ਭਾਗ 24 ਭੁੱਖ ਨੰਗ ਪੁਣਾਂ ਦਿਖਾ ਕੇ, ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?

ਭੁੱਖ ਨੰਗ ਪੁਣਾਂ ਦਿਖਾ ਕੇ, ਭੀਖ ਤਾਂ ਮਿਲ ਸਕਦੀ। ਰਾਜ ਨਹੀ।

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.comਜੋ ਕੁੱਝ ਸਾਡੇ ਨਾਲ ਹੁੰਦਾ ਹੈ। ਉਸ ਦਾ ਜੁੰਮੇਵਾਰ ਕੌਣ ਹੈ? ਉਹ ਅਸੀਂ ਆਪ ਹੀ ਹਾਂ। ਅਸੀਂ ਆਪ ਸੋਚਦੇ ਹਾਂ। ਮੈਂ ਕੀ ਕਰਨਾਂ ਹੈ? ਕੀ ਕੰਮ ਨਹੀਂ ਕਰਨਾਂ ਹੈ? ਕਿਹੜਾ ਕੱਪੜਾ ਪਾਉਣਾਂ ਹੈ? ਕੀ ਖਾਂਣਾ ਹੈ? ਕੀ ਕੰਮ ਕਰਨਾਂ ਹੈ? ਕਿਤੇ ਅੱਜ ਜਾਂਣਾਂ ਵੀ ਹੈ ਜਾਂ ਨਹੀਂ? ਕੀ ਸੋਚਣਾਂ ਹੈ? ਕੀ ਸੁਣਨਾਂ ਹੈ? ਕੀ ਸਿੱਖਣਾਂ ਹੈ? ਕੀ ਅੱਜ ਕੁੱਝ ਸਿੱਖਣਾਂ ਹੈ? ਕੀ ਉਸ ਦਾ ਅਸਰ ਵੀ ਕਰਨਾਂ ਹੈ? ਕੀ ਆਪਦੇ ਜੀਵਨ ਵਿੱਚ ਨਵਾ ਸਿੱਖਿਆ ਹੈ? ਕੀ ਉਹ ਲਾਗੂ ਕਰਨਾਂ ਹੈ? ਸਬ ਆਪਦੇ ਉਤੇ ਨਿਰਭਰ ਕਰਦਾ ਹੈ। ਇਹ ਰੱਬ ਕੁੱਝ ਅਲੱਗ ਨਹੀਂ ਕਰਦਾ। ਸਾਡੇ ਆਪਦੇ ਕਰਨ ਨਾਲ ਹੁੰਦਾ ਹੈ। ਰੱਬ ਸਾਡੇ ਵਿੱਚ ਬੋਲਦਾ, ਚਲਦਾ, ਸਬ ਕੁੱਝ ਕਰਾਉਂਦਾ ਹੈ। ਰੱਬ ਬਹੁਤ ਪਿਆਰਾ ਹੈ। ਉਹ ਕਦੇ ਸਾਡੇ ਲਈ ਮਾੜਾ ਨਹੀਂ ਕਰਦਾ। ਮੇਰਾ ਕਰਮ ਕੌਣ ਲਿਖਦਾ ਹੈ? ਇਹ ਸਬ ਸਾਡੇ ਉਤੇ ਹੀ ਨਿਰਭਰ ਹੈ। ਜਿਵੇਂ ਅਸੀਂ ਆਪਦੇ ਬੱਚੇ ਦੀ ਤਕਦੀਰ ਲਿਖਣੀ ਹੋਵੇ। ਉਸ ਦੇ ਕਰਮਾਂ ਵਿੱਚ ਨੰਗ, ਭੁੱਖ, ਭਿਖਾਰੀ ਮੌਤ, ਚੋਰ, ਕਾਤਲ ਥੋੜੀ ਲਿਖਾਂਗੇ। ਮਾਂ ਬੱਚੇ ਨੂੰ ਜਨਮ ਦਿੰਦੀ ਹੈ। ਪਰ ਤਕਦੀਰ ਨਹੀਂ ਲਿਖ ਸਕਦੀ। ਉਸ ਨੇ ਕਿਵੇਂ ਪਲ਼ਣਾਂ ਹੈ? ਵੱਡਾ ਹੋ ਕੇ ਕੀ ਕਰੇਗਾ? ਕਿੰਨੀ ਉਮਰ ਹੋਵੇਗੀ? ਇਹ ਕਰਮਾਂ ਨਾਲ ਨਿਬੜਦਾ ਹੈ। ਇਹ ਸਬ ਕੁੱਝ ਪਿਛਲੇ ਪਿਛਲੇ ਜਨਮਾਂ ਦੇ ਉਪਰ ਨਿਰਭਰ ਕਰਦਾ ਹੈ। ਜੀਵ ਆਤਮਾਂ ਨੇ, ਕੀ ਪਾਪ, ਪੁੰਨ, ਚੰਗੇ ਕੰਮ ਕੀਤੇ ਹਨ? ਜੀਵਨ ਵਿੱਚ ਸਾਡੇ ਕੰਮ ਕਿਵੇਂ ਹੁੰਦੇ ਹਨ? ਅਸੀ ਆਪ ਸਾਰੇ ਕੰਮ ਕਰਦੇ ਹਾਂ। ਮਾਪੇਂ ਮਿਲ ਕੇ ਬੱਚਾ ਪਾਲਦੇ ਹਨ। ਕਈ ਬੱਚੇ ਤਾਂ ਐਸੇ ਹਨ। ਮਾਪਿਆ ਦਾ ਸਾਥ ਵੀ ਨਹੀਂ ਮਿਲਦਾ। ਜਨਮ ਦੇ ਕੇ ਮਰ ਜਾਂਦੇ ਹਨ। ਲੋਕਾਂ ਦੇ ਟੁੱਕੜਿਆਂ ਤੇ ਪਲ਼ਦੇ ਹਨ। ਮੇਹਨਤ ਕਰਦੇ ਹਾਂ। ਉਸ ਦਾ ਫ਼ਲ ਜਰੂਰ ਮਿਲੇਗਾ। ਚੋਰੀ ਕਰਾਗੇ। ਸਜ਼ਾ ਮਿਲੇਗੀ। ਜੈਸਾ ਕੰਮ ਅਸੀਂ ਕਰਦੇ ਹਾਂ। ਵੈਸਾ ਫ਼ਲ ਮਿਲਦਾ ਹੈ। ਜੋ ਅਸੀਂ ਕਰਾਂਗੇ। ਵੈਸੀ ਹੀ ਜਿੰਦਗੀ ਹੋਵੇਗੀ। ਜੇ ਕਿਸੇ ਦੇ ਥੱਪੜ ਮਾਰਾਂਗੇ। ਉਸ ਦਾ ਜੁਆਬ ਅੱਜ ਨਹੀਂ ਤਾਂ ਕੱਲ ਮਿਲੇਗਾ। ਕਿਸੇ ਨੂੰ ਖੈਰ ਪਵਾਂਗੇ। ਅੰਤ ਸਮੇਂ ਤੱਕ ਸ਼ਾਂਤੀ ਮਿਲੇਗੀ। ਭੀਖ਼ ਮੰਗ ਕੇ ਖਾਵਾਗੇ। ਕੋਹੜ ਚੱਲੇਗਾ। ਭੁੱਖ ਨੰਗ ਪੁਣਾਂ ਦਿਖਾ ਕੇ, ਭੀਖ ਤਾਂ ਮਿਲ ਸਕਦੀ। ਰਾਜ ਨਹੀ। ਕੋਈ ਕਿਸੇ ਕੋ ਰਾਜ ਦੇਹ ਹੈਂ, ਜੋ ਲੇ ਹੈਂ ਨਿਜ ਬਲ ਸੇ ਲੇ ਹੈਂ॥ ਬਿਨ ਮਾਂਗੇ ਮੋਤੀ ਮਿਲੇਂ, ਮਾਂਗੇ ਨਾਂ ਮਿਲੇ ਭੀਖ॥

ਮੈਂ ਕੱਲ ਖਾਂਣ ਦੀਆਂ ਚੀਜ਼ਾਂ ਖ੍ਰੀਦਣ ਗਈ ਸੀ। ਉਥੇ ਇੱਕ ਹਬਸ਼ੀ ਕੁੜੀ ਨੇ ਮੈਨੂੰ ਕਿਹਾ, " ਮੈਨੂੰ ਪੰਜ ਡਾਲਰ ਬਸ ਲਈ ਚਾਹੀਦੇ ਹਨ। " ਦੋ ਬੈਗ ਗਰੋਸਰੀ ਦੇ ਭਰੇ ਹੋਏ, ਉਸ ਦੇ ਪੈਰਾਂ ਵਿੱਚ ਪਏ ਸਨ। ਮੇਰੇ ਦਿਮਾਗ ਨੇ ਮੈਨੂੰ ਮੈਸਜ਼ ਕੀਤਾ। ਜੇ ਇਸ ਕੋਲ ਪੈਸੇ ਸਨ। ਤਾਂਹੀਂ ਤਾਂ ਦੋ ਬੈਗ ਭਰੇ ਰੱਖੇ ਹੋਏ ਹਨ। ਇਹ ਪੰਜ ਡਾਲਰ ਦੀ ਚੀਜ਼ ਘੱਟ ਲੈ ਸਕਦੀ ਸੀ। ਮੈਂ ਉਸ ਨੂੰ ਕਿਹਾ, " ਮੈਨੂੰ ਜ਼ਕੀਨ ਨਹੀਂ ਹੈ। ਤੇਰੇ ਕੋਲ ਪੈਸੇ ਨਹੀਂ ਹਨ। ਤੇਰਾ ਤਾਂ ਪਰਸ ਬਹੁਤ ਸੋਹਣਾਂ ਹੈ। ਕੀ ਮੈਂ ਅੰਦਰੋਂ ਦੇਖ਼ ਸਕਦੀ ਹਾਂ? ਕੀ ਇੰਨਾਂ ਕੀਮਤੀ ਪਰਸ ਸੱਚੀ ਖ਼ਾਲੀ ਰੱਖਿਆ ਹੋਇਆ ਹੈ? " ਉਸ ਨੇ ਸੱਚੀ ਮੇਰੇ ਅੱਗੇ ਜਿਉਂ ਹੀ ਪਰਸ ਖੋਲਿਆਂ। 100 ਡਾਲਰ ਖਿਸਕ ਕੇ ਭੂਝੇ ਡਿਗ ਪਿਆ। ਉਸ ਨੇ ਕਿਹਾ। 100 ਡਾਲਰ ਬੱਜਾ ਹੈ। ਚੇਜ਼ ਚਾਹੀਦੀ ਹੈ। " " ਇਸੇ 100 ਡਾਲਰ ਦੀ ਚੇਜ਼ ਤੂੰ ਕਸਟਮਰ ਸਰਵਸ ਤੋਂ ਲੈ ਆ। " ਜੇ ਮੈਂ ਚੇਜ ਦੇ ਦਿੰਦੀ। ਇਸ ਤਰਾ ਉਸ ਨੇ ਹੋਰ ਲੋਕਾਂ ਤੋਂ ਵੀ ਭੀਖ਼ ਮੰਗਣੀ ਸੀ। ਪਤਾ ਨਹੀਂ ਕਿਸੇ ਨੂੰ ਫਿਰ ਵੀ ਬੂਧੂ ਬਣਾਂਇਆ ਹੋਵੇਗਾ। ਮੰਗਣ ਦਾ ਕੀ ਫੈਇਦਾ ਹੈ? ਭੀਖ਼ ਮੰਗਣ ਵਾਲੇ ਲੋਕ ਹਰਾਮੀ ਹਨ। ਮੰਗ ਕੇ ਕੰਮ ਕਰਨ ਦੀ ਲੋੜ ਨਹੀਂ ਰਹਿੰਦੀ। ਲੋਕ ਮੇਹਨਤ ਨਹੀਂ ਕਰਨੀ ਚਹੁੰਦੇ। ਜੋ ਲੋਕ ਸਫ਼ਲ ਹੋਏ ਹਨ। ਉਹ ਦਿਨ ਰਾਤ ਕੰਮ ਕਰਨ ਨਾਲ ਬਣੇ ਹਨ। ਕਿਸੇ ਨੂੰ ਭੀਖ ਦਿੰਦੇ ਰਹੋਗੇ। ਉਹ ਹਰਾਮ ਦੀਆਂ ਖਾਂਦਾ ਰਹੇਗਾ। ਉਸ ਨੂੰ ਕੰਮ ਕਰਨ ਦੀ ਕੀ ਲੋੜ ਹੈ? ਕਈ ਐਸੇ ਭੀਖਰੀ ਵੀ ਹਨ। ਪਾਏ ਹੋਏ ਕੱਪੜੇ, ਜੁੱਤੇ ਮੰਗ ਕੇ, ਲਹਾ ਲੈਂਦੇ ਹਨ। ਜਿਸ ਨੂੰ ਖਾਂਣ, ਪਹਿਨਣ, ਐਸ਼ ਕਰਨ ਨੂੰ ਮੰਗੇ ਪੈਸੇ ਮਿਲਦੇ ਹਨ। ਕੰਮ ਕਰਕੇ, ਸਰੀਰ ਨੂੰ ਦੁੱਖ ਦੇਣ ਦੀ ਕੀ ਲੋੜ ਹੈ। ਦਿੰਦੇ ਰਹੋ ਭੀਖ। ਇਹ ਕੰਮ ਨਹੀਂ ਕਰਨਗੇ। ਦੁਖੁ ਵੇਛੋੜਾ ਇਕੁ ਦੁਖੁ ਭੂਖ ਇਕੁ ਦੁਖੁ ਸਕਤਵਾਰ ਜਮਦੂਤ ਇਕੁ ਦੁਖੁ ਰੋਗੁ ਲਗੈ ਤਨਿ ਧਾਇ ਵੈਦ ਭੋਲੇ ਦਾਰੂ ਲਾਇ ੧॥ ਵੈਦ ਭੋਲੇ ਦਾਰੂ ਲਾਇ ਦਰਦੁ ਹੋਵੈ ਦੁਖੁ ਰਹੈ ਸਰੀਰ ਐਸਾ ਦਾਰੂ ਲਗੈ ਬੀਰ ੧॥

ਮੰਗਣ ਵਾਲਿਆਂ ਨੇ ਸ਼ਰਮ ਛਿੱਕੇ ਤੇ ਟੰਗੀ ਹੈ। ਮੰਗਤੇ ਬਹੁਤ ਤਰਾਂ ਦੇ ਹਨ। ਭੀਖ਼, ਚੰਦਾ, ਉਧਾਰ ਦੇਣਾਂ ਵੀ ਹੈ। ਲੋਕ ਧੰਨ, ਗਹਿੱਣੇ, ਅੰਨ, ਜਲ, ਕੱਪੜੇ ਘਰ ਨੂੰ ਵੀ ਭੀਖ਼ ਵਿੱਚ ਦੇ ਦਿੰਦੇ ਹਨ। ਕਈਆਂ ਨੂੰ ਸ਼ਰਮ ਇੱਜ਼ਤ ਦੀ ਕੋਈ ਪ੍ਰਵਾਹ ਨਹੀਂ ਹੁੰਦੀ। ਇਹ ਗੱਲ ਮਾਂਪੇ ਸੁਖਾਉਂਦੇ ਹਨ। ਜੇ ਮਾਂ-ਬਾਪ ਵਿੱਚੋਂ ਇੱਕ ਹੀ ਲੋਕਾਂ ਦੀਆਂ ਰੋਟੀਆਂ ਤੇ ਪਲਣ ਵਾਲਾ ਹੋਵੇ। ਮਾਂਪੇ ਹੀ ਮੰਗ-ਤੰਗ ਨਾਲ ਸਾਰਦੇ ਹੋਣ। ਐਸਿਆਂ ਦੇ ਬੱਚੇ ਨੌਜਵਾਨ ਹੋ ਕੇ, ਕੀ ਵਿਰਲਾ, ਟਾਟਾ ਬੱਣ ਜਾਂਣਗੇ? ਉਨਾਂ ਨੇ ਲੋਕਾਂ ਅੱਗੇ ਰੋ ਧੋ ਕੇ, ਹੱਥ ਹੀ ਅੱਡਣੇ ਹਨ। ਕਦੇ ਨੀਅਤ ਨਹੀਂ ਭਰਦੀ। ਜਦੋਂ ਦਿਨ ਛਿਪਦਾ ਹੈ। ਮਜਦੂਰ ਵਾਂਗ ਭੀਖ਼, ਚੰਦਾ, ਦਾਨ, ਉਧਾਰ ਮੰਗਣ ਵਾਲੇ ਆਪਦੀ ਕੀਤੀ ਕਮਾਂਈ ਗਿਣਦੇ ਹਨ। ਖੁਸ਼ ਹੁੰਦੇ ਹਨ। ਕਿੰਨੇ ਲੋਕਾਂ ਨੂੰ ਮੁਛ ਲਿਆ ਹੈ। ਭੀਖ਼, ਚੰਦਾ, ਉਧਾਰ ਜਦੋਂ ਤੱਕ ਅੱਗਲਾ ਮੰਗਦਾ ਸੀ। ਉਹ ਮੰਗਤਾ ਸੀ। ਤੁਹਾਡੇ ਕੋਲ ਕੁੱਝ ਹੈ, ਤਾਂ ਦਿੰਦੇ ਰਹੋ। ਕਦੇ ਕੋਈ ਘਰ ਦੀ ਔਰਤ ਉਧਾਰ ਨਹੀਂ ਦਿੰਦਾ। ਉਧਾਰ ਵੀ ਸੋਚ ਕੇ ਦਿੱਤਾ ਜਾਂਦਾ ਹੈ। ਜਿਸ ਦਿਨ ਉਧਾਰ ਦੇ ਦਿੱਤਾ। ਇਸ ਨੂੰ ਭੁੱਲ ਜਾਵੋ। ਜੇ ਨਹੀਂ ਭੁੱਲਦੇ, ਹੁਣ ਆਪਦੀ ਉਧਾਰ ਦੇਣ ਵਾਲਾ ਬਾਰ-ਬਾਰ ਅੱਗਲੇ ਤੋਂ ਮੰਗਣ ਵਾਲਾ ਮੰਗਤਾ ਹੈ। ਕਈ ਤਾਂ ਆਥਣ ਸਵੇਰ ਉਧਾਰ ਲੈ ਕੇ, ਨਾਂ ਮੋੜਨ ਵਾਲੇ ਨੂੰ ਗਾਲ਼ਾ ਕੱਢਦੇ ਹਨ। ਉਸ ਦੇ ਪੁੱਤ ਪਿੱਟਦੇ ਹਨ। ਜਿਸ ਦੇ ਪੁੱਤ ਨਹੀਂ ਹੈ। ਜਿਸ ਨੂੰ ਪਰਿਵਾਰ ਅੱਗੇ ਪਿਛੇ ਦੀ ਕੋਈ ਪਰਵਾਹ ਨਹੀਂ ਹੈ। ਬੰਦਾ ਵੀ ਮੂੰਹ ਛੁੱਪਾ ਗਿਆ ਹੈ। ਮੱਥੇ ਹੀ ਨਹੀਂ ਲੱਗਦਾ। ਉਸ ਦਾ ਕੀ ਕਰੋਗੇ? ਕਈ ਮਿਲਦੇ ਵੀ ਹਨ। ਉਧਾਰ ਵਾਪਸ ਮੰਗਣ ਤੋਂ ਪਹਿਲਾਂ, ਅੱਗਲੇ ਨੂੰ ਆਪੇ ਕਹਿੱਣ ਲੱਗ ਜਾਦੇ ਹਨ, " ਤੁਹਾਡਾ ਮੈਂ ਦੇਣ ਦਾਰ ਹਾਂ। ਅਜੇ ਹੱਥ ਲੋਟ ਨਹੀਂ ਹੈ। ਤੁਹਾਨੂੰ ਚੁਟਕੀ ਭਰ ਪੈਸਿਆਂ ਨਾਲ ਕਿਹੜਾ ਕਾਲ ਪੈਣ ਲੱਗਾ ਹੈ? ਰੱਬ ਤੁਹਾਨੂੰ ਹੋਰ ਦੇਵੇ। " ਤਾਂ ਕੇ ਕੁੱਤੇ ਨੂੰ ਵੀ ਬੋਟੀ ਪੈਂਦੀ ਰਹੇ। ਜਾਂ ਤਾਂ ਇਸ ਘੱਟਨਾਂ ਨੂੰ ਭੁੱਲ ਜਾਵੋ। ਨਹੀਂ ਤਾਂ ਸਾਰੀ ਉਮਰ ਰੋਂਦੇ ਰਹੋ। ਕਿਸੇ ਨੂੰ ਸਮਾਇਲ ਹੱਸ ਦੇਣਾਂ, ਖੁਸ਼ ਕਰ ਦੇਣਾਂ, ਦਰਦਾਂ ਵਾਲੇ ਦੁੱਖੀ ਬੰਦੇ ਲਈ, ਚੰਗੇ ਮਨ ਦੇ ਥੌਟ ਦੇਣਾਂ, ਇਹ ਬਹੁਤ ਵਧੀਆਂ ਤੋਹਫ਼ਾ ਹੈ। ਥੌਟ, ਬਿਚਾਰ ਬੋਲ ਕੇ, ਲਿਖ ਕੇ ਲੋਕਾਂ ਤੱਕ ਪੁਹੁੰਚਾਏ ਜਾਂਦੇ ਹਨ। ਇਹ ਰੱਬੀ ਸ਼ਕਤੀ ਹੈ। ਜੋ ਕਦੇ ਖ਼ਜ਼ਾਨੇ ਵਿਚੋਂ ਮੁੱਕਦੀ ਨਹੀਂ ਹੈ। ਸਤਿਗੁਰੁ ਦਾਤਾ ਦਇਆਲੁ ਹੈ ਜਿਸ ਨੋ ਦਇਆ ਸਦਾ ਹੋਇ ਸਤਿਗੁਰੁ ਅੰਦਰਹੁ ਨਿਰਵੈਰੁ ਹੈ ਸਭੁ ਦੇਖੈ ਬ੍ਰਹਮੁ ਇਕੁ ਸੋਇ ਨਿਰਵੈਰਾ ਨਾਲਿ ਜਿ ਵੈਰੁ ਚਲਾਇਦੇ ਤਿਨ ਵਿਚਹੁ ਤਿਸਟਿਆ ਕੋਇ ਸਤਿਗੁਰੁ ਸਭਨਾ ਦਾ ਭਲਾ ਮਨਾਇਦਾ ਤਿਸ ਦਾ ਬੁਰਾ ਕਿਉ ਹੋਇ ਸਤਿਗੁਰ ਨੋ ਜੇਹਾ ਕੋ ਇਛਦਾ ਤੇਹਾ ਫਲੁ ਪਾਏ ਕੋਇ ਨਾਨਕ ਕਰਤਾ ਸਭੁ ਕਿਛੁ ਜਾਣਦਾ ਜਿਦੂ ਕਿਛੁ ਗੁਝਾ ਹੋਇ ੨॥ {ਪੰਨਾ 302}


ਭੁੱਲਣ ਦਾ ਇਕੋ ਤਰੀਕਾ ਹੈ। " ਟਕੇ ਦੀ ਹਾਂਡੀ ਗਈ। ਕੁੱਤੇ ਦੀ ਜਾਤ ਪਛਾਣੀ ਗਈ। " ਜੇ ਹਜ਼ਾਰਾਂ, ਲੱਖਾਂ ਕਿਸੇ ਨੂੰ ਉਧਾਰ ਦੇ ਦਿੱਤੇ ਹਨ। ਦੰਦਾਂ ਥੱਲੇ ਜੀਭ ਆਉਣ ਵਾਂਗ ਭੁੱਲ ਜਾਵੋ। ਅੱਗੇ ਨੂੰ ਉਸ ਬੰਦੇ ਤੋਂ ਬਚ ਜਾਵੋ। ਮੰਗਣ ਵਾਲੇ ਤੇ ਜੇ ਦਿਆ ਕੀਤੀ ਹੈ। ਦਿਆ ਨੂੰ ਬੱਣਾਂਈ ਰੱਖੋ। ਉਸ ਦਾ ਕਦੇ ਬੁਰਾ ਨਾਂ ਸੋਚੋ। ਨਾਂ ਹੀ ਕੋਈ ਦਰਸੀਸ ਦੇਵੋ। ਸਮਝੋ ਪਿਛਲੇ ਜਨਮ ਦੇ ਕੰਢੇ ਖਿੰਡੇ ਸਨ। ਜਿਸ ਨੂੰ ਉਠਾਣ ਦੀ ਕੀਮਤ ਚੁਕਾ ਦਿੱਤੀ ਹੈ। ਇੱਕ ਬਾਰ ਤਾਂ ਹੱਥ ਅੱਗੇ ਕਰਕੇ ਦੇਣ ਵੇਲੇ, ਆਤਮਾਂ ਨੂੰ ਗੁੱਦਗਦੀ ਹੋਈ ਸੀ। ਸਕੂਨ ਮਿਲਿਆ ਸੀ। ਬਾਦਸ਼ਾਹ ਵਾਂਗ ਫੀਲ ਕੀਤਾ ਸੀ। ਇਹ ਸਕੂਨ ਬੱਣਾਈ ਰੱਖਣਾਂ ਹੈ। ਕਦੇ ਉਧਾਰ ਲੈਣ ਵਾਲੇ ਅੱਗੇ ਦੁਆਰਾ ਹੱਥ ਨਹੀਂ ਅੱਡਣੇ। ਉਧਾਰ ਲੈ ਕੇ, ਅੱਗਲੇ ਨੇ ਆਪਦੀ ਜਿੰਦਗੀ ਵਿੱਚ ਕੰਢੇ ਬੀਜ ਲਏ ਹਨ। ਹਕੁ ਪਰਾਇਆ ਨਾਨਕਾ ਉਸ ਸੂਆਰ ਉਸ ਗਾਇ॥ ਦੂਜੇ ਦੀ ਕਮਾਂਈ ਖਾਂਣਾਂ ਮੁਸਲਮਾਨ ਲਈ ਸੂਰ ਤੇ ਹਿੰਦੂ ਲਈ ਗਾਂ ਖਾਂਣ ਬਰਾਬਰ ਹੈ। ਜੋ ਗਾਂ, ਸੂਰ, ਬੱਕਰੇ ਕੂਕੜ ਸਬ ਛੱਕ ਜਾਂਦੇ ਹਨ। ਉਸ ਲਈ ਬੋਟੀ, ਪਰਾਇਆ ਧੰਨ, ਰੰਨ ਸਬ ਕੁੱਝ ਹਜ਼ਮ ਹੈ। ਸਾਹਿਬੁ ਜਿਸ ਕਾ ਨੰਗਾ ਭੁਖਾ ਹੋਵੈ ਤਿਸ ਦਾ ਨਫਰੁ ਕਿਥਹੁ ਰਜਿ ਖਾਏ ਜਿ ਸਾਹਿਬ ਕੈ ਘਰਿ ਵਥੁ ਹੋਵੈ ਸੁ ਨਫਰੈ ਹਥਿ ਆਵੈ ਅਣਹੋਦੀ ਕਿਥਹੁ ਪਾਏ {ਪੰਨਾ 306} ਜਿਸ ਦਾ ਮਾਲਕ ਕੰਗਾਲ ਹੋਵੇ, ਉਸ ਦੇ ਨੌਕਰ ਨੇ ਕਿੱਥੋਂ ਰੱਜ ਕੇ ਖਾਂਣਾ ਹੈ? ਨੌਕਰ ਨੂੰ ਉਹੋ ਵਸਤ ਮਿਲ ਸਕਦੀ ਹੈ ਜੋ ਮਾਲਕ ਦੇ ਘਰ ਵਿਚ ਹੋਵੇ, ਜੇ ਘਰ ਵਿਚ ਹੀ ਨਾ ਹੋਵੇ ਤਾਂ ਉਸ ਨੂੰ ਕਿੱਥੋਂ ਮਿਲੇ? ਜਿਸ ਕੋਲ ਕੁੱਝ ਹੋਵੇਗਾ। ਉਹੀ ਦੇਵਾਗਾ। ਜੋ ਆਪ ਨੰਗ ਹੈ। ਆਪ ਨੰਗ, ਬਾਪ ਨੰਗ ਤੀਜਾ ਸਹਿੜਲਿਆ ਜਮਾਂਈ ਨੰਗ। ਨਾਲੇ ਨੰਗ ਨਾਨਕੇ।

ਇਸ ਦੁਨੀਆਂ ਤੇ ਹਰ ਕੋਈ ਆਪਦੇ ਲਈ ਜਿਉਂਦਾ ਹੈ। ਜੋ ਦੂਜਿਆਂ ਲਈ ਜਿਉਂਦੇ ਹਨ। ਦੂਜੇ ਲਈ ਕੁੱਝ ਕਰਦੇ ਹਨ। ਉਹ ਸਦਾ ਲਈ ਉਸ ਲਈ ਜਿਉਂਦੇ ਹੁੰਦੇ ਹਨ। ਇੱਕ ਬੰਦੇ ਦਾ ਵੀ ਭਲਾ ਕਰ ਸਕੀਏ। ਬਆਦ ਵਿੱਚ ਆਦਤ ਬੱਣ ਸਕਦੀ ਹੈ। ਕੋਟਿ ਤੇਤੀਸ ਜਾਚਹਿ ਪ੍ਰਭ ਨਾਇਕ ਦੇਦੇ ਤੋਟਿ ਨਾਹੀ ਭੰਡਾਰ॥ ਊਂਧੈ ਭਾਂਡੈ ਕਛੁ ਸਮਾਵੈ ਸੀਧੈ ਅੰਮ੍ਰਿਤੁ ਪਰੈ ਨਿਹਾਰ ੫॥ ਤੇਤੀ ਕਰੋੜ ਦੇਵਤੇ ਮਨੁੱਖਾ ਦੇਹੀ ਨੂੰ ਤਰਸ ਰਹੇ ਹਨ। ਉਹ ਅੰਮ੍ਰਿਤ ਤੇ ਗੁਣਾਂ ਨੂੰ ਤਰਸ ਰਹੇ ਹਨ। ਖਾਲੀ ਮੂਦੇ ਪਏ ਭਾਂਡੇ ਵਿੱਚ ਅੰਮ੍ਰਿਤ ਨਹੀਂ ਪੈ ਸਕਦਾ। ਅੰਮ੍ਰਿਤ ਦੇ ਗੁਣ, ਗੁਣ ਹਾਂਸਲ ਕਰਨ ਵਾਲੇ ਕੋਲ ਇਕੱਠੇ ਹੋ ਸਕਦੇ ਹਨ। ਆਪਦੇ ਵਿੱਚ ਇੰਨੇ ਗੁਣ ਭਰ ਲਵੋ। ਗੁਣ ਦਾ ਭੰਡਾਰ ਇਕੱਠਾ ਹੋ ਕੇ ਅੰਮ੍ਰਿਤ ਬਣ ਜਾਈਏ। ਕਦੇ ਕਿਸੇ ਅੱਗੇ ਹੱਥ ਨਾਂ ਫੈਲਾਉ। ਕਿਸੇ ਤੋਂ ਭੀਖ਼, ਚੰਦਾ, ਉਧਾਰ ਨਾ ਮੰਗੋ। ਨੰਗੇ, ਭੁੱਖੇ ਕਦੇ ਰਜਦੇ ਨਹੀਂ ਹਨ। ਮੰਗਣ ਵਾਲੇ ਨੂੰ ਖ਼ਾਲੀ ਨਾਂ ਮੋੜੋ। ਆਪ ਨੂੰ ਐਸੇ ਬੰਦਾ ਤਿਆਰ ਕਰੋ। ਆਪ ਨੂੰ ਦੁਨੀਆਂ ਨੂੰ ਦਾਨ ਦੇਣ ਦੇ ਕਾਬਲ ਬੱਣਾਵੋ। ਗੁਣ ਵੰਡੋ। ਧੰਨ, ਦੌਲਤ ਜੋ ਵੀ ਹੈ। ਸਬ ਵੰਡਦੇ ਜਾਵੋ। ਤੁਸੀਂ ਲੋਕਾਂ ਨੂੰ ਦੋਂਨੇ ਹੱਥਾਂ ਨਾਲ ਵੰਡੋ। ਤਾਂ ਵੀ ਤੋਟ ਨਾਂ ਆਵੇ। ਤੁਸੀਂ ਵੰਡਦੇ-ਵੰਡਦੇ, ਦਿੰਦੇ-ਦਿੰਦੇ ਭਗਵਾਨ ਬੱਣ ਜਾਵੋ। ਰੱਬ ਦਿੰਦਾ ਹੀ ਦਿੰਦਾ ਹੈ। ਲੈਂਦਾ ਨਹੀਂ ਹੈ। ਦੇਦਾ ਦੇ ਲੈਦੇ ਥਕਿ ਪਾਹਿ ਜੁਗਾ ਜੁਗੰਤਰਿ ਖਾਹੀ ਖਾਹਿ ਦਾਤਾਰ ਰੱਬ ਸਭ ਨੂੰ ਰਿਜਕ ਦੇ ਰਿਹਾ ਹੈ, ਪਰ ਜੀਵ ਲੈ ਲੈ ਕੇ ਥੱਕ ਜਾਂਦੇ ਹਨ। ਜੁਗਾਂ-ਜੁਗਾਂ ਤੋਂ ਜੀਵ ਖਾ ਰਹੇ ਹਨ। ਹੁਕਮੀ ਹੁਕਮੁ ਚਲਾਏ ਰਾਹੁ ਨਾਨਕ ਵਿਗਸੈ ਵੇਪਰਵਾਹੁ ੩॥ ਰੱਬ ਦੇ ਹੁਕਮ ਵਾਲਾ, ਰੱਬ ਦਾ ਹੁਕਮ ਦਾ ਰਸਤਾ ਚਲਾ ਰਿਹਾ ਹੈ। ਨਾਨਕ ਜੀ ਨਿਰੰਕਾਰ ਸਦਾ ਵੇਪਰਵਾਹ, ਖੁਸ਼ ਹੈ।

ਚਾਹੇ ਰੋਜ਼ ਆਪਦਾ ਉਧਾਰ ਦਿੱਤਾ ਮੰਗੀ ਜਾਵੋ। ਵਾਪਸ ਨਹੀਂ ਮਿਲੇਗਾ। ਜੇ ਉਧਾਰ ਲੈਣ ਵਾਲਾ ਕਾਸੇ ਜੋਗਾ ਹੁੰਦਾ। ਉਹ ਤੁਹਾਡੇ ਅੱਗੇ ਹੱਥ ਕਿਉਂ ਅੱਡਦਾ ਹੈ? ਭੀਖ਼, ਚੰਦਾ, ਦਾਨ ਭੁੱਲਣ ਲਈ ਦਿੱਤਾ ਜਾਂਦਾ ਹੈ। ਜਿਸ ਦੀ ਜੰਮੀਰ ਮਰੀ ਹੁੰਦੀ ਹੈ। ਉਹ ਤਰਾਂ-ਤਰਾਂ ਦੇ ਬਹਾਨੇ ਬੱਣਾਂ ਕੇ, ਭੀਖ਼, ਚੰਦਾ, ਦਾਨ ਮੰਗਦੇ ਹਨ। ਭੀਖ਼, ਚੰਦਾ, ਦਾਨ ਹਜ਼ਮ ਕਰਨ ਨੂੰ ਮੰਗਿਆ ਜਾਂਦਾ ਹੈ। ਕੋਈ ਵਾਪਸ ਨਹੀਂ ਮੋੜਦਾ ਹੁੰਦਾ। ਦਿਤੇ ਉਧਾਰ ਨੂੰ ਪੁਰਾਣਾਂ ਚੜ੍ਹਿਆ ਕਾਰਜ਼ਾ ਸਮਝਣਾਂ ਹੈ। ਇਹ ਕਦੇ ਤਾਂ ਵਸੂਲ ਕੀਤਾ ਸੀ। ਜੋ ਅੱਗਲੇ ਨੇ ਰੋ-ਧੋ ਕੇ, ਬਹਾਨੇ ਬੱਣਾਂ ਕੇ ਮਸਾਂ ਵਾਪਸ ਲਿਆ ਹੈ। ਸ਼ੂਕਰ ਕਰੋਂ, ਕੋਈ ਕਸ਼ਟ ਟਲ ਗਿਆ। ਜਾਨ ਬਚ ਗਈ। ਉਧਾਰ ਲੈਣ ਵਾਲਾ, ਬੋਲ-ਬਾਣੀ ਵੀ ਬੰਦਾ ਕਰ ਦਿੰਦਾ ਹੈ। ਮੱਥੇ ਲੱਗਣ ਤੋਂ ਵੀ ਜਾਂਦਾ ਹੈ। ਹੁਣ ਉਧਾਰ ਦੇ ਕੇ, ਸਕੂਨ ਨਾਲ ਜਿਉਣਾਂ ਹੈ। ਜੇ ਕੋਈ ਠੱਗੀ ਮਾਰ ਕੇ ਸੋਨੇ ਦੀ ਥਾਲੀ, ਕੌਲੀ, ਚਮਚਾ ਵੀ ਲੈ ਲਵੇ। ਅੰਨ ਰੋਟੀਆਂ ਤਾਂ ਦੋ ਹੀ ਖਾਂਦੀਆਂ ਜਾਣੀਆਂ ਹਨ। ਸੋਨਾਂ ਤਾਂ ਖਾ ਨਹੀਂ ਹੋਣਾਂ। ਪਚਣਾਂ ਹੱਕ ਦਾ ਹੀ ਹੈ। ਸੋਨਾਂ ਨੂੰ ਬੁਰਕ ਨਹੀਂ ਬੱਜਣਾਂ। ਬੇਈਮਾਨ ਬੰਦੇ ਨੂੰ ਨਾਂ ਹੀ ਸੁੱਖ ਅਰਾਮ ਦੀ ਨੀਂਦ ਆਉਣੀ ਹੈ। ਚੈਨ ਨਹੀਂ ਮਿਲਦਾ। ਧੋਖੇ ਬਾਜ ਬੰਦਾ ਰਾਤ ਨੂੰ ਬੜਾ-ਬੜਾ ਉਠਦਾ ਹੈ। ਪੈਸਾ-ਪੈਸਾ ਕਰਦਾ ਹੈ। ਸਰੀਫ਼ ਬੰਦੇ ਨੂੰ ਝੌਪੜੀ ਵਿੱਚ ਰਹਿ ਕੇ, ਰੁੱਖੀ-ਮਿਸੀ ਵਿਚੋਂ ਵੀ ਅੰਮ੍ਰੰਤ ਦਾ ਸੁਆਦ ਆਉਂਦਾ ਹੈ। ਨੀਂਦ ਵੀ ਬੇਫ਼ਿਕਰ ਹੋ ਕੇ ਆਉਂਦੀ ਹੈ। ਰੱਬ ਦੀ ਰਜਾ ਵਿੱਚ ਸੁੱਖ ਮਿਲਦਾ ਹੈ। ਐ ਜੀ ਕਿਆ ਮਾਗਉ ਕਿਛੁ ਰਹੈ ਦੀਸੈ ਇਸੁ ਜਗ ਮਹਿ ਆਇਆ ਜਾਈ ਨਾਨਕ ਨਾਮੁ ਪਦਾਰਥੁ ਦੀਜੈ ਹਿਰਦੈ ਕੰਠਿ ਬਣਾਈ ੮॥੩॥ {ਪੰਨਾ 504} ਪ੍ਰਭੂ ਜੀ! ਤੇਰੇ ਨਾਮ ਤੋਂ ਬਿੰਨਾ ਮੈਂ ਤੇਰੇ ਪਾਸੋਂ ਹੋਰ ਕੀ ਮੰਗਾਂ? ਮੈਨੂੰ ਕੋਈ ਚੀਜ਼ ਐਸੀ ਨਹੀਂ ਦਿੱਸਦੀ, ਜੋ ਸਦਾ ਟਿੱਕੀ ਰਹੇ। ਇਸ ਜਗਤ ਵਿੱਚ ਜੋ ਵੀ ਹੈ। ਉਹ ਮੁੱਕਣ, ਮਰਨ ਵਾਲਾ ਹੈ। ਸਬ ਕੁੱਝ ਮਿੱਟੀ ਵਿੱਚ ਮਿਲਣ ਵਾਲਾ ਹੈ। ਮੈਨੂੰ ਨਾਨਕ ਜੀ ਆਪਣੇ ਨਾਮ ਦਾ ਗਿਆਨ ਹੀ ਦੇਵੋ। ਮੈਂ ਇਸ ਨਾਮ ਨੂੰ ਆਪਣੇ ਹਿਰਦੇ ਦੀ ਮਾਲਾ ਬੱਣਾਂ ਲਵਾਂ। ਦੇਨੇ ਵਾਲੇ ਕੋ ਜੈਕਾਰ।

Comments

Popular Posts