ਭਾਗ 29, 30, 31 ਬਦਲਦੇ ਰਿਸ਼ਤੇ


ਮਸੀਬਤ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਗੈਰੀ ਦੀ ਛੁੱਟੀ ਖਰੀ ਹੋ ਗਈ ਸੀ। ਕੰਮ ਤੇ ਨਾਂ ਜਾ ਕੇ ਵੀ ਵਿਹਲੀ ਦਿਹਾੜੀ ਦਾ ਵੱਧ ਮੁਨਾਫ਼਼ਾ ਹੋ ਗਿਆ ਸੀ। ਇਕ ਬਾਰ ਤਾਂ ਕਾਟੋ ਫੁੱਲਾਂ ਉਤੇ ਖੇਡਦੀ ਰਹੀ ਸੀ। ਸੁੱਖੀ ਦੀ ਗੱਲ ਉਤੇ ਗੇਲੋ ਨੂੰ ਜ਼ਕੀਨ ਨਹੀਂ ਆਇਆ ਸੀ। ਗੇਲੋ ਨੇ ਕਿਹਾ, " ਤੇਰੇ ਬਸ ਦਾ ਰੋਗ ਨਹੀਂ ਹੈ। ਔਰਤਾਂ ਸਾਰੀਆਂ ਹੀ ਐਸੀਆਂ ਹੁੰਦੀਆਂ ਹਨ। ਐਸਾ ਹੀ ਸੋਚਦੀਆਂ ਹਨ। " ਮੈਂ ਤਾ ਆਪ ਸੋਚਦੀ ਹਾਂ। ਅੱਖੀ ਦੇਖ਼ਿਆ ਝੂਠ ਹੋ ਜਾਵੇ। ਮੇਰੀ ਹਿੱਕ ਉਤੇ ਸੱਪ ਲਿਟਦਾ ਹੈ। ਮਸੀਬਤ ਕਿਸੇ ਨੂੰ ਪੁੱਛ ਕੇ ਨਹੀਂ ਆਉਂਦੀ। " ਘਰ ਦਾ ਖੂੰਜਾ-ਖੂੰਜਾ ਸੂਈ ਲੱਭਣ ਵਾਂਗ, ਬਾਰ-ਬਾਰ ਫੋਲ ਦਿੱਤਾ ਸੀ। ਕੰਮਰਿਆਂ ਦੇ ਦਰਾਂ ਪਿਛੇ ਤੇ ਕੱਪੜਿਆਂ ਵਾਲੀਆਂ ਕਲੋਜਟਾਂ ਵਿੱਚ ਵੀ ਕਈ ਬਾਰ ਦੇਖ ਲਿਆ ਸੀ। ਗਰਾਜ ਵਿੱਚ ਦੇਖ਼ ਲਿਆ ਸੀ। ਘਰ ਵਿੱਚ ਹਫ਼ੜਾ ਦੱਫ਼ੜੀ ਮੱਚੀ ਹੋਈ ਸੀ। ਕਿਮ, ਬੌਬ, ਕੈਵਨ ਦੀ ਵੀ ਅੱਖ ਖੁੱਲ ਗਈ ਸੀ। ਉਹ ਬਾਰੀ-ਬਾਰੀ ਪੌੜ੍ਹੀਆਂ ਉਤਰ ਆਏ ਸਨ। ਕਿਮ ਨੇ ਕਿਹਾ, " ਮੰਮੀ ਕੀ ਗੱਲ ਹੈ? ਹੁਣੇ ਜਗਾ ਦਿੱਤਾ। ਅਜੇ ਸਕੂਲ ਜਾਂਣ ਵਿੱਚ ਦੋ ਘੰਟੇ ਰਹਿੰਦੇ ਹਨ। " " ਕੁੱਝ ਨਹੀਂ ਹੋਇਆ। ਰਾਤ ਤੇਰੇ ਡੈਡੀ ਛੁੱਟੀ ਨੂੰ ਵੀ ਕਿਤੇ ਚਲੇ ਗਏ। " " ਚੰਗਾ ਹੀ ਹੈ। ਜੇ ਘਰ ਹੁੰਦੇ, ਤੁਸੀਂ ਲੜਨਾਂ ਹੀ ਸੀ। " ਕਿਮ ਨੇ ਗੱਲ ਕਰਕੇ, ਸੁੱਖੀ ਵੱਲ ਭੋਰਾ ਧਿਆਨ ਨਹੀਂ ਦਿੱਤਾ। ਉਸ ਨੇ ਲੈਪਟਾਪ ਖੌਲ ਲਿਆ ਸੀ। ਉਹ ਇੰਟਰਨੈਟ ਉਤੇ ਲੱਗ ਗਈ ਸੀ।

ਬੌਬ ਨੇ ਕਿਹਾ, " ਡੈਡੀ ਕੰਮ ਤੇ ਚਲੇ ਗਏ ਹੋਣੇ ਨੇ। ਅੱਗੇ ਕਿਹੜਾ ਡੈਡੀ ਦਾ ਘਰ ਆਉਣ ਦਾ ਟਾਇਮ ਹੁੰਦਾ ਹੈ?" ਗੇਲੋ ਨੇ ਕਿਹਾ, " ਇਹੀ ਤਾਂ ਮੈਂ ਤੇਰੀ ਮਾਂ ਨੂੰ ਸਮਝਾ ਰਹੀ ਹਾਂ। " " ਮੇਰੀ ਸਟਿਪ ਮਦਰ ਤੇ ਡੈਡੀ ਸਟੂਪੱਡ ਹਨ। ਮੰਮੀ-ਡੈਡੀ ਨੂੰ ਲੜਨ ਦਾ ਬਹਾਨਾਂ ਚਾਹੀਦਾ ਹੈ। ਅੱਜ ਮੈਂ ਆਪਦੀ ਮੰਮ ਕੋਲ ਜਾਂਣਾਂ ਹੈ। ਘਰ ਨਹੀਂ ਆਉਣਾਂ। ਯਾਦ ਰੱਖਣਾਂ। ਹੁਣ ਮੈਨੂੰ ਲੱਭਣ ਨਾਂ ਤੁਰ ਜਾਂਣਾਂ। ਹੌਲੀ ਗੱਲਾਂ ਕਰੋਂ। ਸਾਨੂੰ ਜਗਾ ਕੇ ਬੈਠਾ ਦਿੱਤਾ ਹੈ। ਸ਼ੈਟ-ਅੱਪ, ਹੁਣ ਡਿਸਟਰਬ ਨਾਂ ਕਰੋ। " ਸੁੱਖੀ ਨੇ ਗੇਲੋ ਨੂੰ ਚੁੱਪ ਰਹਿੱਣ ਦਾ ਇਸ਼ਾਰਾ ਕੀਤਾ। ਪਿਛਲੇ ਹਫ਼ਤੇ ਹੀ ਬੋਲ-ਕਬੋਲ ਹੋ ਕੇ, ਬੌਬ ਨੇ ਰਸੋਈ ਵਿੱਚ ਕਈ ਭਾਂਡੇ ਭੰਨ ਦਿੱਤੇ ਅਨ। ਉਸ ਨੇ ਸੈਲਰ ਫੋਨ ਉਤੇ ਫੇਸ ਬੁੱਕ ਔਨ ਕਰ ਲਇ ਸੀ। ਕੁੜੀਆਂ ਦੀਆਂ ਲੱਗੀਆਂ ਫੋਟੋ ਲਾਈਕ ਕੀਤੀਆਂ। ਕਈਆਂ ਨੂੰ ਮੈਸਜ਼ ਕੀਤੇ। ਕਿਮ ਤੇ ਬੌਬ ਨੈਟ ਦੀ ਦੁਨੀਆਂ ਵਿੱਚ ਖੋ ਗਏ ਸਨ। ਨੈਟ ਦੇ ਉਤੇ ਅਣਜਾਂਣ ਲੋਕਾਂ ਨਾਲ ਹੱਸ ਰਹੇ ਸਨ। ਕੈਵਨ ਟੀ ਵੀ ਉਤੇ ਗੇਮ ਖੇਡਣ ਲੱਗ ਗਿਆ ਸੀ। ਸੁੱਖੀ ਤਿੰਨਾਂ ਨੂੰ ਬਰੇਕ ਫਾਸਟ ਕਰਨ ਨੂੰ ਕਹਿ ਚੁੱਕੀ ਸੀ। ਤਿੰਨਾਂ ਦਾ ਮਿਊਜ਼ਿਕ ਊਚੀ ਕੀਤਾ ਹੋਇਆ ਸੀ। ਰੋਟੀ, ਬ੍ਰਿਡ, ਦੁੱਧ ਪੀਣ ਨਾਲੋਂ ਉਨਾਂ ਨੂੰ ਫੇਸਬੁੱਕ ਤੇ ਗੂਗਲ, ਜੂ-ਟੀਊਬ ਉਤੇ ਜ਼ਿਆਦਾ ਸੁਆਦ ਆਉਂਦਾ ਸੀ। ਬੌਬ ਨੇ ਵੀ ਕਿਮ, ਕੈਵਨ ਵਾਂਗ ਮਿਊਜ਼ਿਕ ਸੁਣਨ ਨੂੰ ਕੰਨਾਂ ਵਿੱਚ ਈਅਰ ਪਲੱਗ ਲਾਏ ਹੋਏ ਸਨ। ਤਿੰਨਾਂ ਦਾ ਸਕੂਲ ਦਾ ਸਮਾਂ ਹੋ ਗਿਆ ਸੀ।

ਬੌਬ ਨੇ ਕਿਮ, ਕੈਵਨ ਨੂੰ ਸਕੂਲ ਛੱਡਣਾਂ ਸੀ। ਉਹ ਕਾਰ ਚਲਾਉਣ ਲੱਗ ਗਿਆ ਸੀ। ਫੋਨ ਉਤੇ ਜੋ ਵੀ ਮੈਸਜ਼ ਆਉਂਦਾ ਸੀ। ਉਹ ਡਰਾਈਵਿੰਗ ਕਰਦਾ ਪੜ੍ਹੀ ਜਾਂਦਾ ਸੀ। ਜਿਥੇ ਟਰੈਫਿਕ ਲਾਈਟਾਂ ਆ ਜਾਂਦੀਆਂ ਸਨ। ਮੈਸਜ਼ ਵੀ ਲਿਖਦਾ ਸੀ। ਤੁਰੀ ਜਾਂਦੀ ਕਾਰ ਵਿੱਚ ਵੀ ਮੈਸਜ਼ ਲਿਖਣ, ਪੜ੍ਹਨ ਦਾ ਦਾਅ ਲਾਈ ਜਾਂਦਾ ਸੀ। ਦੋ ਬਾਰ ਦੂਜੀਆਂ ਗੱਡੀਆਂ ਵਿੱਚ ਬਜਣੋਂ ਕਾਰ ਬਚੀ ਸੀ। ਕੈਵਨ ਨੇ ਚੀਕ ਕੇ ਕਿਹਾ, " ਸਾਨੂੰ ਮਾਰ ਨਾਂ ਦੇਵੀ। ਦੇਖ ਕੇ ਗੱਡੀ ਚੱਲਾ। ਕੀ ਸਾਡੀਆਂ ਲੱਤਾਂ ਤੋੜਨੀਆਂ ਹਨ?" " ਬੌਬ ਚੌਕਲੇਟ ਵੀ ਖਾਈ ਜਾਂਦਾ ਸੀ। ਕਿਮ ਨੇ ਕਿਹਾ, " ਬੌਬ ਗੱਡੀ ਰੋਕ ਕੇ, ਪਹਿਲਾਂ ਚੌਕਲੇਟ ਖਾ ਲੈ। ਜੇ ਮੈਸਜ਼ ਇੰਨੇ ਹੀ ਜਰੂਰੀ ਹਨ। ਗੱਡੀ ਰੋਕ ਕੇ ਵੀ ਲਿਖ ਲੈ। " " ਮੈਨੂੰ ਦੋਨਾਂ ਨਾਲੋ ਜ਼ਿਆਦਾ ਪਤਾ ਹੈ। ਮੈਂ ਕੀ ਕਰਦਾਂ ਹਾਂ? ਮੇਰੇ ਬੌਸ ਨਾਂ ਬਣੋਂ। " ਕਈ ਬਾਰ ਗੱਡੀ ਪੀਲੀਆਂ ਲਈਟਾਂ ਵਿੱਚ ਦੀ ਕੱਢ ਦਿੱਤੀ। ਬੌਬ ਦਾ ਧਿਆਨ ਅੱਗਲੇ ਮੈਸਜ਼ ਪੜ੍ਹਨ ਉਤੇ ਚੱਲਾ ਗਿਆ। ਉਸ ਨੇ ਲਾਲ ਬੱਤੀਆਂ ਨਹੀਂ ਦੇਖ਼ੀਆਂ। ਤਿੰਨ ਕਾਰਾਂ ਵਿੱਚ ਬੌਬ ਦੀ ਕਾਰ ਵੱਜੀ। ਇੰਨਾਂ ਤਿੰਨਾਂ ਸਣੇ ਹੋਰ ਵੀ ਕਈ ਜਾਂਣੇ ਜਖ਼ਮੀ ਹੋ ਗਏ। ਕਈਆਂ ਦੇ ਬਹੁਤ ਸੱਟਾਂ ਲੱਗੀਆਂ। ਕਿਮ ਦਾ ਸਿਰ ਡੈਸ਼ਬੋਡ ਉਤੇ ਲੱਗਾ। ਮੱਥਾ ਖੂਨ ਨਾਲ ਭਿਜ ਗਿਆ ਸੀ। ਬੌਬ ਦੀ ਕਾਰ ਦਾ ਸਟੇਰਿੰਗ ਦਾ ਏਅਰ ਬੈਗ ਖੁੱਲ ਗਿਆ ਸੀ। ਉਸ ਦਾ ਮੂੰਹ ਉਸ ਵਿੱਚ ਧੱਸ ਗਿਆ ਸੀ। ਉਹ ਉਦੋਂ ਹੀ ਬੇਹੋਸ਼ ਹੋ ਗਿਆ ਸੀ। ਕੈਵਨ ਪਿਛੇ ਬੈਠਾ ਸੀ। ਉਸ ਨੇ ਸੀਟ-ਬਿਲਟ ਨਹੀਂ ਲਗਾਈ ਸੀ। ਉਹ ਸੀਟ ਤੋਂ ਰੁੜ ਕੇ, ਪੈਰਾਂ ਵਾਲੀ ਜਗਾ ਰੁੜ ਗਿਆ। ਐਬੂਲੈਂਸ ਆ ਗਈਆਂ ਸੀ। ਸਾਰਿਆਂ ਨੂੰ ਫਟਾਫਟ ਹਿਲਪ ਦੇ ਰਹੇ ਸਨ। ਹਸਪਤਾਲ ਭੇਜ ਰਹੇ ਸਨ। ਕਾਰਾਂ ਵਿਚੋਂ ਧੂਆਂ ਨਿੱਕਲ ਰਿਹਾ ਸੀ। ਤੇਲ ਲੀਕ ਕਰ ਰਿਹਾ ਸੀ। ਗੱਡੀਆਂ ਨੂੰ ਅੱਗ ਨਾਂ ਲੱਗ ਜਾਵੇ। ਸੰਭਾਲਣ ਨੂੰ ਫੈਇਰ ਬਗਰੇਡ ਗੱਡੀਆਂ ਆ ਗਈਆਂ ਸਨ। ਪੁਲੀਸ ਆ ਗਈ ਸੀ। ਔਫ਼ੀਸਰਾਂ ਨੇ ਸਾਰਿਆਂ ਦੀਆਂ ਪਹਿਚਾਣ ਡਰਾਈਵਿੰਗ ਲਾਈਸੈਂਸ ਤੇ ਫੋਟੋ ਆਈਡੀ ਤੋਂ ਕਰਕੇ, ਸਾਰਿਆਂ ਦੇ ਘਰਾਂ ਨੂੰ ਫੋਨ ਕਰ ਦਿੱਤਾ ਸੀ। ਗੱਡੀਆਂ ਟੋਅ ਕਰ ਦਿੱਤੀਆਂ ਸਨ। ਸਬ ਕੁੱਝ ਘੰਟੇ ਕੁ ਵਿੱਚ ਸਮੇਟਿਆ ਗਿਆ ਸੀ।

ਭਾਗ 30 ਬਦਲਦੇ ਰਿਸ਼ਤੇ


ਹੱਵਸ ਮਿਟਾਉਣਾਂ ਹੀ ਸਬ ਦਾ ਇਕੋ ਗੋਲ ਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਘਰ ਦੇ ਪੇਪਰਾਂ ਵਿਚ ਸੁੱਖੀ ਨੂੰ ਹੋਰ ਪੇਪਰ ਲੱਭ ਗਏ। ਇਹ ਪੇਪਰ ਉਸ ਮੁੰਡੇ ਦੇ ਸਨ। ਜੋ ਬੇਸਮਿੰਟ ਵਿੱਚ ਰਹਿ ਕੇ ਗਿਆ ਸੀ। ਬਿਲਕੁਲ ਜਾਹਲੀ ਬੰਦਾ ਸੀ। ਜਦੋਂ ਬੇਸਮਿੰਟ ਕਿਰਾਏ ਨੂੰ ਦਿੱਤੀ। ਉਸ ਮੁੰਡੇ ਨੇ ਆਪਦਾ ਗੱਲ਼ਤ ਨਾਂਮ ਦੱਸਿਆ ਸੀ। ਇੰਡੀਅਨ ਪੰਜਾਬੀਆਂ ਨਾਲ ਐਸਾ ਚੱਲਦਾ ਹੈ। ਕਈ ਪ੍ਰਦੇਸਾ ਵਿੱਚ ਆ ਕੇ, ਸਾਰਾ ਢਾਂਚਾ ਹੀ ਜਾਹਲੀ ਕਰਦੇ ਹਨ। ਕਨੇਡਾ ਵਰਗੇ ਦੇਸ਼ ਵਿੱਚ ਵੀ ਚਲਾਕੀਆਂ ਨਹੀਂ ਛੱਡਦੇ। ਜਦੋਂ ਕਿਸੇ ਨੂੰ ਘਰ, ਹੋਟਲ ਕਿਤੇ ਵੀ ਰਿੰਟ ਤੇ ਰੱਖਿਆ ਜਾਂਦਾ ਹੈ। ਉਸ ਦਾ ਸਹੀ ਪੂਰਾ ਨਾਂਮ, ਫੋਨ ਨੰਬਰ ਲੈਣਾਂ ਜਰੂਰੀ ਹੈ। ਐਮਰਜੈਂਸੀ ਵੇਲੇ ਲਈ ਕਿਸੇ ਦੋਸਤ, ਰਿਸ਼ਤੇਦਾਰ ਦਾ ਸਹੀਂ ਫੋਨ ਨੰਬਰ ਚਾਹੀਦਾ ਹੈ। ਜੇ ਐਸੇ ਬੰਦੇ ਦੇ ਸੱਟ ਲੱਗ ਜਾਵੇ, ਮੌਤ ਹੋ ਜਾਵੇ। ਉਸ ਦੇ ਜਾਨਣ ਵਾਲਿਆਂ ਨੂੰ ਪਤਾ ਕੀਤਾ ਜਾ ਸਕੇ। ਡਾਕਟਰੀ ਸਹਾਇਤਾ ਸਮੇਂ ਸਿਰ ਮਿਲ ਸਕੇ। ਜੇ ਕਨੇਡਾ ਵਿੱਚ ਹੈਲਥ ਕਾਡ ਦੀ ਇੰਨਸ਼ੌਰੈਸ ਨਹੀਂ ਹੈ। ਕੁੱਝ ਨਹੀਂ ਹੋ ਸਕਦਾ। ਬੰਦਾ ਇਲਾਜ਼ ਵੱਲੋਂ ਕਨੇਡਾ ਵਿੱਚ ਵੀ ਮਰ ਸਕਦਾ ਹੈ।

ਉਸ ਮੁੰਡੇ ਨੇ ਪਹਿਲੇ ਦਿਨ ਸੁੱਖੀ ਨਾਲ ਹੀ ਗੱਲ ਕੀਤੀ ਸੀ। ਉਸ ਨੇ ਕਿਹਾ, " ਮੇਰਾ ਨਾਂਮ ਸ਼ੇਰ ਹੈ। ਮੈਂ ਕਿਰਾਏ ਤੇ ਬੇਸਮਿੰਟ ਲੈਣੀ ਹੈ। " " ਮੈਨੂੰ ਤੇਰੀ ਫੋਟੋ ਆਈਡੀ ਚਾਹੀਦੀ ਹੈ। " " ਜੀ ਤੁਸੀਂ ਮੇਰੀ ਫੋਟੋ ਤੋਂ ਕੀ ਕਰਾਉਣਾਂ ਹੈ? ਮੈਨੂੰ ਹੀ ਹੋਰ ਦੇਖ਼ ਲਵੋ। " " ਮੈਂ ਫੋਟੋ ਆਈਡੀ ਦੀ ਸੈਲਰ ਫੋਨ ਉਤੇ ਫੋਟੋ ਖਿੱਚਣੀ ਹੈ। " " ਫਿਰ ਤਾਂ ਮੈਨੂੰ ਤੁਹਾਡੀ ਫੋਟੋ ਆਈਡੀ ਦੀ ਫੋਟੋ ਕਾਪੀ ਚਾਹੀਦੀ ਹੈ। ਮੈਨੂੰ ਵੀ ਪਤਾ ਹੋਣਾਂ ਚਾਹੀਦਾ ਹੈ। ਮੈ ਅਸਲੀ ਮਾਲਕਾਂ ਨਾਲ ਰਹਿੰਦਾਂ ਹਾਂ। ਜਾਂ ਤੁਸੀਂ ਕਿਸੇ ਹੋਰ ਦਾ ਮਕਾਂਨ ਕਰਾਏ ਤੇ ਲੈ ਕੇ ਅੱਗੇ ਦੇਈ ਜਾਂਦੇ ਹੋ? " " ਮਜ਼ਾਕ ਬਹੁਤ ਹੋ ਗਿਆ। ਮੈਨੂੰ ਫੋਟੋ ਆਈਡੀ ਚਾਹੀਦੀ ਹੈ। " " ਤੁਸੀਂ ਗੁੱਸਾ ਕਰ ਲਿਆ। ਮੇਰਾ ਲਾਈਸੈਂਸ ਲੱਭਦਾ ਨਹੀਂ ਹੈ। ਮੈਂ ਆਪੇ ਹੀ ਫੋਟੋ ਕਾਪੀ ਦੇ ਦੇਵਾਂਗਾ। ਤੁਸੀਂ ਟੈਂਨਸ਼ਨ ਨਾਂ ਲਵੋ। " ਸੁੱਖੀ ਨੇ ਇੰਟਰਨੈਂਟ ਦਾ ਕੋਡ ਨਹੀਂ ਦਿੱਤਾ ਸੀ। ਜੇ ਨੈਂਟ ਨੂੰ ਜ਼ਿਆਦਾ ਜਾਂਣੇ ਸ਼ੇਅਰ ਕਰਦੇ ਹਨ। ਇਸ ਦੀ ਰਫ਼ਤਾਰ ਬਹੁਤ ਘੱਟ ਜਾਂਦੀ ਹੈ।

ਸ਼ੇਰ ਨੇ ਇੰਟਰਨੈਂਟ ਅਲੱਗ ਲਗਾਉਣਾਂ ਸੀ। ਤੀਜੇ ਦਿਨ ਇੰਟਰਨੈਂਟ ਲਗਾਉਣ ਵਾਲਾ ਆ ਗਿਆ। ਉਸ ਕਰਮਚਾਰੀ ਨੇ ਕਿਹਾ, " ਕੀ ਮਹਿੰਗਾ ਨਾਂਮ ਦਾ ਬੰਦਾ ਘਰ ਹੈ? ਕੀ ਮੈਂ ਉਸ ਨਾਲ ਗੱਲ ਕਰ ਸਕਦਾ ਹਾਂ? " " ਇਸ ਨਾਂਮ ਦਾ ਇਥੇ ਕੋਈ ਬੰਦਾ ਨਹੀਂ ਹੈ। " " ਉਸ ਨੇ ਤੁਹਾਡੀ ਬੇਸਮਿੰਟ ਦਾ ਐਡਰੈਸ ਦਿੱਤਾ ਹੈ? " " ਮੈਨੂੰ ਲੱਗਦਾ ਹੈ। ਕਿਸੇ ਨੇ ਤੁਹਾਨੂੰ ਗੱਲ਼ਤ ਐਡਰੈਸ ਦਿੱਤਾ ਹੈ? " ਉਸੇ ਸਮੇਂ ਸੁੱਖੀ ਨੂੰ ਗੈਰੀ ਨੇ ਚਿੱਠੀਆਂ ਲਿਆ ਕੇ ਦੇ ਦਿੱਤੀਆਂ। ਇੱਕ ਲਿਫ਼ਾਫ਼ੇ ਉਤੇ ਮਹਿੰਗਾ ਲਿਖਿਆ ਹੋਇਆ ਸੀ। ਸੁੱਖੀ ਨੂੰ ਝੱਟ ਸਮਝ ਲੱਗ ਗਈ। ਮਹਿੰਗਾ ਬੇਸਮਿੰਟ ਵਾਲਾ ਹੀ ਮੁੰਡਾ ਹੈ। ਸੁੱਖੀ ਨੇ ਉਸ ਬੰਦੇ ਤੋਂ ਇੰਟਰਨੈਂਟ ਲੁਆ ਲਿਆ ਸੀ। ਮਹਿੰਗਾ ਨਾਂਮ ਦੀ ਚਿੱਠੀ ਡੋਰ ਥੱਲੇ ਦੀ ਪੌੜ੍ਹੀਆਂ ਵਿੱਚ ਸ਼ੇਰ ਦੇ ਘਰ ਸਿੱਟ ਦਿੱਤੀ। ਅੱਗਲੇ ਦਿਨ ਸੁੱਖੀ ਨੇ ਬਾਰ ਖੋਲ ਕੇ ਦੇਖ਼ਿਆ, ਉਥੇ ਚਿੱਠੀ ਨਹੀਂ ਸੀ। ਨਾਂ ਹੀ ਸ਼ੇਰ ਨੇ ਸੁੱਖੀ ਨੂੰ ਕਿਹਾ, " ਇਹ ਚਿੱਠੀ ਮੇਰੀ ਨਹੀਂ ਹੈ। " ਮੁੜ ਕੇ ਉਸ ਦੀ ਕੋਈ ਵੀ ਚਿੱਠੀ ਨਹੀਂ ਆਈ। ਸੁੱਖੀ ਨੇ ਸੋਚਿਆ, ਬੰਦੇ ਦਾ ਸ਼ੇਰ ਨਿੱਕ ਨਾਂਮ ਹੋਣਾਂ ਹੈ। ਜੇ ਕੋਈ ਪੰਗਾ ਪਿਆ, ਆਪੇ ਪੁਲੀਸ ਵਾਲੇ ਪੋਤੜੇ ਫੋਲ ਲੈਣਗੇ। ਸੁੱਖੀ ਨੂੰ ਇਹ ਗੱਲ ਭੁੱਲ ਗਈ।

30 ਕੁ ਸਾਲਾਂ ਦੇ ਸ਼ੇਰ ਕੋਲ ਪੰਜਾਬੀ ਕੁੜੀਆਂ ਦਿਨੇ ਵੀ ਆਉਂਦੀਆਂ ਰਹਿੰਦੀਆਂ ਸਨ। ਮੁੰਡੇ-ਕੁੜੀਆਂ ਇੱਕ ਦੂਜੇ ਕੋਲ ਆਉਂਦੇ-ਜਾਂਦੇ ਹੀ ਹੁੰਦੇ ਹਨ। ਮਨੁੱਖਤਾ ਦੀ ਜਰੂਰਤ ਵੀ ਹੈ। ਕਈ ਐਸੇ ਲੋਕਾਂ ਨੂੰ ਇਸੇ ਗੱਲੋਂ ਚਾਲ-ਚੱਲਣ ਦੇ ਮਾੜੇ ਕਹਿੰਦੇ ਹਨ। ਜਿਹੜੇ ਵਿਆਹ ਕਰਾ ਕੇ, ਇੱਕ ਦੂਜੇ ਨਾਲ ਪਤੀ-ਪਤਨੀ ਰਹਿੰਦੇ ਹਨ। ਜਾਂ ਨਜ਼ਾਇਜ ਲੁੱਕ-ਛੁੱਪ ਕੇ ਸਬੰਧ ਕਰਦੇ ਹਨ। ਹੱਵਸ ਮਿਟਾਉਣਾਂ ਹੀ ਸਬ ਦਾ ਇਕੋ ਗੋਲ ਹੁੰਦਾ ਹੈ। ਆਪੋ-ਆਪਣੇ ਸਰੀਰ ਤੇ ਮਨ ਦੀ ਸੰਤੁਸ਼ਟੀ ਕਰਨਾਂ ਚਹੁੰਦੇ ਹਨ। ਬਹੁਤਿਆਂ ਵੱਲੋਂ ਸੈਕਸ ਦੀ ਹਵੱਸ ਮਿਟਾਉਣ ਨੂੰ ਦੂਜੇ ਦੀ ਉਮਰ ਦਾ ਲਿਹਾਜ਼ ਨਹੀਂ ਕੀਤਾ ਜਾਂਦਾ। ਸੁੱਖੀ ਨੂੰ ਰਾਤ ਦੇ 2 ਵਜੇ ਔਰਤ ਦੇ ਹੱਸਣ ਦੀ ਅਵਾਜ਼ਾਂ ਸੁਣੀਆਂ। ਉਹ ਇੱਕੋ ਝੱਟਕੇ ਨਾਲ ਉਠ ਕੇ ਬੈਠ ਗਈ। ਉਸ ਨੇ ਦਿਮਾਗ ਉਤੇ ਜ਼ੋਰ ਦਿੱਤਾ। ਸੋਚਣ ਦੀ ਕੋਸ਼ਸ਼ ਕੀਤੀ। ਸੁੱਖੀ ਰੂਮ ਦਾ ਡੋਰ ਖੋਲ ਕੇ, ਪੌੜੀਆ ਉਤਰ ਕੇ, ਆਪਦੀ ਰਸੋਈ ਵਿੱਚ ਆ ਗਈ। ਬੇਸਮਿੰਟ ਵਿੱਚ ਕੋਈ ਔਰਤ ਸ਼ੇਰ ਨਾਲ ਬੋਲ ਰਹੀ ਸੀ।

ਉਸ ਦੀ ਅਵਾਜ਼ ਚੀਨਣ ਔਰਤ ਦੀ ਸੀ। ਦੋਂਵਾਂ ਦੀ ਅੰਗਰੇਜ਼ੀ ਧੱਕੇ ਲਾ ਕੇ ਗੱਡਾ ਰੇੜਨ ਵਾਲੀ ਸੀ। ਇੱਕ ਦੂਜੇ ਨੂੰ ਮਸਾਂ ਗੱਲ ਸਮਝਾ ਰਹੇ ਸਨ। ਉਸ ਨੇ ਕਿਹਾ, " ਮੈ ਵਾਇਨ ਨਹੀਂ ਪੀਂਦੀ। " ਸੇਰ ਨੇ ਕਿਹਾ, " ਤੇਰੇ ਲਈ ਖ੍ਰੀਦੀ ਹੈ। ਵਾਇਨ ਪੀਣ ਵਾਲੇ ਗਲਾਸ ਵੀ ਨਵੇਂ ਖ੍ਰੀਦੇ ਹਨ। ਮੈਂ ਤਾਂ ਬੀਅਰ ਤੇ ਵਿਸਕੀ ਪੀਂਦਾ ਹਾਂ। " ਕਨੇਡਾ ਵਿੱਚ ਕਦ ਤੋਂ ਰਹਿ ਰਿਹਾਂ ਹੈ? ਕੀ ਕਿਸੇ ਹੋਰ ਔਰਤ ਕੋਲ ਵੀ ਜਾਂਦਾ ਹੈ?" " ਨਹੀਂ-ਨਹੀਂ ਤੇਰੇ ਨਾਲ ਹੀ ਗੱਲ ਖੁੱਲੀ ਹੈ। ਇਥੇ ਚਾਰ ਸਾਲਾਂ ਤੋਂ ਰਹਿ ਰਿਹਾਂ ਹਾਂ। " " ਕੀ ਤੇਰਾ ਕੋਈ ਬੁਆਏ ਫ੍ਰਇੰਡ ਹੈ? ਕੀ ਤੂੰ ਮੇਰੀ ਗਰਲ ਫ੍ਰਇੰਡ ਬੱਣੇਗੀ? " ਉਸ ਨੂੰ ਯਾਦ ਭੁੱਲ ਗਿਆ। ਇਹ ਔਰਤ ਗੱਲਾਂ ਮਾਰਨ ਨੂੰ ਨਹੀਂ ਆਈ। ਪੀਤੀ ਵਿੱਚ ਸ਼ੇਰ ਗੱਲਾਂ ਨੂੰ ਲੰਬਾ ਖਿੱਚੀ ਜਾਂਦਾ ਸੀ। ਇਸ ਨੂੰ ਕੋਈ ਪੁੱਛੇ, ਹੋਰ ਇਹ ਅੱਧੀ ਰਾਤ ਨੂੰ ਤੇਰੇ ਝਾੜੂ-ਪੋਚਾ ਕਰਨ ਆਈ ਹੈ। ਔਰਤ ਨੂੰ ਲੱਗਾ, ਬੰਦਾ ਗੱਲੀ ਬਾਂਤੀ ਸਾਰ ਰਿਹਾ ਹੈ। ਉਸ ਨੇ ਕਿਹਾ, " ਮੈਨੂੰ ਘਰ ਛੱਡ ਆ। ਟਾਇਮ ਬਹੁਤ ਹੋ ਗਿਆ ਹੈ। " " ਅਜੇ ਮੈ ਤੈਨੂੰ ਦੇਖਣਾਂ ਹੈ। ਕੱਪੜੇ ਪਾਇਆਂ ਵਿੱਚ ਹੀ ਇੰਨੀ ਸੋਹਣੀ ਲੱਗਦੀ ਹੈ। ਇੰਨਾਂ ਨੂੰ ਉਤਾਰਦੇ। " " ਮੈਂ ਘਰ ਜਾਂਣਾਂ ਹੈ। ਜੇ ਨਹੀਂ ਛੱਡਣ ਜਾ ਸਕਦਾ। ਮੈਂ ਟੈਕਸੀ ਨੂੰ ਫੋਨ ਕਰ ਲੈਂਦੀ ਹਾਂ। "

ਉਹ ਬੇਸਮਿੰਟ ਵਿੱਚੋਂ ਬਾਹਰ ਨੂੰ ਭੱਜ ਗਈ। ਸ਼ੇਰ ਮਗਰ-ਮਗਰ ਭੱਜਿਆ ਜਾ ਰਿਹਾ ਸੀ। ਕਹਿ ਰਿਹਾ ਸੀ, : ਅਜੇ ਤਾਂ ਮੈਂ ਹਵੱਸ ਮਿਟਾਉਣੀ ਹੈ। ਪਲੀਜ਼ ਪਿਛੇ ਮੁੜ ਆ। " ਉਹ ਔਰਤ ਬਾਹਰ ਜਾ ਕੇ, ਸ਼ੇਰ ਦੀ ਕਾਰ ਵਿੱਚ ਬੈਠ ਗਈ। ਸ਼ੇਰ ਉਸ ਨੂੰ ਛੱਡਣ ਚੱਲਾ ਗਿਆ। ਸੁੱਖੀ ਵਿੰਡੋ ਵਿੱਚ ਦੀ ਸਾਰਾ ਕੁੱਝ ਦੇਖ਼ ਰਹੀ ਸੀ। ਸਟਰੀਟ ਲਈਟਾਂ ਵਿੱਚ ਉਹ ਔਰਤ 60 ਸਾਲਾਂ ਦੀ ਲੱਗ ਰਹੀ ਸੀ। ਫਿਰ ਤਾਂ ਸੁੱਖੀ ਦਾ ਧਿਆਨ ਸ਼ੇਰ ਉਤੇ ਹੀ ਲੱਗ ਗਿਆ। ਹਰ ਰਾਤ ਕਾਲੀਆਂ, ਗੋਰੀਆਂ, ਕੁਲੰਬੀਅਨ ਪਤਾ ਨਹੀਂ ਕਿਹੜੀਆਂ-ਕਿਹੜੀਆਂ ਆ ਰਹੀਆਂ ਸੀ? ਸ਼ਰਾਬ ਪੀਂਦੀਆਂ ਸਨ। ਜਦੋਂ ਉਹ ਕੰਮ ਤੇ ਚਲਾ ਜਾਂਦਾ ਸੀ। ਸੁੱਖੀ ਹਰ ਰੋਜ਼ ਸਵੇਰੇ ਬੇਸਮਿੰਟ ਵਿੱਚ ਜਾਂਦੀ ਸੀ। ਆਪਦੀ ਪ੍ਰੋਪਟੀ ਚੈਕ ਕਰਦੀ ਸੀ। ਬਈ ਕਿਤੇ ਕੁੜੀਆਂ ਨਾਲ ਮਿਲ ਕੇ, ਪੀਤੀ ਖਾਂਦੀ ਵਿੱਚ ਕੰਧਾਂ ਨਹੀਂ ਪਾੜ ਦਿੱਤੀਆਂ। ਕਨੇਡਾ ਵਿੱਚ ਕੰਧਾ ਦਾ ਧੱਮਾਕਾ ਨਹੀਂ ਹੁੰਦਾ। ਬਲੇਡ, ਚਾਕੂ ਨਾਲ ਵੀ ਚੀਰੀਆਂ ਜਾ ਸਕਦੀਆਂ ਹਨ। ਸ਼ੇਰ ਦੇ ਸਿਰਹਾਣੇ ਅੱਧਾ ਕਿਲੋ ਬਰਥ ਕੰਟਰੌਲ ਤੋਂ ਕੰਡਮ ਪਏ ਸਨ। ਇੰਨਾਂ ਬੇਸ਼ਰਮ ਬੰਦਾ ਨਹੀਂ ਦੇਖਿਆ ਹੋਣਾਂ। ਸੁੱਖੀ ਨੇ ਕਈ ਬਾਰ ਕਿਹਾ, " ਸ਼ੇਰ ਤੂੰ ਇਹ ਰੰਗ ਬਰੰਗੇ ਨਮੁੰਨੇ ਨਾਂ ਲਿਆਇਆ ਕਰ। ਆਂਢ-ਗੁਆਂਢ ਦੇਖਦਾ ਹੋਣਾਂ ਹੈ। ਕੋਈ ਪੰਜਾਬੀ ਕੁੜੀ ਲੱਭ ਲੈ। ਇਕੋ ਪੱਕੀ ਕੁੜੀ ਰੱਖ। " " ਮੈਂ ਤਾਂ ਕੁੜੀਆਂ ਅਜੇ ਟੈਸਟ ਕਰਦਾਂ ਹਾਂ। ਜੇ ਅਲੱਗ-ਅਲੱਗ ਤਰਾਂ ਦੀਆਂ ਲਿਆਵਾਂਗਾ। ਤਾਂਹੀਂ ਪਤਾ ਲੱਗੇਗਾ। ਕਿਹੜੀ ਨਾਂਪ ਦੀ ਹੈ? ਇਸੇ ਤਰਾਂ ਚੈਕ ਕਰਨਾਂ ਪੈਣਾਂ ਹੈ। " " ਮੈਨੂੰ ਤਾਂ ਲੱਗਦਾ ਹੈ। ਤੂੰ ਇਸ ਧੰਦੇ ਦਾ ਲਾਈਸੈਂਸ ਲੈ ਲਿਆ ਹੈ। ਫੱਟੇ ਚੱਕੀ ਚੱਲ। " " ਜੇ ਮੈਂ ਬਾਹਰੋਂ ਤਰਾ-ਤਰਾਂ ਦੀਆਂ ਰੰਗ-ਬਰੰਗੀਆਂ ਜ਼ਨਾਨੀਆਂ ਲਿਆ ਸਕਦਾ ਹਾਂ। ਕਿਮ ਤੇ ਤੈਨੂੰ ਵੀ ਪਟਾ ਸਕਦਾਂ ਹਾਂ। ਕੀ ਮੈਂ ਕਦੇ ਐਸਾ ਕੀਤਾ ਹੈ? " ਸੁੱਖੀ ਨੂੰ ਲੱਗਾ, ਇਹ ਬਹੁਤ ਵੱਡਾ ਮੂਰਖ ਹੈ। ਜਾ ਮੈਨੂੰ ਮੂਰਖ ਬੱਣਾਂ ਰਿਹਾ ਹੈ। ਸੁੱਖੀ ਨੇ ਅੰਤ ਨੂੰ ਉਸ ਨੂੰ ਬੇਸਮਿੰਟ ਛੱਡਣ ਲਈ ਕਹਿ ਦਿੱਤਾ।

ਭਾਗ 31 ਬਦਲਦੇ ਰਿਸ਼ਤੇ


ਕਈ ਲੋਕ ਨਮਕ ਖਾ ਕੇ, ਹਰਾਮ ਕਰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਬੇਸਮਿੰਟ ਵਿੱਚ ਕਾਰਪਿਟ ਪਾਈ ਹੋਈ ਸੀ। ਇਸ ਨੂੰ ਪੱਟ ਕੇ, ਟੈਲਾਂ ਤੇ ਲੱਕੜੀ ਪਾਉਣੀ ਸੀ। ਸੁੱਖੀ ਨੇ ਸ਼ੇਰ ਨੂੰ ਦੱਸ ਦਿੱਤਾ ਸੀ, " ਮੈਂ ਬੇਸਮਿੰਟ ਅੱਪਗਰੇਡ ਕਰਨੀ ਹੈ। ਹਫ਼ਤੇ ਵਿੱਚ ਬੱਣ ਜਾਵੇਗੇ। ਅਜੇ ਤਾ ਤਰੀਕ ਵੀ 17 ਹੈ। ਦੋ ਹਫ਼ਤੇ ਰਹਿੰਦੇ ਹਨ। ਫਿਰ ਤੁਸੀਂ ਮੂਵ ਹੋ ਜਾਂਣਾਂ। " ਸ਼ੇਰ ਨੇ ਕਿਹਾ, " ਮੈਂ ਵੀ ਬੇਸਮਿੰਟ ਬੱਣਾਉਣ ਦਾ ਕੰਮ ਕਰਦਾਂ ਹਾਂ। ਆਪੇ ਕਰ ਦੇਵਾਂਗਾ। " " ਕੰਮ ਬਹੁਤ ਕਰਨ ਵਾਲੇ ਹਨ। ਕਿਚਨ ਦੀਆਂ ਕਬਨਿਟ ਵੀ ਨਵੀਆਂ ਲਵਾਉਣੀਆਂ ਹਨ। " " ਉਹ ਲਗਾਉਣ ਵਾਲੇ ਵੀ ਬੰਦੇ ਪੰਜਾਬੀ ਹੀ ਹਨ। ਤੁਸੀਂ ਫ਼ਿਕਰ ਨਾਂ ਕਰੋ। ਪੈਸੇ ਤਿਆਰ ਕਰੋ। " ਗੈਰੀ ਘਰ ਦੇ ਕੰਮਾਂ ਵਿੱਚ ਦਿਲ ਚਸਪੀ ਨਹੀਂ ਲੈਂਦਾ ਸੀ। ਉਹ ਟੈਕਸੀ ਚਲਾਉਦਾ ਸੀ। ਘਰ ਆ ਕੇ ਸੌਂਦਾ ਸੀ। ਟੀਵੀ ਉਤੇ ਮੂਰਤਾਂ ਦੇਖ਼ਦਾ ਸੀ। ਜੇ ਉਸ ਦੇ ਬੱਸ ਵਿੱਚ ਹੁੰਦਾ। ਟੀਵੀ ਵਾਲੀਆਂ ਮੂਰਤੀਆਂ ਨੂੰ ਬਾਂਹ ਫੜ ਕੇ, ਖਿੱਚ ਲੈਂਦਾ। ਜਿਥੇ ਜ਼ੋਰ ਨਹੀਂ ਚੱਲਦਾ। ਉਥੇ ਰੱਬ ਦਾ ਭਾਂਣਾਂ ਮੰਨਣਾਂ ਪੈਂਦਾ ਹੈ।

ਜਿਵੇਂ ਹੀ ਕਿਚਨ ਦੀਆਂ ਕਬਨਿਟ ਦਾ ਕੰਮ ਹੋਇਆ। ਸੁੱਖੀ ਨੇ ਝੱਟ ਕਬਨਿਟ ਦਾ 2400 ਡਾਲਰਾਂ ਦੇ ਦਿੱਤਾ ਸੀ। ਬਾਕੀ ਸਾਰਾ 2000 ਡਾਲਰ ਦਾ ਸਮਾਂਨ ਟੈਲਾਂ, ਲੱਕੜੀ, ਸੀਮਿੰਟ, ਗਲੂ ਸੁੱਖੀ ਨੇ ਆਪ ਖ੍ਰੀਦ ਕੇ ਦਿੱਤਾ। 400 ਫੁੱਟ ਜ਼ਮੀਨ ਉਤੇ ਟੈਲਾਂ ਤੇ ਲੱਕੜੀ ਲਗਾਉਣ ਲਈ ਪੂਰੇ ਦੋ ਮਹੀਨੇ ਲਗਾ ਦਿੱਤੇ। ਤਿੰਨ ਮਹੀਨਿਆਂ ਦਾ ਕਿਰਾਇਆ ਲੇਬਰ ਵਿੱਚ ਬਰਾਬਰ ਹੋ ਗਿਆ। ਸ਼ੇਰ ਨੂੰ 700 ਡਾਲਰ ਮਹੀਨੇ ਦਾ ਬਚ ਗਿਆ। ਢਾਈ ਮਹੀਨੇ ਟੈਲਾਂ ਹੀ ਲੱਗਦੀਆ ਰਹੀਆਂ। ਖਿੰਡਾਂਰਾ ਦੇਖ਼ ਕੇ ਸੁੱਖੀ ਨੂੰ ਹੈਡਕ ਹੋ ਰਹੀ ਸੀ। ਸੁੱਖੀ ਨੂੰ ਕੰਮ ਅੱਟਕੇ ਦੀ ਬਹੁਤ ਪ੍ਰੇਸ਼ਾਨੀ ਸੀ। ਹੋਰ ਵੀ ਡਰ ਲਗਦਾ ਸੀ। ਬੰਦਾ ਅੜਕ ਕੇ ਡਿਗ ਨਾਂ ਪਵੇ। ਸੁੱਖੀ ਦੇ ਕੰਨ ਬੇਸਮਿੰਟ ਵੱਲ ਹੀ ਰਹਿੰਦੇ ਸਨ। ਜੇ ਐਸਾ ਘਰ ਬੱਣਾਉਣ ਦਾ ਕੰਮ ਕਰਨਾ ਹੋਵੇ। ਦੁਵਾਈਆਂ ਦੀ, ਸੱਟ ਲੱਗਣ ਦੀ, ਬੰਦੇ ਦੇ ਮਰਨ ਦੀ ਇੰਨਸ਼ੌਰੇਸ ਕਰਾਉਣੀ ਬਹੁਤ ਜਰੂਰੀ ਹੈ।

ਕੰਮ ਕਰਨ ਵੇਲੇ ਖਾਂਣ ਨੂੰ ਤੇ ਚਾਹ-ਪਾਣੀ ਵੀ ਦਿੰਦੀ ਸੀ। ਕਨੇਡਾ ਦਾ ਭਾਂਵੇਂ ਜ਼ਿਆਦਾ-ਤਰ ਭੋਜਨ ਫਾਸਟ ਫੂਡ ਹੀ ਹੈ। ਘਰ ਦੀ ਦਾਲ ਰੋਟੀ ਵੀ ਬੱਣਾਂਉਣੀ ਪੈਂਦੀ ਹੈ। ਕਈ ਲੋਕ ਨਮਕ ਖਾ ਕੇ, ਹਰਾਮ ਕਰਦੇ ਹਨ। ਜਦੋਂ ਹੀ ਸੁੱਖੀ ਨੇ, ਸ਼ੇਰ ਨੂੰ ਕਿਹਾ, " ਇਸ ਘਰ ਵਿੱਚ ਬਦਲ-ਬਦਲ ਕੇ ਔਰਤਾਂ ਲੈ ਕੇ ਆਉਣੀਆਂ ਛੱਡ ਦੇ। ਜਾਂ ਬੇਸਮਿੰਟ ਛੱਡ ਜਾ। " ਉਸ ਦੀ ਮਰਦਾਨਗੀ ਨੂੰ ਚੋਟ ਲੱਗੀ। ਅੱਜ ਤੱਕ ਤਾਂ ਮਾਂ ਦੇ ਸ਼ੇਰ ਨੂੰ ਥੱਲੇ ਪੈਣ ਵਾਲੀਆਂ ਹੀ ਔਰਤਾਂ ਮਿਲੀਆਂ ਸਨ। ਚੰਡੀ ਦੀ ਦੇਵੀ ਨਾਲ ਪਹਿਲੀ ਬਾਰ ਟੱਕਰ ਹੋਈ ਸੀ। ਸ਼ੇਰ ਨੇ ਕਿਹਾ, " ਮੈਂ ਰਾਤ ਨੂੰ ਪਾਣੀ ਦੀ ਟੂਟੀ ਖੋਲ ਕੇ ਸੌ ਜਾਣਾਂ ਹੈ। ਇਹ ਜੋ ਲੱਕੜੀ ਲਾਈ ਹੈ। ਜੇ ਇਸ ਲੱਕੜੀ ਉਤੇ ਪਾਣੀ ਪੈ ਜਾਵੇ। । ਸਾਰੀ ਗਲ਼ ਜਾਂਦੀ ਹੈ। " ਉਸ ਨੇ ਨਵੀਆਂ ਲੱਗਾਈਆਂ ਲੱਕੜੀ ਦੀਆਂ ਫੱਟੀਆਂ ਪੱਟਣੀਆਂ ਸ਼ੁਰੂ ਕਰ ਦਿੱਤੀ। ਦੋ ਚਾਰ ਫੱਟੀਆਂ ਪੱਟ ਕੇ ਡਰਾ ਰਿਹਾ ਸੀ। ਸੁੱਖੀ ਨੇ ਸਾਰਾ ਕੁੱਝ ਸੈਲਰ ਫੋਨ ਉਤੇ ਰਿਕੌਡ ਕਰ ਲਿਆ। ਇੱਕ ਵੀ ਗੱਲਤ ਬੋਲਿਆ ਸ਼ਬਦ, ਫੋਟੋ, ਫਿਲਮ ਬੰਦੇ ਨੂੰ ਜੇਲ ਅੰਦਰ ਕਰ ਸਕਦੀ ਹੈ। ਸੁੱਖੀ ਨੇ ਉਸ ਨੂੰ ਦੱਸ ਦਿੱਤਾ। ਮੈਂ ਸਾਰਾ ਕੁੱਝ ਰਿਕੌਡ ਕਰ ਲਿਆ ਹੈ। " ਉਸ ਦਾ ਹੱਥ ਉਥੇ ਹੀ ਰੁੱਕ ਗਿਆ। ਪੱਟੀਆਂ ਲੱਕੜੀਆਂ ਨੂੰ ਇੱਕ ਦੂਜੀ ਵਿੱਚ ਫਸਾਉਣ ਲੱਗ ਗਿਆ।

Comments

Popular Posts