ਭਾਗ 49 ਮਰੇ ਬੰਦੇ ਨੂੰ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਹਨ?


ਮਰੇ ਬੰਦੇ ਨੂੰ ਚੰਦਨ, ਦਹੀਂ, ਘਿਉ ਨਾਲ ਨਹ੍ਹਾਂਉਣ ਨਾਲ ਕੋਈ ਲਾਸ਼ ਨੂੰ ਫ਼ਰਕ ਨਹੀਂ ਪੈਂਦਾ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com
ਜ਼ਿਆਦਾਤਰ ਲੋਕ ਕੱਪੜੇ ਪਾ ਕੇ ਘੁੰਮਦੇ ਹਨ। ਕੁੱਝ ਕੁ ਬਹੁਤੇ ਬੇਸ਼ਰਮ ਆਪ ਨੂੰ ਸਾਧ ਕਹਿੱਣ ਵਾਲੇ ਨੰਗੇ ਅਵਾਰਾ ਕੁੱਤਿਆਂ ਵਾਂਗ ਪਬਲਿਕ ਵਿੱਚ ਘੁੰਮਦੇ ਹਨ। ਲੋਕ ਨੰਗੇ ਸਾਧਾਂ ਨੂੰ ਪੂਜਦੇ ਹਨ। ਉਨਾਂ ਦੇ ਮੂੰਹ ਵਿੱਚ ਬੁਰਕੀਆਂ ਪਾਉਂਦੇ ਹਨ। ਬੰਦਾ ਸਾਰੀ ਉਮਰ ਆਪਦਾ ਨੰਗ ਲੁਕੋਦਾ ਰਹਿੰਦਾ ਹੈ। ਜਿਉਂਦਾ ਬੰਦਾ ਆਪਦੀ ਅਜ਼ਾਜ਼ਤ ਤੋਂ ਬਗੈਰ, ਕਿਸੇ ਨੂੰ ਵੀ ਨੰਗੇ ਪਿੰਡੇ ਨੂੰ ਹੱਥ ਨਹੀਂ ਲਗਾਉਣ ਦਿੰਦਾ। ਜਦੋਂ ਬੰਦਾ ਮਰ ਜਾਂਦਾ ਹੈ। ਉਸ ਨੂੰ ਇੰਨੇ ਸਾਰੇ ਬੰਦਿਆਂ ਵਿੱਚ ਨੰਗਾ ਕਰਨਾਂ, ਨਹਾਉਣਾਂ ਜਰੂਰੀ ਹੈ? ਕੀ ਕਿਸੇ ਮਰੇ ਨੂੰ ਨੰਗਾ ਕਰਨਾਂ, ਸਹੀ ਹੈ? ਉਸੇ ਮਰੇ ਬੰਦੇ ਨੂੰ ਜਦੋਂ ਉਹ ਜਿਉਂਦਾ ਸੀ। ਕੀ ਕਿਸੇ ਦੀ ਨੰਗਾ ਕਰਨ ਦੀ ਹਿੰਮਤ ਸੀ? ਜੇ ਨਹੀਂ ਹਿੰਮਤ ਸੀ, ਤਾਂ ਕਿਉਂ ਮਰੇ ਨੂੰ ਦਸ ਬੰਦਿਆਂ ਮੂਹਰੇ ਨੰਗਾ ਕਰਦੇ ਹੋ? ਕੀ ਮੁਰਦੇ ਨੂੰ ਨਹਾਉਣਾਂ ਜਰੂਰੀ ਹੈ? ਮੁਰਦੇ ਨੂੰ ਨਹਾ ਕੇ, ਨਵੇਂ ਕੱਪੜੇ ਪੁਆ ਕੇ, ਕੀ ਮੇਲਾ ਦਿਖਾਉਣ ਲੈ ਕੇ ਜਾਂਣਾਂ ਹੁੰਦਾ ਹੈ? ਕੀ ਇਹ ਜਿਉਂਦੇ ਬੰਦੇ ਤੋਂ ਪੁੱਛ ਕੇ, ਉਸ ਬੰਦੇ ਦੀ ਲਾਸ਼ ਨੂੰ ਨਹਾਇਆ, ਨੰਗਾ ਕੀਤਾ ਜਾਂਦਾ ਹੈ? ਕੋਈ ਹਰਕੱਤ ਕਿਸੇ ਤੋਂ ਪੁੱਛੇ ਬਗੈਰ, ਉਸ ਦੇ ਮਰੇ ਸਰੀਰ ਨਾਲ ਤੇ ਮਰੇ ਦੀ ਪ੍ਰਾਪਟੀ ਨਾਲ ਨਹੀਂ ਕਰ ਸਕਦੇ। ਜਿਉਂਦੇ ਬੰਦੇ ਨੂੰ ਲਿਖ ਕੇ ਦੇਣਾਂ ਪੈਂਦਾ ਹੈ। ਮੇਰੇ ਜਿਉਂਦਾ ਨਾਂ ਰਹਿੱਣ ਦੀ ਸੂਰਤ ਵਿੱਚ ਕੀ-ਕੀ ਕਰਨਾਂ ਹੈ? ਬਗੈਰ ਕਿਸੇ ਜਿਉਂਦੇ ਬੰਦੇ ਦੀ ਅਜ਼ਾਜ਼ਤ ਦੇ ਉਸ ਦੇ ਮਰਨ ਪਿਛੋਂ ਉਸ ਬੰਦੇ ਦੇ ਅੰਗ ਅੱਖਾਂ, ਗੁਰਦੇ, ਹੱਥ, ਪੈਰ ਸਰੀਰ ਵਿੱਚੋਂ ਕੱਢ ਨਹੀਂ ਸਕਦੇ। ਕਿਸੇ ਹੋਰ ਜਿਉਂਦੇ ਬੰਦੇ ਲਈ ਨਹੀਂ ਵਰਤ ਸਕਦੇ। ਜੇ ਸਰੀਰ ਮਰਨ ਪਿਛੋਂ ਰੀਸਰਚ ਮੈਡੀਕਲ ਖੋਜ਼ਾ ਕਰਨ ਨੂੰ ਦੇਣਾਂ ਹੈ। ਉਹ ਵੀ ਜਿਉਂਦਾ ਬੰਦਾ ਲਿਖ ਕੇ ਦਿੰਦਾ ਹੈ। ਤਾਂ ਮਰੇ ਬੰਦੇ ਦੇ ਸਰੀਰ ਵਿਚੋਂ ਬਿਮਾਰੀਆਂ ਦੇ ਕਾਰਨ ਲੱਭੇ ਜਾਂਦੇ ਹਨ। ਨਵੇਂ ਡਾਕਟਰਾਂ, ਨਰਸਾਂ ਤੋਂ ਮੁਰਦੇ ਦੀ ਚੀਰ-ਫਾੜ ਕਰਾ ਕੇ, ਸਰੀਰ ਦੇ ਅੰਗਾਂ ਤੋਂ ਜਾਂਣੂ ਵੀ ਕਰਾਇਆ ਜਾਂਦਾ ਹੈ। ਮਰੇ ਬੰਦੇ ਦਾ ਸਰੀਰ ਲੋਕ ਭਲਾਈ ਦੇ ਗਿਆਨ ਲਈ ਵਰਤਿਆ ਜਾਂਦਾ ਹੈ। ਮਰਨ ਪਿਛੋਂ ਮੁਰਦੇ ਨੂੰ ਕਿਉਂ ਨਹ੍ਹਾਇਆ ਜਾਂਦਾ ਹੈ? ਮਰੇ ਨੂੰ ਨਹ੍ਹਾਂਉਣ ਦੀ ਰਸਮ ਕਿਉਂ ਕੀਤੀ ਜਾਂਦੀ ਹੈ? ਐਡੀ ਕੀ ਲਾਸ਼ ਨੂੰ ਮੈਲ ਲੱਗੀ ਹੁੰਦੀ ਹੈ? ਜੋ ਦਸ ਜਾਂਣੇ ਨਹਾਉਂਦੇ ਹਨ। ਕੀ ਉਹ ਆਪ ਕਦੇ ਨਹਾਤਾ ਨਹੀਂ ਸੀ? ਮੁਰਦੇ ਦੇ ਨਵੇਂ ਕੱਪੜੇ ਕਿਉਂ ਪਾਏ ਜਾਂਦੇ ਹਨ? ਇਹ ਸਬ ਕੁੱਝ ਕਰਨ ਦਾ ਮਰੇ ਬੰਦੇ ਨੂੰ ਕੀ ਫ਼ੈਇਦਾ ਹੈ? ਕੀ ਧਰਮ ਰਾਜ ਕੋਲ ਨਹਾ ਕੇ, ਨਵੇਂ ਕੱਪੜੇ ਪਾ ਕੇ ਜਾਂਣਾਂ ਜਰੂਰੀ ਹੈ? ਉਦਾ ਸ਼ਾਇਦ ਉਹ ਨਾਂ ਪਛਾਂਣੇ। ਉਹ ਚਾਹੇ ਕੁੱਟ-ਕੁੱਟ ਕੇ, ਚੰਮੜੀ ਪੁੱਠੀ ਕਰ ਦੇਵੇ। ਧਰਮ ਰਾਜ ਨੇ, ਤਾਂ ਨਵੇਂ ਕੱਪੜੇ ਨਹੀਂ ਦੇਖ਼ਣੇ। ਜਿਉਂਦੇ ਬੰਦੇ ਨੇ ਕੀ ਲੋਕ ਵਿਵਹਾਰ ਕੀਤਾ? ਉਹ ਦੇਖਣਾਂ ਹੈ। ਬੰਦੇ ਦੇ ਕੰਮ ਦੇਖਣੇ ਹਨ। ਮੁਰਦੇ ਦੇ ਪਾਏ, ਚਿੱਟੇ ਕੱਪੜੇ ਪਾਪ ਦੀ ਮੈਲ ਨਹੀਂ ਢੱਕ ਸਕਦੇ। ਕੀ ਮਰੇ ਬੰਦੇ ਨੂੰ ਚੰਦਨ, ਦਹੀਂ, ਘਿਉ ਨਾਲ ਨਹ੍ਹਾਂਉਣ ਨਾਲ ਕੋਈ ਲਾਸ਼ ਨੂੰ ਫ਼ਰਕ ਪੈਂਦਾ ਹੈ? ਕੀ ਮੁਰਦੇ ਨੂੰ ਦਹੀਂ, ਘਿਉ ਨਾਲ ਲਿਸ਼ਕਾ ਕੇ ਧਰਮ ਰਾਜ ਕੋਲ ਜਾਂ ਬਰਾਤ ਭੇਜਣਾਂ ਚਾਹੀਦਾ ਹੈ। ਕੀ ਚੰਦਨ ਦੀ ਖੁਸ਼ਬੂ ਧਰਮਰਾਜ ਨੂੰ ਸੁੰਘਾਉਣੀ ਹੁੰਦੀ ਹੈ? ਤੁਹਾਡਾ ਸਬ ਕੁੱਝ ਕੀਤਾ, ਅੱਗ ਲੱਗਦੇ ਹੀ ਸੁਆਹ ਹੋ ਜਾਂਣਾਂ ਜੈ। ਮਿੱਟੀ ਵਿੱਚ ਦੱਬਦੇ ਹੀ, ਪਾਣੀ ਵਿੱਚ ਲਾਸ਼ ਸਿੱਟਦੇ ਹੀ ਜੀਵਾਂ ਨੇ ਖਾ ਜਾਂਣੀ ਹੈ। ਜੇ ਇਹ ਕੁੱਝ ਨਾਂ ਕੀਤਾ ਜਾਵੇ। ਕੀ ਹੋ ਜਾਵੇਗਾ?

ਮੰਨਿਆ ਕੇ ਪੁਰਾਣੇ ਜੁਮਾਨੇ ਵਿੱਚ ਕੰਮਾਂ ਵਿੱਚ ਲੋਕ ਨਹੀਂ ਨਹਾਉਂਦੇ ਹੋਣੇ। ਵਧੀਆਂ ਕੱਪੜੇ ਨਹੀਂ ਪਾਉਂਦੇ ਸੀ। ਲੋਕਾਂ ਦੇ ਪਾਟੇ, ਪੁਰਾਣੇ. ਟਾਕੀਆਂ ਵਾਲੇ ਕੱਪੜੇ ਪਾਏ ਹੁੰਦੇ ਸਨ। ਮਜ਼ਦੂਰੀ ਕਰਦੇ, ਮਿੱਟੀ ਨਾਲ ਲਿਬੜੇ, ਗੰਦੇ ਕੱਪੜਿਆਂ ਵਿੱਚ ਅਚਾਨਿਕ ਮਰ ਜਾਂਦੇ ਹੋਣੇ ਹਨ। ਤਾਂ ਉਨਾਂ ਨੂੰ ਨਹਾਇਆ ਜਾਂਦਾ ਸੀ। ਖੜ੍ਹੇ ਪੈਰ ਨਵੇਂ ਕੱਪੜੇ ਸਿਲਾ ਕੇ ਪਾਏ ਜਾਂਦੇ ਸੀ। ਲੋਕਾਂ ਤੋਂ ਸ਼ਰਮ ਦੇ ਮਾਰੇ, ਮਰਨ ਵਾਲੇ ਦੇ ਨਵੇਂ ਕੱਪੜੇ ਪਾਏ ਜਾਂਦੇ ਸਨ। ਜਿਉਂਦੇ ਨੇ ਕਦੇ ਨਵਾ ਕੱਪੜਾ ਨਹੀਂ ਪਾਇਆ ਹੁੰਦਾ ਸੀ। ਅੱਜ ਵੀ ਗਰੀਬ ਲੋਕ ਜੋ ਮਜ਼ਦੂਰੀ ਨਹੀਂ ਕਰਨੀ ਚੁਹੁੰਦੇ। ਕੰਮਚੋਰ ਭੁੱਖੇ ਮਰਦੇ ਹੁੰਦੇ ਹਨ। ਪਾਟੇ, ਪਟਾਣੇ, ਟਾਕੀਆਂ ਵਾਲੇ ਕੱਪੜੇ ਪਾਉਂਦੇ ਹਨ। ਨਹਾਉਂਦੇ ਵੀ ਨਹੀਂ ਹਨ। ਉਨਾਂ ਲਈ ਵੀ ਜਰੂਰੀ ਨਹੀਂ ਹੈ। ਉਨਾਂ ਦੀ ਲਾਸ਼ ਨੂੰ ਨਹਾਇਆ ਜਾਵੇ ਤੇ ਨਵੇਂ ਕੱਪੜੈ ਮੁਰਦੇ ਦੇ ਪਾਏ ਜਾਂਣ। ਜਦੋਂ ਜਿਉਂਦੇ ਨੂੰ ਨਵੇਂ ਕੱਪੜੇ ਨਹੀਂ ਜੁੜੇ। ਮਰੇ ਬੰਦੇ ਨੂੰ ਨਵੇਂ ਕੱਪੜਿਆਂ ਦਾ ਕੀ ਫ਼ੈਇਦਾ ਹੈ? ਮਰੇ ਬੰਦੇ ਨੂੰ ਕੋਈ ਫ਼ਰਕ ਨਹੀਂ ਪੈਂਦਾ। ਅੱਜ ਕੱਲ ਲੋਕ ਨਿੱਤ ਨਵੇਂ ਕੱਪੜੇ ਪਾਉਂਦੇ ਹਨ। ਲੋਕਾਂ ਦੇ ਨਹਾਉਣ ਬਾਰੇ ਕੁੱਝ ਕਹਿ ਨਹੀਂ ਸਕਦੇ। ਅੱਜ ਵੀ ਐਸੇ ਲੋਕ ਹਨ। ਜੋ ਕਈ-ਕਈ ਦਿਨ ਨਹੀਂ ਨਹਾਉਂਦੇ। ਅਤਰ ਛਿੱੜਕ ਲੈਂਦੇ ਹਨ।

ਮਰੇ ਬੰਦੇ ਨੂੰ ਚੰਦਨ, ਦਹੀਂ, ਘਿਉ ਲਗਾਉਂਦੇ ਹਨ। ਲਾਸ਼ ਦੇ ਮੂੰਹ ਵਿੱਚ ਦਹੀਂ ਦਿੱਤਾ ਜਾਂਦਾ ਹੈ। ਬਈ ਬੁੜਾ ਦਹੀਂ ਖਾਂਦਾ ਮਰ ਗਿਆ। ਜਿਉਂਦੇ ਬੰਦੇ ਨੂੰ ਰੋਟੀ ਨਹੀਂ ਦਿੱਤੀ ਜਾਂਦੀ। ਜੇ ਬੰਦਾ ਆਪ ਕੰਮ ਨਹੀਂ ਕਰ ਸਕਦਾ। ਸਕੇ ਮਾਂ-ਪਿਉ ਦਾ, ਪੁੱਤਾਂ ਵੱਲੋਂ ਬੁਰਾ ਹਾਲ ਕੀਤਾ ਜਾਂਦਾ ਹੈ। ਲਾਸ਼ ਦੇ ਸਿਰ ਵਿੱਚ ਘਿਉ ਪਾਇਆ ਜਾਂਦਾ ਹੈ। ਅੱਗ ਤੇ ਚੰਦਨ, ਘਿਉ ਪਾਇਆ ਜਾਂਦਾ ਹੈ। ਘਿਉ ਨਾਲ ਸਿਵਾ ਛੇਤੀ ਮੱਚ ਜਾਂਦਾ ਹੈ। ਜ਼ਿਆਦਾ ਚਿਰ ਸਿਵੇ ਕੋਲ ਖੜ੍ਹਨਾਂ ਨਹੀਂ ਪੈਂਦਾ। ਕਈ ਤਾਂ 40 ਮੱਣ ਜੋਖ਼ ਕੇ ਲੱਕੜੀਆਂ, ਪਾਥੀਆਂ ਬਾਲਣ ਪਾਉਂਦੇ ਹਨ। ਫਿਰ ਚਾਹੇ ਚੂਲਾ ਮਚਾਉਣ ਨੂੰ ਬਾਲਣ ਨਾਂ ਲੱਭੇ। ਲੋਕਾਂ ਵਿੱਚ ਬੱਲੇ-ਬੱਲੇ ਹੋਣੀ ਜਰੂਰੀ ਹੈ। ਕਨੇਡਾ ਤੇ ਬਾਹਰਲੇ ਦੇਸ਼ਾਂ ਵਿੱਚ ਲਾਸ਼ ਨੂੰ ਬਿੱਜਲੀ ਨਾਲ ਸੁਆਹ ਕਰ ਦਿੱਤਾ ਜਾਂਦਾ ਹੈ। ਕਿਰਿਆ ਕਰਮ ਤੇ ਜਲੇਬੀਆਂ, ਲੱਡੂ, ਮਿਠਾਈਆਂ ਲੋਕਾਂ ਨੂੰ ਖੁਵਾਈਆਂ ਜਾਂਦੀਆ ਹਨ। ਕਈ ਜਿਉਂਦੇ ਮਾਪਿਆਂ ਅਨਾਥ ਆਸ਼ਰਮ ਵਿੱਚ ਛੱਡਿਆ ਜਾਂਦਾ ਹੈ। ਗੁਰਦੁਆਰੇ ਵਾਲੇ ਗਿਆਨੀ ਤੋਂ ਲਾਸ਼ ਕੋਲ ਸੁਵਰਗਾਂ ਨੂੰ ਜਾਂਣ ਦੀ ਅਰਦਾਸ ਕਰਾਉਣ ਨਾਲ, ਕੀ ਮੁਰਦਾ ਰਾਮ ਨਗਰੀ ਸੁਵਰਗਾਂ ਨੂੰ ਪਹੁੰਚ ਜਾਵੇਗਾ? ਕੀਰਤਨ ਕਰਦੇ ਸ਼ਮਸ਼ਾਨ ਭੂਮੀ ਵਿਚ ਜਾਂਣਾਂ। ਉਦਾ ਚਾਹੇ ਜਿਉਂਦੇ ਨੇ, ਕਦੇ ਪਾਠ ਦਾ ਅੱਖਰ ਨਾਂ ਦੇਖਿਆ ਹੋਵੇ। ਭੰਗ, ਸ਼ਰਾਬ, ਡੋਡੇ ਨਸ਼ੇ ਰੱਜ ਕੇ ਖਾਦੇ, ਪੀਤੇ ਹੋਣ। ਹੋਰ ਦੁਨੀਆਂ ਤੇ ਕੰਜਰਘਾਟ ਕੀਤਾ ਹੋਵੇ। ਕੀ ਅਖੰਡਪਾਠ ਤੇ ਭਾਈ ਜੀ ਅਰਦਾਸ ਕਰਾ ਕੇ, ਐਸੇ ਬੰਦੇ ਦੀ ਜਾਨ ਦੀ ਮੁਕਤੀ ਹੋ ਸਕਦੀ ਹੈ?

ਸਿਵੇ ਦੀ ਬਚੀ ਸੁਆਹ ਨੂੰ ਫਰੋਲ ਕੇ, ਉਸ ਵਿੱਚੋਂ ਹੱਡੀਆਂ ਵੱਖ ਕਰ ਲਈਆਂ ਜਾਂਦੀਆਂ ਹਨ। ਹੱਡੀਆਂ ਨੂੰ ਫੁੱਲ ਕਿਹਾ ਜਾਂਦਾ ਹੈ। ਹੱਡੀਆਂ ਨੂੰ ਥੈਲੇ ਵਿੱਚ ਪਾ ਕੇ, ਕੀਰਤਪੁਰ ਨੂੰ ਲਿਜਾਇਆ ਜਾਂਦਾ ਹੈ। ਮਰੇ ਬੰਦੇ ਦੀਆਂ ਹੱਡੀਆਂ ਨੂੰ ਰਸਤੇ ਵਿੱਚ ਚਾਹ, ਰੋਟੀ ਖੁਵਾਇਆ ਜਾਂਦਾ ਹੈ। ਗੱਡੀ ਬੱਸ ਦਾ ਭਾੜਾ ਭਰਿਆ ਜਾਂਦਾ ਹੈ। ਪੈਸਾ ਅੰਨ ਉਸ ਮਰੇ ਨੂੰ ਦਿੱਤਾ ਜਾਂਦਾ ਹੈ। ਜੋ ਦੁਨੀਆਂ ਤੇ ਨਹੀਂ ਹੈ। ਕਦੋਂ ਦਾ ਇਸ ਦੁਨੀਆਂ ਤੋਂ ਪਿਛਾਂ ਉਡਾ ਕੇ, ਅਲੋਪ ਹੋ ਗਿਆ ਹੈ। ਹਿੰਦੂ ਫੁੱਲ ਹਰਿਦੁਆਰ ਗੰਗਾ ਵਿੱਚ ਪਾਉਂਦੇ ਹਨ। ਸਿੱਖ ਕੀਰਤਪੁਰ ਪਾਤਾਲਪੁਰੀ ਪਾਉਣ ਲੱਗ ਪਏ ਹਨ। ਕੀ ਸਿੱਖਾਂ ਨੇ ਪਾਤਾਲਪੁਰੀ ਵਿੱਚ ਮੁਰਦੇ ਦੀਆਂ ਹੱਡੀਆਂ ਪਾਉਣ ਦੀ ਰੀਸ ਹਰਿਦੁਆਰ ਦੇ ਪੰਡਤਾਂ ਤੋਂ ਲਈ ਹੈ? ਕੀਰਤਪੁਰ ਨਦੀ ਵਿੱਚ ਸਾਰੇ ਪਾਸੇ ਹੱਡੀਆਂ ਹੀ ਪਈਆਂ ਹਨ। ਗੁਰਦੁਆਰੇ ਵਿਚੋਂ ਦੀ ਲੰਘਦੀ ਸਰਸਾ ਨਦੀ ਸ਼ਮਸ਼ਾਨ ਘਾਟ ਤੋਂ ਵੀ ਡਰਾਉਣੀ ਲੱਗਦੀ ਹੈ। ਇਸੇ ਲਈ ਤਾਂ ਪੁਲਿਸ ਵਾਲੇ ਮਰੇ ਬੰਦੇ, ਇਸੇ ਨਦੀ ਵਿੱਚ ਸਿੱਟਦੇ ਹਨ।

ਲਾਸ਼ ਨੂੰ ਅੱਗ ਵਿੱਚ ਜਲਾਇਆਂ ਸੁਆਹ ਹੋ ਜਾਂਦੀ ਹੈ। ਸੁਆਹ ਕਿਸੇ ਕੰਮ ਨਹੀਂ ਹੈ। ਲਾਸ਼ ਮਿੱਟੀ ਵਿੱਚ ਦੱਬੀਏ, ਪਾਣੀ ਵਿੱਚ ਸੁੱਟੀਏ। ਕਿਸੇ ਜੀਵ ਦਾ ਢਿੱਡ ਭਰਦਾ ਹੈ। ਜਿਉਂਦੇ ਜੀ ਡਾਕਟਰ ਦੁਆਰਾ ਜਾਂ ਕਨੇਡਾ ਤੇ ਬਾਹਰਲੇ ਦੇਸ਼ਾਂ ਵਿੱਚ ਹਿਲਥਕਾਰਡ ਤੇ ਸਾਈਨ ਕਰਕੇ, ਸਰੀਰ ਦੇ ਅੰਗ ਦਾਨ ਕਰ ਦੇਈਏ। ਕੋਈ ਅੰਨਾਂ ਬੰਦਾ ਦੁਨੀਆਂ ਦੇਖ ਸਕਦਾ ਹੈ। ਹੋਰ ਬਹੁਤ ਅੰਗ ਵਰਤੇ ਜਾ ਸਕਦੇ ਹਨ। ਰੀਸਰਚ ਕਰਨ ਨੂੰ ਮੈਡੀਕਲ ਵਿੱਚ ਦੇ ਦੇਈਏ। ਲਾਸ਼ ਦਾ ਪੋਸਟਮਾਟਮ ਕਰਕੇ, ਰੋਗ ਲੱਗਣ ਦੇ ਕਾਰਨ ਤੇ ਇਲਾਜ਼ ਲੱਭਦੇ ਹਨ। ਲਾਸ਼ ਨੂੰ ਕੁੱਝ ਪਤਾ ਨਹੀਂ ਹੁੰਦਾ। ਉਸ ਨਾਲ ਕੀ ਹੋਇਆ ਹੈ? ਮਰਨ ਵਾਲੇ ਲਈ ਕੌਣ ਕਿੰਨਾਂ ਰੋਇਆ ਹੈ? ਕਿਹਨੇ ਮਲ-ਮਲ ਕੇ ਨਹਾਇਆ ਹੈ? ਕਿਹਨੇ ਦਹੀਂ ਮੂੰਹ ਨੂੰ ਚਟਾਇਆ, ਪਾਣੀ ਪਿਲਾਇਆ ਹੈ? ਮਰੇ ਨੂੰ ਕੋਈ ਮਤਲੱਬ ਨਹੀਂ ਹੈ। ਉਸ ਦੀ ਸਬ ਤੋਂ ਜਾਨ ਛੁੱਟ ਗਈ ਹੈ। ਮਰ ਕੇ ਬੰਦਾ ਦੁਨੀਆਂ ਤੋਂ ਅਜ਼ਾਦ ਹੋ ਜਾਂਦਾ ਹੈ। ਉਸ ਲਈ ਦੁਨੀਆਂ ਦਾ ਝੰਜਟ ਮੁੱਕ ਜਾਂਦਾ ਹੈ। ਉਸ ਪਿਛੋਂ ਲੋਕ ਚਾਹੇ ਰੋਜ਼ ਸਿਆਪਾ ਕਰੀ ਜਾਂਣ। ਮੁਰਦਾ ਜਾਲਿਆ, ਦੱਬਾਇਆ, ਸਾੜਿਆ ਜਾਂਦਾ ਹੈ। ਆਤਮਾਂ ਜਰੂਰ ਉਸ ਦੇ ਕੀਤੇ ਚੰਗੇ ਕੰਮਾਂ ਕਰਕੇ ਸ਼ਾਂਤ ਹੋ ਗਈ ਹੋਵੇਗੀ। ਮਾੜੇ ਕੰਮਾਂ ਕਰਕੇ, ਭੱਟਕ ਰਹੀ ਹੋਵੇਗੀ। ਹੋਰ ਕਿਸੇ ਜੂਨ ਵਿੱਚ ਪੈ ਗਈ ਹੋਵੇਗੀ। ਇੱਕ ਰਾਮ ਨਾਂਮ ਸੱਤ ਹੈ।

ਜੇ ਮਿਰਤਕ ਕਉ ਚੰਦਨੁ ਚੜਾਵੈ ਉਸ ਤੇ ਕਹਹੁ ਕਵਨ ਫਲ ਪਾਵੈ ਜੇ ਮਿਰਤਕ ਕਉ ਬਿਸਟਾ ਮਾਹਿ ਰੁਲਾਈ ਤਾਂ ਮਿਰਤਕ ਕਾ ਕਿਆ ਘਟਿ ਜਾਈ ੩॥ {ਪੰਨਾ 1160}
 

Comments

Popular Posts