ਭਾਗ 9 ਕੌਮ ਦੇ ਗਦਾਰ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ
ਦੇਸ਼, ਕੌਮ ਤੇ ਘਰ ਦੇ ਗਦਾਰ ਵਿਚੋਂ ਹੀ ਹੁੰਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਪਹਿਲਾਂ ਘਰੇਲੂ ਘੁਸਪੇਠੀਆਂ ਦੀ ਗੱਲ ਕਰਦੇ ਹਾਂ। ਘਰ ਦੇ ਭੇਤ ਕੌਣ ਦਿੰਦਾ ਹੈ? ਗੁਆਂਢੀ ਦੇ ਘਰੇ ਕੀ ਦਾਲ-ਰੋਟੀ ਵਿੱਚ ਬੱਣਿਆਂ ਹੈ? ਕੀ ਗੱਲਬਾਤ ਘਰ ਅੰਦਰ ਚਲਦੀ ਹੈ? ਨਾਲ ਦੇ ਗੁਆਂਢੀ ਨੂੰ ਨਹੀਂ ਪਤਾ ਹੁੰਦਾ। ਉਸ ਨੇ ਕਿਸੇ ਤੋਂ ਲੈਣਾਂ ਹੀ ਕੀ ਹੈ? ਜੇ ਕੋਈ ਘਰ ਦਾ ਮੈਂਬਰ ਸੂਹ ਦੱਸੇਗਾ। ਤਾਂ ਭੇਤ ਖੁੱਲੇਗਾ। ਕਈ ਘਰਾਂ ਦੇ ਮਰਦਾਂ ਨੂੰ ਇਹ ਨਹੀਂ ਪਤਾ ਹੁੰਦਾ। ਮਾਂ, ਭੈਣ, ਧੀ, ਪਤਨੀ ਨੇ, ਘਰ ਦਾ ਕੀਮਤੀ ਮਾਲ ਕਿਥੇ ਰੱਖਿਆ ਹੈ? " ਬਗੈਰ ਭੇਤ ਤੋਂ ਚੋਰੀ ਨਹੀਂ ਹੁੰਦੀ। " ਬਹੁਤ ਵੱਡੇ ਬਦਮਾਸ਼ ਘੁਸਪੇਠੀਆਂ ਨੂੰ ਮੈਂ ਵੀ ਜਾਂਣਦੀਆਂ ਹਾਂ। ਫੜਲੋ ਜੇ ਕਿਸੇ ਵਿੱਚ ਹਿੰਮਤ ਹੈ। ਹੂਲੀਆਂ ਇਹ ਹੈ। ਦੇਵੀ ਆਪਦੇ ਘਰ ਦੀਆਂ ਗੱਲਾਂ ਲੋਕਾਂ ਨੂੰ ਦਸਦੀ ਫਿਰਦੀ ਰਹਿੰਦੀ ਹੈ, " ਮੇਰੇ ਪਤੀ, ਮੇਰੀ ਸੱਸ ਨੇ ਮੈਨੂੰ ਮਾਰਿਆ। ਗੁੱਤ ਪੱਟਤੀ, ਅੱਖ ਕੱਢ ਦੇਣੀ ਸੀ। ਅੱਖਾਂ, ਗੱਲਾਂ ਤੇ ਪਏ ਨੀਲ ਦੇਖੋ। ਜੁਆਕਾਂ ਤੇ ਸੌਹੁਰੇ ਨੇ ਗਾਲ਼ਾ ਕੱਢੀਆਂ। ਨੱਣਦਾਂ ਨੂੰ ਸਬ ਪਤਾ ਹੈ। ਉਹ ਇੰਨਾਂ ਨੂੰ ਹੱਟਾਂਉਂਦੀਆਂ ਨਹੀਂ ਹਨ। " ਜਿੰਨੇ ਮੂੰਹ ਉਨੀਆਂ ਗੱਲਾਂ ਲੋਕ ਕਹਿੰਦੇ ਸਨ, " ਕੀ ਤੂੰ ਕਿਸੇ ਪਾਸੇ ਤੋਂ ਮਾੜੀ ਹੈ? ਉਨਾਂ ਦੇ ਤੂੰ ਕੁੱਝ ਚੱਕ ਕੇ, ਕਿਉਂ ਨਹੀਂ ਮਾਰਦੀ? ਸੱਸ ਦੀ ਗੁੱਤਨੀ ਤੂੰ ਵੀ ਕਿਸੇ ਦਿਨ ਘੁੰਮਾ ਦੇ। " " ਸਾਰੇ ਟੱਬਰ ਨੂੰ ਪੁਲੀਸ ਨੂੰ ਫੜਾ ਦੇ। ਪਤੀ ਨੂੰ ਤਲਾਕ ਦੇ ਕੇ ਛੱਡਦੇ। " ਲੋਕਾਂ ਦੇ ਮੂ੍ਹੋਂ ਸੌਹੁਰਿਆਂ ਦੇ ਬਰਖਿਲਾਫ ਗੱਲਾਂ ਕੱਢਾ ਕੇ, ਫਿਰ ਉਹੀ ਗੱਲਾਂ ਆਪਦੇ ਪਤੀ, ਸੱਸ, ਸੌਹਰੇ ਨੂੰ ਦਸਦੀ ਹੈ, " ਕੀ ਤੁਹਾਨੂੰ ਪਤਾ ਵੀ ਹੈ? ਲੋਕ ਤੁਹਾਨੂੰ ਇਹ ਕਹਿੰਦੇ ਹਨ। ਉਹ ਕਹਿੰਦੇ ਹਨ। ਗਾਲ਼ਾ ਕੱਢਦੇ ਹਨ। " ਲੋਕਾਂ ਨਾਲ ਪਤੀ, ਸੱਸ, ਸੌਹਰੇ ਨੂੰ ਜੂਡੋ-ਝੂਡੀ ਕਰਾਈ ਰੱਖਦੀ ਹੈ। ਪਤੀ ਗੈਰੀ ਲੋਕਾਂ ਨੂੰ ਕਹਿੰਦਾ ਹੈ, " ਦੇਵੀ ਤੁਹਾਨੂੰ ਫੋਨ ਕਰਦੀ ਹੈ। ਮੈਂ ਫੋਨ ਸੁਣਦਾਂ ਵੀ ਰਹਿੰਦਾਂ ਹਾਂ। ਤੁਹਾਡੀ ਅਵਾਜ਼ ਰਿਕੋਰਡ ਵੀ ਕਰ ਕੇ ਰੱਖਦਾਂ ਹਾਂ। ਤੁਹਾਨੂੰ ਤੁਹਾਡੀ ਅਵਾਜ਼ ਵੀ ਸੁਣਾਂ ਦਿੰਦਾਂ ਹਾਂ। ਤੁਸੀਂ ਮੈਨੂੰ ਗਾਲ਼ਾਂ ਕੱਢਦੇ ਹੋ। " ਇਹ ਵੱਡਾ ਚਲਾਕ ਇਹ ਨਹੀਂ ਜਾਂਣਦਾ। ਕਿਸੇ ਦੀ ਅਵਾਜ਼ ਰਿਕੋਰਡ ਕਰਨ ਦੀ ਕੀ ਸਜ਼ਾ ਹੋ ਸਕਦੀ ਹੈ? ਇੰਨਾਂ ਦੀਆਂ ਗੱਲਾਂ ਸੁਣਨ ਵਾਲੇ ਲੋਕਾਂ, ਮਾਂ, ਭੈਣਾਂ, ਭਰਾਵਾਂ, ਰਿਸ਼ਤੇਦਾਰਾਂ ਨੂੰ 20 ਸਾਲ ਇਹੀ ਸਮਝ ਨਹੀਂ ਲੱਗੀ। ਸਾਡੀਆਂ ਦੇਵੀ ਨੂੰ ਕਹੀਆਂ ਗੱਲਾਂ, ਦੇਵੀ ਦੇ ਸੌਹੁਰਿਆਂ ਤੱਕ ਕਿਵੇਂ ਪਹੁੰਚਦੀਆਂ ਹਨ? ਕਨੇਡਾ ਵਿੱਚ ਤਾਂ ਆਪਦੀਆਂ ਗੱਲਾਂ ਕਰਨ ਦਾ ਲੋਕਾਂ ਕੋਲ ਸਮਾਂ ਨਹੀਂ ਹੈ। ਇਹ ਪਤੀ-ਪਤਨੀ, ਆਪਦਾ ਗਾਹ ਲੋਕਾਂ ਵਿੱਚ ਆਪੇ ਪਾਈ ਰੱਖਦੇ ਹਨ। ਦੋਂਨੇਂ ਤੀਮੀ ਆਦਮੀ ਇੰਨੇ ਵੱਡੇ ਚਗਲ ਹਨ। ਆਪੇ ਆਪਦੀਆ ਗੱਲਾਂ ਦਾ ਖਿਲਾਰਾ ਲੋਕਾਂ ਵਿੱਚ ਪਾਉਂਦੇ ਫਿਰਦੇ ਹਨ। ਬਦਨਾਂਮ ਲੋਕਾਂ ਨੂੰ ਕਰਦੇ ਹਨ। ਜੇ ਕਿਤੇ ਦੇਵੀ ਪਤੀ, ਸੱਸ, ਸੌਹਰੇ ਨੂੰ ਲੋਕਾਂ ਕੋਲ ਖੜ੍ਹੇ, ਗੱਲਾਂ ਕਰਦੇ ਦੇਖ਼ਦੀ ਹੈ। ਕੋਈ ਹੋਰ ਸ਼ੌਸ਼ਾ, ਉਨਾਂ ਕੋਲ ਛੱਡ ਦਿੰਦੀ ਹੈ। ਤੇਰੀਆਂ ਮੇਰੇ ਕੋਲ, ਮੇਰੀਆਂ ਤੇਰੇ ਕੋਲ, ਬਿਲਕਲ ਜਸੂਸ ਦਾ ਕੰਮ ਕਰਦੀ ਹੈ। ਬਿਲਕੁਲ ਸਿਧੀ-ਸਾਧੀ, ਭੋਲੀ ਜਿਹੀ ਔਰਤ 100 ਤੋਂ ਵੱਧ ਲੋਕਾਂ ਨੂੰ ਬੇਵਕੂਫ਼ ਬਣਾਂ ਰਹੀ ਹੈ। ਅਪਦੇ ਜਾਂਣੀ ਪਤੀ-ਪਤਨੀ ਰਲੇ ਹੋਏ ਹਨ। ਲੋਕਾਂ ਨੂੰ ਬੇਵਕੂਫ਼ ਬੱਣਾਂ ਰਹੇ ਹਨ। ਲੋਕ ਬਹੁਤ ਸਿਆਂਣੇ ਹਨ। ਉਹ ਵੀ ਐਸਾ ਹੂਗਾਰਾਂ ਭਰਦੇ ਹਨ। ਇੰਨਾਂ ਦੀ ਢੂਹੀ ਜ਼ਮੀਨ ਨਾਲ ਥੱਲੇ ਲੱਗ ਜਾਵੇ। ਦੇਸ਼, ਕੌਮ ਤੇ ਘਰ ਦੇ ਗਦਾਰ ਵਿਚੋਂ ਹੀ ਹੁੰਦੇ ਹਨ

ਐਸੇ ਹੀ ਜਦੋਂ ਵੀ ਦੇਸ਼ ਕੌਮ ਦਾ ਨੁਕਸਾਨ ਹੋਇਆ ਹੈ। ਦੂਜੇ ਦੇਸ਼ ਦਾ ਨਾਂਮ ਲੱਗ ਜਾਂਦਾ ਹੈ। ਦੂਜੇ ਦੇਸ਼ ਦੇ ਆਂਮ ਲੋਕਾਂ ਨੂੰ, ਦੂਜੇ ਦੇਸ਼ ਦੇ ਅੰਦਰ ਵਾਲੇ ਰਾਜ਼, ਬਿਲਡਿੰਗਾਂ ਦੇ ਰਸਤੇ ਕਿਵੇਂ ਪਤਾ ਲੱਗਦੇ ਹਨ? ਹਰ ਬਾਰ ਇਹ ਗੱਲ ਨਹੀਂ ਮਨ ਸਕਦੇ। ਹਮਲਾ ਹੁੰਦੇ ਹੀ, ਘੁਸਪੇਠੀਆਂ ਦਾ ਨਾਂਮ ਲੱਗਦਾ ਹੈ। ਕਿਤੇ ਐਸਾ ਤਾਂ ਨਹੀਂ ਹੈ। ਗਦਾਰ ਆਪਦੇ ਹੀ ਹਨ। ਅੰਦਰੋਂ ਹੀ ਲੋਈ ਕਾਰ ਸ਼ਾਤਨੀ ਕਰਦਾ ਹੋਵੇ। ਆਪ ਹੀ ਸੁਰਲਾ ਛੱਡਦਾ ਹੋਵੇ। ਦੇ ਲੈ ਕੇ ਬੰਦੇ ਖ੍ਰੀਦ ਕੇ, ਨੁਕਸਾਨ ਕਰਾਇਆ ਜਾਂਦਾ ਹੋਵੇ। ਭਾਰਤ ਵਿੱਚ ਹਰ ਜਾਤ ਦੇ ਬੰਦੇ ਰਹਿੰਦੇ ਹਨ। ਭੁੱਖੇ ਮਰਦੇ ਲੋਕ ਪੈਸੇ ਪਿਛੇ ਜਾਨ ਤੇ ਖੇਡ ਜਾਂਦੇ ਹਨ। ਪਰਿਵਾਰ ਲਈ ਗੱਲ਼ਤ ਪੈਸੇ ਕਮਾਂ ਕੇ, ਮਰਨ, ਮਾਰਨ ਲਈ ਤਿਆਰ ਰਹਿੰਦੇ ਹਨ। ਹਮਲਾ ਕਰਨ ਵਾਲਿਆਂ ਨੂੰ ਗੋਲ਼ੀ ਮਾਰ ਦਿੱਤੀ ਜਾਂਦੀ ਹੈ। ਜੋ ਹੋਰ ਵੀ ਉਥੇ ਗਵਾਹ ਹਾਜ਼ਰ ਹੁੰਦੇ ਹਨ। ਸਬ ਦੀ ਮੌਤ ਹੀ ਹੁੰਦੀ ਹੈ। ਗੋਲੀ ਮਾਰ ਕੇ ਮੂਦਾ ਹੀ ਖਤਮ ਕਰ ਦਿੱਤਾ ਜਾਂਦਾ ਹੈ। ਗੋਲ਼ੀ ਮਾਰਨ ਵਾਲੇ ਦੇ ਝਰੀਟ ਨਹੀਂ ਆਉਂਦੀ। ਦੇਸ਼ ਤੇ ਕੌਮ ਜੋਧੇ ਸ਼ਹੀਦ ਹੀ ਹੁੰਦੇ ਹਨ। ਕਦੇ ਕੋਈ ਜਖ਼ਮੀ ਹੋਇਆ ਨਹੀਂ ਸੁਣਿਆਂ। ਗੋਲ਼ੀ ਐਸੇ ਥਾਂ ਮਾਰੀ ਜਾਂਦੀ ਹੈ। ਬੰਦਾ ਦੂਜਾ ਸਾਹ ਨਹੀਂ ਲੈਂਦਾ। ਉਸ ਨੂੰ ਜਿਉਦੇ ਵੀ ਫੜਿਆ ਜਾ ਸਕਦਾ ਹੈ। ਦੇਸ਼ ਤੇ ਕੌਮ ਦੇ ਗਦਾਰ ਵਿਚੋਂ ਹੀ ਹੁੰਦੇ ਹਨ। ਕੀ ਕਿਤੇ ਵਿਚੋਂ ਹੀ ਕੋਈ ਬਦਲਾ ਤਾਂ ਨਹੀਂ ਲੈਂਦਾ? ਕਿਸੇ ਨੂੰ ਕੰਮ ਤੋਂ ਹੱਟਾਇਆਂ, ਝਿੜਕਿਆ ਜਾਂਦਾ ਹੈ। ਕਈਆਂ ਦੇ ਤਾਂ ਕੁੱਟ ਵੀ ਪੈਂਦੀ ਹੈ। ਜੇ ਕਿਤੇ ਐਸਾ ਕੁੱਝ ਨਾਲ ਕੰਮ ਕਰਨ ਵਾਲੇ ਜਾਂ ਵੱਡੇ ਅਫ਼ਸਰ ਨਾਲ ਕੀਤਾ ਹੈ। ਉਸ ਦੀ ਤਾਂ ਖੈਰ ਨਹੀਂ ਹੁੰਦੀ ਹੋਵੇਗੀ। ਬੰਦਾ ਬਦਲਾ ਲੈਂਦਾ ਹੀ ਹੈ। ਜੇ ਕੋਈ ਉਸ ਦੀ ਕੁਰਸੀ ਤੇ ਬੈਠ ਜਾਂਦਾ ਹੈ। ਬਰਾਬਰ ਹੋ ਜਾਂਦਾ ਹੈ। ਜਾਂ ਅੱਗੇ ਨਿੱਕਲ ਜਾਂਦਾ ਹੈ। ਕਈ ਬੰਦੇ ਬਰਦਾਸਤ ਨਹੀਂ ਕਰਦੇ। ਹਰ ਹਾਲਤ ਵਿੱਚ ਉਸ ਬੰਦੇ ਨੂੰ ਹੀ ਮੁੱਕਾ ਦਿੰਦੇ ਹਨ।

ਛੋਟੇ ਜਿਹੇ ਬੱਚੇ ਨੂੰ ਦੁਨੀਆਂ ਦੀ ਸੋਜੀ ਨਹੀਂ ਹੁੰਦੀ। ਉਹ ਹੋਰ ਕਿਸੇ ਔਰਤ ਨੂੰ ਮਾਂ ਨਹੀਂ ਸਮਝਦਾ। ਮਾਂ ਕਹਿੰਦਾ ਵੀ ਨਹੀਂ। ਮਜ਼ਬੂਰੀ ਨੂੰ ਕਿਸੇ ਨੂੰ ਮਾਂ ਕਹਿੰਦੇ-ਕਹਿੰਦੇ ਮਾਂ ਕਹਿੱਣ ਦੀ ਆਦਤ ਬੱਣ ਜਾਂਦੀ ਹੈ। ਬੱਚਾ ਆਪਦੀ ਮਾਂ ਦੀ ਗੋਦੀ ਵਿੱਚ ਕਿਸੇ ਦੂਜੇ ਬੱਚੇ ਨੂੰ ਬੈਠਣ ਨਹੀਂ ਦਿੰਦਾ। ਨਵੇਂ ਜੰਮੇ ਭੈਣ-ਭਰਾ ਨੂੰ ਗੋਦੀ ਵਿੱਚ ਬੈਠਿਆਂ ਦੇਖ਼ ਕੇ, ਬਹੁਤ ਤਕਲੀਫ਼ ਮੰਨਦਾ ਹੈ। ਦਾਅ ਲੱਗਦੇ ਹੀ ਕੁੱਟ ਦਿੰਦਾ ਹੈ। ਵੱਡਾ ਬੱਚਾ ਛੋਟੇ ਨੂੰ ਖਿੰਡਾਉਣਾਂ ਨਹੀਂ ਦਿੰਦਾ। ਇੱਕ ਖਿੰਡਾਉਣੇ ਪਿਛੇ ਦੋਂਨੇਂ ਖੂਬ ਲੜਦੇ ਹਨ। ਇੱਕ ਦੂਜੇ ਨੂੰ ਮਾਰਦੇ-ਪਿਟਦੇ, ਖੂਬ ਰੋਵਾਂਉਂਦੇ ਹਨ। ਕਈ ਬਾਰ ਖਿਡਾਉਣਾਂ ਟੁੱਟ ਜਾਂਦਾ ਹੈ। ਚੋਰੀ ਕੋਈ ਤੋੜ ਦਿੰਦਾ ਹੈ। ਇੱਕ ਦੂਜੇ ਨਾਲ ਖ਼ਾਰ ਖਾਂਦੇ ਰਹਿੰਦੇ ਹਨ। ਸਿਆਣੇ ਮਾਂਪੇਂ ਇਕੋ ਜਿਹੀਆਂ ਚੀਜ਼ਾਂ ਲੈ ਕੇ ਦਿੰਦੇ ਹਨ। ਸਕੂਲ ਦੇ ਦੋਸਤਾਂ ਨਾਲ ਵੀ ਐਸਾ ਹੀ ਹੁੰਦਾ ਹੈ। ਉਹ ਦੋਸਤ ਹੁੰਦਾ ਹੈ। ਪਰ ਉਸ ਦੋਸਤ ਦੀ ਹਰ ਚੰਗੀ ਚੀਜ਼. ਚੰਗੀ ਗੱਲ ਮਨ ਵਿੱਚ ਕਈਆਂ ਨੂੰ ਰੱੜਕਦੀ ਰਹਿੰਦੀ ਹੈ। ਲੋਕ ਦੂਜੇ ਨੂੰ ਬੌਨਾ ਦੇਖ਼ਣਾਂ ਚਹੁੰਦੇ ਹਨ।

ਭੈਣ-ਭਾਈ, ਰਿਸ਼ਤੇਦਾਰ, ਗੁਆਂਢੀ ਵੀ ਗੁਆਂਢੀ ਨਾਲ ਐਸੇ ਹੀ ਕੁੱਝ ਕਰਦੇ ਹਨ। ਕਈ ਤਾਂ ਇਕੋ ਘਰ ਵਿੱਚ ਰਹਿੰਦੇ ਹੋਏ। ਇੱਕ ਦੂਜੇ ਤੋਂ ਖੰਡ, ਘਿਉ, ਦੁੱਧ ਹੋਰ ਰਾਸ਼ਨ ਲੁਕੋ ਕੇ, ਜਿੰਦਾ ਲਾ ਕੇ ਰੱਖਦੇ ਹਨ। ਖ਼ਾਸ ਕਰਕੇ ਬਹੂਆਂ ਨਾਲ ਐਸਾ ਹੁੰਦਾ ਹੈ। ਐਸੇ ਘਰ ਦੇ ਮੈਂਬਰਾਂ ਤੋਂ ਪੁੱਛਣਾਂ ਚਾਹੀਦਾ ਹੈ। ਜਿਸ ਤੋਂ ਰਾਸ਼ਨ ਲੁਕੋ ਕੇ ਰੱਖਿਆ ਹੈ। ਉਹ ਕਿਥੋਂ ਖਾਂਣਗੇ? ਕੀ ਵੱਹਟੀ ਹੋਰ ਖ਼ਸਮ ਕਰ ਲਵੇ? ਕੰਮ ਤਾਂ ਤੁਹਾਡਾ ਕਰ ਰਹੀ ਹੈ। ਚੀਜ਼ਾਂ ਗੁਆਂਢੀਆਂ ਤੋਂ ਲੈ ਕੇ ਖਾਵੇ। ਆਏ, ਗਏ ਨੂੰ ਝੱਟ ਕੱਢ ਕੇ ਚੀਜ਼ਾਂ ਦੇ ਦਿੰਦੇ ਹਨ। ਕਈਆਂ ਨੂੰ ਘਰਦਿਆਂ ਨਾਲੋਂ ਆਇਆ ਮਹਿਮਾਨ ਪਿਆਰਾ ਲੱਗਦਾ ਹੈ। ਉਸ ਮਹਿਮਾਨ ਨੂੰ ਕੋਈ ਗੌਉ ਕੱਢਾਉਣ ਨੂੰ ਅਜੇ ਚੋਣਾਂ ਹੁੰਦਾ ਹੈ। ਜੋ ਲੋਕ ਘਰਦਿਆਂ ਨਾਲ ਐਸਾ ਕਰਦੇ ਹਨ। ਉਹ ਮੱਤਲੱਬ ਕੱਢ ਕੇ, ਲੋਕਾਂ ਦਾ ਵੀ ਬੈਂਡ ਵਜਾ ਦਿੰਦੇ ਹਨ। ਕਈ ਦੂਜੇ ਤੋਂ ਕਾਰ, ਘਰ ਵਧੀਆ ਲੈਂਦੇ ਹਨ। ਜੇ ਦੂਜਾ ਪਹਿਲਾਂ ਲੈ ਲਵੇ ਅੱਖਾਂ ਵਿੱਚ ਰੱੜਕਦੇ ਰਹਿੰਦੇ ਹਨ। ਹਰ ਕੰਮ ਵਿੱਚ ਦੂਜੇ ਤੋਂ ਅੱਗੇ ਹੋਣਾਂ ਚਹੁੰਦੇ ਹਨ। ਅੱਗੇ ਨਿੱਕਲਣ ਦੇ ਇਰਾਦੇ ਨਾਲ ਦੂਜੇ ਨੂੰ ਭੂਝੇ ਸਿਟ ਦਿੰਦੇ ਹਨ। ਖੂਬ ਚਰਚਾ ਕਰਦੇ ਹਨ। ਆਪਦੇ ਵਿੱਚ ਕੋਈ ਔਗੁਣ ਨਹੀਂ ਦਿਸਦਾ। ਸਬ ਕੁੱਝ ਗੱਲ਼ਤ ਦੂਜੇ ਵਿੱਚ ਹੀ ਦਿਸਦਾ ਹੈ। ਭਾਵੇਂ ਇੱਕ ਦੂਜੇ ਨਾਲ ਗੱਲ-ਬਾਤ ਵੀ ਕਰਦੇ ਹਨ। ਛੋਟੀ-ਛੋਟੀ ਗੱਲ ਤੇ ਇੱਕ ਦੂਜੇ ਨਾਲ ਲੜਦੇ ਹਨ। ਦੂਜੇ ਨੂੰ ਡੇਗ ਕੇ, ਉਸ ਦੀ ਥਾਂ ਆਪ ਲੈਣਾਂ ਚਹੁੰਦੇ ਹਨ। ਜਦੋਂ ਕੋਈ ਕਿਸੇ ਦਾ ਨੁਕਸਾਨ ਹੁੰਦਾ ਹੈ। ਉਂਗਲ਼ੀ ਚਹੇਤਿਆਂ ਰਿਸ਼ਤੇਦਾਰਾਂ, ਗੁਆਂਢੀਆਂ ਵੱਲ ਜਾਂਦੀ ਹੈ। ਕੰਮ ਖ਼ਰਾਬ ਚਾਹੇ ਕੋਈ ਸਕਾ ਹੀ ਕਰ ਗਿਆ ਹੋਵੇ। ਆਪਦੇ ਬੰਦੇ ਉਤੇ ਛੱਕ ਨਹੀਂ ਹੁੰਦਾ। ਹਰ ਹੋਏ ਗੱਲ਼ਤ ਕੰਮ ਲਈ ਗੁਆਂਢੀ ਦਾ ਨਾਂਮ ਲਗਾਉਣਾਂ ਆਦਤ ਬੱਣ ਗਈ ਹੈ। ਐਸਾ ਕਹਿੱਣ ਵਿੱਚ ਮਜ਼ਾ ਵੀ ਬਹੁਤਾ ਆਉਂਦਾ ਹੈ।

" ਘਰ ਦਾ ਭੇਤੀ ਲੰਕਾ ਢਾਹੇ। "ਇਸੇ ਤਰਾਂ ਸਰਕਾਰੀ, ਪਰਾਈਵੇਟ ਨੌਕਰੀਆਂ ਵਾਲੇ ਕਰਦੇ ਹਨ। ਇਹ ਸਿਖਲਾਈ ਬਚਪਨ ਵਿੱਚ ਪੱਕ ਜਾਂਦੀ ਹੈ। ਦੇਸ਼, ਕੌਮ, ਰਿਸ਼ਤੇਦਾਰ, ਗੁਆਂਢੀਆਂ, ਆਪਣਿਆਂ ਨੂੰ ਟੁਕੜੇ ਟੁਕੜੇ ਕੀਤਾ ਜਾ ਰਿਹਾ। ਆਪਣਿਆਂ ਨੂੰ ਵੰਡਿਆ, ਅੱਡ-ਅੱਡ ਜਾ ਰਿਹਾ ਨਫ਼ਰਤ ਖਿਲਾਰੀ ਜਾ ਰਹੀ ਹੈ। ਸੀਖ਼ ਲਾ ਕੇ ਅੱਗ ਲਗਾਉਣ ਵਾਲਾ ਕੋਈ ਵਿਚੋਂ ਹੀ ਹੈ। ਜੋ ਪਿਆਰ ਨਾਲ ਵਸਦੇ ਲੋਕਾਂ ਨੂੰ ਤਬਾਅ ਕਰਨਾਂ ਚਹੁੰਦਾ ਹੈ। ਕਈਆਂ ਦੇ ਮਨ ਵਿੱਚ ਗੰਦਾ ਕੀੜਾ ਧੁਸਿਆ ਹੁੰਦਾ ਹੈ। ਉਹ ਕਿਸੇ ਨੂੰ ਖੁਸ਼, ਸ਼ਾਂਤ, ਅਰਾਮ ਨਾਲ ਰੋਟੀ ਖਾਂਦੇ ਨਹੀਂ ਦੇਖ਼ ਸਕਦੇ। ਕੋਈ ਨਾਂ ਕੋਈ ਸਿਆਪਾ ਪਾਈ ਰੱਖਦੇ ਹਨ। ਘਰ, ਗਲ਼ੀ ਮਹੱਲੇ, ਦੇਸ਼ ਵਿੱਚ ਬਹੁਤ ਲੋਕ ਲੜਦੇ ਹਨ। ਲੜਾਈ ਵਿਚੋਂ ਕਿਸੇ ਨੇ ਕੁੱਝ ਨਹੀਂ ਖੱਟਿਆ। ਦਿਮਾਂਗ ਖ਼ਰਾਬ ਕਰਨ ਲਈ ਵਧੀਆਂ ਟੌਨਿਕ ਹੈ। ਕਈ ਲੋਕ ਲੜਨ ਬਗੈਰ ਰਹਿ ਨਹੀਂ ਸਕਦੇ। ਬਿਚਾਰਿਆਂ ਦੀ ਕਿਸਮਤ ਹੀ ਐਸੇ ਹੈ। ਕਤਲ ਕਰਕੇ, ਕਈ ਬਾਰ ਬੇਕਸੂਰਾਂ ਦਾ ਖੂਨ ਵਹਾਉਂਦੇ ਹਨ। ਕਈਆਂ ਨੂੰ ਬੰਦੇ ਮਾਰ ਕੇ, ਸਿਰ ਪਾੜ ਕੇ, ਕਿਸੇ ਦਾ ਅੱਖ ਮੂੰਹ ਤੋੜ ਕੇ ਬਹੁਤ ਮਜ਼ਾ ਆਉਂਦਾ ਹੈ। ਇਹ ਲੋਕ ਬਹੁਤ ਚਾਲੂ ਹਨ। ਪਬਲਿਕ, ਸਰਕਾਰ ਨੂੰ ਐਸੇ ਚਾਲੂਆਂ ਤੋਂ ਹੁਸ਼ਿਆਰ ਹੋਣ ਦੀ ਲੋੜ ਹੈ। ਉਹ ਚਾਹੇ ਘਰ, ਗਲ਼ੀ, ਮਹੱਲੇ, ਕੌਮ, ਦੇਸ਼ ਵਰਤਣ ਵਾਲੇ ਹੀ ਲੋਕ ਹੋਣ। ਪੱਰਖਣ ਵਾਲੀਆਂ ਅੱਖਾਂ, ਕੰਨ ਖੁੱਲੇ ਰੱਖਣੇ ਚਾਹੀਦੇ ਹਨ। ਆਲੇ-ਦੁਆਲੇ ਦੇ ਜਾਂਨਣ ਵਾਲੇ ਦੋਸਤ ਹੀ ਦੁਸ਼ਮੱਣ ਬੱਣਦੇ ਹਨ। ਕਈ ਦੋਸਤ ਵੀ ਦੁਸ਼ਮੱਣ ਹੁੰਦੇ ਹਨ। ਕਿਸੇ ਬਾਰੇ ਥੌੜੀ ਜਿਹੀ ਸ਼ੱਕ ਹੋਣ ਤੇ ਉਸ ਦਾ ਪਿੱਛਾ ਕੀਤਾ ਜਾਵੇ। ਕਸੂਰਵਾਰ ਨੂੰ ਫੜਿਆ ਜਾਵੇ।




 

Comments

Popular Posts