ਭਾਗ 26 ਕਈਆਂ ਦੇ ਹੱਥ, ਪੈਰ ਜੀਬ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਕਈਆਂ ਦੇ ਹੱਥ, ਪੈਰ ਜੀਭ, ਦਿਮਾਗ, ਮਨ, ਅੱਖਾਂ ਕੰਟਰੌਲ ਵਿੱਚ ਨਹੀਂ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ

ਕਿਸੇ ਨੂੰ ਕੁੱਟਣਾਂ, ਜਾਨੋਂ ਮਾਰਨਾਂ, ਬੱਸਾਂ, ਬਿਲਡਿੰਗਾਂ ਦੀ ਭੰਨ ਤੋੜ ਕਰਨਾਂ, ਅੱਗਾਂ ਲਗਾਉਣਾਂ ਘੋਰ ਅਪਰਾਧ ਹੈ। ਬਹੁਤ ਵੱਡਾ ਪਾਪ ਹੈ। ਪਾਗ਼ਲਪਨ ਹੈ। ਪੱਸ਼ੂ ਵਿਰਤੀ ਹੈ। ਇਹ ਬੰਦਿਆਂ ਦਾ ਕੰਮ ਨਹੀਂ ਹੈ। ਐਸੇ ਲੋਕ ਮਨਸਿਕ ਤੌਰ ਤੇ ਬਿਮਾਰ ਹਨ। ਜੇ ਇਹੀ ਕੁੱਝ ਕੋਈ ਹੋਰ ਬੰਦਾ, ਐਸੇ ਗੁੱਸੇ ਵਾਲੇ ਬੰਦਿਆਂ ਨਾਲ ਕਰੇ। ਉਨਾਂ ਦੇ ਮਨ ਤੇ ਕੀ ਬੀਤੇਗੀ? ਐਸੀਆਂ ਬੇਵਕੂਫ਼ ਵਾਲੀਆਂ ਹਰਕਤਾਂ ਬੰਦ ਕਰਨੀਆਂ ਚਾਹੀਦੀਆਂ ਹਨ। ਐਸੇ ਬੰਦਿਆਂ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਕਿਸੇ ਦੀ ਪਿਟਾਈ ਕਰਨੀ। ਸਾਹਿੱਣ ਵਾਲੇ ਲਈ ਇਹ ਦਰਦ ਸਹਿੱਣਾਂ ਬਹੁਤ ਔਖਾ ਹੈ। ਕਈਆਂ ਦੇ ਹੱਥ, ਪੈਰ, ਜੀਭ, ਦਿਮਾਗ, ਮਨ, ਅੱਖਾਂ ਕੰਟਰੌਲ ਵਿੱਚ ਨਹੀਂ ਹਨ। ਜੋ ਹੱਥ ਵਿੱਚ ਹੁੰਦਾ ਹੈ। ਉਹ ਉਸ ਬੰਦੇ ਉਤੇ ਕੁੱਝ ਵੀ ਚੱਕ ਕੇ ਮਾਰਦੇ, ਸਿੱਟਦੇ ਹਨ। ਜਿਸ ਤੇ ਗੁੱਸਾ ਹੁੰਦਾ ਹੈ। ਲੱਤਾਂ ਪੈਰਾਂ ਨਾਲ ਠੇਡੇ ਮਾਰ ਕੇ ਕੁੱਟਦੇ ਹਨ। ਤੇਜ ਧਾਰ ਚਾਕੂ, ਕਿਰਪਾਨ ਨਾਲ ਖੂਨ ਕੱਢ ਦਿੰਦੇ ਹਨ। ਦੂਜਿਆਂ ਤੇ ਬਹੁਤ ਛੇਤੀ ਗੁੱਸਾ ਕਰਦੇ ਹਨ। ਜੇ ਕਿਸੇ ਨੇ ਕੁੱਝ ਉਨਾਂ ਦੀ ਸੋਚ ਤੋਂ ਗੱਲ਼ਤ ਕੀਤਾ। ਕੋਈ ਚੀਜ਼ ਟੁੱਟ ਗਈ। ਜੇ ਕਿਸੇ ਤੋਂ ਸਮੇਂ ਤੇ ਨਹੀਂ ਪਹੁੰਚਿਆ ਗਿਆ। ਜੇ ਕਿਸੇ ਨੇ ਕੋਈ ਗੱਲ ਠੁਕਰਾ ਦਿੱਤੀ। ਕਈ ਲੋਕਾਂ ਨੂੰ ਬਹੁਤ ਗੁੱਸਾ ਆ ਜਾਂਦਾ ਹੈ। ਆਪੇ ਤੋਂ ਬਾਹਰ ਹੋ ਜਾਂਦੇ ਹਨ। ਪਾਗਲਾਂ ਵਾਲੀਆਂ ਹਰਕੱਤਾਂ ਕਰਦੇ ਹਨ। ਗੁੱਸਾ ਹੌਲਾ ਕਰਨ ਲਈ ਮਰਦ ਜੁੱਤੀ, ਡਾਂਗ, ਘੁਸੁੰਨ, ਥੱਪੜ ਮਾਰਦੇ ਹਨ।

ਕਈ ਬੱਚੇ ਨੌਜੁਵਾਨ ਹੋ ਕੇ ਵੀ ਮਾਪਿਆਂ, ਰਿਸ਼ਤੇਦਾਰਾਂ ਮੂਹਰੇ ਡਰਦੇ-ਡਰਦੇ ਜਾਂਦੇ ਹਨ। ਪਤਾ ਹੁੰਦਾ ਹੈ। ਘਰ ਜਾਂਦਿਆਂ ਦੇ ਛਿੱਤਰ ਪੈਣੇ ਹੀ ਹਨ। ਮਾਂ ਦੇ ਜੋ ਵੀ ਹੱਥ ਆਉਂਦਾ ਹੈ। ਗਲਾਸ, ਕੌਲੀ, ਵੇਲਣਾਂ ਮਾਰਦੀ ਹੈ। ਇੱਕ ਬੱਚਾ ਰੋਈ ਜਾ ਰਿਹਾ ਸੀ। ਉਸ ਦੀ ਮਾਂ ਸਬਜ਼ੀ ਕੱਟ ਰਹੀ ਸੀ। ਮਾਂ ਨੂੰ ਯਾਦ ਹੀ ਨਹੀਂ ਰਿਹਾ, ਇਹ ਤਾਂ ਚਾਕੂ ਹੈ। ਚਾਕੂ ਮਾਰਨ ਨਾਲ ਬੱਚੇ ਦੇ ਦਰਦ ਹੋ ਸਕਦਾ ਹੈ। ਮਾਂ ਨੇ ਬੱਚੇ ਦੇ ਚਾਕੂ ਹੀ ਮਾਰ ਦਿੱਤਾ। ਬੱਚੇ ਦੀ ਨਸ ਕੱਟੀ ਗਈ। ਖੂਨ ਵਹਿੱਣ ਨਾਲ ਉਹ ਮਰ ਗਿਆ। ਇੱਕ ਨਿੱਕੀ ਬੱਚੀ ਤਿੰਨ ਕੋ ਸਾਲਾਂ ਦੀ ਰੋਈ ਜਾ ਰਹੀ ਸੀ। ਉਸ ਦੇ ਬਾਪ ਨੂੰ ਇੰਨਾਂ ਗੁੱਸਾ ਆਇਆ। ਉਸ ਨੂੰ ਚੱਕ ਕੇ, ਪੂਰੇ ਜ਼ੋਰ ਨਾਲ ਬਾਂਣ ਦੇ ਮੰਜੇ ਤੇ ਮਾਰਿਆ। ਬੱਚੀ ਚੁੱਪ ਨਹੀਂ ਹੋਈ। ਕੁੜੀ ਦਾ ਸਿਰ ਮੰਜੇ ਦੀ ਬਾਹੀ ਤੇ ਵੀ ਵੱਜ ਸਕਦਾ ਸੀ। ਉਹ ਭੂਜੇ ਸੀਮਿੰਟ ਦੇ ਫ਼ਰਸ਼ ਤੇ ਡਿੱਗ ਸਕਦੀ ਸੀ। ਸਿਰ ਮਤੀਰੇ ਵਾਂਗ ਪਾਟ ਸਕਦਾ ਸੀ। ਜੇ ਉਹ ਮਰ ਵੀ ਜਾਂਦੀ। ਪੰਜਾਬ ਦੇ ਪਿੰਡ ਵਿੱਚ ਪਿਉ ਨੂੰ ਕੌਣ ਪੁੱਛਣ ਵਾਲਾ ਸੀ? ਚੱਕ ਕੇ ਕਿਸੇ ਖੇਤ ਵਿੱਚ ਦੱਬ ਦਿੰਦਾ। ਐਸੀਆਂ ਘੱਟਨਾਂਵਾਂ ਨਾਲ ਪਤਾ ਨਹੀਂ ਕਿੰਨੇ ਲੋਕ ਘਰਾਂ ਵਿੱਚ ਮਰਦੇ ਹਨ? ਕਿਹਾ ਜਾਂਦਾ ਹੈ। ਉਸ ਨੇ ਜ਼ਹਿਰ ਖਾ ਲਈ। ਫਾਹਾ ਲੈ ਲਿਆ। ਛੱਤ ਤੋਂ ਡਿੱਗ ਗਿਆ। ਕਈ ਤਾਂ ਡਿੱਗਦੇ ਹੀ ਖੂਹ ਵਿੱਚ ਹਨ। ਸਾਰਾ ਇਲਜ਼ਾਮ ਸਰਕਾਰ ਸਿਰ ਆਉਂਦਾ ਹੈ। ਉਹ ਫ਼ਸਲਾਂ ਦਾ ਮੁੱਲ, ਸਹੀਂ ਖਾਦ, ਬੀਜ ਨਹੀਂ ਦੇ ਰਹੀ। ਜੋ ਘਰਾਂ ਵਿੱਚ ਲੜਾਈਆਂ ਹੁੰਦੀਆਂ ਹਨ। ਉਸ ਵਿੱਚ ਤਾਂ ਸਰਕਾਰ ਨਹੀਂ ਆਉਂਦੀ। ਕੁੜੀ ਦੇ ਵਿਆਹ ਵਿੱਚ ਪੈਲਿਸ ਵਿੱਚ ਬਹੁਤ ਖ਼ਰਚਾ ਹੋ ਗਿਆ। ਸ਼ਾਨੋਂ-ਸ਼ੋਕਤ ਲੋਕਾਂ ਨੂੰ ਦਿਖ਼ਾ ਕੇ, ਕਰਜ਼ਾ ਸਿਰ ਚੜ੍ਹ ਗਿਆ। ਮੁੰਡਾ ਪਾਸ ਨਹੀਂ ਹੋਇਆ। ਘਰ ਦੇ ਮਰਦ ਕੰਮ ਵਿੱਚ ਮਿਹਨਤ ਨਹੀਂ ਕਰਦੇ। ਸਬ ਕੇਸ ਮੰਤਰੀ ਸਿਰ ਪੈਂਦੇ ਹਨ।

ਇੱਕ ਹੋਰ ਵੀ ਖ਼ਬਰ ਦਾ ਪਤਾ ਲੱਗਾ। ਕੁੜੀ ਦੇ ਵਿਆਹ ਵਾਲੇ ਦਿਨ, ਇੱਕ ਪਿਤਾ ਆਪ ਨੂੰ ਅੱਗ ਲਾ ਕੇ ਮਰ ਗਿਆ। ਕੋਈ ਪਿਉ ਧੀ ਦੇ ਕੰਨਿਆਂ ਦਾਨ ਕਰਨ ਵੇਲੇ, ਐਸੀ ਹਰਕਤ ਨਹੀਂ ਕਰਦਾ। ਕੋਈ ਸਿਆਣਾ ਬੰਦਾ ਕਾਰਜ ਵਿੱਚ ਸਿਆਪਾ ਨਹੀਂ ਪਾਉਂਦਾ। ਕੁੜੀ ਦੇ ਵਿਆਹ ਦੀ ਸਾਰੀ ਤਿਆਰੀ ਠੀਕ-ਠਾਕ ਹੋ ਗਈ ਸੀ। ਕੁੜੀ ਦੇ ਚਾਚੇ, ਤਾਏ, ਭੈਣ, ਭਰਾ ਘਰ ਇਕੱਠੇ ਹੋਏ ਸਨ। ਸਬ ਸਾਥ ਦੇ ਰਹੇ ਸਨ। ਪੈਸੇ ਦੀ ਮਦੱਦ ਕਰ ਦਿੱਤੀ ਸੀ। ਫਿਰ ਵੀ ਪਿਉ ਕਿਉਂ ਅੱਗ ਲਾ ਕੇ ਮਰ ਗਿਆ? ਉਹ ਆਪ ਬਿਲਕੁਲ ਨਹੀਂ ਮਰਿਆ। ਉਸ ਨੂੰ ਪਹਿਲਾਂ ਮਾਰਿਆ ਗਿਆ। ਫਿਰ ਅੱਗ ਲਾ ਕੇ ਜਾਲ਼ ਦਿੱਤਾ। ਜਦੋਂ ਕਿਸੇ ਨੂੰ ਜਾਂਣੇ-ਅਣਜਾਂਣੇ ਵਿੱਚ ਅੱਗ ਦਾ ਸੇਕ ਲੱਗਦਾ ਹੈ। ਬੰਦਾ ਬਚਣ ਦੀ ਕੋਸ਼ਸ਼ ਕਰਦਾ ਹੈ। ਅੱਧ-ਪਚੱਦ ਬਚ ਜਾਂਦਾ ਹੈ। ਇਕ ਹੋਰ ਵੀ ਗੱਲ ਹੋ ਸਕਦੀ ਹੈ। ਕਿਸੇ ਨੇ ਉਸ ਤੋਂ ਪੈਸੇ ਖੋਹ ਲਏ। ਜਾਂ ਫਿਰ ਕੁੜੀ ਦਾ ਕੋਈ ਯਾਰ ਹੋਵੇਗਾ। ਉਸ ਨੇ ਮਾਰ ਕੇ ਅੱਗ ਲਾ ਦਿੱਤੀ। ਵਿਆਹ ਰੋਕ ਦਿੱਤਾ।

ਐਸੇ ਗੁੱਸੇ ਵਾਲੇ ਨੂੰ ਇਹ ਮਹਿਸੂਸ ਹੀ ਨਹੀਂ ਹੁੰਦਾ। ਕਿਸੇ ਦੇ ਕੁੱਝ ਮਾਰਨ ਨਾਲ ਅੱਗਲੇ ਦੇ ਦਰਦ ਹੁੰਦਾ ਹੈ। ਖੂਨ ਵੀ ਨਿੱਕਲ ਸਕਦਾ ਹੈ। ਲੱਤ ਬਾਂਹ ਵੀ ਟੁੱਟ ਸਕਦੀ ਹੈ। ਉਹ ਮਰ ਵੀ ਸਕਦਾ ਹੈ। ਉਹ ਮਾਰਨ ਵਾਲੇ ਨੂੰ ਕੋਈ ਪ੍ਰਵਾਹ ਨਹੀਂ ਹੁੰਦੀ। ਕਈ ਤਾਂ ਸੱਟ ਮਾਰਨ ਪਿਛੋਂ ਇਹ ਵੀ ਫਰਜ਼ ਪੂਰਾ ਕਰ ਦਿੰਦੇ ਹਨ। ਲੱਗੇ ਫੱਟ ਤੇ ਟਾਂਕੇ ਵੀ ਲਗਵਾ ਦਿੰਦੇ ਹਨ। ਟੀਚਰ ਲੱਤ, ਡੰਡਾ, ਕਿਤਾਬ, ਕਾਪੀ ਮਾਰਦੇ ਹਨ। ਸਾਡੇ ਹਿਸਾਬ ਦੀ ਟੀਚਰ ਹਰਪਾਲ ਸੀ। ਜੇ ਕੋਈ ਉਬਾਸੀ ਵੀ ਲੈਂਦਾ ਸੀ। ਉਹ ਇੰਨੀ ਨਸ਼ੀਨੇ ਵਾਜ਼ ਜ਼ਨਾਨੀ ਸੀ। ਸਟੂਡੈਂਟ ਦੇ ਮੂੰਹ ਅੱਡਦੇ-ਅੱਡਦੇ ਚਾਕ ਸਿਧਾ ਮੂੰਹ ਵਿੱਚ ਮਾਰਦੀ ਸੀ। ਭਾਵੇਂ ਬੱਚੇ ਦੇ ਮੂੰਹ ਵਿਚ ਦੀ ਚਾਕ ਸੰਘ ਅੰਦਰ ਵੱਜਦਾ। ਹੱਥੂ ਆ ਜਾਂਦਾ। ਉਹ ਮਰ ਵੀ ਸਕਦਾ ਸੀ। ਮੂੰਹ ਦੀ ਥਾਂ ਅੱਖ ਵਿੱਚ ਚਾਕ ਵੱਜ ਸਕਦਾ ਸੀ। ਉਬਾਸੀ ਆਉਣੀ ਸਰੀਰ ਦੀ ਕਿਰਿਆ ਹੈ। ਨੀਂਦ ਆਉਣ ਨਾਲ, ਥਕੇਵੇ ਨਾਲ ਉਬਾਸੀ ਆਉਂਦੀ ਹੈ। ਉਸ ਬਾਰੇ ਪਿਛੇ ਜਿਹੇ ਇਹ ਵੀ ਸੁਣਿਆ ਗਿਆ। ਉਸ ਨੇ ਜ਼ਹਿਰ ਖਾ ਕੇ ਮਰਨ ਦੀ ਕੋਸ਼ਸ਼ ਕੀਤੀ ਸੀ। ਕਿਉਂਕਿ ਉਸ ਨੇ ਆਪਦੇ ਪਤੀ ਨੂੰ ਕਿਸੇ ਹੋਰ ਔਰਤ ਨਾਲ ਦੇਖ਼ ਲਿਆ ਸੀ। ਐਸੇ ਲੋਕ ਗੁੱਸੇ ਵਿੱਚ ਕੁੱਝ ਵੀ ਕਰ ਸਕਦੇ ਹਨ। ਪੰਜਵੀਂ ਕਲਾਸ ਵਿੱਚ ਇੱਕ ਨਵਾਂ ਮੁੰਡਾ ਕਲਾਸ ਵਿੱਚ ਆਇਆ ਸੀ। ਉਹ ਨਾਲ ਵਾਲੇ ਮੁੰਡੇ ਨਾਲ ਕੋਈ ਗੱਲ ਕਰ ਰਿਹਾ ਸੀ। ਮਸਟਰ ਨੇ ਉਸ ਮੁੰਡੇ ਨੂੰ ਖੜ੍ਹਾ ਕੀਤਾ। ਉਸ ਦੇ ਮੂੰਹ ਤੇ ਥੱਪੜ ਮਾਰਿਆ। ਪੰਜੇ ਉਂਗ਼ਲਾਂ ਦਾ ਨੀਲਾ ਨਿਸ਼ਾਨ, ਗੋਰੀ ਲਾਲ ਗੱਲ ਤੇ ਛੱਪ ਗਿਆ। ਦੂਜੇ ਮੁੰਡੇ ਨੇ ਦੱਸਿਆ, " ਉਸ ਦੀ ਗੱਲਤੀ ਨਹੀਂ ਸੀ। ਮੈਂ ਉਸ ਨੂੰ ਪੜ੍ਹਾਈ ਬਾਰੇ ਕੁੱਝ ਪੁੱਛਿਆ ਸੀ। " ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗਾ। ਉਹ ਮੁੰਡਾ ਸਾਰੀ ਕਲਾਸ ਤੋਂ ਹੁਸ਼ਿਆਰ ਹੈ। ਟੀਚਰਾਂ ਨੂੰ ਕੌਣ ਸਮਝਾ ਸਕਦਾ ਹੈ? ਕਈ ਟੀਚਰਾਂ ਨੇ ਜੋ ਸਟੂਡੈਂਟਸ ਨੂੰ ਨਿਕੰਮੇ, ਨਲਾਇਕ ਕਿਹਾ ਹੁੰਦਾ ਹੈ। ਉਹ ਬਹੁਤ ਕਾਂਮਜ਼ਾਬ, ਸੂਜਵਾਨ ਇਨਸਾਨ ਬੱਣਦੇ ਹਨ।

ਇੱਕ ਹੋਰ ਮਾਸਟਰਨੀ ਹੁੰਦੀ ਸੀ। ਉਹ ਨਿੱਕੇ-ਨਿੱਕੇ 6, 7, 8, 9, 10, 11 ਸਾਲਾਂ ਦੇ ਮੁੰਡੇ ਕੁੜੀਆਂ ਨੂੰ ਬਰਾਬਰ ਕੁੱਟਦੀ ਸੀ। ਕਿਸੇ ਨਾਲ ਲਿਹਾਜ ਨਹੀਂ ਕਰਦੀ ਸੀ। ਉਸ ਨੇ ਮੋਟਾ ਡੰਡਾ ਰੱਖਿਆ ਹੁੰਦਾ ਸੀ। ਉਸ ਨੂੰ ਗੁੱਸਾ ਬਹੁਤ ਆਉਂਦਾ ਸੀ। ਜਿਵੇਂ ਬੱਚਿਆਂ ਦੀ ਦੁਸ਼ਮੱਣ ਹੋਵੇ। ਕਿਸੇ ਬੱਚੇ ਦੇ ਮਾਂ-ਪਿਉ ਵਿੱਚ ਵੀ ਇੰਨੀ ਹਿੰਮਤ ਨਹੀਂ ਸੀ। ਉਸ ਨੂੰ ਬੱਚੇ ਕੁੱਟਣ ਤੋਂ ਰੋਕ ਸਕੇ। ਵੈਸੇ ਵੀ ਲੋਕ ਸਮਝਦੇ ਹਨ। ਟੀਚਰ ਬੱਚੇ ਦੀ ਮਾਰ-ਕੁੱਟ ਕਰਨ, ਤਾਂ ਹੀ ਬੱਚੇ ਪੜ੍ਹਦੇ ਹਨ। ਜੋ ਬੱਚਿਆਂ ਦੇ ਵਿਕਾਸ ਲਈ ਬਹੁਤ ਗੱਲ਼ਤ ਹੈ। ਇਸ ਦੀ ਰੱਬ ਨੇ ਉਸ ਨੂੰ ਸਜ਼ਾ ਦਿੱਤੀ। ਉਸ ਦੇ 20 ਬੱਚਾ ਨਹੀਂ ਹੋਇਆ। ਫਿਰ ਮੁੰਡਾ ਹੋਇਆ। ਉਹ ਜਨਮ ਲੈ ਕੇ ਹੀ ਮਰ ਗਿਆ। ਹਰ ਗੁਨਾਹ ਦੀ ਸਜ਼ਾ ਮਿਲਦੀ ਹੈ। ਕਨੇਡਾ ਵਿੱਚ ਕਿਸੇ ਬੱਚੇ, ਪਤਨੀ, ਪਤੀ ਜਾਂ ਕਿਸੇ ਹੋਰ ਨੂੰ ਇੱਕ ਦੋ, ਚਾਰ ਬਾਰ ਕੁੱਟਣ ਦੀ ਜੇਲ ਸਾਲ ਦੋ ਸਾਲ ਹੋ ਸਕਦੀ ਹੈ। ਸੱਟਾਂ ਦੇ ਅਧਾਰ ਤੇ ਜੇਲ ਹੋਰ ਵੀ ਵੱਧ ਹੋ ਸਕਦੀ ਹੈ। ਜੇ ਕਿਸੇ ਨੇ, ਇਰਾਦੇ ਕੱਤਲ ਨਾਲ ਕੁੱਟਿਆ ਹੈ। ਸੱਤ ਸਾਲ ਸਜ਼ਾ ਹੈ।

ਕਿਸੇ ਨੂੰ ਗੁੱਸਾ ਆਉਂਦਾ ਹੈ। ਉਹ ਗੰਨ ਕੱਢ ਕੇ, ਗੋਲ਼ੀ ਮਾਰਦਾ ਹੈ। ਕਈਆਂ ਦਾ ਗੁੱਸਾ ਇੰਨਾਂ ਸਮਾਂ ਰਹਿੰਦਾ ਹੈ। ਬੰਦਾ ਗੰਨ ਖ੍ਰੀਦਦਾ ਹੈ। ਕਈ ਘੰਟਿਆਂ, ਦਿਨਾਂ ਪਿਛੋਂ ਵੀ ਗੁੱਸਾ ਚੜ੍ਹਾਉਣ ਵਾਲੇ ਨੂੰ ਗੋਲ਼ੀ ਮਾਰ ਦਿੰਦਾ ਹੈ। ਜਾਂ ਗੰਨ ਵਾਲਾ ਬੰਦਾ ਖ੍ਰੀਦਦਾ ਹੈ। ਉਸ ਨੂੰ ਪੈਸੇ ਜਾਂ ਕੁੱਝ ਹੋਰ ਚੀਜ਼ ਦੇ ਕੇ, ਉਸ ਨੂੰ ਮਰਵਾ ਦਿੰਦਾ ਹੈ। ਕਿਸੇ ਨੂੰ ਵੀ ਕੁੱਟਣਾਂ, ਜਾਨੋਂ ਮਾਰਨਾਂ ਕੀ ਠੀਕ ਹੈ? ਕੀ ਇਹ ਬਹੁਤ ਪਿਆਰ ਕਰਨ ਦੀ ਨਿਸ਼ਾਨੀ ਹੈ? ਐਸੇ ਗੁੱਸੇ ਵਾਲੇ ਲੋਕ ਸਮਝਦੇ ਹਨ। ਕੀ ਉਹ ਗੁੱਸੇ ਨਾਲ ਲੋਕਾਂ ਨੂੰ ਸਿੱਧੇ ਰਾਹ ਪਾ ਕੇ, ਆਪਦੀ ਸੋਚ ਮੁਤਾਬਿਕ ਸਹੀਂ ਲਾਈਨ ਤੇ ਲੈ ਆਉਣਗੇ?ਹੋ ਸਕਦਾ ਹੈ, ਜੇ ਬਦਲੇ ਦੀ ਭਾਵਨਾਂ ਜਾਗ ਗਈ। ਅੱਗਲਾ ਵੀ ਐਸਾ ਕੁੱਝ ਕਰ ਸਕਦਾ ਹੈ।

ਇਸ ਤਰਾਂ ਕੁੱਟ-ਮਾਰ ਕੇ, ਲੋਕਾਂ ਨੂੰ ਕੰਟਰੌਲ, ਸਿੱਧੇ ਕਰਨ ਦੀ ਕੋਸ਼ਸ਼ ਕੀਤੀ ਜਾਂਦੀ ਹੈ। ਗੁੱਸਾ ਆਉਣ ਵਾਲੇ ਲੋਕ ਸੋਚਦੇ ਹਨ। ਲੋਕ ਮੇਰੇ ਮੁਤਾਬਿਕ ਚੱਲਣ। ਹੋ ਸਕੇ ਤਾਂ ਗੁੱਸਾ ਚੜ੍ਹੇ ਲੋਕਾਂ ਤੋਂ ਆਪਦਾ ਬਚਾ ਆਪੇ ਕਰੋ। ਲੋਕਾਂ ਨੂੰ ਕੰਟਰੌਲ ਕਰਨ ਦੀ ਥਾਂ ਉਹ ਭੁੱਲ ਗਏ ਹਨ। ਮਨ ਜੀਤੇ ਜਗ ਜੀਤ। ਆਪਦੇ ਮਨ ਤੇ ਕਾਬੂ ਕਰਨਾਂ ਹੈ। ਲੋਕਾਂ ਤੋਂ ਉਮੀਦ ਨਹੀਂ ਕਰਨੀ। ਉਨਾਂ ਨੂੰ ਡਰਾ, ਧੱਮਕਾ ਕੇ ਬਦਲ ਨਹੀਂ ਸਕਦੇ। ਨਾਂ ਹੀ ਐਸਾ ਕਰਨ ਨਾਲ ਕਿਸੇ ਨੂੰ ਸ਼ਾਂਤੀ ਮਿਲੀ ਹੈ। ਅੱਗਲੇ ਨੂੰ ਦੁੱਖ ਦੇ ਕੇ, ਸਗੋਂ ਬੰਦਾ ਆਪ ਬੇਚੈਨ ਹੋ ਜਾਂਦਾ ਹੈ। ਜੇ ਕਿਸੇ ਨੂੰ ਸਮਝਾਉਣ ਦੀ ਵੀ ਕੋਸ਼ਸ਼ ਕਰਨੀ ਹੈ। ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਗੁੱਸਾ ਦਵਾਉਣ ਵਾਲੇ ਲੋਕਾਂ ਦੇ ਜਾਂਣ-ਪਛਾਂਣ ਵਾਲਿਆਂ ਨਾਲ ਗੱਲ-ਬਾਤ ਕਰਕੇ, ਹੱਲ ਕੱਢ ਹੋ ਸਕਦਾ ਹੈ। ਉਸ ਦੇ ਮਾਂਪਿਆਂ, ਦੋਸਤਾਂ ਨਾਲ ਗੱਲ ਕੀਤੀ ਜਾ ਸਕਦੀ ਹੈ। ਬੈਠ ਕੇ ਗੱਲ ਕੀਤੀ ਜਾ ਸਕਦੀ ਹੈ। ਕਿਸੇ ਨੂੰ ਕੁੱਟਣਾਂ, ਜਾਨੋਂ ਮਾਰਨਾਂ ਸਹੀਂ ਰਸਤਾ ਨਹੀਂ ਹੈ।

ਕਈ ਲੋਕ ਜੀਭ ਨਾਲ ਗੰਦਾ ਬੋਲ ਕੇ, ਗਾਲ਼ਾਂ ਕੱਢ ਕੇ, ਮਨ ਦਾ ਗੁੱਸਾ ਕੱਢਦੇ ਹਨ। ਸਰੀਫ਼ ਬੰਦਿਆਂ ਨੂੰ ਗੰਦਾ ਬੋਲ ਕੇ, ਲੋਕਾਂ ਵਿੱਚ ਬਦਨਾਂਮ ਕਰਦੇ ਹਨ। ਕਈ ਮਨ ਵਿੱਚ ਗੁੱਸਾ ਰੱਖਦੇ ਹਨ। ਜਿਸ ਨਾਲ ਦਿਮਾਗ ਖ਼ਰਾਬ ਹੁੰਦਾ ਹੈ। ਅੱਖਾਂ ਮਾੜਾ ਦੇਖਦੀਆਂ ਹਨ। ਅੱਖਾਂ ਨਾਲ ਦੇਖ਼ ਕੇ, ਬੰਦਾ ਕਿਸੇ ਦਾ ਬੁਰਾ ਕਰਦਾ ਹੈ। ਕਈ ਤਾਂ ਐਸੇ ਲੋਕ ਵੀ ਹਨ। ਦੂਜੇ ਦੀ ਪ੍ਰਾਪਟੀ, ਬੱਸਾ, ਟਰੱਕਾਂ ਦੀ ਭੰਨ ਤੋੜ ਕਰਦੇ ਹਨ। ਅੱਗ ਲਗਾਉਂਦੇ ਹਨ। ਬੰਦੇ ਮਾਰਦੇ ਹਨ। ਦੇਸ਼, ਸਮਾਜ ਦਾ ਨੁਕਸਾਨ ਕਰਦੇ ਹਨ। ਲੋਕਾਂ ਦੀ ਜਿੰਦਗੀ ਵਿੱਚ ਘੱੜ-ਮੱਸ ਪਾਉਂਦੇ ਹਨ। ਐਸੇ ਲੋਕ ਹੋਰਾਂ ਬੰਦਿਆਂ ਨੂੰ ਮਰਵਾਉਂਦੇ ਹਨ। ਆਪ ਦੂਜੇ ਦੇ ਮੋਂਡੇ ਤੇ ਰੱਖ ਕੇ ਬਦੂੰਕ ਚਲਾਉਂਦੇ ਹਨ। ਐਸੇ ਬਦਮਾਸ਼ ਲੋਕਾਂ ਬਾਰੇ ਲੋਕ ਕਿਵੇਂ ਸਮਝਣਗੇ? ਚੱਕ-ਥੱਲ ਵਾਲੇ ਲੋਕਾਂ ਤੋਂ ਬਚਣਾਂ ਚਾਹੀਦਾ ਹੈ। ਮਦਾਰੀ ਦੇ ਬਾਂਦਰ ਨੱਚਾਉਣ ਵਾਂਗ ਲੋਕਾਂ ਨੂੰ ਬੇਵਕੂਫ਼ ਬੱਣਾਂ ਕੇ, ਮੂਹਰੇ ਲਾਇਆ ਜਾਂਦਾ ਹੈ। ਇਸ ਦਾ ਸ਼ਿਕਾਰ ਪੂਰਾ ਸਮਾਜ ਹੁੰਦਾ ਹੈ। ਜਦੋਂ ਵੀ ਕਿਤੇ ਚੱਕਾ ਜਾਮ ਹੁੰਦਾ ਹੈ। ਲੋਕਾਂ ਦੇ ਬਿਜ਼ਨਸ, ਆਵਾਜਾਈ ਦੇ ਸਾਧਨ ਠੱਪ ਹੋ ਜਾਂਦੇ ਹਨ। ਹਵਾਈ ਜਾਹਾਜ਼ ਦੇ ਸਫ਼ਰ ਕਰਨ ਵਾਲਿਆ ਨੂੰ ਦੁਆਰਾ ਕਿਰਾਇਆ ਭਰਨਾਂ ਪੈਂਦਾ ਹੈ। ਬਦਮਾਸ਼ੀ ਕਰਨ ਵਾਲੇ ਐਸੇ ਨੁਕਸਾਨਾਂ ਦਾ ਅੰਨਦਾਜ਼ਾ ਵੀ ਨਹੀਂ ਲਗਾ ਸਕਦੇ। ਇੰਨਾਂ ਦੀ ਇਸ ਸ਼ਰਾਰਤ ਨਾਲ ਕਿੰਨੇ ਲੋਕ ਅੰਨ ਵੱਲੋਂ ਭੁੱਖੇ ਰਹਿ ਸਕਦੇ ਹਨ। ਬੱਚਿਆਂ ਨੂੰ ਪੀਣ ਨੂੰ ਦੁੱਧ ਨਹੀਂ ਮਿਲੇਗਾ। ਲੋਕ ਕਿੰਨੀਆਂ ਦਰਸੀਸਾਂ ਦਿੰਦੇ ਹਨ। ਐਸੇ ਲੋਕ ਹੋਰਾਂ ਨੂੰ ਦੁੱਖੀ ਕਰਕੇ, ਖੁਸ਼ ਕਿਵੇਂ ਹੋ ਸਕਦੇ ਹਨ?

Comments

Popular Posts