ਭਾਗ 29 ਜਿੱਤਣ ਦੀ ਠਾਂਣ ਲਈ ਹੈ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਜਿੱਤਣ ਦੀ ਠਾਂਣ ਲਈ ਹੈ ਪੂਰੀ ਦੁਨੀਆਂ ਤੁਹਾਨੂੰ ਹਰਾ ਨਹੀਂ ਸਕਦੀ। ਚੜ੍ਹਦੀ ਕਲਾ ਵਿੱਚ ਰਹੋ

ਜੇ ਕੋਈ ਤੁਹਾਡਾ ਮਜ਼ਾਕ ਬਣਾਂ ਰਿਹਾ ਹੈ। ਦੁਨੀਆਂ ਵਿੱਚ ਭੰਡ ਰਿਹਾ ਹੈ। ਸਮਝੋਂ ਤੁਸੀਂ ਕਾਂਮਜਾਬ ਹੋ ਗਏ। ਮਸ਼ਹੂਰ ਹੋ ਗਏ ਹੋ। ਚਰਚਾ ਉਸੇ ਦੀ ਹੁੰਦੀ ਹੈ। ਜੋ ਕੀਮਤੀ ਹੁੰਦਾ ਹੈ। ਸੋਨੇ ਦਾ ਭਾਅ,ਅਮਰੀਕਾ ਦੇ ਡਾਲਰ ਦੀ ਰੋਜ਼ ਚਰਚਾ ਹੁੰਦੀ ਹੈ। ਜੇ ਤੁਹਾਡੀ ਚਰਚਾ, ਨਿੰਦਾ ਹੋ ਰਹੀ ਹੈ। ਬਹੁਤ ਚੰਗਾ ਹੈ। ਮੁਫ਼ਤ ਮਸ਼ਹੂਰੀ ਹੋ ਰਹੀ ਹੈ। ਜਿੰਨੇ ਲੋਕ ਤੁਹਾਨੂੰ ਜਾਂਨਣਗੇ। ਸਬ ਤੁਹਾਡੇ ਬਾਰੇ ਹੋਰ ਜਾਂਨਣ ਦੀ ਇਛਾਂ ਵਿੱਚ ਤੁਹਾਡੇ ਆਸ਼ਕ ਬੱਣ ਜਾਂਣਗੇ। ਤੁਸੀਂ ਹੀਰੋ ਹੋ ਗਏ। ਭੰਡੀ ਕਰਨ ਵਾਲਾ ਜ਼ੀਰੋ ਬੱਣ ਜਾਂਦਾ ਹੈ। ਚਰਚਾ, ਨਿੰਦਾ ਕਰਨ ਵਿੱਚ ਆਪਦਾ ਦਿਮਾਗ ਤੇ ਸਮਾਂ ਖ਼ਰਾਬ ਕਰਦਾ ਹੈ। ਲੋਕ ਕਹਿੰਦੇ ਹਨ, " ਇਹ ਤਾਂ ਹੈ ਹੀ ਐਸਾ। " ਕਿਸੇ ਕੰਮ ਵਿੱਚ ਜੇ ਹਾਰ ਵੀ ਗਏ ਹੋ। ਹਾਰ ਕੇ ਵੀ ਹਾਰ ਨਹੀਂ ਮੰਨਣੀ। ਉਸ ਨੂੰ ਬਾਰ-ਬਾਰ ਕਰਨਾਂ ਹੈ। ਜਿਸ ਨਾਲ ਕੰਮ ਸੌਖਾ ਲੱਗੇਗਾ। ਡਿੱਗੇ ਹੋ ਉਠ ਕੇ, ਖੜ੍ਹੇ ਹੋ ਜਾਵੋ। ਦੋੜ ਫਿਰ ਤੋਂ ਸ਼ੁਰੂ ਕਰਨੀ ਹੈ। ਕਿਸੇ ਡਿੱਗੇ ਬੰਦੇ ਨੂੰ ਢਾਸਣਾਂ ਵੀ ਦੇਣਾਂ ਹੈ। ਇਸ ਨਾਲ ਹੋਰ ਮਜ਼ਬੂਤੀ ਆਵੇਗੀ। ਬਾਰ-ਬਾਰ ਡਿੱਗਣ ਨਾਲ ਕੰਮਜ਼ੋਰੀਆਂ ਦਾ ਪਤਾ ਲੱਗਦਾ ਹੈ। ਦੁਆਰਾ ਉਠਣ ਨਾਲ ਹੌਸਲਾਂ ਮਿਲਦਾ ਹੈ। ਸ਼ਕਤੀ ਮਿਲਦੀ ਹੈ। ਪਾਵਰ ਆਉਂਦੀ ਹੈ। ਜੇ ਰੋਣ ਦੀ ਸੋਚ ਰਹੇ ਹੋ। ਮਨ ਪੱਕਾ ਕਰੋ। ਹੱਸਣਾਂ ਹੀ ਹੱਸਣਾਂ ਹੈ। ਸਗੋਂ ਦੂਜੇ ਲੋਕਾਂ ਨੂੰ ਹੱਸਾਉਣਾਂ ਹੈ। ਐਸੀਆਂ ਗੱਲਾਂ ਕਰੋ। ਲੋਕ ਤੁਹਾਡੀਆਂ ਹੋਰ, ਬਾਰ-ਬਾਰ ਗੱਲਾਂ ਸੁਣਨ। ਜੇ ਕੁੱਝ ਵੀ ਨਵਾਂ ਕਰਨ ਲੱਗਦੇ ਹਾਂ। ਇੱਕ, ਦੋ, ਚਾਰ ਵਾਰ ਕੰਮ ਖ਼ਰਾਬ ਹੋ ਸਕਦਾ ਹੈ। ਬੰਦਾ ਕਲਾਸ ਵਿਚੋਂ ਵੀ ਫੇਲ ਹੋ ਸਕਦਾ ਹੈ। ਕੰਮ ਖ਼ਰਾਬ, ਫੇਲ ਹੋਣ ਨਾਲ ਗੱਲਤੀਆਂ ਦਾ ਪਤਾ ਲੱਗਦਾ ਹੈ। ਗੱਲਤੀਆਂ ਦੇਖ਼ ਕੇ, ਅੱਗੇ ਨੂੰ ਗੱਲਤੀਆਂ ਠੀਕ ਕਰਕੇ, ਵੱਧ ਕਾਂਮਜਾਬੀ ਮਿਲ ਸਕਦੀ ਹੈ। ਗੱਲਤੀਆਂ ਤੋਂ ਹੀ ਬੰਦਾ ਸਿੱਖਦਾ ਹੈ। ਲਕਸ਼ ਇਹ ਹੋਣਾਂ ਚਾਹੀਦਾ ਹੈ। ਮੈਂ ਜਿੱਤ, ਸਫ਼ਲਤਾ, ਕਾਂਮਜਾਬੀ ਹਾਂਸਲ ਕਰਨੀ ਹੈ। ਜੇ ਮਨ ਵਿੱਚ ਲਕਸ਼ ਧਾਰ ਲਿਆ ਹੈ। ਉਸ ਨੂੰ ਹਾਂਸਲ ਕਰਨਾਂ ਔਖਾਂ ਨਹੀਂ ਹੈ। ਪੂਰੀ ਤਾਕਤ ਉਸ ਗੋਲ ਤੇ ਲਗਾ ਦੇਣੀ ਹੈ। ਕੋਈ ਐਸੀ ਤਾਕਤ ਨਹੀਂ ਹੈ। ਜੋ ਤੁਹਾਡੇ ਰਸਤੇ ਵਿੱਚ ਆ ਜਾਵੇ। ਮਾਂ ਨੂੰ ਦੇਖ਼ਿਆ ਹੋਣਾਂ ਹੈ। ਉਹ ਸਵੇਰੇ ਸਬ ਤੋਂ ਪਹਿਲਾਂ ਉਠਦੀ ਹੈ। ਚਾਹ, ਖਾਣਾਂ ਪਰਿਵਾਰ ਦੇ ਹਰ ਮੈਂਬਰ ਨੂੰ ਦਿੰਦੀ ਹੈ। ਘਰ ਦੀ ਸਫ਼ਾਈ, ਰਸੋਈ, ਹੋਰ ਬਹੁਤ ਕੰਮ ਕਰਦੀ ਹੈ। ਰਾਤ ਨੂੰ ਸਾਰੇ ਸੌਂ ਜਾਦੇ ਹਨ। ਫਿਰ ਮਾਂ ਸੌਂਉਂਦੀ ਹੈ। ਰਾਤ ਨੂੰ ਕੋਈ ਅਵਾਜ਼ ਮਾਰੇ, ਝੱਟ ਉਠ ਕੇ, ਖੜ੍ਹ ਜਾਂਦੀ ਹੈ। ਬਾਪ ਮਜ਼ਦੂਰੀ ਕਰਦਾ, ਧੁੱਪ-ਛਾਂ, ਦਿਨ-ਰਾਤ ਨਹੀਂ ਦੇਖ਼ਦਾ। ਆਪ ਭੁੱਖਾ ਰਹਿ ਕੇ, ਪਰਿਵਾਰ ਦਾ ਢਿੱਡ ਭਰਦਾ ਹੈ। ਜਿਸ ਦੇ ਮਾਂਪੇਂ ਮੇਹਨਤੀ ਹਨ। ਉਨਾਂ ਤੋਂ ਹੀ ਸਿੱਖਿਆ ਜਾਵੇ। ਉਨਾਂ ਨੇ ਕਿਵੇਂ ਮੇਹਨਤ, ਤਰਲੇ ਕਰਕੇ ਪਾਲਿਆਂ ਹੈ? ਪਰ ਜਿਸ ਦੇ ਮਾਂਪੇਂ ਨੌਕਰਾਂ ਆਸਰੇ ਬੱਚੇ ਪਾਲ਼ਦੇ ਹਨ। ਮਾਂ ਨੂੰ ਫੈਸ਼ਨਾਂ ਤੋਂ ਵਿਹਲ ਨਹੀਂ ਮਿਲਦੀ। ਪਿਉ ਸ਼ਰਾਬੀ, ਅਮਲੀ, ਐਸ਼ੀ ਹੈ। ਰੱਬ ਦਾ ਵਾਸਤਾ ਐਸਾ ਕੁੱਝ ਨਾਂ ਸਿੱਖਣਾਂ। ਜਿਸ ਨਾਲ ਸੇਹਿਤ, ਸਮਾਜ, ਦੇਸ਼ ਦਾ ਨੁਕਸਾਨ ਹੁੰਦਾ ਹੈ।

ਕਿਸੇ ਵੀ ਉਮਰ ਵਿੱਚ ਹਮਲਾ ਮਾਰ ਕੇ, ਤਰੱਕੀ ਕਰਕੇ, ਬਲੰਦੀਆਂ ਤੇ ਪਹੁੰਚ ਸਕਦੇ ਹਾਂ। ਆਪਦੇ ਆਪ ਨੂੰ ਕੁੱਝ ਦੇਵੋ। ਕੁੱਝ ਕਰੋ। ਕਿਸੇ ਤੋਂ ਸਹਾਰਾ ਨਾਂ ਲਵੋ। ਕਿਸੇ ਦੀ ਝੋਲੀ ਵਿੱਚ ਮੱਲੋ-ਮੱਲੀ ਨਾਂ ਡਿੱਗੋ। ਨਿਰਾਸ਼ ਨਾਂ ਹੋਵੋ। ਚੜ੍ਹਦੀ ਕਲਾ ਵਿੱਚ ਰਹੋ। ਆਪ ਲੋਕਾਂ ਦਾ ਸਹਾਰਾ ਬਣੋ। ਲੋਕਾਂ ਨੂੰ ਕੋਲੋ ਦੇਵੋ ਹੀ ਦੇਵੋ। ਧੰਨ, ਦੌਲਤ, ਜਾਇਦਾਦ, ਪਰਿਵਾਰ, ਮਾਂਪਿਆਂ, ਧੀਆਂ, ਪੁੱਤਰਾਂ, ਦੋਸਤਾਂ ਦੇ ਹੋਣ ਨਾਲ ਹੀ ਸਫ਼ਲਤਾ, ਕਾਂਮਜਾਬੀ, ਜਿੱਤ ਨਹੀਂ ਮਿਲਦੀ। ਦੂਜਿਆਂ ਵਿੱਚ ਗੱਲਤੀਆਂ, ਨੁਕਸ ਦੇਖਣੇ ਬੰਦ ਕਰਨੇ ਹਨ। ਕਿਸੇ ਦੂਜੇ ਨੂੰ ਨਹੀਂ ਬਦਲਣਾਂ। ਕਿਸੇ ਨੂੰ ਗੱਲਤ, ਸਹੀ ਵੀ ਨਹੀਂ ਕਹਿੱਣਾਂ। ਉਹ ਸਬ ਆਪਦੇ ਕਰਮਾਂ ਮੁਤਾਬਿਕ, ਆਪਦੀ ਥਾਂ ਠੀਕ ਹਨ। ਤੇਰੇ, ਮੇਰੇ ਕਹੇ ਤੋਂ ਝਗੜਾਲੂ, ਝੂਠੇ, ਚੋਰ, ਠੱਗ, ਧੋਖੇਵਾਜ, ਕੰਮਚੋਰ, ਔਰਤਾਂ ਦੀ ਇੱਜ਼ਤ ਲੁੱਟਣ ਵਾਲੇ ਆਦਤ ਨਹੀਂ ਛੱਡ ਸਕਦੇ। ਉਨਾਂ ਨੇ ਉਹੀ ਨਰਕ ਭੋਗਣਾਂ ਹੈ। ਲੋਕਾਂ ਨੂੰ ਜਿੱਤਣ ਲਈ ਆਪਦੇ ਆਪ ਤੇ ਕਾਬੂ ਪਾਉਣਾਂ ਪਵੇਗਾ। ਆਪ ਨੂੰ ਠੀਕ ਕਰਨਾਂ ਹੈ। ਮਨ ਵਿਚਲੇ ਇੱਕ-ਇੱਕ ਔਗੁਣ ਨੂੰ ਮਾਰਨਾਂ ਪਵੇਗਾ। ਮਨ ਨੂੰ ਸਾਫ਼ ਕਰਨਾਂ ਪਵੇਗਾ। ਜਿੱਤਣ ਦੀ ਠਾਂਣ ਲਈ ਹੈ ਪੂਰੀ ਦੁਨੀਆਂ ਤੁਹਾਨੂੰ ਹਰਾ ਨਹੀਂ ਸਕਦੀ। ਲੋਕ ਕੁੱਝ ਵੀ ਕਹੀ ਜਾਂਣ। ਕੰਨ ਲਪੇਟ ਕੇ, ਹਾਥੀ, ਘੋੜੇ ਦੀ ਚਾਲ ਸਿਧੇ ਤੁਰਨਾਂ ਹੈ। ਸਫ਼ਲ ਹੋਣ ਲਈ ਸਰੀਰ ਨੂੰ ਦੁੱਖ ਦੇਣਾ ਪਵੇਗਾ। ਜੇ ਚੰਗੀਆਂ ਆਦਤਾਂ ਹਨ। ਜਿੰਦਗੀ ਵੀ ਚੰਗੀ ਹੁੰਦੀ ਹੈ। ਜੇ ਜਾਗੇ ਹੋਏ ਵੀ ਦਿਮਾਗ ਸੁੱਤਾ ਹੋਇਆ ਹੈ। ਐਸਾ ਜਿਉਣ ਦਾ ਆਪ ਤੇ ਲੋਕਾਂ ਨੂੰ ਕੋਈ ਫ਼ੈਇਦਾ ਨਹੀਂ ਹੈ। ਸੌਣਾਂ ਬਹੁਤ ਜਰੂਰੀ ਹੈ। ਸੁੱਤੇ ਹੋਏ, ਜਾਗਨਾਂ ਹੈ। ਕਈ ਉਥੇ ਹੀ ਬਿਡ ਤੇ ਪਾਸੇ ਲੈਂਦੇ ਰਹਿੰਦੇ ਹਨ। ਇੱਕ ਦੋ ਮਿੰਟ ਕਰਦੇ ਸਮਾਂ ਖ਼ਰਾਬ ਕਰਦੇ ਹਨ। ਸੋਂਦੇ ਵੀ ਨਹੀ, ਜਾਗਦੇ ਵੀ ਨਹੀਂ। ਉਠ ਕੇ ਖੜ੍ਹੇ ਹੋਣਾਂ ਹੈ। ਚਲਣਾਂ ਹੈ। ਕੁੱਝ ਕਰਨਾ ਹੈ। ਵੇਹਿਲੇ ਨਹੀਂ ਬੈਠਣਾਂ। ਨਾਂ ਹੀ ਦੁਨੀਆਂ ਦੇ ਪਿਛੇ ਭੱਜਣਾਂ ਹੈ। ਕਿਸੇ ਦੀ ਰੀਸ ਨਹੀਂ ਕਰਨੀ। ਕੁੱਝ ਐਸਾ ਅਨੌਖਾ ਕੰਮ ਕਰਾਨਾਂ ਹੈ। ਦੁਨੀਆਂ ਤੁਹਾਨੂੰ ਲੱਭਦੀ ਫਿਰੇ। ਪਬਲਿਕ ਤੁਹਾਡੇ ਦਰਸ਼ਨ ਕਰਨੇ ਚਾਹੇ। ਰੱਬ ਦੀ ਯਾਦ ਹਮੇਸ਼ਾਂ ਰੱਖਣੀ ਹੈ। ਉਸ ਤੋਂ ਸ਼ਕਤੀ ਮੰਗਣੀ ਹੈ।

ਬੰਦਾ ਬੁਰਾ ਭਲਾ ਨਹੀਂ ਹੁੰਦਾ। ਆਦਤਾਂ ਜੈਸੀਆਂ ਹਨ। ਬੰਦਾ ਤੈਸਾ ਹੀ ਹੋਵੇਗਾ। ਗਾਲਾਂ ਕੱਢਣੀਆਂ, ਨਸ਼ੇ ਖਾਂਣੈ, ਸ਼ਰਾਬੀ ਹੋਣਾਂ, ਚੋਰੀ, ਠੱਗੀ ਕਰਨਾਂ, ਭੀਖ ਮੰਗਣਾਂ, ਕਿਸਮਤ ਨੂੰ ਕੋਸਣਾਂ ਮਾੜੀਆਂ ਆਦਤਾਂ ਹਨ। ਇੱਕ ਬਾਰ ਕਿਸੇ ਨੇ ਫੋਨ ਕੀਤਾ, " ਮੈਂ ਪ੍ਰਦੇਸੀ ਹਾਂ। ਮੇਰਾ ਇਥੇ ਕੋਈ ਨਹੀਂ ਹੈ। ਮੈਂ ਤੁਹਾਡੇ ਸ਼ਹਿਰ ਆਇਆਂ ਹਾਂ। ਹੋਰ ਕੋਈ ਜਗਾ ਰਹਿੱਣ ਲਈ ਨਹੀਂ ਹੈ। ਕੀ ਤੁਸੀਂ ਮੈਨੂੰ ਰਾਤ ਰੱਖ ਸਕਦੇ ਹੋ? " " ਹਾਂ ਜੀ ਤੁਹਾਡਾ ਹੀ ਘਰ ਹੈ। ਇੱਕ ਰਾਤ ਛੱਡ ਕੇ, ਜਿੰਨਾਂ ਚਿਰ ਵੀ ਚਾਹੋਂ ਰਹਿ ਸਕਦੇ ਹੋ। " " ਮੇਰੇ ਕੋਲ ਤਾਂ ਟੈਕਸੀ ਲੈਣ ਦੀ ਹਿੰਮਤ ਨਹੀਂ ਹੈ। ਕੀ ਤੁਸੀਂ ਆ ਕੇ, ਮੈਨੂੰ ਨਾਲ ਲਿਜਾ ਸਕਦੇ ਹੋ? " " ਹਾਂ ਜੀ ਜਰੂਰ, ਬੱਸ ਦਸ ਮਿੰਟ ਦਿਉ। " " ਤੁਸੀਂ ਬੜੀ ਦੇਰੀ ਲਗਾ ਦਿੱਤੀ। ਮੈਂ ਤਾਂ ਸਮਝਿਆ ਸੀ। ਤੁਸੀਂ ਆਉਣਾਂ ਹੀ ਨਹੀਂ ਹੈ। " " ਸਾਰੇ ਬੰਦੇ ਗੱਪੀ ਹੀ ਨਹੀਂ ਹੁੰਦੇ। ਅਸੀ ਕਹਿੱਣੀ ਕਰਨੀ ਵਿੱਚ ਪੱਕੇ ਹਾਂ। " " ਭੁੱਖ ਬਹੁਤ ਲੱਗੀ ਹੈ। ਕੀ ਘਰ ਕੁੱਝ ਖਾਂਣ ਨੂੰ ਬੱਣਿਆਂ ਹੈ? " " ਆਪਣਾਂ ਘਰ ਹੈ। ਦਾਲ ਰੋਟੀ ਤਾਂ ਬੱਣੀ ਹੀ ਹੋਈ ਹੈ। ਤੁਸੀਂ ਕੀ ਖਾਂਣਾਂ ਹੈ? ਹੁਣੇ ਬੱਣਾਂ ਲੈਂਦੇ ਹਾਂ। " " ਚਿਕਨ ਖਾਦੇ ਨੂੰ ਬਹੁਤ ਚਿਰ ਹੋ ਗਿਆ। ਉਸ ਤੋਂ ਪਹਿਲਾਂ ਜੇ ਪਿਗ ਲੁਆ ਦਿੰਦੇ। ਤੁਸੀਂ ਜਾਂਣਦੇ ਹੋ। ਦਾਰੂ ਬਗੈਰ ਮਹਿਮਾਨ ਬਾਜੀ ਨਹੀਂ ਹੁੰਦੀ। " " ਇਹ ਤੁਹਾਡੇ ਮੂਹਰੇ ਬੋਲਤ ਰੱਖ ਦਿੱਤੀ ਹੈ। ਜਿੰਨੀ ਮਰਜ਼ੀ ਪੀ ਸਕਦੇ ਹੋ। " ਮਹਿਮਾਨ ਦੀ ਸੇਵਾ ਕਰਨੀ ਬੱਣਦੀ ਹੈ। ਉਸ ਦਿਨ ਨਵਾ ਸਾਲ ਵੀ ਸੀ। ਮੁਰਗਾ ਬੱਣ ਕੇ, ਆ ਗਿਆ ਸੀ। ਬੰਦਾ ਸ਼ਰਾਬੀ ਹੋ ਗਿਆ ਸੀ। ਘਰ ਦੀਆਂ ਔਰਤਾਂ ਖਾਂਣਾ ਬੱਣਾਂ ਕੇ, ਉਸ ਦੇ ਮੂਹਰੇ ਪਰੋਸ ਕੇ ਰੱਖ ਰਹੀਆ ਸਨ। ਜੋ ਔਰਤ ਇਸ ਦੀ ਸੇਵਾ ਕਰ ਰਹੀ ਸੀ। ਸ਼ਰਾਬੀ ਹੋਏ ਨੇ, ਉਸ ਨੂੰ ਧੱਕਾ ਮਾਰਿਆ। ਉਹ ਜਾ ਕੇ ਸਹਮਣੇ 65" ਦੇ ਟੀਵੀ ਵੱਜੀ। ਟੀਵੀ ਤੇ ਟੀਵੀ ਸਟੈਂਡ ਭਾਰੀ ਸੀ। ਇਸ ਲਈ ਉਹ ਔਰਤ ਨੂੰ ਵੀ ਟੀਵੀ ਨੇ ਥੱਮ ਲਿਆ ਸੀ। ਉਸ ਬੰਦੇ ਦੇ ਸ਼ਾਇਦ ਇਹ ਟੀਵੀ ਹਜ਼ਮ ਨਹੀਂ ਹੋ ਰਿਹਾ ਸੀ। ਟੀਵੀ ਵਿੱਚ ਆਪਦੀ ਲੱਤ ਤਾਂ ਨਹੀਂ ਵੱਜ ਸਕਦੀ ਸੀ। ਸੱਟ ਆਪਦੇ ਹੀ ਲੱਗਣੀ ਸੀ। ਫਿਰ ਉਹ ਭਾਂਡੇ ਭੰਨਣ ਲੱਗ ਗਿਆ ਸੀ। ਮਾਂਵਾਂ ਭੈਣਾਂ ਦੀਆਂ ਗਾਲਾਂ ਕੱਢਣ ਲੱਗ ਗਿਆ। ਫੋਨ ਤੇ ਕਿਸੇ ਹੋਰ ਨੂੰ ਵੀ ਗਾਲਾਂ ਕੱਢਣ ਲੱਗ। ਜੇ ਘਰ ਵਾਲੇ ਵੀ ਐਸੇ ਬੰਦੇ ਵਾਂਗ ਮੂਰਖਤਾ ਕਰਦੇ। ਉਸ ਦਾ ਮੂੰਹ ਸਿਰ ਚਿਪ ਦਿੰਦੇ। ਧੱਕੇ ਮਾਰ ਕੇ, ਘਰੋਂ ਬਾਹਰ ਕਰ ਦਿੰਦੇ। ਫਿਰ ਵੀ ਉਸ ਨੂੰ ਸੌਣ ਨੂੰ ਬਿਡ ਦਿੱਤਾ ਗਿਆ। ਇਹੀ ਤਾਂ ਪੜ੍ਹੇ-ਲਿਖੇ, ਸਰੀਫ਼, ਭਲੇ ਮਾਣਸ ਅੱਕਮੰਦ, ਕਾਂਮਜ਼ਾਬ ਦੀ ਨਿਸ਼ਾਨੀ ਹੈ। ਖੜੂਸ, ਅੰਨਪੜ੍ਹ, ਬੇਅਕੱਲ, ਪਸ਼ੂ ਵਿਰਤੀ ਵਾਲੇ ਐਸੇ ਹੀ ਲੋਕ ਹੁੰਦੇ ਹਨ। ਜੋ ਦੂਜੇ ਦੇ ਘਰ ਜਾ ਕੇ ਭੜਥੂ ਪਾਉਂਦੇ ਹਨ। ਦੂਜੇ ਦਿਨ ਉਹ ਉਠਿਆ। ਉਸ ਨੇ ਆਪਦਾ ਅਟੈਚੀ ਸਾਫ਼ ਕੀਤਾ। ਉਸ ਵਿੱਚੋਂ ਕਾਗਜ਼ ਤੇ ਹੋਰ ਗੰਦ ਜੋ ਵੀ ਨਿੱਕਲਿਆਂ। ਟੇਬਲ ਸੋਫ਼ਿਆਂ ਤੇ ਕਰਪਿਟ ਉਤੇ ਖਿਲਾਰ ਕੇ ਸਿੱਟ ਦਿੱਤਾ। ਤਿਆਰ ਹੋ ਕੇ ਬੈਠ ਗਿਆ। ਉਸ ਨੇ ਕਿਹਾ, " ਛੇਤੀ ਕਰੋਂ, ਮੈਨੂੰ ਉਸੇ ਜਗਾ ਛੱਡ ਆਵੋ। ਜਿਥੋਂ ਮੈਨੂੰ ਚੱਕਿਆ ਸੀ। " ਉਸ ਦੀਆਂ ਗੱਲਾਂ ਤੋਂ ਹਾਸਾ ਤੇ ਰੋਣਾਂ ਆ ਰਿਹਾ ਸੀ। ਸਾਰੇ ਘਰ ਵਾਲੇ ਰਾਤ ਦੇ ਉਸ ਦੇ ਨੌਕਰ ਬਣੇ ਹੋਏ ਸਨ। ਗੰਦ ਡਸਟ ਪਿੰਨ ਵਿੱਚ ਪਾਉਣ ਦੀ ਥਾਂ ਖਿਲਾਰ ਕੇ, ਆਲੇ-ਦੁਆਲੇ ਵੱਲ ਨੂੰ ਮਾਰਿਆ ਸੀ। ਕੀ ਇਹ ਆਪਦੇ ਘਰ ਵੀ ਇਦਾ ਹੀ ਕਰਦਾ ਹੋਣਾਂ ਹੈ? ਨਹੀਂ ਇਸ ਨੇ ਆਪਦਾ ਬੈਗ ਸਾਫ਼ ਕਰ ਲਿਆ ਸੀ। ਉਸ ਦੇ ਜਾਂਣ ਪਿਛੋਂ ਪਤਾ ਲੱਗਾ। ਉਹ ਘਰ ਦੀ ਤਜ਼਼ੋਰੀ ਵਿਚੋਂ ਕੈਸ਼ ਚਾਰ ਹਜਾਰ ਡਾਲਰ ਲੈ ਗਿਆ ਸੀ। ਕੀ ਆਪਦਾ ਕੰਮ ਸਵਾਰ ਕੇ ਦੂਜੇ ਦਾ ਵਿਗਾੜਨ ਵਾਲੇ, ਕਿਸੇ ਕੰਮ ਵਿੱਚ ਕਾਂਮਜ਼ਾਬੀ ਹਾਂਸਲ ਕਰ ਸਕਦੇ ਹਨ? ਜਿਸ ਦਾ ਮੰਜਾ-ਬਿਸਤਰਾ, ਘਰ, ਰੋਟੀ, ਗੱਡੀ, ਲੂਣ, ਤੇਲ ਦਾ ਲੋਕਾਂ ਦੇ ਸਿਰੋਂ ਸਰੀ ਜਾਂਦਾ ਹੈ। ਅੱਤਵਾਦੀ, ਪੁਲੀਸ ਵਾਲੇ ਵਾਗ ਉਸ ਨੂੰ ਇਹ ਕੁੱਝ ਖ੍ਰੀਦਣ ਦੀ ਕੀ ਲੋੜ ਹੈ? ਐਸੇ ਬੰਦੇ ਨੂੰ ਬਦਲਣ ਦੀ ਥਾਂ, ਆਪ ਨੂੰ ਬਦਲੋ। ਅੱਗੇ ਨੂੰ ਐਸੇ ਬੰਦੇ ਨੂੰ ਘਰੇ ਨਾਂ ਵਾੜੋ। ਜਿੰਦੇ, ਕੁੰਡੇ ਸਬ ਬੰਦ ਕਰਲੋ। ਆਪਦੀ ਸੁਰੱਖਿਆ ਕਾਇਮ ਆਪ ਕਰਲੋ।

ਆਪਦੀ ਮਨ ਦੀ ਸ਼ਾਂਤੀ ਬੱਣਾਈ ਰੱਖਣੀ ਹੈ। ਗੁੱਸਾ ਨਹੀਂ ਕਰਨਾਂ। ਗੁੱਸਾ ਕਰਦੇ ਸਮੇਂ ਕਈ ਲੋਕ ਗਾਲ਼ਾਂ ਕੱਢਣ ਲੱਗ ਜਾਂਦੇ ਹਨ। ਮੂੰਹ ਨੂੰ ਵਿੰਗਾ, ਟੇਡਾ ਕਰਕੇ, ਸ਼ਕਲ ਡਰਾਉਣੀ ਬੱਣਾਂ ਲੈਂਦੇ ਹਨ। ਗੁੱਸਾ ਕਰਨ ਨਾਲ ਸਹਮਣੇ ਵਾਲੇ ਮੂਹਰੇ, ਆਪਦੀ ਹੀ ਇੱਜ਼ਤ ਘੱਟਦੀ ਹੈ। ਅੰਦਰ ਦੀ ਅਸਲੀਅਤ ਮੂਹਰੇ ਆ ਜਾਂਦੀ ਹੈ। ਵੱਡੇ, ਛੋਟੇ ਸਨਮਾਂਨ ਕਰਨੋਂ ਹੱਟ ਜਾਂਦੇ ਹਨ। ਉਸ ਦਾ ਗੁੱਸਾ ਦੇਖ਼ਣ ਤੋਂ ਪਹਿਲਾਂ, ਸਬ ਉਸ ਨੂੰ ਸਰੀਫ਼, ਸਾਊ ਸਮਝ ਕੇ, ਇੱਜ਼ਤ ਕਰਦੇ ਸਨ। ਯਾਦ ਰੱਖਣਾਂ ਹੈ। ਮੈਂ ਸ਼ਾਂਤ ਆਤਮਾਂ ਬੱਣੇ ਰਹਿੱਣਾਂ ਹੈ। ਪ੍ਰੇਮ ਬਣਾਂਈ ਰੱਖਣਾਂ ਹੈ। ਮਨ ਵਿੱਚ ਕਾਂਟੇ ਨਾਂ ਉਗਾਈਏ। ਕਿਸੇ ਨੂੰ ਗੱਲਤ ਨਾਂ ਬੋਲੀਏ। ਲੋਕਾਂ ਦੇ ਗੱਲਤ ਬੋਲਣ ਤੇ ਗੱਲ਼ਤ ਵਿਹਾਰ ਕਰਨ ਤੇ ਵੀ ਉਸ ਵਰਗੇ ਨਹੀਂ ਬੱਣਨਾਂ। ਆਲੇ ਦੁਆਲੇ ਚਾਹੇ ਜਿੰਨਾਂ ਵੀ ਗੰਦ ਹੋਵੇ। ਚਿੱਕੜ ਵਿੱਚ ਰਹਿੰਦੇ ਹੋਏ, ਦਿਲ ਵਿੱਚ ਕਵਲ ਫੁੱਲ ਨੂੰ ਖਿੜਾਈਏ। ਮਿਠਾ ਬੋਲੀਏ। ਅੱਛੇ ਬੱਣਨਾਂ ਹੈ। ਬੋਲ-ਬਾਂਣੀ ਮਿੱਠੀ ਹੋਵੇਗੀ। ਉਸੇ ਦੀ ਗੱਲ ਸੁਣੀ ਜਾਵੇਗੀ। ਕੋੜਾ ਕੋਈ ਸੁਣਨਾਂ ਨਹੀਂ ਚੁਹੁੰਦਾ। ਸਾਧੂ ਹੋ ਕੇ ਬੋਲੀ ਨਰਮ ਨਹੀਂ ਹੈ। ਉਸ ਨਾਲੋਂ ਤਾਂ ਆਂਮ ਬੰਦੇ ਚੰਗੇ ਹਨ। ਦੂਜਾ ਬੰਦਾ ਜੋ ਵੀ ਕਰਦਾ ਹੈ। ਉਸ ਵਰਗੇ ਨਹੀਂ ਬੱਣਨਾਂ। ਨਾਂ ਹੀ ਐਸੇ ਬੰਦੇ ਨੂੰ ਘਰ ਵਿੱਚ ਵੜਨ ਦੇਣਾਂ ਚਾਹੀਦਾ ਹੈ। ਐਸੇ ਅਵਾਰਾ ਲਈ ਘਰਾ ਤੋਂ ਬਾਹਰ ਭੜਥੂ ਪਾਉਣ ਨੂੰ ਖੁੱਲੀ ਥਾਂ ਹੈ। ਚੰਗੇ ਬਿਚਾਰਾਂ ਨਾਲ, ਮਨ ਵਿੱਚ ਚੰਗੀਆਂ ਆਦਤਾਂ ਬੱਣਾਂਉਣੀਆਂ ਹਨ। ਖੁੱਲ ਕੇ, ਸੌਣਾਂ, ਦੋੜਨਾਂ ਹੱਸਣਾਂ, ਹਰ ਕੰਮ ਕਰਨਾਂ ਹੈ। ਆਲਸ ਨੂੰ ਭਜਾਉਣਾਂ ਹੈ। ਆਪ ਨੁੰ ਤਾਕਤ ਬਾਰ ਬਾਣਉਣਾਂ ਹੈ। ਬੁੱਝਦਿਲ ਕੋਲ ਖੜ੍ਹਨਾਂ ਨਹੀਂ ਹੈ। ਸਟਰਿਸ, ਪ੍ਰੇਸ਼ਾਨ ਹੋਣ ਤੋਂ ਬਚਣਾਂ ਹੈ। ਦੁੱਖੀ ਕਰਨ ਵਾਲੀਆਂ ਪੁਰਾਣੀਆਂ ਗੱਲਾਂ ਭੁੱਲਾਉਣੀਆ ਹਨ। ਇਸ ਤੋਂ ਬਚਣ ਲਈ ਧਰਮਿਕ ਤੇ ਚੰਗੀਆਂ ਕਿਤਾਬਾਂ ਪੜ੍ਹਨੀਆਂ ਚਾਹੀਦੀਆਂ ਹਨ। ਚੰਗੀਆਂ ਕਮੇਡੀ ਫਿਲਮਾਂ ਦੇਖ਼ਣੀਆਂ ਚਾਹੀਦੀਆਂ ਹਨ। ਸੈਡ ਨਹੀ, ਪਾਵਰ ਫੁੱਲ ਮਿਊਜ਼ਕ ਸੁਣਨਾਂ ਚਾਹੀਦਾ ਹੈ। ਦਿਮਾਗੀ ਤੌਰ ਤੇ ਬਿਮਾਰ ਹਨ। ਜੋ ਆਪ ਪ੍ਰੇਸ਼ਾਨ ਹਨ। ਦੂਜਿਆਂ ਨੂੰ ਪ੍ਰੇਸ਼ਾਨ ਕਰਦੇ ਹਨ। ਐਸੇ ਲੋਕਾਂ ਤੋਂ ਬਚਣਾਂ ਚਾਹੀਦਾ ਹੈ। ਜੋ ਪੁਰਾਣੀਆਂ ਆਦਤਾਂ ਜ਼ੋਰ ਦੇਣ ਤੇ ਬਦਲੀਆਂ ਜਾ ਸਕਦੀਆਂ ਹਨ। ਨਵੇਂ ਬਿਚਾਰ ਸੁਣਨੇ, ਪੜ੍ਹਨੇ, ਸੋਚਣੇ ਚਾਹੀਦੇ ਹਨ।

ਜਦੋਂ ਕੋਈ ਗੱਲ਼ਤ ਬੋਲਦਾ, ਗਾਲ਼ਾਂ ਕੱਢਦਾ ਹੈ। ਉਸ ਦੇ ਮਾਂਪੇਂ, ਖਾਨਦਾਨ ਵਾਲਿਆਂ ਦਾ ਚਿੱਠਾਪਤਾ ਲੱਗਦਾ ਹੈ। ਉਹ ਆਪਣੇ ਖਾਂਨਦਾਨ, ਪਾਲਣ ਪੋਸ਼ਣ ਵਾਲਿਆਂ ਦਾ ਸ਼ੀਸ਼ਾ ਦਿਖਾਉਂਦਾ ਹੈ। ਜੈਸੇ ਉਸ ਦੇ ਪਾਲਣ-ਪੋਸ਼ਣ ਵਾਲੇ ਹਨ। ਨੌਜੁਵਾਨ ਵੀ ਵੈਸੇ ਬੱਣਨਗੇ। ਜੇ ਮਾਂਪੇਂ, ਖਾਨਦਾਨ ਵਾਲੇ ਗਾਲ਼ਾਂ ਦਿੰਦੇ ਹਨ। ਬੱਚੇ ਵੱਡੇ ਹੋ ਕੇ, ਵੈਸੀਆਂ ਹੀ ਵੱਡੀਆਂ-ਵੱਡੀਆਂ, ਮਾਂ-ਭੈਣ-ਧੀ ਗਾਲ਼ਾਂ ਦਿੰਦੇ ਹਨ। ਜੋ ਸਾਡੇ ਨਾਲ ਹੋ ਰਿਹਾ ਹੈ। ਉਹ ਸਾਡੇ ਹੱਥ ਵਿੱਚ ਨਹੀਂ ਹੈ। ਪਰ ਅਸੀਂ ਭਾਗ ਨੂੰ ਬਦਲ ਸਕਦੇ ਹਾਂ। ਹਰ ਰੋਜ਼ ਉਸ ਨੂੰ ਬਦਲਣ ਲਈ ਅਭਿਆਸ ਕਰਨਾਂ ਪੈਣਾਂ ਹੈ। ਬੁਰਿਆਈ ਇਸ ਲਈ ਵੱਧ ਰਹੀ ਹੈ। ਕਿਉਂਕਿ ਬਹੁਤੇ ਲੋਕ ਬੁਰਿਆਈ ਸਹਿੰਦੇ ਹਨ। ਜਿੰਨੀ ਬੁਰਿਆਈ ਵਧੇਗੀ ਅੱਤਿਆਚਾਰ ਵੱਧਦੇ ਜਾਂਣਗੇ। ਬੁਰਿਆਈ ਨੂੰ ਜੜ ਤੋਂ ਉਖਾੜਨਾ ਹੈ। ਬੱਚੇ ਔਰਤਾਂ ਕੁੱਟ ਖਾਂਦੇ ਹਨ। ਇਸ ਲਈ ਕੰਮਜ਼ੋਰਾਂ ਨੂੰ ਕੁੱਟਿਆਂ ਜਾਂਦਾ ਹੈ। ਜਿਸ ਦਿਨ ਖੱਬੇ ਹੱਥ ਦੀ ਬੱਚੇ ਔਰਤਾਂ ਮਾਰ ਦੇਣ। ਗਰਾਂਟੀ ਹੈ। ਜੇ ਕੋਈ ਮੁੜ ਕੇ ਹੱਥ ਚੱਕੇ। ਗੱਲ਼ਤੀਆਂ, ਠੋਕਰਾਂ, ਧੋਖੈ ਪਿਛੋਂ ਅੱਕਲ ਆਉਂਦੀ ਹੈ। ਸੱਚ ਇੰਨਾਂ ਪੱਕਾ ਹੋਣਾਂ ਚਾਹੀਦਾ ਹੈ। ਝੂਠੇ 100 ਜਾਂਣੇ ਹੋਣ, ਫਿਰ ਵੀ ਸੱਚ ਜਿੱਤਦਾ ਹੈ। ਮਨ ਦੀ ਗੱਲ ਸੁਣੋ। ਕਈ ਲੋਕ ਦੋਸਤਾਂ ਦੀ ਗੱਲ ਸੁਣ ਕੇ, ਜਿੰਦਗੀ ਦੇ ਫੈਸਲੇ ਕਰਦੇ ਹਨ। ਵਿਆਹ ਪਿਛੋਂ ਪਤੀ-ਪਤਨੀ ਦੀ ਥਾਂ, ਦੋਸਤਾਂ, ਮਾਪਿਆਂ ਨੇ ਨਹੀਂ ਕੱਟਣੀ। ਪਤੀ-ਪਤਨੀ ਦੀ ਗਰਦਨ ਇੱਕ ਦੂਜੇ ਦੇ ਹੱਥ ਵਿੱਚ ਹੋਣੀ ਹੈ। ਵਿਆਹ ਦਾ ਫੈਸਲਾਂ ਸੋਚ ਸਮਝ ਕੇ ਕਰੀਏ। ਜੈਸੀ ਜਿਸ ਦੀ ਨਜ਼ਰ ਹੁੰਦੀ ਹੈ। ਉਸ ਨੂੰ ਵੈਸਾ ਹੀ ਦਿਸਦਾ ਹੈ। ਚੰਗੀਆਂ ਆਦਤਾਂ ਸਰੀਰ ਵਿੱਚ ਪ੍ਰਵੇਸ਼ ਕਰਨੀਆਂ ਹਨ। ਹਰ ਕੋਈ ਦੁੱਖ ਭੋਗਣ ਤੋਂ ਬਚ ਕੇ, ਸੁਖ, ਅਰਾਮ ਚੁਹੁੰਦਾ ਹੈ। ਮੁਕਤ ਹੋਣਾਂ ਚਹੁੰਦਾ ਹੈ। ਮਰਨਾਂ ਕੋਈ ਨਹੀਂ ਚੁਹੁੰਦਾ ਹੈ। ਬਗੈਰ ਮਰੇ ਦੁਨੀਆਂ ਨਹੀਂ ਛੁੱਟਦੀ। ਜੋ ਕੁੱਝ ਸੰਤ ਕਹਾਉਦੇ ਹਨ। ਉਹ ਕਹਿੰਦੇ ਹਨ, " ਜਿਉਂਦੇ ਮੁਕਤ ਹੋਣਾਂ ਹੈ। " ਇਹੀ ਸਾਧ, ਸੰਤ ਲੋਕਾਂ ਤੋਂ ਧੰਨ ਇਕੱਠਾ ਕਰਦੇ ਹਨ। ਵੱਡੇ-ਵੱਡੇ ਮਹਿਲ ਵਰਗੇ ਡੇਰੇ ਗੁਰਦੁਆਰਿਆ ਦੇ ਨਾਂਮ ਥੱਲੇ ਉਸਾਰਦੇ ਹਨ। ਇਹ ਚੱਜ ਤਾਂ ਮੁੱਕਤ ਹੋਇਆ ਦੇ ਹਨ। ਉਹ ਮੁੱਕਤੀ ਹੁੰਦੀ ਹੈ। ਜਿਸ ਦੀਆਂ ਮਨ ਦੀਆਂ ਇਛਾਂਵਾਂ ਮਰ ਜਾਂਦੀਆਂ ਹਨ। ਧੰਨ, ਜਾਇਦਾਦ ਨਾਲ ਪਿਆਰ ਨਹੀਂ ਹੈ। ਜਿਸ ਨੇ ਉਸ ਤੋਂ ਜਿੰਨਾਂ ਵੀ ਧੰਨ ਮੰਗਿਆ। ਝੱਟ ਤਲੀ ਤੇ ਰੱਖ ਦਿੰਦੇ ਹਨ। ਪਰਿਵਾਰ ਨਾਲ ਵੀ ਮੋਹ ਨਹੀਂ ਹੁੰਦਾ। ਦੁਨੀਆਂ ਲਈ ਜਿਉਂਦੇ ਹਨ। ਕੀ ਕਿਸੇ ਦੀ ਚੀਜ਼ ਤੁਹਾਡੀ ਹੋ ਸਕਦੀ ਹੈ? ਕਈ ਐਸੇ ਬੰਦੇ ਹਨ। ਜੋ ਕੋਈ ਨਵੀ ਗੱਡੀ ਕਾਰ, ਸਕੂਟਰ, ਹਵਾਈ ਜਹਾਜ ਦੇਖ਼ਦੇ ਹਨ। ਉਸ ਨਾਲ ਫੋਟੋ ਖਿੱਚਾ ਕੇ, ਫੇਸਬੁੱਕ ਤੇ ਲਗਾ ਦਿੰਦੇ ਹਨ। ਕੀ ਇਹ ਐਸੇ ਲੋਕਾਂ ਦੀ ਜਾਇਦਾਦ ਹੈ? ਸਿਰਫ਼ ਸੁਪਨੇ ਲੈਣ, ਸੋਚੀ ਜਾਂਣ, ਹਵਾ ਵਿੱਚ ਮਹਿਲ ਖੜ੍ਹੇ ਕਰਨ ਨਾਲ ਕੁੱਝ ਨਹੀਂ ਹੁੰਦਾ, ਕੁੱਝ ਹਾਂਸਲ ਕਰਨ ਨੂੰ ਆਪ ਨੂੰ ਮੇਹਨਤ ਕਰਨੀ ਪੈਣੀ ਹੈ। ਜੇ ਇਸ ਤਰਾਂ ਮੁਰਾਦਾਂ ਪੂਰੀਆਂ ਹੋਣ ਲੱਗਣ, ਘਰ ਬੈਠੇ ਅਰਬਾਂ ਰੂਪੀਆਂ. ਤਾਜ ਮਹਿਲ ਮੰਗ ਲਈਏ। ਸੁਪਨਾਂ ਦੇਖ਼ਣਾਂ ਚੰਗੀ ਗੱਲ ਹੈ। ਉਸ ਨੂੰ ਮੇਹਨਤ ਕਰਕੇ ਆਪਦੀ ਬੱਣਾਂਉਣਾਂ ਹੈ। ਉਸ ਨੂੰ ਆਪ ਪੂਰਾ ਕਰਕੇ ਸਫ਼ਲ ਹੋਣਾਂ ਹੈ। ਜੀਅ ਜਾਨ ਦਿਨ ਰਾਤ ਮੇਹਨਤ ਕਰਕੇ, ਜਿੱਤ, ਸਫ਼ਲਤਾ, ਕਾਂਮਜਾਬੀ ਹਾਂਸਲ ਕਰਨੀ ਹੈ।

Comments

Popular Posts