ਭਾਗ 14 ਬੱਚਿਆਂ ਨੂੰ ਮੁਫ਼ਤ ਪੜਾਉਣਾਂ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਸਰਕਾਰ ਨੂੰ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਸਗੋਂ ਹਰ ਬੱਚੇ ਨੂੰ ਮੁਫ਼ਤ ਸਕੂਲ ਕਾਲਜ਼ ਦੀ ਪੜ੍ਹਾਈ ਕਰਾਂਉਣੀ ਚਾਹੀਦੀ ਹੈ। ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਜਿਸ ਦਾ ਜਨਮ ਦੁਨੀਆਂ ਵਿੱਚ ਹੋਇਆ ਹੈ। ਉਸ ਨੂੰ ਸਾਰੀ ਦੁਨੀਆਂ ਵਾਂਗ ਜਿਉਣ ਦੇ ਸਾਰੇ ਹੱਕ ਮਿਲਣੇ ਚਾਹੀਦੇ ਹਨ। ਗਰੀਬ, ਅਮੀਰ ਤੇ ਬੱਚਿਆਂ ਵਿੱਚ ਇਕੋ ਜਿਹੀ ਬਰਬਰਤਾ ਚਾਹੀਦੀ ਹੈ। ਗਰੀਬ ਉਸ ਦੇ ਬੱਚਿਆਂ ਨੂੰ ਭੁੱਖਾ ਸੌਣਾਂ ਪੈਂਦਾ ਹੈ। ਅਮੀਰ ਤੇ ਉਸ ਦੇ ਬੱਚੇ ਮੂਹਰੇ ਪਏ, ਭੋਜਨ ਵਿੱਚ ਲੱਤ ਮਾਰ ਦਿੰਦੇ ਹਨ। ਉਨਾਂ ਨੂੰ ਪਤਾ ਹੈ। ਸਾਨੂੰ ਮੌਕੇ ਤੇ ਮੰਗੀ ਹਰ ਚੀਜ਼ ਮਿਲ ਜਾਂਣੀ ਹੈ। ਗਰੀਬਾਂ ਨੂੰ ਗਰੀਬੀ ਦੂਰ ਕਰਨ ਲਈ ਮੇਹਨਤ ਕਰਨ ਦੀ ਲੋੜ ਹੈ। ਸ਼ਹਿਰਾਂ ਵਿੱਚ ਜਾ ਕੇ ਮਜ਼ਦੂਰੀ ਕਰਨੀ ਪੈਣੀ ਹੈ। ਆਂਮ ਹੀ ਦੇਖ਼ਦੇ ਹਾਂ। ਜੋ ਲੋਕ ਪਿੰਡ ਛੱਡ ਕੇ, ਕਿਸੇ ਹੋਰ ਪਾਸੇ ਕੱਲਕੱਤੇ, ਬੰਬੇ, ਕਨੇਡਾ, ਅਮਰੀਕਾ ਚਲੇ ਗਏ। ਉਹ ਪਿੰਡਾਂ ਦੇ ਲੋਕਾਂ ਦੇ ਬਰਾਬਰ ਅਮੀਰ ਤੇ ਮਜ਼ਬੂਤ ਹੋ ਗਏ। ਜਦੋਂ ਬੰਦਾ ਆਪਦਾ ਜੱਦੀ ਮਾਪਿਆਂ ਦਾ ਘਰ ਛੱਡ ਕੇ, ਬਾਹਰ ਕਿਤੇ ਜਾਂਦਾ ਹੈ। ਉਸ ਕੋਲ ਨਾਂ ਛੱਤ ਨਾਂ ਖਾਂਣ ਜੋਗੇ ਪੈਸੇ ਹੁੰਦੇ ਹਨ। ਐਸੀ ਹਾਲਤ ਵਿੱਚ ਬੰਦਾ ਹਰ ਕੰਮ, ਹਰ ਸਮੇਂ ਕਰ ਹੀ ਲੈਂਦਾ ਹੈ। ਪੈਸਾ ਕਮਾਂਉਣਾਂ ਇਕ ਨਸ਼ਾ ਹੈ। ਜਿਸ ਨੂੰ ਕੰਮ ਕਰਨ ਤੇ ਪੈਸੇ ਕਮਾਂਉਣ ਦੀ ਆਦਤ ਪੈ ਜਾਵੇ। ਸਾਰੀ ਉਮਰ ਨਹੀਂ ਛੁੱਟਦੀ। ਬੰਦੇ ਦੇ ਮਾਇਆ ਮਗਰ-ਮਗਰ ਫਿਰਦੀ ਹੈ। ਹਮਲਾ ਮਾਰ ਕੇ ਦੇਖੋ। ਗਰੀਬੀ ਤੋਂ ਪਿਛਾ ਛੱਡਾਉ। ਆਪਦਾ ਚੰਗਾ ਭਵਿੱਖ ਬੱਣਾਂਵੋ। ਬੱਚੇ ਵੀ ਗਰੀਬੀ ਵਿੱਚ ਰਹਿੱਣ, ਕੀ ਕੋਈ ਮਾਂਪੇਂ ਚਹੁੰਦੇ ਹਨ? ਗਰੀਬੀ ਭਜਾਉਣੀ ਹੈ। ਤਾਂ ਬੱਚਿਆਂ ਨੂੰ ਸਕੂਲ ਭੇਜੋ। ਆਪ ਮੇਹਨਤ ਕਰੋ। ਘੱਟ ਸੌਵੋ। ਘੱਟ ਖਾਵੋ। ਸਾਦਾ ਪਹਿਨੋਂ। ਬੱਚਿਆਂ ਨੂੰ ਪੜ੍ਹਾ ਕੇ, ਨੀਹ ਮਜ਼ਬੂਤ ਰੱਖ ਕੇ, ਪੈਰਾਂ ਤੇ ਖੜ੍ਹੇ ਕਰ ਦੇਵੋ। ਉਨਾਂ ਦੀ ਗਰੀਬੀ ਕੱਢ ਦੇਵੋ। ਬੱਚਿਆਂ ਨੂੰ ਐਸੀ ਸਿੱਖਿਆ ਦੇਵੋ। ਉਹ ਹਰ ਕੰਮ ਕਰਨ ਲਈ ਤਿਆਰ ਰਹਿੱਣ। ਭਾਂਵੇਂ ਕੋਈ ਵੀ ਮੇਹਨਤ ਦਾ ਕੰਮ ਹੋਵੇ। ਕੋਈ ਵੀ ਕੰਮ ਕਰਨ ਵਿੱਚ ਸ਼ਰਮ ਨਾਂ ਮੰਨਣ। ਕਨੇਡਾ, ਅਮਰੀਕਾ ਵਿੱਚ ਸਬ ਤੋਂ ਵੱਧ ਕੰਮ ਸਫ਼ਾਈ ਕਰਨ ਦਾ ਕੰਮ ਹੈ। 40 ਕਿਲਿਆਂ ਦੇ ਮਾਲਕ, ਡਾਕਟਰਾਂ, ਇੰਨਜਨੀਆਰਾਂ ਦੇ ਪਿਉ ਵੀ ਏਅਰਪੋਰਟ ਤੇ ਡਾਊਨਟਾਊਨ ਵਿੱਚ ਕੂੜਾ ਚੱਕਣ, ਝਾੜੂ, ਪੋਚਾ ਮਾਰਨ ਦਾ ਕੰਮ ਕਰਦੇ ਹਨ। ਦਿਨ ਦਾ 100 ਡਾਲਰ ਬਣਾਂ ਲੈਂਦੇ ਹਨ। ਨਸ਼ਿਆਂ, ਗੈਗਸਟਰਾਂ ਤੇ ਬਲੈਕ ਹੋਣ ਤੋਂ ਬਚੋ। ਸਗੋਂ ਐਸੇ ਲੋਕਾਂ ਨੂੰ ਸਮਾਜ ਵਿੱਚ ਕੱਢ ਕੇ ਪਰੇ ਸਿੱਟੋ। ਸੇਹਿਤ ਮੰਦ ਆਪ ਬਣੋਂ ਬੱਚਿਆਂ ਨੂੰ ਬਣਾਂਵੋ। ਕਈ ਔਰਤਾਂ ਨਾਲ ਗੱਲ ਹੋਈ। ਇਕੋ ਮਾਂ-ਬਾਪ ਦੇ ਸਾਰੇ ਬੱਚੇ ਇਕੋ ਜਿਹੇ ਨਹੀਂ ਹੁੰਦੇ। ਇਹ ਮਾਪਿਆਂ ਤੇ ਨਿਰਭਰ ਕਰਦਾ ਹੈ। ਜਿਸ ਦਿਨ ਬੱਚਾ ਨਿਮਿਆ ਹੈ। ਜਿਸ ਦਿਨ ਉਸ ਦੀ ਜੜ ਲੱਗੀ ਹੈ। ਮਾਪਿਆਂ ਦਾ ਸੁਭਾਅ ਕੈਸਾ ਸੀ? ਕੀ ਉਹ ਗੁੱਸੇ ਜਾਂ ਖੁਸ਼ੀ ਵਿੱਚ ਸਨ? ਉਨਾਂ ਨੇ ਕੀ ਖਾਦਾ, ਪੀਤਾ ਸੀ? ਕੀ ਨਸ਼ੇ ਖਾਂਦੇ ਜਾਂ ਸ਼ਰਾਬ ਪੀਤੀ ਵਿੱਚ ਸਨ? ਪਾਲਣ-ਪੋਸ਼ਣ ਵੇਲੇ ਘਰ ਦੇ ਕੀ ਹਲਾਤ ਸਨ? ਸ਼ਰਾਬੀ, ਅਮਲੀ, ਲੜਾਕੂ ਮਾਂਪੇਂ ਹਨ। ਬੱਚੇ ਵੈਸੇ ਹੋਣਗੇ।

ਜ਼ਿਆਦਾਤਰ ਗਰੀਬ ਲੋਕ ਅੰਨਪੜ੍ਹ ਹਨ। ਗਰੀਬਾਂ ਦੇ ਜ਼ਿਆਦਾਤਰ ਬੱਚਿਆਂ ਨੂੰ ਸਕੂਲ ਜਾਂਣ ਦਾ ਵੀ ਮੋਕਾਂ ਨਹੀਂ ਲੱਗਦਾ। ਮਾਪਿਆਂ ਤੋਂ ਫੀਸ ਨਹੀਂ ਦਿੱਤੀ ਜਾਂਦੀ। ਜੇ ਸਕੂਲ ਜਾਂਦੇ ਵੀ ਹਨ। ਉਹ ਆਪਦਾ ਪੂਰਾ ਸਮਾਂ ਪੜ੍ਹਾਈ ਵੱਲ ਧਿਆਨ ਨਹੀਂ ਦਿੰਦੇ। ਮਾਂਪੇਂ ਬੱਚਿਆਂ ਨੂੰ ਘਰ ਦੇ ਕੰਮਾਂ ਵਿੱਚ ਲਾਈ ਰੱਖਦੇ ਹਨ। ਜਦੋਂ ਵੀ ਘਰੇ ਕੋਈ ਕੰਮ ਹੁੰਦਾ ਹੈ। ਮਜ਼ਦੂਰੀ ਦਾ ਸੀਜਨ ਹੁੰਦਾ ਹੈ। ਬੱਚਿਆਂ ਤੋਂ ਕੰਮ ਕਰਾਂਉਣ ਦੇ ਚੱਕਰ ਵਿੱਚ ਛੁੱਟੀ ਕਰਾਈ ਜਾਂਦੀ ਹੈ। ਕਈ ਮਿਡਲ ਕਾਲਸ ਦੇ ਕਿਸਾਨ ਵੀ ਐਸਾ ਕਰਦੇ ਹਨ। ਬੱਚਿਆਂ ਤੋਂ ਖੇਤਾਂ ਵਿੱਚ ਕੰਮ ਕਰਾਇਆ ਜਾਂਦਾ ਹੈ। ਡੰਗਰ ਚਰਾਏ ਜਾਂਦੇ ਹਨ। ਡੰਗਰਾ ਲਈ ਪੱਠੇ ਲਿਉਣੇ, ਕੁੱਤਰ ਕੇ ਪਾਉਣੇ ਕਈ ਬਾਰ ਮਾਂਪੇ ਬੱਚਿਆਂ ਸਿਰ ਕੰਮ ਲਾ ਦਿੰਦੇ ਹਨ। ਦੁੱਧ ਚੌਣ, ਦੁੱਧ ਨੂੰ ਸਭਾਲਣ ਦਾ ਕੰਮ 14 ਸਾਲਾਂ ਦੀ ਉਮਰ ਤੋਂ ਵੀ ਘੱਟ ਦੇ ਬੱਚੇ ਕਰਦੇ ਹਨ। ਆਂਮ ਹੀ ਘਰਾਂ ਵਿੱਚ ਮੁੰਡਿਆਂ ਦੇ ਮੁਕਾਬਲੇ ਕੁੜੀਆਂ ਤੋਂ ਵੱਧ ਕੰਮ ਕਰਾਇਆ ਜਾਂਦਾ ਹੈ। ਗਰੀਬਾਂ ਦੇ ਕੁੜੀਆਂ, ਮੁੰਡੇ ਤਾਂ ਲੋਕਾਂ ਦੇ ਘਰ ਵੀ ਕੰਮ ਕਰਨ ਜਾਂਦੇ ਹਨ। ਐਸਾ ਸਾਰੇ ਵਰਗਾਂ ਦੇ ਲੋਕਾਂ ਵਿੱਚ ਹੁੰਦਾ ਹੈ। ਉਹ ਚਾਹੇ ਕਿਸੇ ਵੀ ਘਰਾਂਣੇ ਨਾਲ ਸਬੰਧ ਰੱਖਦੇ ਹੋਣ। ਗਰੀਬੀ ਕਿਸੇ ਜਾਤ, ਧਰਮ ਨਾਲ ਸਬੰਧ ਨਹੀਂ ਰੱਖਦੀ। ਵਿਹਲੜ, ਕੰਮਚੋਰ ਗਰੀਬੀ ਨੂੰ ਮਜ਼ਬੂਤ ਕਰਦੇ ਹਨ।

ਪੰਜਵੀਂ ਕਲਾਸ ਦੀ ਗੱਲ ਹੈ। ਮੇਰੀ ਕਲਾਸ ਵਿੱਚ ਸਭ ਤੋਂ ਜੋ ਹੁਸ਼ਿਆਰ ਕੁੜੀ ਸੀ। ਇੱਕ ਦਿਨ ਮੈਂ ਸਵੇਰੇ 7 ਵਜੇ ਉਸ ਦੇ ਘਰ ਗਈ। ਉਹ ਕੱਚ ਦੀ ਬੋਤਲ ਵਿੱਚ ਕੱਪੜੇ ਦੀ ਬੱਤੀ ਪਾਈ ਵਾਲੇ ਮਿੱਟੀ ਦੇ ਤੇਲ ਦੇ ਦਿਵੇ ਨਾਲ ਪੜ੍ਹ ਰਹੀ ਸੀ। ਸਾਡੇ ਘਰ ਬੱਲਬ ਜਾਗਦੇ ਸਨ। ਮੈਂ ਕਦੇ ਬੱਲਬ ਦੇ ਚਾਂਨਣ ਵਿੱਚ ਵੀ ਨਹੀਂ ਪੜ੍ਹੀ ਸੀ। ਜੇ ਕਿਤੇ ਘਰਦੇ ਪੜ੍ਹਨ ਨੂੰ ਬੈਠਾ ਵੀ ਦਿੰਦੇ ਸਨ। ਮੈਂ ਬੈਠੀ-ਬੈਠੀ ਸੌਂ ਜਾਂਦੀ ਸੀ। ਇਹ ਤਾਂ ਕਾਲਜ਼ ਸਮੇਂ ਦੀ ਗੱਲ ਹੈ। ਉਨਾਂ ਦੀ ਛੇ ਕੁ ਸਤੀਰਾਂ ਦੀ ਇੱਕੋ ਛੱਤ ਸੀ। ਉਸ ਦਾ ਛੋਟਾ ਭਰਾ ਤੇ ਭੈਣ ਉਥੇ ਹੀ ਸੁੱਤੇ ਹੋਏ ਸਨ। ਘਰ ਵਿੱਚ ਤੇਲ ਤੇ ਧੂਏ ਦੀ ਰਲੀ-ਮੀਲੀ ਵਾਸ਼ਨਾਂ ਆ ਰਹੀ ਸੀ। ਸਾਹ ਬੰਦ ਹੋ ਰਿਹਾ ਸੀ। ਉਸ ਦੀ ਮੰਮੀ ਚੂਲੇ ਤੇ ਚਾਹ ਬਣਾਂ ਰਹੀ ਸੀ। ਚੂਲਾ ਘਰ ਦੀ ਛੱਤ ਦੇ ਅੰਦਰ ਹੀ ਸੀ। ਇਸ ਕਰਕੇ ਘਰ ਨਿਗਾ ਵੀ ਸੀ। ਦਸਵੀ ਪਿਛੋਂ ਉਸ ਕੁੜੀ ਨੂੰ ਗਰੀਬੀ ਕਰਕੇ, ਕਾਲਜ ਨਹੀਂ ਪੜ੍ਹਨ ਦਿੱਤਾ ਗਿਆ। ਅੱਗੋ ਐਸੇ ਮੁੰਡੇ ਨਾਲ ਵਿਆਹ ਦਿੱਤੀ। ਜੋ ਬਹੁਤ ਗਰੀਬ ਸੀ। ਮੈਂ ਕਨੇਡਾ ਤੋਂ ਆਪਦੇ ਪਿੰਡ ਗਈ ਹੋਈ ਸੀ। ਉਹ ਬਸ ਚੜ੍ਹਨ ਨੂੰ ਬੈਠੀ ਸੀ। ਮੈਂ ਉਸ ਨੂੰ ਪਹਿਚਾਣ ਲਿਆ। ਆਪਦੇ ਹਸਬੈਂਡ ਨੂੰ ਕਿਹਾ, " ਇਕ ਕੁੜੀ ਬਸ ਅੱਡੇ ਤੇ ਬੈਠੀ ਸੀ। ਉਹ ਮੇਰੀ ਕਲਾਸ ਫੈਲੋ ਲੱਗਦੀ ਹੈ। " " ਫਿਰ ਤਾਂ ਤੈਨੂੰ ਉਸ ਨੂੰ ਮਿਲਾ ਦਿੰਦਾ ਹਾਂ। " ਉਸ ਨੇ ਗੱਡੀ ਰੋਕ ਕੇ, ਬੈਕ ਗੇਰ ਵਿੱਚ ਪਾ ਲਈ। ਮੈਂ ਉਤਰ ਕੇ ਉਸ ਕੋਲ ਗਈ। ਉਸ ਦੇ ਸਿਆਲਾਂ ਵਿੱਚ ਵੀ ਹਵਾਈ ਚਪਲਾਂ ਪਾਈਆਂ ਸਨ। ਮੈਨੂੰ ਉਹ ਅਸਲ ਨਾਲੋਂ ਦੂਗਣੀ ਦੀ ਉਮਰ ਦੀ ਲੱਗੀ। ਮੂੰਹ ਦੇ ਹਾਵ-ਭਾਵ ਉਡੇ ਪਏ ਸਨ।

ਉਸ ਨੇ ਕਿਹਾ, " ਸੱਤੀ ਤੂੰ, ਮੈਂ ਤੈਨੂੰ ਅੱਜ ਹੀ ਬਹੁਤ ਯਾਦ ਕੀਤਾ। ਜਦੋਂ ਮੇਰੀ ਮੰਮੀ ਨੇ ਦੱਸਿਆ ਸੀ, " ਸੱਤੀ ਪਿੰਡ ਆਈ ਹੋਈ ਹੈ। ਤੂੰ ਮਿਲ ਲੈ। " ਮੈਂ ਤੇਰੇ ਘਰ ਮਿਲਣ ਆਉਣਾਂ ਸੀ। ਸੋਚਿਆ ਗਰੀਬਾਂ ਨੂੰ ਕੌਣ ਯਾਦ ਰੱਖਦਾ ਹੈ? ਕੀ ਪਤਾ ਸੱਤੀ ਪਹਿਚਾਣੇ ਹੀ ਨਾਂ? ਰੱਬ ਨੇ ਸਬੱਬ ਬਣਾਂ ਦਿੱਤਾ। ਤੈਨੂੰ ਮਿਲਾ ਦਿੱਤਾ। " " ਆਜਾ ਕਾਰ ਵਿੱਚ ਬੈਠ ਜਾ। ਤੈਨੂੰ ਵੀ ਉਥੇ ਛੱਡ ਦੇਵਾਂਗੇ। ਜਿਥੇ ਤੂੰ ਜਾਂਣਾਂ ਹੈ। " " ਮੈਂ ਆਪਦੇ ਸੌਹਰੀ ਬਰਸਾਲੀ ਜਾਂਣਾਂ ਹੈ। " " ਹੋਰ ਦੱਸ ਤੇਰੀ ਜਿੰਦਗੀ ਕਿਵੇਂ ਚੱਲਦੀ ਹੈ? " ਜਿੰਦਗੀ ਤਾਂ ਤੁਹਾਡੀ ਹੈ। ਅਸੀਂ ਤਾਂ ਜੂਨ ਭੋਗ ਰਹੇ ਹਾਂ। ਹਰ ਰੋਜ਼ ਮੈਂ ਦਸ ਭਈਆਂ ਦੀਆਂ ਰੋਟੀਆਂ ਲਹੁਉਂਦੀ ਹਾਂ। ਖੇਤੀ ਵਿਚੋਂ ਕੁੱਝ ਨਹੀਂ ਬਚਦਾ। " ਇਹ ਰੋਟੀਆਂ ਕਿੰਨੇ ਚਿਰ ਵਿੱਚ ਬਣਾਂਉਂਦੀ ਹੋਵੇਗੀ? ਵੱਧ ਤੋਂ ਵੱਧ ਦਾਲ ਰੋਟੀ ਨੂੰ ਦੋ ਘੰਟੇ ਲਗਦੇ ਹੋਣੇ ਹਨ। ਮੈਂ ਕਨੇਡਾ ਵਿੱਚ ਅੱਠ-ਅੱਠ ਘੰਟੇ ਦੀਆਂ ਦੋ ਸ਼ਿਫਟਾਂ 24 ਘੰਟਿਆਂ ਵਿੱਚ 16 ਘੰਟੇ ਪਬਲਿਕ ਵਿੱਚ ਕੰਮ ਕਰਦੀ ਹਾਂ। ਲੋਕ ਰਾਤ ਨੂੰ ਸੁੱਤੇ ਹੁੰਦੇ ਹਨ। ਮੈਂ ਰਾਤ ਦਾ ਕੰਮ ਕਰਕੇ, ਦਿਨੇ ਘਰ ਲੋਕਾਂ ਭਾਂਣੇ ਵਿਹਲੀ ਹੀ ਹੁੰਦੀ ਹਾਂ। " " ਤੂੰ ਤਾਂ ਦੇਖ਼ਣ ਨੂੰ ਉਹੋ ਜਿਹੀ ਹੀ ਲੱਗਦੀ ਹੈ। ਤੂੰ ਕੰਮ ਕਰਨ ਵਾਲੀ ਲਗਦੀ ਨਹੀਂ। ਤੈਨੂੰ ਕੰਮ ਦੀ ਕੀ ਜਰੂਰਤ ਹੈ? ਭਾਜੀ ਕੰਮ ਕਰਦੇ ਹੋਣੇ ਹਨ। " " ਇਸ ਦਾ ਆਪਦਾ ਬਿਜ਼ਨਸ ਹੈ। ਮੈਂ ਆਪਦੇ ਸੁਖ ਸੂਹਲਤ ਲਈ ਕੰਮ ਕਰਨਾਂ ਹੈ। ਹਸਬੈਂਡ ਦੇ ਹੱਥਾਂ ਵੱਲ ਨਹੀਂ ਝਾਕਦੀ। ਜੇ ਅਗਲੇ ਤੋਂ ਪੈਸੇ ਲੈਣੇ ਹੋਣ। ਜੇ ਬੰਦਾ ਮੌਕੇ ਤੇ ਮੁਕਰ ਜਾਵੇ। ਕਿਹੜੇ ਪਾਸੇ ਰਾਹ ਦਿਸੇਗਾ? ਹਰ ਕਿਸੇ ਨੂੰ ਆਪਦੇ ਖ਼ਰਚੇ ਆਪ ਝੱਲਣੇ ਚਾਹੀਦੇ ਹਨ। ਰੱਬ ਨੇ ਤਾਂਹੀਂ ਕੰਮ ਕਰਨ ਨੂੰ ਦੋ ਹੱਥ ਦਿੱਤੇ ਹਨ। ਕਿਸੇ ਤੋਂ ਭੀਖ ਮੰਗਣੀ, ਮੇਰੇ ਬਸ ਵਿੱਚ ਨਹੀਂ ਹੈ। " ਉਸ ਦਾ ਪਿੰਡ ਆ ਗਿਆ ਸੀ। ਕੱਚਾ ਘਰ ਸੀ। ਉਸ ਦੇ ਮੂੰਹੋਂ ਮਸਾਂ " ਚੰਗਾ ਫਿਰ " ਨਿਕਲਿਆਂ। ਗਰੀਬੀ ਵਿਚ ਬੰਦਾ ਕਿੰਨਾਂ ਲਚਾਰ ਹੋ ਜਾਂਦਾ ਹੈ।

ਦੋ ਸਾਲਾਂ ਪਿਛੋਂ ਮੈਂ ਫਿਰ ਪਿੰਡ ਗਈ। ਉਹ ਆਪਦੀ ਮੰਮੀ ਨਾਲ ਮੈਨੂੰ ਮਿਲਣ ਆਈ। ਦੋਨੇਂ ਬਹੁਤ ਖੁਸ਼ ਸਨ। ਮੇਰੀ ਸਹੇਲੀ ਦਾ ਚੇਹਰਾ ਨਿਖਰਿਆ ਪਿਆ ਸੀ। ਮੂੰਹ ਤੇ ਲਾਲੀ ਸੀ। ਪੂਰੀ ਟੌਹਰ ਕੱਢੀ ਹੋਈ ਸੀ। ਉਸ ਨੇ ਦੱਸਿਆ, " ਸੱਤੀ ਜਿਸ ਦਿਨ ਤੂੰ ਮੈਂਨੂੰ ਪਿਛਲੀ ਬਾਰੀ ਮਿਲੀ ਸੀ। ਉਸ ਤੋਂ ਦੂਜੇ ਦਿਨ ਮੈਂ ਫੈਕਟਰੀ ਵਿੱਚ ਕੰਮ ਕਰਨ ਲੱਗ ਗਈ। ਅੱਜ ਤੱਕ ਕੰਮ ਕਰੀ ਜਾਂਦੀ ਹਾਂ। ਮੇਰੇ ਦੋਂ ਬੱਚੇ ਮੇਰੇ ਪੈਸੇ ਨਾਲ ਪੜ੍ਹਦੇ ਹਨ। ਮੈਂ ਆਪਦੇ ਮਨ ਪਸੰਦ ਦੀ ਹਰ ਚੀਜ਼ ਖ੍ਰੀਦ ਸਕਦੀ ਹਾਂ। ਹੁਣ ਤੈਨੂੰ ਮੇਰੇ ਘਰ ਜਾਂਣਾਂ ਪੈਣਾਂ ਹੈ। ਮੇਰੇ ਨਾਲ ਚੱਲ ਕੇ ਦੇਖ਼ ਘਰ ਕਿੰਨਾਂ ਸੋਹਣਾਂ ਬਣਾਂ ਲਿਆ ਹੈ। " " ਚੱਲ ਚੱਲਦੇ ਹਾਂ। ਅਸੀਂ ਤਾਂ ਹੋਲੀਡੇ ਕਰਨ ਆਏ ਹਾਂ। ਅੱਜ ਦੀ ਸ਼ਾਮ ਤੇਰੇ ਨਾਂਮ। " ਅਸੀਂ ਉਦੋਂ ਵੀ ਸ਼ਾਮ ਨੂੰ ਮੁੱਲਾਂਪੁਰ ਜੂਸ ਪੀਣ ਜਾਂਣਾਂ ਹੀ ਸੀ। ਉਨਾਂ ਨੂੰ ਵੀ ਕਾਰ ਵਿੱਚ ਨਾਲ ਹੀ ਲੈ ਲਿਆ। ਮੈਂ ਹੈਰਾਨ ਹੋ ਗਈ। ਜਦੋਂ ਉਸ ਦੇ ਘਰ ਅੰਦਰ ਸੋਫ਼ੇ ਤੇ ਗੱਦਿਆਂ ਵਾਲੇ ਬਿਡ ਦੇਖੇ। ਉਸ ਦਾ ਪਤੀ ਸਾਨੂੰ ਦੇਖ ਕੇ, ਬਹੁਤ ਖੁਸ਼ ਹੋਇਆ। ਉਸ ਨੇ ਕਿਹਾ, " ਕੀ ਤੁਸੀ ਇਸ ਦੀ ਉਹੀ ਸਹੇਲੀ ਹੋ। ਜੋ ਇਸ ਨੂੰ ਕੰਮ ਕਰਨ ਦੀ ਅੱਕਲ ਦੇ ਕੇ ਗਈ ਸੀ। ਤੁਹਾਡੇ ਦੋ ਸ਼ਬਦਾਂ ਨੇ, ਮੇਰੇ ਘਰ ਦੀ ਬਣਤਰ ਬਦਲ ਦਿੱਤੀ। ਸਹੀ ਟਰੈਕ ਤੇ ਚੱਲਣ ਨਾਲ ਅੱਜ ਘਰ ਵਿੱਚ ਫ੍ਰਿਜ, ਟੀਵੀ, ਗੈਸ ਸਬ ਕੁੱਝ ਹੈ। " " ਜੋ ਮੇਹਨਤ ਕਰਦੇ ਹਨ। ਭੁੱਖੇ ਨਹੀਂ ਮਰਦੇ। ਗਰੀਬੀ ਭਜਾਉਣ ਨੂੰ ਕੰਮ ਲਈ ਡੱਟ ਜਾਈਏ। ਦੱਬ ਕੇ ਕੰਮਾਂਈਏ। ਰੱਜ ਕੇ ਖਾਈਏ।"

" ਹੁਣ ਤਾਂ ਚਾਹ ਨਾਲ ਪਕੌੜੇ ਖਾਵੋ। ਇੱਕ ਗੱਲ ਹੋਰ ਦੱਸਣੀ ਭੁੱਲ ਗਈ। ਮੈਂ ਗਰੀਬ ਬੱਚਿਆਂ ਨੂੰ ਕੁੱਝ ਕੁ ਘੰਟੇ ਰੋਜ਼ ਮੁਫ਼ਤ ਪੜ੍ਹਾਉਣਾਂ ਸ਼ੁਰੂ ਕੀਤਾ ਹੋਇਆ ਹੈ। ਉਨਾਂ ਦੇ ਪੇਪਰ ਪਰਾਈਵੇਟ ਦੁਆ ਦਿੰਦੀ ਹਾਂ। ਉਹ ਚੰਗੇ ਨੰਬਰਾਂ ਤੇ ਕਲਾਸਾਂ ਪਾਸ ਕਰੀ ਜਾਂਦੇ ਹਨ। ਪਰ ਉਨਾਂ ਦੇ ਮਾਂਪੇਂ ਮੈਨੂੰ ਹਰ ਰੋਜ਼ ਕੁੱਝ ਨਾਂ ਕੁੱਝ ਖਾਂਣ ਵਾਲੀਆਂ ਚੀਜ਼ਾਂ ਕੱਣਕ, ਮੱਕੀ, ਦਾਲਾਂ ਤੇ ਹੋਰ ਵੀ ਬਹੁਤ ਕੁੱਝ ਦਿੰਦੇ ਰਹਿੰਦੇ ਹਨ। ਕਈ ਤਾਂ ਬਾਰੀ-ਬਾਰੀ ਦਾਲ-ਰੋਟੀ-ਸਬਜ਼ੀ ਵੀ ਬਣਾਂ ਕੇ ਦੇ ਦਿੰਦੇ ਹਨ। ਮੇਰੇ ਪਰਿਵਾਰ ਦਾ ਰੋਟੀ ਦਾ ਖ਼ਰਚਾ ਨਿੱਕਲੀ ਜਾਂਦਾ ਹੈ। " " ਤੂੰ ਤਾਂ ਸਾਡੀ ਮਨੀਟਰ ਹੁੰਦੀ ਸੀ। ਮਾਸਟਰ, ਮਾਸਟਰਨੀਆਂ ਤਾਂ ਚਾਹ ਪੀਂਦੇ ਤੇ ਗੱਲਾਂ ਮਾਰਦੇ ਰਹਿੰਦੇ ਸੀ। ਮੈਨੂੰ ਵੀ ਤੁਹੀਂ ਪੜ੍ਹਾਇਆ ਹੈ। ਗਰੀਬਾਂ ਦੇ ਬੱਚਿਆਂ ਨੂੰ ਮੁਫ਼ਤ ਪੜਾਉਣਾਂ ਬਹੁਤ ਵਧੀਆਂ ਗੱਲ ਹੈ। ਲੋਕਾਂ ਨੂੰ ਵੀ ਕੁੱਝ ਤਾਂ ਦੇਣਾਂ ਚਾਹੀਦਾ ਹੈ। ਇਹ ਤਾਂ ਸਰਕਾਰ ਦਾ ਕੰਮ ਹੋਣਾਂ ਚਾਹੀਦੀ ਹੈ। ਸਰਕਾਰ ਨੂੰ ਗਰੀਬਾਂ, ਕਿਸਾਨਾਂ, ਮਜ਼ਦੂਰਾਂ ਸਗੋਂ ਹਰ ਬੱਚੇ ਨੂੰ ਮੁਫ਼ਤ ਸਕੂਲ ਕਾਲਜ਼ ਦੀ ਪੜ੍ਹਾਈ ਕਰਾਂਉਣੀ ਚਾਹੀਦੀ ਹੈ। ਸਰਕਾਰ ਬਣਨ ਲਈ ਨਸ਼ੇ ਵੰਡ ਸਕਦੇ ਹਨ। ਇਹ ਖ਼ਰਚਾਂ ਸਰਕਾਰੀ ਖ਼ਜ਼ਾਨੇ ਲਈ ਕੁੱਝ ਵੀ ਨਹੀਂ ਹੈ। ਕਨੇਡਾ ਵਿੱਚ ਗਰੇਡ 12 ਤੱਕ ਬਿਲਕੁਲ ਮੁਫ਼ਤ ਪੜ੍ਹਾਈ ਹੈ। ਦਸਵੀ ਤੱਕ ਹਰ ਬੱਚੇ ਦਾ ਪੜ੍ਹਨਾਂ ਲਾਜ਼ਮੀ ਹੈ। ਜੇ ਕਿਤੇ ਬੱਚਾ ਘਰ ਹੀ ਰਹਿ ਜਾਵੇ। ਬਗੈਰ ਟੀਚਰ ਨੂੰ ਦੱਸੇ, ਸਕੂਲੋਂ ਛੁੱਟੀ ਕਰ ਲਵੇ। ਸਕੂਲੋਂ ਫੋਨ ਆ ਜਾਂਦਾ ਹੈ। ਜੇ ਮਾਂਪੇਂ ਗੌਰ ਨਾਂ ਕਰਨ। ਸ਼ੋਸ਼ਲ ਵਰਕਰ ਘਰ ਆ ਜਾਂਦੇ ਹਨ। ਮਾਂਪਿਆਂ ਨੂੰ ਅਦਾਲਤ ਵਿੱਚ ਖਿਚ ਲੈਂਦੇ ਹਨ। " " ਫਿਰ ਤਾਂ ਮੈਂ ਇੰਨੇ ਕੁ ਪੈਸੇ ਜੋੜ ਲੈਣੇ ਹਨ। ਮੇਰੇ ਬੱਚੇ ਵੀ ਐਸੇ ਦੇਸ਼ ਵਿੱਚ ਆਪਦੇ ਬੱਚਿਆਂ ਨੂੰ ਪੜ੍ਹਾ ਸਕਣ। " " ਜੋ ਸੁਪਨੇ ਦੇਖ਼ਦੇ ਹਨ। ਉਹੀ ਆਪਦੇ ਸੁਪਨੇ ਪੂਰੇ ਵੀ ਕਰਦੇ ਹਨ। ਗਰੀਬੀ ਇਕ ਲਾਹਨਤ ਹੈ। ਇਸ ਦੀ ਚਾਦਰ ਨੂੰ ਪਾੜ ਕੇ ਸਿੱਟਣਾਂ ਹੈ। ਇਹ ਕਰਨ ਲਈ ਆਪਦੇ ਪੈਰਾਂ ਦੇ ਖੜ੍ਹੇ ਹੋ ਕੇ ਚਲਣਾਂ ਪੈਣਾਂ ਹੈ। ਜੋ ਚਲਦੇ ਹਨ। ਉਹੀ ਮੰਜ਼ਲ ਤੇ ਪਹੁੰਚਦੇ ਹਨ। ਹੁਣ ਅਗਲੀ ਮਿਲਣੀ ਤੇਰੇ ਨਾਲ ਕਨੇਡਾ ਵਿੱਚ ਹੀ ਹੋਵੇਗੀ। "





 

Comments

Popular Posts