ਭਾਗ 32, 33,34 ਬਦਲਦੇ ਰਿਸ਼ਤੇ


ਦੋਸਤ, ਸਹੇਲੀ ਜਾਂ ਕਿਸੇ ਹੋਰ ਨੂੰ ਕਦੇ ਵੀ ਪਤੀ-ਪਤਨੀ ਦੇ ਸੈਕਸੀ ਟ੍ਰਿਕ ਨਾਂ ਦੱਸੋ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਬਿੰਦੂ ਆਪਦੀ ਕਾਰ ਦੁਆਲੇ ਗੇੜਾ ਕੱਢ ਕੇ ਵਾਪਸ ਆ ਗਈ ਸੀ। ਉਸ ਨੂੰ ਇੰਨੇ ਘੰਟਿਆਂ ਪਿਛੋਂ ਵੀ ਲੱਗਦਾ ਸੀ। ਸੋਨੀ ਇਧਰ-ਉਧਰ ਹੀ ਕਿਤੇ ਹੈ। ਉਸ ਨੇ ਕਿਹਾ, " ਜੀਜਾ ਜੀ ਦੀ ਟੈਕਸੀ ਵੀ ਅਜੇ ਨਹੀਂ ਆਈ। ਅੱਗੇ ਤਾਂ ਇਸ ਵੇਲੇ ਜੀਜਾ ਜੀ ਆ ਜਾਂਦੇ ਹਨ। " ਗੇਲੋ ਨੇ ਉਪਰੋਂ ਥੱਲਿਉਂ ਸਾਰਾ ਘਰ ਦੇਖ਼ ਲਿਆ ਸੀ। ਉਸ ਨੇ ਕਿਹਾ, " ਮੈਨੂੰ ਵੀ ਗੈਰੀ ਕਿਤੇ ਨਹੀਂ ਦਿੱਸਿਆ। ਇਹ ਦੋਂਨੇਂ ਸਵੇਰੇ-ਸਵੇਰੇ ਕਿਥੇ ਚਲੇ ਗਏ? " " ਮੰਮੀ ਉਹ ਦੋਂਨੇਂ ਰਾਤ ਹੀ ਘਰੋਂ ਭੱਜ ਗਏ ਸਨ। " " ਉਨਾਂ ਨੇ ਘਰੋਂ ਕਿਉਂ ਭੱਜਣਾਂ ਸੀ? ਕੀ ਗੱਲ ਹੋ ਗਈ? ਕੀ ਤੂੰ ਗੈਰੀ ਨੂੰ ਕੁੱਝ ਕਿਹਾ ਸੀ? ਤੂੰ ਵੀ ਬੋਲਣ ਲੱਗੀ ਕੁੱਝ ਨਹੀਂ ਸੋਚਦੀ। ਤੂੰ ਵੀ ਦਿਮਾਗ ਠੰਡਾ ਰੱਖਿਆ ਕਰ। ਜਮਾਈ ਰਾਜਾ ਭਗਤ ਬੰਦਾ ਹੈ। ਤੈਨੂੰ ਦੋ ਤਿੰਨ ਨਹੀਂ ਕਹਿੰਦਾ। " " ਮੰਮੀ ਸੋਨੀ ਨੇ ਠੀਕ ਨਹੀਂ ਕੀਤਾ। ਉਸ ਨੂੰ ਗੈਰੀ ਲੱਭਾ ਸੀ। ਮੇਰੇ ਪਤੀ ਉਤੇ ਹੀ ਡੋਰੇ ਪਾ ਲਏ। ਘਰ ਤੋਂ ਬਾਹਰ ਬਥੇਰੀ ਮਡੀਰ ਫਿਰਦੀ ਹੈ। ਗੈਰੀ ਦਾ ਤਾਂ ਪਹਿਲਾਂ ਹੀ ਬੰਨ ਸੁਬ ਟੁੱਟਿਆ ਹੋਇਆ। " " ਦੀਦੀ ਇਹ ਕੀ ਬਕਵਾਸ ਕਰਦੀ ਹੈ? ਸੋਨੀ ਐਸੀ ਨਹੀਂ ਹੈ। " " ਬਿੰਦੂ ਤੈਨੂੰ ਇੰਨਾਂ ਗੱਲਾਂ ਦਾ ਨਹੀਂ ਪਤਾ। ਤੂੰ ਕੰਮ ਤੇ ਜਾ। ਮੈਂ ਆਪੇ ਦੋਂਨਾਂ ਨੂੰ ਲੱਭ ਲਵਾਂਗੀ। ਮੈਨੂੰ ਗੈਰੀ ਦੇ ਸਾਰੇ ਟਿੱਕਾਣਿਆਂ ਦਾ ਪਤਾ ਹੈ। " " ਦੀਦੀ ਮੈਂ ਵੀ ਜੌਬ ਤੇ ਨਹੀਂ ਜਾਂਣਾਂ। ਮੈਂ ਸਾਡੀ ਦੋਂਨਾਂ ਦੀ ਸਿਕ ਕਾਲ ਕਰ ਦਿੰਦੀ ਹਾਂ। "

ਔਰਤਾਂ ਹੀ ਆਪਸ ਵਿੱਚ ਘੁਸਰ-ਮੁਸਰ ਕਰ ਰਹੀਆਂ ਸਨ। ਲਾਭ ਨੂੰ ਅਜੇ ਤੱਕ ਪਤਾ ਨਹੀਂ ਲੱਗਾ ਸੀ। ਉਸ ਨੇ ਬਿੰਦੂ ਨੂੰ ਪੁੱਛਿਆ, " ਅੱਜ ਤੁਸੀਂ ਅਜੇ ਕੰਮ ਤੇ ਕਿਉਂ ਨਹੀਂ ਗਈਆ? " " ਡੇਡੀ ਬੁਖ਼ਾਰ ਹੋ ਗਿਆ ਹੈ " " ਤੁਹਾਨੂੰ ਦੋਂਨਾਂ ਨੂੰ ਤਾਪ ਚੜ੍ਹ ਗਿਆ। ਸੁੱਖੀ ਵੀ ਘਰ ਬੋਲਦੀ ਸੀ। ਉਹ ਵੀ ਘਰ ਲੱਗਦੀ ਹੈ। ਡਾਕਟਰ ਦੇ ਜਾ ਆਵੋ। " " ਦੀਦੀ ਦਾ ਅੱਜ ਕੰਮ ਘੱਟ ਸੀ। ਡੈਡੀ ਜੀ ਸੋਨੀ ਦੁਵਾਈ ਲੈਣ ਗਈ ਹੈ। ਉਹੀ ਦੁਵਾਈ ਮੈਂ ਵੀ ਖਾ ਲੈਣੀ ਹੈ। ਜੋ ਉਹ ਲੈ ਕੇ ਆਵੇਗੀ। " " ਮੈਨੂੰ ਚਾਹ ਦਾ ਕੱਪ ਫੜਾ ਦੇ। ਦੋ ਮੇਥਿਆਂ ਵਾਲੀਆਂ ਰੋਟੀਆਂ ਵੀ ਦਹੀਂ ਨਾਲ ਫੜਾ ਦੇ। ਬਿੰਦੂ ਪੁੱਤ ਜੇ ਬਿਮਾਰ ਵੀ ਹੋਈਏ। ਮਸੋਸਿਆ ਜਿਹਾ ਮੂੰਹ ਨਹੀਂ ਬੱਣਾਂ ਕੇ ਰੱਖੀਦਾ। ਕੰਮ ਕਰੀਦਾ ਹੈ। ਕੰਮ ਦੇਖ਼ ਕੇ ਤਾਪ ਚੇਤੇ ਨਹੀਂ ਆਉਂਦਾ। "

ਸੁੱਖੀ ਨੂੰ ਨੀਲਮ ਦਾ ਫੋਨ ਆਇਆ। ਉਸ ਨੇ ਕਿਹਾ, " ਅੰਟੀ ਕਿਮ ਫੋਨ ਨਹੀਂ ਚੱਕ ਰਹੀ। ਮੈਨੂੰ ਨਾਂ ਹੀ ਕਲਾਸ ਵਿੱਚ ਦਿੱਸੀ ਹੈ। " " ਬੌਬੀ ਤੋਂ ਐਕਸੀਡੈਂਟ ਹੋ ਗਿਆ ਹੈ। ਕਿਮ, ਕੈਵਨ, ਬੌਬ ਹਸਪਤਾਲ ਹਨ। " " ਬਹੁਤ ਮਾੜੀ ਖ਼ਬਰ ਹੈ। ਮੈਂ ਸਕੂਲ ਪਿਛੋਂ ਹਸਪਤਾਲ ਜਾ ਕੇ ਆਂਵਾਂਗੀ। ਅੰਟੀ ਮੈਂ ਇੱਕ ਜਰੂਰੀ ਗੱਲ ਕਰਨੀ ਹੈ। ਪਤਾ ਨਹੀਂ ਤੁਹਾਨੂੰ ਚੰਗੀ ਲੱਗੇ ਜਾਂ ਨਾਂ। ਮੈਂ ਪਹਿਲਾਂ ਹੀ ਮੁਆਫ਼ੀ ਚਹੁੰਦੀ ਹਾਂ। ਮੇਰੇ ਨਾਲ ਗੁੱਸੇ ਨਾਂ ਹੋਣਾਂ। ਤੁਸੀਂ ਮੈਨੂੰ ਮਾਂ ਜਿੰਨਾਂ ਆਸਰਾ ਦਿੱਤਾ ਹੈ। " " ਨੀਲਮ ਕੋਈ ਵੀ ਸਹੀ ਗੱਲ ਕਰਨ ਲੱਗੇ। ਡਰੀਦਾ ਨਹੀਂ ਹੈ। ਜੇ ਤੇਰਾ ਮਨ ਹੌਲਾ ਹੁੰਦਾ ਹੈ, ਤਾਂ ਦੱਸਦੇ। " ਤੁਹਾਨੂੰ ਪਤਾ ਹੀ ਹੈ। ਮੇਰੇ ਨਾਲ ਵਾਲੇ ਕੰਮਰੇ ਵਾਲੀ ਮੈਂਡੀ ਤਾਂ ਇੰਡੀਆ ਗਈ ਹੈ। ਰੌਬੀ ਰਾਤ ਨੂੰ ਦੂਜੀ ਜੌਬ ਕਰਨ ਜਾਂਦਾ ਹੈ। ਵੱਡੀ ਰਾਤ ਮੈਂਡੀ ਦੇ ਰੂਮ ਵਿਚੋਂ ਕਿਸੇ ਮਰਦ ਤੇ ਔਰਤ ਦੀਆਂ ਅਵਾਜ਼ਾਂ ਆ ਰਹੀਆਂ ਸੀ। ਮੈਂਡੀ ਨੇ ਅਜੇ ਮਹੀਨੇ ਨੂੰ ਵਾਪਸ ਆਉਣਾਂ ਹੈ। " " ਸਾਫ਼-ਸਾਫ਼ ਦੱਸ, ਕੀ ਗੱਲ ਹੈ? "

" ਜਿਸ ਦਿਨ ਮੈਂ ਤੁਹਾਡੇ ਘਰ ਰਹੀ ਸੀ। ਤੁਹਾਡੀ ਬੇਸਮਿੰਟ ਵਿੱਚ ਉਸ ਦਿਨ ਵੀ ਬੰਦਾ ਆਇਆ ਸੀ। ਇਹ ਉਸੇ ਬੰਦੇ ਦੀ ਅਵਾਜ਼ ਸੀ। ਉਸ ਦਿਨ ਵੀ ਮੈਂ ਸ਼ਕਲ ਨਹੀਂ ਦੇਖ਼ੀ ਸੀ। ਉਸ ਦਿਨ ਜੋ ਔਰਤ ਦੀ ਅਵਾਜ਼ ਸੁਣੀ ਸੀ। ਉਹ ਤਾਂ ਫਿਰ ਮੈਂਡੀ ਹੀ ਸੀ। ਇਸ ਦਾ ਮੱਤਲਬ ਉਸ ਮਰਦ ਕੋਲ ਸਾਡੇ ਘਰ ਦੀ ਤੇ ਮੈਂਡੀ ਦੇ ਰੂਮ ਦੀ ਚਾਬੀ ਹੈ।" " ਨੀਲਮ ਤੇਰਾ ਮੱਤਲਬ ਮੈਂਡੀ ਮੇਰੀ ਬੇਸਮਿੰਟ ਵਿੱਚ ਆਈ ਸੀ। ਉਸ ਨਾਲ ਜੋ ਮਰਦ ਸੀ। ਉਹ ਰਾਤ ਦਾ ਮੈਂਡੀ ਦੇ ਰੂਮ ਵਿੱਚ ਹੈ। ਓ ਮਾਈ ਗੌਡ, ਮੈਂਡੀ ਨੇ ਮੇਰੇ ਕੋਲੋ ਗੈਰੀ ਦੀਆਂ ਗੱਲਾ ਸੁਣ-ਸੁਣ ਕੇ, ਉਸ ਉਤੇ ਡੋਰੇ ਪਾ ਲਏ। ਇਹ ਮੈਂ ਕੀ ਕਰ ਬੈਠੀ? ਦੋਸਤ, ਸਹੇਲੀ ਜਾਂ ਕਿਸੇ ਹੋਰ ਨੂੰ ਕਦੇ ਵੀ ਪਤੀ-ਪਤਨੀ ਦੇ ਸੈਕਸੀ ਟ੍ਰਿਕ ਨਾਂ ਦੱਸੋ। ਸੈਕਸ ਐਸੀ ਬਲਾ ਹੈ। ਕਈ ਬੰਦੇ ਦੂਜੇ ਦੇ ਸਾਥੀ ਤੇ ਉਸ ਦੇ ਟ੍ਰਿਕ ਆਪਦੇ ਉਤੇ ਅਜਮਾਉਣਾਂ ਚਹੁੰਦੇ ਹਨ। " " ਸਵੇਰ ਤੱਕ ਤਾਂ ਉਥੇ ਹੀ ਸੀ। ਰੌਬੀ ਵੀ ਘਰ ਨਹੀਂ ਆਇਆ। ਤੁਸੀਂ ਹੀ ਮੇਰੀ ਮਦੱਦ ਕਰ ਸਕਦੇ ਹੋ। ਮੈਨੂੰ ਬਹੁਤ ਡਰ ਲਗਦਾ ਹੈ। " " ਨੀਲਮ ਮੇਰੇ ਉਤੇ ਇੱਕ ਤੇ ਇੱਕ ਮਸੀਬਤਾਂ ਆਈ ਜਾਂਦੀਆਂ ਹਨ। ਮੈਂ ਮੰਮੀ ਤੇ ਬਿੰਦੂ ਨੂੰ ਲੈ ਕੇ ਆਉਂਦੀ ਹਾਂ। ਇਕੱਲੀ ਦੀ ਹਿੰਮਤ ਮੁੱਕ ਗਈ ਹੈ। "

ਸੁੱਖੀ ਨੇ ਨੀਲਮ ਨੂੰ ਸਕੂਲ ਤੋਂ ਕਾਰ ਵਿੱਚ ਬੈਠਾਇਆ ਸੀ। ਉਸੇ ਕੋਲ ਘਰ ਦੀ ਚਾਬੀ ਸੀ। ਇਹ ਚਾਰੇ ਜਾਂਣੀਆਂ ਨੀਲਮ ਤੇ ਮੈਂਡੀ ਦੇ ਘਰ ਚਲੀਆਂ ਗਈਆਂ। ਉਹ ਮਰਦ-ਔਰਤ, ਮੈਂਡੀ ਦੇ ਰੂਮ ਵਿੱਚ ਗੱਲਾਂ ਕਰਕੇ ਹੱਸ ਰਹੇ ਸਨ। ਸੁੱਖੀ, ਗੇਲੋ ਤੇ ਬਿੰਦੂ ਅਵਾਜ਼ਾਂ ਪਛਾਂਣ ਕੇ, ਦੰਗ ਹੀ ਰਹਿ ਗਈਆਂ। ਸੋਨੀ ਤੇ ਗੈਰੀ ਹੀ ਸਨ। ਸੁੱਖੀ ਨੇ ਕਿਹਾ, " ਹੁਣ ਕੀ ਕਰੀਏ? ਨੀਲਮ ਇਹ ਮੇਰਾ ਹਸਬੈਂਡ ਤੇ ਸੋਨੀ ਹੈ। " " ਅੰਟੀ ਫਿਰ ਤਾਂ ਇਸ ਦਾ ਬੈਂਡ ਵਜਾ ਦੇਵੋ। " ਗੇਲੋ ਨੇ ਕਿਹਾ, " ਮੈਂ ਸੋਨੀ ਨੂੰ ਗੁੱਤੋਂ ਫੜ ਕੇ, ਬਾਹਰ ਕੱਢਦੀ ਹਾਂ। " " ਮੰਮੀ ਜੇ ਰੌਲਾ ਪਵਾਂਗੇ। ਸ਼ਇਦ ਉਹ ਡੋਰ ਨਾਂ ਖੋਲਣ। ਜਾਂ ਪੁਲੀਸ ਨੂੰ ਫੋਨ ਕਰ ਦੇਣ। ਉਹ ਕੋਈ ਬੱਚੇ ਨਹੀਂ ਹਨ। " " ਅੰਟੀ ਸ਼ਾਇਦ ਉਨਾਂ ਨੂੰ ਇਹ ਵੀ ਪਤਾ ਹੈ। ਹੁਣ ਘਰ ਕੋਈ ਨਹੀਂ ਹੈ। ਮੇਰੇ ਕੋਲ ਤਰੀਕਾ ਹੈ। ਮੈਂ ਮੋਮਬੱਤੀ ਜਗਾ ਕੇ, ਫੈਅਰ ਅਲਾਰਮ ਕੋਲ ਕਰ ਦਿੰਦੀ ਹਾਂ। ਅਲਾਰਮ ਵਜਦੇ ਹੀ ਬਾਹਰ ਨੂੰ ਭੱਜਣਗੇ। " " ਨੀਲਮ ਅਲਾਰਮ ਉਤੇ ਅਲਾਰਮ ਟੈਸਟ ਕਰਨ ਵਾਲਾ ਬਟਨ ਲੱਗਾ ਹੈ। ਕੁਰਸੀ ਉਤੇ ਚੜ੍ਹਕੇ, ਉਸ ਨੂੰ ਦੱਬਦੇ। " ਅਲਾਰਮ ਵੱਜਦੇ ਹੀ ਗੈਰੀ ਤੇ ਸੋਨੀ ਕੰਮਰੇ ਵਿੱਚੋਂ ਬਾਹਰ ਆ ਗਏ। ਗੇਲੋ ਨੇ ਸੋਨੀ ਦੀ ਗੁੱਤ ਫੜ ਲਈ। ਉਹ ਚਪੇੜਾ ਮਾਰਦੀ ਥੱਕ ਗਈ। ਸੋਨੀ ਐਡੀ ਢੀਠ ਸੀ। ਇੱਕ ਬਾਰ ਵੀ ਗੱਲਤੀ ਨਹੀਂ ਮੰਨੀ। ਅੱਖਾਂ ਵਿੱਚੋਂ ਇੱਕ ਹੁੰਝੂ ਨਹੀਂ ਡੇਗਿਆ। ਗੈਰੀ ਉਥੋਂ ਖਿਸਕ ਗਿਆ ਸੀ। ਗੈਰੀ ਇੰਨਾਂ ਸਾਰੀਆਂ ਤੋਂ ਪਹਿਲਾਂ ਘਰ ਪਹੁੰਚ ਗਿਆ ਸੀ। ਬੱਗ ਦੇ ਘਾਹ ਚਰਕੇ ਆਉਣ ਵਾਂਗ, ਮਰਦ ਵੀ ਇਧਰ-ਉਧਰ ਧੱਕੇ ਖਾ ਕੇ, ਆਖ਼ਰ ਨੂੰ ਘਰ ਹੀ ਮੁੜਦਾ ਹੈ।

ਭਾਗ 33 ਬਦਲਦੇ ਰਿਸ਼ਤੇ


ਇਹ ਸਾਰਾ ਪੈਸਾ ਪਬਲਿਕ ਤੋਂ ਹੀ ਇਕੱਠਾ ਕੀਤਾ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕਿਮ, ਬੌਬ, ਕੈਵਨ ਨੂੰ ਸੁੱਖੀ ਹੌਸਪੀਟਲ ਦੇਖ਼ਣ ਗਈ ਸੀ। ਫਿਰ ਉਹ ਐਕਸੀਡੈਂਟ ਵਾਲੀ ਜਗਾ ਤੇ ਗਈ। ਉਥੇ ਬੌਬ ਦੀ ਕਾਰ ਨਹੀਂ ਸੀ। ਪੁਲੀਸ ਨੇ ਸਾਰੀਆਂ ਐਕਸੀਡੈਂਟ ਵਾਲੀਆਂ ਗੱਡੀਆਂ, ਟੋਹ ਕਰਾ ਦਿੱਤੀਆਂ ਸਨ। ਸੁੱਖੀ ਨੇ ਪੁਲੀਸ ਨੂੰ ਫੋਨ ਕੀਤਾ। ਪੁਲੀਸ ਅਫ਼ੀਸਰ ਨੇ ਦੱਸਿਆ, " ਬੌਬ ਦੀ ਕਾਰ ਬਹੁਤ ਜ਼ਿਆਦਾ ਟੁੱਟ ਗਈ ਸੀ। ਰਿਪੋਰਟ ਲਿਖਾ ਕੇ, ਆਪਦੀ ਕਾਰ ਇੰਨਸ਼ੋਰੈਸ ਨੂੰ ਐਕਸੀਡੈਂਟ ਬਾਰੇ ਦੱਸ ਦੇਵੋ। " ਸੁੱਖਿ ਨੇ ਕਿਹਾ, " ਕਾਰ ਨੂੰ ਜੰਕ-ਜਾਰਡ ਵਿੱਚ ਭੇਜ ਦਿੱਤਾ ਹੈ। ਮੇਰੇ ਕੋਲ ਕਾਰ ਦੀ ਇੰਨਸ਼ੋਰੈਸ ਤੇ ਰਿਜਸਟੇਸ਼ਨ ਨਹੀਂ ਹੈ। ਘਰੋਂ ਲੱਭ ਕੇ. ਰਿਪੋਰਟ ਲਿਖਾ ਦਿੰਦੀ ਹਾਂ। " " ਤੁਸੀਂ ਪੇਪਰ ਲੱਭ ਕੇ, ਪੁਲੀਸ ਨੂੰ ਫੋਨ ਕਰ ਦੇਣਾਂ। ਪੁਲੀਸ ਅਫ਼ੀਸਰ ਤੁਹਾਡੇ ਘਰ ਆ ਕੇ, ਰਿਪੋਰਟ ਲਿਖ ਸਕਦੇ ਹਨ। " ਸੁੱਖੀ ਘਰ ਦੇ ਵਿੱਚ ਪਏ ਪੇਪਰਾਂ ਨੂੰ ਫੋਲਣ ਲੱਗ ਗਈ ਸੀ।

ਸੁੱਖੀ ਨੂੰ ਇੰਨਸ਼ੋਰੈਸ ਦੇ ਪੇਪਰ ਲੱਭ ਗਏ ਸਨ। ਉਹ ਪੁਲੀਸ ਰਿਪੋਰਟ ਲਿਖਾਉਣ ਚਲੀ ਗਈ। ਅਫ਼ੀਸਰ ਨੇ ਇੰਨਸ਼ੋਰੈਸ ਨੂੰ ਦੇਣ ਵਾਲੇ ਦੋ ਪੇਪਰ ਦੇ ਦਿੱਤੇ ਸਨ। ਇੱਕ ਉਤੇ ਲਿਖਤੀ ਰਿਪੋਰਟ ਸੀ। ਦੂਜੇ ਉਤੇ ਕਾਰ ਦੀ ਬੌਡੀ ਬਣੀ ਹੋਈ ਸੀ। ਜਿਥੋਂ ਕਾਰ ਟੁੱਟੀ ਸੀ। ਉਥੇ ਗੋਲ ਚੱਕਰ ਲਾ ਦਿੱਤੇ ਸਨ। ਇੰਨਸ਼ੋਰੈਸ ਨੂੰ ਰਿਪੋਰਟ ਫੈਕਸ ਰਾਹੀਂ ਭੇਜ ਦਿੱਤੀ ਸੀ। ਕਾਰ ਠੀਕ ਕਰਾਉਣ ਵਾਲੀ ਨਹੀਂ ਸੀ। ਇਸ ਲਈ ਕਾਰ ਦੀ ਪੂਰੀ ਕੀਮਤ ਮਿਲ ਜਾਂਣੀ ਸੀ। ਐਕਸੀਡੈਂਟ ਇੰਨਾਂ ਜ਼ਬਰਦਸਤ ਹੋਇਆ ਸੀ। ਕਾਰ ਇੰਨਸਪੈਕਸ਼ਨ ਕਰਨ ਵਾਲੇ ਵੀ ਚੱਕਰ ਵਿੱਚ ਪੈ ਗਏ ਸਨ। ਪਤਾ ਨਹੀਂ ਲੱਗ ਰਿਹਾ ਸੀ। ਕਿਹੜੀ ਕਾਰ ਕਿਧਰੋਂ ਆ ਕੇ ਬੱਜੀ? ਫੁੱਲ ਕਵਰੇਜ ਹੋਵੇ, ਤਾਂ ਗੱਡੀ ਦੀ ਜੁੰਮੇਬਾਰੀ ਇੰਨਸ਼ੋਰੈਸ ਦੀ ਹੁੰਦੀ ਹੈ। ਇਹ ਸਾਰਾ ਪੈਸਾ ਇੰਨਸ਼ੋਰੈਸਾਂ ਵਾਲਿਆਂ ਨੇ, ਪਬਲਿਕ ਤੋਂ ਹੀ ਇਕੱਠਾ ਕੀਤਾ ਹੁੰਦਾ ਹੈ। ਕਾਰ ਇੰਨਸ਼ੋਰੈਸ ਦੀ ਕੀਮਤ, ਬੰਦੇ ਦੀ ਉਮਰ ਤੇ ਕੀਤੇ ਐਕਸੀਡੈਂਟ ਉਤੇ ਨਿਰਭਰ ਕਰਦੀ ਹੈ।

ਇੰਨਸ਼ੋਰੈਸ ਦੇ ਪੇਪਰਾਂ ਨਾਲ ਪਏ, ਸੁੱਖੀ ਨੂੰ ਹੋਰ ਪੇਪਰ ਵੀ ਲੱਭੇ ਸੀ। ਉਹ ਪੇਪਰ ਗੈਰੀ ਦੇ ਨਾਂਮ ਸਨ। ਜੋ ਦੋ ਸਾਲ ਪੁਰਾਂਣੇ ਸਨ। ਉਸ ਨੇ ਵੱਡੇ-ਵੱਡੇ ਸਟੋਰਾਂ ਦੇ ਕਾਡ ਤੇ ਬੈਕਾਂ ਦੇ 15 ਮਾਸਟਰ ਕਾਡ ਬੱਣਾਂਏ ਹੋਏ ਸਨ। ਹਰ ਕਾਡ ਤਿੰਨ ਤੋਂ ਪੰਦਰਾਂ ਹਜ਼ਾਰ ਦੀ ਕੀਮਤ ਦਾ ਸੀ। ਕਾਡਾ ਤੋਂ ਪੂਰੀ ਰਾਸ਼ੀ ਚੱਕੀ ਦੇ ਬਿੱਲ ਆਏ ਹੋਏ ਸੀ। ਸਾਰਿਆਂ ਦਾ 29% ਵਿਆਜ ਸੀ। ਕੋਈ ਡਾਲਰ ਨਹੀਂ ਮੋੜਿਆ ਦਿੱਸਦਾ ਸੀ। ਸੁੱਖੀ ਨੂੰ ਹੋਰ ਪੇਪਰ ਦਿਸ ਗਏ। ਜੋ 6 ਸਾਲ ਪਹਿਲਾਂ ਦੇ ਸਨ। ਉਨਾਂ ਵਿੱਚ 90 ਹਜ਼ਾਰ ਦੇ ਬਿੱਲ ਆਏ ਸਨ। ਉਦੋਂ ਹੀ ਗੈਰੀ ਨੇ ਟੈਕਸੀ ਤੇ ਟੈਕਸੀ ਦੀ ਪਲੇਟ ਖ੍ਰੀਦੀ ਸੀ। ਕਿਸੇ ਬਿੱਲ ਦਾ ਭੁਗਤਾਨ ਨਹੀਂ ਕੀਤਾ ਦਿੱਸਦਾ ਸੀ।

ਹੁਣ ਸੁੱਖੀ ਨੂੰ ਸਮਝ ਲੱਗੀ ਸੀ। ਗੈਰੀ ਇੰਨੀ ਐਸ਼ ਕਿਵੇਂ ਕਰਦਾ ਹੈ? ਕਈ ਲੋਕ ਐਸਾ ਹੀ ਕਰਦੇ ਹਨ। ਮਾਸਟਰ ਕਾਡ ਤੋਂ ਚੀਜ਼ਾਂ ਖ੍ਰੀਦੀ ਜਾਂਦੇ ਹਨ। ਡਾਲਰ ਵਾਪਸ ਨਹੀਂ ਕਰਦੇ। ਚਾਰ ਕੁ ਸਾਲ ਮਾਸਟਰ ਕਾਡ ਵਾਲੇ ਫੋਨ ਕਰਕੇ, ਚਿੱਠੀਆਂ ਪਾ ਕੇ ਹੰਭ ਜਾਂਦੇ ਹਨ। ਸਾਰੇ ਚਾਰਜ਼ ਡਿਸ-ਮਿਸ ਕਰ ਦਿੰਦੇ ਹਨ। ਐਸੇ ਲੋਕ ਫਿਰ ਹੇਰਾ-ਫੇਰੀ ਕਰਨ ਲਈ ਤਿਆਰ ਹੋ ਜਾਂਦੇ ਹਨ। ਕਰਜ਼ੇ ਵਾਲਾ ਤਾਂ ਇੰਡੀਆ ਵਾਲਾ ਹੀ ਕੰਮ ਹੈ। ਜਿਸ ਨੂੰ ਐਸੇ ਕੰਮਾਂ ਦਾ ਬਲ ਆ ਜਾਵੇ। ਬੇਈਮਾਨੀ ਕਰਨ ਤੋਂ ਪਿਛੇ ਨਹੀਂ ਹੱਟਦਾ।

ਭਾਗ 34 ਬਦਲਦੇ ਰਿਸ਼ਤੇ


ਇੱਕ ਬਾਰ ਸੱਤ ਸਮੁੰਦਰ ਪਾਰ ਹੋ ਜਾਈਏ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ
satwinder_7@hotmail.com

ਸੋਨੀ ਨੂੰ ਗੇਲੋ ਤੇ ਲਾਭ ਨਾਲ ਇੰਡੀਆ ਭੇਜ ਦਿੱਤਾ ਸੀ। ਉਸ ਨੂੰ ਰਿਸ਼ਤੇ ਆਉਣ ਲੱਗ ਗਏ ਸਨ। ਕਈਆਂ ਨੇ ਤਾਂ ਸੋਨੀ ਨੂੰ ਦੇਖ਼ਿਆ ਵੀ ਨਹੀਂ ਸੀ। ਕੱਦ, ਉਮਰ, ਰੰਗ ਤੱਕ ਕੋਈ ਮਤਲੱਭ ਨਹੀਂ ਸੀ। ਇੰਨਾਂ ਹੀ ਬਹੁਤ ਸੀ। ਪਾਸਪੋਰਟ ਤੇ ਕਨੇਡਾ ਇਮੀਗ੍ਰੇਸ਼ਨ ਦਾ ਠੱਪਾ ਲੱਗਿਆ ਹੋਇਆ ਸੀ। ਕੁੜੀ ਕਨੇਡਾ ਤੋਂ ਆਈ ਹੈ। ਜਿਵੇਂ ਸੋਨਾਂ ਹੀਰੇ ਪਾਉਣਾਂ ਬਹੁਤ ਸਾਰੇ ਲੋਕਾਂ ਦਾ ਸੁਪਨਾਂ ਹੁੰਦਾ ਹੈ। ਉਵੇਂ ਹੀ ਕਨੇਡਾ, ਅਮਰੀਕਾ ਬਾਹਰੋਂ ਗਏ ਨੂੰ ਵਿਆਹੁਣਾਂ ਕਈਆਂ ਦਾ ਡਰੀਮ ਹੈ। ਜੇ ਵਿਆਹੁਤਾ ਨਾਲ ਨਾਂ ਵੀ ਬਣੀ ਬਾਹਰ ਜਾ ਜੇ ਸਮਝ ਲੈਣਗੇ। ਤਲਾਕ ਤਾਂ ਵੱਟ ਤੇ ਪਿਆ ਹੈ। ਉਥੇ ਕਿਹੜਾ ਸਾਕ ਸਰੀਕਾ ਹੈ? ਜਿਸ ਦੀ ਸ਼ਰਮ ਹੋਵੇਗੀ। ਕਈ ਮੁੰਡੇ-ਕੁੜੀਆਂ ਕਨੇਡਾ, ਅਮਰੀਕਾ ਬਾਹਰੋਂ ਗਏ ਹੁੰਦੇ ਹਨ। ਉਹ ਵਿਆਹ ਸਿਰਫ਼ ਹਨੀਮੂਨ ਮਨਾਉਣ ਨੂੰ ਹੀ ਕਰਾਂਉਂਦੇ ਹਨ। ਖੁੱਲਮ-ਖੁੱਲਾ ਰੌਮਾਸ ਕਰਦੇ ਹਨ। ਸੇਵਾ ਖੂਬ ਕਰਾਉਂਦੇ ਹਨ। ਦਾਜ ਵਿੱਚ ਕਾਰ, ਮਾਲ, ਸੋਨਾਂ ਰੱਜ ਕੇ ਲੈਂਦਾ ਹਨ। ਬਾਹਰਲਿਆਂ ਨੂੰ ਪੰਜਾਬ ਵਾਲੇ ਸਾਕ ਕਰਨ ਲੱਗੇ, ਕੁੱਝ ਨਹੀਂ ਪੁੱਛਦੇ।

ਮੁੰਡੇ-ਕੁੜੀਆਂ, ਮਾਂਪੇ ਇਹੀ ਸੋਚਦੇ ਹਨ। ਇੱਕ ਬਾਰ ਸੱਤ ਸਮੁੰਦਰ ਪਾਰ ਹੋ ਜਾਈਏ। ਬਾਕੀ ਫਿਰ ਦੇਖ਼ੀ ਜਾਵੇਗੀ। ਮੁੰਡੇ-ਕੁੜੀਆਂ ਤੇ ਮਾਂਪੇ, ਕਨੇਡਾ, ਅਮਰੀਕਾ ਬਾਹਰੋਂ ਗਏ ਨੂੰ ਇਸ ਤਰਾਂ ਚੂੰਬੜਦੇ ਹਨ। ਜਿਵੇਂ ਸ਼ਾਹਿਦ ਦੇ ਛੱਤੇ ਨੂੰ ਮੱਖਿਆਲ ਦੀਆਂ ਮੱਖੀਆਂ। ਹਰ ਹਿਲਾ ਕਰਨ ਨੂੰ ਤਿਆਰ ਹੁੰਦੇ ਹਨ। ਜਿਸ ਦਿਨ ਦੀ ਸੋਨੀ ਪਿੰਡ ਗਈ ਸੀ। ਆਲੇ ਦੁਆਲੇ ਦੇ ਪਿੰਡਾਂ ਵਿੱਚ ਢੋਢਰਾਂ ਪਿੱਟਿਆ ਗਿਆ ਸੀ। ਕਨੇਡਾ ਤੋਂ ਕੁੜੀ ਵਿਆਹ ਕਰਾਂਉਣ ਨੂੰ ਆਈ ਹੈ। ਬਗੈਰ ਜਾਂਣ-ਪਛਾਣ ਵਾਲੇ ਵੀ ਸੋਨੀ ਦੇ ਘਰ ਆਈ ਜਾ ਰਹੇ ਸਨ। ਹੋਰਾਂ ਪਿੰਡਾਂ ਦੇ ਮੁੰਡੇ ਸੋਨੀ ਦੀ ਗਲ਼ੀ ਦੇ ਮੋੜ ਉਤੇ ਸਜ ਧਜ ਕੇ ਆ ਖੜ੍ਹਦੇ ਸਨ। ਮੂੰਹ ਦਿਖਾਈ ਕਰਨ ਨੂੰ ਇੱਕ ਦੂਜੇ ਤੋਂ ਮੂਹਰੇ ਹੁੰਦੇ ਸਨ। ਉਹ ਸੋਚਦੇ ਸਨ। ਜਦੋਂ ਵੀ ਸੋਨੀ ਘਰੋਂ ਬਾਹਰ ਨਿੱਕਲੇ, ਉਸ ਦੀ ਦ੍ਰਿਸ਼ਟੀ ਪੈ ਜਾਵੇ। ਇਨਾਂ ਸਬ ਵਿੱਚੋਂ ਕਿਸੇ ਦਾ ਅਧਾਰ ਨਾਂ ਹੋ ਸਕਿਆ। ਸੋਨੀ ਦੀ ਮੰਮੀ ਨੂੰ ਐਸੇ ਬੰਦੇ ਮਿਲ ਗਏ। ਜੋ ਉਸ ਦੇ ਕਨੇਡਾ ਵਾਲੀ ਕੁੜੀ ਦਾ ਉਸ ਦੇ ਭਤੀਜੇ ਨਾਲ ਵਿਆਹ ਕਰਕੇ, ਉਸ ਨੂੰ ਕਨੇਡਾ ਸੱਦ ਸਕਦੇ ਸਨ। ਸੋਨੀ ਨੇ ਮੰਮੀ ਦੇ ਭਤੀਜੇ ਨਾਲ ਵਿਆਹੀ ਜਾਂਣ ਵਾਲੀ ਕੁੜੀ ਦੇ ਭਰਾ ਨਾਲ ਵਿਆਹ ਕਰਾਂਉਣਾਂ ਸੀ। ਮਾਮੇ ਭੂਆਂ ਦੇ ਜੁਆਕ ਇਕੋ ਘਰ ਵਿਆਹੇ ਜਾਂਣੇ ਸਨ। ਕਨੇਡਾ, ਅਮਰੀਕਾ ਬਾਹਰਲੇ ਦੇਸ਼ਾਂ ਵਿੱਚ ਇਸੇ ਤਰਾਂ ਖਿੱਚੜੀ ਪੱਕਦੀ ਹੈ।

Comments

Popular Posts