ਭਾਗ 1 ਤੱਖਤਾਂ ਦੇ ਜੱਥੇਦਾਰ, ਪੁਲੀਸ ਵਾਲੇ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?
ਤੱਖਤਾਂ ਦੇ ਜੱਥੇਦਾਰ, ਪੁਲੀਸ ਵਾਲੇ, ਮੁੱਖ ਮੰਤਰੀ ਪੂਰੇ ਪੰਜਾਬ ਵਿੱਚੋਂ ਕਿਹੜਾ ਦੋਸ਼ੀ ਬੰਦਾ ਫੜ ਲੈਣ?

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਕੀ ਆਪਦੇ ਘਰ ਦੀ ਗੱਲ ਦਾ ਖਿਲਾਰਾ ਵੀ ਪਬਲਿਕ ਵਿੱਚ ਪਾ ਕੇ, ਇਸੇ ਤਰਾਂ ਖੌਰੂ ਪਾਉਂਦੇ ਹੋ? ਜਿਸ ਤਰਾਂ ਕਈ ਸ਼ਰਾਰਤੀ ਸਮਾਜ ਨਾਲ ਕਰ ਰਹੇ ਹਨ। ਐਸਾ ਕੋਈ ਹੀ ਕਰਦਾ ਹੈ। ਜੋ ਐਸਾ ਕਰਦਾ ਹੈ। ਉਸ ਨੂੰ ਲੋਕ ਪਾਗਲ ਕਹਿੰਦੇ ਹਨ। ਸਿਆਣੇ ਬੰਦੇ ਘਰ ਦਾ ਮਾਮਲਾ, ਘਰ ਵਿੱਚ ਨਜਿੱਠ ਲੈਂਦੇ ਹਨ। ਪਰਦਾ ਪਾ ਕੇ, ਗੱਲ ਦੀਆਂ ਜੜਾ ਲੱਭ ਕੇ, ਹੱਲ ਕੱਢ ਲੈਂਦੇ ਹਨ। ਇਸੇ ਵਿੱਚ ਅੰਕਲ ਮੰਦੀ ਹੁੰਦੀ ਹੈ। ਜਿਸ ਘਰ ਦੀ ਗੱਲ ਚਾਰ ਦਿਵਾਰੀ ਤੋਂ ਬਾਹਰ ਨਿੱਕਲ ਜਾਵੇ। ਉਹ ਘਰ ਖੇਰੂ-ਖੇਰੂ ਹੋ ਜਾਂਦਾ ਹੈ। ਲੋਕਾਂ ਵਿੱਚ ਬਦਨਾਮੀ ਵਾਧੂ ਦੀ ਹੁੰਦੀ ਹੈ। ਜੇ ਕੋਈ ਗੱਲ ਪਹੇ, ਸ਼ੜਕਾਂ ਉਤੇ ਖੜ੍ਹੇ ਵਿਹਲੇ ਲੋਕਾਂ ਦੇ ਧੱਕੇ ਚੜ੍ਹ ਜਾਵੇ, ਖੰਬਾਂ ਦੀਆਂ ਡਾਰਾਂ ਬੱਣ ਜਾਂਦੀਆਂ ਹਨ। ਧੱਜੀਆਂ ਉਡ ਜਾਂਦੀਆਂ ਹਨ। ਫਿਰ ਚਾਹੇ ਗੁਆਂਢੀਆ ਨੂੰ ਗਾਲ਼ਾ ਕੱਢੀ ਜਾਵੋ। ਪੱਲੇ ਕੁੱਝ ਨਹੀਂ ਬਚਦਾ। ਲੋਕਾਂ ਨੂੰ ਸ਼ਾਂਨੋਂ ਸ਼ੋਕਤ ਦਿਖਾਉਣ ਵਾਲਿਆਂ, ਗੱਲਾਂ-ਬਾਂਤਾਂ ਵਿੱਚ ਆਉਣ ਵਾਲਿਆਂ, ਕਈ ਕਿਸਾਨਾਂ ਦੀ ਹਾਲਤ ਐਸੀ ਹੀ ਹੈ। ਉਹ ਕਿਸੇ ਦੇ ਸਿਰ ਚੜ੍ਹ ਕੇ ਮਰਨ ਲਈ ਤਿਆਰ ਹੋ ਜਾਂਦੇ ਹਨ। ਕਈ ਭੁੱਖੇ ਮਰਦੇ, ਜ਼ਹਿਰ ਖਾ ਕੇ ਮਰ ਜਾਦੇ ਹਨ।

ਕਈ ਬਾਰ ਐਸਾ ਵੀ ਹੁੰਦਾ ਹੈ। ਜੋ ਬਹੁਤਾ ਨੇੜੇ ਹੁੰਦਾ ਹੈ। ਉਹੀ ਕੰਮ ਸਹੀ ਤੇ ਖ਼ਰਾਬ ਕਰਕੇ ਵਿਗਾੜ ਵੀ ਸਕਦਾ ਹੈ। ਪਿਆਰ ਵੀ ਨੇੜੇ ਵਾਲਾ ਕਰਦਾ ਹੈ। ਉਹੀ ਜਾਨੋਂ ਵੀ ਮਾਰ ਦਿੰਦਾ ਹੈ। ਪਤਨੀ ਦਾ ਕਤਲ ਹੋ ਜਾਵੇ। ਪਤੀ ਨੂੰ ਪੁਲੀਸ ਵਾਲੇ ਜੇਲ ਅੰਦਰ ਕਰ ਦਿੰਦੇ ਹਨ। ਮਾਂ-ਬਾਪ ਦੀ ਜਾਇਦਾਦ ਪੁੱਤਰ ਹੀ ਹੱਥਿਉਂਦੇ ਹਨ। ਜੋ ਕੱਚ ਦੇ ਭਾਂਡੇ ਵਰਤਦੇ ਹਨ। ਸਾਂਭ ਕੇ ਵੀ ਉਹੀ ਰੱਖਦੇ ਹਨ। ਟੁੱਟਦੇ ਵੀ ਉਨਾਂ ਦੇ ਹੱਥੋਂ ਹੀ ਹਨ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪੱਤਰੇ ਪਾੜਨੇ, ਕਿਸੇ ਨੇੜੇ ਦੇ ਬੰਦੇ ਦੀ ਖੇਡ ਲੱਗਦੀ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਤੇ ਗੁੱਟਕੇ ਦਾ ਪੱਤਰਾ, ਤਾਂ ਕਈ ਬਾਰ ਅੱਗਲਾ, ਪੱਤਰਾ ਕੱਢਣ ਲੱਗੇ ਤੋਂ ਵੀ ਪਾਟ ਜਾਂਦਾ ਹੈ। ਉਹ ਪਾੜਿਆ ਪੱਤਰਾ ਕੋਈ ਨਹੀਂ ਦੱਸਦਾ। ਜਿਸ ਹਾਲਤ ਵਿੱਚ ਅਖ਼ਬਾਰਾਂ ਵਿੱਚ ਦਿਸ ਰਿਹਾ ਹੈ। ਇਹ ਕਿਸੇ ਕੋਲੋ ਕਿਸੇ ਨਾਲ ਖਿੱਚਾ-ਧੂਹੀ ਵਿੱਚ ਪਾਟੇ ਲੱਗਦੇ ਹਨ ਜਾਂ ਜਾਂਣ ਬੁੱਝ ਕੇ ਕੋਈ ਖਾਰ ਕੱਢੀ ਗਈ ਹੈ। ਫੇਸਬੁੱਕ ਉਤੇ ਇੱਕ ਔਰਤ ਦਾ ਜੋ ਬਿਆਨ ਹੈ। ਉਹ ਵੀ ਸੱਚ ਲੱਗਦਾ ਹੈ। ਔਰਤ ਦਾ ਬਿਆਨ ਇਸ ਤਰਾਂ ਸੀ, " ਮੇਰੇ ਪੁੱਤਰ ਨੂੰ ਗ੍ਰੰਥੀ ਦੀ ਨੌਕਰੀ ਤੋਂ ਹੱਟਾ ਦਿੱਤਾ ਗਿਆ ਸੀ। ਪੱਤਰੇ ਮੈਂ ਪਾੜੇ ਹਨ। ਬਈ ਨਵੇਂ ਗ੍ਰੰਥੀ ਸਿਰ ਲੱਗ ਜਾਂਣ, ਤਾਂ ਕਿ ਪਹਿਲੇ ਗ੍ਰੰਥੀ ਨੂੰ ਫਿਰ ਰੱਖ ਲਿਆ ਜਾਵੇ। " ਬਦਲੇ ਦੀ ਭਾਵਨਾਂ ਵਿੱਚ ਬੰਦਾ ਆਪਦਾ ਹੀ ਫੈਇਦਾ ਸੋਚਦਾ ਹੈ। ਉਸ ਨੂੰ ਹੋਰ ਨੁਕਸਾਨ ਦਾ ਅੰਨਦਾਜ਼ਾ ਨਹੀਂ ਹੁੰਦਾ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਪੱਤਰੇ ਕਿਸੇ ਖਾਸ ਬੰਦੇ ਨੇ ਪਾੜੇ ਲੱਗਦੇ ਹਨ। ਘਰ ਦਾ ਭੇਤੀ ਲੰਕਾ ਢਾਹੇ। ਜਿਸ ਨੂੰ ਪਤਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੰਗ ਪਾੜ ਲਏ ਜਾਂਣ। ਕੌਮ ਲਈ ਇਹ ਬਹੁਤ ਦੁੱਖ ਦੀ ਗੱਲ ਹੈ। ਕੌਮ ਵਿੱਚ ਪਸਾਦ ਖੜ੍ਹਾ ਹੋ ਸਕਦਾ ਹੈ। ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੰਗ ਪਾੜਨ ਦੀ ਗੱਲ ਤੋਂ ਹੱਟ ਕੇ, ਹੋਰ-ਹੋਰ ਝਗੜੇ ਛਿੜ ਪਏ ਹਨ। ਗੂਥੀ ਉਲਝ ਗਈ ਹੈ।

ਉਦਾ ਤਾਂ ਗੁਰਦੁਆਰੇ ਸਾਹਿਬ ਨੂੰ ਜਿੰਦੇ ਮਾਰੇ ਹੁੰਦੇ ਹਨ। ਇਸ ਗੁਰਦੁਆਰੇ ਸਾਹਿਬ ਦਾ ਜਿੰਦਾ ਕਿਵੇਂ ਖੁੱਲਾ ਰਹਿ ਗਿਆ? ਜੇ ਉਸੇ ਪਿੰਡ ਵਾਲਿਆਂ ਧਰਮੀਆਂ ਤੋਂ ਸ੍ਰੀ ਗੁਰੂ ਗ੍ਰੰਥਿ ਸਾਹਿਬ ਦੇ ਅੰਗ ਪਾੜਨ ਵਾਲਾ ਨਹੀਂ ਫੜਿਆ ਗਿਆ। ਉਸ ਗੁਰਦੁਆਰੇ ਸਾਹਿਬ ਦਾ ਗ੍ਰੰਥੀ ਵੀ ਸੁੱਤਾ ਹੀ ਰਹਿ ਗਿਆ। ਤੱਖਤਾਂ ਦੇ ਜੱਥੇਦਾਰ, ਪੁਲੀਸ ਵਾਲੇ, ਮੁੱਖ ਮੰਤਰੀ ਪੂਰੇ ਪੰਜਾਬ ਵਿੱਚੋਂ ਕਿਹੜਾ ਦੋਸ਼ੀ ਬੰਦਾ ਫੜ ਲੈਣ? ਭੱਟਕੇ ਹੋਏ ਲੋਕਾਂ ਤੋਂ ਬੱਚਣ ਲਈ, ਆਪਦੀ ਜਾਨ ਛੁੱਡਾਉਣ ਨੂੰ, ਪੈਸੇ ਦੇ ਕੇ, ਭਾਵੇਂ ਕਿਸੇ ਨੂੰ ਉਈਂ ਮਨਾ ਲੈਣ। ਕੌਮ ਦੇ ਆਗੂਆਂ ਅੱਗੇ ਪੇਸ਼ ਕਰ ਦੇਣ। ਕਿਸੇ ਨੂੰ ਛਿੱਤਰਾਂ ਨਾਲ ਕੁੱਟ ਕੇ, ਡਰਾ ਝੁਕਾ ਕੇ, ਇਹ ਬੜੇ ਖੁਸ਼ ਹੁੰਦੇ ਹਨ। ਫੇਸਬੁੱਕ ਉਤੇ ਜੋ ਧਰਨਿਆਂ ਦੀਆਂ ਮੂਵੀਆਂ ਲੱਗੀਆਂ ਹਨ। ਕਿਰਪਾਨਾਂ ਪਾਈਆਂ ਵਾਲੇ ਮਾਂਵਾਂ, ਭੈਣਾਂ ਦੀਆਂ ਗਾਲ਼ਾ ਕੱਢਦੇ ਵੀ ਸੁਣਦੇ ਹਨ।

ਜਿਸ-ਜਿਸ ਨੂੰ ਪੁਲੀਸ ਨੇ ਫੜਿਆ ਹੈ। ਆਂਮ ਬੰਦੇ ਪ੍ਰਚਾਰਕਿ ਤੇ ਕੌਮ ਦੇ ਆਗੂ ਉਸ ਨੂੰ ਜਾਂਣਦੇ ਹੀ ਹਨ। ਇਹ ਕਹਿ ਰਹੇ ਹਨ, " ਇਹ ਬੰਦਾ ਐਸਾ ਨਹੀਂ ਹੈ। ਇਹ ਐਸਾ ਨਹੀਂ ਕਰ ਸਕਦਾ। " ਜੇ ਉਹ ਜਾਂਣਦੇ ਹਨ। ਬੰਦਾ ਕੌਣ ਹੋ ਸਕਦਾ ਹੈ? ਫਿਰ ਇਹ ਕੌਮ ਦੇ ਆਗੂ, ਅਸਲੀ ਬੰਦਾ ਕਿਉਂ ਨਹੀਂ ਫੜ ਕੇ, ਹਾਜ਼ਰ ਕਰਦੇ? ਪੂਰੀ ਦਿਨੀਆਂ ਵਿੱਚ ਸਿੱਖਾਂ ਦਾ ਜਲੂਸ ਕਿਉਂ ਕੱਢਣ ਲੱਗੇ ਹਨ? ਉਸੇ ਪਿੰਡ ਵਿੱਚ ਗੱਲ ਮੁੱਕ ਸਕਦੀ ਸੀ। ਜਿਥੇ ਵੀ ਇਹ ਘੱਟਨਾ ਹੋਈ ਹੈ। ਕੀ ਗੁਰੂ ਮਾਹਾਰਾਜ ਦੇ ਅੰਗ ਪਾੜਨ ਵਾਲਾ ਬੰਦਾ ਪੁਲਾਂ ਥੱਲੇ ਲੁਕਿਆ ਬੈਠਾ ਹੈ? ਜਾਂ ਕੀ ਬਸੋਂ ਉਤਰ ਕੇ, ਸ਼ੜਕਾਂ ਤੇ ਖੜ੍ਹਿਆਂ ਨੂੰ ਮਿਲੇਗਾ?

ਜੇ ਇਹ ਲੋਕ ਕਿਸਾਨ, ਮਜ਼ਦੂਰ, ਵਕੀਲ, ਜੱਜ ਪੜ੍ਹੇ-ਲਿਖੇ ਹਜਾਂਰਾਂ ਦੀ ਗਿਣਤੀ ਵਿੱਚ ਸ਼ੜਕਾਂ ਉਤੇ ਜਲੂਸ ਕੱਢ ਸਕਦੇ ਹਨ। ਰੌਲਾ ਪਾ ਸਕਦੇ ਹਨ। ਸਹੀਂ ਕੰਮ ਕਿਉਂ ਨਹੀਂ ਕਰਦੇ? ਇੰਨਾਂ ਮੁਤਾਬਿਕ ਸਹੀ ਕੰਮ ਜੱਥੇਦਾਰ, ਪੁਲੀਸ ਮੁੱਖ ਮੰਤਰੀ ਕਰੇ। ਇਹ ਆਪ ਜਬਲੀਆਂ ਮਾਰਨ ਜੋਗੇ ਹਨ। ਇੱਕ ਪ੍ਰਚਾਰਕਿ ਨੇ ਬਿਆਨ ਦਿੱਤਾ, " ਪੁਲੀਸ ਨੂੰ ਗੁਰਦੁਆਰਿਆਂ ਦੁਆਲੇ ਕੈਮਰੇ ਲੱਗਾਉਣੇ ਚਾਹੀਦੇ ਹਨ।" ਇਸ ਨੂੰ ਕੋਈ ਪੁੱਛੇ," ਕੀ ਤੁਸੀਂ ਸਿਰਫ਼ ਸੰਗਤ ਦੀ ਮਾਇਆ ਤੇ ਦੇਗ਼ ਖਾਂਣ ਜੋਗੇ ਹੋ? ਤੁਸੀਂ ਇਹ ਜੋ ਨਾਲ ਆਪਦੇ ਲਈ ਪਹਿਰੇਦਾਰ ਲਈ ਫਿਰਦੇ ਹੋ। ਆਪ ਉਥੇ ਜਾ ਕੇ ਕਿਉਂ ਨਹੀਂ ਬੈਠੇ? ਕੀ ਪੁਲਾਂ ਸ਼ੜਕਾਂ ਉਤੇ ਗੁਨਾਹਗਾਰ ਫੜਨ ਨੂੰ ਬੈਠੇ ਹੋ?" ਪਬਲਿਕ ਨੂੰ ਇਹ ਗੁੰਡਾਗਰਦੀ ਦਿਸ ਰਹੀ ਹੈ। ਦੁਕਾਨਾਂ, ਬੱਸਾ ਨੂੰ ਅੱਗ ਲਗਾ ਕੇ, ਕੀ ਕੋਈ ਪੁੰਨਦਾਨ, ਅਕਲ ਦਾ ਕੰਮ ਕਰ ਰਹੇ ਹੋ? ਜੇ ਜੇਲਾਂ ਵਿੱਚ ਕਰ ਦਿੱਤੇ। ਫਿਰ ਹਮੈਤੀਆਂ ਤੋਂ ਹੋਰ ਗੁੰਡਾਗਰਦੀ ਕਰਾ ਕੇ, ਮਹੌਲ ਹੋਰ ਖ਼ਰਾਬ ਹੀ ਕਰਨਾਂ ਹੈ।

ਅਵਲਿ ਅਲਹ ਨੂਰੁ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ ੧॥

ਇਹ ਸ਼ਬਦ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਵਿੱਚ ਲਿਖਿਆ ਹੈ। ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਪੰਜ ਪਿਆਰਿਆਂ ਸਿਰਫ਼ ਮਰਦਾਂ ਦੀ ਚੌਣ ਕੀਤੀ। ਅਖੇ ਬੀਬੀ ਕੋਈ ਗੁ੍ਰੂ ਜੀ ਦੇ ਪੰਜ ਸਿਰ ਮੰਗਦਿਆਂ ਤੋਂ, ਸਿਰ ਦੇਣ ਲਈ ਖੜ੍ਹੀ ਨਹੀਂ ਹੋਈ। ਪਰ ਮਾਤਾ ਸਾਹਿਬ ਕੌਰ ਤਾਂ ਕੋਲ ਹੀ ਸੀ। ਗੁਰੂ ਗੋਬਿੰਦ ਸਿੰਘ ਜੀ ਨੇ, ਪੰਜ ਪਿਆਰਿਆਂ ਨੂੰ ਆਪਦਾ ਦਰਜਾ ਦਿੱਤਾ। ਮੁਸਲਮਾਨਾਂ. ਹਿੰਦੂਆਂ ਹੋਰ ਧਰਮਾਂ ਬਰਾਬਰ ਇੱਕ ਹੋਰ ਧਰਮ ਖੜ੍ਹਾ ਕਰ ਦਿੱਤਾ। ਇਸ ਨੂੰ ਸਿੱਖ ਕੌਮ ਦਾ ਨਾਂਮ ਦਿੱਤਾ। ਪੰਜ ਪਿਆਰਿਆਂ ਦੀ ਡਿਊਟੀ ਲਾਈ ਅੰਮ੍ਰਿਤ ਤਿਆਰ ਕਰਕੇ, ਹੋਰ ਸਿੱਖ ਕੌਮ ਵਿੱਚ ਵਾਧਾ ਕਰਨਾਂ ਹੈ।

ਪੰਜ ਪਿਆਰਿਆਂ ਦਾ ਹੁਕਮ ਤਾਂਹੀਂ ਮੰਨਣਾਂ ਚਾਹੀਦਾ ਹੈ। ਜੇ ਧਰਮ ਦੇ ਮਾਮਲੇ ਵਿੱਚ ਸੱਚੇ ਪਾਤਸ਼ਾਹ ਗੁਰੂ ਸ੍ਰੀ ਗੁਰੂ ਗ੍ਰੰਥਿ ਸਾਹਿਬ ਜੀ ਦੇ ਬਰਾਬਰ ਹੋ ਕੇ, ਕੌਮ ਨੂੰ ਅੰਮ੍ਰਿੰਤ ਛੱਕਾ ਕੇ, ਹੋਰ ਜਾਂਤਾਂ ਨੂੰ ਨਾਲ ਮਿਲਾ ਕੇ, ਸਿੱਖ ਕੌਮ ਵਧਾਉਂਦੇ ਹਨ। ਬੰਦੇ ਨੂੰ ਸਿਧੇ ਰਾਹ ਪਾਉਂਦੇ ਲੱਗਦੇ ਹਨ। ਕਾਂਮ, ਕਰੋਧ, ਲੋਭ, ਮੋਹ, ਹੰਕਾਂਰ ਤੋਂ ਬਚਣ ਲਈ ਕਹਿੰਦੇ ਹਨ। ਨਾਂ ਕੇ ਪੰਜ ਪਿਆਰੇ ਲਾਈ ਲੱਗ ਬੱਣ ਕੇ, ਲੜਾਈ ਦੀ ਗੱਲ ਵਧਾ ਕੇ, ਨਫ਼ਰਤ ਫਲਾ ਕੇ, ਕੌਮ ਨੂੰ ਤਬਾਅ ਕਰਨ ਵਾਲੇ ਹੋਣ। ਪੰਜ ਪਿਆਰਿਆਂ ਦੀ ਇਹ ਡਿਊਟੀ ਨਹੀਂ ਹੈ। ਕਿ ਜੱਥੇਦਾਰਾਂ, ਗ੍ਰੰਥੀਆਂ, ਕਿਰਤਨੀਆਂ, ਗੁਰਦੁਆਰਿਆਂ ਦੇ ਮੈਂਬਰਾਂ, ਹੋਰ ਕਰਮਚਾਰੀਆਂ ਨੂੰ ਕੰਮ ਵਿਚੋਂ ਕੱਢ ਕੇ ਬਾਹਰ ਮਾਰਨ। ਇਹ ਜੁੰਮੇਬਾਰੀਆਂ ਗੁਰੂ ਬਣੇ ਪੰਜ ਪਿਆਰਿਆਂ ਦੀਆਂ ਨਹੀਂ ਹਨ। ਪੀਲਾ, ਨੀਲਾ, ਚਿੱਟਾ, ਪਹਿਰਾਵਾ ਗੁਰੂ ਨਹੀਂ ਹੈ। ਗੁਰੂ ਦੁਨੀਆਂ ਤੋਂ ਅੱਲਗ ਦੀ ਅੱਕਲ ਵਾਲਾ, ਦਿਆਲੂ, ਵਿਸ਼ਾਲ, ਸ਼ਾਤ, ਦਾਤਾ ਰੱਬ ਦਾ ਰੂਪ ਹੈ।

ਜਿੰਨਾਂ ਨੇ ਤੱਖਤਾਂ ਦੇ ਜੱਥੇਦਾਰਾਂ ਦੇ ਕੰਮ ਵਿੱਚ ਦਖ਼ਲ ਦਿੱਤਾ ਹੈ। ਉਨਾਂ ਨੂੰ ਤੱਖਤਾਂ ਤੋਂ ਉਤਾਰਨ ਦੀ ਨਿਕਾਂਮ ਕੋਸ਼ਸ਼ ਕੀਤੀ ਹੈ। ਹਵਾ ਵਿੱਚ ਫੈਇਰ ਕਰਨ ਵਾਲੀ ਗੱਲ ਹੈ। ਐਸੇ ਲਾਈ ਲੱਗ ਪੰਜ ਪਿਆਰੇ ਅੰਮ੍ਰਿੰਤ ਛੱਕਾ ਕੇ, ਕੌਮ ਕੈਸੀ ਬੱਣਾਉਣਗੇ? ਇੰਨਾਂ ਤੋਂ ਅੰਮ੍ਰਿੰਤ ਛੱਕ ਕੇ ਕੌਮ ਝੌਲੀ ਚੱਕ ਹੀ ਬੱਣੇਗੀ। ਐਸੇ ਚਾਹੇ ਸ਼ੜਕਾਂ ਤੇ ਬੈਠ ਕੇ ਬੀਬੀਆਂ ਦੀਆਂ ਮੇਹਨਤ ਨਾਲ ਪੱਕਾਂਈਆਂ , ਰੋਟੀਆਂ ਖਾਂਈ ਜਾਂਣ ਜਾਂ ਗੁਰਦੁਆਰਿਆਂ ਵਿੱਚ ਬੈਠ ਕੇ, ਮਜ਼ਦੂਰਾਂ ਦਾ ਕਮਾਂਇਆਂ, ਮੁਫ਼ਤ ਦਾ ਮਾਲ ਖਾਂਈ ਜਾਂਣ।

Comments

Popular Posts