ਭਾਗ 26, 27, 28 ਬਦਲਦੇ ਰਿਸ਼ਤੇ


ਸਾਧ ਤੇ ਡਾਕਟਰ ਨੂੰ ਇਕੋ ਜਿਹੇ ਲੱਗ ਰਹੇ ਸਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਭੋਰੇ ਵਾਲੇ ਸਾਧ ਕੋਲੋ ਲੋਕੀ ਰੱਬ ਪ੍ਰਗਟ ਹੁੰਦਾ ਦੇਖ਼ਣਾਂ ਚੁਹੁੰਦੇ ਸਨ। ਲੋਕਾਂ ਨੂੰ ਇਸ ਤਰਾਂ ਲੱਗਦਾ ਹੈ। ਸਾਧ ਰੱਬ ਨੂੰ ਉਂਗ਼ਲ਼ ਲਾਈ ਫਿਰਦਾ ਹੈ। ਜੇ ਸਾਧਾਂ ਨੂੰ ਦਿਲ ਵਿੱਚ ਰੱਬ ਚੇਤੇ ਆਉਂਦਾ ਹੋਵੇ। ਉਨਾਂ ਨੂੰ ਲੋਕਾਂ ਅੱਗੇ ਪੈਸਾ-ਪੈਸਾ ਮੰਗਣ ਦੀ ਲੋੜ ਨਹੀਂ ਹੈ। ਜਿਸ ਨੂੰ ਆਪਦੇ ਅੰਦਰ ਜਾਂ ਨੇੜੇ-ਤੇੜੇ ਰੱਬ ਦਿਸਦਾ ਹੈ। ਉਹ ਮਸਤ ਫਕੀਰ ਹੋ ਜਾਂਦਾ ਹੈ। ਰੱਬ ਨੂੰ ਪਿਆਰ ਕਰਨ ਵਾਲੇ ਅੰਦਰ ਸਬਰ, ਸੰਤੋਖ ਆ ਜਾਂਦਾ ਹੈ। ਨੀਅਤ ਭਰ ਜਾਂਦੀ ਹੈ। ਉਹ ਲੋਕਾਂ ਦਾ ਹੱਕ ਨਹੀਂ ਖਾਂਦਾ। ਦਿਨ ਦਿਹਾੜੇ ਠੱਗੀਆਂ ਨਹੀਂ ਲਗਾਉਂਦਾ। ਭੋਰੇ ਵਾਲਾ ਸਾਧ ਹਰ ਰੋਜ਼ ਨਵੀਂ ਸਾਖ਼ੀ ਸੁਣਾਂਉਂਦਾ ਸੀ। ਸੀਤਾ, ਦਰੋਪਤੀ, ਗਨਕਾ ਦੀ ਲੜੀ ਰੋਜ਼ ਫੜ ਲੈਂਦਾ ਸੀ। ਇੰਨਾਂ ਬਾਰੇ ਤਾਂ ਲੋਕ ਆਂਮ ਹੀ ਗੱਲਾਂ ਛੇੜਦੇ ਰਹਿੰਦੇ ਹਨ। ਦੂਜੇ ਦੀ ਜ਼ਨਾਨੀ ਦੀ ਗੱਲ ਕਰਨੀ ਸੌਖੀ ਹੈ। ਖਾਸ ਕਰਕੇ, ਜਦੋਂ ਕਿਸੇ ਦੂਜੇ ਧਰਮ, ਜਾਤ ਦੀ ਹੋਵੇ। ਜਦੋਂ ਆਪਦੇ ਘਰ ਵੱਲ ਉਂਗਲਾਂ ਉਠਦੀਆਂ ਹਨ। ਸੇਕ ਉਦੋਂ ਲੱਗਦਾ ਹੈ। ਛੜੇ ਸਾਧ ਹੋਰ ਕੀ ਕਰਨ? ਗਲ਼ੀਂ ਮਹੱਲੇ ਦੀਆਂ ਬਹੂਆਂ, ਬੇਟੀਆਂ ਦਾ ਨਾਂਮ ਜੀਭ ਉਤੇ ਲਿਆ ਕੇ, ਲੋਕਾਂ ਤੋਂ ਛਿੱਤਰ ਥੋੜੀ ਖਾਂਣੇ ਸਨ।

ਇਹੀ ਲੋਕ ਤਾਂ ਭੋਰੇ ਵਾਲੇ ਸੰਤ ਨੂੰ ਮਾਲ ਲੁੱਟਾਉਂਦੇ ਹਨ। ਬੀਬੀਆਂ ਐਸੇ ਸਾਧਾਂ ਦੀ ਮਨ ਲਾ ਕੇ ਸੇਵਾਂ ਕਰਦੀਆਂ ਹਨ। ਘਰ ਵਾਲਾ, ਜੁਆਕ ਭਾਵੇਂ ਘਰ ਭੁੱਖੇ ਬੈਠੈ ਰਹਿੱਣ। ਹੋਰ ਔਰਤਾਂ ਵਾਂਗ ਸੀਬੋ ਨੂੰ ਸਾਧ ਦੇ ਬੋਲ ਬੜੇ ਪਿਆਰੇ ਲੱਗਦੇ ਸਨ। ਜਦੋਂ ਉਹ ਬੋਲੀ ਪਾਉਣ ਵਾਂਗ ਹੇਕ ਲਗਾਉਂਦਾ ਸੀ। ਸਦੀਕ, ਮਾਂਣਕ ਨੂੰ ਮਾਤ ਪਾਉਂਦਾ ਸੀ। ਸਾਧ ਦੇ ਮਗਰ ਲੰਬੀਆਂ ਹੇਕਾਂ ਕੱਢਦੀ ਨੂੰ ਸਮੇਂ ਦਾ ਪਤਾ ਹੀ ਨਹੀਂ ਲੱਗਦਾ ਸੀ। ਜਿਸ ਦਿਨ ਦੀ ਸੀਬੋ ਭੋਰੇ ਵਾਲੇ ਸਾਧ ਨੂੰ ਸੁਣਨ ਜਾਂਣ ਲੱਗੀ ਸੀ। ਉਹ ਬਹੁਤ ਚਿਰ ਲੱਤਾਂ ਲੰਮਕਾ ਕੇ, ਵੀਲਚੇਅਰ ਉਤੇ ਬੈਠੀ ਰਹਿੰਦੀ ਸੀ। ਗੋਡਿਆਂ ਤੇ ਲੱਕ ਵਿੱਚ ਬਹੁਤ ਦਰਦਾਂ ਹੋਣ ਲੱਗ ਗਈਆਂ ਸਨ। ਉਸ ਦੀ ਨਾੜ-ਨਾੜ ਦੁੱਖਣ ਲੱਗ ਗਈ ਸੀ। ਉਹ ਕਸਰਤ ਕਰਨੋਂ ਹੱਟ ਗਈ ਸੀ। ਸੀਬੋ ਨੂੰ ਸੁੱਖੀ ਹੱਡੀਆਂ ਦੇ ਡਾਕਟਰ ਕੋਲ ਲੈ ਕੇ ਗਈ। ਡਾਕਰਟ ਨੇ ਉਸ ਦੀਆਂ ਹੱਡੀਆਂ ਲੱਕੜੀ ਦੀ ਥੌੜੀ ਨਾਲ ਖੜਕਾ ਦੇ ਦੇਖ਼ੀਆਂ।

ਡਾਕਟਰ ਨੇ ਕਿਹਾ, " ਮੈਂ ਲੱਤ ਦੀਆਂ ਹੱਡੀ ਖਿੱਚਣ ਲੱਗਾਂ ਹਾਂ। ਜੜਾਕੇ ਪੈਣਗੇ। ਹੱਡੀਆਂ ਸਿਧੀਆਂ ਹੋ ਜਾਂਣਗੀਆਂ। ਘਰ ਜਾ ਕੇ, ਤੈਨੂੰ ਇਸ ਤਰਾਂ ਲੱਗੇਗਾ। ਜਿਵੇਂ ਵੇਲਣੇ ਨਾਲ ਕੁੱਟਿਆ ਹੁੰਦਾ ਹੈ। " " ਡਾਕਟਰ ਜੀ ਚੂਲਾ ਇੰਨਾਂ ਦੁੱਖਦਾ ਹੈ। ਜਾਨ ਸੂਲੀ ਉਤੇ ਟੰਗੀ ਜਾਂਦਾ ਹੈ। ਕਿਤੇ ਕੋਈ ਹੋਰ ਹੱਡੀ ਨਾਂ ਟੁੱਟ ਜਾਵੇ? ਮੈਂ ਐਸਾ ਇਲਾਜ਼ ਨਹੀਂ ਕਰਾਂਉਣਾਂ। " ਡਾਕਟਰ ਨੇ ਦੋਂਨਾਂ ਪਾਸਿਆਂ ਤੋਂ ਫੜ ਕੇ, ਤੀਰ ਕਮਾਨ ਵਾਂਗ ਚੂ਼ਲਾ ਮਰੋੜ ਦਿੱਤਾ। ਜਿਸ ਬਿਡ ਉਤੇ ਉਸ ਨੂੰ ਪਾਇਆ ਸੀ। ਜਦੋਂ ਉਹ ਬਿਡ ਦੇ ਥੱਲੇ ਵਾਲੇ ਪਾਸੇ ਗੋਡਾ ਮਾਰਦਾ ਸੀ। ਲੱਕੜੀ ਦਾ ਫੱਟਾ ਪਿਠ, ਲੱਕ ਵਿੱਚ ਥਾਪੀ ਵਾਂਗ ਵੱਜਦਾ ਸੀ। ਡਾਕਟਰ ਨੇ ਇੰਨੀਆਂ ਕੁ ਲੱਤਾਂ ਦੀਆਂ ਹੱਡੀਆਂ ਦੀ ਖਿੱਚਾ ਧੂਹੀ ਕੀਤੀ। ਸੀਬੋ ਦੀਆਂ ਚੀਕਾਂ ਨਿੱਕਲ ਗਈਆਂ। ਡਾਕਟਰ ਨੇ ਸੀਬੋ ਦੀ ਹਾਲ ਦੁਹਾਈ ਦੀ ਕੋਈ ਪ੍ਰਵਾਹ ਨਹੀਂ ਕੀਤੀ। ਡਾਕਟਰ ਨੇ ਕਿਹਾ, " ਤਿੰਨ ਦਿਨਾਂ ਪਿਛੋਂ ਫਿਰ ਆਉਣਾਂ ਪੈਣਾਂ ਹੈ। ਬਾਕੀ ਕਸਰ ਵੀ ਪੂਰੀ ਕਰਨੀ ਪੈਣੀ ਹੈ। " ਸੀਬੋ ਬਾਰ-ਬਾਰ ਕੰਨਾਂ ਨੂੰ ਹੱਥ ਲਾ ਰਹੀ ਸੀ। ਸੁੱਖੀ ਉਸ ਨੂੰ ਸੀਨੀਅਰ ਸੈਂਟਰ ਛੱਡ ਆਈ ਸੀ। ਸੀਬੋ ਮਸਾਂ ਆ ਕੇ ਬਿਡ ਉਤੇ ਪਈ।

ਸੀਬੋ ਛੱਤ ਵੱਲ ਦੇਖ਼ ਰਹੀ ਸੀ। ਸਿਰ ਘੁੰਮ ਰਿਹਾ ਸੀ। ਮੱਥਾ ਵੀ ਦੁੱਖਣ ਲੱਗ ਗਿਆ ਸੀ। ਸਾਧ ਤੇ ਡਾਕਟਰ ਨੂੰ ਇਕੋ ਜਿਹੇ ਲੱਗ ਰਹੇ ਸਨ। ਦੋਂਨਾਂ ਨੇ ਸਰੀਰ ਕਾਠ ਮਾਰ ਦਿੱਤਾ ਸੀ। ਸਾਧ ਨੇ ਲੰਬੀ ਸਮਾਧੀ ਲੁਆ ਕੇ, ਡਾਕਟਰ ਨੇ ਲੱਤਾਂ ਹੱਡੀਆਂ ਦੀਆਂ ਹੱਡੀਆਂ ਦੀ ਖਿੱਚਾ ਧੂਹੀ ਕਰਕੇ, ਸਰੀਰ ਨਕਾਰਾ ਕਰ ਦਿੱਤਾ ਸੀ। ਸਰੀਰ ਨੂੰ ਨਾਂ ਹਿਲਾਈਏ, ਜੰਗ ਲੱਗ ਜਾਂਦਾ ਹੈ। ਖੂਨ ਜੰਮ ਜਾਂਦਾ ਹੈ। ਖੂਨ ਦਾ ਦੌਰਾ ਨੌਰਮਲ ਨਹੀਂ ਰਹਿੰਦਾ। ਹੱਡੀਆਂ ਕੰਮਜ਼ੋਰ ਹੋ ਜਾਂਦੀਆਂ ਹਨ। ਭੁੱਖ ਠੀਕ ਤਰਾਂ ਨਹੀਂ ਲੱਗਦੀ। ਖਾਂਣਾਂ ਹਜ਼ਮ ਨਹੀਂ ਹੁੰਦਾ। ਮਾਸ ਹੱਡੀਆਂ ਤੋਂ ਅਲੱਗ ਹੋ ਜਾਂਦਾ ਹੈ। ਜੇ ਬਹੁਤਾ ਊਛਲ ਕੂਦ ਕਰੀਏ। ਅੰਗ ਟੁੱਟ ਜਾਂਦੇ ਹਨ।

ਭਾਗ 27 ਬਦਲਦੇ ਰਿਸ਼ਤੇ

ਆਪਦੇ ਖਾਂਣ-ਪੀਣ ਤੇ ਆਪਦੇ ਜੀਵਨ ਸਾਥੀ ਦਾ ਚੋਕੰਨੇ ਹੋ ਕੇ ਖਿਆਲ ਰੱਖੋ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਸੁੱਖੀ ਦੀ ਮੰਮੀ ਗੇਲੋ ਸਵੇਰੇ ਉਠੀ ਸੀ। ਉਸ ਦਾ ਸਿਰ ਦੁੱਖਦਾ ਸੀ। ਉਸ ਨੇ ਗੈਰੀ ਨੂੰ ਕਿਹਾ, " ਗੈਰੀ ਸੁੱਖੀ ਤਾਂ ਕੰਮ ਤੇ ਚਲੀ ਗਈ ਹੈ। ਮੇਰਾ ਸਿਰ ਦੁੱਖਦਾ ਹੈ। ਮੈਨੂੰ ਸਿਰ ਦੁੱਖਦੇ ਦੀ ਗੋਲ਼ੀ ਦੇਦੇ। ਰਾਤ ਚੱਜ ਨਾਲ ਨੀਂਦ ਵੀ ਨਹੀਂ ਆਈ ਸੀ। " " ਮੰਮੀ ਜੇ ਸਿਰ ਦੁੱਖਦਾ ਹੈ। ਡਾਕਟਰ ਦੇ ਜਾਂਣਾਂ ਚਾਹੀਦਾ ਹੈ। ਮੈਂ ਲੈ ਚੱਲਦਾਂ ਹਾਂ। " " ਸਿਰ ਹੀ ਦੁੱਖਦਾ ਹੈ। ਗੋਲ਼ੀ ਨਾਲ ਅਰਾਮ ਆ ਜਾਵੇਗਾ। ਕਿਹੜਾ ਕੈਂਸਰ ਹੋ ਗਿਆ ਹੈ? " " ਸਿਰ ਦੁੱਖਣ ਦੇ ਹੋਰ ਵੀ ਕਾਰਨ ਹੋ ਸਕਦੇ ਹਨ। ਦਿਮਾਗ ਦਾ ਕੈਂਸਰ ਬਹੁਤ ਲੋਕਾਂ ਨੂੰ ਹੁੰਦਾ ਹੈ। ਉਸ ਨਾਲ ਸਿਰ ਵੀ ਦੁੱਖਦਾ ਹੈ। " " ਹਾਏ-ਹਾਏ ਮੇਰੇ ਦੁਸ਼ਮੱਣਾਂ ਨੂੰ ਕੈਂਸਰ ਹੋਵੇ। ਸ਼ੁਬ-ਸ਼ੁਬ ਬੋਲ, ਇਹੋ ਜਿਹੇ ਵਾਕ ਕਿਉਂ ਕੱਢਦਾਂ ਹੈ? ਮੇਰੇ ਤਾਂ ਬੱਚੇ ਵਿਆਹੁਣ ਵਾਲੇ ਹਨ। " ਗੇਲੋ ਘੁਮੇਰ ਖਾ ਕੇ ਡਿਗਣ ਵਾਲੀ ਹੋ ਗਈ। ਕੈਂਸਰ ਦਾ ਨਾਂਮ ਸੁਣਦੇ ਹੀ ਗੇਲੋ ਦਾ ਸਿਰ ਹੱਟ ਗਿਆ। ਆਪਦੇ ਮੂੰਹ ਨਾਲ ਭਾਵੇਂ ਕੁੱਝ ਕਹੀ ਚੱਲੋ। ਦੂਜੇ ਦੇ ਬੋਲ ਮਿਰਚਾਂ ਵਾਂਗ ਲੜਦੇ ਹਨ। ਗੈਰੀ ਮਾਂ ਤੋਂ ਵੱਧ ਸੱਸ ਦਾ ਖਿਆਲ ਰੱਖਦਾ ਸੀ।

ਗੇਲੋ ਗੁਰਦੁਆਰੇ ਤੁਰ ਕੇ ਹੀ ਚਲੀ ਜਾਂਦੀ ਸੀ। ਘਰ ਦੇ ਨੇੜੇ ਹੀ ਸੀ। ਸੌਣ, ਜਾਗਣ ਦਾ ਸਾਰਿਆਂ ਦਾ ਅਲੱਗ-ਅਲੱਗ ਸਮਾਂ ਸੀ। ਗੈਰੀ ਫੈਮਲੀ ਰੂਮ ਵਿੱਚ ਸੋਫ਼ੇ ਉਤੇ ਹੀ ਸੌਂਦਾ ਸੀ। ਜਾਗੋ-ਮੀਟੀ ਵਿੱਚ ਘਰ ਆਉਣ-ਜਾਂਣ ਵਾਲਿਆਂ ਨਾਲ ਗੱਲਾਂ ਵੀ ਕਰਦਾ ਰਹਿੰਦਾ ਸੀ। ਬੇਸਮਿੰਟ ਵਿੱਚ ਜਾਂਣ ਲਈ ਅਲੱਗ ਰਸਤਾ ਨਹੀਂ ਸੀ। ਸੁੱਖੀ ਤੋਂ ਛੋਟੀ ਭੈਣ ਸੋਨੀ ਦਾ ਰੁੱਖ ਜੀਜੇ ਵੱਲ ਹੋ ਗਿਆ ਸੀ। ਬਾਹਰੋਂ ਮਰਦ ਲੱਭਣ ਲਈ ਸਮਾਂ ਚਾਹੀਦਾ ਸੀ। ਘਰੋਂ ਇਕੱਲਿਆਂ ਜਾਂਣ ਦਾ ਮੌਕਾ ਚਾਹੀਦਾ ਸੀ। ਵੱਡੇ ਟੱਬਰ ਵਿੱਚ ਐਸਾ ਹੋਣਾਂ ਬਹੁਤ ਮੁਸ਼ਕਲ ਸੀ। ਇਕੱਲੀ ਜੁਵਾਨ ਕੁਆਰੀ ਕੁੜੀ ਦਾ ਘਰੋਂ ਬਾਹਰ, ਕਿਸੇ ਹੋਰ ਮਰਦ ਕੋਲ ਆਸ਼ਕੀ ਕਰਨ ਜਾਂਣਾਂ ਸੌਖਾ ਨਹੀਂ ਹੈ। ਸਦੀਕ ਰਣਜੀਤ ਕੌਰ ਦੇ ਗਾਣੇ ਸੱਚਾਈ ਨੰਗੀ ਕਰਦੇ ਹਨ। ਜੇਠ, ਜੀਜਾ, ਫੂਫੜ, ਛੜਾ ਬੱਕਰੀਆਂ ਵਾਲਾ ਕਿਸੇ ਆਸ਼ਕ ਤੋਂ ਘੱਟ ਨਹੀਂ ਹਨ।

ਕਿਸੇ ਉਤੇ ਅੱਖਾਂ ਮੀਚ ਕੇ ਭਰੋਸਾ ਨਾਂ ਕਰੋ। ਆਪਦੇ ਖਾਂਣ-ਪੀਣ ਤੇ ਆਪਦੇ ਜੀਵਨ ਸਾਥੀ ਦਾ ਚੋਕੰਨੇ ਹੋ ਕੇ ਖਿਆਲ ਰੱਖੋ। ਸੋਨੀ ਖਾਂਣਾਂ ਬਣਾਉਣ ਦਾ ਕੰਮ ਕਰਦੀ ਸੀ। ਸੁੱਖੀ, ਗੇਲੋ ਨੂੰ ਉਹ ਖਾਂਣੇ ਵਿੱਚ ਨੀਂਦ ਦੀਆਂ ਗੋਲ਼ੀਆਂ ਪਾ ਦਿੰਦੀ ਸੀ। ਉਹ ਘੂਕ ਸੌਂ ਜਾਂਦੀਆਂ ਸਨ। ਸੋਨੀ ਗੈਰੀ ਦੇ ਇਸ਼ਾਰੇ ਉਤੇ ਚੱਲਦੀ ਸੀ। ਜੋ ਔਰਤ-ਮਰਦ ਇੱਕ ਦੂਜੇ ਦੀ ਹੱਵਸ ਮਿਟਾਉਂਦੇ ਹਨ। ਉਹੀ ਔਰਤ-ਮਰਦ, ਉਸ ਨੂੰ ਆਪਦੇ ਕਬਜ਼ੇ ਵਿੱਚ ਕਰ ਲੈਂਦੇ ਹਨ। ਐਸੇ ਲੋਕ ਰਿਸ਼ਤਿਆਂ ਦਾ ਲਿਹਾਜ਼ ਨਹੀਂ ਕਰਦੇ। ਗੈਰੀ ਨੂੰ ਸੁੱਖੀ ਤੋਂ ਸੋਨੀ ਜੁਵਾਨ ਲੱਗਦੀ ਸੀ। ਉਹ ਆਪਦੇ ਕੰਮਰੇ ਵਿੱਚ ਸੁੱਖੀ ਕੋਲ ਨਹੀਂ ਜਾਂਦਾ ਸੀ। ਸੁੱਖੀ ਵੀ ਕੰਮ ਤੋਂ ਥੱਕੀ ਆਉਂਦੀ। ਨੀਂਦ ਦੀਆਂ ਗੋਲ਼ੀਆਂ ਦਾ ਅਸਰ ਹੋਣ ਨਾਲ ਬੇਸੁਰਤ ਹੋ ਕੇ ਸੌਂ ਜਾਂਦੀ ਸੀ। ਇੱਕ ਰਾਤ ਸੋਨੀ ਖਾਂਣੇ ਵਿੱਚ ਗੋਲ਼ੀਆਂ ਪਾਉਣੀਆਂ ਭੁੱਲ ਗਈ ਸੀ। ਸੁੱਤੀ ਪਈ ਸੁੱਖੀ ਨੂੰ ਪਿਆਸ ਲੱਗੀ। ਕੋਈ ਜਾਗ ਨਾਂ ਜਾਵੇ। ਉਹ ਪੋਲੇ ਪੈਂਰੀ, ਪਾਣੀ ਪੀਣ ਰੂਮ ਵਿਚੋਂ ਕਿਚਨ ਵਿੱਚ ਚਲੀ ਗਈ। ਘਰ ਦੀਆਂ ਸਾਰੀਆਂ ਬੱਤੀਆਂ ਬੰਦ ਸਨ। ਉਸ ਨੂੰ ਲੱਗਾ, ਫੈਮਲੀ ਰੂਮ ਵਿੱਚ ਘੁਸਰ-ਮੁਸਰ ਹੋ ਰਹੀ ਹੈ। ਉਸ ਨੇ ਸੋਫ਼ੇ ਉਤੇ ਦੇਖਿਆ। ਗੈਰੀ ਦੇ ਨਾਲ ਉਸ ਨੂੰ ਕੋਈ ਹੋਰ ਵੀ ਦਿਸਿਆ। ਉਸ ਨੇ ਝੱਟ ਲਾਈਟ ਜਗਾ ਲਈ। ਉਹ ਹੈਰਾਨ ਰਹਿ ਗਈ। ਉਸ ਦੀ ਚੀਕ ਨਿੱਕਲ ਗਈ, " ਸੋਨੀ ਤੂੰ ਇਥੇ ਕੀ ਕਰਦੀ ਹੈ? " " ਇਸ ਕੋਲੋ ਕੀ ਪੁੱਛਦੀ ਹੈ? ਮੇਰੇ ਕੋਲੋ ਪੁੱਛ, ਜੋ ਪੁੱਛਣਾਂ ਹੈ। ਮੈਂ ਦੱਸਦਾਂ ਹਾਂ। ਤੂੰ ਕੰਡਮ ਹੋ ਗਈ ਹੈ। ਤੂੰ ਆਪਦੇ ਲਾਣੇ ਨੂੰ ਸੰਭਾਲੀ ਚੱਲ। ਮੈਂ ਤਾਂ ਆਪਦੀ ਜਿੰਦਗੀ ਸੁਆਦ ਨਾਲ ਜਿਉਣੀ ਹੈ। ਮੈਂ ਅਜੇ ਬੁੱਢਾ ਨਹੀਂ ਹੋਇਆ। " " ਸ਼ਰਮ ਤਾਂ ਤੈਨੂੰ ਆਉਂਦੀ ਨਹੀਂ ਹੈ। ਅੱਗੇ ਬਾਹਰ ਮੂੰਹ ਮਾਰਦਾ ਸੀ। ਹੁਣ ਮੇਰੀ ਭੈਣ ਨੂੰ ਹੱਥ ਪਾ ਲਿਆ। " ਸੋਨੀ ਬੇਸਮਿੰਟ ਵਿੱਚ ਜਾਂਣ ਲੱਗੀ ਸੀ। ਗੈਰੀ ਨੇ ਉਸ ਦੀ ਬਾਂਹ ਫੜ ਲਈ। ਉਸ ਨੇ ਕਿਹਾ, " ਤੂੰ ਕਿਤੇ ਨਹੀਂ ਜਾਂਣਾਂ। ਮੇਰੇ ਨਾਲ ਚੱਲ। ਮੈਂ ਹੁਣ ਇਸ ਘਰ ਵਿੱਚ ਨਹੀਂ ਰਹਿੱਣਾਂ। " ਦੋਂਨੇਂ ਜਾਂਣੇ ਘਰੋਂ ਬਾਹਰ ਨਿੱਕਲ ਗਏ।

ਸੁੱਖੀ ਦੋਨਾਂ ਨੂੰ ਮੂਹਰੇ ਹੋ ਕੇ ਰੋਕ ਰਹੀ ਸੀ। ਗੈਰੀ ਨੇ ਸੁੱਖੀ ਨੂੰ ਧੱਕਾ ਮਾਰ ਕੇ ਭੂਜੇ ਸਿੱਟ ਦਿੱਤਾ। ਦੋਂਨੇਂ ਇੱਕ ਦੂਜੇ ਦੀ ਬਾਂਹ ਫੜੀ ਇਸ ਤਰਾਂ ਜਾ ਰਹੇ ਸਨ। ਜਿਵੇਂ ਹੁਣੇ ਫੇਰੇ ਲਏ ਹੋਣ। ਸੁੱਖੀ ਨੇ ਕਿਹਾ, " ਇਹ ਤਾਂ ਬੇਗਾਨਾਂ ਹੈ। ਸੋਨੀ ਤੂੰ ਤਾਂ ਮੇਰੀ ਸਕੀ ਭੈਣ ਹੈ। ਤੂੰ ਵੀ ਇਸ ਦਾ ਸਾਥ ਦੇ ਰਹੀ ਹੈ। ਇਸ ਦਾ ਤਾਂ ਕੰਮ ਹੀ ਇਹੀ ਹੈ। ਔਰਤ ਦੀ ਜਾਤ ਵੀ ਨਹੀਂ ਦੇਖ਼ਦਾ। ਮੌਕਾ ਮਿਲਣਾਂ ਚਾਹੀਦਾ ਹੈ। "ਪਰ ਸੋਨੀ ਨੇ ਪਿਛੇ ਮੁੜ ਕੇ ਨਹੀਂ ਦੇਖ਼ਿਆ।

ਭਾਗ 28 ਬਦਲਦੇ ਰਿਸ਼ਤੇ


ਜੇ ਕਿਸੇ ਇੱਕ ਦਾ ਆਸਰਾ ਮੁੱਕ ਜਾਵੇ, ਪੈਰ ਥਿੜਕਣ ਲੱਗ ਜਾਂਦੇ ਹਨ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜੋ ਕੁੱਝ ਰਾਤ ਹੋਇਆ ਸੀ। ਕਿਸੇ ਨੂੰ ਪਤਾ ਨਹੀਂ ਲੱਗਾ ਸੀ। ਸੋਨੀ ਤੇ ਬਿੰਦੂ ਇੱਕਠੀਆਂ ਕੰਮ ਉਤੇ ਜਾਂਦੀਆ ਸੀ। ਗੇਲੋ ਨੇ ਸਵੇਰੇ ਉਠ ਕੇ ਚਾਹ ਬੱਣਨ ਨੂੰ ਰੱਖ ਦਿੱਤੀ ਸੀ। ਬਿੰਦੂ ਨੇ ਸੈਲ ਫੋਨ ਉਤੇ ਅਲਾਰਮ ਲਾਇਆ ਸੀ। ਸਵੇਰੇ ਅਲਾਰਮ ਵੱਜਿਆ. ਤਾਂ ਉਹ ਅਲਾਰਮ ਬੰਦ ਕਰਕੇ, ਫਿਰ ਸੌਂ ਗਈ ਸੀ। ਗੇਲੋ ਨੇ ਟਇਮ ਦੇਖ਼ ਕੇ, ਬਿੰਦੂ ਦਾ ਡੋਰ ਖੜਕਾ ਦਿੱਤਾ। ਉਸ ਨੇ ਕਿਹਾ, " ਬਿੰਦੂ, ਸੋਨੀ ਫਟਾ-ਫੱਟ ਉਠੋ। ਕੰਮ ਤੇ ਜਾਂਣ ਨੂੰ ਲੇਟ ਹੋ ਜਾਂਵੋਂਗੀਆਂ। " ਬਿੰਦੂਨੇ ਕਿਹਾ, " ਮੰਮੀ ਮੈਂ ਜਾਗਦੀ ਹੀ ਹਾਂ। " ਬਿੰਦੂ ਬਾਥਰੂਮ ਚਲੀ ਗਈ। ਬੁਰਸ਼ ਕਰਕੇ, ਉਸ ਨੇ ਹਮੇਸ਼ਾਂ ਦੀ ਤਰਾਂ ਸੋਨੀ ਨੂੰ ਉਠਣ ਲਈ ਅਵਾਜ਼ ਮਾਰ ਦਿੱਤੀ। ਉਸ ਨੇ ਕਿਹਾ, " ਸੋਨੀ ਉਠਜਾ, ਹੁਣ ਬਾਥਰੂਮ ਵਿੱਚ ਕੋਈ ਨਹੀਂ ਹੈ। " ਬਿੰਦੂ ਚਾਹ ਪੀ ਕੇ, ਲੰਚ ਬੈਗ ਵਿੱਚ ਖਾਂਣ ਨੂੰ ਫਰੂਟ, ਸੈਲਡ ਪਾਉਣ ਲੱਗ ਗਈ। ਸੁੱਖੀ ਸਵੇਰੇ ਕੰਮ ਉਤੇ ਨਹੀਂ ਗਈ ਸੀ। ਸੁੱਖੀ ਵੀ ਪੌੜ੍ਹੀਆਂ ਉਤਰ ਕੇ, ਬੇਸਮਿੰਟ ਵਿੱਚ ਆ ਗਈ। ਗੇਲੋ ਨੇ ਪੁੱਛਿਆ, " ਕੀ ਗੱਲ ਸੁੱਖੀ ਤੂੰ ਅੱਜ ਜੌਬ ਤੇ ਨਹੀਂ ਗਈ? ਤੂੰ ਕਦੇ ਛੁੱਟੀ ਨਹੀਂ ਕਰਦੀ। ਕਿਤੇ ਅੱਜ ਤੇਰਾ ਕੰਮ ਬੰਦ ਤਾਂ ਨਹੀਂ ਹੈ? " " ਮੰਮੀ ਸੁੱਖੀ ਦੀਦੀ ਹੁਣ ਅਰਾਮ ਕਰਿਆ ਕਰੇਗੀ। ਅਸੀਂ ਕੰਮ ਕਰਨ ਲੱਗ ਗਈਆਂ। ਸੋਨੀ ਅਜੇ ਵੀ ਨਹੀਂ ਉਠੀ ਲੱਗਦੀ। " ਕਿਸੇ ਗੱਲ ਦਾ ਜੁਆਬ ਦਿੱਤੇ ਬਿੰਨਾਂ ਸੁੱਖੀ ਨੇ, ਸੋਨੀ ਵਾਲੀ ਚਾਹ ਪੀਣੀ ਸ਼ੁਰੂ ਪਰ ਦਿੱਤੀ ਸੀ।

ਗੇਲੋ ਨੇ ਕਿਹਾ, " ਇਹ ਚਾਹ ਸੋਨੀ ਨੂੰ ਪਾਈ ਸੀ। ਉਹ ਸਮੇਂ ਸਿਰ ਨਹੀਂ ਉਠਦੀ। ਕਾਹਲੀ ਵਿੱਚ ਠੰਡੀ ਚਾਹ ਹੀ ਪੀਂਦੀ ਹੈ। ਬਿੰਦੂ ਦੇਖ਼ ਸੋਨੀ ਉਠੀ ਜਾਂ ਨਹੀਂ। ਸੁੱਖੀ ਤੂੰ ਦੱਸਿਆ ਨਹੀਂ। ਅੱਜ ਘਰ ਕਿਉਂ ਹੈ?" " ਸੋਨੀ ਤੂੰ ਮੈਨੂੰ ਵੀ ਕੰਮ ਤੇ ਜਾਂਣ ਨੂੰ ਲੇਟ ਕਰਾਂਵੇਗੀ। ਉਠੇਗੀ ਕਿ ਮੈਂ ਤੈਨੂੰ ਖਿੱਚ ਕੇ ਉਠਾਲਾਂ? " ਬਿੰਦੂ ਆਪਦੇ ਕੰਮਰੇ ਵੱਲ ਚੱਲੀ ਗਈ। ਸੁੱਖੀ ਚਾਰੇ ਪਾਸੇ ਇਸ ਤਰਾਂ ਦੇਖ਼ ਰਹੀ ਸੀ। ਜਿਵੇਂ ਕਿਸੇ ਅਣਜਾਂਣ ਥਾਂ ਆ ਗਈ ਹੋਵੇ। ਉਸ ਨੂੰ ਕਿਸੇ ਦੀ ਅਵਾਜ਼ ਨਹੀਂ ਸੁਣ ਰਹੀ ਸੀ। ਕੰਨ ਬੋਲੇਂ ਹੋ ਗਏ ਸਨ। ਜੁਬਾਨ ਠਾਕੀ ਗਈ ਸੀ। ਘਰ ਦੀ ਰਾਣੀ ਮਿੱਟੀ ਵਿੱਚ ਰਲ ਗਈ ਸੀ। ਉਹ ਆਂਏ ਝਾਕ ਰਹੀ ਸੀ। ਜਿਵੇਂ ਕਿਸੇ ਤੋਂ ਦਿਆ ਦੀ ਆਸ ਕਰਦੀ ਹੋਵੇ। ਹਰ ਇੱਕ ਨੂੰ ਪਹਿਲਾਂ ਮਾਪਿਆਂ ਦਾ ਸਹਾਰਾ ਹੁੰਦਾ ਹੈ। ਫਿਰ ਪਤੀ-ਪਤਨੀ ਇੱਕ ਦੂਜੇ ਦੀਆਂ ਜਰੂਰਤਾਂ ਪੂਰੀਆਂ ਕਰਦੇ ਹਨ। ਜੇ ਕਿਸੇ ਇੱਕ ਦਾ ਆਸਰਾ ਮੁੱਕ ਜਾਵੇ, ਪੈਰ ਥਿੜਕਣ ਲੱਗ ਜਾਂਦੇ ਹਨ।

ਅਚਾਨਿਕ ਸੁੱਖੀ ਦੇ ਹੱਥੋਂ ਚਾਹ ਵਾਲਾ ਕੱਪ ਛੁੱਟ ਗਿਆ। ਜਦੋਂ ਬਿੰਦੂ ਨੇ ਚੀਕ ਮਾਰਦੀ ਨੇ ਕਿਹਾ, " ਮੰਮੀ ਸੋਨੀ ਰਜਾਈ ਵਿੱਚ ਨਹੀਂ ਹੈ। ਨਾਂ ਹੀ ਬਾਥਰੂਮ ਵਿੱਚ ਹੈ। " " ਚੀਕਾਂ ਮਾਰ ਕੇ, ਬਾਕੀ ਸੁੱਤਿਆਂ ਨੂੰ ਕਿਉਂ ਜਗਾਉਣਾਂ ਹੈ? ਉਪਰ ਵਾਲੇ ਬਾਥਰੂਮ ਵਿੱਚ ਹੋਵੇਗੀ। "


Comments

Popular Posts