ਭਾਗ 24, 25 ਬਦਲਦੇ ਰਿਸ਼ਤੇ


ਜਿਸ ਨਾਲ ਪਿਆਰ ਪਿਛੋਂ ਨਫ਼ਰਤ ਹੁੰਦੀ ਹੈ, ਉਸੇ ਨੂੰ ਮਨ ਸੱਚੀਂ ਚਹੁੰਦਾ ਹੈ
ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com



ਨੀਲਮ ਸੋਮਵਾਰ ਤੋ ਸ਼ੁੱਕਰਵਾਰ ਤੱਕ ਹਰ ਰੋਜ਼ ਸਕੂਲ ਵਿੱਚ 7 ਘੰਟੇ ਪੜ੍ਹਦੀ ਸੀ। ਸ਼ਾਮ ਨੂੰ ਹਰ ਰੋਜ਼ 5 ਘੰਟੇ ਕੰਮ ਕਰਦੀ ਸੀ। ਉਸ ਨੇ ਕਦੇ ਆਪਦੇ ਘਰ ਵੱਲ ਮੂੰਹ ਨਹੀਂ ਕੀਤਾ ਸੀ। ਭਾਂਵੇ ਹਰ ਪਲ਼ ਉਸ ਦੇ ਦਿਲ ਵਿੱਚੋਂ ਚੀਸ ਨਿੱਕਲਦੀ ਸੀ। ਉਸ ਦਾ ਸਰੀਰ ਢਿੱਲਾ ਪੈ ਜਾਂਦਾ ਸੀ। ਜਿਵੇਂ ਜਾਨ ਮੁੱਕ ਗਈ ਹੋਵੇ। ਉਹ ਇੰਨਾਂ ਜ਼ਿਆਦਾ ਸੋਚਦੀ ਸੀ। ਉਸ ਦੇ ਦਿਮਾਗ ਦੇ ਫਿਊਜ਼ ਉਡ ਜਾਂਦੇ ਸਨ। ਸਿਰ ਬਹੁਤ ਦੁੱਖਣ ਲੱਗ ਜਾਂਦਾ ਸੀ। ਕਈ ਮਹੀਨੇ, ਉਸ ਨੂੰ ਮੰਮੀ ਵੀ ਨਹੀਂ ਮਿਲਣ ਆਈ ਸੀ। ਫਿਰ ਹੌਲੀ-ਹੌਲੀ ਉਸ ਦੇ ਡੈਡੀ ਦੇ ਦਿਮਾਗ ਵਿਚੋਂ ਨੀਲਮ ਮਿਟ ਗਈ। ਜਿਵੇਂ ਬਹੁਤੇ ਲੋਕ ਮਰੇ ਬੰਦੇ ਨੂੰ ਭੁੱਲ ਜਾਂਦੇ ਹਨ। ਜੇ ਯਾਦ ਵੀ ਆਵੇ, ਭੁੱਲਣ ਦੀ ਕੋਸ਼ਸ਼ ਕਰਦੇ ਹਨ। ਸੁਪਨਾਂ ਆ ਜਾਵੇ। ਉਸ ਨੂੰ ਗਾਲ਼ਾਂ ਕੱਢਦੇ ਹਨ। ਨੀਲਮ ਤੇ ਮੈਡੀ ਫ਼ਲ, ਸਬਜ਼ੀਆਂ ਖ੍ਰੀਦਣ ਗਈਆਂ ਸਨ। ਮਾਰਕੀਟ ਵਿੱਚ ਨੀਲਮ ਦਾ ਡੈਡੀ ਵੀ ਸੀ। ਨੀਲਮ ਡੈਡੀ ਨੂੰ ਦੇਖ਼ ਕੇ, ਆਪਦੀ ਸੁਧ-ਬੁੱਧ ਭੁੱਲ ਗਈ ਸੀ। ਉਹ ਭੱਜ ਕੇ ਡੈਡੀ ਕੋਲ ਚਲੀ ਗਈ। ਜਿਵੇਂ ਨਿੱਕੀ ਹੁੰਦੀ ਤੋਂ ਐਸੇ ਹੀ ਕਰਦੀ ਸੀ। ਡੈਡੀ ਉਦੋਂ ਉਸ ਨੂੰ ਗੋਦੀ ਵਿੱਚ ਚੱਕ ਲੈਂਦਾ ਸੀ। ਜਦੋਂ ਵੱਡੀ ਹੋ ਗਈ। ਹਮੇਸ਼ਾਂ ਸਿਰ ਉਤੇ ਹੱਥ ਰੱਖ ਕੇ, ਕਿੰਨਾਂ ਚਿਰ ਥੱਪ-ਥੱਪਾਉਂਦਾ ਰਹਿੰਦਾ ਸੀ। ਕੋਲ ਬੈਠਾ ਕੇ, ਪੂਰੇ ਦਿਨ ਦੀਆਂ ਗੱਲਾਂ ਨੀਲਮ ਤੋਂ ਸੁਣਦਾ ਸੀ। ਆਪ ਦੀਆਂ ਦੱਸਦਾ ਸੀ।

ਮਾਰਕੀਟ ਵਿੱਚ ਡੈਡੀ ਨੇ ਨੀਲਮ ਦੀ ਅਵਾਜ਼ ਪਛਾਂਣ ਲਈ ਸੀ। ਉਸ ਨੇ ਜੋ ਚੀਜ਼ਾਂ ਖ੍ਰੀਦਣੀਆਂ ਸਨ। ਉਥੇ ਹੀ ਛੱਡ ਕੇ, ਸਟੋਰ ਵਿੱਚੋਂ ਬਾਹਰ ਆ ਗਿਆ। ਨੀਲਮ " ਡੈਡੀ-ਡੈਡੀ " ਕਹਿੰਦੀ, ਕਾਰ ਤੱਕ ਭੱਜੀ ਗਈ। ਨੀਲਮ ਨੇ ਕਾਰ ਦੇ ਹੈਡਲ ਨੂੰ ਹੱਥ ਪਾ ਕੇ, ਕਾਰ ਦੀ ਡੋਰ ਖੋਲ ਲਈ। ਉਸ ਦੇ ਡੈਡੀ ਨੇ ਕਾਰ ਤੋਰ ਲਈ। ਨੀਲਮ ਦਾ ਕਾਰ ਦੇ ਹੈਂਡਲ ਤੋਂ ਹੱਥ ਛੁੱਟ ਗਿਆ। ਉਹ ਜ਼ਮੀਨ ਉਤੇ ਡਿੱਗ ਗਈ। ਉਸ ਦਾ ਮੱਥਾ ਧਰਤੀ ਉਤੇ ਜਾ ਲੱਗਾ। ਹੱਥਾਂ ਤੇ ਮੱਥੇ ਵਿੱਚੋਂ ਖੂਨ ਸਿਮਣ ਲੱਗ ਗਿਆ ਸੀ। ਮੈਡੀ ਨੇ ਉਸ ਨੂੰ ਡਿੱਗੀ ਹੋਈ ਨੂੰ ਉਠਾਲਿਆ। ਖੂਨ ਸਾਫ਼ ਕੀਤਾ। ਉਸ ਦੇ ਕੱਪੜਿਆਂ ਤੋਂ ਮਿੱਟੀ ਝਾੜੀ। ਮੈਡੀ ਨੇ ਉਸ ਨੂੰ ਪੁੱਛਿਆ, " ਨੀਲਮ ਕੀ ਤੂੰ ਠੀਕ ਹੈ? ਜਾਂ ਡਾਕਟਰ ਦੇ ਜਾਂਣਾਂ ਹੈ। " ਮੈਡੀ ਮੇਰੇ ਸਰੀਰ ਉਤੇ ਝਰੀਟਾ ਹੀ ਆਂਈਆਂ ਹਨ। ਇਹ ਆਪੇ ਮਿਲ ਜਾਂਣਗੀਆਂ। ਜੋ ਝਰੀਟਾ ਰਿਸ਼ਤਿਆਂ ਦੇ ਉਤੇ ਪੈ ਗਈਆਂ ਹਨ। ਉਸ ਦਾ ਕੀ ਬਣੇਗਾ? " " ਨੀਲਮ ਇਹ ਵੇਲਾ ਚੁਰਾਹੇ ਵਿੱਚ ਖੜ੍ਹ ਕੇ ਗਿੜ-ਗੜਾਉਣ ਦਾ ਨਹੀਂ ਹੈ। ਤੂੰ ਤੱਕੜੀ ਹੋ ਜਾ। ਸਮੇਂ ਦੇ ਬੀਤਣ ਨਾਲ ਬਹੁਤ ਕੁੱਝ ਆਪੇ ਠੀਕ ਹੋ ਜਾਂਦਾ ਹੈ। ਅਕਸਰ ਡੈਡੀ ਤੇਰਾ ਹੀ ਹੈ। ਜੇ ਤੇਰੇ ਦਿਲ ਵਿੱਚ ਇੰਨਾਂ ਪਿਆਰ ਡੈਡੀ ਲਈ ਹੈ। ਉਹ ਵੀ ਤੈਨੂੰ ਉਨਾਂ ਹੀ ਪਿਆਰ ਕਰਦਾ ਹੋਵੇਗਾ। ਅਜੇ ਉਹ ਗੁੱਸੇ ਹੈ। ਇਸ ਲਈ ਰੁੱਸ ਕੇ ਦਿਖਾਉਂਦਾ ਹੈ। "

ਨੀਲਮ ਦੇ ਡੈਡੀ ਨੇ ਘਰ ਜਾ ਕੇ ਕਿਹਾ, " ਨੀਲਮ ਮੇਰੇ ਲਈ ਮਰ ਗਈ ਹੈ। ਮੈਨੂੰ ਹੁਣੇ ਸਟੋਰ ਵਿੱਚ ਮਿਲੀ ਸੀ। ਮੈਂ ਉਸ ਨੂੰ ਚੜੇਲ ਸਮਝ ਕੇ, ਆਪਦੇ ਮੱਥੇ ਨਹੀਂ ਲੱਗਾਇਆ। " " ਹਾਂ ਜੀ ਬਹੁਤ ਵਧੀਆਂ ਕੀਤਾ। ਮੇਰੇ ਕੋਲ ਉਸ ਦੀ ਗੱਲ ਨਾਂ ਕਰ। " " ਕੀ ਤੈਨੂੰ ਕਦੇ ਨੀਲਮ ਯਾਦ ਨਹੀਂ ਆਈ? " " ਮੈਂ ਉਸ ਨੂੰ ਕਿਉਂ ਯਾਦ ਕਰਾਂਗੀ? ਚੰਗਾ ਹੋਇਆ ਅੱਖਾਂ ਮੂਹਰਿਉ ਦੱਫਾ ਹੋ ਗਈ। ਜਾਨ ਛੁੱਟੀ। । " " ਉਹ ਕਿਥੇ ਰਹਿੰਦੀ ਹੈ? ਕੀ ਤੈਨੂੰ ਪਤਾ ਹੈ? " " ਮੈ ਕੀ ਲੈਣਾਂ ਹੈ? ਜਿਥੇ ਮਰਜ਼ੀ ਰਹੀ ਜਾਵੇ। " ਜਿਸ ਦਿਨ ਦੀਆਂ ਇਹ ਗੱਲਾਂ ਹੋਈਆਂ ਸਨ। ਨੀਲਮ ਦੇ ਡੈਡੀ ਨੂੰ ਉਸ ਦੀ ਮੰਮੀ ਉਤੇ ਭੋਰਾ ਵੀ ਛੱਕ ਨਹੀਂ ਸੀ। ਨੀਲਮ ਦੀ ਮੰਮੀ ਕੁੜੀ ਨਾਲ ਕੋਈ ਮਿਲ ਵਰਤਣ ਰੱਖੇਗੀ। ਉਹ ਹੁਣ ਉਸ ਦੀ ਰਾਖੀ ਵੀ ਨਹੀਂ ਕਰਦਾ ਸੀ।

ਮੰਮੀ ਨੀਲਮ ਦੇ ਡੈਡੀ ਤੋਂ ਚੋਰੀ ਨੀਲਮ ਨੂੰ ਮਿਲਦੀ ਸੀ। ਮੰਮੀ ਨੀਲਮ ਦੇ ਘਰ ਹੀ ਆ ਜਾਂਦੀ ਸੀ। ਉਹ ਆਪਦੀ ਮੰਮੀ ਨੂੰ ਬਾਰ-ਬਾਰ ਪੁੱਛਦੀ ਸੀ," ਕੀ ਰਿਸ਼ਤੇ ਇਸ ਤਰਾਂ ਬਦਲ ਜਾਂਦੇ ਹਨ? ਝੱਖੜ ਆਏ ਤੋਂ ਰੇਤ ਵਾਂਗ ਉਡ ਕੇ ਢਹਿ ਜਾਂਦੇ ਹਨ। ਕੀ ਡੈਡੀ ਨੂੰ ਮੈਂ ਕਦੇ ਚੇਤੇ ਨਹੀਂ ਆਈ? " " ਧੀਏ ਉਹ ਜਿਦੀ ਹੈ। ਮੇਰੇ ਤੋਂ ਚੋਰੀ ਤੇਰੇ ਕੰਮਰੇ ਵਿੱਚ ਜਾਂਦਾ ਹੈ। ਸਾਰੀਆਂ ਚੀਜ਼ਾਂ ਨੂੰ ਗੋਹੁ ਨਾਲ ਦੇਖਦਾ ਹੈ। ਕਮਲਾ ਜਿਹਾ ਹੋਇਆ ਫਿਰਦਾ ਹੈ। ਵੈਸੇ ਤੈਨੂੰ ਹਰ ਰੋਜ਼ ਯਾਦ ਕਰਦਾ ਹੈ। ਤੇਰੀ ਘਰ ਵਿੱਚ ਗੱਲ ਤੋਰਦਾ ਹੈ। ਮੈਂ ਹੀ ਉਸ ਨੂੰ ਰੋਕ ਦਿੰਦੀ ਹਾਂ। ਜਿਸ ਨਾਲ ਪਿਆਰ ਪਿਛੋਂ ਨਫ਼ਰਤ ਹੁੰਦੀ ਹੈ। ਉਸੇ ਨੂੰ ਮਨ ਸੱਚੀਂ ਚਹੁੰਦਾ ਹੈ। ਦੂਜੇ ਕਿਸੇ ਨੂੰ ਨਫ਼ਰਤ ਕਰਕੇ, ਕਿਸੇ ਨੇ ਕੀ ਲੈਣਾਂ ਹੈ? ਨਫ਼ਰਤ ਕੋਈ ਐਡੀ ਮਾੜੀ ਨਹੀਂ ਹੈ। ਕਿਸੇ ਨੂੰ ਸੌਖਿਆਂ ਭੁੱਲਾਉਣ ਦਾ ਤਰੀਕਾ ਹੈ। ਹੋਰ ਕਿਸੇ ਤਰੀਕੇ ਨਾਲ ਬਹੁਤੇ ਪਿਆਰੇ ਨੂੰ ਦਿਲ ਵਿਚੋਂ ਨਹੀਂ ਕੱਢ ਹੁੰਦਾ। ਨਫ਼ਰਤ ਕਰਕੇ ਹੀ ਦਿਲ ਕੈੜਾ ਕੀਤਾ ਜਾਂਦਾ ਹੈ। ਔਗੁਣ ਲੱਭ ਕੇ, ਇੱਕ ਕੰਧ ਖੜ੍ਹੀ ਕੀਤੀ ਜਾਂਦੀ ਹੈ। ਇਹੀ ਸੱਚੇ ਪਿਆਰ ਦਾ ਸਬੂਤ ਹੈ। " " ਕੀ ਡੈਡੀ ਮੈਨੂੰ ਸੱਚੀਂ ਪਿਆਰ ਕਰਦੇ ਹਨ? " " ਪੁੱਤ ਪਿਆਰ ਕਦੇ ਦਿਖਾਵੇ ਦਾ ਨਹੀਂ ਹੁੰਦਾ। ਜਿਸ ਨੇ ਤੈਨੂੰ ਦਿਨ-ਰਾਤ ਕਮਾਂਈ ਕਰਕੇ, ਖੁਵਾ-ਪਿਆ ਕੇ ਇੰਡੀ ਵੱਡੀ ਕੀਤਾ ਹੈ। ਉਸ ਬਾਰੇ ਤੂੰ ਆਪ ਕੀ ਸੋਚਦੀ ਹੈ? ਪਿਆਰ ਕਦੇ ਮੁੱਕਦਾ ਨਹੀਂ ਹੈ। ਬੰਦੇ ਦੀ ਹੀ ਪਕੜ ਵਿੱਚ ਨਹੀਂ ਆਉਂਦਾ। ਸੰਭਾਲਣਾਂ ਹੀ ਔਖਾ ਹੈ।"

ਬੰਦਿਆਂ, ਪੱਸ਼ੂਆਂ, ਜਾਨਵਰਾਂ ਦਾ ਦਿਮਾਗ ਜਿੰਨਾਂ ਵਰਤਿਆ ਜਾਵੇ। ਉਨਾਂ ਹੀ ਵੱਧਦਾ ਹੈ। ਇਹ ਬਹੁਤ ਕੁੱਝ ਸਿੱਖ ਸਕਦੇ ਹਨ। ਕਿਸੇ ਦਾ ਦਿਮਾਗ ਕੁੱਝ ਨਾਂ ਕੁੱਝ ਸਿੱਖਣ ਦੇ ਕਾਬਲ ਹੁੰਦਾ ਹੈ। ਜੇ ਦਿਮਾਗ ਚੰਗੇ ਪਾਸੇ ਵਰਤਿਆ ਜਾਵੇ ਤਰੱਕੀ ਕਰਦਾ ਹੈ। ਸਿੱਖਿਆ ਹੋਈਆ ਚੰਗੀਆਂ ਆਦਤਾਂ ਸੁਧਰਨ ਵਿੱਚ ਕੰਮ ਆਉਂਦੀਆਂ ਹਨ। ਬੰਦੇ, ਪੱਸ਼ੂਆਂ, ਜਾਨਵਰਾਂ ਨੂੰ ਜਿਵੇਂ ਵੀ ਬੱਣਾਂਉਣਾ ਹੋਵੇ। ਉਨਾਂ ਨੂੰ ਜਨਮ ਤੋਂ ਹੀ ਵੈਸਾ ਕਰਨ ਲਈ ਸਿੱਖਾਇਆ ਜਾਵੇ। ਰੌਬੀ ਨੇ ਪਿਛਲੇ ਕੰਮਰੇ ਵਿੱਚ ਜੈਕੀ ਨਾਂਮ ਦਾ ਕੁੱਤਾ ਰੱਖਿਆ ਹੋਇਆ ਸੀ। ਇਹ ਮਸਾਂ ਪੰਜ ਕੁ ਕਿਲੋ ਦਾ ਸੀ। ਭੂਰੀ ਤੇ ਚਿੱਟੀ ਜੱਤ ਵਾਲਾ ਸੀ। ਕੰਨ ਲੰਬੇ ਤੇ ਲੱਮਕ ਰਹੇ ਸਨ। ਉਹ ਕੁੱਤਾ ਕਦੇ ਵੀ ਆਮ ਕੁੱਤਿਆਂ ਵਾਂਗ ਭੋਕਿਆ ਨਹੀਂ ਸੀ।

ਉਹ ਘਰ ਆਉਣ ਵਾਲੇ ਹਰ ਬੰਦੇ ਨੂੰ ਜਾਂਣਦਾ ਸੀ। ਜਦੋਂ ਕੋਈ ਦਰ ਉਤੇ ਆ ਜਾਂਦਾ ਸੀ। ਬਿਲ ਬੱਜਣ ਤੋਂ ਪਹਿਲਾਂ ਹੀ ਉਸ ਨੂੰ ਵਿੜਕ ਆ ਜਾਂਦੀ ਸੀ। ਉਹ ਕਦੇ ਰੌਬੀ ਵੱਲ ਭੱਜਦਾ ਸੀ। ਕਦੇ ਦਰਵਾਜੇ ਵੱਲ ਜਾਂਦਾ ਸੀ। ਆਪਦਾ ਇੱਕ ਪੰਜਾ ਚੱਕ ਕੇ ਹੱਥ ਮਿਲਾਉਂਦਾ ਸੀ। ਫਿਰ ਉਸ ਦੇ ਅੱਗੇ-ਅੱਗੇ ਚੱਲ ਕੇ, ਸੋਫ਼ੇ ਮੂਹਰੇ ਜਾ ਕੇ ਖੜ੍ਹ ਜਾਂਦਾ ਸੀ। ਅੱਗਲੇ ਨੂੰ ਪੂਰੀ ਤਰਾ ਬੈਠਣ ਲਈ ਸਮਝਾ ਦਿੰਦਾ ਸੀ। ਜਦੋਂ ਉਹ ਆਪਦੇ ਸੋਫ਼ੇ ਉਤੇ ਬੈਠ ਜਾਂਦਾ ਸੀ। ਕਿਸੇ ਬਜੁਰਗ ਬੁੱਢੇ ਵਾਂਗ ਮਹਿਮਾਂਨ ਦੀਆਂ ਗੱਲਾਂ ਧਿਆਨ ਨਾਲ ਸੁਣਦਾ ਸੀ। ਜਦੋਂ ਚਾਹ, ਪਾਣੀ ਵਾਲੇ ਭਾਡੇ ਖ਼ਾਲੀ ਹੋ ਜਾਂਦੇ ਸਨ। ਜੈਕੀ ਫਿਰ ਕਿਚਨ, ਸੋਫਿਆ ਤੱਕ ਗੇੜੇ ਲਗਾਉਣ ਲੱਗ ਜਾਂਦਾ ਸੀ। ਰਸੋਈ ਵਿੱਚ ਖੜ੍ਹੀਆਂ ਮੈਡੀ ਤੇ ਨੀਲਮ ਸਮਝ ਜਾਂਦੀਆਂ ਸਨ। ਜੈਕੀ ਦਾ ਇਸ ਤਰਾਂ ਟਹਿਲਣ ਦਾ ਕੀ ਮੱਕਸਦ ਹੈ? ਆਪੇ ਸਮੇਂ ਸਿਰ ਖਾਂਣਾਂ ਖਾਂਦਾ ਸੀ। ਬੰਦਿਆਂ ਵਾਂਗ ਬਾਥਰੂਮ ਵਿੱਚ ਜਾ ਵੜਦਾ ਸੀ। ਰਾਤ ਨੂੰ ਆਪੇ ਪਿੱਛਲੇ ਕੰਮਰੇ ਵਿੱਚ ਜਾ ਕੇ ਬੈਠ ਜਾਂਦਾ ਸੀ।

ਮੈਡੀ, ਨੀਲਮ ਤੇ ਰੌਬੀ ਦੇ ਕੰਮ ਤੇ ਜਾਂਣ ਸਮੇਂ ਵੀ ਉਸ ਨੂੰ ਪਤਾ ਹੁੰਦਾ ਸੀ। ਉਠਣ ਦਾ ਸਮਾਂ ਹੋ ਗਿਆ ਹੈ। ਹਰ ਇੱਕ ਦੇ ਰੂਮ ਦੇ ਡੋਰ ਉਤੇ ਸਿਰ ਮਾਰ ਕੇ ਖੜ੍ਹਕਾ ਕਰਦਾ ਸੀ। ਸ਼ਾਮ ਨੂੰ ਆਉਣ ਸਮੇਂ ਵਿੰਡੋ ਵਿੱਚ ਬੈਠਾ ਹੁੰਦਾ ਸੀ। ਉਨਾਂ ਨੂੰ ਘਰ ਆਂਇਆ ਦੇਖ਼ ਕੇ, ਕਲਾ-ਬਜੀਆਂ ਲਗਾਉਣ ਲੱਗ ਜਾਂਦਾ ਸੀ। ਅੱਗੇ ਪਿਛੇ ਫਿਰ ਕੇ ਪੈਰ ਚੱਟਦਾ ਸੀ। ਫੈਮਲੀ ਮੈਂਬਰ ਵਾਂਗ ਰਹਿੰਦਾ ਸੀ। ਗਰਮੀਆਂ ਨੂੰ ਗਾਰਡਨ ਵਿੱਚ ਕਈ ਤਰਾਂ ਦੇ ਜਾਨਵਰ ਆਉਂਦੇ ਸਨ। ਰੌਬੀ ਸਾਰਿਆਂ ਲਈ ਖਾਂਣ-ਪੀਣ ਲਈ ਖੁੱਲੇ ਭਾਂਡੇ ਵਿੱਚ ਪਾ ਕੇ ਖਾਂਣਾਂ ਰੱਖ ਦਿੰਦਾ ਸੀ। ਜੈਕੀ ਵੀ ਉਨਾਂ ਨਾਲ ਖੇਡਣ ਲੱਗ ਜਾਂਦਾ ਸੀ। ਆਂਢ-ਗੁਆਂਢ ਦੇ ਪਿਟ ਬਿੱਲੀਆਂ ਕੁੱਤੇ ਆ ਜਾਂਦੇ ਸਨ। ਇਸ ਤਰਾਂ ਲੱਗਦਾ ਸੀ। ਜਿਵੇਂ ਬੰਦਿਆਂ ਵਾਂਗ ਜੈਕੀ ਦਾ ਵੀ ਇੰਨਾਂ ਨਾਲ ਮਿਲ ਵਰਤਣ ਸੀ। ਸਾਊ ਜਿਹਾ ਬੱਣ ਕੇ, ਉਨਾਂ ਦੇ ਅੱਗੇ ਪਿਛੇ ਘੁੰਮਦਾ ਸੀ। ਫਿਰ ਹੋਲੀ-ਹੋਲੀ ਸਾਰੇ ਰੱਲ ਕੇ ਸ਼ਰਾਰਤਾਂ ਕਰਦੇ ਸਨ। ਖੇਡਦੇ ਸਨ। ਆਪਸ ਵਿੱਚ ਖਾਂਣ ਸਮੇਂ ਵੀ ਨਹੀਂ ਲੜਦੇ ਸਨ। ਸਾਰੇ ਹੀ ਟ੍ਰੇਡ ਸਨ। ਉਨਾਂ ਦੀਆਂ ਆਦਤਾਂ ਸੁਧਰੀਆਂ ਹੋਈਆਂ ਸਨ।

ਰੌਬੀ ਘਰੇ ਬਲੂੰਗੜਾ ਵੀ ਲੈ ਆਇਆ ਸੀ। ਬਿੱਲੀ ਦਾ ਬੱਚਾ ਜੀਮੀ ਜਿਸ ਦਿਨ ਆਇਆ ਸੀ। ਉਹ ਛਾਲਾਂ ਮਾਰਦਾ ਭੱਜਿਆ ਫਿਰਦਾ ਹੈ। ਕਈ ਘਰ ਦੇ ਭਾਂਡੇ ਤੋੜ ਦਿੱਤੇ ਸਨ। ਕਦੇ ਝੋਰ ਲਾ ਕੇ, ਰੌਬੀ ਵੱਲ ਦੇਖ਼ਦਾ ਸੀ। ਫਿਰ ਰੌਬੀ ਨੂੰ ਡਾਹ ਨਹੀਂ ਦੇ ਰਿਹਾ ਸੀ। ਮਸਾਂ ਫੜ ਕੇ, ਰੌਬੀ ਉਸ ਨੂੰ ਕਿੱਟ ਵਿੱਚ ਬੰਦ ਕਰਦਾ ਸੀ। ਜੈਕੀ ਉਸ ਕੋਲੇ ਜਾ ਕੇ ਖੇਡਣ ਦੀ ਕੋਸ਼ਸ਼ ਕਰਦਾ ਸੀ। ਛੇਤੀ ਹੀ ਜੀਮੀ ਦੀ ਸਮਝ ਵਿੱਚ ਆਉਣ ਲੱਗ ਗਿਆ ਸੀ। ਉਹ ਵੀ ਜੈਕੀ ਨਾਲ ਲਾਡੀਆਂ ਕਰਨ ਲੱਗ ਗਿਆ। ਕੁੱਝ ਹੀ ਦਿਨਾਂ ਵਿੱਚ ਉਹ ਜੈਕੀ ਦੀਆਂ ਸਾਰੀਆਂ ਆਦਤਾਂ ਸਿੱਖ ਗਿਆ। ਜਿਮੀ ਨੇ ਆਪਦੀ ਮਾਂ ਤੋਂ ਸ਼ੁਰੂ ਵਿੱਚ ਸਿੱਖਿਆ ਸੀ। ਪਹਿਲਾਂ ਉਹ ਮਿੱਟੀ ਪੱਟਦਾ ਸੀ। ਫਿਰ ਉਸ ਟੋਏ ਪੱਟੇ ਵਿੱਚ ਛਿੱਟ ਕਰਦਾ ਸੀ। ਉਤੇ ਮਿੱਟੀ ਪਾ ਦਿੰਦਾ ਸੀ। ਉਸ ਲਈ ਠੰਡ ਵਿੱਚ ਵੀ ਦਰਵਾਜੇ ਵਿੱਚ ਬਾਹਰ ਆਉਣ-ਜਾਂਣ ਨੂੰ ਛੋਟੀ ਜਿਹੀ ਮੋਰੀ ਰੱਖੀ ਹੋਈ ਸੀ। ਜੋ ਜਿਮੀ ਦੇ ਲੰਘਣ ਪਿਛੋਂ ਆਪੇ ਬੰਦ ਹੋ ਜਾਂਦੀ ਸੀ। ਸ਼ਾਮ ਦੇ ਸਮੇਂ ਜਿਮੀ, ਜੈਕੀ ਤੇ ਰੌਬੀ ਦੌੜਨ ਜਾਂਦੇ ਸਨ। ਦੋਂਨੇਂ ਰੌਬੀ ਤੋਂ ਪਹਿਲਾਂ ਹੀ ਤਿਆਰ ਹੋ ਕੇ ਦਰਾਂ ਮੂਹਰੇ ਬੈਠ ਜਾਂਦੇ ਸਨ। ਰੌਬੀ ਨੂੰ ਪਿਛੇ ਛੱਡ ਕੇ, ਰੇਸ ਵਿੱਚ ਜਿੱਤ ਜਾਂਦੇ ਸਨ। ਦੋਂਨੇਂ ਉਸ ਤੋਂ ਪਹਿਲਾਂ ਘਰ ਆ ਜਾਂਦੇ ਸਨ। ਮੈਡੀ, ਨੀਲਮ ਇੰਨਾਂ ਤੋਂ ਡਰਦੀਆਂ ਸਨ। ਦੋਂਨੇ ਹੀ ਸਮਝਦੇ ਸਨ। ਉਨਾਂ ਨੇੜੇ ਘੱਟ ਹੀ ਹੁੰਦੇ ਸਨ। ਦੋਂਨੇਂ ਬੱਚਿਆਂ ਵਾਂਗ ਰੌਬੀ ਦਾ ਸਾਥ ਦਿੰਦੇ ਸਨ।

Comments

Popular Posts