ਭਾਗ 31 ਜਬ਼ਾਨ ਨਾਲ ਤੁਸੀਂ ਕਿਸੇ ਤੋਂ ਕੁੱਝ ਵੀ ਕਰਾ ਸਕਦੇ ਹੋ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ




ਜਬ਼ਾਨ ਨਾਲ ਤੁਸੀਂ ਕਿਸੇ ਤੋਂ ਕੁੱਝ ਵੀ ਕਰਾ ਸਕਦੇ ਹੋ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਹਰ ਕੰਮ ਕਰਨ ਤੋਂ ਪਹਿਲਾਂ ਆਪਣੇ ਆ ਤੋਂ ਪੁਛਣਾਂ ਹੈ। ਕੀ ਮੈਂ ਇਹ ਕੰਮ ਕਰ ਸਕਦਾਂ ਹਾਂ? ਕੀ ਮੈਂ ਇਹ ਕੰਮ ਕਰਨਾਂ ਚਹੁੰਦਾਂ ਹਾਂ? ਕੀ ਮੈਂ ਕੰਮ ਕਰ ਸਕਦਾਂ ਹਾਂ? ਆਪਦੇ ਆਪ ਤੋਂ ਆਗਿਆ ਲੈਣੀ ਹੈ। ਜਦੋਂ ਮਨ ਉਸ ਕੰਮ ਨੂੰ ਕਰਨ ਲਈ ਤਿਆਰ ਹੋ ਜਾਵੇ। ਆਪ ਨੂੰ ਪੱਕਾ ਕਰਕੇ, ਰੱਬ ਨਾਲ ਸਲਾਹ ਕਰਨੀ ਹੈ। ਜਿੰਨਾਂ ਚਿਰ ਕੰਮ ਕਰਨ ਵਾਲਾ ਆਪ ਤਿਆਰ ਨਹੀਂ ਹੈ। ਕੰਮ ਸਿਰੇ ਨਹੀਂ ਚੜ੍ਹੇਗਾ। ਕੀ ਸ਼ਰਾਬੀ ਸ਼ਰਾਬ, ਅਮਲੀ ਨਸ਼ਾ ਛੱਡਣ, ਕਿਸੇ ਵੀ ਕੰਮ ਨੂੰ ਹੱਥ ਪਾਉਣ ਤਿਆਰ ਹੋ? ਤਾਂ ਉਦੋਂ ਰੱਬ ਨੂੰ ਆਪਦੀ ਤਿਆਰੀ ਬਾਰੇ ਦੱਸਣਾਂ ਹੈ। ਉਸ ਅੱਗੇ ਬੇਨਤੀ ਕਰਨੀ ਹੈ। ਉਸ ਤੋਂ ਇਸ ਕੰਮ ਲਈ ਸ਼ਕਤੀ ਮੰਗਣੀ ਹੈ। ਜੇ ਕੰਮ ਕਰਨ ਤੋਂ ਪਹਿਲਾਂ ਲੋਕਾਂ ਨਾਲ ਗੱਲਾਂ ਕਰਨ ਦੀ ਆਦਤ ਹੈ। ਲੋਕ ਆਪਦੀ ਮਨ ਪਸੰਦ ਤੇ ਗੱਲਤ ਸਲਾਹਾਂ ਵੀ ਦੇ ਦਿੰਦੇ ਹਨ। ਕੰਮ ਕਰਨ ਲੱਗੇ ਨੂੰ ਹਟਾ ਵੀ ਦਿੰਦੇ ਹਨ। ਦੇਵੀ ਦੇ ਪਤੀ ਨੇ ਆਪਦੇ ਜੀਜੇ ਤੋਂ ਪੁੱਛਿਆ, " ਮੈਂ ਤੀਹ ਹਜ਼ਾਰ ਡਾਲਰ ਦੀ ਨਿਸ਼ਾਂਨ ਦੀ ਕਾਰ ਲੈਣੀ ਹੈ। " " ਮੇਰੇ ਕੋਲ ਹੋਡਾ ਹੈ। ਯਾਰ ਇਹ ਕਾਰਾਂ ਕੋਈ ਖ਼ਾਸ ਨਹੀਂ ਹਨ। ਦਸ ਹਜ਼ਾਰ ਡਾਲਰ ਹੋਰ ਪਾ ਕੇ ਹੋਡਾ ਦੀ ਗੱਡੀ ਖ੍ਰੀਦ ਲੈ। ਹੋਡਾ ਇਜ਼ ਨੰਬਰ ਵੰਨ। ਚਾਹੇ ਸਬ ਤੋਂ ਛੋਟੀ ਕਾਰ ਸੈਵਿਕ ਹੋਡਾ ਹੀ ਲੈਲਾ। "

ਉਸ ਕੋਲ ਹੋਰ ਦਸ ਹਜ਼ਾਰ ਡਾਲਰ ਨਹੀਂ ਸੀ। ਵਿਆਜ਼ ਤੇ ਪੈਸੇ ਲੈਣੇ ਪੈਣੇ ਸਨ। ਉਸ ਨੂੰ ਨਿਸ਼ਾਂਨ ਦੀ ਗੱਡੀ ਹੀ ਪਸੰਦ ਸੀ। ਜੀਜੇ ਦੀ ਗੱਲ ਵੀ ਮੋੜ ਨਹੀਂ ਸਕਦਾ ਸੀ। ਇਸ ਲਈ ਜੀਜੇ ਦਾ ਮੂੰਹ ਰੱਖਣ ਲਈ ਦਸ ਹਜ਼ਾਰ ਡਾਲਰ ਮਹਿੰਗੀ ਗੱਡੀ ਵਿਆਜ਼ ਚੱਕ ਕੇ ਲਈ। ਜੋ ਪਸੰਦ ਵੀ ਨਹੀਂ ਸੀ। ਕੋਈ ਵੀ ਕੰਮ ਕਰਨ ਲੱਗੇ, ਕਦੇ ਕਿਸੇ ਦੀ ਸਲਾਹ ਨਾਂ ਲਵੋ। ਉਹੀ ਗੱਲਾਂ ਰੱਬ ਨਾਲ ਕਰ ਲਵੋ। ਆਤਮ ਸ਼ਕਤੀ ਪੱਕੀ ਹੋਵੇਗੀ। ਮਨ ਨੂੰ ਕਰਾਰ ਜਿਹਾ ਮਿਲੇਗਾ। ਰੱਬ ਨਾਲ ਗੱਲ ਕੀਤੀ ਹੈ। ਕੰਮ ਜਰੂਰ ਪੂਰਾ ਹੋਵੇਗਾ। ਰੱਬ ਤੁਹਾਡੀ ਮਰਜ਼ੀ ਦੇ ਖਿਲਾਫ਼ ਨਹੀਂ ਬੋਲਦਾ। ਨਾਂ ਹੀ ਕੋਈ ਹੋਰ ਫਾਲਤੂ ਸਲਾਹ ਦਿੰਦਾ ਹੈ। ਕੰਮ ਕਰਦੇ ਸਮੇਂ ਮਨ ਦੋ ਚਿੱਤੀ ਵਿੱਚ ਨਹੀਂ ਹੋਣਾ ਚਾਹੀਦਾ। ਮਨ ਨੂੰ ਤਸੱਲੀ ਹੋਣੀ ਚਾਹੀਦੀ ਹੈ। ਮੈਂ ਇਹ ਕੰਮ ਪੂਰੀ ਸ਼ਕਤੀ ਨਾਲ ਕਰ ਰਿਹਾ ਹਾਂ। ਇਹ ਕੰਮ ਨੂੰ ਸਿਰੇ ਚਾੜਨਾਂ ਮੇਰੀ ਜੁੰਮੇਬਾਰੀ ਹੈ। ਜਦੋਂ ਮੈਂ ਕੁੱਝ ਵੀ ਲਿਖਦੀ ਹਾਂ। ਮਨ ਨੂੰ ਪਤਾ ਹੁੰਦਾ ਹੈ। ਜਿਸ ਚੀਜ਼ ਨੂੰ ਸਮਾਂ ਦਿੰਦੇ ਹਾਂ। ਉਸ ਵਿੱਚ ਸਫ਼ਲ ਹੁੰਦੇ ਹਾਂ। ਨਵੀਆਂ ਚੀਜ਼ਾਂ ਕੰਮ ਕਰਦੇ ਰਹੋ। ਢੰਗ ਬਦਲਦੇ ਰਹੋ। ਜੀਵਨ ਵਿੱਚ ਚੇਜ਼ ਕਰੋ।

ਸੰਪਾਦਕ ਜੀ ਤੇ ਪਾਠਕਾਂ, ਦੋਸਤਾਂ ਨੂੰ ਜਰੂਰ ਪਸੰਦ ਆਵੇਗਾ। ਆਪ ਸਬ ਦਾ ਧੰਨਵਾਦ ਹੈ। ਬੜੀ ਮੇਹਰਬਾਨੀ ਹੈ। ਇਸੇ ਲਈ ਉਸ ਨੂੰ ਲਿਖਣ ਲਈ ਕਈ ਬਾਰ ਰਾਤ ਦੇ ਦੋ ਵੱਜ ਜਾਂਦੇ ਹਨ। ਸਾਰੇ ਜਾਂਣਦੇ ਹਨ। ਕਨੇਡਾ ਦੀ ਜਿੰਦਗੀ ਕਿੰਨੀ ਕਠਨ ਹੈ। ਫਿਰ ਵੀ ਲਿਖਣਾਂ ਮੇਰੀ ਖ਼ੁਰਾਕ ਹੈ। ਕਦੇ ਵੀ ਇਹ ਨਹੀਂ ਸੋਚਿਆਂ। ਲਿਖਣ ਵਿੱਚ ਕਸਰ, ਕੱਚ ਛੱਡਣਾਂ ਹੈ। ਜੋ ਵੀ ਲਿਖਦੀ ਹਾਂ। ਠੋਕ ਕੇ, ਬਗੈਰ ਕਿਸੇ ਦੇ ਡਰ ਤੋਂ ਅਜ਼ਾਦ ਹੋ ਕੇ ਲਿਖਦੀ ਹਾਂ। ਸਬ ਦੀ ਪ੍ਰਸੰਸਾ ਕਰਦੇ ਜਾਈਏ। ਕਿਸੇ ਬੰਦੇ ਦੇ ਖਿਲ਼ਾਫ ਨਹੀ। ਬੁਰਾਈ ਬਾਰੇ ਗੱਲ ਕਰਨੀ ਚਾਹੀਦੀ ਹੈ।

ਜਦੋਂ ਕੋਈ ਕੰਮ ਵਿੱਚ ਸਫ਼ਲਤਾਂ ਮਿਲਦੀ ਹੈ। ਆਪਦੀ ਪ੍ਰਸੰਸਾ ਆਪ ਜਰੂਰ ਕਰਨੀ ਹੈ। ਲੋਕ ਸ਼ਾਬਾਸ਼ੇ ਭਾਵੇਂ ਨਾਂ ਹੀ ਦੇਣ। ਆਪ ਨੂੰ ਆਪੇ ਪਿਠ ਤੇ ਥਾਪੀ ਦੇ ਲਿਆ ਕਰੋ। ਹਰ ਰੋਜ਼ ਆਪਦੇ ਕੰਮਾਂ ਦਾ ਲੇਖਾ-ਜੋਖਾ ਕਰੋ। ਪੂਰੇ ਦਿਨ ਕੀਤਾ ਹੀ ਕੀ ਹੈ? ਕੀ ਕੱਲ ਤੋਂ ਵੱਧ ਕੰਮ ਕੀਤਾ ਹੈ? ਜਾਂ ਲੋਕਾਂ ਨਾਲ ਹੀ ਗੱਪਾਂ ਮਾਰੀਆਂ ਹਨ। ਸਾਰਾ ਦਿਨ ਟੀਵੀ, ਫਿਲਮਾਂ ਹੀ ਦੇਖ਼ੀਆਂ ਹਨ। ਮਨ ਨਾਲ ਪ੍ਰਸੰਸਾ ਆਪੇ ਕਰੋ। ਖੁਸ਼ ਹੋਵੋ। ਕਿਸੇ ਦਿਨ ਮਨ ਨਾਲ ਹਸ ਕੇ ਦੇਖ਼ਣਾਂ। ਕਿੰਨਾਂ ਮਜ਼ਾ ਆਵੇਗਾ। ਮਨ ਲੋਕਾਂ ਵਾਂਗ ਜੈਲਸ ਨਹੀਂ ਕਰਦਾ। ਖੁਸ਼ ਮਨ ਸਰੀਰ, ਦਿਮਾਂਗ ਨੂੰ ਤੰਦਰੁਸਤ, ਪਾਵਰ ਫੁੱਲ ਕਰਦਾ ਹੈ। ਮਨ ਅੱਗੇ ਨੂੰ ਚੰਗਾ ਕੰਮ ਕਰਨ ਦਾ ਹੌਸਲਾ ਦਿੰਦਾ ਹੈ।

ਲੋਕਾਂ ਨੂੰ ਆਪਦੀ ਪਹੁੰਚ ਬਾਰੇ ਨਾਂ ਹੀ ਦੱਸਿਆ ਜਾਵੇ। ਕਈ ਲੋਕ ਤਾਂ ਸੱਚੀਂ ਦੇਖ਼ ਕੇ ਖੁਸ਼ ਹੁੰਦੇ ਹਨ। ਕਈ ਸਫ਼ਲ ਲੋਕਾਂ ਦੀਆਂ ਜੜਾ ਪੱਟਣ ਲੱਗ ਜਾਂਦੇ ਹਨ। ਜਿਵੇਂ ਕਾਰਾਂ ਦੀਆਂ ਫੋਰਡ ਦੋ ਕੰਪਨੀਆਂ ਦੇ ਮਾਲਕ ਅਲਗ-ਅਲਗ ਮਾਲਕ ਹਨ। ਦੋਂਨੇਂ ਮਾਲਕ ਇੱਕ ਦੂਜੇ ਨੂੰ ਆਪ ਤੋਂ ਨਿਚਾ ਰੱਖਣਾਂ ਚਹੁੰਦੇ ਹਨ। ਦੋਂਨਾਂ ਵਿੱਚ ਕਮਪੀਟੀਸ਼ਨ ਹੈ। ਦੋਂਨੇਂ ਆਪਦੇ-ਆਪਦੇ ਲਈ ਕਸਟਮਰ ਖਿੱਚਦੇ ਹਨ। ਜੋ ਮਿੱਠਾ ਬੋਲੇਗਾ। ਉਹੀ ਕਸਟਮਰ ਨੁੰ ਆਪਦੇ ਵੱਲ ਖਿੱਚੇਗਾ। ਲੋਕ ਉਥੇ ਜਾਂਣਗੇ। ਜਿਥੇ ਸਤਿਕਾਰ ਹੋਵੇਗਾ। ਕਸਟਮਰ ਨੂੰ ਐਸੇ ਵੈਸੇ ਕਰਕੇ ਸਮਝਾਉਂਦੇ ਹਨ। ਵਿਆਜ ਘੱਟ ਹੈ ਜਾਂ ਜ਼ੀਰੋ ਹੈ। ਗੱਡੀ ਵਿੱਚ ਪੈਸੇ ਵੱਧ ਦਸਦੇ ਹਨ। ਵਿਆਜ ਵੱਧ ਹੈ। ਫਿਰ ਗੱਡੀ ਸਸਤੀ ਹੁੰਦੀ ਹੈ। ਮਿੱਠੇ ਬੋਲਾਂ ਨਾਲ, ਆਪ-ਆਪ ਕਹਿਕੇ, ਸੇਲਜ਼ ਪਰਸਨ ਕਸਟਮਰ ਦਾ ਬਰੇਨ ਵਾਸ਼ ਕਰਦੇ ਹਨ। ਸੌ-ਰੂਮ ਵਿੱਚ ਖੜ੍ਹੀਆਂ ਮਹਿੰਗੀਆਂ ਗੱਡੀਆਂ, ਅੱਗਲੇ ਸਾਲ ਆਉਣ ਵਾਲੀਆਂ ਵੀ ਕਸਟਮਰ ਨੂੰ ਵੇਚ ਦਿੰਦੇ ਹਨ। ਜਦੋਂ ਕਸਟਮਰ ਗੱਡੀਆਂ ਠੀਕ ਕਰਾਂਉਣ ਆਉਂਦੇ ਹਨ। ਜਾਂ ਨਵੀਆਂ ਗੱਡੀਆਂ ਲੈਣ ਆਉਂਦੇ ਹਨ। ਗਿਸਟ ਰੂਮ ਵਿੱਚ ਜਿਥੇ ਆ ਕੇ, ਕਸਟਮਰ ਬੈਠਦੇ ਹਨ। ਇਸੇ ਲਈ ਉਥੇ ਮੁਫ਼ਤ ਪੀਣ ਨੂੰ ਕੌਫ਼ੀ, ਚਾਹ ਵਿੱਚ ਪਾਉਣ ਲਈ ਖੰਡ, ਦੁੱਧ ਰੱਖੇ ਹੁੰਦੇ ਹਨ। ਕਸਟਮਰ ਥੱਕੇ ਹੁੰਦੇ ਹਨ। ਕਈ ਬਾਰ ਤਾਂ ਅੱਧੇ ਘੰਟੇ ਤੋਂ ਵੱਧ ਉਡੀਕ ਕਰਨੀ ਪੈਂਦੀ ਹੈ। ਕੌਫ਼ੀ, ਚਾਹ ਡਾਲਰ ਦੀ ਹੋ ਸਕਦੀ ਹੈ। ਇੰਨੇ ਨਾਲ ਹੀ ਕਸਟਮਰ ਦੀ ਸੋਚ ਬਦਲ ਜਾਂਦੀ ਹੈ।

ਤੁਹਾਡੀ ਬੋਲ ਚਾਲ ਕੈਸੀ ਹੈ? ਕੀ ਸ਼ਬਦਾਂ ਵਿੱਚ ਦਮ ਹੈ? ਮਿਠੇ, ਸੋਹਣੇ ਸ਼ਬਦ ਜਾਦੂ ਹਨ। ਸੁੱਖੀ ਨੇ ਕਿਸੇ ਕੰਮ ਲਈ ਕਾਰ ਦਾ ਮੁੱਲ ਪਤਾ ਕਰਨਾਂ ਸੀ। ਉਹ ਵੱਡੀਆਂ ਕੰਪਨੀਆਂ ਕੋਲ ਗਈ। ਕਾਰਾਂ ਦੀ ਫੋਰਡ ਕੰਪਨੀ ਵਿੱਚ ਕਾਰ ਦਿਖਾਈ। ਉਸ ਦੇ ਕਰਮਚਾਰੀ ਨੇ ਗੱਡੀ ਚਲਾਈ। ਉਸ ਨੇ ਦੱਸਿਆ. " ਗੱਡੀ 24 ਹਜ਼ਾਰ ਡਾਲਰ ਦੀ ਹੈ। " ਫਿਰ ਹੋਡਾ ਕੰਪਨੀ ਵਿੱਚ ਕਾਰ ਨੂੰ ਦਿਖਾਈ। ਉਸ ਨੇ ਕਿਹਾ, " ਇਸ ਕਾਰ ਦੇ ਦੋ ਐਕਸੀਡੈਂਟ ਹੋਏ ਹਨ। ਇੰਨਸ਼ੌਰੈਂਸ ਤੋਂ ਪੈਸੇ ਲੈ ਲਏ ਸਨ। ਗੱਡੀ ਆਪੇ ਠੀਕ ਕੀਤੀ ਹੈ। " ਉਸ ਦੇ ਕਰਮਚਾਰੀ ਨੇ ਦੱਸਿਆ. " ਗੱਡੀ 14 ਹਜ਼ਾਰ ਡਾਲਰ ਦੀ ਹੈ। " ਫਿਰ ਕਾਰਾਂ ਦੀ ਨਿਸ਼ਾਂਨ ਕੰਪਨੀ ਵਿੱਚ ਕਾਰ ਦਿਖਾਈ। ਸੁੱਖੀ ਨੇ ਕਿਹਾ, " ਇਸ ਕਾਰ ਦੇ ਦੋ ਐਕਸੀਡੈਂਟ ਹੋਏ ਹਨ। ਗੱਡੀ ਮੂਹਰਿਉ, ਪਿਛੋਂ ਪਾਰਕ ਕਰਦੀ ਦੀ ਵੀ ਲੱਗੀ ਹੈ। ਇੰਨਸ਼ੌਰੈਂਸ ਤੋਂ ਪੈਸੇ ਕੈਸ਼ ਲੈ ਲਏ ਸਨ। ਗੱਡੀ ਆਪੇ ਠੀਕ ਕੀਤੀ ਹੈ। " ਉਸ ਦੇ ਕਰਮਚਾਰੀ ਨੇ ਦੱਸਿਆ. " ਗੱਡੀ 8 ਹਜ਼ਾਰ ਡਾਲਰ ਦੀ ਹੈ। " ਸੁੱਖੀ ਨੂੰ ਗੱਡੀ ਦਾ ਮੁੱਲ ਥੋੜਾ ਹੀ ਚਾਹੀਦਾ ਸੀ। ਜੇ ਕਿਸੇ ਕੋਲ ਦਸ ਤੋਂ ਮਹਿੰਗੀ ਕਾਰ ਹੈ। ਉਹ ਗੌਰਮਿੰਟ ਤੋਂ ਸ਼ੋਸ਼ਲ ਸਰਵਸ ਇੰਨਕਮ ਸਪੋਟ 700 ਡਾਲਰ ਨਹੀਂ ਲੈ ਸਕਦਾ। ਥੋੜੀ ਕੀਮਤ ਵਾਲਾ ਰੇਟ ਉਸ ਦੇ ਫੈਇਦੇ ਵਿੱਚ ਸੀ। ਹੁਣ ਤੁਸੀਂ ਆਪੇ ਦੇਖੋ ਕੀ ਬੰਦੇ ਨੂੰ ਬਹੁਤਾ ਬੋਲਣਾਂ ਚਾਹੀਦਾ ਹੈ? ਜਾਂ ਚੁੱਪ ਰਹਿੱਣ ਨਾਲ ਸ਼ਾਂਤੀ ਨਾਲ ਚੰਗੇ ਕੰਮ ਹੁੰਦੇ ਹਨ। ਝੂਠ, ਸੱਚ ਬੋਲਣ ਨਾਲ ਕੰਮ ਕਿਵੈ ਦਾ ਹੋ ਸਕਦਾ ਹੈ। ਤੁਸੀਂ ਮਿੱਠਾ, ਕੌੜਾ, ਝੂਠ, ਸੱਚ ਬੋਲਣ ਦੀ ਚਾਬੀ ਹੋ। ਚਾਬੀ ਐਸੇ ਘੁੰਘਾਂਉਣੀ ਹੈ। ਜਿਸ ਨਾਲ ਮਿੱਠਾ ਬੋਲਣ ਨਾਲ ਲੋਕਾਂ ਤੋਂ ਫੈਇਦਾ ਵੀ ਲਿਆ ਜਾ ਸਕਦਾ ਹੈ। ਕੌੜੇ ਬੋਲਾਂ ਨਾਲ ਨੁਕਸਾਨ ਵੀ ਕਰਾਇਆ ਜਾ ਸਕਦਾ ਹੈ। ਝੂਠ ਬੋਲਣ ਕਿਤੇ ਨਫ਼ਰਤ ਵੀ ਖੜ੍ਹੀ ਹੋ ਸਕਦੀ ਹੈ। ਕਦੇ ਝੂਠ, ਕਦੇ ਸੱਚ ਬੋਲਣ ਨਾਲ ਕੰਮ ਵੀ ਹੋ ਸਕਦਾ ਹੈ। ਸੱਚ ਬੋਲਣ ਕਈ ਬਾਰ ਨੁਕਸਾਨ ਵੀ ਹੁੰਦਾ ਹੈ। ਕਈ ਬਾਰ ਫਾਇਦਾ ਵੀ ਹੁੰਦਾ ਹੈ। ਝੂਠ ਬੋਲ ਕੇ ਕੰਮ ਕੀਤੇ ਦਾ ਕੋਈ ਮਜ਼ਾ ਨਹੀਂ ਆਉਂਦਾ। ਸੱਚ ਬੋਲ ਕੇ ਕੰਮ ਕੀਤੇ ਦਾ ਨਸ਼ਾ ਹੁੰਦਾ ਹੈ। ਸੱਚ ਕਿਸੇ ਅੱਗੇ ਝੁੱਕਦਾ ਨਹੀਂ ਹੈ। ਸੱਚ ਬੋਲਣ ਵਾਲਾ ਕਿਸੇ ਤੋਂ ਡਰਦਾ ਨਹੀਂ ਹੈ।

ਮਿੱਠਾ ਬੋਲਣ ਨਾਲ ਤੁਸੀਂ ਕਿਸੇ ਤੋਂ ਕੁੱਝ ਵੀ ਕਰਾ ਸਕਦੇ ਹੋ। ਅੱਜ ਇੱਕ ਪੰਜਾਬੀ ਔਰਤ ਨੂੰ ਸਟੋਰ ਵਿੱਚ ਦੇਖਿਆ। ਉਸ ਨੇ ਇੱਕ ਗੋਰੇ ਨੂੰ ਅੰਗਰੇਜ਼ੀ ਵਿੱਚ ਕਿਹਾ, " ਮੇਰੇ ਐਨਕਾਂ ਨਹੀਂ ਲੱਗੀਆਂ ਹੋਈ। ਪਲੀਜ਼ ਮੈਨੂੰ ਦੱਸਣਾਂ। ਕੀ ਇਸ ਡੱਬੇ ਦਾ ਸੀਅਲ ਨੰਬਰ 1196 ਹੈ? " ਉਹ ਡੱਬਾ ਹੋਰ ਸੀ। ਗੋਰੇ ਨੇ ਕਿਹਾ, " ਇਸ ਦਾ ਨੰਬਰ ਹੋਰ ਹੈ। ਮੈਂ ਦੇਖ਼ਦਾਂ ਹੈ। " ਉਸ ਬੰਦੇ ਨੇ ਦਸ ਡੱਬਿਆ ਦੇ ਨੰਬਰਾਂ ਨੂੰ ਧਿਆਨ ਨਾਲ ਦੇਖ਼ਿਆ। ਡੱਬਾ ਲੱਭ ਕੇ ਔਰਤ ਨੂੰ ਦੇ ਦਿੱਤਾ। ਇਸ ਕੰਮ ਲਈ ਚਾਰ ਮਿੰਟ ਲੱਗੇ। ਔਰਤ ਖੁਸ਼ ਹੋ ਗਈ। ਔਰਤ ਨੇ ਕਿਹਾ, " ਬਹੁਤ ਧੰਨਵਾਦ ਹੈ। " : ਕੋਈ ਗੱਲ ਨਹੀਂ। ਮੈਨੂੰ ਤੁਹਾਡੀ ਮਦੱਦ ਕਰਕੇ ਖੁਸ਼ੀ ਮਿਲੀ ਹੈ। ਮੇਰੀ ਹੋਪ ਹੈ। ਮੇਰਾ ਵੀ ਬਾਕੀ ਦਿਨ ਅੱਛਾ ਹੋਵੇਗਾ। "

ਸੁਣਿਆਂ ਹੋਣਾਂ ਹੈ। ਜੁਬ਼ਾਨ ਹੀ ਬੰਦੇ ਦੀ ਇੱਜ਼ਤ ਕਰਾ ਦਿੰਦੀ ਹੈ। ਜੁਬ਼ਾਨ ਹੀ ਬੰਦੇ ਦੇ ਛਿੱਤਰ ਪੁਆ ਦਿੰਦੀ ਦਿੰਦੀ ਹੈ। ਜਦੋਂ ਕਿਸੇ ਦਾ ਨਵਾਂ ਰਿਸ਼ਤਾ ਤਹਿ ਹੁੰਦਾ ਹੈ। ਦੋਂਨਾਂ ਪਰਿਵਾਰਾ ਦੇ ਮੈਂਬਰ, ਰਿਸ਼ਤੇਦਾਰ ਹੱਥ ਬੰਨੀ ਇੱਕ ਦੂਜੇ ਦੇ ਪਿਛੇ ਫਿਰਦੇ ਹਨ। ਨੀਵੇ, ਮਿੱਠੇ ਹੋ ਕੇ, ਹਰ ਮੁਸ਼ਕਲ ਕੰਮ ਇੱਕ ਦੂਜੇ ਤੋਂ ਕਰਾ ਲੈਂਦੇ ਹਨ। ਕਈ ਤਾਂ ਇੱਕ ਦੂਜੇ ਨੂੰ ਖੂਬ ਲੁੱਟਦੇ ਹਨ। ਦਾਜ ਦਿੰਦੇ ਹਨ। ਇਹ ਪਿਆਰ ਵਿੱਚ ਅੰਨ੍ਹੇ ਹੋ ਕੇ ਕੀਤਾ ਜਾਂਦਾ ਹੈ। ਪਰਿਵਾਰਾ ਦੇ ਮੈਂਬਰਾਂ, ਰਿਸ਼ਤੇਦਾਰਾਂ ਦੀ ਖੂਬ ਆਉ ਭਗਤ ਹੁੰਦੀ ਹੈ। ਇੱਜ਼ਤ ਹੁੰਦੀ ਹੈ। ਬੰਦਿਆਂ ਨੂੰ ਪੈਸੇ, ਸੋਨੇਂ ਨਾਲ ਤੋਲਿਆ ਜਾਂਦਾ ਹੈ। ਕੁੱਝ ਕੁ ਚਿਰ ਇੱਕ ਦੂਜੇ ਨੂੰ ਹਾਂਜੀ-ਹਾਂਜ਼ੀ ਕਰਦੇ ਹਨ। ਬਹੂ, ਪਤੀ, ਸੱਸ, ਸੌੁਹਰਾ, ਨੱਣਦਾ, ਦੇਵਰ, ਜੇਠ, ਪੂਰਾ ਪਰਿਵਾਰ ਇੱਕ ਦੂਜੇ ਨੂੰ ਸ਼ੁਰੂ ਵਿੱਚ ਬਹੁਤ ਮਾਂਣ ਦਿੰਦੇ ਹਨ। ਜੀਵਨ ਸੁਖੀ ਰਹਿੰਦਾ ਹੈ। ਪੂਰਾ ਪਰਿਵਾਰ ਮਿਲ ਕੇ ਰਲ ਕੇ ਘਰ ਦੇ ਕੰਮ ਕਰਦਾ ਹੈ। ਥੋੜੇ ਸਮੇਂ ਪਿਛੋਂ, ਇਹ ਲੋਕ ਇੱਕ ਦੂਜੇ ਦਾ ਆਦਰ ਕਰਨਾਂ ਭੁੱਲ ਜਾਦੇ ਹਨ। ਇੱਕ ਦੂਜੇ ਦੀ ਗੱਲ ਨਹੀਂ ਪਚਦੀ। ਘਰ ਵਿੱਚ ਇੱਕ ਦੂਜੇ ਦੀ ਗੱਲ ਨਹੀਂ ਸੁਣਦੇ। ਰਲ ਕੇ ਕੰਮ ਨਹੀਂ ਕਰਦੇ। ਹੰਕਾਂਰ ਹੋ ਜਾਂਦਾ ਹੈ। ਬੋਲ-ਚਾਲ ਗੰਦੀ ਹੋ ਜਾਂਦੀ ਹੈ। ਸ਼ਹਿਣ ਸ਼ੀਲਤਾ ਮੁੱਕ ਜਾਂਦੀ ਹੈ। ਪਿਆਰ ਮੁੱਕ ਜਾਂਦਾ ਹੈ। ਘਰ ਟੁੱਟਣ ਲੱਗਦਾ ਹੈ।

Comments

Popular Posts