ਭਾਗ 4 ਖੱਟੀਆਂ ਤੇ ਮਿੱਠੀਆਂ ਕੈਂਡੀਆਂ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਇਕੋ ਬ੍ਰਾਂਡ ਦੇ ਰੈਪਰਾਂ ਵਿਚ ਖੱਟੀਆ ਤੇ ਮਿੱਠੀਆਂ ਕੈਂਡੀਆਂ ਹੁੰਦੀਆਂ ਹਨ

ਸੁੱਖੀ ਦੇ ਦੇਵਰ ਗੈਰੀ ਨੂੰ ਲੱਗਦਾ ਸੀ। ਭਾਬੀ ਦੀ ਭੈਣ ਦੇਵੀ ਭਾਬੀ ਵਾਂਗ ਛੱਮ-ਛੱਮ ਕਰਦੀ ਫਿਰੇਗੀ। ਜਿਵੇਂ ਭਾਬੀ ਬਾਏ ਹੱਥ ਨਾਲ ਅੱਖਾਂ ਮੀਚ ਕੇ, ਸਾਰੇ ਕੰਮ ਕਰਦੀ ਹੈ। ਦੋ-ਦੋ ਨੌਕਰੀਆਂ ਕਰਦੀਆਂ ਹੈ। ਵੀਰਾ ਲਾਡ ਸਾਹਿਬ ਬੱਣਿਆਂ ਬੈਠਾ ਹੁੰਦਾ ਹੈ। ਉਵੇਂ ਹੀ ਉਸ ਦੀ ਭੈਣ ਹੋਵੇਗੀ। ਮੈਂ ਵੀਰੇ ਵਾਂਗ ਐਸ਼ ਕਰਾਂਗਾ। ਇਕੋ ਬ੍ਰਾਂਡ ਦੇ ਰੈਪਰਾਂ ਵਿਚ ਖੱਟੀਆਂ ਤੇ ਮਿੱਠੀਆਂ ਕੈਂਡੀਆਂ ਹੁੰਦੀਆਂ ਹਨ। ਸੁੱਖੀ ਦੀ ਭੈਣ ਤਾਂ ਇੱਕ ਲਾਂਘ ਪੱਟ ਕੇ ਦੂਜਾ ਪੈਰ ਮਜ਼ਾਜ ਨਾਲ, ਦੂਜੇ ਪੈਰ ਨੂੰ ਪੁੱਛ ਕੇ ਧਰਦੀ ਸੀ। ਚੂਲੇ ਦੇ ਲਾਗੇ ਨਹੀਂ ਜਾਂਦੀ ਸੀ। ਰੋਟੀਆਂ ਪੱਕਾਂਉਣ ਲੱਗਦੀ ਤਾਂ ਭਾਰਤ ਦਾ ਨਕਸ਼ਾਂ ਬੱਣਾਂ ਕੇ, ਕੱਚੀਆਂ, ਮੋਟੀਆਂ ਸਾੜ ਕੇ ਮੂਹਰੇ ਰੱਖ ਦਿੰਦੀ ਸੀ। ਸਬਜ਼ੀ ਦਾਲ ਸਾੜ ਦਿੰਦੀ ਸੀ। ਹਾਰ ਕੇ ਸੁੱਖੀ ਦਾ ਜੀਜਾ ਜੀ ਆਪ ਸਬਜ਼ੀ ਬੱਣਾਂਉਣ ਲੱਗ ਗਿਆ ਸੀ। ਜੇ ਕਿਤੇ ਉਹ ਚੂਲੇ ਨੇੜੇ ਵੀ ਜਾਂਦੀ ਸੀ। ਗੈਰੀ ਉਸ ਨੂੰ ਫੜ ਕੇ ਸੋਫ਼ੇ ਤੇ ਬੈਠਾ ਦਿੰਦਾ ਸੀ। ਦੇਵੀ ਤੋਂ ਨੌਕਰੀ ਹੁੰਦੀ ਨਹੀਂ ਸੀ। ਜੇ ਕਿਤੇ ਕੰਮ ਤੇ ਲੱਗੀ ਵੀ ਸੀ। ਲੋਕਾਂ ਨਾਲ ਗਾਲ਼ੋ-ਗਾਲ਼ੀ ਹੋ ਕੇ ਆ ਜਾਂਦੀ ਸੀ। ਘਰ ਨੂੰ ਲੜਾਈ ਦਾ ਮੈਂਦਾਨ ਬੱਣਾਂ ਰੱਖਿਆ ਸੀ। ਵਿਹਲੀ ਨੂੰ ਕੋਈ ਕੰਮ ਨਹੀਂ ਸੁਜਦਾ ਸੀ। ਸੋਚਾਂ ਸੋਚਦੀ ਰਹਿੰਦੀ ਸੀ। ਅੱਜ ਕਿਹੜੀ ਗੱਲ ਤੋਂ ਸਿਆਪਾ ਪਾਇਆ ਜਾਵੇ? ਦਰ ਵੜਦੇ ਨੁੰ ਕੋਈ ਸ਼ੋਸ਼ਾ ਛੱਡ ਦਿੰਦੀ ਸੀ। ਕਿਹਨੇ ਛਿੱਕ ਮਾਰੀ? ਕੌਣ ਕਿੰਨੀ ਬਾਰ ਬਾਥਰੂਮ ਗਿਆ? ਕੌਣ ਘਰ ਆਇਆ? ਕਿਹਨੇ ਕੀ ਗੱਲ ਕੀਤੀ? ਕੀ ਖਾਦਾ? ਬੱਚੇ ਕਿੰਨੀ ਬਾਰ ਲੜੇ? ਗੈਰੀ ਦਾ ਸਿਰ ਖਾ ਜਾਂਦੀ ਸੀ। ਗੈਰੀ ਨੂੰ ਬਾਰ-ਬਾਰ ਕੰਮ ਤੇ ਹੀ ਫੋਨ ਕਰਕੇ ਗੱਲਾਂ ਦੱਸੀ ਜਾਂਦੀ ਸੀ। ਸੈਕਟਰੀ ਵਾਂਗ ਫੋਨ ਤੇ ਮੈਸਜ਼ ਛੱਡੀ ਜਾਂਦੀ ਸੀ। ਚੂਲਾ ਚੌਕਾਂ ਕਰਦੀ ਨਹੀਂ ਸੀ। ਗੱਲਾਂ ਕਰਨ ਨੂੰ ਬੀਹਾਂ ਵਰਗੀ ਸੀ। ਪਤੀ ਗੈਰੀ 14 ਘੰਟਿਆਂ ਪਿਛੋਂ ਜਾਬ ਕਰਕੇ ਘਰ ਵੜਦਾ ਸੀ। ਪਤਨੀ ਕੋਲੋ ਡਰਦਾ, ਸਿਧਾ ਬਾਥਰੂਮ ਵਿੱਚ ਜਾ ਵੜਦਾ ਸੀ। ਜਦੋਂ ਗੈਰੀ ਪਿਛਲੇ ਡੋਰ ਵਿਚੋਂ ਦੀ ਸ਼ਾਮੀ ਫਿਰ ਬਾਹਰ ਜਾਂਣ ਲੱਗਦਾ ਸੀ। ਦੇਵੀ ਢਾਕਾਂ ਤੇ ਹੱਥ ਧਰ ਕੇ ਖੜ੍ਹ ਜਾਂਦੀ ਸੀ। ਉਹ ਕਹਿੰਦੀ ਸੀ, " ਤੜਕੇ ਦਾ ਨਿੱਕਲਿਆਂ, ਹੁਣ ਮੂੰਹ ਹਨੇਰੇ ਮਸਾ ਘਰ ਵੜਿਆਂ ਹੈ। ਹੁਣ ਕਿਧਰ ਨੂੰ ਮੂੰਹ ਚੱਕਿਆ ਹੈ। ਅਜੇ ਦਾਲ ਸਬਜ਼ੀ ਬਣਾਂਉਣ ਵਾਲੀ ਹੈ। ਤੂੰ ਤੇ ਤੇਰੀ ਮਾਂ ਮੇਰੀ ਬੱਣਾਂਈ ਦਾਲ-ਰੋਟੀ ਪਸੰਦ ਨਹੀਂ ਕਰਦੇ। ਇਹ ਬੱਚੇ ਵੀ ਤੇਰੇ ਵਰਗੇ ਹਨ। ਜੁਆਕ ਭੁੱਖੇ ਬੈਠੇ ਹਨ। " " ਮੈਂ ਤਾਂ ਗੱਡੀ ਵਿੱਚ ਤੇਲ ਪਵਾਉਣ ਚੱਲਿਆਂ ਹਾਂ। ਬੱਚਿਆਂ ਨੂੰ ਜੂਸ ਦੁੱਧ ਦਾ ਗਿਲਾਸ ਦੇ ਦੇ। " ਘਰ ਮੁੜਦੇ ਨੂੰ ਦੇਵੀ ਗੁਟਕਾ ਲਈ ਬੈਠੀ ਹੁੰਦੀ ਸੀ। ਨਿਆਣੇ ਡੈਡੀ ਦੇ ਦੁਆਲੇ ਹੋ ਜਾਂਦੇ ਸਨ। ਚੌਲਾਂ ਦਾ ਪਤੀਲਾ ਧਰ ਕੇ, ਗੈਰੀ ਸਿੰਖ ਵਿੱਚ ਪਏ ਭਾਂਡੇ ਮਾਜ਼ਣ ਲੱਗ ਜਾਂਦਾ ਸੀ। ਖੜਕਾ ਸੁਣ ਕੇ ਦੇਵੀ ਕੋਲ ਆ ਕੇ ਕਹਿੰਦੀ ਸੀ, " ਭਾਡੇ ਕਿਉਂ ਭੰਨਦਾ ਹੈ? ਜੇ ਗੁੱਸਾ ਮੇਰੇ ਤੇ ਹੈ। ਕੱਢ ਲੈ। ਭਾਂਡੇ ਕਿਉਂ ਤੋੜਦਾ ਹੈਂ?ਜੇ ਨਹੀਂ ਮਾਂਜ਼ੇ ਜਾਂਦੇ ਮੰਮੀ ਜੀ ਨੂੰ ਸੱਦਲਾ। ਮਾਂ-ਪੁੱਤ ਕੰਮ ਵੰਡ ਲਿਆ ਕਰੋ। " ਗੈਰੀ ਦਾ ਦਿਲ ਤਾਂ ਕਰਦਾ ਸੀ। ਸਿਰ ਤੇ ਮਾਰ ਕੇ ਪਤੀਲਾ, ਸਿਰ ਭੰਨ ਦਿਆ। " ਉਸ ਨੇ ਜੁਆਬ ਦਿੱਤਾ, " ਹੱਥ ਵਿਚੋਂ ਛੁੱਟ ਜਾਂਦੇ ਹਨ। ਤੂੰ ਪਾਠ ਪੂਰਾ ਕਰ ਲੈ। ਭਾਂਡਿਆਂ ਦਾ ਫ਼ਿਕਰ ਨਾਂ ਕਰ। " ਜੇ ਕਿਤੇ ਬਿਚਾਰਾ ਕਿਸੇ ਨਾਲ ਦੁੱਖ ਸਾਂਝਾ ਕਰਦਾ ਸੀ। ਅੱਗਲਾ ਮੂਹਰਿਉ ਕਹਿੰਦਾ ਸੀ, " ਤੇਰੀ ਘਰਵਾਲੀ ਤਾਂ ਭਗਤਣੀ, ਨਿਰੀ ਗਊ, ਸਿਧੀ ਸਾਧੀ ਸਾਧਣੀ ਹੈ। ਜੇ ਉਸ ਨੂੰ ਕੰਮ ਨਹੀਂ ਔੜਦਾ। ਆਪ ਕੰਮ ਕਰ ਲਿਆ ਕਰ। ਕਿਹੜਾ ਕੁੱਝ ਘਸ ਜੂ?"

ਛੋਟਾ ਮੁੰਡਾ ਬੱਬੂ ਰੋਣ ਲੱਗ ਗਿਆ ਸੀ। ਉਸ ਨੇ ਆਪਦੇ ਉਤੇ ਦੁੱਧ ਡੋਲ ਲਿਆ। ਦੇਵੀ ਕਿਚਨ ਵਿਚ ਖ਼ਾਲੀ ਗਲਾਸ ਰੱਖਣ ਗਈ ਸੀ। ਡੋਲਿਆ ਦੁੱਧ ਸਾਫ਼ ਕਰਨ ਨੂੰ ਤੌਲੀਆਂ ਵੀ ਲੈਣ ਗਈ ਸੀ। ਗੈਰੀ ਨੇ ਮੁੰਡਾ ਰੋਂਦਾ ਸੁਣਿਆਂ। ਦੇਵੀ ਨੂੰ ਕਿਚਨ ਵਿੱਚ ਦੰਦੀਆਂ ਕੱਢਦੀ ਨੂੰ ਦੇਖ਼ਿਆ। ਗੈਰੀ ਨੂੰ ਬਹੁਤ ਗੁੱਸਾ ਆਇਆ। ਉਸ ਨੇ ਕਿਹਾ, " ਤੂੰ ਇਥੇ ਕੀ ਕਰਦੀ ਹੈ? ਮੈਂ ਚਿਕਨ, ਚੌਲ ਬਣਾਂ ਰਿਹਾਂ ਹੈ। ਤੇਰੇ ਕੋਲੋ ਜੁਆਕ ਨਹੀਂ ਸਾਂਭੇ ਜਾਂਦੇ। ਇਥੇ ਕੀ ਕਰਦੀ ਹੈ? ਉਹ ਕਿਉਂ ਰੋਂਦਾ ਹੈ? " ਗੈਰੀ ਬੱਬੂ ਵੱਲ ਚੱਲਿਆ ਗਿਆ। ਜਿਉਂ ਹੀ ਉਸ ਨੇ ਗਲੀਚੇ ਤੇ ਦੁੱਧ ਡੁੱਲਿਆ ਦੇਖਿਆ। ਉਸ ਨੇ ਦੇਵੀ ਦੀਆਂ ਗੱਲ਼ਾਂ ਤੇ ਚਾਰ ਚਪੇੜਾਂ ਮਾਰ ਦਿੱਤੀਆਂ। ਚਿੱਟੀਆਂ ਲਾਲ ਗੱਲ਼ਾਂ ਤੇ ਚਪੇੜਾ ਦੇ ਨੀਲ ਪੈ ਗਏ ਸਨ। ਦੇਵੀ ਨੇ ਕਿਹਾ, " ਮੇਰੇ ਚਪੇੜਾਂ ਕਿਉ ਮਾਰੀਆਂ ਹਨ? ਦੁੱਧ ਤਾਂ ਮੁੰਡੇ ਨੇ ਡੋਲਿਆ ਹੈ। " " 200 ਡਾਲਰ ਦਾ ਗਲੀਚਾ ਖ਼ਰਾਬ ਹੋ ਗਿਆ। ਦੁੱਧ ਡੋਲ ਕੇ, ਹੋਰ ਨੁਕਸਾਨ ਕਰ ਦਿੱਤਾ। ਸਾਲੀ ਮੂਹਰੇ ਬੋਲਦੀ ਹੈ। ਤੇਰੀ ਮਾਂ ਦੀ,,,,,।" ਉਸ ਨੇ ਲੱਕ ਨਾਲੋਂ ਬਿਲਟ ਖੋਲ ਲਈ ਸੀ। ਲੈਦਰ ਦੀ ਬਿਲਟ ਖਿੱਚ-ਖਿੱਚ ਕੇ ਪਿੱਠ ਤੇ ਮਾਰਨੀ ਸ਼ੁਰੂ ਕਰ ਦਿੱਤੀ ਸੀ। ਲੱਤਾਂ, ਬਾਂਹਾਂ ਨੀਲਿਆਂ ਹੋ ਗਈਆਂ ਸਨ। ਮਾਸ ਉਬਰ ਕੇ, ਗਟੋਲੀਆਂ ਬੱਣ ਰਹੀਆਂ ਸਨ। ਦੇਵੀ ਜ਼ਮੀਨ ਤੇ ਲਿੱਟ ਰਹੀ ਸੀ। ਸੱਪ ਵਾਂਗ ਮੇਲ਼ ਰਹੀ ਸੀ। ਜਦੋਂ ਖੱਬੇ ਪਾਸੇ ਬਿਲਟ ਮਾਰਦਾ ਸੀ। ਦਰਦ ਨਾਲ ਚੀਕਾਂ ਮਾਰਦੀ ਸੀ। ਦਰਦ ਹੋਰ ਸਹਿ ਨਾਂ ਸਕਣ ਕਾਰਨ, ਉਹ ਖੱਬਾ ਪਾਸ ਪਰਤ ਲੈਂਦੀ। ਜਦੋਂ ਉਧਰ ਬਿਲਟ ਮਾਰਦਾ ਸੀ। ਉਹ ਸੂਗੜਦੀ ਜਾਂਦੀ ਸੀ। ਕਦੇ ਪਿਠ ਕਰ ਦਿੰਦੀ ਸੀ। ਦੇਵੀ ਗਾਲਾਂ ਕੱਢੀ ਜਾਂਦੀ ਸੀ, " ਹਾਏ ਕੁੱਤਿਆ। ਤੂੰ ਹਰਾਂਮ ਦੀ ਔਲਾਦ ਹੈ। ਜੋ ਔਰਤ ਨੂੰ ਕੁੱਟਦਾ ਹੈ। ਤੈਨੂੰ ਸ਼ਰਮ ਨਹੀਂ ਆਉਂਦੀ। ਜੇ ਕੋਈ ਤੇਰੇ ਇਸੇ ਤਰਾਂ ਮਾਰੇ। ਹਾਏ ਤੇਰੀ ਮਾਂ ਵੀ ਮੈਨੂੰ ਨਹੀਂ ਛੱਡਾਉਂਦੀ। ਉਹ ਵੀ ਤਮਾਂਸ਼ਾ ਦੇਖ਼ਦੀ ਹੈ। " ਰੋਂਦੀ ਹੋਈ, ਬੋਲਦੀ ਦੇਖ਼ ਕੇ, ਇਸ ਤਰਾਂ ਲੱਗਦਾ ਸੀ। ਜਿਵੇਂ ਦੰਦੀਆਂ ਚੜ੍ਹਾਉਂਦੀ ਹੋਵੇ। ਗੈਰੀ ਨੂੰ ਉਸ ਦੀ ਦੰਦੀਆਂ ਚੜਾਉਂਦੀ ਸ਼ਕਲ ਦੇਖ਼ ਕੇ, ਹੋਰ ਗੁੱਸਾ ਆਉਂਦਾ ਸੀ। ਉਸ ਦੇ ਵਾਲ ਖੁੱਲ ਗਏ ਸਨ। ਖਿਲਰੇ ਵਾਲ ਨੇ ਕਮਲੀ ਵੀ ਕਰ ਲਈ ਸੀ। ਬਿਲਟ ਹੋਰ ਤੇਜ਼ ਦੇਵੀ ਦੇ ਸਰੀਰ ਉਤੇ ਵੱਜੀ ਜਾਂਦੀ ਸੀ। ਗੈਰੀ ਨੂੰ ਸਾਹ ਚੜ੍ਹ ਗਿਆ ਸੀ। ਗੁੱਸਾ ਅਜੇ ਵੀ ਠੰਡਾ ਨਹੀ ਹੋਇਆ ਸੀ। ਉਸ ਨੇ ਕਿਹਾ, " ਅਜੇ ਵੀ ਭੌਕੀ ਜਾਂਦੀ ਹੈ। ਕੁੱਤੇ ਦੀ ਪੂਛ ਸਿੱਧੀ ਨਹੀਂ ਹੁੰਦੀ। ਤੇਰੇ ਬਲ ਮੈਂ ਕੱਢਦਾਂ ਹਾਂ। ਤੈਨੂੰ ਦੱਸਦਾਂ ਹਾਂ। ਮੂਹਰੇ ਕਿਵੇਂ ਬੋਲੀਦਾ ਹੈ? ਜਦੋਂ ਬਿਲਟ ਟੁੱਟ ਗਈ। ਕੋਟ, ਸ਼ਰਟ ਟੰਗਣ ਵਾਲਾ, ਲੋਹੇ ਦਾ ਹੈਂਗਰ ਗੈਰੀ ਦੇ ਹੱਥ ਲੱਗ ਗਿਆ। ਗੈਰੀ ਦੇਵੀ ਨੂੰ ਕੁੱਟਦਾ ਹੰਭ ਗਿਆ। ਉਹ ਹੌਕਣ ਲੱਗ ਗਿਆ। ਦੇਵੀ ਦੇ ਥਾਂ-ਥਾਂ ਤੋਂ ਖੂਨ ਨਿੱਕਲਣ ਲੱਗ ਗਿਆ ਸੀ। ਦੇਵੀ ਬੋਲਣੋਂ ਗਾਲ਼ਾ ਕੱਢਣੋਂ ਨਹੀਂ ਹਟੀ ਸੀ। ਵੱਡੀ ਕੁੜੀ ਗੁੜੀਆਂ ਤੇ ਬੱਬੂ ਖੁੱਲੀਆਂ ਅੱਖਾ ਨਾਲ ਸਬ ਕੁੱਝ ਦੇਖ਼ ਰਹੇ ਸਨ। ਉਹ ਸਹਿਕੇ ਹੋਏ, ਸੋਫ਼ੇ ਤੇ ਬੈਠੇ ਸਨ। ਦੇਵੀ ਦੀ ਸੱਸ ਜਾ ਕੇ ਕੰਮਰੇ ਵਿੱਚ ਵੜ ਗਈ। ਉਹ ਕੀ ਕਰਦੀ? ਉਹ ਵੀ ਲੜਾਈ ਵਿੱਚ ਆ ਕੇ, ਪਹਿਲਾਂ ਹੱਟਾਉਂਦੀ ਹੁੰਦੀ। ਉਸ ਦੇ ਵੀ ਸੱਟਾ ਲੱਗਦੀਆਂ ਰਹਿੰਦੀਆਂ ਸੀ। ਹੁਣ ਉਸ ਤੋਂ ਹੋਰ ਕੁੱਟ ਨਹੀਂ ਖਾਦੀ ਜਾਂਦੀ ਸੀ। ਪਹਿਲਾਂ ਸੌਹੁਰੇ, ਪਤੀ ਤੋਂ ਬਥੇਰੇ ਛਿੱਤਰ ਖਾਂਦੇ ਹਨ। ਹੁਣ ਨੂੰਹ-ਪੁੱਤ ਤੋਂ ਹੋਰ ਛਿੱਤਰ ਨਹੀਂ ਖਾਂਦੇ ਜਾਂਦੇ। ਦੇਵੀ ਦੇ ਕੱਪੜੇ ਪਾਟ ਗਏ ਸਨ। ਨਗੇਜ਼ ਪਾਟੇ ਕੱਪੜਿਆਂ ਵਿਚੋਂ ਝਾਤੀਆਂ ਮਾਰ ਰਿਹਾ ਸੀ। ਗੈਰੀ ਦੇਵੀ ਨੂੰ ਪੌੜ੍ਹੀਆਂ ਉਤੋਂ ਦੀ ਖਿੱਚਦਾ ਹੋਇਆ, ਬੇਸਮਿੰਟ ਵਿੱਚ ਲੈ ਗਿਆ ਸੀ। ਉਸ ਦੇ ਕੱਪੜੇ ਉਤਰਨ ਲੱਗ ਗਿਆ ਸੀ। ਉਸ ਦੀਆਂ ਗੱਲਾਂ, ਬੁੱਲ ਦੰਦੀਆਂ ਵੱਡ-ਵੱਡ ਖਾ ਰਿਹਾ ਸੀ। ਦੇਵੀ ਖੂਨ ਨਾਲ ਲੱਥ-ਪੱਥ ਹੋ ਗਈ ਸੀ। ਗੈਰੀ ਦੇਵੀ ਨੂੰ ਜੱਫ਼ੀ ਵਿੱਚ ਲੈਂਦਾ ਸੀ। ਉਹ ਮੱਛੀ ਵਾਂਗ ਛੁੱਟ ਜਾਂਦੀ ਸੀ।

ਜਿਸ ਨੂੰ ਬੰਦਾ ਪਿਆਰ ਕਰਦਾ ਹੈ। ਉਸ ਵੱਲ ਝਾਕਦਾ ਹੈ। ਪਸੰਦ ਕਰਦਾ ਹੈ। ਬਿਡ ਤੇ ਲੈ ਕੇ ਜਾਂਦਾ ਹੈ। ਚੁੰਮਦਾ ਚੱਟਦਾ, ਸੈਕਸ ਕਰਦਾ ਹੈ। ਜੇ ਕਿਸੇ ਔਰਤ ਦੇ ਸਰੀਰ, ਮੂੰਹ, ਬੁੱਲਾਂ ਵਿਚੋਂ ਲਹੂ ਨਿੱਕਲ ਰਿਹਾ ਹੋਵੇ। ਸਾਰੇ ਪਿੰਡੇ ਤੇ ਨੀਲ ਪਏ ਹੋਣ। ਪਹਿਲਾਂ ਤੀਵੀਂ ਨੂੰ ਕੁੱਟ ਲਿਆ। ਫਿਰ ਉਸ ਉਤੇ ਪਿਆਰ ਦੀ ਹੈਸੀਅਤ ਨਾਲ ਜਬ਼ਰ ਦਸਤੀ ਨਾਲ ਹੱਥ ਫੇਰ ਲਿਆ। ਕੀ ਜ਼ਨਾਨੀ ਨੂੰ ਕੁੱਟ ਕੇ, ਉਦੋਂ ਹੀ ਉਸ ਨਾਲ ਧੱਕੇ ਨਾਲ ਸਰੀਰਕ ਸਬੰਧ ਕਰਨਾਂ ਅੰਨਦ ਦਿੰਦਾ ਹੈ? ਗੈਰੀ ਤੋਂ ਬਚਣ ਲਈ ਦੇਵੀ ਬਚਾ ਕਰਦੀ ਸੀ। ਜਿੰਨੀਆਂ ਦੇਵੀ ਚੀਕਾਂ ਮਾਰਦੀ ਸੀ। ਉਹ ਉਨਾਂ ਹੀ ਦੇਵੀ ਨੂੰ ਚੁੰਬੜਦਾ ਜਾਂਦਾ ਸੀ। ਸਗੋਂ ਹੋਰ ਚਪੇੜਾਂ ਮਾਰ ਰਿਹਾ ਸੀ। ਕਦੇ ਗੁੱਤ ਫੜ ਪੈਂਦਾ ਸੀ। ਗੁੱਤ ਵੀ ਇੰਨੀ ਲੰਬੀ ਸੀ। ਹੱਥ ਦੁਆਲੇ ਤਿੰਨ ਲਪੇਟੇ ਪਾਏ ਹੋਏ ਸਨ। ਉਹ ਗੁੱਤ ਨੂੰ ਛੱਡਾਉਣ ਦੀ ਬਹੁਤ ਕੋਸ਼ਸ਼ ਕਰ ਰਹੀ ਸੀ। ਗੈਰੀ ਵਾਲ ਹੋਰ ਜ਼ੋਰ ਦੀ ਪੱਟ ਰਿਹਾ ਸੀ। ਕੀ ਪਿਆਰ ਐਸੇ ਦਰਦ, ਦੁੱਖ ਦਿੰਦਾ ਹੈ? ਮਾਰਿਆਂ ਉਸ ਨੂੰ ਜਾਂਦਾ ਹੈ। ਜਿਸ ਤੇ ਬਹੁਤ ਗੁੱਸਾ, ਨਫ਼ਰਤ ਹੁੰਦੀ ਹੈ। ਗੈਰੀ ਦੇਵੀ ਨੂੰ ਕੁੱਟਣ ਪਿਛੋਂ ਉਸ ਨਾਲ ਚੁੰਮਾਂ ਚੱਟੀ, ਸੈਕਸ ਕਰਦਾ ਸੀ। ਇਸ ਤਰਾਂ ਦੇਵੀ ਦੀ ਹਾਲਤ ਕਰਕੇ, ਕੀ ਬਹੁਤ ਸੁਆਦ ਆਉਂਦਾ ਹੋਣਾਂ ਹੈ? ਦੇਵੀ ਦੀਆਂ ਜਾਬਾਂ ਤੇ ਮਾਰ-ਮਾਰ ਕੇ, ਗੈਰੀ ਨੇ ਦੰਦ ਕੱਢ ਦਿੱਤੇ ਸਨ। ਪਿਛਲੀਆਂ ਜਾੜਾਂ ਹਿਲਣ ਲੱਗ ਗਈਆਂ ਸਨ। ਪਰ ਉਹ ਵੀ ਐਸੀ ਜ਼ਨਾਨੀ, ਬੋਲਣੋਂ ਨਹੀਂ ਹਟੀ। ਸਗੋਂ ਗੈਰੀ ਦੇ ਮੂਹਰੇ ਆ ਕੇ, ਪੂਠਾ ਬੋਲਦੀ ਸੀ। ਉਹ ਜਦੋਂ ਮਾਰਦਾ ਸੀ। ਹੋਰ ਬੋਲਦੀ ਸੀ। ਕੀ ਦੇਵੀ ਨੂੰ ਗੈਰੀ ਦਾ ਕੁੱਟਣਾਂ ਬਹੁਤ ਜਰੂਰੀ ਸੀ? ਉਹ ਦੇਵੀ ਤੋਂ ਪਰੇ ਹੋ ਸਕਦਾ ਸੀ। ਦੇਵੀ ਉਸ ਤੋਂ ਛੁੱਟ ਕੇ, ਬਚ ਵੀ ਸਕਦੀ ਸੀ। ਕੀ ਕਿਸੇ ਨੂੰ ਕੁੱਟ-ਮਾਰ ਕੇ ਆਖੇ ਲਾਇਆ, ਠੀਕ ਕੀਤਾ ਜਾ ਸਕਦਾ ਹੈ? ਕੀ ਕਿਸੇ ਨੂੰ ਕੁੱਟ-ਮਾਰ ਕੇ, ਆਪਦੇ ਅਨੁਸਾਰ ਬਣਾਂਇਆ ਜਾ ਸਕਦਾ ਹੈ?ਕੀ ਇਸੇ ਨੂੰ ਵਿਆਹ ਕਿਹਾ ਜਾਂਦਾ ਹੈ?

ਇਕੋ ਮਾਪਿਆਂ ਨੇ, ਸੁੱਖੀ ਤੇ ਦੇਵੀ ਨੂੰ ਜੰਮਿਆਂ ਜਰੂਰ ਸੀ। ਇਕੋ ਘਰ ਵਿੱਚ ਪਲ਼ੀਆਂ ਸਨ। ਸੁੱਖੀ ਨੌਕਰੀ, ਘਰ ਦਾ ਕੰਮ, ਰਸੋਈ, ਸਾਰੇ ਘਰ ਦੀ ਦੇਖ਼-ਭਾਲ ਦੇ ਕੰਮ ਕਰਦੀ ਸੀ। ਘਰ ਦੇ ਬਿਲ, ਕਿਸ਼ਤਾਂ ਦਿੰਦੀ ਸੀ। ਉਹ ਆਪ ਹੀ ਘਰ, ਕਾਰਾਂ ਖ੍ਰੀਦਦੀ, ਵੇਚਦੀ ਸੀ। ਕੋਈ ਕੰਮ ਐਸਾ ਨਹੀਂ ਸੀ। ਜੋ ਉਹ ਨਹੀਂ ਕਰ ਸਕਦੀ ਹੋਵੇ। ਭੋਰਾ ਅੱਕਦੀ, ਥੱਕਦੀ ਨਹੀਂ ਸੀ। ਦੇਵੀ ਬਿਲਕੁਲ ਨਕੰਮੀ, ਕਿਸੇ ਕੰਮ ਨੂੰ ਹੱਥ ਨਹੀਂ ਲਗਾਉਂਦੀ ਸੀ। ਬੈਠੀ ਨਹੀਂ ਉਠਦੀ ਸੀ। ਦਿਮਾਗ ਬਿਲਕੁਲ ਅੱਕਲ ਵਲੋਂ ਖਾਲ਼ੀ ਸੀ। ਦੇਵੀ ਸੁੱਖੀ ਦੇ ਉਲਟ ਸੀ। ਸੁੱਖੀ ਦਾ ਪਤੀ ਬਿਲਕੁਲ ਦੇਵੀ ਵਰਗਾ ਸੀ। ਨੌਕਰੀ ਘਰ ਦਾ ਕੰਮ, ਬੱਚੇ ਸਭਾਲਣੇ ਇੰਨਾਂ ਦੋਵਾਂ ਦੇ ਬਸ ਦੀ ਗੱਲ ਨਹੀਂ ਸੀ। ਦੋਂਨੇਂ ਮੌਲੇ ਬਲਦ ਸਨ। ਰੱਬ ਜੋ ਕਰਦਾ ਹੈ ਚੰਗਾ ਕਰਦਾ ਹੈ। ਜੇ ਕਿਤੇ ਇੰਨਾਂ ਦੋਵਾਂ ਦਾ ਵਿਆਹ ਹੋ ਜਾਂਦਾ। ਦੋਂਨੇਂ ਭੁੱਖੇ ਮਰਦੇ। ਗੈਰੀ ਠੋਕ ਕੇ, ਨੌਕਰੀ ਕਰਦਾ ਸੀ। ਪੂਰੇ ਘਰ ਦੇ ਕੰਮ ਕਰਦਾ ਸੀ। ਜਿਵੇਂ ਦੇਵੀ ਨਾਲ ਸੌਹੁਰੇ ਕਰਦੇ ਸਨ। ਸੁੱਖੀ ਦੇ ਸੌਹੁਰੇ ਸੁੱਖੀ ਨਾਲ ਵੀ ਉਵੇਂ ਕਰਦੇ ਸਨ। ਸੌਹੁਰਿਆਂ ਨੇ ਬਹੂਆਂ ਨੂੰ ਮਾੜਾ ਹੀ ਕਹਿੱਣਾਂ ਹੁੰਦਾ ਹੈ। ਬਹੂ ਆਪਦਾ ਘਰ ਛੱਡ ਕੇ, ਉਨਾਂ ਦੇ ਪੁੱਤ ਨਾਲ ਸੌਂਦੀ ਹੈ। ਬਾਕੀ ਸਬ ਨੂੰ ਰੋਟੀਆਂ ਪੱਕਾ ਕੇ ਦਿੰਦੀ ਹੈ। ਘਰ ਦੇ ਵਾਰਸ ਜੰਮ ਕੇ ਦਿੰਦੀ ਹੈ। ਆਪਦੀ ਸੇਹਿਤ ਲੰਮਕਣ ਲਾ ਲੈਂਦੀ ਹੈ। ਹਰ ਰੋਜ਼ ਕੰਮ ਕਰਦੀ ਘਸੀ ਜਾਂਦੀ ਹੈ। ਬੁੱਢਾਪੇ ਤੱਕ ਕੱਦ ਤੇ ਭਾਰ ਘੱਟ ਜਾਂਦਾ ਹੈ। ਫਿਰ ਵੀ ਨੂੰਹ ਨੂੰ ਗੁਲਾਮ ਬੱਣਾਂ ਕੇ ਰੱਖਿਆ ਜਾਂਦਾ ਹੈ। ਸੁੱਖੀ ਦੇ ਸੌਹੁਰਿਆਂ ਨੂੰ ਕੋਈ ਫ਼ਰਕ ਨਹੀਂ ਸੀ। ਸੁੱਖੀ ਉਨਾਂ ਦੇ ਪੁੱਤ ਦੇ ਹਿੱਸੇ ਦਾ ਵੀ ਕੰਮ ਕਰੀ ਜਾਂਦੀ ਹੈ। ਸ਼ਾਇਦ ਦੋਂਨਾਂ ਪਰਿਵਾਰਾਂ ਦਾ ਖੂਨ, ਨਸਲ ਇੱਕ ਸੀ। ਦੋਂਨਾਂ ਦੇ ਸੌਹੁਰੇ ਮਾਮੇ, ਭੂਆਂ ਦੇ ਪੁੱਤ ਸੀ। ਦੋਂਨਾਂ ਦੀਆ ਨੱਣਦਾਂ ਮਾਮੇ, ਭੂਆਂ ਦੀ ਪੋਤੀਆਂ ਸਨ। ਸਾਰੀ ਗੱਲ ਇੱਕ ਦੂਜੇ ਨਾਲ ਸਾਂਝੀ ਸੀ। ਦੋਂਨਾਂ ਪਰਿਵਾਰਾਂ ਦੀ ਨਜ਼ਰ ਵਿੱਚ ਸੁੱਖੀ, ਦੇਵੀ ਭੈਣਾਂ ਸਨ। ਉਹ ਭੈਣਾਂ ਨੂੰ ਵੱਖ-ਵੱਖ ਕਰਕੇ ਰੱਖਣਾਂ ਚਹੁੰਦੇ ਸਨ। ਦੋਂਨੇਂ ਪਰਿਵਾਰ ਨੱਣਦਾਂ, ਸੌਹੁਰੇ ਜਸੂਸਾਂ ਵਾਂਗ ਇਧਰ-ਉਧਰ ਗੱਲਾਂ ਕਰਦੇ ਰਹਿੰਦੇ ਸਨ। ਸੁੱਖੀ ਤੇ ਦੇਵੀ ਆਪੋਂ-ਆਪਣੇ ਘਰਾਂ ਵਿੱਚ ਕੀ ਕਰਦੀਆਂ ਹਨ? ਸਬ ਖ਼ਬਰ ਹੁੰਦੀ ਸੀ। ਆਪਦੇ ਜਾਂਣੀ ਸੌਹੁਰਿਆਂ ਦਾ ਪੂਰਾ ਜ਼ੋਰ ਲੱਗਾ ਹੋਇਆ ਸੀ। ਦੋਂਨੇਂ ਭੈਣਾਂ ਬਿਲਕੁਲ ਨਾਂ ਬੋਲਣ। ਸੁੱਖੀ ਨੂੰ ਆਪਦੇ ਸੌਹੁਰਿਆ, ਨੱਣਦਾਂ ਦਾ ਕੋਈ ਡਰ ਨਹੀਂ ਸੀ। ਜਦੋਂ ਦੇਵੀ ਦੇ ਕੁੱਟ ਪੈਂਦੀ ਸੀ। ਦੇਵੀ ਸੇੁੱਖੀ ਦੇ ਘਰ ਚੋਰੀ ਵੀ ਆ ਜਾਂਦੀ ਸੀ। ਦੋਂਨਾਂ ਪਰਿਵਾਰਾਂ ਘਰ ਅੰਦਰ ਕੀ ਜੰਗ ਚਲ ਰਹੀ ਹੈ? ਦੋਂਨੇ ਭੈਣਾਂ ਕੀ ਕਰਦੀਆਂ ਹਨ? ਪਤਾ ਕਰਕੇ ਆਪਦਾ ਦਿਮਾਗ ਹੀ ਖ਼ਰਾਬ ਕਰਦੇ ਸਨ। ਸੌਹੁਰੇ ਚੁੰਗਲੀਆਂ ਕਰਕੇ, ਦੋਂਨੇਂ ਭੈਣਾਂ ਦੇ ਸੁਭਾਅ ਨੂੰ ਬਦਲ ਨਹੀਂ ਸਕਦੇ ਸਨ। ਸੁੱਖੀ ਤੇ ਦੇਵੀ ਨੂੰ ਇਸ ਗੱਲ ਦਾ ਪਤਾ ਹੁੰਦੇ ਹੋਏ ਵੀ ਕੋਈ ਪ੍ਰਵਾਹ ਨਹੀਂ ਸੀ। ਗਲ਼ੀ ਦੇ ਕੁੱਤਿਆਂ ਨੂੰ ਭੌਕਣੋਂ ਹਟਾ ਨਹੀਂ ਸਕਦੇ। ਪਰ ਉਨਾਂ ਤੋਂ ਪਾਸੇ ਦੀ ਹੋ ਕੇ ਲੰਘਿਆ ਜਾਂਦਾ ਹੈ। ਦਿਲ, ਘਰ ਦੇ ਬੂਹੇ ਬੰਦ ਕੀਤੇ ਜਾਂਦੇ ਹਨ। ਕੁੱਤਿਆਂ ਦੇ ਭੌਕਣ ਨਾਲ ਹਾਥੀ ਚਾਲ ਨਹੀਂ ਬਦਲਦਾ।

Comments

Popular Posts