ਭਾਗ 19,20,21, 22, 23 ਬਦਲਦੇ ਰਿਸ਼ਤੇ


ਕੁੜੀ ਦੀ ਮੇਹਰਬਾਨੀ ਨਾਲ ਸਾਰਾ ਟੱਬਰ ਕਨੇਡਾ ਆ ਰਿਹਾ ਸੀ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com

ਸੁੱਖੀ ਦੇ ਦੋ ਭਰਾਵਾਂ, ਤਿੰਨ ਭੈਣਾਂ, ਮੰਮੀ-ਡੈਡੀ ਨੂੰ ਕਨੇਡਾ ਵਿੱਚ ਆਉੇਣ ਦਾ ਵਿਜਾ ਲੱਗ ਗਿਆ ਸੀ। ਸੁੱਖੀ ਦੇ ਡੈਡੀ ਨੇ ਪਿੰਡੋਂ ਫੋਨ ਕੀਤਾ। ਉਸ ਨੇ ਕਿਹਾ, " ਸੁੱਖੀ ਕਨੇਡਾ ਦਾ ਵਿਜਾ ਮਿਲਣ ਦਾ ਕੀ ਫੈਇਦਾ ਹੈ? ਜ਼ਹਿਰ ਖਾਣ ਨੂੰ ਤਾਂ ਪੈਸਾ ਨਹੀਂ ਹੈ। " " ਡੈਡੀ ਪੈਸਿਆਂ ਦਾ ਫਿਕਰ ਨਾਂ ਕਰੋ। ਜਿੰਨੇ ਵੀ ਵੱਧ ਤੋਂ ਵੱਧ ਹੋ ਸਕੇ। ਮੈਂ ਡਾਲਰ ਭੇਜ ਦੇਵਾਂਗੀ। ਜਿਸ ਦਿਨ ਦੀਆਂ ਸਸਤੀਆਂ ਸੀਟਾਂ ਮਿਲਦੀਆਂ ਹਨ। ਉਸ ਦਿਨ ਦੀਆਂ ਬੁੱਕ ਕਰ ਦੇਵੋ। ਅੰਮ੍ਰਿਤਸਰ ਦੀ ਥਾਂ ਦਿੱਲੀ ਤੋਂ ਆਉਣਾਂ ਸਸਤਾ ਪਵੇਗਾ। " " ਸੁੱਖੀ ਦਿੱਲੀ ਦਾ ਸਫ਼਼ਰ ਬਹੁਤ ਹੈ। ਅੰਮ੍ਰਿਤਸਰ ਜਾਂਣ ਨੂੰ ਮਸਾਂ ਦੋ ਘੰਟੇ ਲੱਗਦੇ ਹਨ। " " ਜੇ ਚਾਰ ਘੰਟੇ ਹੋਰ ਸਫ਼ਰ ਕਰਕੇ, ਇੱਕ ਬੰਦੇ ਦਾ 15 ਹਜ਼ਾਰ ਬਚਦਾ ਹੈ। 7 ਬੰਦਿਆਂ ਦਾ ਇੱਕ ਲੱਖ ਤੋਂ ਉਤੇ ਬੱਣਦਾ ਹੈ। " " ਸੁੱਖੀ ਮਾੜੀ-ਮਾੜੀ ਗੱਲ ਪਿਛੇ ਪੈਸਿਆਂ ਨੂੰ ਖ਼ੱਰਚਣ ਲਈ ਪਿਛੇ ਨਹੀਂ ਹੱਟੀਦਾ। " " ਜੇ ਤੁਹਾਡੇ ਕੋਲ ਇੰਨੇ ਪੈਸੇ ਹਨ। ਮੇਰੇ ਤੋਂ ਕਿਉਂ ਮੰਗਦੇ ਹੋ? ਜੇ ਮੇਰੇ ਤੋਂ ਪੈਸੇ ਚਾਹੀਦੇ ਹਨ। ਉਵੇਂ ਕਰਨਾਂ ਪਵੇਗਾ। ਜਿਵੇਂ ਮੈਂ ਕਹਿੰਦੀ ਹਾਂ। ਕਨੇਡਾ ਵਿੱਚ ਰਹਿ ਕੇ, ਪੈਸੇ ਸੋਚ ਕੇ ਵਰਤਣੇ ਪੈਂਦੇ ਹਨ। ਕਨੇਡਾ ਵਿੱਚ ਰਹਿ ਕੇ, ਮੈਨੂੰ ਇੱਕ-ਇੱਕ ਪੈਸਾ-ਪੈਸਾ ਬਚਾਉਣਾਂ ਆ ਗਿਆ। ਹੈ।"


ਸੁੱਖੀ ਦੀ ਮੰਮੀ ਨੇ ਫੋਨ ਫੜ ਲਿਆ ਸੀ। ਉਸ ਨੇ ਕਿਹਾ, " ਸੁੱਖੀ ਤੂੰ ਫਿਕਰ ਨਾਂ ਕਰ। ਜਿਵੇਂ ਤੂੰ ਕਹੇਂਗੀ ਉਵੇ ਕਰਾਂਗੇ। ਅਜੇ ਸਮਾਂਨ ਵੀ ਖ੍ਰੀਦਣਾਂ ਹੈ। ਪੈਸੇ ਛੇਤੀ ਭੇਜ ਦੇਵੀ। ਦੱਸੋਂ ਤੁਸੀਂ ਕੀ ਮਗਾਉਣਾਂ ਹੈ? " " ਤੁਸੀਂ ਪਾਉਣ ਵਾਲੇ ਕੱਪੜੇ ਚੱਜ ਦੇ ਸਿਲਵਾ ਲੈਣੇ। ਸਾਰਾ ਕੁੱਝ ਇਥੇ ਵੀ ਮਿਲੀ ਜਾਂਦਾ ਹੈ। " " ਸੁੱਖੀ ਤੂੰ ਦੱਸ ਤੈਨੂੰ, ਗੈਰੀ ਤੇ ਤੇਰੀ ਸੱਸ ਨੂੰ ਕੀ ਕੋਈ ਟੂੰਮ-ਛੱਲਾ ਬੱਣਵਾਂ ਲਈਏ? ਉਸ ਹਿਸਾਬ ਨਾਲ ਹੋਰ ਪੈਸੇ ਭੇਜ ਦੇਵੀ। " " ਵਾਹ ਮੇਰੀ ਮਾਂ ਵਾਹ, ਕੱਖ ਪੱਲੇ ਨਹੀਂ ਹੈ। ਫੜਾਂ ਮਾਰਨ ਦੀ ਆਦਤ ਨਹੀਂ ਜਾਂਦੀ। ਕੱਪੜੇ ਸਮਾਉਣ ਲਈ ਪੈਸੇ ਨਹੀਂ ਹਨ। ਦੂਜੇ ਲੋਕਾਂ ਦੇ ਹੱਥ ਖੱਟੇ ਕਰਨ ਨੂੰ ਫਿਰਦੇ ਹੋ। ਮੇਰਾ ਹੀ ਸਿਰ ਮੇਰੀਆਂ ਹੀ ਜੁੱਤੀਆਂ। ਕੀ ਮੇਰੀਆਂ ਇਥੇ ਮਿਲਾਂ ਚੱਲ ਰਹੀਆਂ ਹਨ? ਮੇਰੀ ਖੂਨ ਪਸੀਨੇ ਦੀ ਕਮਾਂਈ ਹੈ। ਤੁਸੀਂ ਆਪ ਹੀ ਕਨੇਡਾ ਪਹੁੰਚ ਜਾਵੋ। " ਸੁੱਖੀ ਨੇ ਸਾਰੇ ਜਮਾਂ ਕੀਤੇ ਹੋਏ ਪੈਸੇ ਟਿੱਕਟਾਂ ਲਈ ਭੇਜ ਦਿੱਤੇ ਸਨ। ਜਹਾਜ਼ ਦੀ ਟਿੱਕਟ ਤਾਂ ਇੱਕ ਲੈਣੀ ਔਖੀ ਹੈ। ਘਰ ਜ਼ਮੀਨ ਵਿੱਕਣ ਤੋਂ ਬਚ ਗਏ ਸਨ। ਮਾਪਿਆਂ ਨੇ ਸੁੱਖੀ ਦਾ ਗਲ਼ਾਂ ਘੁੱਟ ਕੇ ਨਹੀਂ ਮਾਰਿਆ ਸੀ। ਇਸੇ ਕਰਕੇ ਦਿਆਲੂ ਕੁੜੀ ਦਾ ਘਰ ਵਿੱਚ ਜਨਮ ਹੋਇਆ। ਕੁੜੀ ਦੀ ਮੇਹਰਬਾਨੀ ਨਾਲ ਸਾਰਾ ਟੱਬਰ ਕਨੇਡਾ ਆ ਰਿਹਾ ਸੀ।

ਮਾਪਿਆਂ, ਭੈਣਾਂ-ਭਰਾਵਾਂ ਨੇ ਆਉਣਾਂ ਸੀ। ਸੁੱਖੀ ਨੂੰ ਖੁਸ਼ੀ ਵੀ ਸੀ। ਸੁੱਖੀ ਨੂੰ ਹੋਰ ਵੀ ਛੋਟੇ-ਛੋਟੇ ਕੰਮ ਆ ਗਏ ਸਨ। ਘਰ ਦੀਆਂ ਚੀਜ਼ਾਂ ਰਜਾਈਆਂ, ਕੰਬਲ, ਸਿਰਹਾਣੇ ਖ੍ਰੀਦਣੇ ਪੈ ਗਏ ਸਨ। ਬੇਸਮਿੰਟ ਵਿੱਚ ਤਿੰਨ ਬਿਡ ਨਵੇਂ ਲਿਆ ਕੇ ਲਾ ਦਿੱਤੇ ਸਨ। ਇੰਨੇ ਬੰਦਿਆਂ ਦੀ ਸਾਂਭ ਸੰਭਾਂਲੀ ਕਾਫ਼ੀ ਜੁੰਮੇਬਾਰੀ ਦਾ ਕੰਮ ਸੀ। ਉਨਾਂ ਨੇ ਜਿਸ ਦਿਨ ਆਉਣਾਂ ਸੀ। ਸੁੱਖੀ ਤੇ ਗੈਰੀ ਦੋਨਾਂ ਨੂੰ ਕਾਰਾਂ ਲਿਜਾਣੀਆਂ ਪਈਆਂ। ਇੰਨਾਂ ਸਮਾਨ ਤੇ ਬੰਦੇ ਦੋ ਕਾਰਾਂ ਵਿੱਚ ਹੀ ਆ ਸਕਦੇ ਸਨ। ਸੁੱਖੀ ਦੇ ਘਰ ਵਿੱਚ ਰੌਣਕ ਲੱਗ ਗਈ ਸੀ। ਇੱਕ ਚੁੱਪ ਟੁੱਟ ਗਈ ਸੀ। ਸਾਰੇ ਘਰ ਦਾ ਡਿਸਪਲਨ ਭੰਗ ਹੋ ਗਿਆ ਸੀ। ਕਿਸੇ ਨੂੰ ਸੌਣ ਦੀ ਕਾਹਲ ਨਹੀਂ ਸੀ। ਸਫ਼ਰ ਦਾ ਥਕੇਵਾਂ ਹੋਣ ਕਰਕੇ ਵੀ ਉਹ ਸੌਂ ਨਹੀਂ ਰਹੇ ਸਨ। ਕਿਮ, ਬੋਬ, ਕੈਵਨ ਨੂੰ ਸਵੇਰੇ ਸਕੂਲ ਨਹੀਂ ਜਾਂਣਾਂ ਪੈਣਾਂ ਸੀ। ਸੁੱਖੀ ਸਾਰਿਆਂ ਨੂੰ ਖਾਂਣ ਖੁਵਾਂਉਣ ਵਿੱਚ ਰੂਝੀ ਹੋਈ ਸੀ। ਰਾਤ ਦੋ ਵਜੇ ਸਾਰੇ ਸੌਂ ਗਏ ਸਨ। ਸਾਰੇ ਘਰ ਦੀਆਂ ਬੱਤੀਆਂ ਦੀਵਾਲੀ ਵਾਂਗ ਜੱਗ ਰਹੀਆਂ ਸਨ। ਸੁੱਖੀ ਨੇ ਸਾਰੇ ਘਰ ਦੀਆਂ ਲਾਈਟਾ ਬੰਦ ਕੀਤੀਆਂ। ਬਿੱਜਲੀ ਦੇ ਬਿੱਲ ਦਾ ਵੀ ਫਿਕਰ ਸੀ।
ਪੂਰਾ ਮਹੀਨਾਂ ਨਿੱਕਲ ਗਿਆ ਸੀ। ਇੰਡੀਆ ਤੋਂ ਆਇਆ, ਸਾਰਾ ਟੱਬਰ ਘਰ ਹੀ ਬੈਠਾ ਸੀ। ਠੰਡ ਬਹੁਤ ਹੋ ਗਈ ਸੀ। ਰੂੰ ਦੇ ਫੱਭਿਆਂ ਵਾਂਗ ਮੋਟੀ-ਮੋਟੀ ਬਰਫ਼ ਪੈ ਰਹੀ ਸੀ। ਧਰਤੀ ਦਰੱਖਤਾਂ ਉਤੇ ਸਾਰੇ ਪਾਸੇ ਚਿੱਟੀ ਚਾਦਰ ਤੱਣ ਗਈ ਸੀ। ਬਾਹਰ ਕੋਈ ਜਾਨਵਰ ਵੀ ਨਹੀਂ ਦਿੱਸਦਾ ਸੀ। ਕਈ ਬਿੱਲੀਆਂ, ਹਿਰਨ, ਕੁੱਤੇ ਬਰਫ਼ ਵਿੱਚ ਧਸਦੇ, ਬਰਫ਼ ਨਾਲ ਲਿਬੜੇ ਠੰਡ ਦੇ ਮਾਰੇ ਫਿਰ ਰਹੇ ਸਨ। ਬਰਫ਼ ਨੂੰ ਦੇਖ਼-ਦੇਖ਼ ਕੇ, ਇੰਡੀਆਂ ਤੋਂ ਆਈਆ ਦੇ ਦੰਦ ਵੱਜੀ ਜਾਂਦੇ ਸਨ। ਘਰੋਂ ਬਾਹਰ ਜਾਂਣਾਂ ਮੁਸ਼ਕਲ ਸੀ। ਜੇ ਪੈਦਲ ਚੱਲਣ ਵਾਲੀਆਂ ਥਾਂਵਾਂ ਤੇ ਸ਼ੜਕ ਤੋਂ ਬਰਫ਼ ਹੱਟਾਈ ਨਾਂ ਜਾਵੇ। ਜੰਮ ਕੇ ਕੱਚ ਬੱਣ ਜਾਂਦੀ ਹੈ। ਗੈਰੀ ਨੂੰ ਕਿਸੇ ਦੇ ਤਿੱਲਕਣ ਦਾ ਫਿਕਰ ਨਹੀਂ ਸੀ। ਧੁੱਪ ਨਿਕੱਲੀ ਹੋਵੇ, ਉਹ ਖਿੱੜਕੀਆਂ ਦੇ ਪਰਦੇ ਖੋਲਦਾ ਨਹੀਂ ਸੀ। ਰਾਤ ਪੈ ਜਾਵੇ। ਵਿੰਡੋਜ਼ ਦੇ ਕਾਰਟਨ ਬੰਦ ਨਹੀਂ ਕਰਦਾ ਸੀ। ਸੀਰੀ ਦੇ ਹੁੰਦਿਆਂ, ਜਿੰਮੀਦਾਰ ਨੂੰ ਮੀਂਹ-ਕੱਣੀ ਦਾ ਫਿਕਰ ਨਹੀਂ ਹੁੰਦਾ। ਸੁੱਖੀ ਇਸੇ ਕਾਸੇ ਨੂੰ ਤਾਂ ਲਿਆਂਦੀ ਸੀ। ਸੁੱਖੀ ਡਰਾਈਵੇ ਤੇ ਪੋੜ੍ਹੀਆਂ ਉਤੋਂ ਬਰਫ਼ ਹੱਟਾ ਰਹੀਂ ਸੀ। ਸੁੱਖੀ ਦੀ ਮੰਮੀ ਗੇਲੋ ਘਰ ਦੇ ਬਾਹਰ ਬਰਫ਼ ਪਈ, ਦੇਖ਼ਣ ਗਈ ਸੀ। ਪੌੜ੍ਹੀਆਂ ਵਿੱਚ ਤਿੱਲਕ ਕੇ ਡਿੱਗ ਪਈ ਸੀ। ਉਸ ਦੇ ਗੋਡੇ ਉਤੇ ਸੱਟਾਂ ਲੱਗ ਗਈਆਂ ਸਨ। ਚੱਲਣਾਂ ਮੁਸ਼ਕਲ ਹੋ ਗਿਆ।

ਸੁੱਖੀ ਦੀ ਛੋਟੀ ਭੈਣ ਰਾਣੋਂ ਨੂੰ ਦਸਵੀਂ ਵਿੱਚ ਦਾਖ਼ਲਾ ਮਿਲ ਗਿਆ ਸੀ। ਰਾਣੋਂ ਵੀ ਹਿੰਦੀ ਡਰਾਮਿਆਂ ਨੂੰ ਦੇਖ਼ ਕੇ, ਫੈਸਨ ਕਰਨ ਲੱਗ ਗਈ ਸੀ। ਫਿਰ ਵੀ ਕਨੇਡਾ ਦੇ ਜੰਮਪਲ਼ ਨਾਲੋਂ ਅਲੱਗ ਹੀ ਲੁੱਕ ਸੀ। ਕਈ ਪੰਜਾਬੀ ਜਮਾਤੀ ਵੀ ਉੁਸ ਨੂੰ ਦੇਸੀ ਹੀ ਕਹਿੰਦੇ ਸਨ। ਕੱਪੜਿਆਂ ਦਾ ਫੈਸ਼ਨ ਬਦਲਣ ਨਾਲ, ਓਵਰ ਸ਼ਕੀਨੀ ਤਾਂ ਲੱਗਦੀ ਹੀ ਹੈ। ਭਾਰਤ ਦੇ ਜੰਮਪਲ ਚਲਾਕੀਆਂ, ਆਦਤਾਂ, ਸੁਭਾਅ, ਚਾਲ-ਚੱਲਣ ਦਾ ਢੰਗ ਨਹੀਂ ਬਦਲਦੇ। ਪੱਕੀਆਂ ਆਦਤਾਂ ਨੂੰ ਮੋੜਨਾਂ ਬਹੁਤ ਔਖਾਂ ਹੈ। ਇੰਡੀਆਂ ਤੋਂ ਜੰਮਪਲ਼ ਕੇ ਆਏ ਨੂੰ ਗੱਲਤੀ ਦੀ ਮੁਆਫ਼ੀ ਸੌਰੀ, ਸ਼ੁਕਰੀਆਂ ਥੈਕਸ ਕਹਿੱਣਾਂ ਬਹੁਤ ਔਖਾ ਲੱਗਦਾ ਹੈ। ਲੋਕਾਂ ਨਾਲ ਲੰਬੇ ਸਮੇਂ ਲਈ ਵਰਤਾ ਰੱਖਣ ਦਾ ਇਹ ਕੋਈ ਵਧੀਆ ਢੰਗ ਨਹੀਂ ਹੈ। ਦੂਜਿਆਂ ਤੋਂ ਵੱਖਰੇ ਦਿੱਸਣ ਦੀ ਥਾਂ ਘਿਉ ਖਿੱਚੜੀ ਬੱਣ ਜਾਂਣਾਂ ਚਾਹੀਦਾ ਹੈ। ਰਲ ਕੇ ਰਹਿੱਣ ਨਾਲ ਲੋਕਾਂ ਤੋਂ ਲੋੜੀਦੀ ਮਦੱਦ ਮਿਲਦੀ ਹੈ।

ਮਹੀਨੇ ਪਿਛੋਂ ਮਸਾਂ ਸੋਨੀ ਤੇ ਬਿੰਦੂ ਨੂੰ ਕੰਮ ਮਿਲਿਆਂ ਸੀ। ਹਰ ਰੋਜ਼਼ ਦਾ ਇੱਕ ਨੂੰ 100 ਡਾਲਰ ਮਿਲਦਾ ਸੀ। ਬਹੁਤ ਥੋੜੀ ਤੱਨਖ਼ਾਹ ਮਿਲਦੀ ਸੀ। ਮਸ਼ੀਨਾਂ ਨਾਲ ਸੋਫ਼ਿਆਂ ਦੇ ਕੱਪੜੇ ਸਿਉਣ ਦਾ ਕੰਮ ਸੀ। ਅੱਠ ਘੰਟੇ ਬੈਠੀਆਂ ਦੀ ਢੂਹੀ ਆਕੜ ਕੇ, ਸ਼ਾਮ ਨੂੰ ਦੁੱਖਣ ਲੱਗ ਜਾਂਦੀ ਸੀ। ਇੰਨਾਂ ਕੰਮ ਤਾਂ ਕੁੜੀਆਂ ਨੇ, ਪਿੰਡ ਹਫ਼ਤੇ ਵਿੱਚ ਵੀ ਨਹੀਂ ਕੀਤਾ ਹੋਣਾਂ। ਭੋਗਲਾ ਮਨਾਂ ਚਿੱਤ ਲਾ ਕੇ ਲਿਖੀਆਂ ਤਕਦੀਰਾਂ ਦੀਆਂ। ਹੱਡ ਭੰਨਵੀਂ ਮੇਹਨਤ ਕਰਨੀ ਪੈਂਦੀ ਸੀ। ਬਾਥਰੂਮ ਵਿੱਚ ਜਾ ਕੇ, ਇੱਕ ਦੂਜੇ ਤੋਂ ਚੋਰੀ ਰੋਂਦੀਆਂ ਸਨ। ਲੱਕੜੀ ਬੋਕਸ ਸਿਪਰਿੰਗ ਤੇ ਫੋਮ ਤੇ ਕੱਪੜਾਂ ਚੜ੍ਹਾਉਂਦੀਆਂ ਸਨ। ਇੱਕ ਸੋਫ਼ਾ ਸਿਟ ਦੋ ਤੋਂ ਦਸ ਹਜ਼ਾਰ ਡਾਲਰ ਤੋਂ ਉਪਰ ਵਿੱਕਦਾ ਸੀ। ਮਾਲਕ ਨੂੰ ਬਹੁਤ ਅਮਦਨ ਸੀ। ਫੈਕਟਰੀ ਦੀ ਕਿਸ਼ਤ ਬਿੱਲ ਬੱਤੀਆਂ ਹੋਰ ਖੱਰਚੇ ਵੀ ਬਹੁਤ ਸਨ।

ਸੁੱਖੀ ਦੇ ਭਰਾ ਮੀਤੇ ਤੇ ਭਿੰਦੇ ਨੇ ਚਾਰ ਮਹੀਨੇ ਲਾ ਕੇ ਡਰਾਈਵਿੰਗ ਦਾ ਲਾਈਸੈਂਸ ਲੈ ਲਿਆ ਸੀ। ਉਹ ਦੋਂਨੇਂ ਹੀ ਟਰੱਕ ਚਲਾਂਉਣ ਲੱਗ ਗਏ ਸਨ। ਦਿਨ ਰਾਤ ਸ਼ੜਕ ਉਤੇ ਹੀ ਰਹਿੰਦੇ ਸਨ। ਤੁਰੇ ਜਾਂਦੇ ਟਰੱਕ ਵਿੱਚ ਸੌਂਦੇ ਤੇ ਖਾਂਦੇ ਸਨ। ਕਈ ਬਾਰ ਤਾਂ ਰੋਟੀ ਵੀ ਨਸੀਬ ਨਹੀਂ ਹੁੰਦੀ ਸੀ। ਗਰਮ ਤਾਂ ਮਿਲਣੀਆਂ ਔਖੀਆਂ ਸਨ। ਕਈ ਬਾਰ ਕਿਸੇ ਰਿਸਟੋਰਿੰਟ ਉਤੇ ਖੜ੍ਹ ਜਾਂਦੇ ਸਨ। ਕਿਸੇ ਪੰਜਾਬੀ ਔਰਤ ਨੂੰ ਫਸਾ ਕੇ ਘਾਲਾ-ਮਾਲਾ ਕਰਕੇ, ਤੱਤੇ ਫੁੱਲਕੇ ਵੀ ਖਾਂ ਲੈਂਦੇ ਸਨ। ਕਈ ਬਾਂਈਆ, ਸਈਂਆਂ ਬੱਣਾਂ ਕੇ ਆਪਦਾ ਵੀ ਕੰਮ ਚਲਾ ਲੈਂਦੀਆਂ ਹਨ। ਤਾਲੀ ਦੋਂਨਾਂ ਹੱਥਾਂ ਨਾਲ ਵੱਜਦੀ ਹੈ। ਘਰ ਗੇਲੋ ਸਾਰਿਆਂ ਦੀਆਂ ਰੋਟੀਆਂ ਬੱਣਾਂ ਦਿੰਦੀ ਸੀ। ਸੁੱਖੀ ਦਾ ਡੈਡੀ ਲਾਭ ਘਰ ਹੀ ਹੁੰਦਾ ਸੀ। ਲਾਭ ਇੰਡੀਆ ਵਿੱਚ ਕਾਰ ਚੱਲਾ ਲੈਂਦਾ ਸੀ। ਉਸ ਨੇ ਕਨੇਡਾ ਆ ਕੇ, ਕਾਰ ਚੱਲਾਉਣ ਦਾ ਲਾਈਸੈਂਸ ਲੈ ਲਿਆ ਸੀ। ਸੁੱਖੀ ਨੂੰ ਸੌਖਾ ਹੋ ਗਿਆ ਸੀ। ਘਰ ਦੇ ਸੌਦੇ ਲਾਭ ਤੇ ਗੇਲੋ ਲੈ ਆਉਂਦੇ ਸਨ। ਡਾਲਰ ਵੀ ਘਰ ਵਿੱਚ ਬਥੇਰੇ ਆਉਣ ਲੱਗ ਗਏ ਸਨ।


ਰੌਬੀ ਬਹੁਤ ਰਹਿਮ ਦਿਲ ਸੀ। ਉਸ ਦੇ ਘਰ ਨੀਲਮ ਨੂੰ ਕੰਮਰਾ ਮਿਲ ਗਿਆ ਸੀ। ਸੁੱਖੀ ਦੀ ਸੁਪਰਵੀਜ਼ਰ ਮੈਡੀ ਵੀ ਨਾਲ ਰਹਿੰਦੀ ਸੀ। ਉਹ ਖੁੱਲੇ ਸੁਭਾਅ ਦੀ ਔਰਤ ਸੀ। ਦੋਂਨੇ ਰੌਬੀ ਨੂੰ 1000 ਡਾਲਰ ਦੇ ਦਿੰਦੀਆਂ ਸਨ। ਰੌਬੀ ਖਾਂਣ-ਪੀਣ, ਰਹਿੱਣ ਵਿੱਚ ਪੈਸੇ ਕੱਟ ਲੈਂਦਾਂ ਸੀ। ਖਾਂਣਾਂ ਰਲ ਕੇ, ਬੱਣਾਂ ਲੈਂਦੇ ਸਨ। ਸ਼ਾਮ ਨੂੰ ਇਕੱਠੇ ਖਾਂਣਾਂ ਖਾਂਦੇ ਸਨ। ਨੀਲਮ ਦੋਂਨਾਂ ਨੂੰ ਦੋਸਤ ਸਮਝਦੀ ਸੀ। ਰੌਬੀ ਰਾਤ ਨੂੰ ਵੀ ਚਾਰ ਕੁ ਘੰਟੇ ਕੰਮ ਕਰਦਾ ਸੀ। ਨੀਲਮ ਤੇ ਮੈਡੀ ਟੀਵੀ ਦੇਖ਼ਦੀਆਂ ਰਹਿੰਦੀਆਂ ਸਨ। ਕਈ ਬਾਰ ਮੈਡੀ ਉਸ ਨੂੰ ਆਪਦੇ ਪਤੀ ਦੀਆਂ ਮਨ ਮਾਨੀਆਂ, ਦੱਸਣ ਲੱਗ ਜਾਂਦੀ ਸੀ। ਉਸ ਨੇ ਨੀਲਮ ਨੂੰ ਦੱਸਿਆਂ, " ਇੱਕ ਰਾਤ ਮੇਰਾ ਸਿਰ ਬਹੁਤ ਦੁੱਖਦਾ ਸੀ। ਜਿਸ ਦਿਨ ਠੰਡ ਜ਼ਿਆਦਾ ਹੁੰਦੀ ਹੈ। ਉਸ ਦਿਨ ਪਿੱਠ ਬਹੁਤ ਦੁੱਖਦੀ ਹੈ। ਦਰਦਾਂ ਤੋਂ ਬਚਣ ਲਈ ਮੈਂ ਨੀਂਦ ਦੀ ਗੋਲੀ ਲੈ ਕੇ ਸੌਂ ਗਈ। ਜਦੋਂ ਮੈਂ ਗਰਾਜ ਵਿੱਚ ਕਾਰ ਖੜ੍ਹਾ ਕੇ ਆਈ ਸੀ। ਗੱਲਤੀ ਨਾਲ ਮੇਰੇ ਕੋਲੋ ਗਰਾਜ ਦੇ ਸ਼ਟਰ ਦੀ ਬਿੱਜਲੀ ਦੀ ਸਵਿੱਚ ਔਫ਼ ਹੋ ਗਈ। ਜੇ ਅੰਦਰੋਂ ਸਵਿੱਚ ਕੱਟ ਦੇਈਏ। ਫਿਰ ਗਰਾਜ ਦੇ ਬਾਹਰੋਂ ਰੀਮੋਟ ਕੰਟਰੌਲ ਨਾਲ ਗਰਾਜ ਦਾ ਡੋਰ ਨਹੀਂ ਖੁੱਲਦਾ। ਜਦੋਂ ਉਹ ਰਾਤ ਨੂੰ ਕੰਮ ਤੋਂ ਆਇਆ। ਗਰਾਜ ਡੋਰ ਵਿੱਚੋਂ ਹੀ ਅੰਦਰ ਵੜੀਦਾ ਹੈ। ਉਸ ਕੋਲ ਘਰ ਦੀ ਚਾਬੀ ਨਹੀਂ ਸੀ। ਉਸ ਨੇ ਘਰ ਦੀ ਬਿੱਲ ਬਹੁਤ ਬਾਰ ਵੱਜਾਈ। ਡੋਰ ਉਤੇ ਧੱਫ਼ੇ ਮਾਰੇ। ਮੇਰੀ ਅੱਖ ਨਹੀਂ ਖੁੱਲੀ। ਬਾਹਰ ਹੀ ਕਾਰ ਵਿੱਚ ਬੈਠਾ ਰਿਹਾ। ਠੰਡ ਬਹੁਤ ਸੀ। ਮੇਰੇ ਪਤੀ ਨੇ ਕਿਚਨ ਦੀ ਵਿੰਡੋ ਦੀ ਜਾਲੀ ਲਾਹ ਦਿੱਤੀ। ਆਪ ਬਾਰੀ ਖੋਲ ਕੇ ਅੰਦਰ ਆ ਗਿਆ। ਕਿਚਨ ਦੀ ਵਿੰਡੋ, ਐਸੀ ਐਮਰਜੈਂਸੀ ਲਈ ਅਨਲੌਕ ਹੁੰਦੀ ਹੈ। "

" ਮੈਡੀ ਫਿਰ ਤਾਂ ਤੇਰਾ ਹਸਬੈਂਡ ਬਹੁਤ ਚੰਗਾ ਹੈ। ਤੇਰੀ ਨੀਂਦ ਵੀ ਖ਼ਰਾਬ ਨਹੀਂ ਕੀਤੀ। ਵਿਚਾਰਾ ਵਿੰਡੋ ਟੱਪ ਕੇ ਅੰਦਰ ਆ ਵੜਿਆ। ਤੂੰ ਐਵੈਂ ਰੁੱਸੀ ਫਿਰਦੀ ਹੈਂ। ਮੈਨੂੰ ਵੀ ਐਸਾ ਪਤੀ ਚਾਹੀਦਾ ਹੈ। ਜੋ ਸੁੱਤੀ ਨੂੰ ਨਾਂ ਉਠਾਲੇ। " ਸੁੱਖਿ ਨੇ ਕਿਹਾ, " ਅੱਗੇ ਵੀ ਸੁਣ ਲੈ। ਉਹ ਕੰਮਰੇ ਵਿੱਚ ਆਇਆ। ਮੇਰੀ ਰਜਾਈ ਵਗਾਹ ਕੇ ਮਾਰੀ। ਮੈਨੂੰ ਰੂਮ ਵਿੱਚੋ ਖਿੱਚਦਾ ਹੋਇਆ, ਪੌੜ੍ਹੀਆਂ ਵਿਚੋਂ ਦੀ ਧੂੰਦਾ, ਬਾਹਰ ਜਾਂਣ ਵਾਲੇ ਦਰਵਾਜੇ ਕੋਲ ਲੈ ਗਿਆ। ਡੋਰ ਖੋਲਿਆ, ਮੈਨੂੰ ਬਾਹਰ ਇੰਨੀ ਜ਼ੋਰ ਦੀ ਧੱਕਾ ਮਾਰਿਆਂ। ਮੈਂ ਸੀਮਿੰਟ ਦੀਆਂ ਪੌੜ੍ਹੀਆਂ ਉਤੋ ਦੀ ਰੁੜਦੀ ਹੋਈ। ਬਰਫ਼ ਵਿੱਚ ਜਾ ਕੇ ਧੱਸ ਗਈ। ਮੇਰੀ ਅੱਖ ਵੀ ਚੱਜ ਨਾਲ ਨਹੀਂ ਖੁੱਲੀ ਸੀ। ਮੈਨੂੰ ਲੱਗੇ ਪੂਰੀ ਧਰਤੀ ਹਿਲ ਗਈ ਹੈ। ਮੇਰੇ ਪੈਰ ਨੰਗੇ ਸਨ। ਜਾਕਟ ਨਹੀਂ ਪਾਈ ਸੀ। ਸਿਰ ਉਤੇ ਕੁੱਝ ਨਹੀਂ ਸੀ। ਮੈਨੂੰ ਬਹੁਤ ਠੰਢ ਲੱਗੀ। -20 ਡੀਗਰੀ ਸੀ। ਹਰ ਪਾਸੇ ਬਰਫ਼ ਜੰਮੀ ਪਈ ਸੀ। ਮੈਂ ਬਿੱਲ ਬਹੁਤ ਬਾਰ ਵੱਜਾਈ। ਡੋਰ ਭੰਨਿਆ। ਪਤੀ ਨੇ ਦਰ ਨਹੀਂ ਖੋਲਿਆ। ਬੱਤੀਆਂ ਬੰਦ ਕਰਕੇ ਸੌਂ ਗਿਆ। ਕਿਚਨ ਦੀ ਵਿੰਡੋ ਊਚੀ ਸੀ। ਮੈਂ ਟੱਪ ਨਹੀਂ ਸਕੀ। ਮੇਰਾ ਸਰੀਰ ਕੰਮ ਕਰਨੋਂ ਹੱਟਦਾ ਜਾ ਰਿਹਾ ਸੀ। ਮੈਂ ਸ਼ੜਕ ਦੇ ਵਿਚਕਾਰ ਜਾ ਖੜ੍ਹੀ। "

" ਮੈਡੀ ਜੇ ਤੈਨੂੰ ਕੋਈ ਕਾਰ ਥੱਲੇ ਦੇ ਦਿੰਦਾ। ਲੋਕ ਸ਼ਰਾਬ ਪੀ ਕੇ ਵੀ ਗੱਡੀਆਂ ਚਲਾਉਂਦੇ ਹਨ। " " ਉਦੋਂ ਜੋ ਕਾਰ ਆ ਕੇ ਰੁੱਕੀ ਸੀ। ਉਹ ਮਸਾਂ 25 ਸਾਲਾਂ ਦਾ ਗੋਰਾ ਸੀ। ਉਸ ਨੇ ਮੈਨੂੰ ਹੱਥਾਂ ਨਾਲ ਹਲੂਣਾਂ ਦਿੱਤਾ। ਮੈਂ ਉਸ ਉਤੇ ਲੁੱਟਕ ਗਈ। ਉਸ ਨੂੰ ਝੱਟ ਪਤਾ ਲੱਗ ਗਿਆ। ਮੇਰਾ ਸਰੀਰ ਆਕੜਨ ਲੱਗ ਗਿਆ ਸੀ। ਉਸ ਨੇ ਝੱਟ ਐਬੂਲੈਂਸ ਨੂੰ ਫੋਨ ਕੀਤਾ। ਐਬੂਲੈਂਸ ਉਦੋਂ ਹੀ ਆ ਗਈ। " " ਮੈਡੀ ਐਬੂਲੈਂਸ ਦੇਖ਼ ਕੇ, ਤਾਂ ਤੇਰਾ ਪਤੀ ਤੈਨੂੰ ਦੇਖ਼ਣ ਆ ਗਿਆ ਹੋਵੇਗਾ। ਕੀ ਉਹ ਤੇਰੇ ਨਾਲ ਹੋਸਪੀਟਲ ਗਿਆ? " " ਉਹ ਨਹੀਂ ਆਇਆ। ਮੈਨੂੰ ਹਫ਼ਤਾ ਹੋਸਪੀਟਲ ਰੱਖਿਆ। ਉਸ ਨੇ ਮੇਰਾ ਪਤਾ ਵੀ ਨਹੀਂ ਲਿਆ। " " ਕੀ ਉਦੋਂ ਤੋਂ ਤੂੰ ਰੌਬੀ ਕੋਲ ਰਹਿ ਰਹੀ ਹੈਂ? ਸ਼ੂਕਰ ਹੈ, ਸਿਰ ਤੇ ਛੱਤ ਤਾਂ ਹੈ। " " ਉਦੋਂ ਤਾਂ ਮੈਂ ਆਪੇ ਘਰ ਚਲੀ ਗਈ ਸੀ। ਉਸ ਪਿਛੋਂ ਮੈਨੂੰ ਬਹੁਤ ਬਾਰ ਘਰੋਂ ਕੱਢਿਆ ਸੀ। ਇਸ ਬਾਰ ਤਾਂ ਮੇਰਾ ਸਮਾਨ ਵੀ ਬਾਹਰ ਮਾਰਿਆ। ਹੁਣ ਦਿਲ ਖੱਟਾ ਹੋ ਗਿਆ ਹੈ। ਮੇਰਾ ਪੱਕਾ ਇਰਾਦਾ ਹੈ। ਉਸ ਕੋਲ ਵਾਪਸ ਨਹੀਂ ਜਾਂਣਾਂ। " " ਜਿਸ ਨਾਲ ਬਹੁਤਾ ਪਿਆਰ ਹੁੰਦਾ ਹੈ, ਉਸ ਨਾਲ ਨਫ਼ਰਤ ਵੀ ਉਨੀ ਹੋ ਸਕਦੀ ਹੈ। ਐਸੀਆਂ ਹਰਕੱਤਾਂ ਨਾਂ ਹੀ ਕੀਤੀਆਂ ਜਾਂਣ। ਜੇ ਕੁੱਤੇ ਦੇ ਵੀ ਮਾਲਕ ਸੋਟੀ ਮਾਰੇ। ਉਹ ਮਾਲਕ ਦੀ ਵੀ ਪ੍ਰਵਾਹ ਨਹੀਂ ਕਰਦਾ। ਲੱਤ ਫੜ ਲੈਂਦਾ ਹੈ। 


 
22 ਬਦਲਦੇ ਰਿਸ਼ਤੇ


ਹੋਰ ਭੇਡਾ ਮਗਰ ਲਗਾਉਣ ਨੂੰ ਇੱਕ ਨੂੰ ਅੱਗੇ ਚੱਲਣਾਂ ਪੈਂਦਾ ਹੈ
ਸੰਤ ਨੂੰ ਦੇਖ਼ ਕੇ ਸਾਰੇ ਦੁੱਖ ਟੁੱਟਦੇ ਹਨ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਸੁੱਖੀ ਦਾ ਪਰਿਵਾਰ ਵੱਡਾ ਹੋ ਗਿਆ ਸੀ। ਸੁੱਖੀ ਦਾ ਪੇਕਿਆਂ ਵਿੱਚ ਮਾਂਪੇ, ਭੈਣਾਂ. ਭਰਾਵਾਂ ਵਿੱਚ ਮਨ ਜ਼ਿਆਦਾ ਲੱਗਦਾ ਹੈ। ਸੀਬੋ ਨੂੰ ਹੁਣ ਸੁੱਖੀ ਹਰ ਰੋਜ਼ ਮਿਲਣ ਨਹੀਂ ਜਾਂਦੀ ਸੀ। ਫੋਨ ਕਰ ਲੈਂਦੀ ਸੀ। ਕਈ ਦਿਨ ਸੁੱਖੀ ਨੇ ਫੋਨ ਨਹੀਂ ਕੀਤਾ ਸੀ। ਸੀਬੋ ਨੇ ਫੋਨ ਕੀਤਾ। ਘੰਟੀਆਂ ਵੱਜੀ ਗਈਆਂ। ਉਸ ਨੇ ਕਈ ਬਾਰ ਫੋਨ ਕੀਤਾ। ਸੁੱਖੀ ਨੂੰ ਘਰ ਵਿੱਚ ਬਹੁਤ ਕੰਮ ਸਨ। ਗੈਰੀ ਦਿਨੇ ਸੁੱਤਾ ਪਿਆ ਸੀ। ਉਸ ਦੀ ਨੀਂਦ ਖ਼ਰਾਬ ਹੋ ਰਹੀ ਸੀ। ਉਸ ਨੇ ਫੋਨ ਚੱਕ ਲਿਆ ਸੀ। ਸੀਬੋ ਨੇ ਪੁੱਛਿਆ, " ਪੁੱਤ ਕਿਤੇ ਤੇਰੀ ਨੀਂਦ ਤਾਂ ਖ਼ਰਾਬ ਨਹੀਂ ਹੋ ਗਈ? " " ਹੋਰ ਕੀ ਤੂੰ ਮੈਨੂੰ ਅੱਧੇ ਘੰਟੇ ਦੀ ਲੋਰੀਆਂ ਦਿੰਦੀ ਹੈ? " " ਗੈਰੀ ਪੁੱਤ ਮੇਰਾ ਆਪਦੇ ਪਰਿਵਾਰ ਨਾਲ ਗੱਲਾਂ ਕਰਨ ਨੂੰ ਜੀਅ ਕਰਦਾ ਸੀ। ਮੇਰਾ ਇਥੇ ਉਕਾ ਮਨ ਨਹੀਂ ਲੱਗਦਾ। ਮੇਰਾ ਪੁੱਤ, ਮੈਨੂੰ ਇਸ ਜੇਲ ਵਿੱਚੋਂ ਲੈ ਜਾ। " " ਮਸਾ ਤਾਂ ਤੇਰੇ ਤੋਂ ਜਾਨ ਛੁੱਟੀ ਹੈ। ਕੀ ਤੂੰ ਨਿਆਂਣੀ ਹੈ? ਤੇਰਾ ਜੀ ਨਹੀਂ ਲੱਗਦਾ। ਮੁੜ ਕੇ ਇਥੇ ਫੋਨ ਨਾਂ ਕਰੀ। ਮਸਾਂ ਨੀਂਦ ਆਈ ਸੀ। ਕੱਚੀ ਨੀਂਦ ਜਗਾ ਦਿੱਤਾ। " " ਪੁੱਤ ਫੋਨ ਨਾਂ ਕੱਟੀ, ਤੇਰੀ ਅਵਾਜ਼ ਮੇਰੇ ਅੰਦਰ ਠੰਡ ਪਾਉਂਦੀ ਹੈ। ਮੈਨੂੰ ਆ ਕੇ ਆਪਦਾ ਚੇਹਰਾ ਦਿਖਾ ਜਾ। " " ਪੈ ਗਈ ਤੇਰੇ ਅੰਦਰ ਠੰਡ. ਚੱਲ ਫੋਨ ਰੱਖਦੇ। ਬਾਏ-ਬਾਏ। " " ਸੁੱਖੀ ਨਾਲ ਗੱਲ ਕਰਨੀ ਹੈ। ਮੈਨੂੰ ਕਿਤੇ ਘੁੰਮਾਂ ਲਿਆਵੇ। 4 ਨੰਬਰ ਕੰਮਰੇ ਵਾਲੀ ਦੱਸਦੀ ਸੀ। ਗੁਰਦੁਆਰੇ ਸਾਹਿਬ ਕਰਨੀ ਵਾਲਾ ਸੰਤ ਆਇਆ ਹੈ। ਸੰਤ ਨੂੰ ਦੇਖ਼ ਕੇ ਸਾਰੇ ਦੁੱਖ ਟੁੱਟਦੇ ਹਨ। ਨਿਗਾ ਦੀ ਦ੍ਰਿਸ਼ਟੀ ਨਾਲ ਹੀ ਚੱਮਤਕਾਰ ਕਰ ਦਿੰਦਾ ਹੈ। " " ਓ ਮਾਤਾ ਜੀ, ਇਹ ਤੇਰੇ ਘੁੰਮਣ ਦੇ ਦਿਨ ਨਹੀਂ ਹਨ। ਅੱਗੇ ਦੀ ਤਿਆਰੀ ਕਰ। ਧਰਮ ਰਾਜ ਤੇਰਾ ਅਧਾਰ ਕਰਨ ਨੂੰ ਬੈਠਾ ਹੈ। ਉਸ ਦੇ ਸੁਪਨੇ ਦੇਖ਼। " ਸੁੱਖੀ ਦੀ ਮੰਮੀ ਗੇਲੋ ਦਾ ਕੰਨ ਗੈਰੀ ਦੀਆਂ ਗੱਲਾਂ ਵਿੱਚ ਸੀ। ਉਹ ਸੋਫ਼ੇ ਉਤੇ ਹੀ ਲੰਬਾ ਪਿਆ ਫੌਨ ਤੇ ਗੱਲਾਂ ਕਰ ਰਿਹਾ ਸੀ।

ਗੇਲੋ ਨੇ ਕਿਹਾ, " ਪੁੱਤ ਮੈਂ ਸੀਬੋ ਨਾਲ ਗੱਲ ਕਰਨੀ ਹੈ। " ਗੈਰੀ ਨੇ ਉਸ ਵੱਲ ਫੋਨ ਕਰ ਦਿੱਤਾ। ਬੰਦਾ ਆਪਦੀ ਮਾਂ ਨੂੰ ਤਾਂ ਖ਼ਰੀਆਂ-ਖ਼ਰੀਆਂ ਸੁਣਾਂ ਸਕਦਾ ਹੈ। ਸੱਸ ਦਾ ਹਰ ਹੁਕਮ ਮੰਨਦਾ ਹੈ। ਮਾਂ ਨੂੰ ਸੀਨੀਅਰ ਸੈਂਟਰ ਛੱਡਿਆ ਹੋਇਆ ਸੀ। ਗੇਲੋ ਨੇ ਫੋਨ ਫੜ ਕੇ ਕਿਹਾ, " ਭੈਣੇ ਤੂੰ ਕਿਥੇ ਫਸੀ ਬੈਠੀ ਹੈ? ਕਰਮਾਂ ਦੀ ਖੇਡ ਹੈ। ਕਿਹੋ ਜਿਹੀ ਬਿਮਾਰੀ ਲੱਗ ਗਈ। ਤੂੰ ਤੁਰਨੋਂ ਵੀ ਰਹਿ ਗਈ ਹੈ। ਮੈਂ ਤਾਂ ਰਾਹ ਨਹੀਂ ਜਾਂਣਦੀ। ਜੇ ਨੇੜੇ ਹੋਵੇ। ਝੱਟ ਤੁਰ ਕੇ ਆ ਜਾਂਵਾਂ। " " ਤੂੰ ਸੱਚ ਕਹਿੰਦੀ ਹੈ। ਮੈਂ ਘਰ ਦੀ ਮਾਲਕਣ ਹਾਂ। ਘਰ ਬਣਾਂਉਣ ਵਾਲੀ ਹਾਂ। ਦੁੱਧ ਵਿੱਚੋਂ ਵਾਲ ਕੱਢਣ ਵਾਂਗ ਘਰੋਂ ਬਾਹਰ ਮਾਰੀ। ਉਸੇ ਘਰ ਦੀ ਮਾਲਕਣ ਤੂੰ ਬੱਣ ਗਈ। " " ਮੈਂ ਤਾਂ ਨੌਕਰਾਂ ਵਾਂਗ ਹਾਂ। 12 ਬੰਦਿਆਂ ਦੀਆਂ ਰੋਟੀਆਂ ਪੱਕਾਉਂਦੀ ਹਾਂ। ਪੂਰੀ ਦਿਹਾੜੀ ਵਿਹਲ ਨਹੀਂ ਮਿਲਦੀ। ਕਿਹੜੇ ਸੰਤ ਮਾਹਾਂਪੁਰਸ਼ ਆਏ ਹਨ? ਮੈਂ ਵੀ ਚੱਲਾਂਗੀ। ਕੰਮਾਂ ਤੋਂ ਖੈਹਿੜਾ ਛੁੱਟ ਜਾਵੇਗਾ। ਲੋਹੇ ਨਾਲ ਲੱਕੜੀ ਵੀ ਤਰ ਜਾਵੇਗੀ। " " ਸੁੱਖੀ ਨੂੰ ਫੋਨ ਫੜਾ। ਮੈਂ ਉਸ ਨੂੰ ਦੱਸ ਦਿੰਦੀ ਹਾਂ। ਜਿੰਦਗੀ ਦਾ ਕੁੱਝ ਪਤਾ ਨਹੀਂ। ਦਰਸ਼ਨ ਹੋ ਜਾਂਣ ਜੀਵਨ ਸਫ਼ਲਾ ਹੋ ਜਾਵੇ। ਇਸ ਸੰਤ ਦੇ ਆਸਰੇ ਨਾਲ ਆਪਾਂ ਤਰ ਜਾਂਵਾਂਗੇ। "

ਸੁੱਖੀ ਨੂੰ ਫੋਨ ਦੇ ਦਿੱਤਾ ਸੀ। ਉਸ ਨੇ ਪੁੱਛਿਆ, " ਬੀਜੀ ਸੇਹਿਤ ਕਿਵੇਂ ਹੈ? " " ਸੇਹਿਤ ਆਪੇ ਠੀਕ ਹੋ ਜਾਵੇਗੀ। ਭੋਰੇ ਵਾਲੇ ਸੰਤਾਂ ਦੀ ਚਰਨ ਧੂੜ ਮਿਲ ਜਾਵੇ। " " ਬੀਜੀ ਮੈਨੂੰ ਤਾਂ ਯਾਦ ਨਹੀਂ ਇਹ ਕਿਹੜੇ ਬਾਬਾ ਜੀ ਹਨ? ਕਿਤੇ ਉਹੀ ਪਿਛਲੇ ਸਾਲ ਵਾਲੇ ਤਾ ਨਹੀਂ? ਜੋ ਦੇਖ਼ਣ ਨੂੰ ਪਹਿਲਵਾਨ ਵਰਗੇ ਹਨ। ਕਾਲਾ ਜਿਹਾ ਰੰਗ ਹੈ। " " ਉਹੀ ਹੈ। ਪਰ ਕਾਲੇ ਤਾਂ ਰੱਬ ਨੂੰ ਪਿਆਰੇ ਹੁੰਦੇ ਹਨ। ਤਾਂਹੀ ਤਾਂ ਉਸ ਨੇ, ਹਰ ਗੁਰਦੁਆਰੇ ਸਾਹਿਬ ਨੂੰ ਆਪਦਾ ਘਰ ਬੱਣਾਂ ਲਿਆ ਹੈ। " ਉਸੇ ਦਿਨ ਇਹ ਗੁਰਦੁਆਰੇ ਸਾਹਿਬ ਪਹੁੰਚ ਗਈਆਂ। ਸੀਬੋ ਨੂੰ ਵੀਲਚੇਅਰ ਉਤੇ ਬੈਠਾਇਆ ਹੋਇਆ ਸੀ। ਸਾਰੀ ਸੰਗਤ ਬਾਬਾ ਜੀ ਦੇ ਦੀਦਾਰ ਕਰਨ ਨੂੰ ਇਕੱਠੇ ਹੋਏ ਸਨ। ਜੋ ਕੀਰਤਨੀਏ ਸਿੰਘ ਰੱਬ ਦੇ ਗੀਤ ਗਾ ਰਹੇ ਸਨ। ਉਨਾਂ ਵੱਲ ਕਿਸੇ ਦੀ ਸੁਰਤ ਨਹੀਂ ਸੀ। ਚੇਲਿਆਂ ਸਮੇਤ ਸੰਤ ਪਿਛਲੇ ਦਰਾਂ ਵਿਚੋਂ ਦੀ ਦਰਬਾਰ ਵਿੱਚ ਦਾਖ਼ਲ ਹੋਇਆ। ਚਾਰ ਬੰਦਿਆਂ ਨੇ ਸਹਾਰਾ ਦੇ ਕੇ ਸਟੇਜ ਉਤੇ ਬੈਠਾ ਦਿੱਤਾ। ਭਾਰ ਜ਼ਿਆਦਾ ਸੀ। ਗੋਡੇ ਦੁੱਖ ਰਹੇ ਸਨ। ਉਸ ਨੇ ਆਉਂਦਿਆਂ ਹੀ ਕਿਹਾ, " ਪਿਆਰਿਉ ਨਾਂਮ ਜਪੋ। ਊਚੀ ਬੋਲਣਾਂ ਹੈ। ਅੱਖਾਂ ਬੰਦ ਕਰੋ। ਰੁਕਣਾਂ ਨਹੀਂ। ਬੋਲੋ ਵਾਹਿਗੁਰੂ... ਊਚੀ ਬੋਲੋ, ਵਾਹਿਗੁਰੂ, ਵਾਹਿਗੁਰੂ....ਬੌਲੀ ਦਾ ਪਾਣੀ ਪੀਣ ਨੂੰ ਹੈ। ਸਰੋਵਰ ਦਾ ਪਾਣੀ ਗੁਰੂਆਂ ਨੇ ਨਹ੍ਹਾਂਉਣ ਨੂੰ ਬੱਣਾਇਆ ਹੈ। ਲੋਕ ਨਹ੍ਹਾਂਉਣ ਵਾਲੇ ਗੰਦੇ ਪਾਣੀ ਨੂੰ ਪੀ ਜਾਦੇ ਹਨ। ਜਿਥੋਂ ਦੀ ਪੈਰ ਧੋ ਕੇ ਲੰਘਦੇ ਹਨ। ਉਸ ਨੂੰ ਪੀ ਜਾਂਦੇ ਹਨ। ਇਹ ਲੋਕ ਗੰਦੇ ਹਨ। ਫਿਰ ਬੋਲ ਦਿਉ ਵਾਹਿਗੁਰੂ, ਵਾਹਿਗੁਰੂ.... " ਇਸ ਦੀ ਜਿਵੇਂ ਚੰਮੜੀ ਮੋਟੀ ਸੀ। ਦਿਮਾਗ ਵੀ ਮੋਟਾ ਸੀ। ਇਸ ਨੂੰ ਗਿੱਣਤੀ ਦੇ ਲੋਕ, ਇਸ ਪਾਣੀ ਨੂੰ ਗੰਦਾ ਕਰਦੇ ਦਿਸਦੇ ਹਨ। ਪਾਣੀ ਵਿੱਚ ਤਾਂ 42 ਲੱਖ ਜੀਵ ਰਹਿੰਦੇ ਹਨ। ਧਰਤੀ ਉਤੇ 42 ਲੱਖ ਜੀਵ ਹਨ। ਪਾਣੀ ਵਿੱਚ 84 ਲੱਖ ਜੀਵਾਂ ਦਾ ਸਾਰਾ ਗੰਦ ਹੈ। ਧਰਤੀਆਂ ਦੀ ਮਿੱਟੀ ਘੁਲੀ ਜਾਂਦੀ ਹੈ। ਸਾਰੀਆਂ ਵੱਡੀਆਂ ਫੈਕਟਰੀਆਂ ਤੇ ਸਾਰੀ ਜੰਨ ਸੰਖਿਆ ਪਾਣੀ ਦੇ ਨੇੜੇ ਵੱਸੀ ਹੈ। ਜੋ ਵੀ ਪਾਣੀ ਵਰਤਿਆ ਜਾਂਦਾ ਹੈ। ਸਾਰਾ ਵਾਪਸ ਨਹਿਰਾਂ, ਸਮੁੰਦਰਾਂ, ਧਰਤੀ ਵਿੱਚ ਰੱਚਦਾ ਹੈ। ਉਸੇ ਨੂੰ ਬੰਦਾ ਪੀਂਦਾ ਹੈ।

ਉਸ ਨੇ ਕਿਹਾ, " ਹੱਕ ਦੀ ਕਮਾਈ ਖਾਵੋ। ਕਿਸੇ ਦਾ ਹੱਕ ਨਾਂ ਮਾਰੋ। ਹੁਣ ਜੇਬਾਂ ਨੂੰ ਖਾਲੀ ਵੀ ਕਰਦੇ ਜਾਵੋ। ਸਾਨੂੰ ਵੀ ਖ਼ੱਰਚਾ ਪਾਣੀ ਚਾਹੀਦਾ ਹੈ। ਸਕੂਲ ਬੱਣ ਰਿਹਾ ਹੈ। ਹਰ ਮਹੀਨੇ 50 ਕੁੜੀਆਂ ਦੇ ਵਿਆਹ ਕਰਦੇ ਹਾਂ। ਛੇਤੀ ਹੀ ਹਸਪਤਾਲ ਬੱਣਾਉਣਾਂ ਸ਼ੁਰੂ ਕਰਨਾਂ ਹੈ। " ਕਿਸੇ ਨੇ ਇਹ ਨਹੀਂ ਪੁੱਛਿਆ, : ਸਕੂਲ ਕਿਥੇ ਬੱਣਦਾ ਹੈ? ਉਹ ਕੁੜੀਆਂ ਕਿਹੜੀਆਂ ਹਨ? ' ਸੰਗਤ ਵਿਚੋਂ ਅਵਾਜ਼ਾਂ ਆ ਰਹੀਆਂ ਸਨ। ਧੰਨ ਬਾਬਾ ਜੀ, ਧੰਨ ਬਾਬਾ ਜੀ। "
 

ਭਾਗ 23 ਬਦਲਦੇ ਰਿਸ਼ਤੇ


ਹੋਰ ਭੇਡਾ ਮਗਰ ਲਗਾਉਣ ਨੂੰ ਇੱਕ ਨੂੰ ਅੱਗੇ ਚੱਲਣਾਂ ਪੈਂਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਇਸ ਸਾਧ ਨੂੰ ਚੇਲੇ, ਸ਼ਗਿਰਦ ਭੋਰੇ ਵਾਲੇ ਸੰਤ ਇਸ ਲਈ ਕਹਿੰਦੇ ਹਨ। ਇਸ ਨੇ 20 ਫੁੱਟ ਲੰਬੀ ਚੌੜੀ ਧਰਤੀ ਪੱਟਾ ਲਈ ਸੀ। ਇਸ ਦੇ ਅੱਧੇ ਕੁ ਕਿੱਲੇ ਦੇ ਫ਼ਰਕ ਨਾਲ, ਭੋਰੇ ਦੇ ਅੰਦਰ ਜਾਂਣ ਲਈ ਸੁਰੁੰਗ ਵੀ ਬੱਣਵਾ ਲਈ ਸੀ। ਜੋ ਗੰਨੇ-ਕਮਾਂਦ ਦੇ ਖੇਤ ਵਿੱਚ ਸੀ। ਆਲੇ-ਦੁਆਲੇ ਅੰਬਾਂ, ਕੇਲਿਆਂ, ਆੜੂਆਂ ਤੇ ਹੋਰ ਫ਼ਲਾਂ ਦੇ ਬਾਗ, ਸਬਜ਼ੀਆਂ ਸਨ। ਇਸ ਨੂੰ ਰਸਮਾਂ ਰਿਵਾਜ਼ਾਂ ਨਾਲ ਭੋਰੇ ਵਿੱਚ ਬੈਠਾ ਦਿੱਤਾ। ਸਾਧ ਨੇ ਦੁਆਲੇ ਹੋਏ ਲੋਕਾਂ ਨੂੰ ਕਿਹਾ, " ਭੋਰੇ ਉਤੇ ਮਿੱਟੀ ਪਾ ਦਿਉ। ਕਿਸੇ ਨੇ 40 ਦਿਨ ਤੋਂ ਪਹਿਲਾਂ ਇਸ ਨੂੰ ਪੱਟ ਕੇ ਨਹੀਂ ਦੇਖ਼ਣਾਂ। ਜਿਸ ਨੇ ਇਸ ਨੂੰ ਪੱਟਿਆ। ਉਸ ਦੀਆਂ ਮੈ ਸੱਤ ਪੀੜੀਆਂ ਨਾਸ਼ ਕਰ ਦਿਆਂਗਾ। ਇਹ ਸਮਾਧੀ ਵਿੱਚ ਚਲਾ ਗਿਆ। ਕਈ ਸ਼ਰਦਾ ਕਰਕੇ ਆਏ ਸੀ। ਕਈ ਤਮਾਸ਼ਾ ਦੇਖ਼ਣ ਆਏ ਸਨ। ਸਾਰੇ ਸਹਿਮ ਗਏ ਸਨ। ਕਈ ਫਿਰ ਵੀ ਭੋਰੇ ਉਤੇ ਦੇਸੀ ਘਿਉ ਦਾ ਦੀਵਾ ਜਗਾਉਣ ਆਉਂਦੇ ਸਨ। ਬਾਬੇ ਨੇ ਭੋਰਾ ਪਟਾ ਕੇ, ਲੇਪੀ ਕਰਾ ਦਿੱਤੀ ਸੀ। ਆਪ ਵਿੱਚ ਬੈਠਿਆ ਹੀ ਨਹੀਂ ਸੀ। ਸੁਰੁੰਗ ਵਿੱਚ ਦੀ ਬਾਹਰ ਹੋ ਗਿਆ ਸੀ। ਰੰਮਤਾ ਸਾਧ ਲੋਕਾਂ ਤੋਂ ਸੇਵਾ ਕਰਾ ਰਿਹਾ ਸੀ।

ਲੋਕ ਗਲ਼ੀਂ ਮਹੱਲੇ ਵਿੱਚ ਖੜ੍ਹਨ ਵਾਲੇ ਗੱਲਾਂ ਕਰਦੇ ਸਨ। ਇੱਕ ਸਿਆਣੇ ਜਿਹੇ ਬਾਬੇ ਨੂੰ ਘਰ ਦੇ ਜੁਆਕ ਤਾਂ ਸਿਆਣ ਵਿੱਚ ਨਹੀਂ ਆਉਂਦੇ ਸਨ। ਅੱਖਾਂ ਤੇ ਹੱਥ ਧਰ ਕੇ ਸਿਆਣ ਕੱਢਦਾ ਸੀ। ਬੱਚਾ ਪੁੱਛਦਾ, " ਬਾਬਾ ਮਿੱਠੀ ਗੋਲ਼ੀ ਲੈਣੀ ਹੈ। " " ਉਹੋਂ ਨਿੱਕਿਆ ਤੂੰ ਹੈ। ਅੱਖਾ ਤੋਂ ਦਿੱਸਦਾ ਨਹੀਂ ਹੈ। ਅਵਾਜ਼ ਤੋਂ ਪਛਾਂਣ ਆਈ ਹੈ। " ਉਹੀ ਪਹੇਂ ਵਿੱਚ ਖੜ੍ਹਾ ਸੱਥ ਵਿੱਚ ਦੱਸ ਰਿਹਾ ਸੀ, " ਬਈ ਜੁਵਾਨੋਂ ਸਾਧ ਕਰਨੀ ਵਾਲਾ ਹੈ। ਚੱਮਤਕਾਰ ਹੋ ਗਿਆ। ਮੈਂ ਕੱਲ ਗੁਰਦੁਆਰੇ ਗਿਆ। ਅੱਗੇ ਭੋਰੇ ਵਾਲਾ ਦੇਗ਼ ਵੰਡੀ ਜਾਵੇ। " ਨੌਜੁਵਾਨ ਮੁੰਡੇ ਨੇ ਕਿਹਾ, " ਹਾਂ ਬਾਬਾ, ਸਾਧ ਕੋਈ ਜਾਦੂਗਰ ਹੈ। ਹਰ ਬੰਦੇ ਨੂੰ ਦਰਸ਼ਨ ਦਿੰਦਾ ਹੈ। ਬੈਠਾ ਭੋਰੇ ਵਿੱਚ ਹੈ। ਮੈਂ ਕੱਲ ਦੁਸਹਿਰੇ ਦੇ ਮੇਲੇ ਵਿੱਚ ਪਕੌੜੇ ਖਾਂਦਾ ਦੇਖਿਆ ਸੀ। " ਇਕ ਉਸ ਦਾ ਪੂਜਾਰੀ ਖੜ੍ਹਾ ਸੀ। ਉਸ ਨੇ ਦੱਸਿਆ, " ਇਹ ਤਾਂ ਪਿਆਰ ਹੈ। ਸੰਤ ਜੀ ਭੋਰੇ ਵਿੱਚ ਬੈਠੇ ਵੀ ਉਸ ਕੋਲ ਹੁੰਦੇ ਹਨ। ਜੋ ਸੱਚੇ ਦਿਲੋਂ ਯਾਦ ਕਰਦਾ ਹੈ। ਉਸ ਦੇ ਅੰਗ-ਸੰਗ ਹੁੰਦੇ ਹਨ। ਜਿਵੇਂ ਹੀਰ ਨੂੰ ਚਾਰੇ ਪਾਸੇ ਰਾਂਝਾ ਦਿੱਸਦਾ ਸੀ। " ਇੱਕ ਹੋਰ ਬੰਦੇ ਨੇ ਦੁਹਾਈ ਪਾ ਦਿੱਤੀ, " ਮਾਹਾਂਪੁਰਸ਼ ਤਾਂ ਇਥੇ ਵੀ ਹਾਜ਼ਰ ਹੋ ਗਏ। ਸਾਡੇ ਧੰਨ ਭਾਗ ਹਨ। ਸੰਤਾਂ ਨੂੰ ਯਾਦ ਕੀਤਾ, ਬਾਬਾ ਜੀ ਹਾਜ਼ਰ ਹੋ ਗਏ ਹਨ। ਬਾਬੇ ਦੀ ਜੈ ਹੋਵੇ। ਬੋਲੇ ਸੋ ਨਿਹਾਲ। ਸਤਿ ਸ੍ਰੀ ਅਕਾਲ। "

ਹੱਟੀ ਵਾਲਾ ਬਾਂਣੀਆਂ ਆਪਦੀ ਹੱਟੀ ਵਿੱਚੋ ਬਾਹਰ ਆ ਗਿਆ। ਉਸ ਨੇ ਵੀ ਹੱਟੀ ਦੀ ਅਮਦਨ ਵਧਾਉਣੀ ਸੀ। ਹੋਰ ਭੇਡਾ ਮਗਰ ਲਗਾਉਣ ਨੂੰ ਅੱਗੇ ਚੱਲਣਾਂ ਪੈਂਦਾ ਹੈ। ਜਿਵੇਂ ਮੂਹਰਲੀ ਭੇਡ ਜਿਧਰ ਜਾਂਦੀ ਹੈ। ਬਾਕੀ ਵੀ ਉਵੇਂ ਮੂੰਹ ਚੱਕ ਲੈਦੀਆਂ ਹਨ। ਬਾਂਣੀਏ ਨੇ ਭੋਰੇ ਵਾਲੇ ਦੇ ਪੈਰ ਫੜ ਲਏ। ਉਸ ਨੇ ਕਿਹਾ, " ਬਾਬਾ ਜੀ ਮੈਨੂੰ ਤਾਂ ਤੁਸੀਂ ਹੀ ਦਿਸੀ ਜਾਂਦੇ ਹੋ। ਜਦੋਂ ਬਾਹਰ ਦੇਖ਼ਦਾਂ ਹਾਂ। ਕਦੇ ਇਧਰ-ਕਦੇ ਉਧਰ ਲੰਘ ਜਾਂਦੇ ਹੋ। ਮੇਰਾ ਅਧਾਰ ਕਰ ਦਿਉ। " " ਬਾਂਣੀਆਂ ਜੀ 5000 ਭੇਟ ਕਰ ਦਿਉ। ਤੁਸੀਂ ਸਿਧੇ ਗੰਗਾ ਮਈਆ ਤਰ ਜਾਂਵੋਂਗੇ। ਇੰਨੇ ਪੈਸੇ ਸੁਣ ਕੇ, ਬਾਂਣੀਏ ਨੂੰ ਅਟੈਕ ਆ ਗਿਆ। ਉਸ ਨੇ ਪੈਰਾਂ ਤੋਂ ਸਿਰ ਨਹੀਂ ਚੱਕਿਆ। " ਲੋਕ ਰੋਲਾਂ ਪਾਉਣ ਲੱਗ ਗਏ। ਬਾਬਾ ਜੀ ਦੇ ਬਚਨ ਪੂਰੇ ਹੋ ਗਏ। ਬਾਂਣੀਆਂ ਭੱਵਜਲ ਤਰ ਗਿਆ। ਪੂਰਾ ਹੋ ਗਿਆ। " ਭੋਰੇ ਵਾਲੇ ਤੇ ਫੁੱਲਾਂ ਪੈਸਿਆਂ ਦੀ ਵਰਖਾ ਹੋਣ ਲੱਗ ਗਈ। ਲੋਕਾਂ ਨੇ ਉਸ ਦਾ ਟਰਾਲੀ ਵਿੱਚ ਜਲੂਸ ਕੱਢਿਆ। ਸਾਰੇ ਇਲਾਕੇ ਵਿੱਚ ਬਾਬਾ ਕਲਾ-ਕ਼ੰਲਦਰ ਹੋ ਗਿਆ।

ਔਰਤਾਂ ਹਰ ਰੋਜ਼ ਉਸ ਸਾਧ ਨੂੰ ਯਾਦ ਕਰਦੀਆਂ। ਉਸ ਦੀ ਉਡੀਕ ਵਿੱਚ ਤਾਜ਼ੇ ਪੱਕਵਾਨ ਬੱਣਾਂਉਦੀਆਂ। ਲੰਬੜਾ ਦੀ ਵੱਡੀ ਬਹੂ ਛੋਟੀ ਨੂੰ ਦੱਸ ਰਹੀ ਸੀ, " ਕੱਲ ਮੈਂ ਭੋਰੇ ਵਾਲੇ ਸਾਧ ਤੋਂ ਭੋਗ ਲਗਾਉਣ ਲਈ ਦਸਵੀਂ ਨੂੰ ਖੀਰ ਨਾਲ ਪੂੜੇ ਬੱਣਾਏ ਸਨ। ਜਿਉਂ ਹੀ ਮੈਂ ਥਾਲੀ ਵਿੱਚ ਰੋਟੀ ਲਾਈ। ਬਾਬਾ ਜੀ ਮੰਜੇ ਉਤੇ ਚੌਕੜੀ ਮਾਰੀ ਬੈਠੇ ਸਨ। ਸ਼ਰਦਾ ਮੇਰੀ ਪੂਰੀ ਹੋ ਗਈ। " " ਭੈਣੇ ਮੇਰੀ ਵੀ ਮੁਰਾਦ ਪੂਰੀ ਹੋ ਗਈ। ਮੁੰਡੇ ਦੇ ਪੇਪਰ ਹਨ। ਮੈਂ ਮਨ ਵਿੱਚ ਸੋਚਿਆ, ਬਾਬਾ ਜੀ ਤੋਂ ਅਰਦਾਸ ਕਰਾਂਉਣੀ ਹੈ। ਮੈਂ ਅਰਦਾਸ ਕਰਾਂਉਣ ਭੋਰੇ ਪਹੁੰਚ ਗਈ। ਬਾਬਾ ਜੀ ਤਾਂ ਗੰਨੇ ਚੂਪੀ ਜਾਂਣ। ਇੱਕ ਗੰਨਾਂ ਮੈਨੂੰ ਦੇ ਦਿੱਤਾ। ਨਾਲ ਕਹਿ ਦਿੱਤਾ. " ਤੇਰੇ ਕੰਮ ਸਾਰੇ ਸਿਰੇ ਲੱਗਣਗੇ। " ਮੈਂ 500 ਰੂਪੀਆ ਬਾਬਾ ਜੀ ਨੂੰ ਮੱਥਾ ਟੇਕ ਦਿੱਤਾ। " ਸਰਪੰਚਣੀ ਵੀ ਆ ਗਈ ਸੀ। ਉਸ ਨੇ ਕਿਹਾ, " ਇਸ ਬਾਬੇ ਵਿੱਚ ਰਿੱਧੀਆਂ ਸਿੱਧੀਆਂ ਹਨ। ਭੋਰੇ ਵਿੱਚ ਵੀ ਹੈ। ਸਾਡੇ ਮੂਹਰੇ ਵੀ ਆ ਖੜ੍ਹਦਾ ਹੈ। ਲਾਹੋ ਦੇਸੀ ਘਿਉ ਦੇ ਪਰੌਠੇ ਬਾਬਾ ਜੀ ਤੁਰੇ ਆ ਰਹੇ ਹਨ। ਮੇਰਾ ਤਾਂ ਲੂੰ-ਲੂੰ ਨਿਹਾਲ ਹੋ ਗਿਆ ਹੈ। ਬਾਬੇ ਦਾ ਚੇਹਰਾ ਇੰਨਾਂ ਪਿਆਰਾ ਹੈ। ਦਿਲ ਦੇ ਦੁੱਖ ਟੁੱਟ ਗਏ ਹਨ। "

ਬੀਬੀਆਂ, ਮਰਦ, ਗ੍ਰੰਥੀ, ਪ੍ਰਧਾਂਨ ਭੋਰੇ ਵਾਲੇ ਸੰਤ ਨੂੰ ਇੰਝ ਛੂਹ ਰਹੇ ਸਨ। ਜਿਵੇ ਬੇਗਾਨੀ ਜ਼ਨਾਨੀ ਨੂੰ ਹੱਥ ਲਗਾਉਣ ਦਾ ਮੌਕਾ ਮਸਾਂ ਹੱਥ ਆਇਆ ਹੋਵੇ। ਹਾਥੀ ਵਰਗਾ ਸੰਤ ਮਖ਼ਮਲ ਵਰਗਾ ਲੱਗਦਾ ਸੀ। ਕੋਈ ਮਲ-ਮਲ ਕੇ, ਹੱਥ-ਪੈਰ ਧੋ ਰਿਹਾ ਸੀ। ਕਈ ਮਰਦ-ਔਰਤਾਂ ਸੰਤ ਦੇ ਕੋਲ ਦਰਬਾਨ ਖੜ੍ਹੇ ਸਨ। ਜਿਵੇਂ ਬਾਬੇ ਦੀ ਫੋਜ ਹੋਣ। ਬਾਬੇ ਨੂੰ ਬਾਹਰੋਂ ਹਮਲਾਂ ਹੋਣ ਦਾ ਖ਼ਤਰਾ ਹੋਵੇ। ਗੁਰਦੁਆਰੇ ਦਾ ਗ੍ਰੰਥੀ ਜੀ ਤਾਂ ਇਸ ਸੰਤ ਦੇ ਨਾਲ-ਨਾਲ ਨੈਣ ਵਾਂਗੂ ਸੀ। ਲੋਕਾਂ ਦੇ ਘਰਾਂ ਵਿੱਚੋਂ ਇਹ ਬਾਗੜ ਬਿੱਲੇ ਗੂਲੂ-ਭੱਪੇ, ਖੀਰਾਂ ਪੂਰੀਆਂ, ਦੁੱਧ,ਦਹੀ ਛੱਕਦੇ ਫਿਰ ਰਹੇ ਸਨ।
 
 

Comments

Popular Posts