ਭਾਗ 41 ਜੋ ਮਰ ਗਿਆ ਉਸ ਨੇ ਮੁੜ ਕੇ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਜੋ ਮਰ ਗਿਆ ਉਸ ਨੇ ਮੁੜ ਕੇ ਨਹੀਂ ਆਉਣਾਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਜਿੰਨੇ ਵੀ ਪੈਸੇ, ਜਾਇਦਾਦ, ਪਰਿਵਾਰ ਦੇ ਮੈਂਬਾਰ, ਦੋਸਤ, ਰਿਸ਼ਤੇਦਾਰ ਇਕੱਠੇ ਕਰ ਲਈਏ। ਸਬ ਮੌਤ ਪਿਛੋਂ ਬੰਦੇ ਦੇ ਕੰਮ ਦੇ ਨਹੀਂ ਹਨ। ਕਈਆਂ ਦਾ ਤਾਂ ਜਿਉਂਦਿਆਂ ਦਾ ਸਾਥ ਛੁੱਟ ਜਾਂਦਾ ਹੈ। ਪੈਸਾ, ਜਾਇਦਾਦ ਬੱਚੇ ਰਿਸ਼ਤੇਦਾਰ ਸਭਾਲ ਲੈਂਦੇ ਹਨ। ਕਈ ਸਬ ਕੁੱਝ ਲੈ ਕੇ, ਜਿਉਂਦੇ ਨੂੰ ਘਰੋਂ ਬਾਹਰ ਕਰ ਦਿੰਦੇ ਹਨ। ਮਰਨ ਵਾਲੇ ਬੰਦੇ ਲਈ ਉਹ ਮਿੱਟੀ ਹਨ। ਬੰਦਾ ਦੂਜਿਆਂ ਲਈ ਪੈਸਾ, ਜਾਇਦਾਦ ਇਕੱਠਾ ਕਰਕੇ ਮਰ ਜਾਂਦਾ ਹੈ। ਜੇ ਮੌਤ ਨੂੰ ਯਾਦ ਰੱਖਿਆ ਜਾਵੇ। ਬੰਦਾ ਕਿਸੇ ਨਾਲ ਵਧੀਕੀ ਨਹੀਂ ਕਰੇਗਾ। ਹਰ ਕੰਮ ਸੀਮਾਂ ਵਿੱਚ ਰਹਿ ਕੇ ਕਰੇਗਾ। ਅਸਲ ਵਿੱਚ ਆਪਦੀ ਮੌਤ ਕਿਸੇ ਨੂੰ ਯਾਦ ਨਹੀਂ ਰਹਿੰਦੀ। ਬੰਦਾ ਦੂਜਿਆਂ ਦੇ ਮਰਨੇ ਬਾਰੇ ਸੋਚਦਾ ਹੈ। ਕਿਸੇ ਦੇ ਮਰੇ ਤੋਂ ਦੁੱਖ ਜਾਹਰ ਕਰਦਾ ਹੈ। ਮਰੇ ਨੂੰ ਰੋਂਦਾ ਫਿਰਦਾ ਹੈ। ਜੋ ਮਰ ਗਿਆ ਉਸ ਨੇ ਮੁੜ ਕੇ ਨਹੀਂ ਆਉਣਾਂ। ਰੋ-ਪਿਟ ਕੇ ਕੁੱਝ ਹਾਂਸਲ ਨਹੀਂ ਹੋਣਾਂ। ਸੇਹਿਤ ਹੀ ਖ਼ਰਾਬ ਹੋਣੀ ਹੈ। ਆਪ ਵੀ ਮਰਨਾਂ ਹੈ। ਮੌਤ ਤੋਂ ਸਬ ਡਰਦੇ ਹਨ। ਨਾਲੇ ਮੁਕਤੀ ਲੱਭਦੇ ਫਿਰਦੇ ਹਨ। ਜਿਉੰਦਾ ਬੰਦਾ ਦੁਨੀਆਂ ਤੇ ਚੀਜ਼ਾਂ ਦਾ ਪਿਆਰ ਨਹੀਂ ਛੁੱਟਦਾ। ਜੇ ਮਨ ਮਾਰ ਲਿਆ ਜਾਵੇ। ਮਨ ਆਪੇ ਅੱਕ, ਥੱਕ, ਸਤ ਜਾਵੇ। ਦੁਨੀਆਂ ਤੇ ਚੀਜ਼ਾਂ ਤੋਂ ਪਾਸਾ ਵੱਟਿਆ ਜਾ ਸਕਦਾ ਹੈ। ਕਦੇ ਤਾਂ ਮੌਤ ਨੇ ਆਉਣਾਂ ਹੈ। ਮਰਨ ਦੀ ਤਿਆਰੀ ਰੱਖਣੀ ਚਾਹੀਦੀ ਹੈ। ਹਰ ਸਮੇਂ ਸੌਣ ਤੋਂ ਪਹਿਲਾਂ ਸਰੀਰ, ਬਿਸਤਰਾਂ, ਘਰ ਇਸ ਤਰਾਂ ਤਿਆਰ ਰੱਖਣੇ ਚਾਹੀਦੇ ਹਨ। ਜਿਵੇਂ ਕਿਸੇ ਗਿਸਟ ਆਉਣ ਦੀ ਤਿਆਰੀ ਉਡੀਕ ਵਿੱਚ ਕਰਦੇ ਹਾਂ। ਮੌਤ ਸਾਡੀ ਸਹੀ ਸੱਚੀ ਦੋਸਤ ਹੈ। ਜਿਸ ਦੇ ਆਉਣ ਨਾਲ ਆਤਮਾਂ ਸ਼ਾਂਤੀ-ਅਰਾਮ ਵਿੱਚ ਚਲੀ ਜਾਂਦੀ ਹੈ। ਜਾਂ ਆਤਮਾਂ ਕਿਤੇ ਹੋਰ ਜੂਨ ਧਾਰਨ ਕਰ ਲੈਂਦੀ ਹੈ।

ਜਿੰਦਗੀ ਤੇ ਮੌਤ ਦਾ ਅੱਖ ਝੱਪਕੇ ਦਾ ਫ਼ਰਕ ਹੈ। ਮਰਨ ਵਾਲੇ ਬੰਦੇ ਨੂੰ ਪਤਾ ਵੀ ਨਹੀਂ ਹੁੰਦਾ। ਮੇਰੀ ਮੌਤ ਆ ਗਈ ਹੈ। ਕਿਸੇ ਨੂੰ ਪਤਾ ਨਹੀਂ ਹੈ, ਕਿਵੇਂ ਤੇ ਕਦੋਂ ਮਰਨਾਂ ਹੈ? ਇਹ ਤਾਂ ਲੋਕਾਂ ਨੂੰ ਪਤਾ ਲੱਗਣਾਂ ਹੈ। ਅੰਤ ਸਾਡਾ ਕਿਵੇਂ ਹੋਣਾਂ ਹੈ?ਮੌਤ ਅਟੱਲ ਸੱਚਾਈ ਹੈ। ਮੈਂ ਵੀ ਮਰਨਾਂ ਹੈ। ਮੌਤ ਤੋਂ ਕਿਸੇ ਨੇ ਨਹੀਂ ਬਚਣਾਂ। ਜੇ ਕੋਈ ਕਿਸੇ ਨੂੰ ਕਹਿੰਦਾ ਹੈ, " ਤੂੰ ਮਰ ਜਾਂਣਾ ਹੈ। " ਇਸੇ ਗੱਲ ਉਤੇ ਖੂਨ ਹੋ ਜਾਂਦਾ ਹੈ। ਪਰ ਜੇ ਇਹੀ ਗੱਲ ਡਾਕਟਰ ਦੱਸ ਦੇਵੇ। ਬੰਦੇ ਦਾ ਜਿਉਣਾਂ ਦੂਬਰ ਹੋ ਜਾਂਦਾ ਹੈ। ਮੌਤ ਦੇ ਡਰ ਨਾਲ ਸ਼ਾਂਤੀ ਭੰਗ ਨਾਂ ਹੋਵੇ। ਇਸੇ ਲਈ ਰੱਬ ਨੇ ਪਰਦਾ ਰੱਖਿਆ ਹੋਇਆ ਹੈ। ਜੇ ਮੌਤ ਘਰ ਵਿੱਚ ਹੋ ਜਾਵੇ। ਸੋਗ ਪੈ ਜਾਂਦਾ ਹੈ। ਘਰ ਵਿੱਚ ਰਿਨਣਾਂ, ਪੱਕਣਾਂ ਬੰਦ ਹੋ ਜਾਂਦਾ। ਕਿਸੇ ਬੰਦੇ ਨੂੰ ਮਿਲਣ ਨੂੰ ਜੀਅ ਨਹੀਂ ਕਰਦਾ। ਲੋਕ ਫਿਰ ਵੀ ਆਪਦਾ ਦੁੱਖ ਦੱਸਣ ਨੂੰ ਮਰੇ ਹੋਏ ਦੇ ਘਰਦਿਆਂ ਕੋਲ ਆਉਂਦੇ ਰਹਿੰਦੇ ਹਨ। ਜਿਸ ਦੇ ਨੇੜੇ ਦਾ ਕੋਈ ਮਰ ਜਾਦਾ ਹੈ। ਉਸ ਦਾ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾ। ਸਮਾਂ ਬਹੁਤ ਔਖਾ ਲੰਘਦਾ ਹੈ।

ਜਦੋਂ ਕਿਸੇ ਦਾ ਕੋਈ ਰਿਸ਼ਤੇਦਾਰ ਉਸ ਤੋਂ ਦੂਰ ਮਰਦਾ ਹੈ। ਉਸ ਦਾ ਜਦੇ ਜਾਂ ਕਦੇ ਪਤਾ ਲੱਗਦਾ ਹੀ ਹੈ। ਨੇੜੇ ਦੇ ਰਿਸ਼ਤੇਦਾਰ ਬਹੁਤ ਦੁੱਖੀ ਹੁੰਦੇ ਹਨ। ਜੋ ਬਹੁਤਾ ਨੇੜੇ ਦਾ ਘਰ ਦਾ ਮਰਦਾ ਹੈ। ਉਸ ਦਾ ਦੁੱਖ ਜ਼ਿਆਦਾ ਹੁੰਦਾਂ ਹੈ। ਜੇ ਗੁਆਂਢੀ ਦੀ ਮੌਤ ਹੋ ਜਾਵੇ। ਇੰਨੀ ਤਕਲੀਫਂ ਨਹੀਂ ਹੁੰਦੀ। ਇਹੀ ਆਪਣੇ, ਪਰਾਏ ਵਿੱਚ ਫ਼ਰਕ ਹੈ। ਜਦੋਂ ਪਤਾ ਹੈ। ਬੰਦਾ ਮਰ ਗਿਆ। ਸਮੇਂ ਨਾਲ ਰਿਸ਼ਤੇਦਾਰ ਸਬਰ ਕਰ ਲੈਂਦੇ ਹਨ। ਜੇ ਪਤਾ ਹੀ ਨਾਂ ਹੋਵੇ। ਪਰਿਵਾਰ ਦਾ ਮੈਂਬਰ ਜਿਉਂਦਾ ਹੈ। ਜਾਂ ਮਰ ਗਿਆ। ਹੁਣੇ ਆਇਆ, ਕਰਕੇ ਪਲ਼-ਪਲ਼ ਨਿੱਕਲਦਾ ਹੈ। ਉਸ ਦੇ ਮਾਪੇਂ, ਭੈਣ-ਭਰਾ, ਦੋਸਤ ਹਰ ਸਮੇਂ ਉਡੀਕਦੇ ਰਹਿੰਦੇ ਹਨ। ਜਦੋਂ ਪੁਲੀਸ ਵਾਲੇ ਲੋਕਾਂ ਦੇ ਰਾਖੇ, ਜਾਂ ਗੁੰਡੇ ਕਿਸੇ ਬੰਦੇ ਨੂੰ ਪੂਰੇ ਪਰਿਵਾਰ ਤੇ ਲੋਕਾਂ ਦੇ ਸਹਮਣੇ, ਘਰੋਂ ਚੱਕ ਕੇ ਲੈ ਜਾਂਦੇ ਹਨ। ਮਾਂ-ਬਾਪ, ਪਤਨੀ, ਬੱਚੇ ਸਾਰੇ ਉਡੀਕਦੇ ਰਹਿੰਦੇ ਹਨ। ਪਰ ਉਹ ਘਰ ਵਾਪਸ ਨਹੀਂ ਆਉਂਦੇ। ਮਾਂ-ਬਾਪ ਹੋਰ ਪਰਿਵਾਰ ਦੇ ਦਿਨ ਕਿਵੇਂ ਨਿੱਕਲਦੇ ਹੋਣੇ ਹਨ? ਜਿੰਨਾਂ ਦਾ ਕੁੱਝ ਪਤਾ ਨਹੀਂ ਲੱਗਦਾ। ਕੀ ਉਹ ਜਿਉਂਦੇ ਹਨ? ਕੀ ਉਹ ਮਰ ਗਏ ਹਨ? ਕੀ ਉਹ ਜੇਲ ਵਿੱਚ ਹਨ? ਕੀ ਇਧਰ-ਉਧਰ ਜਾਨ ਬਚਾਉਣ ਨੂੰ ਭੱਜੇ ਫਿਰਦੇ ਹਨ? ਜੇ ਇਹੀ ਘੱਟਨਾਂ ਸਾਡੇ ਨਾਲ ਵਰਤੇ, ਕੀ ਬੀਤੇਗਾ?

ਪੁਲੀਸ ਵਿੱਚ ਬਹੁਤੇ ਭੁੱਖੇ ਨੰਘੇ ਹਨ। ਜੋ ਭੁੱਖੇ ਬੱਗਿਆੜ ਵਾਂਗ ਜੰਨਤਾ ਨੂੰ ਖਾ ਰਹੇ ਹਨ। ਲੋਕਾਂ ਦੇ ਘਰ ਵਿੱਚ ਤਲਾਸ਼ੀ ਲੈਣ ਦੇ ਬਹਾਨੇ ਜਾ ਕੇ , ਗਹਿੱਣੇ, ਧੰਨ ਔਰਤਾਂ ਦੀ ਇੱਜ਼ਤ ਲੁੱਟ ਰਹੇ ਹਨ। ਮਰਦਾਂ, ਬੱਚਿਆਂ, ਬੁੱਢਿਆਂ ਨੂੰ ਮਾਰ-ਲੁੱਟ ਰਹੇ ਹਨ। ਪੁਲੀਸ ਵਾਲੇ ਆਪਣੇ ਆਪ ਨੂੰ ਘੈਟ ਸਮਝਦੇ ਹਨ। ਉਨਾਂ ਨੂੰ ਇਹ ਕੋਈ ਮੱਤਲਬ ਨਹੀਂ ਹੈ। ਸਰਕਾਰ ਕੌਣ ਹੈ? ਵਰਦੀ ਸਰੀਰ ਤੇ ਹੈ। ਪੂਰੇ ਪਾਵਰ ਫੁੱਲ ਹਨ। ਜਿਸ ਦੇ ਹੱਥ ਵਿੱਚ ਹੱਥਿਆਰ ਹੁੰਦਾ ਹੈ। ਉਸ ਨੂੰ ਲੱਗਦਾ ਹੈ। ਮੈਂ ਧਰਮਰਾਜ ਹਾਂ। ਬਹੁਤੇ ਪੁਲੀਸ ਵਾਲਿਆਂ ਨੂੰ ਤਾਂ ਬੋਲਣ ਦੀ ਅੱਕਲ ਨਹੀ ਹੈ। 5 ਲੱਖ ਤੋਂ ਵੱਧ ਪੰਜਾਬੀ ਮੁੰਡੇ ਪੁਲੀਸ ਵਾਲੇ ਗੁੰਡਿਆਂ ਨੇ ਮਾਰੇ ਹਨ। ਇੱਕ ਇੱਕ ਪੁਲੀਸ ਵਾਲੇ ਨੇ ਸੈਂਕੜੇ ਮਾਂਵਾਂ ਦੇ ਪੁੱਤ ਮਾਰੇ ਹਨ। ਸੈਕੜੇ ਘਰ ਤੇ ਔਰਤਾਂ ਲੁੱਟੀਆਂ ਹਨ। ਅੱਤਵਾਦੀ ਤੇ ਘੁਸਪੇਠੀਏ, ਦੇਸ਼ ਦੇ ਰੱਖਵਾਲਿਆਂ ਦੇ ਵਿੱਚੇ ਹਨ। ਇਸੇ ਲਈ ਪੂਰੇ ਟ੍ਰੇਡ ਤੇ ਭੇਤੀ ਹੁੰਦੇ ਹਨ। ਦਾਅ ਲਾ ਕੇ ਹਮਲਾ ਕਰਦੇ ਹਨ। ਗੋਲ਼ੀ ਉਥੇ ਮਰਦੇ ਹਨ। ਬੰਦਾ ਧਰਤੀ ਤੇ ਡਿੱਗ ਕੇ ਨਹੀਂ ਉਠਦਾ। ਉਹ ਕਿਤੇ ਨਾਂ ਕਿਤੇ ਹੋਈ ਵਧੀਕੀ ਦਾ ਬਦਲਾ ਲੈ ਰਹੇ ਹਨ। ਸਰਕਾਰ ਕੀ ਕਰੇਗੀ? ਸਰਕਾਰ ਹਰ ਬੰਦੇ ਦੇ ਦਿਲ ਵਿੱਚ ਨਹੀਂ ਵੜੀ ਹੋਈ। ਜੰਨਤਾਂ ਨੇ ਆਪ ਦੇਖ਼ਣਾਂ ਹੈ। ਗੁੰਡਿਆਂ, ਅੱਤਵਾਦੀਆਂ ਤੇ ਘੁਸਪੇਠੀਏ ਨਾਲ ਕਿਵੇਂ ਨਿਬੜਨਾਂ ਹੈ? ਜਾਂ ਇੰਨਾਂ ਹੱਥੋਂ ਆਪ ਮਰਾਨਾਂ ਹੈ। ਆਪਦੇ ਬੱਚਿਆਂ ਨੂੰ ਮਰਵਾਉਣਾਂ ਹੈ। ਗੁੰਡਿਆਂ, ਅੱਤਵਾਦੀਆਂ ਤੇ ਘੁਸਪੇਠੀਏ ਨੂੰ ਹਰ ਇੱਕ ਨਾਗਰਿਕ ਨੇ ਖੁਦ ਲੱਭਣਾਂ ਹੈ।

ਜੋ ਲੋਕਾਂ ਦੀਆਂ ਜਾਨਾਂ ਦੀ ਰਾਖੀ ਕਰਨ ਲਈ ਤੈਨਾਂਤ ਹਨ। ਜਦੋਂ ਮੌਤ ਉਨਾਂ ਦੀ ਗੋਲ਼ੀਆਂ ਨਾਲ ਹੁੰਦੀ ਹੈ। ਉਨਾਂ ਦੇ ਮਰਨੇ ਤੇ ਸਰਕਾਰਾਂ ਵੀ ਸਲਾਮੀਆਂ ਦੇ ਕੇ, ਬਦੂੰਕਾਂ ਦੇ ਫੈਇਰ ਕਰਕੇ, ਪਟਾਕੇ ਬਜਾਉਂਦੀਆਂ ਹਨ। ਇੰਨਾਂ ਬਦੂੰਕਾਂ ਦੀਆਂ ਸਲਾਮੀਆਂ ਦਾ ਮਰਨ ਵਾਲੇ ਤੇ ਉਸ ਦੇ ਪਰਿਵਾਰ ਨੂੰ ਕੀ ਫ਼ੈਇਦਾ ਹੈ? ਕੀ ਇਹ ਮਰਿਆਂ ਦਾ ਜਸ਼ਨ ਜਾਂ ਉਸ ਦੇ ਪਰਿਵਾਰ ਦੀ ਸਹਾਇਤਾ ਕਰ ਰਹੇ ਹਨ? ਇੰਨਾਂ ਗੋਲ਼ੀਆਂ ਨੇ ਹੀ ਕੌਮ ਦੇਸ਼ ਦੇ ਰੱਖ-ਵਾਲਿਆਂ ਦੀ ਜਾਨ ਲਈ ਹੈ। ਕੀ ਇੰਨਾਂ ਗੋਲ਼ੀਆਂ ਤੋਂ ਸਰਕਾਰ, ਲੋਕ ਤੋਬਾ ਕਰ ਸਕਦੇ ਹਨ?

ਸ਼ਹੀਦ ਦੇ ਪਰਿਵਾਰ ਨੇ, ਅਜੇ ਤਾਂ ਪੂਰੀ ਜਿੰਦਗੀ ਨਰਕ ਭੋਗਣਾਂ ਹੈ। ਸ਼ਹੀਦਾਂ ਦੇ ਪਰਿਵਾਰਾ ਦਾ ਐਸਾ ਹਾਲ ਹੈ। ਘਰ ਰੋਟੀ ਨਹੀਂ ਪੱਕਦੀ। ਬੱਚੇ ਸਕੂਲ ਨਹੀਂ ਜਾ ਸਕਦੇ। ਘਰ ਵਿੱਚ ਗਰੀਬੀ ਹੋ ਜਾਂਦੀ ਹੈ। ਕਿਉਂਕਿ ਕਮਾਂਈ ਕਰਨ ਵਾਲਾ ਮਰ ਗਿਆ ਹੁੰਦਾ ਹੈ। ਸਰਕਾਰ ਤੇ ਜੰਨਤਾ ਨੂੰ ਉਸ ਪਰਿਵਾਰ ਨਾਲ ਕੋਈ ਹਮਦਰਦੀ ਨਹੀਂ ਹੁੰਦੀ। ਯਾਦ ਹੀ ਨਹੀਂ ਹੁੰਦਾ। ਕੋਈ ਉਸ ਪਰਿਵਾਰ ਦਾ ਕੌਮ ਦੇਸ਼ ਲਈ ਮਰ ਕੇ ਸਹੀਦ ਗਿਆ। ਇਸ ਲਈ ਮਰਨ ਦੀ ਕੋਸ਼ਸ਼ ਦੀ ਬਜਾਏ। ਹੋਰ ਜਿਉਣਾਂ ਸਿੱਖੀਏ। ਲੋਕਾਂ ਤੋਂ ਆਸ ਨਾਂ ਰੱਖੀਏ। ਸਬ ਨੂੰ ਆਪੋ-ਆਪਣੀ ਖਿੱਚ ਪਈ ਹੈ।


Comments

Popular Posts