ਭਾਗ 5 ਭ੍ਰਰੂਣ ਹੱਤਿਆਂ ਸੱਚ ਆਖਾਂ ਤੈਨੂੰ ਤੇਰੇ ਹੀ ਜੋਗੇ ਆਂ

ਹਰ ਘਰ ਦੇ ਮਰਦ ਭ੍ਰਰੂਣ ਹੱਤਿਆਂ ਕਰਨ ਵਾਲੀਆਂ ਔਰਤਾਂ ਨੂੰ ਰੋਕਣ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਕਈ ਔਰਤਾਂ, ਗਰਭ-ਪਾਤ ਕਰਾਂਉਣ ਬਾਰੇ ਮਰਦ ਨੂੰ ਨਹੀਂ ਦਸਦੀਆਂ। ਆਪੇ ਮਰਦ ਤੋਂ ਚੋਰੀ ਫੈਸਲਾਂ ਲੈਂਦੀਆਂ ਹਨ। ਕਈਆਂ ਔਰਤਾਂ ਨੂੰ ਕੁੜੀ, ਮੁੰਡੇ ਦੇ ਫ਼ਰਕ ਦੀ ਵੀ ਪ੍ਰਵਾਹ ਨਹੀਂ ਹੁੰਦੀ। ਉਨਾਂ ਨੇ ਗਰਭ-ਪਾਤ ਕਰਾਂਉਣਾਂ ਹੀ ਹੁੰਦਾ ਹੈ। ਇੱਕ, ਦੋ ਬੱਚਿਆਂ ਨੂੰ ਹੀ ਜਨਮ ਦਿੰਦੀਆਂ ਹਨ। ਇੰਨਾਂ ਨੂੰ ਵੀ ਮਾਰ ਦੇਣ। ਜੇ ਬੁੱਢਾਪੇ ਵਿੱਚ ਸੇਵਾ ਕਰਾਂਉਣ ਦਾ ਟਿੱਚਾ ਨਾਂ ਹੋਵੇ। ਬੰਦਾ ਆਪਦੇ ਫ਼ੈਇਦੇ ਤੋਂ ਬਗੈਰ, ਨੁਕਸਾਨ ਮੁੱਲ ਨਹੀਂ ਲੈਂਦਾ। ਕੁੱਖ ਵਿੱਚ ਤੇ ਬਰਥ ਕੰਟਰੌਲ ਵਿੱਚ ਪਤਾ ਨਹੀਂ, ਕਿੰਨਾਂ ਜੀਆਂ ਘਾਤ ਹੁੰਦਾ ਹੈ? ਔਰਤਾਂ ਹੀ ਕੁੜੀਆਂ ਦੇ ਭਰੂਣ ਨੂੰ ਗਰਭ ਵਿੱਚ ਮਾਰ ਦਿੰਦੀਆਂ ਹਨ। ਕੁੜੀਆਂ ਮਾਰਨ ਦਾ ਦੋਸ਼ ਕੀਹਦੇ ਤੇ ਆਉਂਦਾ ਹੈ? ਔਰਤਾਂ ਹੋਸ਼-ਹਵਾਸ ਵਿੱਚ ਗਰਭ-ਪਾਤ ਕਰਾਂਉਂਦੀਆਂ ਹਨ। ਔਰਤਾਂ ਇੰਨੀਆਂ ਵੀ ਬੇਹੋਸ਼ ਨਹੀਂ ਹੁੰਦੀਆਂ। ਆਪਦੇ ਪੈਰਾਂ ਤੇ ਚੱਲ ਕੇ ਡਾਕਟਰ ਦੇ ਜਾਂਦੀਆਂ ਤੇ ਵਾਪਸ ਘਰ ਆਉਂਦੀਆਂ ਹਨ। ਨਰਸਾਂ ਵੀ ਕੁੜੀਆਂ ਹੁੰਦੀਆਂ ਹਨ। ਕੁੜੀਆਂ ਡਾਕਟਰ ਵੀ ਕੁੜੀਆਂ, ਭੂਆ, ਮਾਸੀ, ਮਾਮੀ, ਚਾਚੀ, ਤਾਈ, ਦਾਦੀ, ਨਾਨੀ ਵੀ ਕੁੜੀਆਂ ਹੀ ਹੁੰਦੀਆਂ ਹਨ। ਇੰਨਾਂ ਨੂੰ ਸਬ ਕੁੱਝ ਪਤਾ ਹੁੰਦਾ ਹੈ। ਕਿੰਨੀ ਅਜੀਬ ਗੱਲ ਹੈ। ਜਦੋਂ ਤਾਂ ਬੱਚਾ-ਮੁੰਡਾ ਚਾਹੀਦਾ ਹੈ। ਉਸ ਨੂੰ ਪੈਦਾ ਕੀਤਾ ਜਾਂਦਾ ਹੈ। ਚੂੰਮਿਆ ਚੱਟਿਆ ਜਾਂਦਾ ਹੈ। ਕੁੜੀਆਂ ਦੇ ਭਰੂਣ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਘੁਟ-ਘੁਟ ਕੇ ਮਰਨ ਲਈ ਸਹਿਕਣ ਦਿੱਤਾ ਜਾਂਦਾ ਹੈ। ਜਿਵੇਂ ਗੋਲ਼ੀ ਵੱਜੀ ਤੋਂ ਆਰ-ਆਰ ਹੁੰਦੇ ਹੀ ਬੰਦਾ ਮਰ ਜਾਂਦਾ ਹੈ। ਉਵੇਂ ਉਸ ਦੀ ਕਿਹੜਾ ਝੱਟ-ਪੱਟ ਜਾਨ ਨਿੱਕਲਦੀ ਹੈ?

ਇੱਕ ਗੱਲ ਤਾਂ ਸੀ। ਦੇਵੀ ਦੇਖਣ ਨੂੰ ਸਿਧਰੀ ਜਿਹੀ ਲੱਗਣ ਵਾਲੀ ਨਿਆਂਣੇ ਇਦਾ ਜੰਮਦੀ ਸੀ। ਜਿਵੇ ਬੇਰੀ ਤੋਂ ਬੇਰ ਡਿੱਗਦੇ ਹਨ। ਅਜੇ ਅੱਧੇ ਕੁ ਜੰਮੇ ਹਨ। ਪੰਜ ਕੁ ਗਰਭਪਾਤ ਕਰਾ ਦਿੱਤੇ ਹਨ। ਦੇਵੀ ਦਾ ਮੁੰਡਾ ਅਜੇ ਸਾਲ ਕੁ ਦਾ ਸੀ। ਦੇਵੀ ਨੂੰ ਪਹਿਲੇ ਮੁੰਡੇ ਪਿਛੋਂ ਬੱਚਾ ਠਹਿਰ ਗਿਆ ਸੀ। ਇਸ ਬਾਰ ਉਸ ਦੇ ਲੱਛਣ ਬਿਲਕੁਲ ਮੁੰਡੇ ਨਾਲੋਂ ਉਲਟ ਸਨ। ਮੁੰਡਾ ਹੋਣ ਵੇਲੇ ਐਪਲ ਜੂਸ ਨਾਲ ਮਿੱਠੇ ਪਰੌਠੈ ਖਾਂਦੀ ਸੀ। ਇਸ ਬਾਰ ਸੰਤਰੇ ਦੇ ਜੂਸ ਨਾਲ ਅੰਬ ਦੇ ਅਚਾਰ ਨਾਲ ਪਰੌਠੈ ਖਾਂਦੀ ਸੀ। ਸੱਸ ਨੇ ਉਸ ਨੂੰ ਕਹਿ ਦਿੱਤਾ, " ਤੇਰੇ ਲੱਛਣ ਚੱਜਦੇ ਨਹੀਂ ਹਨ। ਇਸ ਬਾਰ ਤਾਂ ਜਰੂਰ ਪੱਥਰ ਜੰਮੇਗੀ। ਸਾਨੂੰ ਨਹੀਂ ਕੁੜੀ ਚਾਹੀਦੀ। ਨਾਲੇ ਹਨੇਰ ਵਿੱਚ ਕੁੜੀ ਜੰਮਦੀ ਹੈ। " ਗੈਰੀ ਨੇ ਵੀ ਕਿਹਾ, " ਜੇ ਤੇਰੇ ਵਰਗੀ ਕੱਚਜੀ ਜੰਮ ਗਈ। ਦੋ ਸਭਾਲਣੀਆਂ ਮੁਸ਼ਕਲ ਹੋ ਜਾਂਣਗੀਆਂ। ਤੂੰਹੀਂ ਲੋਟ ਨਹੀਂ ਆਉਂਦੀ। ਇਸ ਦਾ ਫਾਹਾ ਵੱਡ ਦੇ। ਚੱਲ ਕਾਰ ਵਿੱਚ ਬੈਠ। " ਗੈਰੀ ਦੀ ਭੈਣ ਨੇ ਕਿਹਾ, " ਇਥੇ ਕਨੇਡਾ ਵਿੱਚ ਕੋਈ ਲੁਧਿਆਣੇ ਵਰਗਾ ਪ੍ਰਾਈਵੇਟ ਕਲੀਨਿਕ ਨਹੀਂ ਹੈ। ਹੌਸਪੀਟਲ ਜਾਂਣਾ ਪੈਂਦਾ ਹੈ। ਪਹਿਲਾਂ ਤਰੀਕ ਸਮਾਂ ਲੈਣਾਂ ਪੈਂਣਾਂ ਹੈ। ਫੈਮਲੀ ਡਾਕਟਰ ਸਮਾਂ ਬੁੱਕ ਕਰ ਕੇ ਦੇਵੇਗਾ। " ਗੈਰੀ ਉਸੇ ਵੇਲੇ ਫੈਮਲੀ ਡਾਕਟਰ ਕੋਲ ਦੇਵੀ ਨੂੰ ਲੈ ਗਿਆ। ਉਸ ਨੇ ਕਿਹਾ, " ਮੇਰੀ ਪਤਨੀ ਦੇ ਬੱਚਾ ਹੋਣ ਵਾਲਾ ਹੈ। ਉਸ ਨੂੰ ਦਰਦਾਂ ਸ਼ੁਰੂ ਤੋਂ ਹੀ ਬਹੁਤ ਹੁੰਦੀਆ ਹਨ। ਦਰਦਾਂ ਨਾਲ ਉਹ ਮਰ ਜਾਵੇਗੀ। ਮੈਨੂੰ ਬੱਚਾ ਨਹੀਂ ਚਾਹੀਦਾ। ਪਤਨੀ ਦੀ ਜਾਨ ਚਾਹੀਦੀ ਹੈ। " " ਦੇਵੀ ਕੀ ਦਰਦ ਬਹੁਤ ਹੁੰਦਾ ਹੈ? " ਦੇਵੀ ਨੇ" ਹਾਂ "ਵਿੱਚ ਸਿਰ ਹਿਲਾ ਦਿੱਤਾ ਸੀ। ਅੱਖਾਂ ਵਿੱਚ ਹੁੰਝੂ ਭਰ ਕੇ, ਡਾਕਟਰ ਨੂੰ ਦਿਖਾ ਦਿੱਤੇ ਸਨ। ਹਫ਼ਤੇ ਪਿਛੋਂ ਦਾ ਸਮਾਂ ਹੌਸਪੀਟਲ ਜਾਂਣ ਦਾ ਮਿਲ ਗਿਆ ਸੀ। ਦੇਵੀ ਨੂੰ ਬਗੈਰ ਖਾਦੇ-ਪੀਤੇ ਹੌਸਪੀਟਲ ਸੱਦਿਆ ਸੀ। ਬੱਚਾ ਛੇਵੇ ਮਹੀਨੇ ਵਿੱਚ ਸੀ। ਦੇਵੀ ਜਦ ਹੌਸਪੀਟਲ ਪਹੁੰਚੀ। ਡਰੀ ਹੋਈ ਸੀ। ਚੇਹਰੇ ਤੋਂ ਸੱਚੀਂ ਲੱਗਦਾ ਸੀ। ਉਹ ਬਹੁਤ ਦਰਦਾਂ ਵਿੱਚ ਹੈ। ਇੱਕ ਡਾਕਟਰ, ਦੋ ਨਰਸਾ ਕੈਚੀਆਂ ਬਲੇਡ ਲੈ ਕੇ, ਦੇਵੀ ਦੇ ਦੁਆਲੇ ਹੋ ਗਈਆਂ ਸਨ। ਡਾਕਟਰ ਨੇ ਗੈਰੀ ਤੇ ਦੇਵੀ ਤੋਂ ਇੱਕ ਪੇਪਰ ਤੇ ਸਾਈਨ ਕਰਾ ਲਏ ਸਨ। ਪੇਪਰ ਤੇ ਲਿਖਿਆ ਸੀ। ਜੇ ਅਪ੍ਰੇਸ਼ਨ ਦੁਰਾਨ ਦੇਵੀ ਨੂੰ ਕੁੱਝ ਹੋ ਗਿਆ। ਇਹ ਮਰ ਗਈ। ਖੂਨ ਬੰਦ ਨਾਂ ਹੋਇਆ। ਜੇ ਹੋਰ ਕੋਈ ਅੰਗ ਡੈਮਜ਼ ਹੋ ਗਿਆ। ਹੋਰ ਬੱਚਾ ਅੱਗੇ ਨੂੰ ਨਾਂ ਹੋਇਆ। ਸਾਡੀ ਕੋਈ ਜੁੰਮੇਬਾਰੀ ਨਹੀਂ ਹੋਵੇਗੀ। ਦੇਵੀ ਨੂੰ ਨਿਰ-ਬਸਤਰ ਕਰਕੇ, ਬਿਡ ਤੇ ਲੰਬਾ ਪਾ ਲਿਆ ਸੀ। ਚਾਰ, ਪੰਜ, ਛੇ ਮਹੀਨੇ ਦੇ ਭਰੂਣ ਨੂੰ ਗਲ਼ਾ ਘੁੱਟ ਕੇ ਨਹੀਂ ਮਾਰਿਆ ਜਾ ਸਕਦਾ। ਨਾਂ ਹੀ ਜ਼ਹਿਰ ਦਿੱਤਾ ਜਾਂਦਾ ਹੈ। ਦੇਵੀ ਦੇ ਹੋਸ਼-ਹਵਾਸ ਵਿੱਚ ਡਾਕਟਰ ਨੇ, ਗਰਭ ਵਿੱਚ ਕੈਂਚੀ ਮਾਰਨੀ ਸ਼ੁਰੂ ਕਰ ਦਿੱਤੀ ਸੀ। ਕੈਂਚੀ ਕੰਮ ਨਹੀਂ ਕਰ ਰਹੀ ਸੀ। ਡਾਕਟਰ ਅੱਖਾਂ ਮੀਚ ਕੇ ਵਾਂਗ, ਅੰਨਦਾਜੇ ਨਾਲ ਚਾਕੂ ਵਰਗਾ ਪਤਲਾ ਤੀਖਾ ਬਲੇਡ, ਸਰੀਰ ਅੰਦਰ ਬੱਚੇ ਦਾਨੀ ਵਿੱਚ ਫੇਰਨ ਲੱਗ ਗਈ ਸੀ। ਦੇਵੀ ਨੇ ਕਈ ਚੀਕਾਂ ਮਾਰੀਆਂ। ਖੂਨ ਵਹਿੱਣ ਲੱਗ ਗਿਆ ਸੀ। ਦੋ ਲੋਥੜੇ ਖੂਨ ਵਿੱਚ ਡਿਗੇ, ਤਾਂ ਡਾਕਟਰ ਨੇ ਚੀਕ ਕੇ ਕਿਹਾ, " ਇਹ ਦੋ ਬੱਚੇ ਹਨ। ਦੋਂਨੇ ਹੀ ਮੁੰਡੇ ਹਨ। ਅਜੇ ਤੜਫ਼ ਰਹੇ ਹਨ। ਲੈਟਰੀਨ ਵਿੱਚ ਫਲਸ਼ ਨਾਂ ਕਰਿਉ। ਡਸਟਪਿੰਨ ਵਿੱਚ ਸਿੱਟ ਦਿਉ। " ਦੇਵੀ ਅੱਧੇ ਘੰਟੇ ਪਿਛੋਂ ਘਰ ਆ ਗਈ। ਦੇਵੀ ਦੇ ਤਿੰਨ ਮਹੀਨੇ ਖੂਨ ਪੈਂਦਾ ਰਿਹਾ।

ਡਾਕਟਰ, ਨਰਸਾਂ, ਮਾਂ ਗਰਭਪਾਤ ਸੋਚ ਸਮਝ ਵਿੱਚ ਕਰਦੇ ਹਨ। ਡਾਕਟਰ, ਤੇ ਮਾਂ ਨੂੰ ਜੀਵਨ ਦੇਣ ਵਾਲੇ ਮੰਨਿਆ ਗਿਆ ਹੈ। ਡਾਕਟਰ ਤੇ ਮਾਂ ਰੱਬ ਵੀ ਹਨ। ਜੋ ਜਾਨ ਪਾਉਂਦੇ ਹਨ। ਜਾਨ ਵਰਦਾਨ ਕਰਨ ਵਾਲੇ ਹੀ ਜੰਮਦੂਤ ਬੱਣ ਗਏ ਹਨ। ਕੀਹਦੇ ਤੇ ਭੋਰਸਾ ਕੀਤਾ ਜਾ ਸਕਦਾ ਹੈ? ਡਾਕਟਰ, ਤੇ ਮਾਂ ਦਾ ਕੀ ਕਰੀਏ? ਦੁਨੀਆਂ ਮਤਲੱਬ ਦੀ ਹੈ। ਬਗੈਰ ਮਤਲੱਬ ਤੋਂ ਔਰਤ ਆਪਦੇ ਬੱਚੇ, ਗੈਰ ਮਰਦ ਦੇ ਬੀਜ ਨੂੰ ਪੈਦਾ ਨਹੀਂ ਕਰਦੀ। ਔਰਤਾਂ ਸੈਕਸ ਤਾਂ ਮਨ ਚਾਹੇ ਮਰਦ ਨਾਲ ਕਰਦੀਆਂ ਹਨ। ਇੱਕ ਦੋ ਬੱਚੇ ਬੁੱਢਾਪੇ ਦੀ ਲੋੜ ਨੂੰ, ਉਸ ਦੇ ਜੰਮਦੀਆਂ ਹਨ। ਜਿਸ ਨਾਲ ਵਿਆਹ ਹੁੰਦਾ ਹੈ। ਬਾਕੀ ਸਬ ਨਸ਼ਟ ਕਰਾ ਦਿੰਦੀਆ ਹਨ। ਮਰਦ ਵੀ ਗਿੱਣਤੀ ਦੇ ਬੱਚੇ ਪੈਂਦਾ ਕਰਦਾ ਹੈ। ਜਿੰਨਾਂ ਔਰਤਾਂ ਨਾਲ ਮਰਦ ਵਿਆਹ ਤੋਂ ਬਗੈਰ ਸਬੰਧ ਕਰਦੇ ਹਨ। ਉਹ ਔਰਤਾਂ ਬੱਚੇ ਜੰਮਦੀਆਂ ਹਨ। ਜਾਂ ਨਸ਼ਟ ਕਰਦੀਆ ਹਨ। ਮਰਦਾਂ ਨੂੰ ਕੋਈ ਹੈਡਕ ਨਹੀਂ ਹੈ। ਔਰਤਾਂ ਦੀ ਆਪਦੀ ਮਰਜ਼ੀ ਹੈ। ਕੀ ਲੋਕਾਂ ਵਿੱਚ ਕੁੜੀਆਂ ਜੰਮਣ ਦੀ ਹਿੰਮਤ ਨਹੀਂ ਹੈ? ਕੀ ਪਾਲਨ-ਪੋਸ਼ਨ ਨਹੀਂ ਕਰ ਸਕਦੇ? ਕੀ ਕੁੜੀਆਂ ਦੇ ਵਿਆਹ ਕਰਨ ਦੀ ਗੁਜ਼ੈਸ਼ ਨਹੀਂ ਹੈ? ਕੀ ਬਹੁਤ ਗਰੀਬੀ ਹੈ? ਸ਼ਰਾਬ ਪੀਣ, ਨਸ਼ੇ ਖਾਂਣ ਲਈ ਗਰੀਬੀ ਨਹੀਂ ਹੈ। ਗੱਲ ਕੀ ਹੇ ਹੈ? ਕੀ ਕੁੜੀਆਂ ਜੰਮਣ ਨਾਲ ਇੱਜ਼ਤ ਨੂੰ ਦਾਗ਼ ਲੱਗਦਾ ਹੈ। ਜੋ ਮਰਦ ਦੂਜਿਆਂ ਦੀਆਂ ਔਰਤਾਂ ਦੇ ਆਸ਼ਕ ਬੱਣਦੇ ਹਨ। ਉਨਾਂ ਨੂੰ ਵੱਧ ਡਰ ਲੱਗਦਾ ਹੈ। ਜੇ ਦਾਗ਼ ਲੱਗਣਾਂ ਹੀ ਹੈ। ਤਾਂ ਕੁੜੀਆਂ ਦੇ ਭਰੂਣ ਨੂੰ ਮਾਰਨ ਨਾਲ ਇੱਜ਼ਤ ਨਹੀਂ ਬਚ ਸਕਦੀ। ਦਾਗ਼ ਤਾਂ ਮਾਂ, ਪਤਨੀ ਵੀ ਲਗਾ ਸਕਦੀਆਂ ਹਨ। ਲੋਕਾਂ ਦੀਆਂ ਮਾਂਵਾਂ, ਪਤਨੀਆਂ ਵੀ ਗੈਰ ਸਬੰਧ ਕਰਦੀਆਂ ਹਨ। ਜੇ ਕੋਈ ਮਰਦ ਕਿਸੇ ਦੀ ਮਾਂ, ਪਤਨੀ ਨਾਲ ਨ਼ਜਾਇਜ਼ ਸਬੰਧ ਕਰਦਾ ਹੈ। ਫਿਰ ਉਸ ਦੀ ਮਾਂ, ਪਤਨੀ ਵੀ ਦੂਜੇ ਮਰਦਾਂ ਨਾਲ ਸਬੰਧ ਕਰ ਸਕਦੀਆਂ ਹਨ। ਪੁੱਤਾ ਨੂੰ ਹੀ ਕਿਉਂ ਜੰਮਿਆਂ ਜਾਂਦਾ ਹੈ? ਕੀ ਉਹ ਬਹੁਤ ਸੇਵਾ ਕਰਦੇ ਹਨ? ਕਈਆਂ ਦੀ ਸੇਵਾ ਹੁੰਦੀ, ਮੈਂ ਵੀ ਦੇਖ਼ੀ ਹੈ। ਮਾਂਪੇਂ ਪੁੱਤ ਜੰਮ ਕੇ ਪੱਛਤਾਉਂਦੇ ਹਨ। ਉਹ ਡੱਕਾ ਦੂਰਾਂ ਨਹੀਂ ਕਰਦੇ। ਸਗੋਂ ਮਾਪਿਆਂ ਨੂੰ ਡਰਾਉਂਦੇ, ਧੱਮਕਾਂਉਂਦੇ ਹਨ। ਡਰਾ ਕੇ ਪੈਸੇ ਲੈਂਦੇ ਹਨ। ਮਾਂਪਿਆਂ ਨੂੰ ਮਾਂਵਾਂ, ਭੈਣਾਂ ਦੀਆਂ ਗਾਲ਼ਾਂ ਕੱਢਦੇ ਹਨ। ਪੈਰਾਂ ਵਿੱਚ ਜੁੱਤੀ ਸਣੇ ਮਾਪਿਆਂ ਨੂੰ ਕੁੱਟਦੇ ਹਨ। ਕਈ ਪੁੱਤ ਤਾਂ ਜਿਉਂਦਿਆਂ ਮਾਂਪਿਆਂ ਤੋਂ ਜ਼ਮੀਨ, ਘਰ ਲੈ ਲੈਂਦੇ ਹਨ। ਫਿਰ ਘਰੋਂ ਕੱਢ ਦਿੰਦੇ ਹਨ। ਜਿਹੜੀ ਕਿਸੇ ਦੀ ਜੰਮੀ ਧੀ ਪੁੱਤ ਨਾਲ ਵਿਆਹ ਕੇ ਲਿਉਂਦੇ ਹਨ। ਉਹ ਆ ਕੇ ਐਸੀ ਸੇਵਾ ਕਰਦੀ ਹੈ। ਪੁੱਤਾਂ ਵਾਲੇ ਘਰ-ਘਰ ਭੀਖ਼ ਮੰਗਦੇ ਫਿਰਦੇ ਹਨ।

ਜੇ ਕੁੜੀਆਂ ਜੰਮਦੇ, ਤਾਂ ਐਸੇ ਮਾਪੇਂ ਕੁੜੀਆਂ ਕੋਲ ਵੀ ਰਹਿ ਸਕਦੇ ਸਨ। ਕੁੜੀਆਂ ਜੰਮੀਆਂ ਕਰਕੇ, ਬਹੁਤਿਆਂ ਮਾਪਿਆਂ ਨੂੰ ਕਨੇਡਾ, ਅਮਰੀਕਾ ਰਹਿੱਣ ਨੂੰ ਮਿਲ ਗਿਆ। ਕੁੜੀਆਂ ਨੇ ਮਾਪਿਆਂ ਨੂੰ ਕਨੇਡਾ ਬੁਲਾਇਆ ਹੈ। ਜੇ ਹਰ ਘਰ ਦੇ ਮਰਦ ਭ੍ਰਰੂਣ ਹੱਤਿਆਂ ਕਰਨ ਵਾਲੀਆਂ ਔਰਤਾਂ ਨੂੰ ਰੋਕਣ। ਕੁੜੀਆਂ ਦੀ ਜਾਨ ਬੱਚ ਜਾਵੇ। ਜੇ ਕਿਸੇ ਘਰ ਵਿੱਚ ਧੀ ਤੇ ਪੁੱਤ ਹੁੰਦੇ ਹਨ। ਮਾਂ-ਬਾਪ ਮੁੰਡੇ ਨੂੰ ਦੇਖ਼ ਕੇ ਕਹਿੰਦੇ ਹਨ, " ਮੇਰਾ ਸ਼ੇਰ ਪੁੱਤ ਆ ਗਿਆ। " ਪੁੱਤ ਚਾਹੇ ਚੂਹੇ ਨੂੰ ਦੇਖ਼ ਕੇ ਚੀਕ ਮਾਰ ਦਿੰਦਾ ਹੋਵੇ। ਅੱਜ-ਕੱਲ ਦੇ ਪੁੱਤ ਤਾਂ ਮੱਛਰ, ਮੱਖੀਆਂ ਤੋਂ ਡਰ ਕੇ ਚੀਕ ਮਾਰ ਦਿੰਦੇ ਹਨ। ਪੁੱਤਾਂ ਦੀਆਂ ਲਾੜਾ ਚੱਟੀਆਂ ਜਾਂਦੀਆਂ ਹਨ। ਧੀਆਂ ਨੂੰ ਚੱਜ ਨਾਲ ਬੁਲਾਇਆ ਵੀ ਨਹੀਂ ਜਾਂਦਾ। ਕੁੜੀ ਭਿੱਜੀ ਬਿੱਲੀ ਵਾਂਗ ਕਿਸੇ ਖੂੰਝੇ ਵਿੱਚ ਬੈਠੀ ਹੁੰਦੀ ਹੈ।

ਕੁੜੀਆਂ ਮਾਰਨ ਵਾਲਿਆਂ ਬਾਰੇ, ਬਹੁਤ ਘੱਟ ਮਰਦ ਲਿਖਦੇ ਹਨ। ਮਰਦ ਔਰਤ ਨਾਲ ਮੰਨੋਰੰਜ਼ਨ ਤਾਂ ਕਰਨਾਂ ਚਹੁੰਦੇ ਹਨ। ਕੋਈ ਹੋਰ ਮਰਦ ਉਸ ਦੇ ਘਰ ਦੀਆਂ ਔਰਤਾਂ ਨਾਲ ਮਜ਼ਾਕ ਵੀ ਕਰੇ, ਨਹੀ ਜਰਦੇ। ਕਈ ਮਰਦ ਸੋਚਦੇ ਹਨ। ਜੇ ਘਰ ਧੀ, ਭੈਣ ਜੰਮੇਗੀ। ਮਰਦ ਉਸ ਤੇ ਆਸ਼ਕੀ ਕਰਨਗੇ। ਆਪ ਮਨੁੱਖ ਨਿੱਤ ਨਵੀਆਂ ਔਰਤਾਂ ਦੇ ਯਾਰ ਬੱਣਦੇ ਹਨ। ਆਪਦੀ ਧੀ, ਭੈਣ ਨੂੰ ਕਿਸੇ ਜੋਗੀ ਨਹੀਂ ਛੱਡਦੇ। ਜੰਮਣ ਤੋਂ ਪਹਿਲਾਂ ਮਾਰ ਦਿੰਦੇ ਹਨ।

Comments

Popular Posts