ਭਾਗ 37 ਘਰ ਤੋਂ ਬਾਹਰ ਹਰ ਲੜਾਈ ਕੀ ਮੈਂ ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ, ਖੁਸ਼, ਅਜ਼ਾਦ ਹਾਂ?



ਬੰਦਾ ਘਰ ਤੋਂ ਬਾਹਰ ਹਰ ਲੜਾਈ ਲੜ ਸਕਦਾ ਹੈ, ਘਰ ਦੇ ਅੰਦਰ ਆਪਣਿਆਂ ਤੋਂ ਹਾਰ ਜਾਂਦਾ ਹੈ

ਸਤਵਿੰਦਰ ਕੌਰ ਸੱਤੀ-(ਕੈਲਗਰੀ)- ਕਨੇਡਾ satwinder_7@hotmail.com


ਚੰਦਨ ਨੂੰ ਜਲਾਈਏ, ਚਾਹੇ ਸਰੀਰ ਨੂੰ ਲਗਾਈਏ। ਉਹ ਤਾਂ ਮਹਿਕਦਾ ਹੀ ਰਹਿੰਦਾ ਹੈ। ਭੌਰਾ ਕਵਲ ਦੇ ਫੁੱਲ ਨੂੰ ਪਿਆਰ ਕਰਦਾ ਹੈ। ਪਤੀਆਂ ਤੇ ਮੋਹਤ ਹੈ। ਉਸ ਦੇ ਰਸ ਨੂੰ ਚੂਸਦਾ ਹੈ। ਉਹ ਕਵਲ ਫੁੱਲ ਦੇ ਰਸ ਵਿੱਚ ਇੰਨਾਂ ਮਸਤ ਹੁੰਦਾ ਹੈ। ਉਸ ਨੂੰ ਪਤਾ ਹੀਂ ਨਹੀਂ ਲੱਗਦਾ ਸੂਰਜ ਛਿੱਪ ਗਿਆ ਹੈ। ਸੂਰਜ ਦੇ ਢਲਦੇ ਕਵਲ ਦੇ ਫੁੱਲ ਦੀਆਂ ਪੱਤੀਆਂ ਭੋਰੇ ਨੂੰ ਵਿੱਚੇ ਲੈ ਕੇ, ਬੰਦ ਹੋ ਜਾਂਦੀ ਹਨ। ਭੋਰੇ ਨੂੰ ਮਸਤੀ ਵਿੱਚ ਸੁਰਤ ਹੀ ਨਹੀਂ ਰਹਿੰਦੀ। ਮੇਰੀ ਮੌਤ ਆ ਗਈ ਹੈ। ਇਹੀ ਭੋਰਾ ਜੇ ਕਿਸੇ ਲਕੜੀ, ਬਾਂਸ ਦੇ ਅੰਦਰ ਚਲਾ ਜਾਵੇ। ਉਸ ਨੂੰ ਕੱਟ ਦਿੰਦਾ ਹੈ। ਫੁੱਲ ਦੀਆਂ ਪਤੀਆਂ ਨਰਮ ਹਨ। ਫਿਰ ਵੀ ਭੌਰਾ ਉਨਾਂ ਨਰਮ ਪੱਤੀਆਂ ਨਾਲ ਮਰ ਜਾਂਦਾ ਹੈ। ਬੰਦਾ ਘਰ ਤੋਂ ਬਾਹਰ ਹਰ ਲੜਾਈ ਲੜ ਸਕਦਾ ਹੈ। ਘਰ ਦੇ ਅੰਦਰ ਆਪਣਿਆਂ ਤੋਂ ਹਾਰ ਜਾਂਦਾ ਹੈ। ਮਾਂ-ਬਾਪ, ਧੀਆਂ ਪੁੱਤਰ, ਪਤੀ-ਪਤਨੀ ਪ੍ਰੇਮ ਤੇ ਗੁੱਸੇ ਵਿੱਚ ਇੱਕ ਦੂਜੇ ਨੂੰ ਕਾਬੂ ਕਰ ਲੈਂਦੇ ਹਨ। ਮੱਛਰ ਕੰਨ ਕੋਲ ਮਿਊਜਿਕ ਤਾਂ ਬਹੁਤ ਵੱਧੀਆਂ ਸੁਣਾਂਉਂਦਾ ਹੈ। ਫਿਰ ਆ ਕੇ ਡੰਗ ਕੇ, ਲਹੂ ਪੀਂਦਾ ਹੈ। ਵੈਸੇ ਹੀ ਮੱਤਲਬ ਵਾਲਾ ਬੰਦਾ ਪਹਿਲਾਂ ਕੰਨ ਕੋਲ ਆ ਕੇ ਪ੍ਰਸੰਸਾ ਕਰਦਾ ਹੈ। ਲੋਕਾਂ ਦੀਆਂ ਚੂਗਲੀਆਂ ਕਰਕੇ, ਗੱਲਾਂ ਦੱਸਦਾ ਹੈ। ਤੁਹਾਡੇ ਭੇਤ ਲੈ ਕੇ, ਜਿਸ ਮਾਲ ਤੇ ਅੱਖ ਹੈ। ਲੈ ਕੇ ਚਲਦਾ ਹੈ। ਕੀ ਸਬ ਦੀ ਇਛਾ ਪੂਰੀ ਹੁੰਦੀ ਹੈ? ਪੂਰੀ ਵੀ ਹੋ ਜਾਵੇ। ਸੁਭਾਅ ਬਹੁਤ ਗੰਦਾ ਹੁੰਦਾ ਹੈ। ਫਿਰ ਜੰਮ ਕੇ ਲੜਾਈਆਂ ਹੁੰਦੀਆਂ ਹਨ। ਪਤੀ-ਪਤਨੀ ਖੂਬ ਇੱਕ ਦੂਜੇ ਨੂੰ ਮੋਟੀਆਂ-ਮੋਟੀਆਂ ਸੁਣਾਂਉਂਦੇ ਹਨ। ਜਿੰਨਾਂ ਗੱਲਾਂ ਦਾ ਕੋਈ ਅਰਥ ਕੁੱਝ ਨਹੀਂ ਹੁੰਦਾ। ਫਿਰ ਉਸੇ ਘਰ ਵਿੱਚ ਰਹਿੰਦੇ ਹਨ। ਇੱਕ ਦੂਜੇ ਦਾ ਮਾਂਣ ਕਰਨ ਵਿੱਚ ਬਹੁਤ ਫ਼ੈਇਦਾ ਹੈ। ਬੰਦਿਆਂ ਨੂੰ ਹੀ ਰੱਬ ਸਮਝਣਾਂ ਹੈ। ਤਾਹੀ ਤਾਂ ਪਟੇਗੀ। ਜਦੋਂ ਕਿਸੇ ਨਾਲ ਪਿਆਰ ਹੁੰਦਾ ਹੈ। ਹੋਰ ਕੋਈ ਨਹੀਂ ਦਿਸਦਾ। ਬੰਦਾ ਉਸ ਅੱਗੇ ਨੱਚਦਾ ਹੈ। ਉਸ ਨੂੰ ਇੱਕ ਟਿਕ ਦੇਖ਼ਦਾ ਰਹਿੰਦਾ ਹੈ। ਉਸ ਦੀ ਸੇਵਾ ਕਰਦਾ ਹੈ। ਰੱਬੀ ਪਿਆਰ ਤੇ ਔਰਤ ਮਰਦ, ਮਨੁੱਖਾਂ ਪਿਆਰ ਵਿੱਚ ਕੋਈ ਫ਼ਰਕ ਨਹੀ ਹੈ। ਲਾਲੀ ਮੇਰੇ ਲਾਲ ਕੀ ਜਿਤ ਦੇਖੂ ਤਿਥ ਲਾਲ। ਲਾਲੀ ਦੇਖ਼ਣ ਮੈਂ ਗਈ। ਮੈ ਵੀ ਹੋ ਗਈ ਲਾਲ।

ਜਉ ਤੁਮ ਗਿਰਿਵਰ ਤਉ ਹਮ ਮੋਰਾ ਜੇ ਤੂੰ ਪਹਾੜ ਬਣੇ ਤਾਂ ਮੈਂ ਮੋਰ ਬਣ ਜਾਵਾਂ। ਜਉ ਤੁਮ ਚੰਦ ਤਉ ਹਮ ਭਏ ਹੈ ਚਕੋਰਾ ੧॥ ਜੇ ਤੂੰ ਚੰਦ ਹੋਵੇ ਮੈਂ ਚਕੋਰ ਬੱਣ ਕੇ ਤੈਨੂੰ ਦੇਖਾਂ। ਮਾਧਵੇ ਤੁਮ ਤੋਰਹੁ ਤਉ ਹਮ ਨਹੀ ਤੋਰਹਿ ਪ੍ਰਭੂ ਤੂੰ ਜੇ ਪਿਆਰ ਨਾਂ ਤੋੜੇ ਤਾਂ ਮੈਂ ਵੀ ਨਾਂ ਤੋੜਾਂ ਤੇਰੇ ਨਾਲ ਰਹਾਂ। ਤੁਮ ਸਿਉ ਤੋਰਿ ਕਵਨ ਸਿਉ ਜੋਰਹਿ ੧॥ ਤੇਰੇ ਨਾਲੋਂ ਤੋੜ ਕੇ, ਮੈਂ ਕਿਹਦੇ ਨਾਲ ਜੋੜਨੀ ਹੈ? ਰਹਾਉ ਜਉ ਤੁਮ ਦੀਵਰਾ ਤਉ ਹਮ ਬਾਤੀ ਜੇ ਪ੍ਰਭੂ ਤੂੰ ਦੀਵਾਂ ਹੈ। ਮੈਂ ਜਲਣ ਵਾਲੀ ਬੱਤੀ ਹਾਂ। ਜਉ ਤੁਮ ਤੀਰਥ ਤਉ ਹਮ ਜਾਤੀ ੨॥ ਜੇ ਤੂੰ ਤੀਰਥ ਹੈ। ਮੈਂ ਤੇਰੇ ਕੋਲ ਆਵਾਂ। ਸਾਚੀ ਪ੍ਰੀਤਿ ਹਮ ਤੁਮ ਸਿਉ ਜੋਰੀ ਸੱਚਾ ਪ੍ਰੇਮ ਤੇਰੇ ਨਾਲ ਜੋੜਿਆ ਹੈ। ਤੁਮ ਸਿਉ ਜੋਰਿ ਅਵਰ ਸੰਗਿ ਤੋਰੀ ੩॥ ਤੇਰੇ ਨਾਲ ਜੁੜ ਕੇ, ਮੈਂ ਸਬ ਨਾਲੋਂ ਟੁੱਟੀ ਹਾਂ। ਜਹ ਜਹ ਜਾਉ ਤਹਾ ਤੇਰੀ ਸੇਵਾ ਮੈਂ ਜਿਥੇ ਵੀ ਜਾਂਵਾਂ। ਸਬ ਪਾਸੇ ਤੂਹੀਂ ਤੂੰ ਹੈ। ਤੇਰੀ ਸੇਵਾ ਹੀ ਕਰਦੀ ਹਾਂ। ਤੁਮ ਸੋ ਠਾਕੁਰੁ ਅਉਰੁ ਦੇਵਾ ੪॥ ਤੇਰੇ ਵਰਗਾ ਪ੍ਰਭੂ ਮੈਨੂੰ ਹੋਰ ਕੋਈ ਮਾਲਕ ਨਹੀਂ ਦਿਸਦਾ। ਤੁਮਰੇ ਭਜਨ ਕਟਹਿ ਜਮ ਫਾਂਸਾ ਤੇਰਾ ਨਾਂਮ ਲੈਣ ਨਾਲ ਮੇਰੀ ਮਸੀਬਤ ਮੁੱਕਦੀ ਹੈ। ਭਗਤਿ ਹੇਤ ਗਾਵੈ ਰਵਿਦਾਸਾ ੫॥੫॥ ਪਿਆਰ ਵਿੱਚ ਰਵਿਦਾਸ ਭਗਤ ਜੀ ਤੇਰੇ ਗੀਤ ਗਾ ਰਹੇ ਹਨ। {ਪੰਨਾ 658-659}
ਐਸੇ ਵੀ ਪਰਿਵਾਰ ਹਨ। ਜਿੰਨਾਂ ਦੇ ਮੁੰਡੇ ਕੋਰੇ ਅੰਨਪੜ੍ਹ, ਅਵਾਰਾ ਤੇ ਅੱਤਵਾਦੀ, ਨਸ਼ੇਈ, ਸ਼ਰਾਬੀ ਸਨ। ਬੈਕਾਂ, ਲੋਕਾਂ ਦੇ ਪੈਸੇ ਗਹਿੱਣੇ ਲੁੱਟਦੇ ਸਨ। ਪੈਸੇ, ਗਹਿੱਣੇ ਲੁੱਟ ਕੇ, ਜ਼ਮੀਨ ਵਿੱਚ ਦੱਬੀ ਜਾਂਦੇ ਸਨ। ਹੁਣ ਉਹੀ ਪੈਸੇ ਨੂੰ ਕੱਢ-ਕੱਢ ਕੇ ਵਰਤ ਰਹੇ ਹਨ। ਮਹਿੰਗੀਆਂ ਕਾਰਾਂ ਖ੍ਰੀਦ ਕੇ, ਵੱਡੀਆਂ-ਵੱਡੀਆਂ-ਕੋਠੀਆਂ ਬੱਣਾਂ ਰਹੇ ਹਨ। ਉਦੋਂ ਅੱਤਵਾਦ ਸਮੇਂ ਕਤਲ, ਲੜਾਂਈਆਂ ਵੀ ਕਰਦੇ ਸਨ। ਕਦੇ ਜੇਲ ਦੇ ਅੰਦਰ, ਕਦੇ ਬਾਹਰ ਹੁੰਦੇ ਸਨ। ਉਨਾਂ ਮਗਰ ਪੁਲੀਸ ਲੱਗੀ ਹੋਈ ਸੀ। ਮੋਟਰਾਂ, ਖੂਹਾਂ, ਰਿਸ਼ਤੇਦਾਰੀਆਂ ਵਿੱਚ ਲੁੱਕ-ਲੁੱਕ ਕੇ ਦਿਨ ਕੱਟਦੇ ਸਨ। ਘਰ ਦੋ ਡੰਗ ਦੀ ਰੋਟੀ ਪੱਕਣੀ ਔਖੀ ਹੋਈ ਸੀ। ਕਿਸਮਤ ਨੇ ਰੰਗ ਦਿਖਾਇਆ। ਉਨਾਂ ਮੁੰਡਿਆਂ ਨੂੰ ਅਮਰੀਕਾ, ਕਨੇਡਾ ਵਾਲੀਆਂ ਕੁੜੀਆਂ ਮਿਲ ਗਈਆਂ। ਉਨਾਂ ਦੀ ਅਮਰੀਕਾ, ਕਨੇਡਾ ਆਉਣ ਦੀ ਲਾਟਰੀ ਲੱਗ ਗਈ। ਵਿਆਹ ਕਰਾ ਕੇ, ਅਮਰੀਕਾ, ਕਨੇਡਾ ਆ ਗਏ। ਬਰਥ ਡੇਡ, ਨਾਂਮ ਬਦਲ ਕੇ, ਐਬਰਸੀ ਵਿਚੋਂ ਲੰਘੇ ਹਨ। ਕਈ ਹੋਰ ਬਹਾਨੇ ਲਾ ਕੇ ਲੰਘੇ ਹਨ। ਉਦੋਂ ਪਤਨੀਆਂ ਰੱਬ ਵਰਗੀਆਂ ਲੱਗਦੀਆ ਸਨ। ਮਸੀਬਤ ਵਿਚੋਂ ਜਿਉਂ ਨਿੱਕਣਾਂ ਸੀ। ਹੁਣ ਉਹੀ ਔਰਤਾਂ ਲਈ ਮਸੀਬਤ ਬਣੇ ਹੋਏ ਹਨ। ਉਹੀ ਪਤੀ ਬਾਹਰ ਆ ਕੇ, ਪਤਨੀਆਂ ਤੇ ਥਰਡ ਡਿੱਗਰੀ ਪੁਲੀਸ ਦਾ ਫਾਰਮੂਲਾ ਵਰਤ ਰਹੇ ਹਨ। ਕਈਆਂ ਨੇ ਭਾਰਤ ਦਾ ਬਾਡਰ ਪਾਰ ਕਰਕੇ, ਪਤਨੀਆਂ ਨੂੰ ਤਲਾਕ ਦੇ ਦਿੱਤੇ ਹਨ। ਅਮਰੀਕਾ, ਕਨੇਡਾ ਵਿੱਚ ਤਕਰੀਬਨ ਹਰ ਘਰ ਵਿੱਚ ਖੂਬ ਭੜਥੂ ਪੈਂਦਾ ਹੈ। ਸੌਹੁਰੇ, ਸੱਸ, ਨੂੰਹੁ. ਪਤੀ, ਨੱਣਦਾ ਦਾ ਡਰਾਮਾਂ ਖੂਬ ਗਰਮ ਰਹਿੰਦਾ ਹੈ। ਸੌਹੁਰੇ ਪਰਿਵਾਰ ਦੀ ਇਕੱਠੀ ਖਿੱਚੜੀ ਪੱਕਦੀ ਹੈ। ਇੰਨਾਂ ਵੱਲੋਂ ਬਹੂ ਨਾਲ ਖੂਬ ਕੁੱਤੇ ਖਾਂਣੀ ਹੁੰਦੀ ਹੈ। ਹਰ ਕੋਈ ਇੱਕ ਦੂਜੇ ਦੀ ਗਾਲ਼ਾਂ ਨਾਲ ਆਰਤੀ ਉਤਰਦਾ ਹੈ। ਹੇਠ ਉਤੇ ਹੁੰਦੇ ਹਨ। ਘਰ ਦੇ ਮੈਂਬਰ ਹੀ ਅਦਾਲਤਾਂ ਵਿੱਚ ਇੱਕ ਦੂਜੇ ਦੇ ਖਿਲਾਫ਼ ਤੁਰੇ ਫਿਰਦੇ ਹਨ। ਐਸੇ ਲੋਕਾਂ ਦੇ ਬੱਚੇ ਵੀ ਵੈਸੇ ਹੀ ਹਨ। ਅਮਰੀਕਾ, ਕਨੇਡਾ ਦੀਆਂ ਸੱਸਾਂ ਪੰਜਾਬ ਵਾ਼ਲੀਆਂ ਤੋਂ ਘੱਟ ਨਹੀਂ ਹਨ। ਅਮਰੀਕਾ, ਕਨੇਡਾ, ਭਾਰਤ ਵਿੱਚ ਪਤਨੀਆਂ, ਨੂੰਹਾਂ ਹੀ ਕਿਉਂ ਮਾਰੀਆਂ, ਜਾਲ਼ੀਆਂ, ਕਤਲ ਕੀਤੀਆਂ ਜਾਂਦੀਆਂ ਹਨ? ਸੌਹਰਿਆਂ ਵਿਚੋਂ ਸੌਹੁਰਾ, ਸੱਸ, ਪਤੀ, ਨੱਣਦਾਂ ਕਿਉਂ ਨਹੀਂ ਮੱਚਦੇ? ਬਿਸਤਰਾ ਗੋਲ ਕਰਨ ਦਾ ਹੁਣ ਸੌਹਰਿਆਂ, ਪਤੀਆਂ ਦਾ ਨੰਬਰ ਹੈ। ਐਸੇ ਮਰਦ ਪਤਨੀ ਨੂੰ ਕੰਮਜ਼ੋਰ ਸਮਝਦੇ ਹਨ। ਔਰਤ ਪਿਆਰੀ, ਸ਼ਹਿਨਸ਼ੀਲ, ਦਿਆਲੂ, ਇਮਾਨਦਾਰ, ਸ਼ਾਂਤ ਉਨਾਂ ਚਿਰ ਹੀ ਹੈ। ਜਿੰਨਾਂ ਚਿਰ ਅੰਦਰ ਔਰਤ ਦਾ ਜ਼ਮੀਰ ਸੁੱਤਾ ਹੋਇਆ ਹੈ। ਹਰ ਕਿਸੇ ਨੇ ਅੰਦਰ ਦੇ ਬਿਚਾਰਾਂ ਦੀ ਨੀਂਦ ਤੋਂ ਕਦੇ ਤਾਂ ਜਾਗਣਾਂ ਹੀ ਹੈ। ਹਰ ਚੀਜ਼ ਦਾ ਅੰਤ ਹੁੰਦਾ ਹੈ। ਸਮੇਂ ਨੂੰ ਉਡੀਕਣਾਂ ਪੈਂਦਾ ਹੈ। ਜੇ ਰਾਤ ਹੈ। ਦਿਨ ਨੇ ਚੜ੍ਹਨਾਂ ਹੀ ਹੈ। ਔਰਤ ਜਾਗੀ ਤਾਂ ਹੈ। ਉਸ ਨੂੰ ਪਤਾ ਹੈ। ਮੇਰੇ ਉਤੇ ਅੱਤਿਆਚਾਰ ਹੋ ਰਹੇ ਹਨ। ਅਜੇ ਸੁਰਤ ਉਠ ਕੇ, ਖੜ੍ਹੀ ਹੋ ਕੇ, ਤੁਰਨ ਨਹੀਂ ਲੱਗੀ। ਅਜੇ ਸ਼ਕਤੀ ਇਕੱਠੀ ਕਰ ਰਹੀ ਹੈ। ਜਦੋਂ ਧਰਤੀ ਦੀ ਹਿੱਕ ਵਿਚੋਂ ਜਵਾਹਰ ਭਾਟਾ ਫੱਟਦਾ ਹੈ। ਹਰਿਆਲੀ ਵੀ ਸੁਆਹ ਹੋ ਜਾਂਦੀ ਹੈ। ਔਰਤ ਦੀ ਸ਼ਾਂਤੀ ਕਰਕੇ ਹੀ ਦੁਨੀਆਂ ਵੱਸ ਰਹੀ ਹੈ। ਓਮ ਸ਼ਾਂਤੀ ਓ। ਨੂੰਹੁ ਨੇ ਸ਼ਾਂਤ ਹੀ ਰਹਿੱਣਾਂ ਹੈ। ਮਾਰ ਕੁੱਟ ਕਰਨਾਂ ਬਹੂ ਦਾ ਕੰਮ ਨਹੀਂ ਹੈ। ਘਰ ਵਸਾਉਣਾਂ, ਬੱਚੇ ਜੰਮਣੇ, ਨੌਕਰ ਸੇਵਾਦਾਰ ਬੱਣੇ ਰਹਿੱਣਾਂ ਵੱਹੁਟੀ ਦਾ ਲਕਸ਼ ਹੈ। ਸੱਸ ਦੀ ਉਮਰ ਹੋ ਗਈ ਹੈ। ਬੋਲੋ ਰਾਮ ਨਾਂਮ ਸੱਤ ਹੈ।

ਫੇਸਬੁੱਕ ਤੇ ਇੱਕ ਮੂਵੀ ਦੇਖ਼ੀ ਹੈ। ਸੱਸ ਬਹੁਤ ਸੀਲ ਹੈ। ਕੈਮਰਾਂ ਲੱਗਾਇਆ ਗਿਆ ਲੱਗਦਾ ਹੈ। ਨੂੰਹੁ ਸੱਸ ਦੀ ਕੁੱਟ-ਕੁੱਟ ਕੇ, ਬਹੁਤ ਸੇਵਾ ਕਰ ਰਹੀ ਹੈ। ਗਿੱਣੀ ਮਿੱਥੀ ਸਾਜਸ ਹੈ। ਸੱਸ ਨਾਲ ਐਸਾ ਨਹੀਂ ਕਰਨਾਂ ਚਾਹੀਦਾ। ਸੌਹੁਰਿਆਂ ਵਿਚੋਂ ਸੱਸਾਂ, ਪਤੀਆਂ ਨੇ ਬੜੀ ਅੱਤ ਚੱਕੀ ਆ। ਜੇ ਕੋਈ ਸੁਣਵਾਈ ਨਹੀਂ ਹੈ। ਉਨਾਂ ਦਾ ਇਹੀ ਇਲਾਜ਼ ਹੈ। ਹੋਰ ਅੱਤਿਆਚਾਰ ਨਹੀਂ ਸਹਿੱਣਾਂ ਹੈ। ਸੱਸ ਤਾਂ ਕੋਈ ਵੀ ਮਾਨ ਨਹੀਂ ਹੁੰਦੀ। ਕੈਮਰਾਂ ਉਦੋਂ ਕਿਥੇ ਹੁੰਦਾ ਹੈ? ਮੀਡੀਏ ਨੇ ਐਸੀ ਕਦੇ ਮੂਵੀ ਕਿਉਂ ਨਹੀਂ ਬੱਣਾਂਈ? ਜਦੋਂ ਵੱਹੁਟੀ ਨੂੰ ਤੇਲ ਪਾ ਕੇ ਫੂਕਿਆ ਜਾਂਦਾ ਹੈ। ਬਹੂ ਤੇ ਹੀ ਸਲੰਡਰ ਫੱਟਦਾ ਹੈ। ਸੌਹੁਰਿਆਂ ਦੇ ਸੱਸ, ਪਤੀ ਧੀ ਕਿਉਂ ਨਹੀਂ ਮੱਚਦੇ? ਜਦੋਂ ਬਹੂਆਂ ਨੂੰ ਨੰਗੇ ਪੈਰੀ, ਸਿਰੋਂ ਨੰਗੀ ਕਰਕੇ ਘਰੋਂ ਕੱਢਿਆ ਜਾਂਦਾ ਹੈ। ਜਿਉਂਦੇ ਪਤੀ ਦੇ ਹੁੰਦਿਆਂ ਬਹੂ ਰੰਡੀ ਬੱਣ ਜਾਂਦੀ ਹੈ। ਬੱਚੇ ਜੰਮ ਕੇ ਜੋ ਮੱਝ-ਗਾਂ ਹੋਰ ਦੁੱਧ ਨਹੀਂ ਦਿੰਦੀ ਤੇ ਫੱਡਰ ਮੱਝ ਗਾਂ ਵਾਂਗ ਨੂੰਹੁ ਨੂੰ ਛੱਡ ਦਿੱਤਾ ਜਾਂਦਾ ਹੈ।ਜਦੋਂ ਛੜਾ ਪੁੱਤ ਵਿਆਹੁਣਾਂ ਹੁੰਦਾ ਹੈ। ਉਦੋਂ ਨੂੰਹਾਂ ਮਿੱਠੀਆਂ ਲੱਗਦੀਆਂ ਹਨ। ਕੰਮ ਕੱਢ ਕੇ, ਬਹੂ ਦੀ ਜੁਵਾਨੀ ਹੰਢਾ ਕੇ, ਬਹੂਆਂ ਕਿਉਂ ਜ਼ਹਿਰ ਲੱਗਦੀਆਂ ਹਨ?

Comments

Popular Posts