ਦਾ ਮਲ-ਮੂਤਰ, ਥੁਕ ਮਿਲਿਆ ਹੁੰਦਾ ਹੈ। ਕਿੰਨੇ ਤਰਾਂ ਦੇ ਜੀਵ ਸੱਪ, ਚੂਹੇ, ਕੀੜੇ, ਕੁੱਤੇ, ਬਿੱਲੇ, ਖ਼ਰਗੋਸ਼, ਚਿੱੜੀਆਂ ਜਾਨਵਰ ਮਿੱਟੀ ਤੇ ਫਿਰਦੇ ਹਨ। ਸਬ ਦਾ ਮਲ-ਮੂਤਰ ਸਬਜ਼ੀਆਂ, ਫ਼ਲ, ਅੰਨਾਜ਼ ਉਗਾਉਣ ਵਾਲੀ ਧਰਤੀ ਵਿੱਚੇ ਹੁੰਦਾ ਹੈ।

ਸਬਜ਼ੀਆਂ, ਫ਼ਲ, ਅੰਨਾਜ਼ ਲਈ ਪਾਣੀ ਵੀ ਕੋਈ ਫਿਲਟਰ ਕੀਤਾ ਨਹੀਂ ਹੁੰਦਾ। ਪਾਣੀ ਮੀਂਹਾਂ, ਦਰਿਆਵਾਂ ਦਾ ਜਾਂ ਧਰਤੀ ਵਿੱਚੋਂ ਕੱਢਿਆ ਜਾਂਦਾ ਹੈ। ਸਬਜ਼ੀਆਂ, ਫ਼ਲ, ਅੰਨਾਜ਼ ਖੁੱਲੇ ਥਾਂ ਤੇ ਹੁੰਦੇ ਹਨ। ਇੰਨਾਂ ਨੂੰ ਕਿਸੇ ਛੱਤ ਥੱਲੇ ਨਹੀਂ ਉਗਾਇਆ ਜਾਂਦਾ। ਸਗੋਂ ਉਪਰ ਕੈਮੀਕਲ ਛਿੜਕੇ ਜਾਦੇ ਹਨ। ਜੋ ਜਾਨਵਰ, ਪੱਸ਼ੂ, ਬੰਦਿਆਂ ਲਈ ਹਾਨੀਕਾਰਕ ਹਨ। ਇੰਨਾਂ ਫ਼ਸਲਾਂ ਨੂੰ ਜਾਨਵਰ, ਪੱਸ਼ੂ ਵੀ ਖਾਂਦੇ ਰਹਿੰਦੇ ਹਨ। ਪਤਾ ਨਹੀਂ ਕਿਥੋਂ-ਕਿਥੋਂ ਦੀ ਹੋ ਕੇ, ਕਿਹਦੇ-ਕਿਹਦੇ ਹੱਥਾਂ ਵਿਚੋਂ ਦੀ ਹੁੰਦਾ ਹੋਇਆ। ਬੰਦਿਆ ਤੱਕ ਅੰਨਾਜ਼ ਖਾਂਣ ਨੂੰ ਪਹੁੰਚਦਾ ਹੈ। ਜੇ ਕਿਤੇ ਸਬਜ਼ੀਆਂ, ਫ਼ਲ, ਅੰਨਾਜ਼ ਦਾ ਦਾਣਾਂ ਭੂਜੇ ਡਿੱਗ ਜਾਵੇ। ਬੰਦਾ ਦੂਰ ਵਗਾਹ ਮਾਰਦਾ ਹੈ। ਬਈ ਧਰਤੀ ਤੇ ਡਿੱਗਣ ਨਾਲ ਗੰਦਾ ਹੋ ਗਿਆ।

ਬੰਦਾ ਕਿਵੇਂ ਪੈਂਦਾ ਹੁੰਦਾ ਹੈ? ਸਬ ਜਾਂਣਦੇ ਹਨ। ਬਾਪ ਦੇ ਵੀਰਜ ਵਿੱਚੋਂ ਮਾਂ ਦੇ ਗਰਭ ਵਿੱਚ ਜਾਂਦਾ ਹੈ। ਇਸੇ ਕਾਸੇ ਨੂੰ ਬੰਦਾ ਆਪਦੇ ਮੂੰਹ ਦੇ ਨਾਲ ਪਤਾ ਨਹੀਂ ਕਿੰਨੀ ਬਾਰ ਗੰਦਾ ਕਹਿੰਦਾ ਹੈ। ਜੇ ਇਹ ਗੰਦਾ ਹੀ ਹੁੰਦਾ। ਤਾਂ ਲੋਕਾਂ ਦਾ ਧਿਆਨ ਇਸੇ ਤੇ ਕੇਦਰਤ ਕਿਉਂ ਹੁੰਦਾ? ਅਜੇ ਤਾਂ ਲੋਕਾਂ ਦੇ 2, 4, 10 ਬੱਚੇ ਹੀ ਹਨ। ਇੰਨੀ ਜਨ ਸੰਖਿਆ ਨਾਂ ਹੁੰਦੀ। ਇਹੀ ਬੰਦਿਆਂ ਤੇ ਸਬ ਜੀਵਾਂ ਦਾ ਅਸਲ ਮਕਸਦ ਹੈ। ਇਸੇ ਲਈ ਪੈਦਾਵਾਰ ਵਧਾਂਉਣ ਨੂੰ ਵਿਆਹ ਕੀਤੇ ਜਾਂਦੇ ਹਨ। ਖਾਨਦਾਨ ਚਲਾਏ ਜਾਂਦੇ ਹਨ। ਜੇ ਬੱਚਾ ਬਗੈਰ ਵਿਆਹ ਤੋਂ ਜੰਮ ਪਵੇ। ਉਸ ਨੂੰ ਲੋਕ ਲਾਹਨਤਾਂ ਪਾਉਂਦੇ ਹਨ। ਜਿਉਣ ਨਹੀਂ ਦਿੰਦੇ। ਗੰਦਾ ਕੰਮ ਕੀਤਾ ਕਹਿੰਦੇ ਹਨ। ਦੁਨੀਆਂ ਦੇ ਦੋਂਨੇ ਪਾਸੇ ਦੰਦੇ ਹਨ। ਦੁਨੀਆਂ ਜਿੱਤ ਨਹੀਂ ਹੁੰਦੀ। ਬੰਦਾ ਆਪਦੇ ਮਾਂ-ਬਾਪ ਨੂੰ ਜਾਂਨਣਾਂ ਚਹੁੰਦਾ ਹੈ। ਆਪਦੇ ਤੇ ਹੋਰ ਰਿਸ਼ਤੇਦਾਰਾ ਦੇ ਬੱਚਿਆਂ ਨੂੰ ਜੰਮਦੇ ਦੇਖਣਾਂ ਚਹੁੰਦਾ ਹੈ। ਉਨਾਂ ਦੁਆਲੇ ਘੁੰਮਦਾ ਹੈ। ਉਨਾਂ ਲਈ ਜਿਉਂਦਾ ਕੰਮਾਂਉਂਦਾ ਹੈ। ਹੋਰ ਕੋਈ ਇਸ ਦੁਨੀਆਂ ਤੇ ਕੰਮ ਨਹੀਂ ਹੈ। ਇਸੇ ਲਈ ਬੰਦਾ 20 ਠੱਗੀਆਂ ਮਾਰਦਾ ਹੈ। ਇਸ ਲਈ ਬੰਦਾ ਨਹੀਂ ਜਾਂਣਦਾ ਕੀ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ? ਜੇ ਤਾਂ ਉਸੇ ਨੂੰ ਆਪ ਕਰਦਾ ਹੈ। ਹੋਰ ਕੋਈ ਅਜ਼ਾਜ਼ਤ ਲੈ ਕੇ ਕਰਦਾ ਹੈ। ਉਹੀਂ ਸ਼ੌਕ, ਜਰੂਰਤ, ਮੰਨੋਰੰਜ਼ਨ ਅੰਨਦ ਲੱਗਦਾ ਹੈ। ਜੇ ਦੂਜਾ ਬੰਦਾ ਅਜ਼ਾਜ਼ਤ ਤੋਂ ਬਗੈਰ ਕਰੇ, ਮਾੜਾ, ਗੰਦ ਲਗਦਾ ਹੈ। ਨਜ਼ਰ ਉਹੀ ਹੈ। ਦੂਜੇ ਤੇ ਆਪਦੇ ਪ੍ਰਤੀ ਦਿਸ਼ਟੀ ਅਲੱਗ-ਅਲੱਗ ਹੈ। ਦੁਨੀਆਂ ਤੇ ਸਬ ਕੁੱਝ ਚੰਗਾ, ਮਾੜਾ, ਗੰਦਾ, ਮੈਲ਼ਾ, ਸਾਫ਼ ਹੈ। ਸੁਰਤ ਕਿਵੇਂ ਦੇਖ਼ ਰਹੀ? ਫ਼ਰਕ ਸਿਰਫ਼ ਦੇਖ਼ਣ ਵਿੱਚ ਹੈ।

ਮੱਛੀ ਸਬ ਤੋਂ ਵੱਧ ਗੰਦ ਖਾਂਦੀ ਹੈ। ਇਸੇ ਲਈ ਇਸ ਨੂੰ ਪਾਣੀ ਸਾਫ਼ ਕਰਨ ਲਈ ਛੱਪੜਾਂ, ਤਲਾਬਾਂ ਵਿੱਚ ਵੀ ਪਾਲ਼ਿਆ ਜਾਂਦਾ ਹੈ। ਇਸੇ ਨੂੰ ਲੋਕ ਸਬ ਵੱਧ ਸੁਆਦ ਲੈ ਕੇ ਖਾਂਦੇ ਹਨ। ਬੰਦਾ ਮੁਰਗਾ, ਬੱਕਰਾ, ਭੇਡ, ਸ਼ੁਰ, ਕੁੱਤੇ, ਸੱਪ, ਜਾਨਵਰ ਜੋ ਵੀ ਮੂਹਰੇ ਆਵੇ ਖਾ ਜਾਂਦਾ ਹੈ। ਅਜੇ ਬੰਦਾ ਗੰਦ, ਮੈਲ ਸਰੀਰ ਨੂੰ ਲਗਣ ਨਹੀਂ ਦਿੰਦਾ। ਦੂਜੇ ਦਾ ਮਾਸ ਜਿਸ ਵਿੱਚ ਖੂਨ, ਮਿਜ਼, ਚਰਬੀ, ਮਲ-ਮੂਤਰ ਹੱਡੀਆਂ ਸਬ ਕੁੱਝ ਬੰਦਾ ਹਜ਼ਮ ਕਰ ਜਾਂਦਾ ਹੈ। ਜਾਨਵਰ ਘਾਹ ਨਹੀਂ ਖਾਂਦੇ। ਮਾਸ ਖਾਂਦੇ ਹਨ। ਪੱਸ਼ੂ ਘਾਹ ਖਾਂਦੇ। ਮਾਸ ਨਹੀਂ ਖਾਂਦੇ ਹਨ। ਬੰਦਾ ਖੂਨ, ਹੱਡੀਆਂ ਸਬ ਕੁੱਝ ਖਾ-ਪੀ ਜਾਂਦਾ ਹੈ। ਬੰਦਾ ਵੈਸੇ ਹੀ ਲੋਕ ਦਿਖਾਵੇ ਲਈ ਮਾੜਾ, ਗੰਦਾ, ਮੈਲ਼ਾ ਕਹਿੰਦਾ ਹੈ। ਸਬ ਕੁੱਝ ਚਲਦਾ ਹੈ।

ਹਰ ਚੀਜ਼ ਰੀਸਰਕਲ ਹੁੰਦੀ ਹੈ। ਪੇਪਰ ਕਿੰਨੇ ਲੋਕਾਂ ਦੇ ਹੱਥਾਂ ਵਿੱਚ ਜਾਂਦੇ ਹਨ। ਪੇਪਰ ਇਧਰ-ਉਧਰ ਚੰਗੇ, ਮਾੜੇ ਥਾਂ ਤੇ ਵੀ ਸਿੱਟੇ ਜਾਂਦੇ ਹਨ। ਇਹ ਸਨ ਰੱਦੀ ਵਿੱਚ ਇਕੱਠੇ ਕੀਤੇ ਜਾਂਦੇ ਹਨ। ਦੁਆਰਾ ਵਰਤੇ ਜਾਂਦੇ ਹਨ। ਧਾਂਤਾਂ ਸੋਨਾਂ, ਚਾਂਦੀ, ਲੋਹਾ, ਤਾਬਾਂ, ਸਟੀਲ, ਕੱਚ, ਪਸਟਿਕ, ਕੱਪੜੇ, ਬੀਜ, ਪਾਣੀ, ਮਿੱਟੀ, ਹਵਾ ਦੁਨੀਆਂ ਦਾ ਸਬ ਕੁੱਝ ਰੀਸਰਕਲ ਹੁੰਦਾ ਹੈ। ਹਰ ਚੀਜ਼ ਦੁਆਰਾ-ਦੁਆਰਾ ਵਰਤੀ ਜਾਂਦੀ ਹੈ। ਉਹ ਚਾਹੇ ਪਹਿਲਾਂ ਮਾੜੇ, ਗੰਦੇ ਥਾਂ ਤੋਂ ਆਈ ਹੋਵੇ। ਉਸ ਨੂੰ ਨਵਾਂ ਨਿਖ਼ਾਰ ਦਿੱਤਾ ਜਾਂਦਾ ਹੈ। ਟੁੱਟਿਆ ਸੋਨਾਂ ਢਾਲ ਕੇ, ਨਵੇਂ ਗਹਿੱਣੇ ਤਰਾਸ਼ੇ ਜਾਂਦੇ ਹਨ। ਹੋਰ ਧਾਂਤਾਂ ਨੂੰ ਨਵਾ ਨਿਖਾਰ ਦਿੱਤਾ ਜਾਂਦਾ ਹੈ। ਬੀਜ ਬਾਰ-ਬਾਰ ਬੀਜ ਕੇ, ਹੋਰ ਬੀਜ ਤਿਆਰ ਕੀਤੇ ਜਾਂਦੇ ਹਨ। ਇਹ ਦੁਨੀਆਂ ਐਸੇ ਹੀ ਚਲਦੀ ਹੈ। ਜੋ ਲੋਕ ਕਹਿੰਦੇ ਹਨ। ਉਨਾਂ ਤੇ ਜ਼ਕੀਨ ਨਾ ਕਰੀਏ। ਆਪਦੇ ਦਿਮਾਗ ਤੋਂ ਕੰਮ ਲਈਏ। ਸਾਡੇ ਲਈ ਕੀ ਚੰਗਾ ਹੈ? ਘਰ ਦੇ ਸਾਰੇ ਮੈਂਬਰ ਇਕੋ ਦਾਲ, ਸਬਜ਼ੀ, ਰੋਟੀ ਖਾਂਦੇ ਹਨ। ਹੋ ਸਕਦਾ ਹੈ। ਬਾਕੀਆਂ ਵਾਂਗ ਕੋਈ ਇੱਕ ਜਾਂਣਾਂ, ਕਿਸੇ ਚੀਜ਼ ਨੂੰ ਨਾਂ ਖਾ ਸਕਦਾ ਹੋਵੇ। ਤੋਰੀ, ਕੱਦੂ, ਬਤਾਂਊ, ਭਿੰਡੀ ਬਾਕੀਆਂ ਵਾਂਗ ਸੁਆਦ ਨਾਲ ਨਾਂ ਖਾ ਸਕਦਾ ਹੋਵੇ। ਸਬ ਦਾ ਆਪਣਾਂ-ਆਪਣਾਂ ਸੋਚਣ ਦਾ ਢੰਗ ਹੈ। ਇੱਕ ਬੱਚਾ ਸਟੇਸ਼ਨ ਤੇ ਭੂਜੇ ਹੀ ਲੰਬਾ ਪਿਆ ਲਿਟੀ ਜਾਂਦਾ ਸੀ। ਉਸ ਨੂੰ ਭੁੱਖ ਲੱਗੀ। ਉਹ ਮਾਂ ਦੇ ਪਰਸ ਵਿਚੋਂ ਕੱਢ ਕੇ, ਸੇਬ ਖਾਂਣ ਲੱਗਾ। ਸੇਬ ਖਾਂਣ ਤੋਂ ਪਹਿਲਾਂ ਹੀ ਧਰਤੀ ਤੇ ਡਿੱਗ ਗਿਆ। ਉਸ ਦੀ ਮਾਂ ਨੇ ਕਿਹਾ, " ਸੇਬ ਡਿੱਗ ਕੇ ਗੰਦਾ ਹੋ ਗਿਆ ਹੈ। ਇਸ ਨੂੰ ਸਿੱਟ ਦੇ। " ਬੱਚਾ ਬਗੈਰ ਗੱਲ ਸੁਣੇ ਸੇਬ ਖਾਂਣ ਲੱਗ ਗਿਆ। ਉਸ ਦੀ ਮਾਂ ਸੇਬ ਉਸ ਦੇ ਹੱਥ ਵਿਚੋਂ ਖੋਹਣ ਦੀ ਕੋਸ਼ਸ਼ ਕਰ ਰਹੀ ਸੀ। ਬੱਚਾ ਹੱਥ ਛੁਡਾ ਕੇ ਦੂਰ ਭੱਜ ਗਿਆ। ਫਿਰ ਸੇਬ ਖਾਂਣ ਲੱਗਾ। ਹੈਰਾਨੀ ਇਸ ਗੱਲ ਦੀ ਸੀ। ਬੱਚਾ ਵੀ ਉਸੇ ਜ਼ਮੀਨ ਤੇ ਲਿਟ ਰਿਹਾ ਸੀ। ਜਿਥੇ ਸੇਬ ਡਿੱਗਾ ਸੀ। ਮਾਂ ਨੂੰ ਬੱਚਾ ਗੰਦਾ ਨਹੀਂ ਲੱਗਾ।

Comments

Popular Posts