ਭਾਗ 25 ਹੱਥੀਂ ਪਾਲ਼ੇ ਹੋਏ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਹੱਥੀਂ ਪਾਲ਼ੇ ਹੋਏ ਬੱਚੇ ਜੁਵਾਨ ਹੁੰਦੇ ਹੀ ਮਾਂ-ਪਿਉ ਤੋਂ ਦੂਰ ਭੱਜਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)-


ਜੋ ਕੱਲ ਬੱਚੇ ਸਨ। ਮਾਂ-ਪਿਉ ਦੇ ਨਾਲ-ਨਾਲ ਉਂਗ਼ਲ਼ ਫੜ ਕੇ ਚਲਦੇ ਸਨ। ਆਪਣੇ-ਆਪ ਕੋਈ ਕੱਪੜਾ ਪਹਿਨ ਨਹੀਂ ਸਕਦੇ ਸਨ। ਖਾਂਣਾ ਆਪੇ ਬਣਾਂ ਕੇ ਨਹੀਂ ਖਾ ਸਕਦੇ ਸਨ। ਜਦੋਂ ਬੱਚੇ ਨੂੰ ਮਾਂ-ਪਿਉ ਨਹੀਂ ਦਿਸਦੇ ਸੀ। ਅੱਖਾਂ ਮੂਹਰੇ ਹਨੇਰਾ ਆ ਜਾਂਦਾ ਸੀ। ਮਾਂ-ਪਿਉ ਨੇ ਬੱਚਿਆਂ ਨੂੰ ਬੋਲਣਾਂ ਸਿਖਾਇਆ ਹੈ। ਬੱਚੇ ਜੁਵਾਨ ਹੀ ਮਾਂ-ਪਿਉ ਨੂੰ ਚੁਪ ਕਰਕੇ ਬੈਠਣ ਲਈ ਕਹਿੰਦੇ ਹਨ। ਉਹੀ ਹੱਥੀਂ ਪਾਲ਼ੇ ਹੋਏ ਬੱਚੇ ਜੁਵਾਨ ਹੁੰਦੇ ਹੀ ਮਾਂ-ਪਿਉ ਤੋਂ ਦੂਰ ਭੱਜਦੇ ਹਨ। ਕਈ ਤਾਂ ਇੰਨਾਂ ਦੂਰ ਚਲੇ ਜਾਂਦੇ ਹੈ। ਮੁੜ ਕੇ ਪ੍ਰਦੇਸਾ ਵਿੱਚੋਂ ਆਉਂਦੇ ਹੀ ਨਹੀਂ ਹਨ। ਮਾਂ-ਪਿਉ ਉਡੀਕਦੇ ਹੀ ਮਰ ਜਾਂਦੇ ਹਨ। ਕਈ ਐਸੇ ਧੀਆਂ-ਪੁੱਤਰ ਹੁੰਦੇ ਹਨ। ਕਈ ਤਾਂ ਮੁੜ ਕੇ ਮਿਲਦੇ ਵੀ ਨਹੀਂ ਹਨ। ਧੀਆਂ ਨੇ ਤਾਂ ਸੋਹੁਰੀ ਜਾਂਣਾ ਹੁੰਦਾ ਹੈ। ਕਈ ਧੀਆਂ ਮੁੜ ਕੇ ਮਾਂ-ਪਿਉ ਨੂੰ ਪਲਟ ਕੇ ਨਹੀਂ ਦੇਖੀਦੀਆਂ। ਵਿਆਹ ਕਰਾ ਕੇ, ਮਾਂ-ਪਿਉ ਤੋਂ ਅੱਲਗ ਹੋ ਜਾਂਦੇ ਹਨ। ਕਈ ਨੌਜੁਵਾਨ ਧੀਆਂ-ਪੁੱਤਰ ਮਾਂ-ਪਿਉ ਨੂੰ ਇਹ ਵੀ ਕਹਿ ਦਿੰਦੇ ਹਨ, " ਮੇਰੇ ਮੱਥੇ ਨਾਂ ਲੱਗਣਾਂ। ਅਸੀਂ ਤੈਨੂੰ ਰੋਟੀ ਨਹੀਂ ਦੇ ਸਕਦੇ। " ਮਾਂ-ਪਿਉ ਦੇ ਜਿਉਂਦੇ ਜੀਅ ਉਨਾਂ ਦੀ ਜਾਇਦਾਦ ਵੰਡ ਲੈਂਦੇ ਹਨ। ਕਈ ਮਾਂ-ਪਿਉ ਤਾਂ ਦਰ-ਦਰ ਮੰਗਦੇ ਫਿਰਦੇ ਹਨ। ਜੇ ਚੰਗਾ ਬੁੱਢਾਪਾ ਕੱਢਣਾਂ ਹੈ। ਥਾਂ-ਥਾਂ ਧੱਕੇ ਨਹੀਂ ਖਾਂਣੇ। ਆਪਦੇ ਕਿਸੇ ਬੱਚੇ ਨੂੰ ਵੀ ਜਿਉਂਦੇ ਜੀਅ ਜਾਇਦਾਦ ਨਾਂ ਦੇਵੋ। ਕਿਸੇ ਤੇ ਭਰੋਸਾ ਨਹੀਂ ਕਰਨਾਂ। ਇਹ ਤੁਹਾਡੇ ਬੱਚੇ ਤਾਂ ਹਨ। ਆਤਮਾਂ ਵੀ ਹਨ। ਪਤਾ ਨਹੀਂ ਕਦੋਂ ਕਿਹੜੀ ਆਤਮਾਂ ਨਾਲ ਕੀ ਹਿਸਾਬ ਚੱਲ ਪਵੇ? ਬੱਚੇ ਹੀ ਤੁਹਾਡੇ ਬਾਪ, ਦੁਸ਼ਮੱਣ ਵੀ ਬੱਣ ਸਕਦੇ ਹਨ। ਉਨਾਂ ਨੂੰ ਕਹੋ। ਆਪਦਾ ਕਮਾਂ ਕੇ ਖਾਵੋ। ਭੀਖ ਨਾਂ ਮੰਗੋ। ਜੇ ਤੁਸੀਂ ਆਪਦੇ ਬੱਚਿਆਂ ਨੂੰ ਭੀਖ਼ ਦੇ ਦਿੱਤੀ। ਉਹ ਤੁਹਾਨੂੰ ਭੀਖ਼ ਮੰਗਣ ਲਈ ਮਜ਼ਬੂਰ ਕਰ ਦੇਣਗੇ। ਇਕ ਕਿਸਾਨ ਦੇ ਚਾਰ ਮੁੰਡੇ ਸਨ। ਉਹ ਅਲੱਗ ਹੋਣ ਲੱਗੇ। ਚਾਰ ਕਿੱਲੇ ਹੀ ਜ਼ਮੀਨ ਸੀ। ਚਾਰੇ ਕਹਿੱਣ ਲੱਗੇ, " ਇਹ ਸਾਰੀ ਜ਼ਮੀਨ ਸਾਨੂੰ ਚਾਰਾ ਨੂੰ ਦੇ ਦੇਵੋ। ਅਸੀਂ ਤੁਹਾਨੂੰ ਚਾਰੇ ਸਭਾਲਾਂਗੇ। " ਉਨਾਂ ਨੇ ਕਿੱਲਾਂ-ਕਿੱਲਾ ਜ਼ਮੀਨ ਲੈ ਲਈ। ਆਪਦੇ ਨਾਂਮ ਕਰਾ ਲਈ। ਮਾਂ-ਪਿਉ ਨੂੰ ਸਭਾਲਣ ਸਮੇਂ ਰੋਲਾਂ ਪਾ ਲਿਆ। ਪਹਿਲਾਂ ਤੂੰ, ਪਹਿਲਾਂ ਤੂੰ ਸਭਾਲ। ਚਾਰਾ ਪੁੱਤਾਂ ਨੂੰ ਕੋਈ ਧਰਮ ਨਹੀਂ ਸੀ। ਮਾਂ-ਪਿਉ ਤਮਾਸ਼ਾ ਬਣ ਗਏ ਸਨ। ਲੋਕਾਂ ਦੇ ਖੇਤਾਂ ਵਿੱਚ ਦਿਹਾੜੀ ਜੋਤਾ ਕਰਨ ਲੱਗ ਗਏ ਸਨ।

ਗੈਰੀ ਨੇ, ਘਰ ਵਿੱਚ ਬਹੁਤ ਲੜਾਈਆਂ ਦੇਖੀਆ ਸੀ। ਉਸ ਦੀ ਜੱਕ ਖੁੱਲ ਗਈ ਸੀ। ਉਹ ਕਿਸੇ ਦਾ ਆਦਰ ਨਹੀਂ ਕਰਦਾ ਸੀ। ਸਾਰਿਆਂ ਦੇ ਮੂਹਰੇ ਬੋਲਦਾ ਸੀ। ਹੁਣ ਘਰ ਵਿੱਚ ਆਪਦੇ ਮਾਂ-ਪਿਉ ਦੁਆਲੇ ਹੋ ਗਿਆ ਸੀ। ਉਸ ਨੇ ਆਪਦੀ ਮੰਮੀ ਨੂੰ ਕਿਹਾ, " ਮੰਮੀ ਤੂੰ ਬੈਠੀ ਬੁੜ-ਬੁੜ ਕਰਦੀ ਰਹਿੰਦੀ ਹੈ। ਇਕੋ ਗੱਲ ਨੂੰ ਕਿੰਨੀ ਵਾਰੀ ਕਹੀ। " " ਕੋਈ ਮੇਰੀ ਗੱਲ ਨਹੀਂ ਸੁਣਦਾ। ਤਾਂ ਬਾਰ-ਬਾਰ ਕਹਿੱਣਾਂ ਪੈਂਦਾ ਹੈ। " " ਸਾਰਿਆਂ ਨੂੰ ਆਪੋ-ਆਪਣੇ ਕੰਮ ਕਰਨ ਦਾ ਪਤਾ ਹੈ। ਹੁਣ ਤੁਹਾਡੀ ਉਮਰ ਹੋ ਗਈ ਹੈ। ਬੁੱਢਿਆਂ ਨੂੰ ਚੁੱਪ ਕਰਕੇ ਬੈਠਣਾਂ ਚਾਹੀਦਾ ਹੈ। ਡੈਡੀ ਵੀ ਸਾਰੀ ਰਾਤ ਖੰਘੀ ਜਾਂਦੇ ਹਨ। ਸਵੇਰੇ ਤੱੜਕੇ ਉਠ ਜਾਂਦੇ ਹਨ। ਫੋਨ ਤੇ ਲੋਕਾਂ ਨਾਲ ਊਚੀ-ਊਚੀ ਗੱਲਾਂ ਕਰਦੇ ਹਨ। ਸੌਂਣ ਨਹੀਂ ਦਿੰਦੇ। " ਗੈਰੀ ਤੇ ਉਸ ਦੀ ਮੰਮੀ ਕਿਚਨ ਵਿੱਚ ਸਨ। ਗੈਰੀ ਦਾ ਡੈਡੀ ਸੋਫ਼ੇ ਤੇ ਬੈਠਾ ਸੀ। ਉਸ ਨੇ ਸਾਰੀਆਂ ਗੱਲਾਂ ਸੁਣ ਲਈਆਂ ਸਨ। ਉਸ ਨੇ ਕਿਹਾ, " ਮੈਨੂੰ ਕਨੇਡਾ ਆਏ ਨੂੰ 20 ਸਾਲ ਹੋ ਗਏ। ਮੈਂ ਇਸੇ ਤਰਾਂ ਦਾ ਹੀ ਹਾਂ। ਕੀ ਹੁਣ ਤੂੰ ਮੈਨੂੰ ਤੇ ਆਪਦੀ ਮਾਂ ਨੂੰ ਬਦਲੇਗਾ? " " ਡੈਡੀ ਉਹੀ ਤਾਂ ਮੈਂ ਕਹਿੰਦਾ ਹਾਂ। ਜਿਵੇਂ ਤੁਸੀਂ ਮੈਨੂੰ ਛੋਟੇ ਹੁੰਦੇ ਨੂੰ ਪੁੱਛਦੇ ਸੀ, " ਮੈਂ ਕਿਥੋਂ ਆਇਆ? ਕਿਧਰ ਚੱਲਿਆਂ? ਇੰਨਾਂ ਲੇਟ ਕਿਉਂ ਆਇਆ?" ਅੱਜ ਵੀ ਉਹੀ ਕੁੱਝ ਕਰੀ ਜਾਂਦੇ ਹੋ। ਤੁਹਾਨੂੰ ਦੋਂਨਾਂ ਨੂੰ ਸਟਰਿਸ ਹੋ ਗਈ ਹੈ। ਡਾਕਟਰ ਦੇ ਕੋਲ ਜਾਵੋ। ਸਟਰਿਸ ਤੋਂ ਗੋਲ਼ੀਆਂ ਖਾਵੋ। ਗੋਲ਼ੀਆਂ ਖਾਂਣ ਨਾਲ ਸਰੀਰ ਰੀਲੈਕਸ ਹੋ ਜਾਂਦਾ ਹੈ। " ਗੈਰੀ ਦੀ ਮੰਮੀ ਨੂੰ ਗੁੱਸਾ ਆ ਗਿਆ। ਉਸ ਨੇ ਕਿਹਾ, " ਅੱਛ ਕਾਕਾ ਹੁਣ ਤੂੰ ਸਾਨੂੰ ਚੁੱਪ ਰਹਿੱਣ ਦੀਆਂ ਗੋਲੀਆਂ ਦੇਵੇਗਾ। ਰਾਤ ਨੂੰ ਸਾਨੂੰ ਨੀਂਦ ਦੀਆਂ ਦੋ-ਦੋ ਗੋਲ਼ੀਆਂ ਵੀ ਦੇ ਦਿਆ ਕਰ। ਅਬਲ ਤਾਂ ਮੂਠੀ ਭਰ ਕੇ ਸਾਨੂੰ ਦੋਂਨਾਂ ਨੂੰ ਖੁਵਾ ਦੇ। ਸਾਨੂੰ ਪਾਰ ਕਰਕੇ, ਤੂੰ ਸੌਖਾ ਹੋ ਜਾ। ਅਸੀਂ ਤਾਂ ਗੁਰਦੁਆਰੇ ਆਥਣ, ਸਵੇਰ ਚਲੇ ਜਾਇਆ ਕਰਨਾਂ ਹੈ। ਤੈਨੂੰ ਜੋ ਸਟਰਿਸ ਸਾਨੂੰ ਦੇਖ਼ ਕੇ ਹੁੰਦੀ ਹੈ। ਆਪੇ ਠੀਕ ਹੋ ਜਾਵੇਗੀ। "

" ਤੂੰ ਗੰਦੀ ਜ਼ਨਾਨੀ ਹੈ। ਇਸ ਨੂੰ ਐਸੀ ਪੁੱਠੀ ਮੱਤ ਨਾਂ ਦੇ। ਇਸ ਗੰਦੀ ਔਲਾਦ ਨੇ, ਕਿਸੇ ਦਿਨ ਤੈਨੂੰ, ਮੈਨੂੰ ਸੱਚੀ ਜ਼ਹਿਰ ਦੇ ਦੇਣੀ ਹੈ। ਇਥੇ ਅਖ਼ਬਾਰਾਂ ਵਿੱਚ ਨਿੱਕਲ ਜਾਂਣਾਂ ਹੈ। ਕਨੇਡੀਅਨ ਜੋੜਾ ਨੌਕਰੀ ਨਾਂ ਲੱਭਣ ਕਰਕੇ ਜ਼ਹਿਰ ਖਾ ਕੇ ਮਰ ਗਿਆ। " " ਆਪਾ ਦੋਂਨਾਂ ਨੂੰ ਤਾਂ ਪੈਨਸ਼ਨ ਹੋਈ ਹੈ। ਨੌਕਰੀ ਲੱਭਣ ਦੀ ਗੱਲ ਅਖ਼ਬਾਰਾਂ ਵਿੱਚ ਕਿਵੇਂ ਨਿੱਕਲ ਜਾਵੇਗੀ? ਇਸ ਮੁੰਡੇ ਦੀ ਇੰਨੀ ਹਿੰਮਤ, ਕੀ ਆਪਾਂ ਨੂੰ ਜ਼ਹਿਰ ਦੇ ਦੇਵੇਗਾ? " " ਜੇ ਇੱਕ ਬਾਰ ਮਰ ਹੀ ਗਏ। ਕੀ ਤੂੰ ਦੇਖ਼ਣ ਆਉਣਾਂ ਹੈ? ਕੌਣ ਕੀ ਕਰਦਾ ਹੈ? ਅਖ਼ਬਾਰਾਂ ਵਿੱਚ ਕੀ ਛੱਪਦਾ ਹੈ? ਅਖ਼ਬਾਰਾਂ ਵਾਲੇ ਕੁੱਝ ਵੀ ਛਾਪ ਦੇਣ। ਕੀ ਤੂੰ ਸਿਵਿਆਂ ਵਿੱਚੋਂ ਉਠ ਕੇ ਆ ਕੇ, ਉਨਾਂ ਨੂੰ ਪੁੱਛਣ ਆਵੇਗੀ? ਦੁਨੀਆਂ ਕੀ ਗੱਲ਼ਤ ਕਹਿੰਦੀ ਹੈ? ਕੀ ਲੋਕ ਠੀਕ ਕਹਿੰਦੇ ਹਨ? " " ਮੈ ਨਹੀਂ ਮੁੰਡੇ ਨਾਲ ਰਹਿੱਣਾਂ। ਸੱਚੀ ਗੱਲ ਹੈ। ਇਹੀ ਆਪਾਂ ਨੂੰ ਜਾਨੋਂ ਮਾਰੇਗਾ। ਘਰ, ਜਾਇਦਾਦ ਇਸ ਨੂੰ ਛੇਤੀ ਆਪਦੇ ਨਾਂਮ ਚਾਹੀਦੇ ਹਨ। " " ਮਾਤਾ ਤੁਹਾਨੂੰ ਦੋਂਨਾਂ ਨੂੰ ਮਦੱਦ ਚਾਹੀਦੀ ਹੈ। ਤੁਸੀਂ ਦੋਂਨੇਂ ਕੌਨਸਲਿੰਗ ਕਰਨ ਜਾਇਆ ਕਰੋ। ਪੰਜਾਬੀ, ਹਿੰਦੀ ਵਿੱਚ ਵੀ ਕੌਨਸਲਿੰਗ ਕਰਦੇ ਹਨ। ਉਹ ਦੱਸਦੇ ਹਨ, " ਕਿਥੇ ਬੋਲਣਾਂ ਹੈ? ਕੀ ਬੋਲਣਾਂ ਹੈ? ਕਦੋਂ ਬੋਲਣਾਂ ਹੈ? ਬੰਦੇ ਨੂੰ ਕੌਨਸਲਿੰਗ ਕਰਨ ਵਾਲਿਆਂ ਦੀ ਗੱਲ ਸੁਣਨ ਦਾ ਅਸਰ ਜ਼ਿਆਦਾ ਹੁੰਦਾ ਹੈ। ਤੁਹਾਡੇ ਦੋਂਨਾਂ ਵਿੱਚੋਂ ਮੇਰੇ ਕਹੇ ਕੋਈ ਨਹੀਂ ਲੱਗਦਾ। ਕੌਨਸਲਿੰਗ ਸ਼ਾਂਮ ਸਮੇਂ ਹੀ ਕਰਨੀ ਹੈ। ਮੈਂ ਨੌਕਰੀ ਤੋਂ ਥੱਕਿਆ ਘਰ ਆਵਾਂ ਤਾਂ ਤੁਸੀਂ ਮੈਨੂੰ ਨਾਂ ਹੀ ਦਿਸੋਂ। ਘਰ ਵਿੱਚ ਤੁਹਾਡੀ ਟੈ-ਟੈ ਸੁਣਨੀ ਪੈਂਦੀ ਹੈ। ਬਿੰਦ ਵੀ ਤੁਸੀਂ ਚੁੱਪ ਨਹੀਂ ਕਰਦੇ। ਮੈਂ ਥੱਕ ਗਿਆਂ ਹਾਂ। "

" ਗੈਰੀ ਦੀ ਮਾਂ ਲੱਛਣ ਦੇਖ਼ ਆਪਦੇ ਮੁੰਡੇ ਦੇ। ਅਸੀਂ ਇਸ ਨੂੰ ਬੋਲਣਾਂ ਸਿਖਾਇਆ ਹੈ। ਸਾਡੀ ਸਾਰੀ ਉਮਰ ਨਿੱਕਲ ਗਈ ਹੈ। ਹੁਣ ਸਾਨੂੰ ਕੌਨਸਲਿੰਗ ਵਾਲੇ ਬੋਲ-ਚਾਲ ਕਰਨੀ ਸਿਖਾਉਣਗੇ। ਤੇਰੀ ਗੱਲ ਠੀਕ ਹੈ। ਬਿਸਤਰਾ ਬੰਨ ਇਥੋਂ ਨਿੱਕਲੀਏ। " " ਇਸ ਉਮਰ ਵਿੱਚ ਘਰੋਂ ਨਿੱਕਲ ਕੇ ਕਿਥੇ ਜਾਂਣਾ ਹੈ? ਨਾਲੇ ਇਹ ਘਰ ਤਾਂ ਆਪਾਂ ਦੋਂਨਾਂ ਨੇ ਬਣਾਂਇਆ ਹੈ। ਅਸੀ ਆਪਦਾ ਘਰ ਕਿਉਂ ਛੱਡ ਕੇ ਜਾਂਵਾਂਗੇ? ਮੈਂ ਨਹੀਂ ਜਾਂਣਾਂ ਕਿਤੇ। ਜਿਸ ਨੇ ਜਾਂਣਾਂ ਹੈ। ਜਾ ਸਕਦਾ ਹੈ। " " ਇਹ ਤਾਂ ਆਪਾਂ ਨੂੰ ਪਾਗਲ ਖਾਂਨੇ ਦੇ ਦੇਵੇਗਾ। ਕੋਈ ਦੁਵਾਈ ਦੇ ਕੇ ਪਾਗਲ ਕਰ ਦੇਵੇਗਾ। ਦੇਖਿਆ ਨਹੀਂ ਕਿੰਨੀ ਨਫ਼ਰਤ ਨਾਲ ਬੋਲ ਰਿਹਾ ਹੈ। ਇਸ ਨੂੰ ਪੁੱਤਰ ਮੋਹ ਨਾਲ ਨਾਂ ਦੇਖ਼। ਇਹ ਹੁਣ ਵੱਡਾ ਹੋ ਗਿਆ ਹੈ। ਇਸ ਨੂੰ ਤੇਰੀ, ਮੇਰੀ ਜਰੂਰਤ ਨਹੀਂ ਹੈ। ਇਹ ਹੁਣ ਆਪਾਂ ਤੋਂ ਪਿੱਛਾ ਛੁਡਾਉਣਾਂ ਚਹੁੰਦਾ ਹੈ। ਇਸ ਲਈ ਆਪਾਂ ਦੋਂਨੇਂ ਹੁਣ ਵਾਧੂ ਹੋ ਗਏ ਹਾਂ। " " ਡੈਡੀ, ਮੰਮੀ ਤੁਹਾਡੀਆਂ ਗੱਲਾਂ ਸੁਣ ਕੇ, ਮੈਂ ਪਾਗਲ ਹੋ ਜਾਂਵਾਂਗਾ। ਤੁਸੀਂ ਦੋਂਨੇਂ ਹੀ ਪਾਗਲ ਹੋ ਗਏ ਹੋ। ਜੇ ਤੁਸੀਂ ਕੌਨਸਲਿੰਗ ਨਹੀਂ ਕਰਨੀ। ਸਟਰਿਸ ਤੋਂ ਗੋਲ਼ੀਆਂ ਨਹੀਂ ਖਾਂਣੀਆਂ। ਮੈਂ ਪਾਗਲਖ਼ਾਨੇ ਵਾਲਿਆਂ ਨੂੰ ਫੋਨ ਕਰ ਦੇਣਾਂ ਹੈ। ਤੁਹਾਨੂੰ ਸੀਨੀਅਰ ਸੈਂਟਰ ਭੇਜ ਦੇਣਾ ਹੈ। " " ਅੱਛਾਂ ਪੁੱਤ ਹੁਣ ਤੂੰ ਮਾਂ ਨੂੰ ਬੁੱਢੀ ਸਮਝ ਕੇ, ਮੈਨੂੰ ਸੀਨੀਅਰ ਸੈਂਟਰ ਭੇਜਣ ਨੂੰ ਫਿਰਦਾ ਹੈਂ। ਅਸੀਂ ਤੈਨੂੰ ਬਾਰ ਲੱਗਦੇ ਹਾਂ। ਇਹ ਘਰ ਤੇਰੇ ਪਿਉਂ ਇਕੱਲੇ ਦਾ ਨਹੀਂ ਹੈ। ਜੋ ਤੇਰੇ ਨਾਂਮ ਕਰ ਦੇਵੇਗਾ। ਇਹ ਘਰ ਮੇਰਾ ਵੀ ਹੈ। ਸਾਡੇ ਦੋਂਨਾਂ ਦੇ ਨਾਂਮ ਹੈ। ਜੇ ਤੈਨੂੰ ਸਾਡੇ ਨਾਲ ਰਹਿੱਣ ਵਿੱਚ ਤਕਲੀਫ਼ ਹੈ। ਤੂੰ ਅੱਡ ਹੋ ਜਾ। ਕਿਉਂ ਜੀ ਮੈਂ ਠੀਕ ਕਹਿੰਦੀ ਹਾਂ? "

ਗੈਰੀ ਨੇ ਕਿਹਾ, " ਜੇ ਇਹ ਗੱਲ ਹੈ। ਮੈਂ ਕਿਤੇ ਨਹੀਂ ਜਾਂਣ ਲੱਗਾ। ਤੁਸੀਂ ਬੇਸਮਿੰਟ ਵਿੱਚ ਅਲੱਗ ਹੋ ਜਾਵੋ। ਮੇਰੀ ਜਿੰਦਗੀ ਵਿੱਚ ਅੱਜ ਤੋਂ ਦਖ਼ਲ ਨਹੀਂ ਦੇਣਾਂ। ਮੈਂ ਕੀ ਕਰਦਾਂ ਹਾਂ? ਬੱਚੇ ਕੀ ਕਰਦੇ ਹਨ? ਕੌਣ ਕਦੋਂ ਆਇਆ, ਗਿਆ? ਤੁਸੀਂ ਕੁੱਝ ਪੁੱਛ ਨਹੀਂ ਸਕਦੇ। ਕੋਈ ਕੁੱਝ ਕਰੇ। ਜੇ ਅਜੇ ਵੀ ਦਖ਼ਲ ਦੇਣੋਂ ਨਾਂ ਹਟੇ। ਮੈਂ ਬੇਸਮਿੰਟ ਦੇ ਦਰ ਨੂੰ ਪੱਕਾ ਲੌਕ ਲਗਾ ਲੈਣਾਂ ਹੈ। ਦਾਲ ਰੋਟੀ ਅਲੱਗ ਬਣੇਗੀ। ਮੈਂ ਤੁਹਾਡਾ ਹੋਰ ਬੋਝ ਨਹੀਂ ਉਠਾ ਸਕਦਾ। " " ਬੇਟਾ ਤੇਰੇ ਬਾਲ ਮੈਂ ਤੇ ਤੇਰੀ ਮਾਂ ਨੇ, ਬਹੁਤ ਲਾਡ ਕਰ ਲਏ। ਸਾਨੂੰ ਰੋਟੀ ਦੇ ਡਾਲਰ ਗੌਰਮਿੰਟ ਦਿੰਦੀ ਹੈ। ਸਗੋਂ ਤੂੰ ਸਾਡੇ ਘਰ ਵਿੱਚ ਮੁਫ਼ਤ ਰਹਿੰਦਾ ਹੈਂ। ਖਾਂਣਾਂ ਖਾਂਦਾ ਹੈਂ। ਬੇਸਮਿੰਟ ਦਾ ਕਿਰਾਇਆ 1000 ਡਾਲਰ ਹੈ। ਕੱਲ ਨੂੰ ਪਹਿਲੀ ਤਰੀਕ ਹੈ। ਜੇ ਬੇਸਮਿੰਟ ਇਸ ਘਰ ਵਿੱਚ ਰਹਿੱਣਾਂ ਹੈ। 1000 ਡਾਲਰ ਦੇਣਾਂ ਪਵੇਗਾ। ਇਹ ਤੇਰੀ ਮਰਜ਼ੀ ਹੈ। ਹੋਰ ਕਿਤ ਜਾਂ ਇਥੇ ਹੀ ਰਹਿੱਣਾਂ ਹੈ। " " ਮੰਮੀ ਡੈਡੀ ਤਾਂ ਗੁੱਸਾ ਕਰ ਗਿਆ। ਇਸ ਨੂੰ ਸਮਝਾ। ਆਪਦੇ ਪੁੱਤਰ ਨਾਲ ਐਸਾ ਥੋੜੀ ਕਰਦੇ ਹਨ। ਤੁਸੀਂ ਇਹ ਘਰ ਕਿਹਨੂੰ ਦੇਣਾਂ ਹੈ? ਅਕਸਰ ਮੇਰਾ ਹੀ ਹੈ। " " ਕਾਕਾ ਅਸੀਂ ਇਹ ਘਰ ਆਸ਼ਰਮ ਨੂੰ ਵੀ ਦੇ ਸਕਦੇ ਹਾਂ। ਧੋਲੇ, ਝਾਟੇ ਵਾਲੇ ਨੂੰ ਲੋਕ ਸਿਆਣਾਂ ਬੰਦਾ ਕਹਿੰਦੇ ਹਨ। ਕਨੇਡਾ ਗੌਰਮਿੰਟ ਵੀ ਚਿੱਟੇ ਵਾਲਾਂ ਦਾ ਖ਼ਿਆਲ ਕਰਦੀ ਹੈ। ਰਹਿੱਣ ਨੂੰ ਥਾਂ ਦਿੰਦੇ ਹਨ। ਪੈਨਸ਼ਨ, ਦੁਵਾਈ ਦਿੰਦੀ ਹੈ। ਤੂੰ ਸਾਨੂੰ ਸੋਚਾ ਦੀਆਂ ਉਡਾਰੀਆਂ ਵਿੱਚ ਪਾਗਲਖ਼ਾਨੇ ਭੇਜਤਾ, ਕੌਨਸਲਿੰਗ ਕਰਾਤੀ, ਸਟਰਿਸ ਤੋਂ ਗੋਲ਼ੀਆਂ ਖੁਵਾ ਦਿੱਤੀਆਂ। ਬੱਲੇ ਉਏ ਸਰਵਣ ਪੁੱਤਰਾ। ਚੱਲ ਤੈਨੂੰ ਬਖ਼ਸ਼ਿਆ। ਹੁਣ ਤੂੰ ਜਬ਼ਾਨ ਬੰਦ ਰੱਖੀ। ਅਸੀਂ ਤੇਰੀ ਬੁੜ-ਬੁੜ ਨਹੀਂ ਸੁਣਨੀ। "

ਗੈਰੀ ਕੁੱਝ ਸੁਝ ਨਹੀਂ ਰਿਹਾ ਸੀ। ਉਹ ਨੀਵੀ ਪਾਈ ਬੈਠਾ ਸੀ।




 

Comments

Popular Posts