ਭਾਗ 11 ਮੌਤ ਦਾ ਮਾਤਮ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਮੌਤ ਦਾ ਮਾਤਮ ਕਿੰਨਾਂ ਕੁ ਚਿਰ ਮਨਾਂਉਣਾਂ ਹੈ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਦੋਸਤ ਦੀ ਮੌਤ ਹੋਵੇ ਕਦੇ-ਕਦੇ ਉਸ ਨੂੰ ਚੇਤਾ ਕਰਨ ਤੇ ਦੁੱਖ ਮਹਿਸੂਸ ਹੁੰਦਾ ਹੈ। ਗੁਆਂਢੀ ਦੇ ਘਰ ਕੋਈ ਮਰ ਜਾਵੇ। ਕੋਈ ਖਾਸ ਫ਼ਰਕ ਨਹੀਂ ਪੈਂਦਾ। ਬੰਦਾ ਜਾ ਕੇ, ਬਿੰਦ ਬੈਠ ਕੇ, ਅਫ਼ਸੋਸ ਕਰ ਆਉਂਦਾ ਹੈ। ਆਪਣਿਆਂ ਦੀ ਮੌਤ ਦਾ ਦੁੱਖ ਜ਼ਿਆਦਾ ਹੁੰਦਾ ਹੈ। ਘਰ ਵਿੱਚ ਮੌਤ ਹੋਵੇ। ਰੋਟੀ ਖਾਂਣ ਨੂੰ ਮਨ ਨਹੀਂ ਕਰਦਾ। ਕਿਤੇ ਮਨ ਨਹੀਂ ਲਗਦਾ। ਦੁੱਖ ਵਿੱਚ ਜਾਨ ਰਹਿੰਦੀ ਹੈ। ਕਿਸੇ ਦੀਆਂ ਗੱਲਾਂ ਚੰਗੀਆਂ ਨਹੀਂ ਲੱਗਦੀਆਂ। ਨਾਂ ਹੀ ਗੱਲਾਂ ਕਰਨ ਨੂੰ ਜੀਅ ਕਰਦਾ ਹੈ। ਜੇ ਕਮਾਂਉਣ ਵਾਲਾ ਮਰ ਜਾਵੇ। ਪੂਰਾ ਟੱਬਰ ਰੁਲ ਜਾਂਦਾ ਹੈ। ਕਿਉਂਕਿ ਬਾਕੀ ਘਰ ਦੇ ਮੈਂਬਰਾਂ ਨੂੰ ਕੰਮ ਕਰਨ ਦੀ ਆਦਤ ਨਹੀਂ ਹੁੰਦੀ। ਜੇ ਸਾਰੇ ਘਰ ਦੇ ਬੰਦੇ ਕੰਮ ਕਰਦੇ ਹੋਣ। ਕੋਈ ਮਰੇ ਨੂੰ ਨਹੀਂ ਰੋਂਦਾ। ਕਈ ਕਮਾਂਈ ਕਰਨ ਦੇ ਜੋਗ ਨਹੀਂ ਹੁੰਦੇ। ਨਿੱਕੇ ਬੱਚਿਆਂ ਦਾ ਬਾਪ ਮਰ ਜਾਵੇ। ਉਹ ਕੀ ਕਰਨਗੇ? ਜੇ ਕੋਈ ਮਦੱਦ ਨਹੀਂ ਕਰੇਗਾ। ਭੁੱਖੇ ਮਰ ਜਾਂਣਗੇ। ਬਹੁਤੀਆਂ ਔਰਤਾਂ ਆਪ ਨੂੰ ਕੰਮਜ਼ੋਰ ਤੇ ਸ਼ਰਮਾਕਲ ਸਮਝਦੀਆਂ ਹਨ। ਹਿੰਮਤ ਕਰਨ ਤੇ ਸ਼ਰਮ ਉਤਾਰਨ ਤੋਂ ਬਗੈਰ ਦੁਨੀਆਂ ਤੇ ਕੋਈ ਸਫ਼ਲ ਤੇ ਕਾਂਮਜਾਬ ਨਹੀਂ ਹੋ ਸਕਦਾ। ਕਈ ਮਰੇ ਨੂੰ ਹੀ ਬੈਠੇ ਰੋਈ ਜਾਂਦੇ ਹਨ। ਰੋਵੋ ਜਿੰਨਾਂ ਵੀ ਜੀਅ ਕਰਦਾ ਹੈ। ਮਰੇ ਨੇ ਮੁੜ ਕੇ ਨਹੀਂ ਆਉਣਾਂ। ਕੌਣ ਕਿੰਨਾਂ ਚਿਰ ਰੋਇਆ ਹੈ? ਨਾਂ ਹੀ ਉਸ ਨੇ ਦੇਖ਼ਣ ਆਉਣਾਂ ਹੈ। ਅੱਖਾਂ ਦਾ ਕੋੜਾ ਪਾਣੀ ਕੱਢ ਕੇ, ਅੱਖਾ ਵਿੱਚ ਜਖ਼ਮ ਨਾਂ ਕਰੀਏ। ਅੱਖਾਂ ਮਲਣ ਨਾਲ ਜਖ਼ਮੀ ਹੁੰਦੀਆਂ ਹਨ। ਅੱਖਾਂ ਦੀਆਂ ਗੁਥਲੀਆਂ ਦਾ ਪਾਣੀ ਸੁਕਣ ਨਾਲ ਅੱਖਾਂ ਅੰਦਰੋਂ ਡੈਮਜ਼ ਹੁੰਦੀਆਂ ਹਨ। ਜਿੰਨਾਂ ਕੁ ਪਾਣੀ ਆਪੇ ਵਹਿੰਦਾ ਹੈ। ਉਹ ਸੇਹਿਤ ਲਈ ਵੀ ਠੀਕ ਹੈ। ਮਲੋਮੱਲੀ ਰੋ ਕੇ ਅੱਖਾਂ ਥੱਕ ਜਾਂਦੀਆਂ ਹਨ। ਹੁੰਝੂ ਵੀ ਮੁੱਕ ਜਾਂਦੇ ਹਨ। ਮਰੇ ਦੀ ਮੌਤ ਦਾ ਮਾਤਮ ਕਿੰਨਾਂ ਕੁ ਚਿਰ ਮਨਾਂਉਣਾਂ ਹੈ? ਜਿੰਨੀ ਛੇਤੀ ਸੋਗ ਵਿਚੋਂ ਨਿੱਕਲਿਆ ਜਾਵੇ। ਉਨਾਂ ਹੀ ਸੇਹਿਤ ਲਈ ਚੰਗਾ ਹੈ। ਮਰਨ ਵਾਲਾ ਬੰਦਾ ਜਿੰਨਾਂ ਵੀ ਨੇੜੇ ਹੁੰਦਾ ਹੈ। ਉਸ ਦੀ ਮੌਤ ਦਾ ਦੁੱਖ ਉਨਾਂ ਵੱਧ ਹੁੰਦਾ ਹੈ।

ਜਿੰਨੀ ਛੇਤੀ ਹੋ ਸਕੇ, ਮਾਤਮ ਮਨਾਉਣਾਂ ਬੰਦ ਕਰ ਦੇਣਾਂ ਚਾਹੀਦਾ ਹੈ। ਸਥਰ ਵਿਛਾ ਕੇ ਬੈਠਣ ਨਾਲ ਮਰੇ ਨੇ, ਸੱਥਰ ਦੇਖ਼ਣ ਵਾਪਸ ਨਹੀਂ ਆਉਣਾਂ। ਸਗੋਂ ਅਫ਼ਸੋਸ ਕਰਨ ਵਾਲੇ, ਜੋ ਸੋਗ ਦੀਆਂ ਗੱਲਾਂ ਕਰਦੇ ਰਹਿੰਦੇ ਹਨ। ਆਪਦੇ ਮਰਿਆਂ ਨੂੰ ਚੇਤੇ ਕਰਕੇ, ਆਪ ਰੋਣ ਦੀ ਕਸ਼ੌਸ਼ ਵਿੱਚ ਦੂਜਿਆਂ ਨੂੰ ਰੋਵਾਉਂਦੇ ਰਹਿੰਦੇ ਹਨ। ਇਸ ਲਈ ਰੋਣ ਨੂੰ ਬਣ-ਠਣ ਕੇ, ਸੱਥਰ ਤੇ ਨਾਂ ਬੈਠਿਆ ਜਾਵੇ। ਜੇ ਮਰਨ ਵਾਲਾ ਬਹੁਤ ਮੇਹਨਤੀ ਸੀ। ਤਾਂ ਮਰੇ ਬੰਦੇ ਤੋਂ ਹੀ ਸੀਖਤ ਲੈਣੀ ਚਾਹੀਦੀ ਹੈ। ਜਿਵੇਂ ਉਹ ਜਿੰਦਗੀ ਵਿੱਚ ਕੰਮ ਕਰਦਾ ਰਿਹਾ ਹੈ। ਉਸ ਵਾਂਗ ਕੰਮ ਵਿੱਚ ਝੁਟ ਜਾਂਣਾਂ ਚਾਹੀਦਾ ਹੈ। ਸੁੱਖੀ ਦੇ ਡੈਡੀ ਦੀ ਮੌਤ ਹੋ ਗਈ ਸੀ। ਮੰਮੀ-ਡੈਡੀ ਹੀ ਉਸ ਨੂੰ ਬਹੁਤ ਨੇੜੇ ਸਨ। ਡੈਡੀ ਦੀ ਮੌਤ ਨਾਲ ਉਸ ਨੂੰ ਬਹੁਤ ਝੱਟਕਾ ਲੱਗਾ। ਰਾਤ ਨੂੰ ਡੈਡੀ ਦੇ ਮਰਨ ਦਾ ਪਤਾ ਲੱਗਾ। ਉਹ ਸਾਰੀ ਰਾਤ ਨਹੀਂ ਸੁੱਤੀ ਸੀ। ਪਰ ਉਸ ਦੇ ਸੱਸ, ਸੌਹਰੇ, ਪਤੀ ਤੇ ਕੋਈ ਖ਼ਾਸ ਅਸਰ ਨਹੀਂ ਸੀ। ਉਹ ਸੁੱਖੀ ਦੀ ਤਰਾਂ ਰੋ ਨਹੀਂ ਰਹੇ ਸਨ। ਸਵੇਰ ਤੋਂ ਰਾਤ ਦੇ 10 ਵਜੇ ਤੱਕ ਲੋਕ ਤੁਰੇ ਆਈ ਜਾ ਰਹੇ ਸਨ। ਮਰੇ ਬੰਦੇ ਨਾਲੋਂ ਧਿਆਨ ਹੱਟ ਕੇ, ਲੋਕਾਂ ਦੀ ਸਭਾਲ ਚਾਹ, ਪਾਣੀ ਰੋਟੀ ਵੱਲ ਧਿਆਨ ਲੱਗ ਗਿਆ ਸੀ। ਇੱਕ ਬੰਦੇ ਨੇ ਕਹਾਣੀ ਸੁਣਾਈ. " 21 ਸਾਲਾਂ ਦੀ ਇੱਕ ਕੁੜੀ ਦਾ ਦੋ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ। ਉਹ ਕੁੜੀ ਦੀ ਕਾਰ ਫਸੀ ਹੋਈ ਸੀ। ਉਹ ਕਾਰ ਫਸੀ ਨੂੰ ਬਾਹਰ ਕੱਢ ਰਹੀ ਸੀ। ਆਪ ਵੀ ਡਿੱਗ ਪਈ। ਸਿਰ ਵਿੱਚ ਸੱਟ ਲੱਗੀ। ਸਾਰੀ ਰਾਤ -25°C ਵਿੱਚ ਪਈ ਰਹੀ। ਕਿਸੇ ਰਾਹ ਜਾਂਦੇ ਦੇ ਨਿਗਾ ਪੈ ਗਈ। ਉਸ ਨੇ ਐਬੂਲੈਂਸ ਸੱਦ ਕੇ, ਹਸਪਤਾਲ ਦਾਖ਼ਲ ਕਰਾ ਦਿੱਤੀ। ਡਾਕਟਰਾ ਦਾ ਕਹਿੱਣਾਂ ਸੀ, " ਇਹ ਨਹੀਂ ਬਚੇਗੀ। ਇਸ ਦਾ ਦਿਮਾਗ ਤਾਂ ਚੱਲ ਹੀ ਨਹੀਂ ਸਕਦਾ। ਚੰਗੜੀ ਦੀ ਬਰਫ਼ ਜੰਮਣ ਨਾਲ ਚੰਮੜੀ ਵਿੱਚੋਂ ਜਾਨ ਮੁੱਕ ਗਈ ਹੈ। ਅੱਖਾਂ ਪੱਥਰਾ ਗਈਆਂ ਹਨ। " ਮਹੀਨੇ ਪਿਛੋਂ ਉਹ ਚੰਗੀ ਭਲੀ ਹੋ ਗਈ। ਅਸਲ ਵਿੱਚ ਵਧੀ ਦੀ ਗੱਲ ਹੈ। ਤੇਰਾ ਡੈਡੀ ਤਾਂ ਚੰਗਾ ਭਲਾ ਸੀ। ਮੌਤ ਦਾ ਤਾਂ ਪਤਾ ਹੀ ਨਹੀਂ ਸੀ। " ਸੁੱਖੀ ਬਗੈਰ ਹੁੰਗਾਰਾ ਭਰੇ ਮਨ ਵਿੱਚ ਹੀ ਰੋਂਣ ਲੱਗ ਗਈ ਸੀ। ਇੱਕ ਔਰਤ ਨੇ ਗੱਲ ਸੁਣਾਂਈ, " ਅੱਜ ਹੀ ਖ਼ਬਰਾਂ ਵਿੱਚ ਆ ਰਿਹਾ ਸੀ। ਬਰਫ਼ੀਲੀ ਪਹਾੜੀ ਤੇ 10 ਕੁ ਜਾਂਣੇ ਸਕੀਈ ਕਰਨ ਗਏ ਸੀ। ਬਰਫ਼ ਦੀ ਸਲਾਈਡ ਖਿਸਕ ਗਈ। ਹੋਰ ਵੀ ਬਹੁਤ ਲੋਕ ਮਰ ਗਏ। ਕਈਆਂ ਦੀਆਂ ਲਾਸ਼ਾਂ ਨਹੀਂ ਲੱਭੀਆਂ। " ਸੁੱਖੀ ਹੈਰਾਨ ਹੋਈ ਬੈਠੀ ਗੱਲਾਂ ਸੁਣੀ ਜਾ ਰਹੀ ਸੀ। ਉਸ ਨੂੰ ਸਮਝ ਨਹੀਂ ਆ ਰਿਹਾ ਸੀ। ਇਹ ਲੋਕ ਮੇਰਾ ਦੁੱਖ ਵੰਡਾਂਉਣ ਆਏ ਹਨ। ਜਾਂ ਲੋਕਾਂ ਦੇ ਮਰਨੇ ਦੀਆਂ ਗੱਲਾਂ ਸੁਣਾਂ ਕੇ, ਦੁੱਖ ਵਧਾ ਕੇ, ਮੈਨੂੰ ਰੋਂਵਾਉਣ ਆਏ ਹਨ।

ਇੱਕ ਔਰਤ ਸੁੱਖੀ ਦੇ ਘਰ ਆਈ। ਉਸ ਨੇ ਕਿਹਾ, " ਮੇਰੇ ਕੋਲ ਸਮਾਂ ਥੌੜਾ ਹੈ। ਮੈਂ ਕੰਮ ਤੇ ਵੀ ਜਾਂਣਾ ਹੈ। ਸੋਚਿਆ ਜਾਂਦੀ ਹੋਈ, ਸੁੱਖੀ ਦੇ ਡੈਡੀ ਦਾ ਅਫ਼ਸੋਸ ਕਰਦੀ ਜਾਂਵਾਂ। ਅਜੇ ਅੱਜ ਹੀ ਉਨਾਂ ਦੇ ਵੀ ਜਾਂਣਾਂ ਹੈ। ਜੋ ਮੁੰਡਾ ਕਾਰ ਸਣੇ ਲੇਕ ਵਿੱਚ ਜਾ ਵੜਿਆਂ ਸੀ। ਕਾਰ ਦੇ ਨਾਲ ਹੀ ਆਪ ਪਾਣੀ ਵਿੱਚ ਡੁੱਬ ਗਿਆ। ਐਬੂਲੈਸ, ਪੁਲੀਸ ਦਾ ਹੈਲੀਕਾਪਟ ਵੀ ਆ ਗਏ ਸਨ। ਇੰਨੀ ਮਦੱਦ ਦੇ ਹੁੰਦਿਆਂ ਵੀ ਉਸ ਦੀ ਜਾਨ ਚਲੀ ਗਈ। ਸਿਰ ਤੇ ਸੱਟ ਲੱਗਣ ਨਾਲ ਉਦੋਂ ਹੀ ਮੁੰਡਾ ਮਰ ਗਿਆ ਸੀ। ਮਾਪਿਆਂ ਦਾ ਇਕੱਲਾ ਪੁੱਤ ਸੀ। ਘਰ ਉਜੜ ਗਿਆ। " ਸੁੱਖੀ ਦਾ ਸਿਰ ਚੱਕਰਾਉਣ ਲੱਗਾ ਸੀ। ਉਹ ਉਠਣ ਹੀ ਲੱਗੀ ਸੀ। ਉਸ ਨੂੰ ਪਾਣੀ ਦੀ ਪਿਆਸ ਲੱਗੀ ਸੀ। ਇੱਕ ਹੋਰ ਔਰਤ ਨੇ ਕਿਹਾ," ਤੂੰ ਚਾਹ ਬਣਾਂਉਣ ਜਾਂਣ ਨੂੰ ਰਹਿੱਣ ਦੇ। ਚਾਹ ਤਾਂ ਘਰ ਜਾ ਕੇ ਪੀ ਲੈਣੀ ਹੈ। ਸੁੱਖੀ ਨੂੰ ਨਾਂ ਚਹੁੰਦਿਆ ਵੀ ਚਾਹ ਬੱਣਾਂਉਣੀ ਪੈ ਰਹੀ ਸੀ। ਅਫ਼ਸੋਸ ਕਰਨ ਆਏ, ਰੋਟੀ ਦੇ ਸਮੇਂ ਕਈ ਲੰਗਰ ਸਮਝ ਕੇ, ਰੋਟੀ ਵੀ ਖਾਂਦੇ ਸਨ। ਫਿਰ ਸੁੱਖੀ ਭਾਂਡੇ ਸਾਫ਼ ਕਰਦੀ ਸੀ। ਸੱਸ ਲੋਕਾਂ ਦੀਆਂ ਗੱਲਾਂ ਸੁਣ ਕੇ ਦਿਲਸਪੀ ਦਿਖਾ ਰਹੀ ਸੀ। ਸੱਸ ਦਾ ਖੂਬ ਜੀਅ ਲੱਗਾ ਹੋਇਆ ਸੀ। ਜੋ ਲੋਕ ਕਦੇ ਘਰ ਨਹੀਂ ਆਏ ਸੀ। ਉਹ ਵੀ ਆ ਰਹੇ ਸਨ। ਇਹ ਸਿਲਸਲਾ 10 ਦਿਨ ਚਲਦਾ ਰਿਹਾ।

ਲੋਕਾਂ ਆਉਣੇ ਸ਼ੂਰੂ ਹੋਣ ਤੋਂ ਪਹਿਲਾਂ ਹੀ ਇੱਕ ਦਿਨ ਸੁੱਖੀ ਨੇ ਕਾਰ ਦੀਆਂ ਚਾਬੀਆਂ ਚੱਕੀਆਂ। ਗੱਡੀ ਸਟਾਰਟ ਕਰਕੇ, ਗੁਰਦੁਆਰੇ ਜਾਂ ਕੇ ਮੱਥਿਆ ਟੇਕਿਆ। ਕੀਰਤਨ, ਕਥਾ ਸੁਣੀ। ਫਿਰ ਸਟੋਰ ਗਈ। ਆਪਦੇ ਕੰਮ ਵਾਲਿਆਂ ਨੂੰ ਮਿਲੀ। ਉਨਾਂ ਨੂੰ ਕੰਮ ਤੇ ਵਾਪਸ ਆਉਣ ਲਈ ਕਿਹਾ। ਦੂਜੇ ਦਿਨ ਕੰਮ ਤੇ ਚਲੀ ਗਈ। ਸੁੱਖੀ ਲੋਕਾਂ ਦੇ ਝੁਰਮਟ ਤੇ ਸੈਡ, ਡਰਾਉਣੀਆਂ ਮੌਤ ਦੀਆਂ ਗੱਲਾਂ ਤੋਂ ਬਚ ਗਈ। ਕੰਮ ਕਰਦੀ ਨੂੰ ਉਸ ਨੂੰ ਡੈਡੀ ਦੀ ਕਈ ਬਾਰ ਯਾਦ ਆਈ। ਦੂਜੇ, ਤੀਜੇ ਦਿਨ ਯਾਦਾਂ ਘੱਟਦੀਆਂ ਗਈਆਂ। ਸੁੱਖੀ ਦਾ ਕੰਮ ਤੇ ਮਨ ਲੱਗਣ ਲੱਗ ਗਿਆ। ਕੰਮ ਤੇ ਕੋ-ਵਰਕਰਾਂ ਨਾਲ ਤੇ ਪਬਿਲਕ ਨਾਲ ਗੱਲਾਂ ਕਰਕੇ, ਮਨ ਬਦਲ ਜਾਂਦਾ ਸੀ। ਦੁੱਖ ਭੁੱਲ ਜਾਂਦਾ ਸੀ। ਕਈ ਲੋਕ ਦਾਰੂ ਬੱਣ ਕੇ ਮਲਮ-ਪੱਟੀ ਕਰਦੇ ਹਨ। ਕਈ ਲੋਕਾਂ ਦੀਆਂ ਗੱਲਾਂ ਹੀ ਐਸੀਆਂ ਹੁੰਦੀਆਂ ਹਨ। ਜਖ਼ਮਾਂ ਤੇ ਲੂਣ-ਮਿਰਚ ਭੁੱਕਦੇ ਹਨ।

ਪੰਜਾਬੀ ਕੁੜੀ ਕਮਲ ਨੂੰ ਤਿੰਨ ਛੁੱਟੀਆਂ ਸਨ। ਉਸ ਨੇ ਵੀ ਸੁੱਖੀ ਦੇ ਡੈਡੀ ਦਾ ਅਫਸੋਸ ਕਰਨਾਂ ਸ਼ੁਰੂ ਕਰ ਦਿੱਤਾ। ਉਸ ਨੇ ਕਿਹਾ, " ਆਪਾ ਵੀ ਸਾਰਿਆਂ ਨੇ ਮਰ ਹੀ ਜਾਂਣਾਂ ਹੈ। ਜੇ ਜਨਮ ਹੋਇਆ ਹੈ। ਮਰਨਾਂ ਵੀ ਪੈਣਾਂ ਹੈ। ਤੇਰੇ ਡੈਡੀ ਦੀ ਤਾਂ ਉਮਰ ਹੋ ਗਈ ਸੀ। ਜੇ ਤੂੰ 45 ਸਾਲਾਂ ਦੀ ਹੈ। 65 ਸਾਲਾਂ ਦਾ ਤਾਂ ਹੋਣਾਂ ਹੀ ਹੈ। ਆਪਦੀ ਆਈ ਮੌਤ ਮਰਿਆ ਹੈ। ਮੇਰੇ ਗੁਆਂਢ ਪਤੀ-ਪਤਨੀ ਰਹਿੰਦੇ ਸਨ। ਇੱਕ ਦਿਨ ਦੋਂਨੇ ਕਾਰ ਵਿੱਚ ਗਏ। ਉਹ ਇਕੱਲਾ ਵਾਪਸ ਆਇਆ। ਅੱਗੇ ਕਦੇ ਐਸਾ ਨਹੀਂ ਹੋਇਆ ਸੀ। ਉਹ ਘਰ ਦੇ ਬਾਰਹ ਕੋਈ ਨਾਂ ਕੋਈ ਕੰਮ ਕਰਦੀ ਦਿਸਦੀ ਰਹਿੰਦੀ ਸੀ। ਕਈ ਦਿਨਾਂ ਤੋਂ ਦਿਸੀ ਨਹੀਂ ਸੀ। ਇੱਕ ਦਿਨ ਉਨਾਂ ਦੇ ਘਰ ਬਹੁਤ ਪੁਲਿਸ ਵਾਲੇ ਆਏ ਸਨ। ਪੁਲਿਸ ਵਾਲੇ ਮੇਰੇ ਘਰ ਵੀ ਪੁੱਛਣ ਆਏ ਸਨ। ਇੱਕ ਪੁਲਿਸ ਵਾਲੇ ਨੇ ਮੈਨੂੰ ਪੁੱਛਿਆ, " ਤੂੰ ਇਸ ਘਰ ਦੀ ਔਰਤ ਨੂੰ ਕਦੋਂ ਦੇਖ਼ਿਆ ਸੀ? ਕੀ ਤੂੰ ਉਸ ਨੂੰ ਜਾਂਣਦੀ ਸੀ? " ਮੈਂ ਘਬਰਾ ਗਈ। ਮੈਂ ਸਿਰ ਨਾਂ ਵਿੱਚ ਮਾਰ ਦਿੱਤਾ। ਫਿਰ ਖ਼ਬਰਾਂ ਵਿੱਚ ਪਤਾ ਲੱਗਾ। ਉਸ ਦੀ ਲਾਸ਼ ਇਲਬੋ-ਰੀਵਰ ਦੇ 10 ਕੁ ਫੁੱਟ ਡੂੰਘੇ ਪਾਣੀ ਵਿੱਚੋਂ ਲੱਭੀ ਹੈ। ਲਾਸ਼ ਤੇ ਚਾਕੂ ਲੱਗੇ ਹੋਏ ਸਨ। ਉਸ ਦੇ ਪਤੀ ਨੇ ਉਸ ਦਾ ਮੌਡਰ ਕਰ ਦਿੱਤਾ ਸੀ। ਉਸ ਨੂੰ ਫੜ ਕੇ ਜੇਲ ਭੇਜ ਦਿੱਤਾ ਹੈ। " " ਕਮਲ ਪਲੀਜ਼ ਮੇਰੇ ਨਾਲ ਕਿਸੇ ਮਰੇ ਦੀਆਂ ਗੱਲਾਂ ਨਾਂ ਕਰ। ਮਰਿਆਂ ਦੀਆਂ ਗੱਲਾਂ ਸੁਣ-ਸੁਣ ਕੇ, ਮੈਂ ਆਪ ਲਾਂਸ਼ ਬੱਣ ਗਈ ਸੀ। ਮਸਾਂ ਕੰਮ ਤੇ ਆ ਕੇ ਜਾਨ ਪਈ ਹੈ। ਦਰਦ ਦੀਆਂ ਗੱਲਾਂ ਤੋਂ ਛੁੱਟਕਾਰਾ ਮਿਲਿਆ ਹੈ। " " ਕਰਲੋ ਗੱਲ। ਮੈਂ ਤਾਂ ਸੋਚਿਆ ਸੀ। ਕਿਤੇ ਆਂਏ ਨਾਂ ਕਹੇ। ਮੇਰੇ ਡੈਡੀ ਦਾ ਅਫਸੋਸ ਨਹੀਂ ਕੀਤਾ। ਗੱਲ ਤਾਂ ਸਹੀ ਹੈ। ਕੰਮ ਤੇ ਕੰਮ ਦੇ ਫ਼ੈਇਦੇ ਦੀਆਂ ਹੀ ਗੱਲਾਂ ਕਰੀਏ। ਹਰ ਕੋਈ ਪ੍ਰੌਫਟ ਦੇਖ਼ਦਾ ਹੈ। ਮਰਿਆ ਤੋਂ ਕੀ ਲੈਣਾਂ ਹੈ? ਜਿੰਨਾਂ ਚੇਤੇ ਕਰਾਂਗੇ। ਸੁਪਨੇ ਵਿੱਚ ਆ ਕੇ ਡਰਾਉਣਗੇ। ਗੱਲ ਕਰਨ ਤੋਂ ਰਿਹਾ ਨਹੀਂ ਜਾਂਦਾ। ਉਹ ਜੋ ਆਪਣੇ ਨਾਲ ਕਾਲਾ ਕੰਮ ਕਰਦਾ ਸੀ। ਮਹੀਨੇ ਤੋਂ ਉਪਰ ਹੋ ਗਿਆ। ਉਹ ਕੰਮ ਤੇ ਨਹੀਂ ਆਇਆ ਸੀ। ਕੱਲ ਦੇ ਅਖ਼ਬਾਰ ਵਿੱਚ ਉਸ ਦੀ ਵੀ ਖ਼ਬਰ ਲੱਗੀ ਹੋਈ ਸੀ। ਇੱਕ ਮਹੀਨਾਂ ਉਹ ਘਰ ਦੀ ਬੇਸਮਿੰਟ ਵਿੱਚ ਹੀ ਮਰਿਆ ਪਿਆ ਰਿਹਾ। ਮਕਾਂਨ ਮਾਲਕ ਬੇਸਮਿੰਟ ਦਾ ਕਿਰਾਇਆ ਲੈਣ ਗਿਆ ਸੀ। ਉਸ ਨੇ ਡੋਰ ਖੜ੍ਹਕਾਇਆ। ਜਦੋਂ ਕਾਲੇ ਨੇ, ਦਰਵਾਜ਼ਾ ਨਾਂ ਖੋਲਿਆ ਤਾਂ ਉਹ ਚਾਬੀ ਲਾ ਕੇ ਅੰਦਰ ਚਲਾ ਗਿਆ। ਅੰਦਰੋਂ ਲਾਸ਼ ਦਾ ਮੁਸ਼ਕ ਮਾਰ ਰਿਹਾ ਸੀ। ਉਸ ਨੇ ਪੁਲੀਸ ਨੂੰ ਸੱਦ ਕੇ ਲਾਸ਼ ਚੱਕਾ ਦਿੱਤੀ। ਹੈ ਨਾਂ ਕਮਾਲ ਦੀ ਗੱਲ, ਖ਼ਬਰਾਂ ਵਿੱਚ ਲੋਕਾਂ ਦੀ ਮੌਤ ਦਾ ਪਤਾ ਲੱਗਦਾ ਹੈ। ਤੇਰਾ ਡੈਡੀ ਤਾਂ ਲੱਕੀ ਸੀ। ਤੁਸੀਂ ਸਾਰੇ ਕੋਲ ਸੀ। " " ਕੀ ਮਰਿਆ ਬੰਦਾ ਵੀ ਲੱਕੀ ਹੁੰਦਾ ਹੈ? ਗਿਆ ਤਾਂ ਡੈਡੀ ਇਕੱਲਾ ਹੀ ਹੈ। ਅਸੀਂ ਉਸ ਲਈ ਕੁੱਝ ਨਹੀਂ ਕਰ ਸਕੇ। ਅਜੇ ਵੀ ਡੈਡੀ ਤੇ ਤਰਸ ਆ ਰਿਹਾ ਹੈ। ਮਰੇ ਨਾ ਮਰਿਆ ਨਹੀਂ ਜਾਂਦਾ। ਅਜੇ ਵੀ ਸਾਹ ਬੰਦ ਹੁੰਦਾ ਹੈ। " " ਸਾਡੇ ਦੂਜੇ ਪਾਸੇ ਦੇ ਗੁਆਂਢੀਆਂ ਦੇ ਘਰ ਨੂੰ ਅੱਗ ਲੱਗ ਗਈ ਸੀ। ਮਾਂ-ਬਾਪ ਵਿੱਚੇ ਮੱਚ ਗਏ। ਹੱਡੀਆਂ ਹੀ ਲੱਭੀਆਂ ਸਨ। ਬੱਚੇ ਕਨੇਡਾ ਗੌਰਮਿੰਟ ਤੇ ਲੋਕਾਂ ਨੇ ਪਾਲ਼ੇ ਹਨ। ਮਰੇ ਤਾਂ ਉਹ ਬੱਚੇ ਵੀ ਨਹੀਂ ਹਨ। ਆਪਦਿਆਂ ਬਗੈਰ ਵੀ ਜਿਉਣਾਂ ਪੈਂਦਾ ਹੈ। ਜਿਉਣਾਂ ਆ ਜਾਂਦਾ ਹੈ। ਬੰਦਾ ਉਹੀ ਹੈ। ਜਿਸ ਨੂੰ ਦੂਜੇ ਦੀ ਮੌਤ ਦੇਖ਼ ਕੇ, ਆਪਦੀ ਮੌਤ ਯਾਦ ਆ ਜਾਵੇ। "

Comments

Popular Posts