ਦੁਇ ਨੈਨਾ ਮਤਿ ਛੁਹਉ ਪਿਰ ਦੇਖਨ ਕੀ ਆਸ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਕਈਆਂ ਧਰਮੀਆਂ ਨੂੰ ਲੱਗਦਾ ਹੈ। ਚਿੱਟੇ ਕੱਪੜੇ ਪਾ ਲਏ। ਸਾਰੇ ਕਾਲੇ ਧੰਦੇ, ਦਾਗ਼ ਲੁੱਕ ਜਾਂਦੇ ਹਨ। ਉਵੇਂ ਹੀ ਕਈ ਧਰਮੀ ਕਹਿੰਦੇ ਹਨ, " ਅੱਖਾਂ ਮੀਚਣ ਨਾਲ ਰੱਬ ਦਿਸਦਾ ਹੈ। ਅੱਖਾਂ ਤਾਂ ਦੂਜਿਆਂ ਦੀਆਂ ਮਿਚਾਉਂਦੇ ਹਨ। ਸਾਧ ਆਪ ਲੋਕਾਂ ਦਾ ਧੰਨ ਜੋਬਨ ਲੁੱਟਦੇ ਹਨ। ਜਦ ਕੇ ਦੁਨੀਆਂ ਭਰ ਦੇ ਲੋਕ, ਨਿੱਕਾ ਬੱਚਾ ਵੀ ਜਾਂਣਦਾ ਹੈ। ਅੱਖਾਂ ਖੋਲ ਕੇ, ਸਬ ਕੁੱਝ ਦਿਸਦਾ ਹੈ। ਅੱਖਾਂ ਮੀਚ ਜਾਂਣ ਬੰਦਾ ਅੱਗਲੀ ਦੁਨੀਆਂ ਵਿੱਚ ਪਹੁੰਚ ਜਾਂਦਾ ਹੈ। ਮਰ ਜਾਂਦਾ ਹੈ। ਅੱਖਾਂ ਮੀਚਦੇ ਹੀ ਚੋਰ ਜਾਗ ਜਾਂਦੇ ਹਨ। ਅੱਖ ਖੁੱਲਦੇ ਹੀ ਬੰਦਾ ਲੁੱਟੇ ਜਾਂਣ ਦੀ ਦੁਹਾਈ ਪਾਉਂਦਾ ਹੈ। ਮਾਲ ਲਪੇਣ ਵਾਲਾ ਖਿਸਕ ਜਾਂਦਾ ਹੈ।

ਅੰਨਾਂ ਬੰਦਾ ਹਰੇਕ ਮੂਹਰੇ ਆਈ ਚੀਜ਼ ਨੂੰ ਜੱਫ਼ਾ ਮਾਰ ਲੈਂਦਾ ਹੈ। ਇਸੇ ਤਰਾਂ ਲੋਕ ਵੀ ਅੱਖਾਂ ਮੀਚ ਕੇ, ਸਾਧਾਂ ਉਤੇ ਜ਼ਕੀਨ ਕਰਦੇ ਹਨ। ਅੱਖਾਂ ਦੇਖ਼ਣ, ਪਰਖਣ ਨੂੰ ਹਨ। ਸਾਧ ਬੰਦ ਅੱਖਾਂ ਵਿੱਚ ਰੰਗ, ਲਾਈਟਾਂ ਦਿਖਾ ਕੇ, ਰੱਬ ਦੇ ਦਰਸ਼ਨ ਕਰਾਂਉਂਦੇ ਹਨ। ਅੱਖਾਂ ਵਿੱਚ ਹਰ ਤਰਾਂ ਦੇ ਰੰਗ ਭਰੇ ਹਨ। ਜੇ ਇੱਕ ਟਿਕ ਕਿਸੇ ਵੀ ਰੰਗ, ਲਾਈਟ, ਸੂਰਜ, ਚੰਦ, ਹਨੇਰੇ ਨੂੰ ਦੇਖ਼ ਕੇ ਅੱਖਾਂ ਬੰਦ ਕੀਤੀਆਂ ਜਾਂਣ। ਉਹੀ ਕੁੱਝ ਬੰਦ ਅੱਖਾਂ ਵਿੱਚ ਦਿਸਦਾ ਹੈ। ਬਾਰ-ਬਾਰ ਅੱਖਾਂ ਮੀਚ ਕੇ, ਧਿਆਨ ਨਾਲ ਬੰਦ ਅੱਖਾਂ ਨਾਲ ਮੱਥੇ ਵਿੱਚ ਦੇਖੀ ਜਾਈਏ। ਐਸੇ ਰੰਗ ਬਰੰਗੇ ਲਾਲ, ਹਰੇ, ਪੀਲੇ. ਚਿੱਟੇ. ਕਾਲੇ ਸਿਤਾਰੇ, ਤਰੰਗਾ, ਭੰਬੂਤਾਰੇ ਦਿਸਦੇ ਹਨ।

ਇਹ ਚਮਤਕਾਰ ਆਂਮ ਬੰਦਾ ਕੋਈ ਵੀ ਕਰ ਸਕਦਾ ਹੈ। 30 ਸੈਂਕਿੰਡ ਟੀਵੀ ਵੱਲ ਦੇਖੋ। ਹਨੇਰੇ ਵਿੱਚ ਅੱਖਾਂ ਬੰਦ ਕਰੋ। ਟੀਵੀ ਉਵੇਂ ਹੀ ਦਿਸੇਗਾ। ਸਾਧ ਇਸ ਨੂੰ ਰੱਬ ਦਾ ਮਿਲਣ ਕਹਿੰਦੇ ਹਨ। ਅੱਖਾਂ ਖੋਲਣ ਤੋਂ ਬਿੰਨਾਂ ਅਸੀਂ ਕੁੱਝ ਪੜ੍ਹ, ਲਿਖ, ਦੇਖ, ਤੁਰ ਤੇ ਕੁੱਝ ਵੀ ਨਹੀਂ ਕਰ ਸਕਦੇ। ਸਗੋਂ ਜੇ ਕੋਈ ਚੱਜ ਨਾਲ ਕੰਮ ਨਾਂ ਕਰੇ। ਲੋਕ ਕਹਿੰਦੇ ਹਨ, " ਕੀ ਤੈਨੂੰ ਦਿਸਦਾ ਨਹੀਂ ਹੈ? ਅੱਖਾਂ ਖੋਲ ਕੇ ਰੱਖ, ਕੰਮ ਅੱਖਾਂ ਖੋਲ ਕੇ ਕਰ। ਕੋਈ ਅੱਖਾਂ ਮੀਚ ਕੇ. ਪਤੀ-ਪਤਨੀ ਧੀ-ਪੁੱਤ ਤੇ ਵੀ ਜ਼ਕੀਨ ਨਹੀਂ ਕਰਦਾ। ਪਤਾ ਹੈ, ਧੰਨ, ਜਾਇਦਾਦ, ਪ੍ਰੋਪਟੀ ਝੱਟ ਆਪਦੇ ਨਾਂਮ ਕਰ ਲੈਣਗੇ। ਸਾਧਾ ਮੂਹਰੇ ਲੋਕ ਅੱਖਾਂ ਮੀਚ-ਮੀਚ ਬਹਿੰਦੇ ਹਨ। ਬਈ ਲੁੱਟੀ ਚੱਲੋਂ। ਸਾਧ ਮਰੇ ਤੋਂ ਸਰਕਾਰ ਵੀ ਚੱਕਰਾਂ ਵਿੱਚ ਪੈ ਜਾਂਦੀ ਹੈ। ਇੰਨਾਂ ਧੰਨ ਕਿਥੋਂ ਆਇਆ ਹੈ? ਇੰਨੇ ਲੁੱਟੇ ਧੰਨ ਦਾ ਕੀ ਕਰੀਏ? ਸਾਧ ਦਿਨ ਦਿਹਾੜੇ ਲੋਕਾਂ ਦੇ ਅੱਖੀ ਧਰਮ ਦਾ, ਰੱਬ ਦੇ ਨਾਂਮ ਘੱਟਾ ਪਾ ਕੇ ਲੁੱਟਦੇ, ਠੱਗਦੇ ਹਨ। ਜੋਗੀਆਂ ਵਾਲੇ ਚਾਲੇ ਕਰਕੇ ਠੱਗਦੇ ਹਨ। ਅੱਜ ਦੇ ਜੁਗ ਵਿਚ ਵੀ ਲੋਕਾਂ ਦੇ ਮਨ ਹੋਏ ਸੁੱਤੇ ਹਨ।

ਅਖੀ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ॥

ਕੀ ਐਸੇ ਸਾਧ ਦੀਵੀਆ ਜੋਤੀ ਦੇ ਸਾਧ ਤੋਂ ਘੱਟ ਹਨ? ਸਾਧ ਕਹਿੰਦਾ ਹੈ," ਅੱਖਾਂ ਬੰਦ ਕਰਕੇ, ਜੋ ਲਾਈਟ ਦਿਸਦੀ ਹੈ। ਉਹ ਮਨ ਨੂੰ ਜਗਾਉਂਦੀ ਹੈ। " ਦਸੋ ਅੱਖਾਂ ਮੀਚ ਕੇ, ਤੁਸੀਂ ਕਿਹੜੇ-ਕਿਹੜੇ ਕੰਮ ਕਰ ਸਕਦੇ ਹੋ?ਜੇ ਮੂਹਰਲਾ ਬੰਦਾ ਅੰਨਾਂ ਹੋਵੇ। ਹਨੇਰੇ ਦੀ ਲੋੜ ਨਹੀਂ ਹਹੈ। ਦਿਨੇ ਹੀ ਹਰ ਕੰਮ ਕਰਨਾਂ ਬਹੁਤ ਸੌਖਾ ਹੈ। ਡੇਰੇ ਵਾਲੇ ਸਾਧ ਦਾ ਇਹ ਪੱਕਾ ਕਨੂੰਨ ਹੈ। ਬੰਦਿਆਂ ਬੁੜੀਆਂ ਦੀਆਂ ਅੱਖਾਂ ਬੰਦ ਹੋਣੀਆਂ ਚਾਹੀਦੀਆਂ ਹਨ। ਅੱਖਾਂ ਬੰਦ ਕਰਾਕੇ ਇਹ ਗੀਤ ਸ਼ੁਰੂ ਕਰਦਾ ਹੈ।

ਸੱਜਣ ਮੇਰੇ ਸੋਹਣਿਆ। ਕਦ ਹੋਵੇ ਸੋਹਾਗ।

ਸੱਜਣ ਮੇਰੇ ਸੋਹਣਿਆਂ। ਇੱਕ ਮੁੱਠ ਚਾਨਣ ਦੀ ਕੇਰ।

ਜਿੰਦ ਮਲੂਕੜੀ ਖੂਹ ਵਿੱਚ ਸਿੱਟੀ। ਖੈੜੇ ਲੈ ਗਏ ਹੀਰ।

ਲੋਕ ਐਸੇ ਗੀਤ ਅੱਖਾਂ ਮੀਚ ਕੇ ਹੇਕਾਂ ਲਾ ਕੇ ਗਾਉਂਦੇ ਹਨ। ਸਾਧ ਅੱਖਾਂ ਖੌਲ ਕੇ, ਹਰ ਇੱਕ ਵੱਲ ਦੇਖਦਾ ਹੈ। ਜੇ ਕੋਈ ਐਸਾ ਕਰਦੇ ਸਾਧ ਨੂੰ ਅੱਖਾਂ ਖੋਲ ਕੇ ਦੇਖ਼ ਲਵੇ। ਉਸੇ ਨੂੰ ਉਸੇ ਵੇਲੇ ਅੱਖਾਂ ਵਾਲੇ ਅੰਨਿਆਂ ਵਿਚੋਂ ਕੱਢ ਦਿੰਦਾ ਹੈ। ਮੁੱਖ ਸੇਵਾਦਾਰ ਕਹਿੰਦੇ ਹਨ, " ਕਿਸੇ ਦੀਆਂ ਅੱਖਾ ਖੁੱਲੀਆਂ ਦੇਖ਼ ਕੇ, ਸਾਡੇ ਬਾਬਾ ਜੀ ਦਾ ਚਿੱਤ ਬੌਦਰ ਹੁੰਦਾ ਹੈ। ਬੌਦਲ ਜਾਂਦਾ ਹੈ। " ਭਾਵ ਚਿੱਤ ਘਊ-ਮਊ ਹੁੰਦਾ ਹੈ। ਦੂਜੇ ਸ਼ਬਦਾਂ ਵਿੱਚ ਜੇ ਕਿਸੇ ਦੀਆਂ ਅੱਖਾਂ ਖੁੱਲੀਆਂ ਹੋਣਗੀਆਂ। ਸਾਧ ਚੰਗੀ ਤਰਾਂ ਉਸ ਵੱਲ ਰੀਝ ਲਾ ਕੇ ਨਹੀਂ ਦੇਖ਼ ਸਕਦਾ। ਸਾਧ ਰੱਜ ਕੇ ਮਰਦਾਂ ਬੀਬੀਆਂ ਨੂੰ ਦੇਖ਼ਦਾ ਹੈ।

ਇਹ ਸਾਧ ਮੱਥੇ-ਅੱਖਾਂ ਵਿੱਚ ਰੰਗ ਬਰੰਗੇ ਸਿਤਾਰੇ, ਤਰੰਗਾ ਦਿਖਾ ਕੇ ਕਹਿੰਦਾ ਹੈ, " ਰੱਬ ਦਾ ਮਿਲਾਪ ਹੋ ਗਿਆ। " ਇਹ ਰੱਬ ਦਾ ਮਿਲਾਪ ਹੋਏ ਵਾਲੇ ਬੰਦੇ, ਸਾਧ ਦੇ ਝੋਲੀ ਚੁਕ ਕੈਲਗਰੀ ਵਿੱਚ ਮੁਸਲਮਾਨ ਬੰਦੇ ਨੂੰ ਧੱਕੇ ਮਾਰਦੇ ਦੇਖ਼ੇ ਗਏ। ਰੱਬ ਨੂੰ ਮਿਲੇ ਹੋਏ ਬੰਦਿਆਂ ਦੇ ਠਾਠ ਵਿੱਚ ਮੁਸਲਮਾਨ ਬੰਦਾ, ਇੱਕ ਦਿਨ ਪਹਿਲਾਂ ਗੋਡੇ ਮੂਦੇ ਮਾਰ ਕੇ, ਸਿਰ ਤੇ ਟੋਪੀ ਲਈ ਬੈਠਾ ਸੀ। ਦੂਜੇ ਦਿਨ ਜਦੋਂ ਉਹ ਠਾਠ ਅੰਦਰ ਵੜਨ ਲੱਗਾ। ਉਸ ਨੂੰ ਧੱਕੇ ਮਾਰ ਕੇ , ਬਿਲਡਿੰਗ ਵਿਚੋਂ ਬਾਹਰ ਕਰ ਦਿੱਤਾ। ਜਦ ਨੂੰ ਸਾਧ ਆ ਗਿਆ। ਉਸ ਸਾਧ ਨੇ ਕਿਹਾ," ਟੋਪੀ ਉਤਾਰ ਕੇ ਅੰਦਰ ਲੰਘ ਜਾ। ਟੋਪੀ ਮੁਸਲਮਾਨ ਨੇ ਸਿਰ ਦੀ ਥਾਂ ਕੱਛ ਵਿੱਚ ਦੇ ਲਈ। ਮੁਸਲਮਾਨ ਨੇ 20 ਕਦਮ ਨੰਗੇ ਸਿਰ ਜਾ ਕੇ, ਸਿਰ ਤੇ ਰੁਮਾਲ ਬੰਨਿਆ। ਤੁਸੀਂ ਦੱਸੋ ਹੁਣ ਇਸ ਤਰਾਂ ਨਿਰਾਦਰੀ ਨਹੀਂ ਹੋਈ? ਦੂਜੇ ਦਿਨ ਉਹ ਨਹੀਂ ਆਇਆ। ਪੱਛਮ ਦੀ ਟੋਪੀ ਤਾਂ ਇਹ ਵੀ ਕਨੇਡਾ ਵਿੱਚ -40 ਠੰਡ ਵਿੱਚ ਲੈਂਦੇ ਹਨ।

ਅਵਲ ਅੱਲਾ ਨੂਰ ਉਪਾਯਾ, ਕੁਦਰਤ ਕੇ ਸਬ ਬੰਦੇ॥

ਏਕ ਨੂਰ ਤੇ ਸਬ ਜਗ ਉਪਜਿਯਾ, ਕੌਣ ਭਲੇ ਕੋ ਮੰਦੇ॥

ਜਿਸ-ਜਿਸ ਔਰਤ-ਮਰਦ ਨੇ, ਇਸ ਮੁਸਲਮਾਨ ਦੀ ਹਮਾਇਤ ਵਿੱਚ ਦਖ਼ਲ ਦਿੱਤਾ। ਜੋ-ਜੋ ਬਾਬੇ ਦੇ ਮੂਹਰੇ ਅੱਖਾਂ ਖੋਲੀ ਬੈਠੇ ਸਨ। ਅੱਖਾਂ ਨਾਂ ਬੰਦ ਕਰਨ ਵਾਲਿਆਂ ਨੂੰ ਠਾਠ ਵਿਚੋਂ ਬਾਹਰ ਕਰ ਦਿੱਤਾ ਗਿਆ। ਚਾਰ ਕੁ ਦਿਨ ਪਹਿਲਾਂ ਠਾਠ ਦਾ ਨਵਾਂ ਨਾਂਮ ਕਰਨ ਕੀਤਾ ਹੈ। ਇਹ ਵੀ ਅੱਲਗ-ਅੱਲਗ ਨਾਂਮ ਰੱਖ ਕੇ ਦੇਖ਼ਦੇ ਹਨ। ਗੋਲਕ ਕਿਵੇਂ ਵੱਧ ਤੋਂ ਵੱਧ ਭਰਦੀ ਹੈ? ਐਸੇ ਸਾਧ ਸ੍ਰੀ ਗੁਰੂ ਗ੍ਰੰਥਿ ਸਾਹਿਬ ਨੂੰ ਲੋਕਾਂ ਦੀ ਦਿਆ, ਭੀਖ ਲੈਣ, ਨੋਟ ਇੱਕਠੇ ਕਰਨ ਨੂੰ ਵਿਚਾਲੇ ਰੱਖਦੇ ਹਨ। ਇਸ ਨੂੰ ਤਾਂ ਦਮੋਦਰ, ਵਾਰਸ਼ਸ਼ਾਹ ਦੇ ਕਿੱਸੇ ਗੋਲਕ ਕੋਲ ਰੱਖਣੇ ਚਾਹੀਦੇ ਹਨ। ਪਰ ਇਹ ਕਿੱਸੇ ਇੰਨੇ ਕਮਾਂਊ ਪੁੱਤ ਨਹੀਂ ਹਨ। ਬਾਣੀ ਨੂੰ ਛੱਡ ਕੇ. ਇਹ ਸਾਧ ਗੀਤ ਗਾਉਂਦਾ ਹੈ।

ਖੇੜੇ ਗਏ ਉਜਾਣ ਵੇ ਮੇਰਾ ਮਹਿਕਾਂ ਭਰਿਆ ਬਾਗ।

ਮੈਂ ਰਾਝਾ-ਰਾਝਾਂ ਕਰਦੀ। ਆਪੇ ਰਾਝਾਂ ਹੋਈ।

ਮੇਰਾ ਜੀਅ ਕਰਦਾ। ਤੇਰੇ ਨਾਲ ਨੱਚਾਂ ਤੇਰਾ ਹੱਥ ਫੜਕੇ।

ਲੋਕਾਂ ਦੇ ਕੰਨ ਵੀ ਬੰਦ ਹੋ ਗਏ ਹਨ। ਬਾਬਾ ਹੀਰ ਰਾਝਾਂ ਹੇਕਾ ਲਾ ਕੇ ਗਾਉਂਦਾ ਹੈ। ਮਰਦ ਬੁੜੀਆਂ ਨਾਲ ਰਲ ਕੇ ਗੀਤ ਗਾਉਂਦੇ ਹਨ। ਜੇ ਕਿਤੇ ਇੰਨਾਂ ਦੀ ਧੀ-ਭੈਣ ਨੂੰ ਕੋਈ ਹੀਰ ਕਹਿ ਦੇਵੇ। ਉਸ ਦੀ ਖੈਰ ਨਹੀਂ ਹੁੰਦੀ। ਇੱਕ ਦਮ ਸਾਧ ਤੇ ਚੇਲੇ ਕੁੱਤੇ ਦੀ ਗਲ਼ ਵਿੱਚ ਹੱਡੀ ਫਸੀ ਵਾਂਗ ਪੂਰਾ ਜੋਰ ਲਾ ਕੇ, ਇਕੋ ਸਾਹ ਨਾਲ ਗੁਰੂ-ਗੂਰੂ ਸ਼ੁਰੂ ਕਰ ਦਿੰਦੇ ਹਨ। ਸਮਝ ਨਹੀਂ ਲਗਦੀ। ਗੂੰ-ਗੂੰ ਕਰਦੇ ਹਨ। ਕੀ ਕਿਸੇ ਦਾ ਗੁਰੂ ਐਸਾ ਹੁੰਦਾ ਹੈ? ਕੰਨ ਪਾੜਵੀਆਂ, ਅਵਾਜ਼ਾਂ ਦੇ ਕੇ ਮੋੜਨਾ ਸਦਣਾਂ, ਲੱਭਣਾਂ ਪਵੇ। ਜੇ ਬੰਦਾ ਕੱਚੇ ਗੁਰੂ ਦੇ ਸਨਮੁਖ ਹੋਵੇ ਤਾਂ ਵੀ ਅੰਨਾ ਹੈ। ਗੁਰੂ ਜਿਨਾ ਕਾ ਅੰਧਲਾ ਸਿਖ ਭੀ ਅੰਧੇ ਕਰਮ ਕਰੇਨਿ॥ (ਗੁਰੂ ਗ੍ਰੰਥ ਸਾਹਿਬ ਜੀ, ਪੰਨਾ ੯੫੧)



 

ਸਾਧ ਦੀਆਂ ਕਰਤੂਤਾਂ ਦੇਖ਼ਕੇ, ਬੱਚੇ ਹੱਸਦੇ ਹਨ। ਇਹ ਸਾਧ ਬੱਚਿਆਂ ਨੂੰ ਪਿਛੇ ਬੈਠਣ ਨੂੰ ਕਹਿੰਦਾ ਹੈ, " ਬੱਚਿਆਂ ਨੂੰ ਮੱਥਾ ਟੇਕਣ ਨੂੰ ਪੈਸੇ ਨਾਂ ਦਿਆ ਕਰੋ। ਫਿਰ ਤੁਸੀ ਕਹੋਂਗੇ। ਬੱਚੇ ਨੇ ਰੱਬ ਨੂੰ ਰੂਪੀਆਂ, ਡਾਲਰ ਦਿੱਤਾ। " ਸਾਧ ਨੂੰ ਕੋਈ ਪੁੱਛੇ, " ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਮੁਤਾਬਿਕ ਤਾਂ ਤੂੰ ਵੀ ਰੱਬ ਲਈ ਕੀੜੀ ਵਰਗਾ ਹੈ। "

ਅੱਖਾਂ ਮੀਚੀ ਲੋਕ ਸਾਧ ਮਗਰ ਲੋਕ ਗਾਉਂਦੇ ਹਨ। ਬਲਦ ਨੂੰ ਖੋਪੇ ਦੇ ਕੇ ਅੰਨ੍ਹਾਂ ਕਿਉਂ ਕੀਤਾ ਜਾਂਦਾ? ਤਾਂ ਕਿ ਦੇਖੇ ਬਿੰਨਾਂ ਹੱਲਟ ਮਗਰ ਤੁਰੇ ਤੁਰਿਆ ਰਹੇ, ਤੇ ਉਥੇ ਹੀ ਗੇੜੇ ਕੱਢੀ ਜਾਵੇ। ਇੰਡੀਆ ਦੀ ਗਰਮੀ ਤੋਂ ਬਚਣ ਲਈ ਇਹ ਸਾਧ, ਬਾਬੇ ਕਨੇਡਾ ਨੂੰ ਹਿਲ ਸਟੇਸ਼ਨ ਸਮਝ ਕੇ ਆਉਂਦੇ ਹਨ।



 
ਕਾਲੁ ਨਾਹੀ ਜੋਗੁ ਨਾਹੀ ਨਾਹੀ ਸਤ ਕਾ ਢਬੁ ਥਾਨਸਟ ਜਗ ਭਰਿਸਟ ਹੋਏ ਡੂਬਤਾ ਇਵ ਜਗੁ ੧॥ ਕਲ ਮਹਿ ਰਾਮ ਨਾਮੁ ਸਾਰੁ ਅਖੀ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ਗੁਰੂ ਗ੍ਰੰਥ ਸਾਹਿਬ ਜੀ ਪੰਨਾ 662-663 ਜਗਤ ਵਿਚ ਪਰਮਾਤਮਾ ਦਾ ਨਾਮ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। ਜਿਹੜੇ ਇਹ ਲੋਕ ਅੱਖਾਂ ਤਾਂ ਮੀਟਦੇ ਹਨ, ਨੱਕ ਭੀ ਫੜਦੇ ਹਨ। ਜਗਤ ਨੂੰ ਠੱਗਣ ਵਾਸਤੇ ਕਰਦੇ ਹਨ। ਇਹ ਭਗਤੀ ਨਹੀਂ, ਇਹ ਸ੍ਰੇਸ਼ਟ ਧਾਰਮਿਕ ਕੰਮ ਨਹੀਂ। ਇਹ ਮਨੁੱਖਾ ਜਨਮ ਦਾ ਸਮਾ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ। ਇਹਨਾਂ ਢੌਗਾਂ ਨਾਲ ਪਰਮਾਤਮਾ ਦਾ ਮੇਲ ਨਹੀਂ ਹੁੰਦਾ, ਨਾਹ ਹੀ ਉੱਚੇ ਆਚਰਨ ਦਾ ਤਰੀਕਾ ਹੈ। ਇਹਨਾਂ ਤਰੀਕਿਆਂ ਦੀ ਰਾਹੀਂ ਜਗਤ ਦੇ ਅਨੇਕਾਂ ਪਵਿਤ੍ਰ ਹਿਰਦੇ ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ ਵਿਕਾਰਾਂ ਵਿਚ ਡੁੱਬਣ ਲੱਗ ਪੈਂਦਾ ਹੈ

ਬਾਬਾ ਹਰ ਇੱਕ ਔਰਤ ਮਰਦ ਨੂੰ ਬੰਦ ਕੰਮਰੇ ਵਿੱਚ ਮਿਲਣ ਦੇ ਕੁੱਝ ਮਿੰਟ ਦਿੰਦਾ ਹੈ। ਲੋਕਾਂ ਨੂੰ ਬੰਦ ਕੰਮਰੇ ਵਿੱਚ ਮਿਲਣ ਦਾ ਸੁਆਦ ਵੱਖਰਾ ਆਉਂਦਾ ਹੈ। ਉਹ ਗੱਲ ਸਾਰੀ ਪਬਲਿਕ ਵਿੱਚ ਥੋੜੀ ਬੱਣਦੀ ਹੈ। ਕਈਆਂ ਨੂੰ ਨਰਾਜਗੀ ਹੁੰਦੀ ਹੈ। ਬਾਬਾ ਸਮਾਂ ਥੋੜਾ ਲਗਾਉਂਦਾ ਹੈ। ਔਰਤਾਂ ਮਰਦਾਂ ਨੂੰ ਗੁਲਾਬ ਦੇ ਫੁੱਲਾਂ ਨਾਲ, ਔਰਤਾਂ ਨੂੰ ਫੁੱਲਾਂ ਵਾਲੇ ਚਿੱਟੇ ਸੂਟ, ਮਰਦਾਂ ਨੂੰ ਚਿੱਟੇ ਸੂਟ ਵੰਡਦਾ ਹੈ। ਜਿੰਨੇ ਦਾ ਸੂਟ ਹੁੰਦਾ ਹੈ। ਉਸ ਤੋਂ ਦੂਗਣੇ, ਤਿਗਣੇ ਪੈਸੇ ਲੋਕ ਮੱਥਾ ਵੀ ਟੇਕਦੇ ਹਨ।

Comments

Popular Posts