ਭਾਗ 13 ਦੁਨੀਆਂ ਤੇ ਅਨੌਖੇ ਕ੍ਰਿਸ਼ਮੇ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ


ਦੁਨੀਆਂ ਤੇ ਅਨੌਖੇ ਕ੍ਰਿਸ਼ਮੇ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਦੁਨੀਆਂ ਤੇ ਇੰਨੀਆਂ ਚੀਜ਼ਾਂ ਹਨ। ਰੱਬ ਦੀ ਕੁਦਰਤ ਨੂੰ ਦੇਖ਼-ਦੇਖ਼ ਕੇ ਅੱਖਾਂ ਨਹੀਂ ਰਜਦੀਆਂ। ਦੁਨੀਆਂ ਬਹੁਤ ਸੁੰਦਰ ਹੈ। ਇਸ ਦਾ ਅੰਨਦ ਲਈਏ।ਦੁਨੀਆਂ ਦਾ ਬ੍ਰਹਿਮੰਡ ਬਹੁਤ ਚੀਜ਼ਾਂ ਨੂੰ ਮਿਲਾ ਕੇ ਬੱਣਿਆ ਹੈ। ਇਥੇ ਬਹੁਤ ਸੁੰਦਰ ਧਰਤੀਆਂ, ਚੰਦਰਮਾਂ, ਤਾਰੇ, ਪਹਾੜ, ਸਮੁੰਦਰ ਹਨ। ਕਿਤੇ ਸਮੁੰਦਰ ਵਿੱਚ ਪਹਾੜ ਹਨ। ਕਿਤੇ ਦਰਿਆ ਪਹਾੜਾ ਦੇ ਵਿਚਕਾਰ ਦੀ ਜਾਂਦਾ ਹੈ। ਕਿਤੇ ਧਰਤੀ ਦੇ ਨਾਲ ਪਹਾੜ, ਮੈਦਾਨੀ ਹਰਾ ਘਾਹ ਤੇ ਅਸਮਾਨ ਦੇ ਅਜਬ ਨਜ਼ਾਰੇ ਲਗਦੇ ਹਨ। ਸੂਰਜ ਦਾ ਚੜ੍ਹਨਾਂ, ਛਿਪਣਾਂ, ਚੰਦਰਮਾਂ ਦੀ ਚਾਦਨੀ, ਰਾਤ ਸਾਰੇ ਆਪੋ ਆਪਣੀ ਥਾਂ ਬਹੁਤ ਖੂਬ ਸੂਰਤ ਲੱਗਦੇ ਹਨ। ਮੀਹ, ਬਰਫ਼ ਪੈਣ ਨਾਲ ਹੋਰ ਵੀ ਤਾਜ਼ਗੀ ਆ ਜਾਂਦੀ ਹੈ। ਪਹਾੜ ਵੀ ਰੰਗਾਂ-ਬਰੰਗੇ, ਊਚੇ-ਨੀਵੇ, ਵੱਡੇ-ਵੱਡੇ ਬਹੁਤ ਸੋਹਣੇ ਲੱਗਦੇ ਹਨ। ਅਸਮਾਨ ਵਿੱਚ ਅੱਲਗ-ਅੱਲਗ ਰੰਗਾਂ, ਖੰਭਾ ਵਰਗੇ ਬੱਦਲ ਤਾਜ਼ਗੀ ਦਿੰਦੇ ਹਨ। ਸਮੁੰਦਰ ਬਹੁਤ ਵਿਸ਼ਾਲ ਹੈ। ਪਾਣੀ ਦੀਆਂ ਛੱਲਾਂ ਬਹੁਤ ਸੋਹਣੀਆਂ ਲੱਗਦੀਆਂ ਹਨ। ਸਮੁੰਦਰ ਆਪਦੇ ਅੰਦਰ ਦੁਨੀਆਂ ਦੇ ਸਾਰੇ ਖ਼ਜ਼ਾਨੇ ਸਭਾਲੀ ਜਾਂਦਾ ਹੈ। ਬਹੁਤ ਕੁੱਝ ਆਪਦੇ ਅੰਦਰ ਖਪਾਈ ਜਾਂਦਾ ਹੈ। ਅਜੇ ਵੀ ਬਹੁਤ ਲੋਕ ਦਰਿਆ, ਸਮੁੰਦਰ ਦੇ ਐਨ ਕਿਨਾਰੇ ਉਤੇ ਹੀ ਘਰ ਬਣਾ ਕੇ ਵਸਦੇ ਹਨ। ਲੋਕ ਸਮੁੰਦਰੀ ਛਿਪ ਸਮੁੰਦਰ ਵਿੱਚ ਘੁੰਮਦੇ ਹਨ। ਸਾਰਾ ਪਤਾ ਹੁੰਦਾ ਹੈ। ਪਾਣੀ ਕਿਸੇ ਵੀ ਸਮੇਂ ਚੜ੍ਹ ਸਕਦਾ ਹੈ। ਲੋਕ ਸਦੁੰਰਤਾਂ ਦੇਖ਼ਣ ਦੇ ਚੱਕਰ ਵਿੱਚ ਰਿਸਕ ਲੈਣ ਤੋਂ ਨਹੀਂ ਡਰਦੇ।

ਭਾਰਤ ਵਿੱਚ ਹਿਮਾਲੀਆਂ ਪਰਬਤ ਹੈ। ਜਿਥੇ ਬਰਫ਼ ਪੈਂਦੀ ਹੈ। ਹਿਮਾਲੀਆਂ ਪਰਬਤ ਭਾਰਤ, ਪਾਕਸਤਾਨ ਦਾ ਸਰਹੱਦ ਦਾ ਕੰਮ ਵੀ ਕਰਦਾ ਹੈ। ਫਿਰ ਵੀ ਮਿਲਰਟੀ ਲੱਗੀ ਰਹਿੰਦੀ ਹੈ। ਇਸ ਦੇ ਦੁਆਲੇ ਵਾਲੀ ਕਹਿਰੀ ਸਿੰਗਲ ਸ਼ੜਕ ਟੁੱਟੀ ਹੋਈ ਹੈ। ਥੱਲੇ ਡੂੰਘੀਆਂ ਖਾਈਆਂ ਹਨ। ਇੰਨਾਂ ਦੇ ਵਿਚਕਾਰ ਪਾਣੀ ਵਹਿੰਦਾ ਹੈ। ਕਸ਼ਮੀਰ, ਗੋਆ, ਡਲਹੋਜੀ, ਨੇਨੀਤਾਲ, ਸ਼ਿਮਲਾ ਵਰਗੇ ਬਹੁਤ ਸੁੰਦਰ ਦੇਖਣ ਵਾਲੇ ਥਾਂ ਹਨ। ਧਰਤੀ ਤੇ ਬਹੁਤ ਸੋਹਣੀਆਂ ਚੀਜ਼ਾਂ ਹਨ। ਦੁਨੀਆਂ ਤੇ ਇੰਨੇ ਸੋਹਣੇ ਨਜ਼ਾਰੇ ਹਨ। ਮਨ ਗੱਦ-ਗੱਦ ਕਰ ਉਠਦਾ ਹੈ। ਦੁਨੀਆਂ ਤੇ ਬਹੁਤ ਅਨੌਖੇ ਕ੍ਰਿਸ਼ਮੇ ਹਨ। ਚੀਨ ਵਿੱਚ ਕੁਦਰਤੀ ਨਜ਼ਾਰੇ ਦੇਖ਼ਣ ਜੋਗ ਜਨ। ਚੈਨਾਂ ਵਿੱਚ ਰਿਡ ਬੀਚ ਹੈ। ਪਾਣੀ ਦੁਆਲੇ ਸਾਰਾ ਲਾਲੋ-ਲਾਲ ਹੀ ਦਿਸਦਾ ਹੈ। ਚੀਨ ਦੇ ਤਿਨਮਮੈਨ ਮੌਊਟਨ ਬਹੁਤ ਸੁੰਦਰ ਹਨ। ਉਥੇ ਲੋਕ ਵੀ ਵਸੇ ਹੋਏ ਹਨ। ਜੋ ਲੰਬੇ ਪਤਲੇ ਪਹਾੜ ਪਾਣੀ ਥਲੋ ਲੱਭੇ ਗਏ ਸਨ। ਪਹਾੜਾਂ ਦੁਆਲੇ ਹਰਾ ਘਾਰ, ਦਰਖੱਤ ਬਹੁਤ ਸੁੰਦਰ ਲੱਗਦੇ ਹਨ। ਕਈ ਪਹਾੜਾਂ ਦੇ ਨਾਲ-ਨਾਲ ਤੁਰਨ ਲਈ ਬ੍ਰਿਜ ਵੀ ਬੱਣਾਇਆ ਗਿਆ ਹੈ। ਗੱਡੀਆਂ ਲਈ ਸ਼ੜਕ ਵੀ ਸੱਪ ਵਾਂਗ ਵੱਲ ਖਾਂਦੀ ਬਣੀ ਹੈ। ਨਾਲ ਹੀ ਡੂੰਘੀਆਂ ਖਾਈਆਂ ਹਨ। ਵਿਚੇ ਪਾਣੀ ਵਹਿ ਰਿਹਾ ਹੈ। ਲੋਕ ਬਿਜਲੀ ਨਾਲ ਪਹਾੜ ਤੇ ਜਾਂਣ ਵਾਲੇ ਡੱਬਿਆ-ਗਡੋਲਾ ਤੇ ਬੈਠ ਕੇ, ਸਿਖ਼ਰ ਤੇ ਜਾਂਦੇ ਹਨ। ਚਾਹੇ ਇਸ ਤੋਂ ਡਿੱਗ ਕੇ ਹਰ ਸਾਲ ਬਹੁਤ ਲੋਕ ਮਰਦੇ ਹਨ। ਕਈ ਖ਼ਤਰਿਆਂ ਨਾਲ ਖੇਡਣਾਂ ਚਹੁੰਦੇ ਹਨ। ਇਹ ਲੱਗਭਗ ਸਮੁੰਦਰ ਚੀਨ ਦੇ ਤਲ ਤੋਂ ਚਾਰ ਹਜ਼ਾਰ ਫੁੱਟ ਊਚੇ ਤੇ ਸਾਢੇ ਸੋਲਾਂ ਸੌ ਹਜ਼ਾਰ ਏਕੜ ਵਿੱਚ ਹਨ। ਬਹੁਤ ਸੁੰਦਰ ਹਨ। ਚੀਨ ਵਿੱਚ ਜੈਗੀ ਡੈਨਸੀਆ ਲੈਡਫਾਰਮ ਐਸੇ ਹਨ। ਜੋ 24 ਮੀਲੀਅਨ ਸਾਲ ਪਹਿਲਾਂ ਦੇ ਪਹਾੜ ਹਨ। ਗੋਲਡ, ਲਾਲ, ਹਰੇ, ਚਿੱਟੇ ਰੰਗਦਾਰ ਪਹਾੜ ਸੰਰੰਗੀ ਪੀਂਘ ਲੱਗਦੇ ਹਨ। ਪੰਮੂਕੇਲ ਟਰਕੀ ਵਿੱਚ ਚਿੱਟੇ ਬਰਫ਼ ਦੇ ਵੱਡੇ-ਵੱਡੇ ਟੁੱਕੜੇ, ਜਿਵੇਂ ਸਵਮਮਿੰਗ ਪੂਲ ਹਨ। ਹਜ਼ਾਰਾ ਸਾਲਾਂ ਪਹਿਲਾਂ ਤੋਂ ਲੋਕ ਇਸ ਪੰਮੂਕੇਲ ਪਾਣੀ ਵਿੱਚ ਸਵਮਮਿੰਗ ਕਰਦੇ ਹਨ। ਆਈ ਔਫ਼ ਦਾ ਸਹਾਰਾ ਅਫਰੀਕਾ ਵਿੱਚ ਹੈ। ਜੋ ਦੇਖਣ ਨੂੰ ਅੱਖ ਦੀ ਸ਼ੇਪ ਲੱਗਦੀ ਹੈ। 100 ਮੀਲੀਅਨ ਸਾਲ ਪੁਰਾਣੀ ਹੈ। ਜੋ 30 ਤੋਂ 40 ਮੀਲ ਵਿੱਚ ਅਲੱਗ-ਅਲੱਗ ਤਰਾ ਦੀ ਸ਼ੇਪ ਦੇ ਹਰੇ, ਪੀਲੇ ਨੀਲੇ ਭੂਰੇ, ਚਿੱਟੇ ਪੱਥਰਾਂ ਨਾਲ ਬਣੀ ਦਿਸਦੀ ਹੈ। ਕਿਸੇ ਦੀ ਸਮਝ ਵਿੱਚ ਇਹ ਨਹੀਂ ਆ ਰਿਹਾ। ਇਹ ਅੱਖ ਵਰਗੀ ਦਿਸਣ ਵਾਲੀ ਸਮੁੰਦਰ ਪਾਸ ਧਰਤੀ ਮਨੁੱਖ ਨੇ ਉਕਰੀ ਹੈ ਜਾਂ ਕਦੁਰਤ ਨੇ ਬੱਣਾਂਈ ਹੈ।

ਆਸਟ੍ਰੇਲੀਆਂ ਦੀ ਲੇਕ ਹਿਲਰ ਦਾ ਪਾਣੀ ਫਿਕਾ ਗੁਲਾਬੀ ਹੈ। ਇਹ ਝੀਲ ਦੀ 15 ਜਨਵਰੀ 1802 ਵਿੱਚ ਖੋਜ ਕੀਤੀ ਗਈ। ਇਸ ਪਿੰਕ ਝੀਲ ਦੀ ਲੰਬਾਈ ਲੱਗਭਗ 600 ਮੀਟਰ ਹੈ। 250 ਮੀਟਰ ਚੌੜੀ ਹੈ। ਪਾਣੀ ਨੂੰ ਚਾਹੇ ਕਿਸੇ ਭਾਂਡੇ ਵਿੱਚ ਪਾ ਕੇ ਦੇਖਿਆ ਜਾਵੇ। ਇਹ ਪਿੰਕ ਰੰਗ ਬਦਲਦਾ ਨਹੀਂ ਹੈ। ਜਦ ਕਿ ਕੋਲ ਹੀ ਸਮੁੰਦਰ ਦਾ ਪਾਣੀ ਨੀਲਾ ਅਕਾਸ਼ ਵਰਗਾ ਹੈ। ਸਰਦੀਆਂ ਨੂੰ ਰਸ਼ੀਆਂ ਦੀ ਟੋਰਕੋਓਜ਼ ਆਈਸ ਲੇਕ ਬਕੌਲ ਕ੍ਰਿਸਟਲ ਵਰਗੀ ਲੱਗਦੀ ਹੈ। ਧੁੱਪ ਵਿੱਚ ਹਰੇ ਚਿੱਟੇ ਰੰਗ ਦੀ ਲੱਗਦੀ ਹੈ। ਸਮੁੰਦਰ ਵਿੱਚ ਐਸੇ ਬਲੈਕ ਨੀਲੇ ਡੂੰਘੇ ਖੱਡੇ ਹਨ। ਜਿੰਨਾਂ ਵਿੱਚ ਵੱਡੇ-ਵੱਡੇ ਛਿਪ, ਬੋਟ. ਹਵਾਈ ਜਹਾਜ ਵੀ ਡਿਗ ਕੇ, ਦਿਸਦੇ ਨਹੀਂ ਹਨ। ਨਾਂ ਬਾਗਰ ਆ ਸਕਦੇ ਹਨ। ਚਿੱਕੜ ਵਿੱਚ ਧਸ ਕੇ, ਗੁੰਮ ਹੋ ਜਾਂਦੇ ਹਨ। ਕਸੀਟਲ ਕੈਵਨਜ ਮੈਕਸੀਕੋ ਵਿੱਚ ਹਨ। ਜੋ ਛੱਤੀ ਪੋਲ ਬਰਫ਼ ਦੇ ਬਣੇ ਹਨ। ਕੱਚ ਦੇ ਗਲਾਸ ਵਰਗੇ ਦਿਸਦੇ ਹਨ। ਆਫ ਮੀਲੀਅਨ ਸਾਲ ਤੋਂ ਜਿਉਂ ਦੇ ਤਿਉ ਹਨ। ਟੈਮਪ੍ਰੇਚਰ 212 ਡੀਗਰੀ ਫਰਨਾਈਟ ਰਹਿੰਦਾ ਹੈ।

ਫਿਲੀਪਿਨ ਵਿੱਚ ਚੌਕਲੇਟ ਵਰਗੇ ਭੂਰੇ ਪਹਾੜ ਹਨ। 30 ਸਕੋਇਰ ਮੀਲ ਵਿੱਚ ਹਨ। 100 ਤੋਂ 400 ਫੁੱਟ ਊਚੇ ਹਨ। ਬਹੁਤ ਸੁੰਦਰ ਲਗਦੇ ਹਨ। ਸਲਾਰ ਦੇ ਜਊਨੀ ਬਲੀਬੀਆ ਵਿੱਚ ਲੂਣ ਧਰਤੀ ਤੇ ਹਜ਼ਾਰਾ ਮੀਲ ਵਿੱਚ ਵਿਛਿਆ ਹੋਇਆ ਹੈ। ਦਾ ਡੋਰ ਟੂ ਹਿਲ ਐਸੀ ਜਗਾ ਹੈ। ਜਿਥੇ ਨੈਚਰਲ ਗੈਸ ਅੱਗ ਦਾ ਗੋਲੇ ਵਾਂਗ ਜਲ ਰਹੀ ਹੈ। ਸਵੀਅਤ ਦੇ ਇੰਜਨੀਅਰ ਨੂੰ ਜਦੋਂ ਇਹ ਜਗਾ ਲੱਭੀ ਸੀ। ਉਹ ਸੋਚਦੇ ਸਨ। ਇਹ ਦਗਦੀ ਹੋਈ ਅੱਗ ਹਫ਼ਤਿਆਂ ਵਿੱਚ ਬੁੱਝ ਜਾਵੇਗੀ। 1971 ਤੋਂ ਹੁਣ ਤੱਕ ਉਥੋਂ ਦੇ ਲੋਕ ਨੈਚਰਲ ਗੈਸ ਬਲਦੀ ਦੇਖ ਰਹੇ ਹਨ। ਗਰੈਡ ਕੈਨੀਅਨ ਜੂ ਐਸ ਏ 446 ਕਿਲੋਮੀਟਰ ਲੰਬਾ ਪਹਾੜ ਹੈ। 29 ਕਿਲੋ ਮੀਟਰ ਤੋਂ ਵੱਧ ਚੌੜਾ ਹੈ। 6093 ਫੁੱਟ ਊਚਾ ਹੈ। 17 ਮੀਲੀਅਨ ਸਾਲ ਪਹਿਲਾਂ ਤੋਂ ਵਿੱਚਕਾਰ ਦੀ ਰੀਵਰ ਦਾ ਪਾਣੀ ਵਹਿਦਾ ਰਿਹਾ ਹੈ।

Comments

Popular Posts