ਭਾਗ 50 ਪੁਲਿਸ ਨਾਲ ਯਾਰੀ ਕੀ ਮੈਂ ਸ਼ਹਿਨਸ਼ੀਲ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?


ਪੁਲਿਸ ਨਾਲ ਯਾਰੀ ਦੁਸ਼ਮੱਣੀ ਮਾੜੀ ਹੈ।
-ਸਤਵਿੰਦਰ ਕੌਰ ਸੱਤੀ ( ਕੈਲਗਰੀ )-ਕਨੇਡਾ

ਦੋਗਲੇ ਲੋਕਾਂ ਤੋਂ ਬਚੀਏ। ਜੋ ਨਾ ਦੇਸ਼, ਕੌਮ ਦੇ ਵਫ਼ਾਦਾਰ ਹਨ। ਨਾਂ ਪਬਲਿਕ ਦੀ ਸੇਵਾ ਕਰਦੇ ਹਨ। ਸਿਰਫ਼ ਆਪਦਾ ਫ਼ੈਇਦਾ ਦੇਖ਼ਦੇ ਹਨ। ਕਿਸੇ ਦੇ ਮਰਨ ਨਾਲ ਐਸੇ ਲੋਕਾਂ ਨੂੰ ਕੋਈ ਘਾਟਾ ਅਫ਼ਸੋਸ ਨਹੀਂ ਹੁੰਦਾ। ਜੇ ਦੇਸ਼ ਦੇ ਰਾਖੇ ਹੀ ਧੋਖੇਵਾਜ ਹੋਣ। ਉਸ ਦਾ ਕੀ ਹੱਲ ਕਰਨਾਂ ਹੈ? ਇਹ ਲੋਕਾਂ ਨੇ ਸੋਚਣਾਂ ਹੈ। ਪੁਲਿਸ, ਫੋਜ਼ ਹਰ ਮਹਿਕਮੇ ਵਿੱਚ ਲੋਕ ਵਿਕਾਊ ਹੁੰਦੇ ਹਨ। ਕਈ ਬੰਦਿਆਂ ਦੀ ਗੰਦੀ, ਮਾੜੀ ਸੋਚ ਵੱਡੇ ਔਹੁਦੇ ਮਿਲਣ ਨਾਲ ਵੀ ਗਿਰੀ ਰਹਿੰਦੀ ਹੈ। ਹਰ ਦੇਸ਼ ਦੇ ਪੁਲਿਸ ਵਾਲੇ ਬਦਨਾਂਮ ਹਨ। ਆਟੇ ਨੂੰ ਪੜੈਥਣ ਲੱਗਦਾ ਹੈ। ਕੁੱਝ ਕੁ ਪੁਲਿਸ ਵਾਲੇ, ਪੁਲਿਸ ਤੇ ਕਾਲੇ ਧੱਬੇ ਹਨ। ਪੰਜਾਬ ਪੁਲਿਸ ਵਾਲੇ ਤਾਂ ਬਹੁਤੇ ਬੇਸ਼ਰਮ ਹਨ। ਇਹ ਸਮਝਦੇ ਹਨ। ਕਨੂੰਨ ਇੰਨਾਂ ਦੇ ਹੱਥ ਵਿੱਚ ਹੈ। ਕਿਸੇ ਦੀ ਜੇਬ, ਗਰਦਨ, ਇੱਜਤ ਨੂੰ ਹੱਥ ਪਾ ਸਕਦੇ ਹਨ। ਇੰਨਾਂ ਨੂੰ ਨੱਥ ਕੋਈ ਪਾਉਣ ਵਾਲਾ ਨਹੀਂ ਹੈ। ਉਹ ਵੱਡੇ ਅਫ਼ਸਰ ਆਪ ਨਿਕੰਮੇ ਤੇ ਦਾਗ਼ੀ, ਚੋਰ ਹਨ। ਜਿਸ ਦਿਨ ਜੰਨਤਾ ਨੇ, ਤੰਗ ਆ ਕੇ ਪੁਲਿਸ ਵਾਲਿਆਂ ਦੇ ਛੱਕੇ ਛਡਾਏ। ਲੋਕ ਬਾਂਣੀਂ ਭੱਜਾ ਲੈਣਗੇ। ਸਬ ਚਲਾਕੀਆਂ ਵਿੱਚੇ ਘੁੱਲ ਜਾਂਣਗੀਆਂ। ਲੋਕਾਂ ਦੀ ਜਾਨ ਨਾਲ ਖੇਡਣ ਵਾਲਿਆਂ ਨੂੰ ਆਪਦੀ ਜਾਨ ਨਹੀਂ ਪਿਆਰੀ। ਆਪਦੀ ਮੌਤ ਯਾਦ ਨਹੀਂ ਹੈ। ਮੌਤ ਦਾ ਪਤਾ ਹੀ ਉਦੋਂ ਲੱਗਦਾ ਹੈ। ਜਦੋਂ ਆ ਕੇ ਮੂਹਰੇ ਖੜ੍ਹ ਜਾਂਦੀ ਹੈ। ਕਿਸ ਦੀ ਮੌਤ ਕਦੋ, ਕਿਥੇ, ਕਿਵੇ ਹੋਣੀ ਹੈ? ਕਿਸੇ ਨੂੰ ਪਤਾ ਨਹੀਂ ਹੈ। ਰੱਬ ਤੋਂ ਡਰੀਏ। ਲੋਕਾਂ ਨੂੰ ਸੁੱਖ ਨਾਲ ਜਿਉਣ ਦੇਈਏ।

ਕਈ ਬੰਦਿਆਂ ਦਾ ਇਰਾਦਾ ਗੇਮ ਖੇਡਣਾਂ ਹੁੰਦਾ ਹੈ। ਉਨਾਂ ਦੀ ਚੱਕ-ਥੱਲ ਨਾਲ ਕਿਸੇ ਤੇ ਕੀ ਅਸਰ ਹੁੰਦਾ? ਲੋਕਾਂ ਦਾ ਕੀ ਨਫ਼ਾ, ਨੁਕਸਾਨ ਹੁੰਦਾ ਹੈ? ਉਨਾਂ ਨੂੰ ਕੋਈ ਮਤਲੱਬ ਨਹੀਂ ਹੁੰਦਾ। ਤੇਰੇ ਕੋਲ ਮੇਰੀਆਂ, ਮੇਰੇ ਕੋਲ ਤੇਰੀਆਂ ਗੱਲਾਂ ਲਾਈ ਜਾਂਦੇ ਹਨ। ਲੜਾਈ ਦੀ ਅੱਗ ਤੇ ਲੜਾਈ ਵਧਾਉਣ ਨੂੰ ਤੇਲ ਪਾਈ ਜਾਂਦੇ ਹਨ। ਐਸੇ ਬੰਦਿਆਂ ਨੇ, ਕਿਵੇਂ ਵੀ ਹੋਵੇ, ਪਸਾਦ ਪਾਈ ਰੱਖਣਾਂ ਹੁੰਦਾ ਹੈ। ਇਸ ਤਰਾਂ ਲੋਕ ਆਪਸ ਵਿੱਚ ਉਲਝੇ ਰਹਿੰਦੇ ਹਨ। ਚਲਾਕ ਬੰਦਾ ਆਪਦੀ ਖੇਡ ਵਿੱਚ ਕਾਂਮਜਾਬ ਹੋ ਜਾਂਦਾ ਹੈ। ਐਸੇ ਲੋਕ ਹਰ ਥਾਂ ਹੁੰਦੇ ਹਨ। ਕਈ ਪੁਲੀਸ ਵਾਲੇ ਕਦੇ ਤਾਂ ਪੁਲਿਸ ਦੇ ਖਿਲਾਫ਼ ਬੋਲਦੇ ਹਨ। ਕਦੇ ਪੁਲਿਸ ਦੀ ਹਮੈਤ ਕਰਦੇ ਹਨ। ਐਸੇ ਲੋਕ ਥਾਲੀ ਦੇ ਵਿੱਚ ਪਏ ਲੱਡੂਆਂ ਵਾਗ ਰੁੜੇ ਫਿਰਦੇ ਹਨ। ਜਿਧਰ ਪਾਰਟੀ ਭਾਰੀ ਲੱਗਦੀ ਹੈ। ਉਧਰ ਹੋ ਜਾਂਦੇ ਹਨ। ਐਸੇ ਜ਼ਮੀਰ ਮਰੀ ਵਾਲੇ ਲੋਕ ਥਾਂ-ਥਾਂ ਵਿਕਦੇ ਹਨ। ਕੋਈ ਦੀਨ ਅਮਾਨ ਨਹੀਂ ਹੈ। ਇੱਕ ਪੁਲਿਸ ਵਾਲੇ ਕੈਟ ਨੇ, ਲੋਕਾਂ ਵਿੱਚ ਹੀਰੋ ਬੱਣਨ ਨੂੰ ਪਿਛੇ ਜਿਹੇ ਕਈ ਪਾਜ ਖੋਲੇ ਹਨ। ਨਾਂਮ ਲਿਖਣ ਦੀ ਕੋਈ ਖ਼ਾਸ ਲੋੜ ਨਹੀਂ ਹੈ। ਇਸ ਵਰਗੇ ਹੋਰ ਵੀ ਕਈ ਪੁਲਿਸ ਵਾਲੇ ਐਸੇ ਹੀ ਹਨ। ਕਈ ਤਾਂ ਸ਼ਰਾਬ ਦੇ ਨਸ਼ੇ ਵਿੱਚ ਬੱਕਦੇ ਫਿਰਦੇ ਹਨ। ਕਈ ਚੌਧਰ ਤੇ ਲੋਕਾਂ ਤੋਂ ਵਾਹ-ੜਾਹ ਖੱਟਣ ਲਈ ਅਖਬਾਰਾਂ ਤੇ ਜੂਟਿਊਬ ਤੇ ਖ਼ਬਰਾਂ ਲੱਗਾਉਂਦੇ ਹਨ। ਪੁਲਿਸ ਵਾਲੇ ਨੇ, ਪੱਤਰਕਾਰ ਨਾਲ ਆਮੋ-ਸਹਮਣੇ ਬੈਠ ਕੇ ਗੱਲਾਂ ਕੀਤੀਆਂ ਸਨ। ਹੋਵੇ ਪੁਲਿਸ ਵਾਲਾ, ਇੰਨਾਂ ਵੀ ਬੇਵਕੂਫ਼ ਨਹੀਂ ਹੋ ਸਕਦਾ। ਉਨਾਂ ਗੱਲਾਂ ਦੇ ਰਿਕੋਰਡ ਹੋਣ ਦਾ ਪੁਲਿਸ ਵਾਲੇ ਨੂੰ ਇਲਮ ਨਾਂ ਹੋਵੇ। ਪੁਲਿਸ ਵਾਲਾ ਕੈਟ ਇਸੇ ਲਈ ਸੋਫ਼ੇ ਤੇ ਅੱਧ ਲੇਟਿਆ ਜਿਹਾ ਬੈਠਾ ਸੀ। ਜਿਵੇਂ ਆਪਣੇ-ਆਪ ਨੂੰ ਬਹੁਤ ਸਰੱਖ਼ਰੂ ਸਮਝਦਾ ਹੋਵੇ। ਪਰ ਹੋਰ ਕਿਸੇ ਤਰਾਂ ਉਸ ਤੋਂ ਬੈਠ ਵੀ ਨਹੀਂ ਹੋਣਾਂ ਸੀ। ਲੋਕਾਂ ਦੇ ਮਾਲ ਦੀ ਚਰਬੀ ਕੁੱਝ ਜ਼ਿਆਦਾ ਹੀ ਚੜ੍ਹੀ ਹੋਈ ਹੈ। ਸਰੀਰ ਆਪਦੇ ਹੀ ਕਾਬੂ ਵਿੱਚ ਨਹੀਂ ਹੈ।

ਇਸ ਪੰਜਾਬ ਪੁਲਿਸ ਵਾਲੇ ਨੇ, ਇਸ ਤਰਾਂ ਦੱਸਿਆ ਸੀ, " ਮੈਂ ਪੁਲਿਸ ਦਾ ਕੈਟ ਸੀ। ਪੁਲਿਸ ਵਾਲਿਆਂ ਨੂੰ ਘੇਰ ਕੇ, ਮੁੰਡੇ ਫੜਾਉਂਦਾ ਸੀ। ਪੂਲੇ ਨਹਿੰਗ ਨੇ, ਜਿਸ ਪਰਿਵਾਰ ਨੂੰ ਜਾਲਿਆ ਸੀ। ਉਹ ਕੰਮ ਪੁਲਿਸ ਵਾਲਿਆਂ ਨੇ, ਪਰਿਵਾਰ ਮਾਰਨ ਦਾ ਮੇਰੇ ਜਾਂਣਦੀ ਦੀ ਪੁਲਿਸ ਵਾਲੇ ਜੁੰਮੇ ਲਾਇਆ ਸੀ। ਨਹਿੰਗ ਅੱਗ ਲਾ ਕੇ ਪੂਰਾ ਟੱਬਰ ਫੂਕ ਗਿਆ। ਮੈਂ ਵੀ ਅੱਗ ਲਗਾਉਣੀ ਸੀ। ਪੰਜਾਬ ਦੇ ਨੌਜਵਾਨਾ ਨੂੰ ਅੱਤਵਾਦੀ ਕਹਿ ਕੇ, ਗ੍ਰਿਫਤਾਰ ਕਰਕੇ, ਮੈਂ ਬੰਦਿਆਂ ਨੂੰ ਥਾਂ-ਥਾਂ ਤੋਂ ਫੜਿਆ ਤੇ ਪੁਲਿਸ ਵਾਲਿਆਂ ਨੂੰ ਫੜਾਇਆ, ਮਰਾਇਆ ਸੀ। " ਬੰਦਿਆਂ ਨੂੰ ਕਿਥੋਂ-ਕਿਥੋਂ ਫੜਿਆ ਸੀ? ਉਨਾਂ ਦੇ ਕੀ ਨਾਂਮ ਸਨ? ਕਿਵੇਂ ਉਨਾਂ ਨੂੰ ਕੁੱਟਿਆ ਸੀ? ਕਿਹੜੀ ਜ਼ਹਿਰ ਦੇ ਕੇ ਜਾਨੋਂ ਨੌਜਵਾਨਾ ਨੂੰ ਮਾਰਿਆਂ ਸੀ? ਕਿਵੇਂ-ਕਿਵੇਂ, ਕਿਹੜੇ ਪੁਲਿਸ ਵਾਲੇ ਨੇ, ਮੁੰਡਿਆਂ ਨੂੰ ਜਾਨੋਂ ਮਾਰਿਆਂ ਸੀ? ਕਿਥੇ-ਕਿਥੇ ਕਿਹੜੀ ਨਹਿਰ, ਭਾਖੜਾ ਡੈਮ ਵਿੱਚ ਲਾਸ਼ਾਂ ਜਾਂ ਜਿਉਂਦਿਆਂ ਨੂੰ ਰੋੜ ਦਿੱਤਾ ਸੀ? ਔਰਤਾਂ ਵੀ ਕੁੱਟੀਆਂ, ਮਾਰੀਆਂ ਸਨ। ਕੈਟ ਨੂੰ ਇਹ ਸਬ ਤੋਤੇ ਵਾਂਗ ਰੱਟਿਆ ਪਿਆ ਸੀ। ਮੂਹਰੇ ਰੱਖ ਕੇ ਕੋਈ ਚਿੱਠੀ ਨਹੀਂ ਪੜ੍ਹੀ ਸੀ। ਪੜ੍ਹ ਕੇ ਬੋਲਣ ਵਾਲਾ ਕਿਵੇਂ ਬੋਲਦਾ ਹੈ? ਪਤਾ ਲੱਗ ਜਾਂਦਾ ਹੈ। ਬੰਦੇ ਨੇ ਆਪ ਕੰਮ ਕੀਤਾ ਹੈ। ਜਾਂ ਕਿਸੇ ਦਾ ਕਾਰਨਾਂਮਾਂ ਪਹਿਲੀ ਬਾਰ ਪੜ੍ਹ ਰਿਹਾ ਹੈ। ਹੰਢੇ ਹੋਏ ਬੰਦੇ ਤੇ ਅਲੜ ਵਿੱਚ ਬਹੁਤ ਫ਼ਰਕ ਹੈ। ਉਹ ਸਬ ਲੋਕ ਜਾਂਣਦੇ ਹਨ। ਪੜ੍ਹ ਕੇ ਬੋਲਣ ਤੇ ਅੱਖਾਂ ਮੂਹਰੇ ਹੋਈ ਘਟਨਾਂ ਦਾ ਬਿਆਨ ਕਰਨ ਤੇ ਚੇਹਰਾ ਉਵੇਂ ਬੋਲਦਾ ਹੈ।

ਹੁਣ ਉਹ ਪੁਲਿਸ ਵਾਲਾ ਕੈਟ ਪਲਟਾ ਖਾ ਗਿਆ। ਕੈਟ’ ਨੇ ਪੱਤਰਕਾਰ ਤੇ ਸਾਬਕਾ ਡੀ.ਜੀ.ਪੀ ਨੂੰ ਆਪਣੇ ਜਾਲ ਵਿਚ ਫਸਉਣ ਦੀ ਕੋਸ਼ਸ਼ ਕੀਤੀ ਹੈ। ਕੈਟ ਦਾ ਕਹਿਣਾ ਹੈ, ਹੁਣ ਤੱਕ ਜੋ ਵੀ ਮੈਂ ਖੁਲਾਸੇ ਕੀਤੇ ਹਨ, ਉਹ ਪੱਤਰਕਾਰ ਤੇ ਸਾਬਕਾ ਡੀ.ਜੀ ਵਲੋਂ ਕਹਿਣ ਤੇ ਕੀਤੇ ਸੀ। ਮੈਂ ਹੁਣ ਤੱਕ ਉਹ ਹੀ ਬੋਲਿਆ ਹੈ, ਜੋ ਮੈਨੂੰ ਪੱਤਰਕਾਰ ਤੇ ਸਾਬਕਾ ਡੀ.ਜੀ.ਨੇ ਬੋਲਣ ਨੂੰ ਕਿਹਾ ਹੈ। " ਕੀ ਸੱਚ ਹੈ ਕੀ ਝੂਠ ਹੈ ਰੱਬ ਨਹੀਂ ਲੋਕ ਜਾਂਣ ਲੈਣ। ਸੱਚ ਦੀ ਲੜਾਈ ਲੋਕਾਂ ਨੂੰ ਆਪ ਲੜਨੀ ਪੈਣੀ ਹੈ। ਕੀ ਅਜੇ ਵੀ ਕੁੱਟ ਖਾਂਣੀ ਹੈ? ਕੀ ਅਜੇ ਵੀ ਪੁਲਿਸ ਵਾਲਿਆਂ ਕੈਟਾ ਹੱਥੋਂ ਮਰਨਾਂ ਹੈ? ਕੀ ਅਜੇ ਜੇਲਾਂ ਵਿੱਚ ਸੜਨਾਂ ਹੈ? ਇਹ ਕੈਟ ਗੋਗੜਾ ਵਧਾਈ ਜਾਂਦੇ ਹਨ। ਪੁਲਿਸ ਵਾਲੇ ਕਿਸੇ ਨੂੰ ਦੇਖ਼ ਲਵੋ। ਵੱਡੀਆਂ ਗੋਗੜਾ ਕਰਕੇ, ਵਰਦੀ ਦੇ ਬਟਨ ਆਪੇ ਖੁੱਲਣ ਨੂੰ ਫਿਰਦੇ ਹਨ।

ਕੈਟ ਸੱਚੇ ਪੱਤਰਕਾਰ ਸਿਰ ਇਲਜ਼ਾਮ ਲਾ ਰਿਹਾ ਹੈ। ਇਹੀ ਤਾਂ ਪੁਲਿਸ ਦੀ ਨੌਕਰੀ ਦਾ ਟ੍ਰਿਕ ਹੈ। ਪੁਲਿਸ ਨਾਲ ਯਾਰੀ ਦੁਸ਼ਮੱਣੀ ਮਾੜੀ ਹੈ। ਖ਼ਤਰੇ ਤੋਂ ਖ਼ਾਲੀ ਨਹੀਂ ਹੈ। ਪਬਲਿਕ ਐਸੇ ਕੈਟ ਦੀਆਂ ਜਬਲੀਆਂ ਕਿਉਂ ਸੁਣ ਰਹੀ ਹੈ? ਸਰੀਰ ਦਾ ਕੋਈ ਅੰਗ ਗਲ਼ ਜਾਵੇ ਉਸ ਨੂੰ ਸਰੀਰ ਨਾਲੋਂ ਕੱਟ ਦਿੱਤਾ ਜਾਂਦਾ ਹੈ। ਹਲਕੇ ਕੁੱਤੇ ਦਾ ਸਰਕਾਰ ਤੇ ਪਰਜਾ ਇਕੋ ਹਾਲ ਕਰਦੀ ਹੈ। ਪੰਜਾਬ ਦੇ ਇੰਨੇ ਮੁੰਡੇ ਮਰਾਂਉਣ ਵਿੱਚ ਇਸੇ ਦਾ ਹੱਥ ਹੈ। ਪਾਪਾਂ ਦਾ ਘੜਾ ਇੰਨਾਂ ਭਰ ਗਿਆ ਹੈ। ਇਸ ਦਾ ਸਾਹ ਲੈਣਾਂ ਵੀ ਔਖਾ ਹੋ ਰਿਹਾ ਲੱਗਦਾ ਹੈ। ਪੱਤਰਕਾਰ ਨੂੰ ਕਟਵਾਉਣ ਵਿੱਚ ਇਸੇ ਦਾ ਹੱਥ ਸੀ। ਪੱਤਰਕਾਰ ਨੂੰ ਜੇਲ ਵਿੱਚ ਵਾੜ ਕੇ, ਆਪ ਲੰਗੋਟੀ ਦੇ ਯਾਰਾਂ ਪੁਲਿਸ ਵਾਲਿਆਂ ਨਾਲ ਚਾਹ ਪੀਣ ਲੱਗ ਗਿਆ। ਜੰਨਤਾਂ ਨਾਲ ਬਦਮਾਸ਼ੀ ਕਰ ਰਿਹਾ ਹੈ।

ਲੋਕਾਂ ਦੀ ਅਦਾਲਤ ਚੁਪ ਕਿਉਂ ਹੈ? ਤੁਹਾਡਾ ਗੁਨਾਹਗਾਰ, ਤੁਹਾਡੇ ਪੁੱਤਰਾਂ ਪਿਉ ਦਾ ਕਾਤਲ ਤੁਹਾਡੇ ਮੂਹਰੇ ਹੈ। ਗਿਰਗਟ ਵਾਂਗ ਰੰਗ ਬਦਲਦਾ ਫਿਰਦਾ ਹੈ। ਇਸ ਨੇ ਇੱਕ ਦਾ ਕਤਲ ਨਹੀਂ ਕੀਤਾ। ਪਿੰਡਾਂ ਦੇ ਪਿੰਡ ਨੌਜਵਾਨ ਮਾਰ ਕੇ ਖ਼ਾਲੀ ਕਰ ਦਿੱਤੇ। ਕਈ ਪਿੰਡਾਂ ਵਿੱਚ ਮਰਦ ਨਹੀਂ ਦਿਸਦੇ। ਬੱਚੇ, ਔਰਤਾਂ ਤੇ ਬੁੱਢੇ ਮਾਂਪੇ ਰਹਿ ਗਏ। ਹਨ। ਨੌਜਵਾਨ ਪੁਲਿਸ ਵਾਲਿਆਂ ਤੋਂ ਡਰਦੇ ਪ੍ਰਦੇਸਾਂ ਵਿੱਚ ਨਿੱਕਲ ਗਏ। ਪੰਜਾਬ ਦੇ ਪਰਿਵਾਰ ਟੁੱਟ ਗਏ। ਇਸ ਕੈਟ ਨੂੰ ਮਜ਼ਾਕ ਸੁਜ ਰਿਹਾ ਹੈ। ਚਾਬੀ ਵਾਲੇ ਖਿੰਡਾਉਣੇ ਵਾਂਗ ਚਲਦਾ ਹੈ। ਕੋਈ ਵੀ ਜੈਸੀ ਵੀ ਚਾਬੀ ਭਰ ਦੇਵੇ। ਇਹ ਉਵੇਂ ਹੀ ਕੁੱਦੇਗਾ। ਉਵੇਂ ਹੀ ਕੁੱਤੇ ਵਾਂਗ ਭੌਕੇਗਾ। ਇਸ ਦਾ ਆਪਦਾ ਦਿਮਾਗ ਕੰਮ ਨਹੀਂ ਕਰਦਾ। ਕਦੇ ਮੁੰਡੇ ਫੜ ਲਏ। ਕੱਟ-ਮਰ ਕੇ, ਖੱਪਾ ਦਿੱਤੇ। ਆਪੇ ਖੁਲਾਸੇ ਕਰ ਦਿੱਤੇ। ਆਪੇ ਮੁੱਕਰ ਗਿਆ। ਕਰਲੋ ਘਿਉ ਨੂੰ ਭਾਂਡਾ।

ਕਿਤੇ ਇਸ ਦਾ ਪਰਿਵਾਰ ਪੁਲਿਸ ਵਾਲਿਆਂ ਨੇ ਤਾਂ ਨਹੀਂ ਚੱਕ ਲਿਆ?
ਜਾਂ ਜੋ ਇਸ ਨੇ ਮਾਰੇ ਹਨ। ਕਿਤੇ ਕਿਸੇ ਪਿਉ ਦੇ ਪੁੱਤ ਦੀ ਜ਼ਮੀਰ ਤਾਂ ਜਾਗ ਨਹੀਂ ਗਈ। ਅੱਜ ਇਸ ਦਾ ਨੰਬਰ ਲੱਗ ਗਿਆ। ਪੰਜਾਬ ਮੀਡੀਆ ਵਾਲੇ ਜਾ ਕੇ, ਕੈਟ ਦੇ ਘਰੋਂ ਪਤਾ ਕਰੋ। ਇਹ ਕੈਟ ਜੋ ਕੱਲ ਸ਼ੇਰ ਬੱਣਿਆ ਸੀ। ਅੱਜ ਭਿੱਝੀ ਬਿੱਲੀ ਕਿਵੇਂ ਬੱਣ ਗਿਆ। ਅਜੇ ਪਿਛਲੇ ਮਹੀਨੇ ਹੀ ਕੈਟ ਕੁੱਟੇ ਪੱਤਰਕਾਰ ਤੋਂ ਕੁੱਟਾਪਾ ਕਾਰਨ ਵਾਲੇ ਤੇ ਕੇਸ ਕਰਨ ਦੀਆਂ ਗੱਲਾਂ ਕਰਦਾ ਸੀ। ਪੰਜਾਬ ਪੁਲਿਸ ਵਾਲਿਆਂ ਤੇ ਭੋਰਾ ਜ਼ਕੀਨ ਨਾਂ ਕਰੋ। ਇਹ ਤਾਂ ਲੋਕਾਂ ਦੀਆਂ ਜੇਬਾਂ ਖ਼ਾਲੀ ਕਰਾਂਉਂਦੇ ਸ਼ਰਮ ਨਹੀਂ ਕਰਦੇ। ਘਰ ਵੜ ਜਾਂਣ ਘਰ ਤੇ ਔਰਤਾਂ ਦੀ ਇੱਜ਼ਤ ਪੁਲਿਸ ਵਾਲੇ ਰੱਖਵਾਲੇ ਹੀ ਲੁੱਟ ਲੈਂਦੇ ਹਨ। ਸਾਨੂੰ ਕਿਸੇ ਬਾਡਰ ਪਾਰ ਤੋਂ ਦੁਸ਼ਮਣਾਂ ਤੋਂ ਖ਼ਤਰਾ ਨਹੀਂ ਹੈ। ਘਰ ਦੇ ਚੂਹੇ ਖੁਤਰ ਰਹੇ ਹਨ। ਇੰਨਾਂ ਤੋਂ ਕਿਵੇ ਬਚਣਾਂ ਹੈ। ਤੁਸੀਂ ਹਰ ਇੱਕ ਨੇ, ਆਪ ਸੋਚਣਾਂ ਹੈ। ਪੁਲਿਸ ਵਾਲੇ ਤਾਂ ਅਵਾਰਾ ਕੁੱਤਿਆਂ ਤੋਂ ਵੀ ਵਧ ਹਲਕ ਗਏ ਹਨ।
ਵਰਦੀ ਦੇ ਨਸ਼ੇ, ਸ਼ਰਬ ਦੇ ਨਸ਼ੇ ਵਿੱਚ ਅਮਲੀ ਬਣੇ ਰਹਿੰਦੇ ਹਨ।



 

Comments

Popular Posts