ਭਾਗ 10,11,12 ਬਦਲਦੇ ਰਿਸ਼ਤੇ


ਦੁਨੀਆਂ ਚੱਲਦੇ ਸਰੀਰ ਦੀ ਹੀ ਕਦਰ ਕਰਦੀ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਸੀਬੋ ਨੂੰ ਭਾਂਵੇਂ ਐਬੂਲੈਂਸ ਵਿੱਚ ਹਸਪਤਾਲ ਲੈ ਕੇ ਗਏ ਸੀ। ਉਸ ਨੂੰ ਐਮਰਜੈਸੀ ਵਾਰਡ ਵਿੱਚ ਕੁਕੜਾਂ ਦੇ ਖੂਡੇ ਵਾਂਗ ਛੱਡ ਦਿੱਤਾ ਸੀ। ਉਸ ਦੇ ਅੱਗੇ ਬਹੁਤ ਬਿਮਾਰ ਮਰੀਜ਼ ਬੈਠੇ ਸਨ। ਬਿਡ ਖਾਲੀ ਨਹੀਂ ਸੀ। ਨਰਸਾ, ਡਾਕਟਰ ਹੋਰਾਂ ਮਰੀਜ਼ਾਂ ਨਾਲ ਬੀਜੀ ਸਨ। ਵੀਕਇੰਡ ਹੋਣ ਕਰਕੇ, ਜ਼ਿਆਦਾਤਰ ਨਰਸਾ, ਡਾਕਟਰ ਛੁੱਟੀ ਉਤੇ ਸਨ। ਕੁਰਸੀਆਂ ਉਤੇ ਬੈਠੇ ਮਰੀਜ਼ ਦਰਦਾਂ, ਦੁੱਖਾਂ ਨਾਲ ਤੱੜਫ਼ ਰਹੇ ਸਨ। ਐਸਾ ਵੀ ਨਹੀਂ ਸੀ। ਬਹੁਤਾ ਬਿਮਾਰ ਮਰੀਜ਼ ਬੈਂਚ ਉਤੇ ਲੰਬਾ ਹੀ ਪੈ ਜਾਵੇ। ਜਾਂ ਕੋਈ ਨਰਸ ਆ ਕੇ, ਮਰੀਜ਼ਾਂ ਨੂੰ ਦੁਵਾਈ ਜਾਂ ਕੋਈ ਗੋਲ਼ੀ ਹੀ ਦੇ ਦੇਣ। ਕੈਲਗਰੀ ਦੀ ਪੋਪੂਲੇਸ਼ਨ ਵੱਧਦੀ ਜਾ ਰਹੀ ਹੈ। ਸਗੋ ਦੋ ਹਸਪਤਾਲ ਬੰਦ ਕਰ ਦਿੱਤੇ ਹਨ। ਡਾਕਟਰ ਟੈਕਸੀਆਂ ਚਲਾਂਉਂਦੇ ਫਿਰਦੇ ਹਨ। ਕਈ ਮਰੀਜ਼ ਐਸੇ ਵੀ ਹਨ। ਖਾਸ ਬਿਮਾਰੀਆਂ ਦੇ ਸਪੈਸਲਿਸਟ ਡਾਕਟਰਾਂ ਦੇ ਕੋਲ ਜਾਂਣ ਦੀ ਦੋ-ਤਿੰਨ ਸਾਲ ਬਾਰੀ ਨਹੀਂ ਆਉਂਦੀ। ਕਨੇਡਾ, ਅਮਰੀਕਾ ਵਰਗੇ ਦੇਸ਼ਾਂ ਵਿੱਚ ਵੀ, ਕਈ ਮਰੀਜ਼ ਐਮਰਜੈਸੀ ਵਾਰਡ ਵਿੱਚ ਬਾਰੀ ਆਉਣ ਦੀ ਉਡੀਕ ਵਿੱਚ ਦਮ ਤੋੜ ਦਿੰਦੇ ਹਨ। ਸੀਬੋ ਨੂੰ ਲੈ ਕੇ, ਸੁੱਖੀ 5 ਘੰਟੇ ਐਮਰਜੈਸੀ ਵਾਰਡ ਵਿੱਚ ਬਾਹਰ ਹੀ ਬੈਠੀ ਰਹੀ।

ਸੀਬੋ ਨੂੰ ਬਿਡ ਮਿਲ ਗਿਆ ਸੀ। ਨਰਸ ਨੇ ਪੁੱਛਿਆ, " ਕੀ ਹੋਇਆ ਹੈ? ਕੀ ਦੁੱਖਦਾ ਹੈ? " " ਮੇਰੇ ਸਰੀਰ ਨੇ ਭਾਰ ਨਹੀਂ ਝੱਲਿਆ। ਮੈਨੂੰ ਚੱਕਰ ਆਇਆ ਸੀ। ਮੈਂ ਡਿੱਗ ਗਈ। " " ਹੁਣ ਕਿਥੇ ਦਰਦ ਹੁੰਦਾ ਹੈ? " " ਲੱਕ ਬਹੁਤ ਦਰਦ ਕਰਦਾ ਹੈ। " " ਕੀ ਅਜੇ ਵੀ ਘੁਮੇਰ ਆਉਂਦੀ ਹੈ?" " ਨਹੀਂ ਹੁਣ ਮੈਂ ਠੀਕ ਹਾਂ। " ਡਾਕਟਰ ਸੀਬੋ ਨੂੰ ਦੇਖ਼ਣ ਆ ਗਿਆ ਸੀ। ਡਾਕਟਰ ਨੇ ਨਰਸ ਦੀ ਲਿਖੀ ਰਿਪੋਰਟ ਪੜ੍ਹੀ। ਸੀਬੋ ਨੂੰ ਪੁੱਛਿਆ, " ਕੀ ਤੈਨੂੰ ਠੀਕ ਤਰਾਂ ਨਜ਼ਰ ਆ ਰਿਹਾ ਹੈ? ਕਿਤੇ ਅੱਖਾ ਦੁਆਲੇ ਕਾਲੇ ਭੱਬੂ ਤਾਰੇ ਤਾਂ ਨਹੀਂ ਦਿਸਦੇ?" " ਕਦੇ-ਕਦੇ ਐਸਾ ਹੁੰਦਾ ਹੈ। " ਡਾਕਟਰ ਨੇ ਨਰਸ ਨੂੰ ਕਿਹਾ, " ਸੀਬੋ ਦਾ ਬਲੱਡ ਪ੍ਰੈਸ਼ਰ ਤੇ ਬਲੱਡ ਸ਼ੂਗਰ ਚੈਕ ਕਰੋ। " ਨਰਸ ਨੇ ਚੈਕ ਕਰਕੇ ਦੱਸਿਆ, " ਬਲੱਡ ਸ਼ੂਗਰ ਘੱਟ ਹੈ। ਬਲੱਡ ਸ਼ੂਗਰ ਬਹੁਤ ਵੱਧੀ ਹੈ। " " ਬਲੱਡ ਸ਼ੂਗਰ ਘਟਾਉਣ ਲਈ ਟਿੱਕਾ ਲੱਗਾ ਦਿਉ। ਹੁਣੇ ਹੀ ਇਸ ਦੇ ਲੱਕ ਦੇ ਐਕਸਰੇ ਕਰਾਵੋ।

ਉਸ ਨੂੰ ਐਕਸਰੇ ਮਸ਼ੀਨ ਸਹਮਣੇ ਪਿੱਟ ਦੇ ਭਾਰ ਪਾ ਦਿੱਤਾ। ਐਕਸਰੇ ਕਰਨ ਵਾਲੇ ਨੇ ਪੁੱਛਿਆ, " ਕਿਤੇ ਤੂੰ ਪ੍ਰੈਗਨਿਟ ਤਾਂ ਨਹੀਂ ਹੈ? ਮਾਸਕ ਮਾਂਹਾਵਰੀ ਕਦੋਂ ਆਈ ਸੀ। " " ਐਸਾ ਕੁੱਝ ਨਹੀਂ ਹੈ। ਜੇ ਮੈਂ ਪ੍ਰੈਗਨਿਟ ਹੁੰਦੀ। ਕੀ ਫਿਰ ਐਕਸਰੇ ਨਹੀਂ ਕਰਨੇ ਸੀ? ਮੈਂ ਤਾਂ 60 ਸਾਲਾਂ ਦੀ ਹਾਂ। " " ਪੇਟ ਵਿੱਚ ਬੱਚੇ ਤੇ ਕਿਸੇ ਵੀ ਹੋਰ ਬੰਦੇ ਲਈ ਐਕਸਰੇ ਬਹੁਤੇ ਚੰਗੇ ਨਹੀਂ ਹਨ। ਇਸ ਦੀ ਲਾਈਟ ਸਰੀਰ, ਹੱਡੀਆਂ, ਸੂਖਮ ਨਾਸਾਂ ਵਿੱਚ ਲੰਘ ਕੇ, ਨੁਕਸਾਨ ਕਰਦੀ ਹੈ। ਬਹੁਤੇ ਐਕਸਰੇ ਕਰਾਉਣੇ ਨਹੀਂ ਚਾਹੀਦੇ। " " ਫਿਰ ਮੇਰੇ ਐਕਸਰੇ ਕਰਨ ਨੂੰ ਰਹਿੱਣ ਦਿਉ। " ਹੁਣ ਤਾਂ ਡਾਕਟਰ ਨੇ ਭੇਜਿਆ ਹੈ। ਬਹੁਤੀਆਂ ਦਰਦਾਂ ਹੋਣ ਤਾਂ ਹੱਡੀ ਟੁੱਟੀ ਦਾ ਐਕਸਰੇ ਕਰਨ ਨਾਲ ਪਤਾ ਲੱਗ ਜਾਂਦਾ ਹੈ। ਦੋਂਨੇਂ ਵੱਖੀਆਂ ਪਰਨੇ ਵੀ ਐਕਸਰੇ ਕਰਨੇ ਹਨ। ਲੰਬਾ ਸਾਹ ਖਿੱਚ ਕੇ ਰੱਖਣਾਂ। ਇਸੇ ਲਾਈਟ ਕਰਕੇ ਐਕਸਰੇ ਕਰਨ ਸਮੇਂ ਅਸੀਂ ਵੀ ਬਹੁਤ ਦੂਰ ਰਹਿੰਦੇ ਹਾਂ। ਕੰਪਿਊਟਰ ਉਤੇ ਦਿਸਦਾ ਹੁੰਦਾ ਹੈ। ਇਸੇ ਵੀਲਚੇਅਰ ਉਤੇ ਬੈਠਾਕੇ, ਉਹੀ ਬੰਦਾ ਤੁਹਾਨੂੰ ਵਾਪਸ ਬਿਡ ਤੱਕ ਲੈ ਜਾਵੇਗਾ। " ਭਾਂਵੇਂ ਸਾਰਾ ਸਮਾਂ ਸੁੱਖੀ ਨਾਲ ਹੀ ਸੀ। ਵੀਲਚੇਅਰ ਖਿਚਣ ਵਾਲਾ ਬੰਦਾ ਵੀ ਹਸਪਤਾਲ ਦਾ ਸਰਕਾਰੀ ਤੱਨਖ਼ਾਹ ਵਾਲਾ ਹੀ ਸੀ।

ਉਦੋਂ ਹੀ ਸੀਬੇ ਨੂੰ ਡਾਕਟਰ ਨੇ ਦੱਸਿਆ, " ਐਕਸਰੇ ਵਿੱਚ ਲੱਕ ਦੀ ਹੱਡੀ ਦੋ ਥਾਵਾਂ ਤੋਂ ਟੁੱਟੀ ਦਿਸ ਰਹੀ ਹੈ। ਇਸ ਉਮਰ ਵਿੱਚ ਹੱਡੀਆਂ ਬਹੁਤ ਘੱਟ ਲੋਕਾਂ ਦੀਆਂ ਜੁੜਦੀਆਂ ਹਨ। ਸਾਡੀ ਪੂਰੀ ਟੀਮ, ਤੁਹਾਨੂੰ ਠੀਕ ਕਰਨ ਦੀ ਕੋਸ਼ਸ਼ ਕਰੇਗੀ। ਇੱਕ ਹੋਰ ਸੱਚਾਈ ਵੀ ਹੈ। ਬੁੱਢਾਪੇ ਵਿੱਚ ਹੱਡੀ ਟੁੱਟ ਜਾਵੇ। ਮੌਤ ਆ ਜਾਂਦੀ ਹੈ। ਖੂਨ ਦਾ ਸਰਕਲ ਸਹੀ ਕੰਮ ਨਹੀਂ ਕਰਦਾ। " ਸੀਬੋ ਖੋਮਸ਼ ਹੋ ਗਈ। ਹੱਡੀਆਂ ਦੇ ਡਾਕਟਰ ਨੇ ਲੱਕ ਨੂੰ ਚੰਗੀ ਤਰਾ ਸਪੋਟ ਲਾ ਕੇ ਬੰਨ ਦਿੱਤਾ ਸੀ। ਉਹ ਆਪੇ ਬਿਡ ਉਤੇ ਬੈਠ ਵੀ ਨਹੀਂ ਸਕਦੀ ਸੀ। ਲੋੜ ਲਈ ਸਾਰੇ ਪਾਸੇ ਬਾਂਹਾਂ, ਪੇਟ ਵਿੱਚ ਨਾਲੀਆਂ ਲੱਗਾ ਦਿੱਤੀਆਂ ਸਨ। ਜਦੋਂ ਉਸ ਦੇ ਲੱਕ ਦੇ ਫਿਰ ਦੁਆਰਾ ਐਕਸਰੇ ਕਰਾਏ। ਹੱਡੀਆਂ ਅਜੇ ਵੀ ਕਰੈਕ ਹੋਈਆਂ, ਦਿਸ ਰਹੀਆਂ ਸਨ। ਉਸ ਦਾ ਤੋਰਾ ਫੇਰਾ ਬੰਦ ਹੋ ਗਿਆ ਸੀ। ਹਸਪਤਾਲ ਪਈ ਨੂੰ ਮਹੀਨਾਂ ਹੋ ਗਿਆ ਸੀ। ਇਸ ਦਾ ਕੋਈ ਇਲਾਜ਼ ਨਹੀਂ ਸੀ। ਡਾਕਟਰਾਂ ਨੇ ਇਸ ਨੂੰ ਘਰ ਲਿਝਣ ਨੂੰ ਕਹਿ ਦਿੱਤਾ ਸੀ। ਉਹ ਪੁਛ ਰਹੇ ਸਨ, " ਸੀਬੋ ਨੂੰ ਘਰ ਵਿੱਚ ਕੌਣ ਸੰਭਾਲੇਗਾ? ਇਹ ਮਰੀਜ਼ ਆਪਣੇ-ਆਪ ਚੱਲ ਨਹੀਂ ਸਕਦੀ। "

ਗੈਰੀ ਹੀ ਮਾਂ ਦਾ ਹੋਣਹਾਰ ਇੱਕਲੋਤਾ ਪੁੱਤਰ ਸੀ। ਇਸੇ ਨੂੰ ਜੰਮ ਕੇ ਸੀਬੋ ਤੇ ਭਾਗ ਫੁੱਲੇ ਨਹੀਂ ਸਮਾਂਉਂਦੇ ਸੀ। ਜਿਵੇਂ ਸੀਬੋ ਤੇ ਭਾਗ ਨੇ, ਅਸਮਾਨ ਨੂੰ ਟਾਕੀ ਲਾ ਦਿੱਤੀ ਹੋਵੇ। ਗੈਰੀ ਨੇ ਕਿਹਾ, " ਡਾਕਟਰ ਜੀ, ਮੇਰੇ ਤਿੰਨ ਬੱਚੇ ਹਨ। ਮੈਂ ਰਾਤ ਨੂੰ ਕੰਮ ਤੇ ਜਾਂਦਾ ਹਾਂ। ਫਿਰ ਸੌਣਾਂ ਹੁੰਦਾ ਹੈ। ਇਹ ਤਾਂ ਚੰਗੀ ਭਲੀ ਸੌਣ ਨਹੀਂ ਦਿੰਦੀ ਸੀ। ਕੰਨ ਖਾਂਦੀ ਰਹਿੰਦੀ ਸੀ। ਮੰਮੀ ਨੂੰ ਮੈਂ ਨਹੀਂ ਸੰਭਾਲ ਸਕਦਾ। " ਸੁੱਖੀ ਨੇ ਕਿਹਾ, " ਹੋਰ ਮੰਮੀ ਨੂੰ ਕੌਣ ਸੰਭਾਲੇਗਾ? ਹੋਰ ਕੋਈ ਧੀ-ਪੁੱਤ ਵੀ ਨਹੀਂ ਹੈ। ਮੈਂ ਨੌਕਰੀ ਛੱਡ ਦੇਵਾਂਗੀ। ਮੰਮੀ ਦੀ ਟੇਕ-ਕੇਅਰ ਕਰਾਂਗੀ। " " ਜੇ ਤੂੰ ਨੌਕਰੀ ਛੱਡ ਦਿੱਤੀ। ਮੇਰੇ ਤੋਂ ਘਰ ਖਾਂਣ ਦਾ ਰਾਸ਼ਨ ਨਹੀਂ ਲਿਆਦਾ ਜਾਂਣਾਂ। ਬਿੱਲ ਬੱਤੀਆਂ ਕਿਹਨੇ ਦੇਣੀਆਂ ਹਨ? " " ਪੁੱਤ ਮੈਨੂੰ ਤੇ ਤੇਰੇ ਡੈਡੀ ਨੂੰ ਸਰਕਾਰੀ ਪੈਨਸ਼ਨ ਆਉਂਦੀ ਹੈ। ਉਸ ਨਾਲ ਘਰ ਦੇ ਖ਼ਰਚੇ ਤੁਰੀ ਤਾਂ ਜਾਂਦੇ ਹਨ। " ਗੈਰੀ ਮਾਂ ਦੇ ਮਨ ਵਿੱਚੋਂ ਭਰਮ ਦੂਰ ਕਰਨਾਂ ਚਹੁੰਦਾ ਸੀ। ਉਸ ਨੇ ਕਿਹਾ, " ਮੈਂ ਤੇ ਸੁੱਖੀ ਇਕੋ ਕੰਮਰੇ ਵਿੱਚ ਸੌਦੇ ਹਾਂ। ਮੰਮੀ ਤੇਰੇ ਤੇ ਡੈਡੀ ਕੋਲ ਅਲੱਗ-ਅਲੱਗ ਦੋ ਕੰਮਰੇ ਹਨ। ਇੱਕ ਹੋਰ ਸੋਫ਼ਿਆਂ ਵਾਲਾ ਵੱਡਾ ਕੰਮਰਾ ਤੁਸੀ ਹੀ ਬੁੱਕ ਕੀਤਾ ਹੋਇਆ ਹੈ। ਇੰਨਾਂ ਤਾਂ ਤੁਹਾਡਾ ਕਰਾਇਆ ਹੀ ਬੱਣਦਾ ਹੈ। "

ਭਾਗ ਕੋਲ ਹੀ ਖੜ੍ਹਾ ਸੀ। ਉਸ ਨੇ ਕਿਹਾ, " ਮੁੰਡੇ ਨੂੰ ਹੋਰ ਨੋਟ ਦੇਦੇ। ਪੁੱਤਰ ਤੈਨੂੰ ਦਾਖ਼ੂਦਾਣਾਂ ਦੇਵੇਗਾ। " " ਮੇਰਾ ਪੁੱਤ ਹੈ। ਜੋ ਮਰਜ਼ੀ ਕਰੇ। ਮੈਂ ਹੋਰ ਕਿਹਨੂੰ ਦੇਣਾਂ ਹੈ? ਪੁੱਤ ਕੁਪੁੱਤ ਹੋ ਜਾਂਦੇ ਹਨ। ਮਾਂਪੇ ਨਹੀਂ ਬਦਲਦੇ। " ਹਰ ਕੋਈ ਕੰਮ ਨੂੰ ਪਿਆਰ ਕਰਦਾ ਹੈ। ਚੰਮ ਨੂੰ ਨਹੀਂ। ਦੁਨੀਆਂ ਚੱਲਦੇ ਸਰੀਰ ਦੀ ਹੀ ਕਦਰ ਕਰਦੀ ਹੈ। ਡਾਕਟਰ ਨੂੰ ਫੈਮਲੀ ਨਾਲ ਮੀਟਿੰਗ ਕਰਕੇ ਪਤਾ ਲੱਗ ਗਿਆ ਸੀ। ਕੋਈ ਸੀਬੋ ਨੂੰ ਸੰਭਾਂਲ ਨਹੀਂ ਸਕਦਾ। ਉਸ ਨੇ ਸੀਬੋ ਨੂੰ ਸੀਨੀਅਰ ਸੈਂਟਰ ਭੇਜ ਦਿੱਤਾ ਸੀ।

ਸ਼ੈਲਟਰਾਂ, ਸੀਨੀਅਰ ਸੈਂਟਰਾਂ, ਹਸਪਤਾਲਾਂ, ਡਾਕਟਰਾਂ ਤੇ ਨਰਸਾਂ, ਦੁਵਾਈਆਂ ਦਾ ਖ਼ਰਚਾ ਗੌਰਮਿੰਟ ਵੱਲੋਂ ਕੀਤਾ ਜਾਂਦਾ ਹੈ। ਬੰਦਾ ਕਨੇਡੀਨ ਸਿਟੀਜ਼ਨ, ਐਮੀਗ੍ਰੇਟ ਹੋਣਾਂ ਚਾਹੀਦਾ ਹੈ। ਜਾਂ ਦੂਜੇ ਲੋਕਾਂ ਵਰਕਰ, ਵਿਜੇਟਰ ਦੀ ਹੈਲਥ ਇੰਨਸ਼ੋਰਸ ਕਰਵਾਈ ਹੋਣੀ ਚਾਹੀਦੀ ਹੈ। ਸੀਬੋ ਨੂੰ ਇੱਕ ਕੰਮਰੇ ਦਾ ਘਰ ਮਿਲ ਗਿਆ ਸੀ। ਉਸ ਕੰਮਰੇ ਦੇ ਵਿੱਚੇ ਬਾਥਰੂਮ ਸੀ। ਸੀਨੀਅਰ ਸੈਂਟਰ ਵਿੱਚ ਵੀ ਹਸਪਤਾਲ ਵਾਂਗ ਹੀ ਦੇਖ਼-ਭਾਲ ਕਰਦੇ ਹਨ। ਜ਼ਿਆਦਾ ਬਿਮਾਰ ਨੂੰ ਡਾਕਟਰ ਵੀ ਦੇਖ਼ਣ ਆਉਂਦੇ ਸਨ। ਉਸ ਤੋਂ ਆਪਣੇ-ਆਪ ਉਠਿਆ ਨਹੀਂ ਜਾਂਦਾ ਸੀ। ਇਸੇ ਲਈ ਨਰਸ ਉਸ ਨੂੰ ਦੋ ਬਾਰ ਦਿਨ ਵਿੱਚ ਦੇਖ਼ਣ ਆਉਂਦੀ ਸੀ। ਇੱਕ ਬਾਰ ਸਫ਼ਾਈ ਕਰਨ ਵਾਲੇ ਆਉਂਦੇ ਸੀ। ਖਾਂਣਾਂ ਖੁਵਾਉਣ ਵਾਲੇ ਤਿੰਨ ਟਾਇਮ ਆਉਂਦੇ ਸਨ। ਉਸ ਕੋਲ ਘੰਟੀ ਰੱਖੀ ਹੋਈ ਸੀ। ਲੋੜ ਸਮੇਂ ਉਹ ਵੱਜਾ ਦਿੰਦੀ ਸੀ। ਝੱਟ ਕੋਈ ਨਰਸ, ਹਿਲਪਰ ਹਾਜ਼ਰ ਹੋ ਜਾਂਦੇ ਸੀ। ਭਾਗ ਸੀਬੋ ਨੂੰ ਕਦੇ ਦੇਖ਼ਣ ਨਹੀਂ ਗਿਆ ਸੀ। ਉਸ ਨੇ ਹੁਣ ਸੀਬੋ ਤੋਂ ਕੀ ਲੈਣਾਂ ਸੀ? ਸੀਬੋ ਦੀ ਜੁਵਾਨੀ ਢੱਲ ਗਈ ਸੀ। ਕਿਸੇ ਕੰਮ ਦੀ ਨਹੀਂ ਰਹੀ ਸੀ। ਬਿਮਾਰ ਨੂੰ ਭੁੱਖ ਤਾਂ ਲੱਗਦੀ ਹੈ। ਭਾਵੇਂ ਮੰਜੇ ਉਤੇ ਹੀ ਬੈਠਾ ਹੋਵੇ। ਬੱਚੇ ਤੇ ਬੁੱਢੇ ਵਿੱਚ ਬਹੁਤਾ ਫ਼ਰਕ ਨਹੀਂ ਹੁੰਦਾ। ਦੋਂਨਾਂ ਦੀ ਸੰਭਾਂਲ ਕਿਸੇ ਹੋਰ ਨੂੰ ਕਰਨੀ ਪੈਂਦੀ ਹੈ। ਬੱਚੇ ਤੇ ਬੁੱਢੇ ਦੀ ਮੱਤ ਵੀ ਇਕੋ ਜਿੰਨੀ ਹੁੰਦੀ ਹੈ।

ਗੈਰੀ ਕਦੇ ਮਾਂ ਨੂੰ ਦੇਖ਼ਣ ਨਹੀਂ ਆਇਆ ਸੀ। ਸੁੱਖੀ ਹਰ ਰੋਜ਼ ਦੁਪਿਹਰ ਨੁੰ ਆਉਂਦੀ ਸੀ। ਘਰੋਂ ਖਾਂਣਾਂ ਬੱਣਾਂ ਲਿਉਂਦੀ ਸੀ। ਉਸ ਨੂੰ ਖੁਵਾਉਣ ਦੀ ਕੋਸ਼ਸ਼ ਕਰਦੀ ਸੀ। ਸੁੱਖੀ ਨੂੰ ਦੇਖ਼ ਕੇ, ਉਹ ਗੈਰੀ ਬਾਰੇ ਕਹਿੰਦੀ ਸੀ, " ਗੈਰੀ ਕਿਥੇ ਹੈ? ਕੀ ਉਹ ਨਹੀਂ ਆਇਆ? ਤੂੰ ਉਸ ਨੂੰ ਮੇਰੇ ਕੋਲ ਆਉਣ ਨਹੀਂ ਦਿੰਦੀ। " " ਮੇਰੇ ਰੋਕਿਆਂ, ਕੀ ਉਹ ਰੁੱਕ ਸਕਦਾ ਹੈ? ਜੇ ਉਹ ਮੇਰੇ ਬੱਸ ਵਿੱਚ ਹੋਵੇ। ਤੇਰੇ ਕੋਲ ਹੀ ਛੱਡ ਦੇਵਾਂ। ਘਰ ਵੀ ਬੱਚਿਆਂ ਨਾਲ ਲੱੜਦਾ ਹੈ। " " ਉਨਾਂ ਨਾਲ ਤੁਹੀਂ ਲੁੱਤੀਆਂ ਲਾ ਕੇ ਲੜਾਉਂਦੀ ਹੈਂ। ਤੂੰ ਤਾਂ ਸਾਰੀ ਦਿਹਾੜੀ ਘਰ ਨਹੀਂ ਵੜਦੀ। ਉਹ ਨਿਆਣੇ ਸੰਭਾਂਲਦਾ ਅੱਕ ਜਾਂਦਾ ਹੈ। "

" ਬੀਜੀ ਮੈਂ ਨੌਕਰੀ ਕਰਨ ਤਾਂ ਜਾਂਣਾਂ ਹੀ ਹੈ। ਮੈਂ ਗੈਰੀ ਨੂੰ ਕਹਾਂਗੀ, " ਤੁਸੀਂ ਮਿਲਣ ਨੂੰ ਸੱਦਿਆ ਹੈ। ਉਹ ਅੱਗਲੀ ਬਾਰ ਮੇਰੇ ਨਾਲ ਜਰੂਰ ਆਵੇਗਾ। ਦਲੀਆ ਖਾ ਲਵੋ। ਗੱਲਾਂ ਬਆਦ ਵਿੱਚ ਕਰਾਂਗੇ। " ਸੀਬੋ ਨੇ ਦਲੀਏ ਵਾਲੀ ਕੌਲੀ ਵਿੱਚ ਜਾਂਣ ਕੇ ਹੱਥ ਮਾਰਿਆ। ਕੌਲੀ ਡਿੱਗਣ ਨਾਲ ਦਲੀਆਂ ਫ਼ਰਸ਼ ਉਤੇ ਡੁਲ ਗਿਆ। ਸੀਬੋ ਨੇ ਕਿਹਾ, " ਤੂੰ ਹੀਂ ਤਾਂ ਮੇਰੇ ਪੁੱਤਰ ਉਤੇ ਜਾਦੂ ਕੀਤਾ ਹੋਇਆ ਹੈ। ਉਸ ਨੂੰ ਉਂਗਲ ਉਤੇ ਨੱਚਾਉਂਦੀ ਹੈ। ਉਹ ਵੀ ਜ਼ੋਰੂ ਦਾ ਗੁਲਾਮ ਬੱਣਿਆ ਹੋਇਆ ਹੈ। ਉਸ ਨੂੰ ਜ਼ਨਾਨੀ ਤੋਂ ਬਗੈਰ ਕੁੱਝ ਹੋਰ ਨਹੀਂ ਦਿਸਦਾ। ਮਾਪੇਂ ਜਾਂਣ ਜਿਥੇ ਜਾਂਦੇ ਹਨ। ਬਹੂ ਆ ਕੇ ਮੁੰਡੇ ਨੂੰ ਪੱਟ ਲੈਦੀ ਹੈ। ਮਾਪਿਆਂ ਦੀ ਨਹੀਂ ਚੱਲਦੀ। ਜਿਵੇਂ ਮੈਨੂੰ ਘਰੋਂ ਕੱਢ ਦਿੱਤਾ ਹੈ। ਬੁੱਢੇ ਬੰਦੇ ਨਾਲ ਇਸੇ ਤਰਾਂ ਹੁੰਦੀ ਹੈ। ਘਰ ਦੀਆਂ ਜੁੰਮੇਬਾਰੀ, ਕੰਮ ਛੱਡਣ ਨਾਲ ਇੱਜ਼ਤ ਘੱਟ ਜਾਂਦੀ ਹੈ। ਉਸ ਦੀ ਘਰ ਵਿੱਚ ਲੋੜ ਨਹੀਂ ਰਹਿਦੀ। ਘਰ ਦੇ ਜੀਅ ਬਾਤ ਨਹੀਂ ਪੁੱਛਦੇ।

ਸੁੱਖੀ ਨੇ ਘਰ ਕੇ, ਗੈਰੀ ਨੂੰ ਦੱਸਿਆ, ਬੀਜੀ ਤੁਹਾਨੂੰ ਦੇਖ਼ਣਾਂ ਚਹੁੰਦੀ ਹੈ। ਉਸ ਨੂੰ ਮਿਲ ਆਉਣਾਂ। ਬਾਹਰ ਘਾਹ ਕੱਟਣ ਵਾਲਾ ਹੈ। ਜਰੂਰੀ ਨਹੀਂ, ਹਰ ਬਾਰ ਮੈਂ ਹੀ ਘਾਹ ਵੀ ਕੱਟਾਂ। ਤੁਸੀ ਵੀ ਕੋਈ ਕੰਮ ਕਰ ਲਿਆ ਕਰੋ। " " ਇਹੋ ਜਿਹੇ ਕੰਮ ਤੂੰ ਹੀ ਕਰ ਸਕਦੀ ਹੈ। ਤੈਨੂੰ ਕੰਮ ਕਰਨ ਨੂੰ, ਮਾ...ਪਿਆਂ ਦੀ ਸੰਭਾਲ ਕਰਨ ਨੂੰ ਹੀ ਲਿਆਂਦਾ ਹੈ। ਮੇਰੇ ਕੋਲ ਸਮਾਂ ਨਹੀਂ ਹੈ। ਮੈਂ ਜਿਮ ਚੱਲਿਆਂ ਹਾਂ। " " ਜੇ ਇੱਕ ਦਿਨ ਜਿਮ ਨਹੀਂ ਜਾਵੋਗੇ। ਕੋਈ ਫ਼ਰਕ ਨਹੀਂ ਪੈਂਦਾ। ਪੁੱਤ ਨੂੰ ਦੇਖ਼ ਕੇ, ਬਿਮਾਰ ਮਾਂ ਨੂੰ ਹੌਸਲਾ ਮਿਲ ਜਾਵੇਗਾ। " " ਡਾਕਟਰ, ਨਰਸਾਂ ਹੌਸਲਾ ਦੇਣ ਨੂੰ ਹੈਗੇ ਨੇ। ਤੂੰ ਛੋਟੇ ਦੇ ਸਕੂਲ ਵੀ ਜਾ ਆਵੀ। ਸਕੂਲੋਂ ਫੋਨ ਆਇਆ ਸੀ। ਪੜ੍ਹਾਈ ਵਿੱਚ ਧਿਆਨ ਨਹੀਂ ਦਿੰਦਾ। " " ਸ਼ਾਮ ਨੂੰ ਤੁਸੀਂ ਬੱਚਿਆਂ ਕੋਲ ਹੁੰਦੇ ਹੋ। ਇੰਨਾਂ ਨੂੰ ਅੱਧਾ ਘੰਟਾ ਪੜ੍ਹਨ ਬੈਠਿਆ ਕਰੋ। ਅੱਗੇ ਬੀਜੀ ਤੋਂ ਡਰਦੇ, ਨਿਆਣੇ ਖਿਲਾਰਾ ਨਹੀਂ ਪਾਉਂਦੇ ਸਨ। ਹੁਣ ਘਰ ਵਿੱਚ ਕੋਈ ਚੀਜ਼ ਥਾਂ ਸਿਰ ਨਹੀਂ ਹੈ। ਮੈਂ ਬੀਜੀ ਨੂੰ ਘਰ ਹੀ ਲੈ ਆਉਣਾਂ ਹੈ। " ਗੈਰੀ ਨੇ ਕਿਹਾ, " ਗਰੈਡ ਮਾਂ ਨੂੰ ਉਥੇ ਹੀ ਰੱਖਣਾਂ ਹੇ। ਘਰ ਰੌਲਾ ਬਹੁਤ ਪਾਉਂਦੀ ਹੈ। " ਕਿਮ ਨੇ ਕਿਹਾ, " ਸਟਿਪ ਮੰਮ, ਜੇ ਤੁਸੀ ਗਰੈਡ ਮਾਂ ਨੂੰ ਮਿਸ ਕਰਦੇ ਹੋ। ਰਾਤ ਨੂੰ ਉਸੇ ਕੋਲ ਸੌਂ ਜਾਇਆ ਕਰੋ। ਹੁਣ ਭੁੱਖ ਬਹੁਤ ਲੱਗੀ ਹੈ। ਖਾਂਣ ਲਈ ਪੀਜ਼ਾ ਚਾਹੀਦਾ ਹੈ। ਹੁਣ ਗਰੈਡ ਮਾਂ ਲਈ ਅਲੱਗ ਵੈਜ਼ੀ ਪੀਜ਼ਾ ਨਹੀਂ ਮਗਾਉਣਾਂ ਪਵੇਗਾ। " ਬੱਚਿਆਂ ਨੇ ਸ਼ਾਮ ਨੂੰ ਪੀਜ਼ਾ ਖਾ ਲਿਆ।

ਸੁੱਖੀ ਵੇਲੇ ਨਾਲ ਵਿਹਲੀ ਹੋ ਗਈ ਸੀ। ਖਾਂਣਾਂ ਬੱਣਾਉਣ ਤੇ ਭਾਂਡੇ ਧੋਣ ਤੋਂ ਬਚ ਗਈ ਸੀ। ਤਿੰਨੇ ਬੱਚੇ ਇਕੋ ਟੀਵੀ ਉਤੇ ਗੇਮ ਖੇਡ ਰਹੇ ਸਨ। ਸੁੱਖੀ ਗੈਰੀ ਦੇ ਕੰਮਰੇ ਤੋਂ ਪਰੇ, ਸੀਬੋ ਦੇ ਕੰਮਰੇ ਵਿੱਚ ਸੌਣ ਚੱਲੀ ਗਈ ਸੀ। ਗੈਰੀ ਨੂੰ ਬਰਦਾਸਤ ਕਰਨਾਂ ਔਖਾ ਹੋ ਗਿਆ। ਉਸ ਨੇ ਸੁੱਖੀ ਨੂੰ ਪੁੱਛਿਆ, " ਇਹ ਕੀ ਡਰਾਮਾਂ ਹੈ? ਮੰਮੀ ਦੇ ਕੰਮਰੇ ਵਿੱਚ ਕਿਉਂ ਸੌ ਗਈ? " " ਮੇਰੀ ਆਪਦੀ ਮਰਜ਼ੀ ਹੈ। ਆਪਦਾ ਘਰ ਹੈ। ਜਿਥੇ ਦਿਲ ਕਰੇਗਾ ਸੌਂਵਾਂਗੀ। " " ਤੇਰੀ ਮਰਜ਼ੀ ਹਰ ਥਾਂ ਨਹੀਂ ਪੁਗਣੀ। " " ਮੈਂ ਤਾਂ ਆਪਦੇ ਘਰ ਵਿੱਚ ਹੀ ਹਾਂ। ਤੂੰ ਮੋਟਲ ਵਿੱਚ ਦਿਨੇ ਹੀ ਜਾ ਕੇ ਸੌਂ ਜਾਂਦਾ ਹੈ। " " ਬਕਬਾਸ ਨਾਂ ਕਰ। ਤੈਨੂੰ ਕਿਹਨੇ ਦੱਸਿਆ ਹੈ? " " ਕਿਸੇ ਔਰਤ ਨਾਲ ਕੰਮਰੇ ਵਿੱਚ ਜਾਂਦਿਆਂ, ਮੈਂ ਆਪ ਦੇਖੀਆ ਸੀ। " " ਮੇਰੇ ਕੋਲੋ ਛਿੱਤਰ ਨਾਂ ਖਾਂ ਲਈ। ਜੇ ਮੈਂ ਕੁੱਝ ਕਹਿੰਦਾ ਨਹੀਂ ਹਾਂ। ਸਿਰ ਚੜ੍ਹੀ ਜਾਂਦੀ ਹੈ। ਟੈਕਸੀ ਡਰਾਇਵਰ ਨੂੰ ਸਮਾਨ, ਉਥੇ ਉਤਾਰ ਕੇ ਆਉਣਾਂ ਪੈਂਦਾ ਹੈ। ਜਿਥੇ ਉਹ ਟੈਕਸੀ ਰਿਟ ਵਾਲਾ ਕਹੇ। ਤੂੰ ਘਰ ਬੈਠੀ ਗੱਲਾਂ ਬੱਣਾਈ ਜਾਂਦੀ ਹੈ। ਉਠ ਕੇ ਕੰਮਰੇ ਵਿੱਚ ਪੈਜਾ। ਕਿਤੇ ਬੱਚਿਆਂ ਮੂਹਰੇ ਜਲੂਸ ਨਾਂ ਕੱਢਾ ਲਈ। ਮੇਰੇ ਕੋਲ ਬਹੁਤਾ ਸਮਾਂ ਨਹੀਂ ਹੈ। ਟੈਕਸੀ ਲੈ ਕੇ ਜਾਂਣਾਂ ਹੈ। ਮੈਂ ਪੀਜ਼ਾ ਨਹੀਂ ਖਾਂਦਾ। ਪਹਿਲਾਂ ਮੇਰੇ ਲਈ ਰੋਟੀਆਂ ਲਾ ਦੇ। " " ਮੇਰਾ ਚਿਤ ਠੀਕ ਨਹੀਂ ਹੈ। ਮੇਰੇ ਕੋਲੋ ਰੋਟੀਆਂ ਨਹੀਂ ਬੱਣਦੀਆਂ। " " ਪਹਿਲਾਂ ਤੇਰਾ ਚਿਤ ਹੀ ਠੀਕ ਕਰ ਦਿਆ। ਸਾਲੀ ਨਖ਼ਰੇ ਇਉ ਕਰਦੀ ਹੈ। ਜਿਵੇਂ ਕੁਆਰੀ ਕੁੜੀ ਹੋਵੇ। ਹੁਣੇ ਤੇਰੀਆਂ ਸਾਰੀਆਂ ਨਵਜ਼ਾ ਚੱਲਣ ਲਾ ਦਿੰਦਾ ਹਾਂ। " ਦੋ ਕੁਵਿੰਟਲ ਦਾ ਗੈਰੀ 50 ਕਿਲੋ ਦੀ ਸੁੱਖੀ ਦੀ ਹਿੱਕ ਉਤੇ ਬੈਠ ਗਿਆ। ਸੁੱਖੀ ਦਾ ਸਾਹ ਘੁੱਟਣ ਲੱਗਾ। ਗੈਰੀ ਨੇ, ਸੁੱਖੀ ਦੇ ਦੋਂਨਾਂ ਕੰਨਾਂ ਉਤੇ ਦੋ-ਦੋ ਚਪੇੜਾ ਮਾਰੀਆਂ। ਸੁੱਖੀ ਰੋਣ ਲੱਗ ਗਈ ਸੀ। ਗੈਰੀ ਉਸ ਨਾਲ ਹੱਥੋ ਪਾਈ ਕਰੀ ਜਾ ਰਿਹਾ ਸੀ। ਬਿਡ ਉਤੇ ਗੁਮਗੁਥਾ ਹੋ ਰਹੇ ਸਨ। ਸੁੱਖੀ ਜਿੰਨਾਂ ਉਸ ਤੋਂ ਬਚਣ ਦੀ ਕੋਸ਼ਸ਼ ਕਰ ਰਹੀ ਸੀ। ਉਹ ਉਨਾਂ ਹੀ ਉਸ ਨੂੰ ਮਦੋਲ ਰਿਹਾ ਸੀ। ਅੱਗੇ ਵੀ ਇਸੇ ਤਰਾਂ ਗੈਰੀ, ਸੁੱਖੀ ਦਾ ਬਲਾਤਕਾਰ ਕਰਦਾ ਸੀ। ਉਸ ਦੀ ਖਾਂਹਸ਼ ਦੇ ਖਿਲਾਫ਼, ਉਸ ਨਾਲ ਧੱਕੇ ਨਾਲ ਸਰੀਰਕ ਸਬੰਧ ਕਰਦਾ ਸੀ। ਬਹੁਤ ਘੱਟ ਔਰਤਾਂ ਨੇ, ਪ੍ਰੇਮੀ, ਪਤੀ ਦੇ ਵਿਰੁਧ ਬਲਾਤਕਾਰ ਦੇ ਕੇਸ ਦਰਜ ਕਰਾਏ ਹਨ। ਪ੍ਰੇਮੀ, ਪਤੀ ਆਂਮ ਮਰਦ ਨਾਲੋਂ ਵੀ ਬਹੁਤ ਬੁਰੀ ਹਾਲਤ ਔਰਤ ਦੀ ਕਰਦੇ ਹਨ। ਪ੍ਰੇਮੀ, ਪਤੀ ਦੇ ਖਿਲਾਫ਼ ਔਰਤ ਅਵਾਜ਼ ਨਹੀਂ ਉਠਾਉਂਦੀ। ਔਰਤ ਨੂੰ ਗੱਲ਼ਤ ਫੈਮੀ ਹੈ, ਕਿ ਉਹ ਐਸੇ ਮਰਦ ਪ੍ਰੇਮੀ, ਪਤੀ ਦੀ ਜਾਇਦਾਦ ਹੈ। ਸਵੇਰੇ ਉਠ ਕੇ ਸੁੱਖੀ ਨੇ ਆਪਦਾ ਚੇਹਰਾ ਸ਼ੀਸ਼ੇ ਵਿੱਚ ਦੇਖਿਆ। ਸੁੱਜਿਆ ਪਿਆ ਸੀ। ਬੁੱਲ, ਗੱਲਾਂ ਉਤੇ ਗੈਰੀ ਨੇ ਦੰਦੀਆਂ ਵੱਡੀਆਂ ਹੋਈਆਂ ਸਨ। ਖੂਨ ਨਿੱਕਲਿਆ ਹੋਇਆ ਸੀ। ਉਹ ਉਸੇ ਤਰਾ ਕੰਮ ਉਤੇ ਚਲੀ ਗਈ।

 
 

Comments

Popular Posts